ਕੈਪਟਨ ਅਮਰਿੰਦਰ ਦੀ ਨਜ਼ਰ ਵਿੱਚ ਚਰਨਜੀਤ ਸਿੰਘ ਚੰਨੀ ਕਿਸ ਤਰ੍ਹਾਂ ਦੇ ਮੰਤਰੀ ਸਨ ਤੇ ਉਨ੍ਹਾਂ ਸਾਹਮਣੇ ਕੀ ਚੁਣੌਤੀ ਹੋਵੇਗੀ

2021-09-23T10:23:22.837

ਕੈਪਟਨ ਅਮਰਿੰਦਰ ਸਿੰਘ
BBC

“ਜੇਕਰ ਸਿੱਧੂ ਪਾਰਟੀ ਦਾ ਚਿਹਰਾ ਹੋਵੇਗਾ ਤਾਂ ਮੈਂ ਉਸ ਦੇ ਖਿਲਾਫ ਹਾਂ, ਜਿੱਤੇ ਜਾਂ ਫਿਰ ਨਾ ਜਿੱਤੇ, ਇਹ ਉਸ ਦੀ ਕਿਸਮਤ ਹੈ, ਮੈਂ ਵਿਰੋਧ ਕਰਾਂਗਾ।”

ਪਿਛਲੇ ਦਿਨਾਂ ਦੌਰਾਨ ਗਰਮਾਈ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦਾ ਛੱਡੇ ਜਾਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਚਾ ਵਿੱਚ ਹਨ ਅਤੇ ਉਨ੍ਹਾਂ ਨੇ ਸਿਆਸੀ ਭਵਿੱਖ ਬਾਰੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ ਕੁਝ ਮਹੀਨਿਆਂ ਦੇ ਘਟਨਾਕ੍ਰਮ ਤੋਂ ਉਹ ਹਤੱਕ ਮਹਿਸੂਸ ਕਰ ਰਹੇ ਸਨ।

ਬੀਬੀਸੀ ਪੰਜਾਬੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਭਵਿੱਖ ਵਿੱਚ ਉਨ੍ਹਾਂ ਦੇ ਆਪਣੇ ਸਿਆਸੀ ਪੈਂਤੜੇ ਬਾਰੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਸਵਾਲ: (ਸਿੱਧੂ) ਪਾਰਟੀ ਮੁੱਖੀ ਹੋਣ ਦੇ ਬਾਵਜੂਦ ਵੀ ਤੁਸੀਂ ਵਿਰੋਧ ਕਰੋਗੇ?

ਜਵਾਬ: “ਮੈਨੂੰ ਕੱਢ ਦੇਣ ਪਾਰਟੀ ''ਚੋਂ , ਮੈਨੂੰ ਕੋਈ ਪਰਵਾਹ ਨਹੀਂ। ਮੈਂ ਇਸ ਨੂੰ ਨਹੀਂ ਬਣਨ ਦੇਵਾਂਗਾ। ਜੋ ਮਰਜ਼ੀ ਹੋਵੇ, ਇਹ ਦੇਸ਼ ਲਈ ਖ਼ਤਰਾ ਹੈ ਅਤੇ ਸਰਕਾਰ ਚਲਾਉਣ ਦੇ ਕਾਬਲ ਨਹੀਂ ਹੈ। ਜੇਕਰ ਇੱਕ ਮਨੀਸਟਰੀ ''ਚੋਂ ਮੈਨੂੰ ਕੱਢਣਾ ਪਿਆ ਤਾਂ ਕੀ ਇਹ ਸਾਰੀ ਗਵਰਨਮੈਂਟ ਨੂੰ ਚਲਾ ਲਵੇਗਾ?”

“ਪੰਜਾਬ ਦਾ ਭੱਠਾ ਬਿਠਾਉਣਾ ਹੈ ਕੀ, ਦੇਸ਼ ਦਾ ਭੱਠਾ ਬਿਠਾਉਣਾ ਹੈ ਕੀ ਆਨ ਬਾਰਡਰ। (ਹੀ ਨੋਜ਼ ਨਥਿੰਗ) ਉਸ ਨੂੰ ਕੁਝ ਵੀ ਪਤਾ ਨਹੀਂ ਹੈ। ਇਹ ਤਾਂ ਡਰਾਮੇਬਾਜ਼ ਹੈ ਬਸ।”

“ਤੁਸੀਂ ਇਸ ਨੂੰ ਕਹਿ ਦੇਵੋ ਕਿ ਡਰਾਮਾ ਕਰੇ ਤਾਂ ਲੋਕ ਇੱਕਠੇ ਹੋ ਜਾਂਦੇ ਹਨ ਸੁਣਨ ਲਈ। ਇਸ ਤੋਂ ਇਲਾਵਾ ਉਸ ਨੂੰ ਪੁੱਛੋ ਕਿ ਉਨ੍ਹਾਂ ''ਚੋਂ ਕਿੰਨ੍ਹੇ ਵੋਟ ਪਾਉਣਗੇ? ਦੂਜਾ ਇਹ ਪਾਕਿਸਤਾਨ ਨਾਲ ਜੋ ਸੰਬੰਧ ਰੱਖਦਾ ਹੈ।”

ਸਵਾਲ: ਕੀ ਸੰਬੰਧ ਰੱਖਦੇ ਹਨ?

ਜਵਾਬ: “ਕੀ ਸੰਬੰਧ, ਤੁਹਾਨੂੰ ਪਤਾ ਨਹੀਂ ਹੈ ਕਿ ਜਿਸ ਤਰੀਕੇ ਨਾਲ ਕਹਿੰਦਾ ਹੈ ਕਿ ਇਮਰਾਨ ਖਾਨ ਮੇਰਾ ਬਹੁਤ ਯਾਰ ਹੈ ਦੋਸਤ ਹੈ, ਉਸ ਦੀ ਤਕਰੀਰ ਸੁਣਨੀ ਸੀ ਕਰਤਾਰਪੁਰ ਵਾਲੀ, ਜਿੱਥੇ ਇਮਰਾਨ ਖ਼ਾਨ ਵੀ ਬੈਠਾ ਸੀ।ਨਾਲ ਜਨਰਲ ਬਾਜਵਾ ਨੂੰ ਜਾ ਕੇ ਜੱਫੀਆਂ ਪਾ ਰਿਹਾ ਸੀ।“

“ਜਦੋਂ ਜਨਰਲ ਬਾਜਵਾ ਦੇ ਹੁਕਮਾਂ ਨਾਲ ਸਾਡੇ ਬਾਰਡਰ ''ਤੇ ਰੋਜ਼ ਹੀ ਸਾਡੇ ਮੁੰਡੇ ਸ਼ਹੀਦ ਹੁੰਦੇ ਹਨ, ਇਹ ਸਮਝਦਾ ਕੀ ਹੈ ਆਪਣੇ ਆਪ ਨੂੰ। ਉਦੋਂ ਮੈਂ ਇਸ ਨੂੰ ਟੈਲੀਫੋਨ ਕਰਕੇ ਕਿਹਾ ਸੀ। ਉਸ ਸਮੇਂ ਆਂਧਰਾ ਦੀ ਇਲੈਕਸ਼ਨ ਚੱਲ ਰਹੀ ਸੀ, ਮੈਂ ਉਸ ਨੂੰ ਉੱਥੇ ਹੀ ਫੜਿਆ।”

“ਮੈਂ ਕਿਹਾ ਕਿ ਮੈਂ ਸੁਣਿਆ ਤੂੰ ਕੱਲ ਨੂੰ ਪਾਕਿਸਤਾਨ ਜਾ ਰਿਹਾ ਹੈ, ਆਰ ਜੂ ਗੋਇੰਗ ਫਾਰ ਇਨ ਇਮਰਾਨ ਖ਼ਾਨ ਸਵੀਰਿੰਗ? ਇਹ ਕਹਿੰਦਾ ਜੀ , ਹਾਂਜੀ ਮੈਂ ਜਾ ਰਿਹਾ ਹਾਂ।”

“ਮੈਂ ਕਿਹਾ ਤੂੰ ਮੈਨੂੰ ਤਾਂ ਪੁੱਛਿਆ ਨਹੀਂ। ਕੋਈ ਮੰਤਰੀ ਨਹੀਂ ਜਾ ਸਕਦਾ, ਮੁੱਖ ਮੰਤਰੀ ਤੋਂ ਪੁੱਛੇ ਬਿਨ੍ਹਾਂ ਅਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਹਾਂ ਤੋਂ ਬਿਨ੍ਹਾਂ ਨਹੀਂ ਇਸ ਦੀ ਸਹਿਮਤੀ ਦੇ ਸਕਦਾ ਜਾਂ ਫਿਰ ਜਾਂ ਸਕਦਾ ਹੈ। ਮੈਂ ਕਿਹਾ ਕਿ ਤੂੰ ਕਿਵੇਂ ਜਾ ਸਕਦਾ ਹੈ, ਤੂੰ ਤਾਂ ਦੱਸਿਆ ਵੀ ਨਹੀਂ।”

“ਕਹਿੰਦਾ ਨਹੀਂ ਜੀ ਮੈਂ ਤਾਂ ਹੁਣ ਹਾਂ ਕਰ ਦਿੱਤੀ ਹੈ। ਮੈਂ ਕਿਹਾ ਨਹੀਂ ਤੂੰ ਨਹੀਂ ਜਾਵੇਂਗਾ, ਪਰ ਫਿਰ ਵੀ ਉਹ ਚਲਾ ਗਿਆ ਅਤੇ ਜਾ ਕੇ ਫਿਰ ਇਹ ਸਭ ਕੁਝ ਕੀਤਾ।”

ਸਵਾਲ: ਤੁਸੀਂ ਆਪਣੀ ਕੇਂਦਰ ਦੀ ਲੀਡਰਸ਼ਿਪ ਅੱਗੇ ਇਹ ਮੁੱਦਾ ਚੁੱਕਿਆ?

ਜਵਾਬ: ਸਾਰੀ ਦੁਨੀਆ ਵੇਖ ਰਹੀ ਹੈ ਕਿ ਇਹ ਕੀ ਕਰ ਰਿਹਾ ਹੈ। ਮੈਂ ਟੀਵੀ ''ਤੇ ਤੁਹਾਡੇ ਨਾਲ ਗੱਲ ਕੀਤੀ ਕਿ ਇਹ ਬਹੁਤ ਹੀ ਗਲਤ ਹੈ। ਮੈਂ ਇਸ ''ਚ ਵਿਸ਼ਵਾਸ ਨਹੀਂ ਕਰਦਾ ਹਾਂ। ਸਿੱਧੂ ਨੇ ਬਹੁਤ ਹੀ ਗਲਤ ਗੱਲ ਕੀਤੀ ਹੈ ਅਤੇ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ।

ਸਵਾਲ: ਹੋ ਸਕਦਾ ਹੈ ਕਿ ਉਨ੍ਹਾਂ ਦੇ ਕ੍ਰਿਕਟ ਦੇ ਕਾਰਨ ਵਧੀਆ ਸੰਬੰਧ ਹੋਣ, ਦੋਵੇਂ ਇੱਕਠੇ ਖੇਡਦੇ ਰਹੇ ਹਨ।

ਜਵਾਬ: “ਹੋਣ, ਮੇਰੇ ਕੋਲ ਜਨਰਲ ਬਖ਼ਤਿਆਰਾ ਰਾਣਾ ਦੀ ਤਸਵੀਰ ਹੈ, ਇਹ 1965 ਦੀ ਜੰਗ ਦੌਰਾਨ ਪਾਕਿਸਤਾਨ ਦੇ ਕੋਰ ਕਮਾਂਡਰ ਸਨ।”

“ਇਸ ਦੇ ਪਿਤਾ ਜੀ ਪਾਟਿਆਲਾ ਦੇ ਆਈਜੀ ਸਨ। ਇਹ ਪਟਿਆਲਾ ਦੀ ਫੈਮਿਲੀ ਹੈ। ਹੁਣ ਤੁਹਾਡਾ ਕੀ ਖਿਆਲ ਹੈ ਕਿ ਮੈਂ ਇਸ ਨੂੰ ਜਾ ਕੇ ਜੱਫੀ ਪਾਵਾਂਗਾ। ਉਹ ਜ਼ਮਾਨਾ ਕੁਝ ਹੋਰ ਸੀ। ਪਰ ਹੁਣ ਜਦੋਂ ਮੈਂ ਪਿਛਲੀ ਵਾਰ ਪਾਕਿਸਤਾਨ ਗਿਆ ਸੀ, ਜਿਹੜੇ 40% ਮੁਸਲਮਾਨ ਪਟਿਆਲੇ ''ਚ ਸਨ, ਉਹ ਪਾਕਿਸਤਾਨ ਚਲੇ ਗਏ ਸਨ, ਉਨ੍ਹਾਂ ਨੇ ਮੇਰੇ ਲਈ ਲਾਹੌਰ ਵਿਖੇ ਬਹੁਤ ਵੱਡੀ ਰਿਸੈਪਸ਼ਨ ਕੀਤੀ ਸੀ।”

“ਸ਼ੇਖੋਪੁਰਾ, ਗੁਜਰਾਵਾਲਾ ਤੋਂ ਉਹ ਸਾਰੇ ਆਏ ਸਨ। ਉਹ ਸਾਰੇ ਰੋ ਰਹੇ ਸਨ। ਉੱਥੇ ਮੈਨ ਟੂ ਮੈਨ ਰਿਲੇਸ਼ਨਸ਼ਿਪ ਤਾਂ ਸਾਡਾ ਬਹੁਤ ਹੀ ਵਧੀਆ ਹੈ। ਮੈਨੂੰ ਉਨ੍ਹਾਂ ਨਾਲ ਮਿਲ ਕੇ ਚੰਗਾ ਲੱਗਾ। ਪਰ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਜਦੋਂ ਤੁਸੀਂ ਸਰਕਾਰ ਦੇ ਮੁੱਖੀ ਜਾਂ ਫੌਜ ਮੁੱਖੀ ਦੇ ਅਹੁਦੇ ''ਤੇ ਹੋਵੋ ਤਾਂ ਮੈਂ ਇਹ ਸਭ ਸਵੀਕਾਰ ਨਹੀਂ ਕਰਦਾ ਹਾਂ।”

“ਹੁਣ ਚੀਨ ਨਾਲ ਇੰਨ੍ਹਾਂ ਦਾ ਰਿਸ਼ਤਾ ਅਤੇ ਚੀਨ ਤੋਂ ਅੱਗੇ ਤਾਲਿਬਾਨ ਦੇ ਨਾਲ ਇੰਨ੍ਹਾਂ ਦਾ ਰਿਸ਼ਤਾ, ਅਸੀਂ ਇੱਕ ਵੱਡੇ ਸੰਕਟ ਵੱਲ ਵੱਧ ਰਹੇ ਹਾਂ। ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਇਹ ਤਿੰਨੋ ਚੀਜ਼ਾਂ ਹੋਣੀਆਂ ਹਨ, ਇਹ ਨਾ ਤਾਂ ਸਿੱਧੂ ਅਤੇ ਨਾ ਹੀ ਕੋਈ ਹੋਰ ਬੰਦਾ ਸਾਂਭ ਸਕੇਗਾ। ਇਹ ਬਹੁਤ ਹੀ ਵੱਡਾ ਸੰਕਟ ਹੋਵੇਗਾ।”

ਸਵਾਲ: ਤੁਸੀਂ ਆਪਣੇ ਅਸਤੀਫੇ ਤੋਂ ਬਾਅਦ ''ਹਿਊਮੀਲੇਸ਼ਨ'' ਸ਼ਬਦ ਦੀ ਵਰਤੋਂ ਕੀਤੀ। ਤੁਸੀਂ ਇਹ ਕਿਸ ਸੰਦਰਭ ''ਚ ਕਿਹਾ?

ਜਵਾਬ: “ਮੈਂ ਦੱਸਦਾ ਹਾਂ ਕਿਸ ਤਰ੍ਹਾਂ ਦੀ ਹਿਊਮੀਲੇਸ਼ਨ। ਮੈਨੂੰ ਸਿਆਸਤ ''ਚ 52 ਸਾਲ ਹੋ ਗਏ ਹਨ। 1954 ਤੋਂ ਮੈਂ ਗਾਂਧੀ ਪਰਿਵਾਰ ਨੂੰ ਜਾਣਦਾ ਹਾਂ। ਰਾਜੀਵ ਗਾਂਧੀ ਸਕੂਲ ''ਚ ਮੇਰੇ ਤੋਂ ਇੱਕ ਕਲਾਸ ਪਿੱਛੇ ਸਨ। ਅਸੀਂ ਉੱਥੇ ਵੀ ਇੱਕਠੇ ਰਹੇ।”

“ਹੁਣ ਤੱਕ ਕਿੰਨੇ ਸਾਲ ਹੋ ਗਏ? ਸੋਨੀਆ ਜੀ ਨੂੰ ਵੀ ਮੈਂ ਉਨ੍ਹਾਂ ਦੇ ਵਿਆਹ ਤੋਂ ਹੀ ਜਾਣਦਾ ਹਾਂ, ਉਸ ਤੋਂ ਬਾਅਦ ਮੈਂ ਬੱਚਿਆ ਨੂੰ ਵੀ ਜਾਣਦਾ ਹਾਂ। ਇਸ ਲਈ ਮੈਂ ਸਾਰਿਆਂ ਤੋਂ ਵਾਕਫ਼ ਹਾਂ। ਅੱਜ ਤੋਂ ਤਿੰਨ-ਚਾਰ ਹਫ਼ਤੇ ਪਹਿਲਾਂ ਮੈਂ ਕਾਂਗਰਸ ਪ੍ਰਧਾਨ ਨੂੰ ਮਿਲਿਆ ਸੀ। ਮੇਰੀ ਆਦਤ ਨਹੀਂ ਦਿੱਲੀ ਭੱਜਣ ਦੀ।”

“ਇੱਕ ਸਾਲ 9 ਮਹੀਨੇ ਹੋ ਗਏ ਹਨ, ਮੈਂ ਦਿੱਲੀ ਬੱਸ ਚਾਰ ਵਾਰ ਗਿਆ ਹਾਂ। ਦੋ ਵਾਰ ਆਪਣੇ ਕਾਂਗਰਸ ਪ੍ਰਧਾਨ ਨੂੰ ਮਿਲਣ ਲਈ ਅਤੇ ਦੋ ਵਾਰ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ। ਵੈਸੇ ਵਰਚੁਅਲ ਜਾਂ ਟੈਲੀਫੋਨ ''ਤੇ ਸਾਡੀ ਗੱਲਬਾਤ ਤਾਂ ਹੁੰਦੀ ਹੀ ਰਹੀ ਹੈ। ਉਹ ਵੱਖਰੀ ਗੱਲ ਸੀ।”

“ਸਾਡਾ ਬਹੁਤ ਹੀ ਪਰਿਵਾਰਕ ਸੰਬੰਧ ਸੀ। ਬਹੁਤ ਪਿਆਰ ਸੀ ਆਪਸ ''ਚ। ਜਦੋਂ ਪਿਛਲੀ ਵਾਰ ਮੈਂ ਉਨ੍ਹਾਂ ਨੂੰ ਮਿਲਣ ਗਿਆ ਤਾਂ ਮੈਂ ਕਿਹਾ ਸੀ ਕਿ ਤੁਸੀਂ ਮੈਨੂੰ ਇਸ ਅਹੁਦੇ ਤੋਂ ਰੀਲੀਜ਼ (ਮੁਕਤ) ਕਰ ਦੇਵੋ ਤਾਂ ਉਨਾਂ ਕਿਹਾ ਕਿਉਂ? ਮੈਂ ਕਿਹਾ ਮੈਂ ਸਿੱਧੂ ਨਾਲ ਕੰਮ ਨਹੀਂ ਕਰ ਸਕਦਾ ਹਾਂ।”

“ਉਹ ਰੋਜ਼ਾਨਾ ਮੇਰੇ ਖਿਲਾਫ ਟਵੀਟ ਕਰਦਾ ਹੈ, ਮੇਰੀ ਗਵਰਨਮੈਂਟ ਖਿਲਾਫ ਟਵੀਟ ਕਰਦਾ ਹੈ, ਸਾਨੂੰ ਬਿਲਕੁੱਲ ਥੱਲੇ ਲਿਆ ਹੈ। ਮੈਂ ਉਨ੍ਹਾਂ ਨੂੰ ਸਰਵੇ ਵਿਖਾਏ ਵੀ। ਅਸੀਂ ਮਈ ਅਖੀਰ ''ਚ ਪਹਿਲਾ ਸਰਵੇਖਣ ਕੀਤਾ ਸੀ ਅਤੇ ਉਸ ਤੋਂ ਬਾਅਦ ਸਿੱਧੂ ਆਇਆ ਅਤੇ ਦੋ ਮਹੀਨੇ ਬਾਅਦ ਅਸੀਂ ਫਿਰ ਟਵੀਟ ਕੀਤਾ ਤਾਂ ਕਾਂਗਰਸ 20 ਅੰਕ ਹੇਠਾਂ ਡਿੱਗ ਗਈ।”

“ਮੈਂ ਕਿਹਾ ਇਹ ਵੇਖ ਲਵੋ, ਲੋਕ ਅਨਿਸ਼ਚਿਤ ਹਨ ਕਿ ਕੀ ਹੋ ਰਿਹਾ ਹੈ। ਇਸ ਲਈ ਬਿਹਤਰ ਇਹ ਹੀ ਹੈ ਕਿ ਤੁਸੀਂ ਮੈਨੂੰ ਰਲੀਵ ਕਰ ਦਿਓ। ਉਨ੍ਹਾਂ ਕਿਹਾ ਨਹੀਂ। ਇਸ ਗੱਲ ਨੂੰ 3-4 ਹਫ਼ਤੇ ਹੋ ਗਏ ਹਨ। ਮੈਂ ਕਿਹਾ ਠੀਕ ਹੈ ਪਰ ਸਭ ਤੋਂ ਪਹਿਲਾਂ ਉਸ ਨੂੰ ਕਾਬੂ ਕਰੋ। ਫਿਰ ਸ਼ਾਇਦ ਉਸ ਨੂੰ ਡਾਂਟਿਆ ਜਾਂ ਕੁਝ ਕੀਤਾ, ਉਸ ਨੇ ਟਵੀਟ ਕਰਨੇ ਬੰਦ ਕਰ ਦਿੱਤੇ।”

ਸਵਾਲ: ਤੁਹਾਡੇ ਕਹਿਣ ਅਨੁਸਾਰ ਤੁਸੀਂ ਅਸਤੀਫੇ ਦੀ ਪੇਸ਼ਕਸ਼ ਦਿੱਤੀ ਸੀ।

ਜਵਾਬ: “ਜੀ ਹਾਂ, ਉਸ ਸਮੇਂ ਰਾਵਤ ਸੀ, ਸੋਨੀਆ ਜੀ ਅਤੇ ਮੈਂ ਸੀ। ਉਸ ਸਮੇਂ ਅਸੀਂ ਤਿੰਨੇ ਸੀ। ਮੈਂ ਉਨ੍ਹਾਂ ਸਾਹਮਣੇ ਸਭ ਤੋਂ ਪਹਿਲਾਂ ਇਹ ਹੀ ਗੱਲ ਕੀਤੀ ਕਿ ਬਾਕੀ ਗੱਲਾਂ ਬਾਅਦ ''ਚ ਤੁਸੀਂ ਪਹਿਲਾਂ ਮੇਰੀ ਇੱਕ ਗੱਲ ਸੁਣ ਲਵੋ ਕਿ ਤੁਸੀਂ ਇਹ ਜ਼ਿੰਮੇਵਾਰੀ ਤੋਂ ਮੈਨੂੰ ਮੁਕਤ ਕਰ ਦੇਵੋ। ਮੈਂ ਸਿੱਧੂ ਨਾਲ ਕੰਮ ਨਹੀਂ ਕਰ ਸਕਦਾ ਹਾਂ।”

“ਕੋਈ ਨਾ, ਉਨ੍ਹਾਂ ਨੇ ਉਸ ਸਮੇਂ ਕਿਹਾ ਤੁਸੀਂ ਕੰਮ ਕਰੋ। ਹੁਣ ਜਦੋਂ ਮੈਂ ਇੱਕ ਵਾਰ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ, ਜੇਕਰ ਇੰਨ੍ਹਾਂ ਦਾ ਮਨ ਬਦਲ ਗਿਆ ਜਾਂ ਕੋਈ ਵੀ ਕਾਰਨ ਰਿਹਾ ਹੋਵੇ, ਮੈਨੂੰ ਨਹੀਂ ਪਤਾ ਅਤੇ ਨਾ ਹੀ ਮੈਂ ਪੁੱਛਣਾ ਹੈ, ਤਾਂ ਉਹ ਮੈਨੂੰ ਟੈਲੀਫੋਨ ਕਰਕੇ ਕਹਿ ਦਿੰਦੇ ਕਿ ਅਮਰਿੰਦਰ ਮੈਂ ਆਪਣਾ ਵਿਚਾਰ ਬਦਲ ਲਿਆ ਹੈ ਅਤੇ ਤੁਸੀਂ ਅਸਤੀਫਾ ਦੇ ਦਿਓ।”

“ਮੈਨੂੰ ਦੋ ਮਿੰਟ ਲੱਗਣੇ ਸੀ ਅਸਤੀਫਾ ਦੇਣ ''ਚ। ਹੋਇਆ ਵੀ ਇਸ ਤਰ੍ਹਾਂ ਹੀ। 10 ਕੁ ਵਜੇ ਦਾ ਟਾਈਮ ਸੀ, ਉਨ੍ਹਾਂ ਦਾ ਫੋਨ ਆਇਆ। ਉਸ ਸਮੇਂ ਮੈਂ ਫੋਨ ਨਾ ਚੁੱਕ ਸਕਿਆ ਪਰ ਜਦੋਂ ਮੈਂ ਬਾਅਧ ''ਚ ਆਪਣੀਆਂ ਮਿਸਡ ਕਾਲ ਵੇਖੀਆਂ ਤਾਂ ਉਨ੍ਹਾਂ ਦਾ ਮੈਸਜ ਸੀ ਕਿ ਮੈਂ ਤੁਹਾਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।”

“ਮੈਂ ਉਨ੍ਹਾਂ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੁਸੀਂ ਫੋਨ ਕੀਤਾ ਸੀ, ਉਨ੍ਹਾਂ ਕਿਹਾ ਹਾਂ। ਮੈਂ ਕਿਹਾ ਮੈਮ , ਮੈਂ ਕੀ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸੋਚ ਰਹੀ ਹਾਂ ਕਿ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮੈਂ ਕਿਹਾ ਠੀਕ ਹੈ। ਮੈਂ ਉਨ੍ਹਾਂ ਨੂੰ ਅੱਗੋ ਇਸ ਦਾ ਕਾਰਨ ਨਹੀਂ ਪੁੱਛਿਆ।”

“ਮੈਂ ਕਿਹਾ ਮੈਂ ਅੱਜ ਆਪਣਾ ਅਸਤੀਫਾ ਭੇਜ ਦੇਵਾਂਗਾ। ਉਨ੍ਹਾਂ ਨੇ ਇੱਕ ਹੀ ਗੱਲ ਕਹੀ, ਆਈ ਐਮ ਸੌਰੀ ਅਮਰਿੰਦਰ। ਮੈਂ ਕਿਹਾ ਤੁਹਾਨੂੰ ਸੋਰੀ ਕਹਿਣ ਦੀ ਲੋੜ ਨਹੀਂ, ਕੋਈ ਗੱਲ ਨਹੀਂ।”

“ਫਿਰ ਮੈਂ ਆਪਣਾ ਅਸਤੀਫਾ ਰਾਜਪਾਲ ਨੂੰ ਦੇ ਆਇਆ। ਮੈਂ ਇਸ ਗੱਲ ਦਾ ਬੁਰਾ ਲੱਗਿਆ ਕਿ ਜਦੋਂ ਮੇਰਾ ਇਹ ਸੰਬੰਧ ਹੈ, ਮੈਂ ਸਿੱਧੀਆਂ ਗੱਲਾਂ ਕੀਤੀਆਂ ਹਨ ਤਾਂ ਫਿਰ ਪਿੱਠ ਪਿੱਛੇ ਸੀਐਲਪੀ ਸੱਦਣ ਦਾ ਮਤਲਬ ਕੀ ਹੈ। ਇਸ ਦਾ ਮਤਲਬ ਤੁਸੀਂ ਮੇਰੇ ''ਤੇ ਭਰੋਸਾ ਨਹੀਂ ਕਰਦੇ ਹੋ।”

ਸਵਾਲ: ਭਾਜਪਾ ਆਗੂਆਂ ਜਾਂ ਭਾਜਪਾ ਸ਼ਾਸਨ ਨੂੰ ਤੁਸੀਂ ਕਿਵੇਂ ਵੇਖਦੇ ਹੋ?

ਜਵਾਬ: “ਵੇਖੋ, ਸਿਆਸਤ ਆਪਣੀ ਜਗ੍ਹਾ ''ਤੇ ਹੈ, ਪਰ ਕੌਮੀ ਸੁਰੱਖਿਆ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਮੈਂ ਰਾਸ਼ਟਰੀ ਸੁਰੱਖਿਆ ਦੇ ਉਦੇਸ਼ ਨਾਲ ਉੱਥੇ ਜਾਂਦਾ ਹਾਂ ਅਤੇ ਜੇਕਰ ਮੈਨੂੰ ਕੋਈ ਫੰਡਿੰਗ ਚਾਹੀਦੀ ਹੈ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਹੈ।”

ਸਵਾਲ: ਤੁਹਾਡਾ ਅਗਲਾ ਐਕਸ਼ਨ ਪਲਾਨ ਕੀ ਹੋ ਸਕਦਾ ਹੈ? ਤੁਸੀਂ ਕਿਹਾ ਸੀ ਮੈਂ ਆਪਣੇ ਸਮਰਥਕਾਂ, ਦੋਸਤ ਮਿੱਤਰਾਂ ਨੂੰ ਮਿਲ ਕੇ ਸਲਾਹ ਕਰਾਂਗਾ। ਹੁਣ ਤਾਂ ਕਿੰਨੇ ਦਿਨ ਹੋ ਚੁੱਕੇ ਹਨ, ਤੁਹਾਡੀ ਅਗਲੀ ਯੋਜਨਾ ਕੀ ਹੈ?

ਜਵਾਬ: “ਜ਼ਰੂਰ ਮੈਂ ਉਨ੍ਹਾਂ ਨੂੰ ਮਿਲਾਂਗਾ, ਸਲਾਹ ਮਸ਼ਵਰਾ ਵੀ ਕਰਾਂਗਾ। ਅਜੇ ਤਾਂ ਤਿੰਨ ਦਿਨ ਹੀ ਤਾਂ ਹੋਏ ਹਨ। ਰਾਤੋ ਰਾਤ ਤਾਂ ਅਜਿਹੇ ਕੰਮ ਨਹੀਂ ਹੁੰਦੇ ਹਨ।"

"ਪਹਿਲਾਂ ਸਭ ਕੁਝ ਠੀਕ ਹੋ ਜਾਵੇ ਫਿਰ ਸਲਾਹ ਕਰਾਂਗੇ। ਇਸ ਲਈ ਸਮਾਂ ਨਹੀਂ ਵੀ ਹੈ ਅਤੇ ਹੈ ਵੀ। ਹੈ ਵੀ ਨਹੀਂ ਮਤਲਬ, ਦਸੰਬਰ ਤੱਕ ਹੈ ਤਿੰਨ ਮਹੀਨੇ, ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ ਹੈ, ਪਰ ਸਿਆਸਤ ''ਚ ਤਾਂ ਇੱਕ ਮਹੀਨਾ ਹੀ ਕਾਫੀ ਹੈ।”

ਸਵਾਲ: ਹੁਣ ਤੁਸੀਂ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਵੇਖ ਰਹੇ ਹੋ। ਕੀ ਤੁਸੀਂ ਨਵੀਂ ਪਾਰਟੀ ਬਾਰੇ ਸੋਚ ਰਹੇ ਹੋ ਜਾਂ ਕੁਝ ਹੋਰ?

ਜਵਾਬ: “ਅੱਜ ਮੈਂ ਅਝੇ ਕੁਝ ਨਹੀਂ ਕਹਿ ਸਕਦਾਂ ਹਾਂ। ਆਪਣੇ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਕੁਝ ਕਹਾਂਗਾ। ਰਾਜਨੀਤੀ ਕਰਦਿਆਂ ਮੈਨੂੰ 52 ਸਾਲ ਹੋ ਗਏ ਹਨ ਅਤੇ 52 ਸਾਲਾਂ ''ਚ ਮੇਰੇ ਕੋਲ ਬਹੁਤ ਸਾਥੀ ਅਤੇ ਦੋਸਤ ਹਨ। ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕਰਾਂਗਾ। ਅਜੇ ਇਹ ਬਹੁਤ ਜਲਦੀ ਹੈ ਪਹਿਲਾਂ ਸਭ ਕੁਝ ਠੰਡਾ ਪੈ ਜਾਵੇ , ਫਿਰ ਕੁਝ ਕਰਾਂਗੇ।”

“ਇਸ ਨੂੰ ਵਿਚਾਰੇ ਨੂੰ ਕੋਈ ਕੰਮ ਵੀ ਕਰਨ ਦੇਵੇਗਾ। ਜਿਵੇਂ ਸਿੱਧੂ ਹੈ, ਇਹ ਤਾਂ ਉਸ ਨੂੰ ਕੁਝ ਫੈਸਲਾ ਹੀ ਨਹੀਂ ਲੈਣ ਦੇਵੇਗਾ। ਤੁਸੀਂ ਵੇਖਿਆ ਨਹੀਂ ਜਿਵੇਂ ਕੋਈ ਦਾਦਾ (ਗੁੰਡਾ) ਬੈਠਿਆ ਹੁੰਦਾ ਹੈ, ਉਸ ਤਰ੍ਹਾਂ ਦਾ ਇਹ ਕੰਮ ਕਰਦਾ ਹੈ। ਚੰਨੀ ਵਧੀਆ ਇਨਸਾਨ ਹੈ, ਉਹ ਚੰਗਾ ਮੰਤਰੀ ਹੈ।”

ਸਵਾਲ: ਤੁਸੀਂ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਵੇਖਦੇ ਹੋ?

ਚਰਨਜੀਤ ਸਿੰਘ ਚੰਨੀ
Getty Images
ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਤਕਨੀਕੀ ਸਿੱਖਿਆ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸਨ

ਜਵਾਬ: “ਉਹ ਵਧੀਆ ਮੰਤਰੀ ਹਨ।ਮੈਨੂੰ ਉਸ ਨਾਲ ਕੋਈ ਦਿੱਕਤ ਨਹੀਂ ਹੈ। ਚੰਨੀ ਤਕਨੀਕੀ ਸਿੱਖਿਆ ਮੰਤਰੀ ਅਤੇ ਸਭਿਆਚਾਰ ਮਾਮਲਿਆਂ ਦਾ ਮੰਤਰੀ ਰਹਿ ਚੁੱਕਾ ਹੈ। ਉਹ ਬਹੁਤ ਚੰਗਾ ਮੰਤਰੀ ਹੈ। ਪਰ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੁੰਦਾ ਹੈ।"

"ਮੁੱਖ ਮੰਤਰੀ ਕਿਸੇ ਦੇ ਅਧੀਨ ਰਹਿ ਕੇ ਕੰਮ ਨਹੀਂ ਕਰਦਾ। ਉਸ ਨੂੰ ਆਪਣੀ ਸੋਚ ਅਨੁਸਾਰ ਖੁਦ ਕੰਮ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਸਿੱਧੂ ਚਲਾਵੇਗਾ ਤਾਂ ਅਜਿਹਾ ਨਹੀਂ ਹੋਵੇਗਾ।”

ਸਵਾਲ: ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨੂੰ ਇਹ ਅਹੁਦਾ ਦਿੱਤਾ ਗਿਆ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਨੇ ਕਾਸਟ ਅਰਥਮੈਟਿਕ ਨੂੰ ਓਵਰਡਿਊ ਕੀਤਾ ਹੈ?

ਜਵਾਬ: “ਸਾਡੇ ਪੰਜਾਬ ''ਚ ਤਾਂ ਅਜਿਹਾ ਕਦੇ ਹੋਇਆ ਹੀ ਨਹੀਂ ਹੈ। ਸਾਡੇ ਇੱਥੇ ਕਦੇ ਵੀ ਅਜਿਹੀ ਕੋਈ ਸਥਿਤੀ ਨਹੀਂ ਆਈ ਜਿੱਥੇ ਜਾਤੀਵਾਦ ਨੂੰ ਲਿਆਂਦਾ ਗਿਆ ਹੋਵੇ। ਪੰਜਾਬ ''ਚ ਤਾਂ ਪੂਰੀ ਤਰ੍ਹਾਂ ਨਾਲ ਲਿਬਰਲ ਸਿਸਟਮ ਕੰਮ ਕਰਦਾ ਹੈ। ਸਾਡੇ ਤਾਂ ਗੁਰੂਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਤਾਂ ਸਾਡੀ ਬੇਵਕੂਫੀ ਹੈ।”

“ਹਿੰਦੂ, ਸਿੱਖ, ਮੁਸਲਮਾਨ, ਇਸਾਈ, ਕੋਈ ਵੀ ਜਾਤੀ ਪੱਛੜੀ ਜਾਤੀ, ਦਲਿਤ ਜਾਤੀ, ਅਨੁਸੂਚਿਤ ਜਾਤੀ ਹੋਵੇ, ਜੋ ਮਰਜੀ ਹੋਵੇ, ਉਹ ਸਾਰੇ ਇੱਕ ਹੀ ਪਰਿਵਾਰ ਦਾ ਹਿੱਸਾ ਹਨ।”

ਇਹ ਵੀ ਪੜ੍ਹੋ:

https://www.youtube.com/watch?v=nFMzNemxwgI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''22df94c8-cefa-4eea-979f-062f03376cd3'',''assetType'': ''STY'',''pageCounter'': ''punjabi.india.story.58660872.page'',''title'': ''ਕੈਪਟਨ ਅਮਰਿੰਦਰ ਦੀ ਨਜ਼ਰ ਵਿੱਚ ਚਰਨਜੀਤ ਸਿੰਘ ਚੰਨੀ ਕਿਸ ਤਰ੍ਹਾਂ ਦੇ ਮੰਤਰੀ ਸਨ ਤੇ ਉਨ੍ਹਾਂ ਸਾਹਮਣੇ ਕੀ ਚੁਣੌਤੀ ਹੋਵੇਗੀ'',''author'': ''ਅਰਵਿੰਦ ਛਾਬੜਾ'',''published'': ''2021-09-23T04:43:24Z'',''updated'': ''2021-09-23T04:43:24Z''});s_bbcws(''track'',''pageView'');

Related News