ਮੋਦੀ ਦਾ ਅਮਰੀਕਾ ਦੌਰਾ: ਪਹਿਲੇ ਦਿਨ ਕਈ ਕਾਰਪੋਰੇਟ ਮੁਖੀਆਂ ਨੂੰ ਮਿਲੇ ਪ੍ਰਧਾਨ ਮੰਤਰੀ

2021-09-23T21:38:23.48

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਪਹਿਲੇ ਦਿਨ ਕਈ ਮਲਟੀਨੈਸ਼ਨਲ ਕੰਪਨੀ ਦੇ ਮੁਖੀਆਂ ਨਾਲ ਬੈਠਕ ਕੀਤੀ।

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਚ ਹੋਈ ਇਸ ਬੈਠਕ ਦੌਰਾਨ ਅਮਰੀਕੀ ਕੰਪਨੀਆਂ ਨਾਲ ਵਪਾਰਕ ਸਾਂਝੇਦਾਰੀ ਦੀ ਹੋਰ ਸੰਭਾਵਨਾ ਬਾਰੇ ਗੱਲਬਾਤ ਕੀਤੀ ਗਈ।

ਸਮਾਚਾਰ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰਬ ਬੈਠਕ ਵਿਚ ਕੁਆਲਕਾਮ ਤੋਂ ਕ੍ਰਿਸਟੀਆਨੋ ਈ ਅਮੋਨ, ਅਡੋਬ ਤੋਂ ਸ਼ਾਂਤਨੂ ਨਾਰਾਇਣ, ਫਸਟ ਸੋਲਰ ਤੋਂ ਮਾਰਕ ਵਿਡਮਾਰ, ਜਨਰਲ ਐਟੋਮਿਕਸ ਤੋਂ ਵਿਵੇਕ ਲਾਲ ਅਤੇ ਬਲੈਕਸਟੋਨ ਤੋਂ ਸਟੀਫਨ ਏ ਸ਼ਵਾਰਜ਼ਮੈਨ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਦੀ ਦੂਜੀ ਬੈਠਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਰਿਟ ਸਕੌਟ ਮੈਰੀਸਨ ਨਾਲ ਹੋਣੀ ਹੈ।

ਮੋਦੀ ਦੀ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਹੋਣ ਵਾਲੀ ਬੈਠਕ ਉੱਤੇ ਵੀ ਸਭ ਦੀਆਂ ਨਜ਼ਰਾਂ ਟਿਕਿਆਂ ਹੋਈਆਂ ਹਨ। ਕਮਲਾ ਹੈਰਿਸ ਦਾ ਪਿਛੋਕੜ ਭਾਰਤੀ ਮੂਲ ਦਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਜੂਨ ਮਹੀਨੇ ਵਿਚ ਉਨ੍ਹਾਂ ਨਾਲ ਫੋਨ ਉੱਤੇ ਕੋਵਿਡ ਦੇ ਹਾਲਾਤ ਬਾਰੇ ਗੱਲਬਾਤ ਕੀਤੀ ਸੀ।

ਇਹ ਵੀ ਪੜ੍ਹੋ:

5 ਜੀ ਦੇ ਵਿਸਥਾਰ ਉੱਤੇ ਚਰਚਾ

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਕ੍ਰਿਸਟੀਆਨੋ ਆਰ ਅਮੋਨ ਨੇ ਕਿਹਾ ਕਿ ਇਹ ਇੱਕ ਵਧੀਆ ਮੀਟਿੰਗ ਸੀ।

"ਸਾਨੂੰ ਭਾਰਤ ਨਾਲ ਪਾਰਟਨਰਸ਼ਿਪ ਕਰਨ ''ਤੇ ਮਾਣ ਹੈ। ਅਸੀਂ 5ਜੀ ਅਤੇ ਉਸ ਦੇ ਵਿਸਥਾਰ ਦੀ ਵੀ ਗੱਲ ਕੀਤੀ। ਅਸੀਂ ਨਾ ਕੇਵਲ ਭਾਰਤ ਦੀ ਬਲਕਿ ਭਾਰਤ ਦੇ ਤਕਨੀਕੀ ਐਕਸਪੋਰਟ ਵਜੋਂ ਉਦਯੋਗ ਨੂੰ ਅੱਗੇ ਵਧਾਉਣ ਦੇ ਇੱਕ ਅਦਭੁੱਤ ਮੌਕੇ ਬਾਰੇ ਵੀ ਗੱਲ ਕੀਤੀ।"

https://twitter.com/ANI/status/1441049759460966403

ਉਨ੍ਹਾਂ ਨੇ ਕਿਹਾ, "ਅਸੀਂ ਸੈਮੀਕੰਡਕਟਰ ਬਾਰੇ ਗੱਲ ਕੀਤੀ, ਜੋ ਗੱਲਬਾਤ ਦਾ ਵਿਸ਼ੇਸ਼ ਮੁੱਦਾ ਹੈ। ਅਸੀਂ ਭਾਰਤ ਵਿੱਚ ਵਿਕਸਿਤ ਹੋ ਰਹੇ ਇੱਕ ਵਿਕਾਸਸ਼ੀਲ ਇੱਕ ਸ਼ਾਨਦਾਰ ਮੋਬਾਈਲ ਈਕੋਸਿਸਟਮ ਦੇ ਨਿਰਮਾਣ ਨੂੰ ਜਾਰੀ ਰੱਖ ਦੇ ਮੌਕੇ ''ਤੇ ਗੱਲ ਕੀਤੀ।"

"ਅਸੀਂ ਭਾਰਤ ਨਾਲ ਮਿਲ ਜੋ ਵੀ ਕਰ ਰਹੇ ਹਾਂ ਅਸੀਂ ਉਸ ਲਈ ਖ਼ੁਸ਼ ਹਾਂ।"

https://twitter.com/ANI/status/1441051471844298760

ਏਐੱਨ ਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪੀਐੱਮ ਮੋਦੀ ਦੀ ਕ੍ਰਿਸਟੀਆਨੋ ਅਮੋਨ ਨਾਲ ਵਧੀਆ ਮੀਟਿੰਗ ਹੋ ਨਿੱਬੜੀ ਹੈ।

"ਅਮੋਨ ਨੇ 5ਜੀ, ਪੀਐੱਮ ਲਾਨੀ ਅਤੇ ਹੋਰ ਸਣੇ ਡਿਜੀਟਲ ਪਰਿਵਰਤਨ ਪ੍ਰੋਗਰਾਮਾਂ ''ਤੇ ਭਾਰਤ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।"

https://twitter.com/ANI/status/1441051763210010632

ਇਹ ਵੀ ਪੜ੍ਹੋ:

https://www.youtube.com/watch?v=5Sx3u4Dv9ic

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0e6f8c1a-63f6-4ed5-9db6-0670ee8303a4'',''assetType'': ''STY'',''pageCounter'': ''punjabi.india.story.58669754.page'',''title'': ''ਮੋਦੀ ਦਾ ਅਮਰੀਕਾ ਦੌਰਾ: ਪਹਿਲੇ ਦਿਨ ਕਈ ਕਾਰਪੋਰੇਟ ਮੁਖੀਆਂ ਨੂੰ ਮਿਲੇ ਪ੍ਰਧਾਨ ਮੰਤਰੀ'',''published'': ''2021-09-23T15:56:31Z'',''updated'': ''2021-09-23T15:56:31Z''});s_bbcws(''track'',''pageView'');

Related News