ਕੈਪਟਨ ਅਮਰਿੰਦਰ ਨੂੰ ਕਾਂਗਰਸ ਦਾ ਜਵਾਬ : ''''ਕੋਈ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਟਿੱਪਣੀ ਨਹੀਂ ਕਰਾਂਗੇ''''

2021-09-23T15:53:22.887

ਕੈਪਟਨ ਅਮਰਿੰਦਰ ਸਿੰਘ ਵਲੋਂ ਦਿਖਾਈ ਗਈ ਸ਼ਬਦੀ ਗਰਮੀ ਦਾ ਕਾਂਗਰਸ ਹਾਈਕਮਾਂਡ ਨੇ ਵੀ ਸੰਕੇਤ ਜਵਾਬ ਦਿੱਤਾ ਹੈ, ਜਿਸ ਦੇ ਅਰਥ ਵੀ ਕਈ ਤਰ੍ਹਾਂ ਦੇ ਹੋ ਸਕਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਵਿਚ ਕਿਹਾ ਸੀ ਕਿ ਉਹ ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ ਉੱਤੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਣਗੇ।

ਕੈਪਟਨ ਨੇ ਜੋ ਕੁਝ ਕਿਹਾ ਸੀ ਉਸ ਦਾ ਹੁਣ ਹਾਈਕਮਾਂਡ ਨੇ ਵੀ ਜਵਾਬ ਦੇ ਦਿੱਤਾ ਹੈ, ਜਿਸ ਤੋਂ ਨਹੀਂ ਲੱਗਦਾ ਕਿ ਉਹ ਕੈਪਟਨ ਨਾਲ ਕਿਸੇ ਸਮਝੌਤੇ ਦੇ ਮੂਡ ਵਿਚ ਹਨ।

ਕਾਂਗਰਸ ਪਾਰਟੀ ਦੀ ਤਰਜ਼ਮਾਨ ਸੁਪ੍ਰਿਆ ਸ੍ਰੀਨਾਤੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ''''ਸਿਆਸਤ ਵਿਚ ਗੁੱਸਾ, ਈਰਖ਼ਾ, ਦੁਸ਼ਮਣੀ, ਵਿਅਕਤੀ ਵਿਸ਼ੇਸ਼ ਉੱਤੇ ਟਿੱਪਣੀ ਅਤੇ ਉਸ ਤੋਂ ਬਦਲਾ ਲੈਣ ਦੀ ਭਾਵਨਾ ਦੀ ਕੋਈ ਥਾਂ ਨਹੀਂ ਹੈ।''''

''''ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀਆਂ ਕਹੀਆਂ ਗਈਆਂ ਗੱਲਾਂ ਉੱਤੇ ਆਪਣੀ ਹੀ ਸਮਝਦਾਰੀ ਦਿਖਾਉਂਦੇ ਹੋਏ, ਜਰੂਰ ਮੁੜ ਵਿਚਾਰ ਕਰਨਗੇ, ਕਿਉਂ ਕਿ ਉਹ ਕਾਂਗਰਸ ਪਾਰਟੀ ਦੇ ਇੱਕ ਮਜ਼ਬੂਤ ਯੋਧਾ ਰਹੇ ਹਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ 9 ਸਾਲ 9 ਮਹੀਨੇ ਮੁੱਖ ਮੰਤਰੀ ਬਣਾਇਆ ਹੈ।''''

ਸੁਪ੍ਰਿਆ ਨੇ ਅੱਗੇ ਕਿਹਾ, ''''ਅਸੀਂ ਇੱਕ ਵਿਚਾਰਧਾਰਾ ਨਾਲ ਖੜ੍ਹੇ ਹਾਂ, ਵਿਚਾਰਧਾਰਾ ਦੀ ਲੜਾਈ ਲੜ ਰਹੇ ਹਾਂ ਅਤੇ ਉਸ ਨੂੰ ਜ਼ੋਰਦਾਰ ਤਰੀਕੇ ਨਾਲ ਲੜ ਰਹੇ ਹਾਂ। ਜੋ ਇਸ ਲੜਾਈ ਵਿਚ ਸਾਡੇ ਨਾਲ ਖੜਾ ਹੈ ਅਸੀਂ ਵੀ ਉਸ ਨਾਲ ਖੜ੍ਹੇ ਰਹਾਂਗੇ। ਜੋ ਛੱਡ ਕੇ ਜਾਣਾ ਚਾਹੁੰਦਾ ਹੈ, ਉਸ ਬਾਰੇ ਮੈਂ ਟਿੱਪਣੀ ਨਹੀਂ ਕਰਨਾ ਚਾਹਾਂਗੀ।''''

ਇਹ ਵੀ ਪੜ੍ਹੋ:

ਬੁੱਧਵਾਰ ਸ਼ਾਮ ਨੂੰ ਕੈਪਟਨ ਨੇ ਜੋ ਟਵੀਟਸ ਕੀਤੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਬੀਬੀਸੀ ਅਤੇ ਕੁਝ ਹੋਰ ਚੈਨਲਾਂ ਨੂੰ ਦਿੱਤੇ ਇੰਟਰਵਿਊਜ਼ ਅਧਾਰ ਉੱਤੇ ਕਈ ਟਵੀਟ ਰਾਹੀ ਸਾਂਝੇ ਕੀਤੇ ਸਨ।

ਟਵੀਟ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ , ''''ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਮੈਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ।''''

ਇਸ ਟਵੀਟ ਵਿਚ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਅੱਗੇ ਲਿਖਿਆ ਗਿਆ ਸੀ, ''''ਮੈਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਦੀ ਹਾਰ ਯਕੀਨੀ ਬਣਾਉਣ ਲਈ ਸ਼ਕਤੀਸ਼ਾਲੀ ਵਿਅਕਤੀ ਨੂੰ ਖੜਾ ਕਰਾਂਗਾ।''''

https://twitter.com/RT_Media_Capt/status/1440657441293668365

ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸ ਪਾਰਟੀ ਨੇ ਬੀਤੇ ਸ਼ੁੱਕਰਵਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਸੀ।

ਉਨ੍ਹਾਂ ਖ਼ਿਲਾਫ਼ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਈ ਮੰਤਰੀ ਚੋਣ ਮਨੋਰਥ ਪੱਤਰ ਮੁਤਾਬਕ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਾ ਰਹੇ ਸਨ।

ਪਿਛਲੇ 2 ਮਹੀਨੇ ਦੌਰਾਨ ਉਨ੍ਹਾਂ ਨੂੰ ਦੋ ਵਾਰ ਦਿੱਲੀ ਤਲਬ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਵਿਧਾਇਕ ਦਲ ਦੀ ਬੈਠਕ ਬੁਲਾ ਲਈ ਸੀ।

ਜਿਸ ਬੈਠਕ ਦੌਰਾਨ ਨਵਾਂ ਮੁੱਖ ਮੰਤਰੀ ਬਣਾਉਣ ਦੇ ਅਧਿਕਾਰ ਸੋਨੀਆ ਗਾਂਧੀ ਨੂੰ ਦੁਆ ਦਿੱਤੇ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ ਅਤੇ ਉਹ ਆਪਣੇ ਸਾਥੀਆਂ ਦੀ ਸਲਾਹ ਨਾਲ ਅਗਲੀ ਰਣਨੀਤੀ ਘੜਨਗੇ।

ਹਾਰ ਤੋਂ ਬਾਅਦ ਸਿਆਸਤ ਨਹੀਂ ਛੱਡਾਂਗਾ

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਅਕਾਊਂਟ ਤੋਂ ਅੱਜ ਇੱਕੋ ਸਮੇਂ ਕਈ ਟਵੀਟ ਕਰਵਾ ਕੇ ਕੈਪਟਨ ਨੇ ਅਗਲੀ ਰਣਨੀਤੀ ਤੇ ਸੰਕੇਤ ਦੇ ਦਿੱਤੇ ।

ਕੈਪਟਨ ਨੇ ਕਿਹਾ ਕਿ ਜੇਕਰ ਨਵਜੋਤ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਬਣੇ ਤਾਂ ਇਹ ਵੱਡੀ ਗੱਲ ਹੋਵੇਗੀ ਕਿ ਪੰਜਾਬ ਕਾਂਗਰਸ ਦੀਆਂ ਸੀਟਾਂ ਦਾ ਅੰਕੜਾ ਦੋਹਰੇ ਅੰਕ ਵਿਚ ਪਹੁੰਚ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹ ਜਿੱਤ ਤੋਂ ਬਾਅਦ ਸਿਆਸਤ ਛੱਡਣ ਲ਼ਈ ਤਿਆਰ ਸੀ ਪਰ ਇੰਝ ਹਾਰ ਤੋਂ ਬਾਅਦ ਨਹੀਂ।

ਕੈਪਟਨ ਨੇ ਕਿਹਾ ਉਨ੍ਹਾਂ ਤਾਂ ਸੋਨੀਆਂ ਗਾਂਧੀ ਨੂੰ ਅਸਤੀਫ਼ਾ ਪਹਿਲਾਂ ਹੀ ਦੇ ਦਿੱਤਾ ਸੀ, ਪਰ ਉਦੋਂ ਸਵਿਕਾਰ ਨਹੀਂ ਕੀਤਾ ਗਿਆ।

ਕੈਪਟਨ ਨੇ ਲਿਖਿਆ, "ਮੈਂ ਜਿੱਤ ਤੋਂ ਬਾਅਦ ਸਿਆਸਤ ਛੱਡਣ ਲਈ ਤਿਆਰ ਸੀ ਪਰ ਹਾਰ ਤੋਂ ਬਾਅਦ ਬਿਲਕੁਲ ਨਹੀਂ। ਮੈਂ ਤਿੰਨ ਹਫ਼ਤੇ ਪਹਿਲਾਂ ਆਪਣੇ ਅਸਤੀਫ਼ਾ ਸੋਨੀਆ ਗਾਂਧੀ ਅੱਗੇ ਪੇਸ਼ ਕੀਤਾ ਸੀ ਪਰ ਉਨ੍ਹਾਂ ਨੇ ਅਹੁਦੇ ''ਤੇ ਬਣੇ ਰਹਿਣ ਲਈ ਕਿਹਾ।"

https://twitter.com/RT_Media_Capt/status/1440657663457579011

ਸੁਪਰ ਸੀਐੱਮ ਦਾ ਵਤੀਰਾ ਨਹੀਂ ਚੱਲਣਾ

ਦੂਜੇ ਟਵੀਟ ਵਿਚ ਕੈਪਟਨ ਅਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਉੱਤੇ ਸੁਪਰ ਸੀਐੱਮ ਵਾਂਗ ਵਿਚਰਨ ਦਾ ਇਲਜ਼ਾਮ ਲਗਾਇਆ ਹੈ।

"ਜੇਕਰ ਨਵਜੋਤ ਸਿੰਘ ਸਿੱਧੂ ਸੁਪਰ ਸੀਐੱਮ ਵਾਂਗ ਵਤੀਰਾ ਕਰਨਗੇ ਤਾਂ ਪੰਜਾਬ ਕਾਂਗਰਸ ਕੰਮ ਨਹੀਂ ਕਰ ਸਕੇਗੀ। ਇਸ ਮਾਸਟਰਸ਼ਿਪ ਨਾਟਕ ਹੇਠਾਂ, ਨੈਸ਼ਨਲ ਕਾਂਗਰਸ ਲਈ ਚੋਣਾਂ ਵਿੱਚ ਦੂਹਰੇ ਅੰਕ ਹਾਸਿਲ ਕਰਨਾ ਵੀ ਔਖਾ ਹੋ ਜਾਵੇਗਾ।"

https://twitter.com/RT_Media_Capt/status/1440659634193190928

ਕੈਪਟਨ ਅਮਰਿੰਦਰ ਸਿੰਘ ਨੇ ਮਾਇਨਿੰਗ ਮਾਫ਼ੀਆ ਵਿਚ ਸ਼ਾਮਲ ਉਨ੍ਹਾਂ ਦੇ ਮੰਤਰੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਇਲਜ਼ਾਮਾਂ ਉੱਤੇ ਵੀ ਸਫ਼ਾਈ ਦਿੱਤੀ।

ਉਨ੍ਹਾਂ ਨੇ ਕੁਝ ਮੰਤਰੀਆਂ ''ਤੇ ਟਵੀਟ ਕਰਦਿਆਂ ਲਿਖਿਆ, "ਮੇਰੇ ''ਤੇ ਹਮਲਾ ਮਾਇੰਨਿੰਗ ਮਾਫੀਆਂ ਵਿੱਚ ਕਥਿਤ ਤੌਰ ''ਤੇ ਸ਼ਾਮਿਲ ਮੰਤਰੀਆਂ ''ਤੇ ਕਾਰਵਾਈ ਨਾ ਕਰਨ ਲਈ ਕੀਤਾ ਗਿਆ। ਇਹੀ ਮੰਤਰੀ ਹੁਣ ਨਵੀਂ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਦੀ ਅਗਵਾਈ ਨਾਲ ਹਨ।"

https://twitter.com/RT_Media_Capt/status/1440658964434145282

ਬਾਦਲ ਮਜੀਠੀਆ ਨੂੰ ਜੇਲ੍ਹ ਭੇਜ ਲੈਣ

ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਜਾਂ ਅਕਾਲੀ ਦਲ ਨਾਲ ਮਿਲੇ ਹੋਣ ਦੇ ਪਾਰਟੀਆਂ ਆਗੂਆਂ ਦੇ ਇਲਜ਼ਾਮਾਂ ਨੂੰ ਰੱਦ ਕੀਤਾ।

ਉਨ੍ਹਾਂ ਟਵੀਟ ਵਿਚ ਕਿਹਾ, "ਉਨ੍ਹਾਂ ਨੂੰ ਮੇਰੇ ਤੋਂ ਬਾਦਲ-ਮਜੀਠੀਆ ਖ਼ਿਲਾਫ਼ ਮਨਮਾਨੀ ਕਾਰਵਾਈ ਨਾ ਕਰਨ ਅਤੇ ਕਾਨੂੰਨ ਤਹਿਤ ਤੁਰਨ ਦੀ ਸ਼ਿਕਾਇਤ ਸੀ। ਹੁਣ ਉਹ ਸੱਤਾ ਵਿੱਚ ਹਨ ਤੇ ਜੇ ਉਹ ਅਜਿਹਾ ਕਰ ਸਕਦੇ ਹਨ ਤਾਂ ਉਹ ਅਕਾਲੀ ਨੇਤਾਵਾਂ ਨੂੰ ਸਲਾਖ਼ਾ ਪਿੱਛੇ ਦੇ ਦੇਣ।"

https://twitter.com/RT_Media_Capt/status/1440658344226668547

ਇੱਕ ਹੋਰ ਟਵੀਟ ਵਿੱਚ ਕੈਪਟਨ ਨੇ ਸਵਾਲ ਚੁੱਕਿਆ, "ਕੇਸੀ ਵੈਨੂਗੋਪਾਲ, ਅਜੇ ਮਾਕਨ ਅਤੇ ਆਰਐੱਸ ਸੁਰੇਜਵਾਲਾ ਕਿਵੇਂ ਤੈਅ ਕਰ ਸਕਦੇ ਹਨ ਮੰਤਰੀ ਲਈ ਕੌਣ ਸਹੀ ਹੈ, ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਮੈਂ ਮੰਤਰੀਆਂ ਨੂੰ ਉਨ੍ਹਾਂ ਦੀ ਜਾਤ ਨਹੀਂ ਬਲਕਿ ਪ੍ਰਭਾਵਸ਼ੀਲਤਾ ਦੇ ਆਧਾਰ ''ਤੇ ਨਿਯੁਕਤ ਕੀਤਾ ਸੀ।"

https://twitter.com/RT_Media_Capt/status/1440658079276699661

ਰਾਹੁਲ-ਪ੍ਰਿਅੰਕਾ ਨੂੰ ਤਜਰਬੇ ਦੀ ਘਾਟ

ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਰਾਹੁਲ ਅਤੇ ਪ੍ਰਿਅੰਕਾ ਨੂੰ ਆਪਣੇ ਬੱਚਿਆਂ ਵਾਂਗ ਦੱਸਿਆ ਪਰ ਨਾਲ ਹੀ ਉਨ੍ਹਾਂ ਨੂੰ ਸਿਆਸੀ ਤਰਜਬੇ ਦੀ ਘਾਟ ਹੋਣ ਦਾ ਇਲਜ਼ਾਮ ਲਾਇਆ।

ਕੈਪਟਨ ਨੇ ਅੱਗੇ ਕਿਹਾ, "ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਮੇਰੇ ਬੱਚਿਆਂ ਵਾਂਗ ਹਨ, ਇਹ ਸਬੰਧ ਇਸ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ।"

"ਮੈਂ ਦੁਖੀ ਹਾਂ। ਗੱਲ ਤਾਂ ਹੈ ਇਹ ਕਿ ਗਾਂਧੀ ਭੈਣ-ਭਰਾ ਨੂੰ ਤਜਰਬੇ ਦੀ ਘਾਟ ਹੈ ਅਤੇ ਸਲਾਹਕਾਰ ਉਨ੍ਹਾਂ ਨੂੰ ਗ਼ਲਤ ਰਾਹ ਦਿਖਾ ਰਹੇ ਹਨ।"

https://twitter.com/RT_Media_Capt/status/1440657892621774861

ਇੱਧਰ ਕੈਪਟਨ ਉੱਧਰ ਭਾਜਪਾ

ਕੈਪਟਨ ਅਮਰਿੰਦਰ ਸਿੰਘ ਦੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਬਿਆਨਬਾਜ਼ੀ ਦੌਰਾਨ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਸ਼ਬਦੀ ਹਮਲਾ ਬੋਲਿਆ ਹੈ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ''ਬੁਲਡੋਜ਼ਡ'' ਕੀਤਾ ਜਾ ਰਿਹਾ ਹੈ, ਜੋ ਲੋਕਤੰਤਰ ਲਈ ਬਹੁਤ ਘਾਤਕ ਸਿੱਧ ਹੋਵੇਗਾ।ਚੁੱਘ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਨਾਲ ਨਜਿੱਠ ਰਹੇ ਹਨ, ਉਨ੍ਹਾਂ ਨੂੰ ਨਿਰਦੇਸ਼ ਦੇ ਰਹੇ ਹਨ, ਪਹਿਲੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਹ ਆਲ ਇੰਡੀਆ ਕਾਂਗਰਸ ਪਾਰਟੀ ਦਾ ਸਪੱਸ਼ਟ ਸੰਕੇਤ ਹੈ ਕਿ ਸਿੱਧੂ ਹੀ ਪੰਜਾਬ ਵਿੱਚ ਚਿਹਰਾ ਹੋਣਗੇ ਅਤੇ ਬਾਕੀ ਕੈਬਨਿਟ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹਿਣਗੇ।

ਚੁੱਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਿੱਧੂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਨੂੰ ਤਰੀਕੇ ਨਾਲ ਨਿਰਦੇਸ਼ ਦੇ ਰਹੇ ਹਨ, ਉਸ ਨਾਲ ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ।ਚੁੱਘ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਡਿਪਟੀ ਨੂੰ ਸਿੱਧੂ ਦੇ ਹੱਥਾਂ ਦਾ ਹਥਠੋਕਾ ਬਣਾਉਣਾ ਸੀ, ਤਾਂ ਕਾਂਗਰਸ ਹਾਈਕਮਾਂਡ ਨੇ ਸਿੱਧੂ ਨੂੰ ਮੁੱਖ ਮੰਤਰੀ ਨਿਯੁਕਤ ਕਿਉਂ ਨਹੀਂ ਕੀਤਾ?

ਇਹ ਵੀ ਪੜ੍ਹੋ:

https://www.youtube.com/watch?v=rb6FE-PmH3A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''016fde0e-3abe-4c2a-9820-00ddb7daf462'',''assetType'': ''STY'',''pageCounter'': ''punjabi.india.story.58665163.page'',''title'': ''ਕੈਪਟਨ ਅਮਰਿੰਦਰ ਨੂੰ ਕਾਂਗਰਸ ਦਾ ਜਵਾਬ : \''ਕੋਈ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਟਿੱਪਣੀ ਨਹੀਂ ਕਰਾਂਗੇ\'''',''published'': ''2021-09-23T10:10:44Z'',''updated'': ''2021-09-23T10:10:44Z''});s_bbcws(''track'',''pageView'');

Related News