ਮੋਦੀ ਦੀ ਅਮਰੀਕਾ ਫੇਰੀ˸ ਕੀ ਮੋਦੀ ਬਾਇਡਨ ਨੂੰ ਅਫ਼ਗਾਨਿਸਤਾਨ ਨਾਲ ਜੁੜੇ ਰਹਿਣ ਲਈ ਰਾਜ਼ੀ ਕਰ ਸਕਣਗੇ -

09/23/2021 8:08:22 AM

ਮੋਦੀ
Getty Images
ਮੋਦੀ ਆਪਣੀ ਅਮਰੀਕਾ ਫੇਰੀ ਲਈ 22 ਸਤੰਬਰ ਨੂੰ ਰਵਾਨਾ ਹੋਏ

ਮਹਾਮਾਰੀ ਵੇਲੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਮਾਰਚ ਵਿੱਚ ਬੰਗਲਾਦੇਸ਼ ਦੀ ਇੱਕ ਸੰਖੇਪ ਯਾਤਰਾ ਤੋਂ ਬਾਅਦ ਆਪਣੀ ਪਹਿਲੀ ਕੌਮਾਂਤਰੀ ਫੇਰੀ ''ਤੇ ਅਮਰੀਕਾ ਲਈ 22 ਸਤੰਬਰ ਨੂੰ ਰਵਾਨਾ ਹੋਏ।

ਉਹ 26 ਸਤੰਬਰ ਨੂੰ ਵਾਪਸ ਦਿੱਲੀ ਪਰਤਣਗੇ। ਸਾਰਿਆਂ ਦੀਆਂ ਨਜ਼ਰਾਂ 24 ਸਤੰਬਰ ਨੂੰ ਪਹਿਲੀ ਮੋਦੀ-ਬਾਇਡਨ ਬੈਠਕ ''ਤੇ ਟਿਕੀਆਂ ਹਨ।

ਅਮਰੀਕਾ ਕਿਉਂ ਜਾ ਰਹੇ ਹਨ ਮੋਦੀ?

ਉਸ ਦੇ ਤਿੰਨ ਮੁੱਖ ਕਾਰਨ ਹਨ-

  1. ਰਾਸ਼ਟਰਪਤੀ ਜੋਅ ਬਾਇਡਨ ਨਾਲ ਦੁਵੱਲੀ ਬੈਠਕ ਵਿੱਚ ਹਿੱਸਾ ਲੈਣ
  2. ਜਾਪਾਨ, ਅਮਰੀਕਾ ਅਤੇ ਆਸਟਰੇਲੀਆ ਦੇ ਨੇਤਾਵਾਂ ਨਾਲ ਕਵਾਡ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ
  3. ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨ
Joe Biden in front of US flags.
Getty Images
24 ਸਤੰਬਰ ਮੋਦੀ ਤੇ ਬਾਇਡਨ ਵਿਚਕਾਰ ਪਹਿਲੀ ਬੈਠਕ ਹੋਣ ਜਾ ਰਹੀ ਹੈ

ਇਹ ਪਹਿਲੀ ਵਿਅਕਤੀਗਤ ਕਵਾਡ ਬੈਠਕ ਹੈ, ਜਿਸ ਵਿੱਚ ਸਰਕਾਰ ਦੇ ਮੁਖੀ ਹਿੱਸਾ ਲੈ ਰਹੇ ਹਨ।

ਹਾਲਾਂਕਿ, ਭਾਰਤੀ ਖ਼ੇਮੇ ਨੂੰ ਰਾਸ਼ਟਰਪਤੀ ਬਾਇਡਨ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਰਾਸ਼ਟਰਪਤੀ ਬਾਇਡਨ ਦੇ ਜਵਨਰੀ ਵਿੱਚ ਅਹੁਦਾ, ਸੰਭਾਲਣ ਤੋਂ ਬਾਅਦ ਤੋਂ ਇਹ ਭਾਰਤ ਅਤੇ ਅਮਰੀਕਾ ਵਿਚਾਲੇ ਪਹਿਲਾਂ ਦੁਵੱਲਾ ਸ਼ਿਖ਼ਰ ਸੰਮੇਲਨ ਹੈ।

ਮੋਦੀ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਵਿਅਕਤੀਗਤ, ਨਿੱਘੇ ਰਿਸ਼ਤੇ ਸਨ।

ਪਰ ਰਾਸ਼ਟਰਪਤੀ ਬਾਇਡਨ ਨੇ ਅਜੇ ਤੱਕ ਉਨ੍ਹਾਂ ਪ੍ਰਤੀ ਬਹੁਤ ਗਰਮਜੋਸ਼ੀ ਨਹੀਂ ਦਿਖਾਈ ਹੈ।

ਇਹ ਵੀ ਪੜ੍ਹੋ-

ਮੋਦੀ ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਵੱਖਰੇ ਤੌਰ ''ਤੇ ਮੁਲਾਕਾਤ ਕਰ ਰਹੇ ਹਨ।

ਉੱਪ ਰਾਸ਼ਟਰਪਤੀ ਦੀ ਮਾਂ ਦਾ ਸਬੰਧ ਤਮਿਲਨਾਡੂ ਨਾਲ ਹੈ। ਇਹ ਉਨ੍ਹਾਂ ਦੀ ਪਹਿਲੀ ਰਸਮੀਂ ਮਿਲਣੀ ਹੋਵੇਗੀ।

ਦੁਵੱਲੀ ਬੈਠਕ ਵਿੱਚ ਮੁੱਖ ਏਜੰਡਾ ਕੀ ਹੈ?

ਕਈ ਦੁਵੱਲੇ ਅਤੇ ਬਹੁਪੱਖੀ ਮੁੱਦਿਆਂ ''ਤੇ ਚਰਚਾ ਹੋਣੀ ਹੈ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧ ਸ਼੍ਰਿੰਗਲਾ ਨੇ ਕਿਹਾ ਹੈ ਕਿ ਦੋਵੇਂ ਨੇਤਾ ਮਜ਼ਬੂਤ ਅਤੇ ਬਹੁਪੱਖੀ ਦੁਵੱਲੇ ਰਿਸ਼ਤਿਆਂ ਦੀ ਸਮੀਖਿਆ ਕਰਨਗੇ।

ਦੋਵੇਂ ਪੱਖ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ, ਰਣਨੀਤਕ ਸਵੱਛ ਊਰਜਾ ਸਾਝੇਦਾਰੀ ਨੂੰ ਵਧਾਵਾ ਦੇਣ, ਨਵੀਆਂ ਅਤੇ ਉਭਰਦੀਆਂ ਤਕਨਾਲੋਜੀਆਂ ਦਾ ਪਤਾ ਲਗਾਉਣ ਅਤੇ ਅਫ਼ਗਾਨ ਸੰਕਟ ''ਤੇ ਚਰਚਾ ਕਰਨ ਲਈ 24 ਸਤੰਬਰ ਨੂੰ ਵ੍ਹਾਈਟ ਹਾਊਸ ਵਿੱਚ ਮਿਲਣਗੇ।

ਹਾਲਾਂਕਿ, 50 ਮਿੰਟ ਦੀ ਬੈਠਕ ਵਿੱਚ ਅਫ਼ਗਾਨਿਸਤਾਨ ਦਾ ਮੁੱਦਾ ਵਧੇਰੇ ਮਾਮਲਿਆਂ ''ਤੇ ਹਾਵੀ ਹੋਣ ਦੀ ਸੰਭਾਵਨਾ ਹੈ।

ਭਾਰਤੀ ਪ੍ਰਤੀਨਿਧੀ ਮੰਡਲ ਦਾ ਹਿੱਸਾ ਅਤੇ ਵਿਦੇਸ਼ ਸਕੱਤਰ ਸ਼੍ਰਿੰਗਲਾ ਨੇ ਸਵੀਕਾਰ ਕਰਦੇ ਹਨ ਕਿ ਅਫ਼ਗਾਨਿਸਤਾਨ ਵਿੱਚ ਉਭਰਦੀ ਸਥਿਤੀ ਦੋਵਾਂ ਨੇਤਾਵਾਂ ਦਾ ਧਿਆਨ ਆਪਣੇ ਵੱਲ ਖਿੱਚੇਗੀ।

ਉਨ੍ਹਾਂ ਨੇ ਕਿਹਾ, "ਅਫ਼ਗਾਨਿਸਤਾਨ ਵਿੱਚ ਹਾਲ ਦੇ ਘਟਨਾਕ੍ਰਮ ਤੋਂ ਬਾਅਦ ਦੁਵੱਲੀ ਬੈਠਕ ਵਿੱਚ ਵਰਤਮਾਨ ਖੇਤਰੀ ਸੁਰੱਖਿਆ ਸਥਿਤੀ ''ਤੇ ਵੀ ਗੱਲ ਹੋਵੇਗੀ।"

"ਇੱਕ ਗੁਆਂਢੀ ਵਜੋਂ ਸਾਡੇ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਵਿਚਾਲੇ ਰਿਸ਼ਤਾ ਬਹੁਤ ਪੁਰਾਣਾ ਅਤੇ ਦ੍ਰਿੜ ਹੈ।"

"ਅਸੀਂ ਬਿਨਾਂ ਸ਼ੱਕ ਕੱਟੜਵਾਦ, ਉਗਰਵਾਦ, ਸੀਮਾ ਪਾਰ ਅੱਤਵਾਦ ਅਤੇ ਵੈਸ਼ਵਿਕ ਅੱਤਵਾਦੀ ਨੈਟਵਰਕ ਨੂੰ ਖ਼ਤਮ ਕਰਨ ਦੀ ਲੋੜ ''ਤੇ ਚਰਚਾ ਕਰਾਂਗੇ।"

ਨਰਿੰਦਰ ਮੋਦੀ ਅਤੇ ਡੌਨਲਡ ਟਰੰਪ
Getty Images
ਮੋਦੀ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਵਿਅਕਤੀਗਤ, ਨਿੱਘੇ ਰਿਸ਼ਤੇ ਸਨ

"ਪੀਐੱਮ ਮੋਦੀ ਨੇ ਖ਼ੁਦ ਹਾਲ ਦੇ ਦਿਨਾਂ ਵਿੱਚ ਅਫ਼ਗਾਨ ਮੁੱਦਿਆਂ ਨੂੰ ਗੰਭੀਰ ਦੱਸਿਆ ਹੈ।"

"ਕੁਝ ਦਿਨਾਂ ਪਹਿਲਾਂ ਸੰਪੰਨ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਵਿੱਚ (ਚੀਨ ਅਤੇ ਪਾਕਿਸਤਾਨ ਵੀ ਐੱਸਸੀਓ ਦਾ ਹਿੱਸਾ ਹੈ) ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ, "ਅਫ਼ਗਾਨਿਸਤਾਨ ਵਿੱਚ ਹਾਲ ਦੀਆਂ ਘਟਨਾਵਾਂ ਦਾ ਸਾਡੇ ਵਰਗੇ ਗੁਆਂਢੀ ਦੇਸ਼ਾਂ ''ਤੇ ਸਭ ਤੋਂ ਵੱਧ ਅਸਰ ਪਵੇਗਾ।"

"ਅਤੇ ਇਸ ਲਈ ਇਸ ਮੁੱਦੇ ''ਤੇ ਇੱਕ ਖੇਤਰੀ ਫੋਕਸ ਅਤੇ ਸਹਿਯੋਗ ਬਣਾਉਣਾ ਜ਼ਰੂਰੀ ਹੈ।"

ਉਨ੍ਹਾਂ ਨੇ ਤਾਲਿਬਾਨ ਦੇ ਤਹਿਤ ਅਫ਼ਗਾਨਿਸਤਾਨ ਨਾਲ ਚਾਰ ਸਮੱਸਿਆਵਾਂ ਦੱਸੀਆਂ, ਉਨ੍ਹਾਂ ਵਿੱਚੋਂ ਇੱਕ ਅਸਥਿਰਤਾ ਅਤੇ ਕੱਟੜਵਾਦ ਦੀ ਦ੍ਰਿੜਤਾ ਸੀ, ਜੋ ਉਨ੍ਹਾਂ ਮੁਤਾਬਕ "ਪੂਰੀ ਦੁਨੀਆਂ ਵਿੱਚ ਅੱਤਵਾਦੀ ਅਤੇ ਕੱਟੜਵਾਦੀ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰੇਗੀ।"

"ਹੋਰ ਕੱਟੜਪੰਥੀ ਸਮੂਹ ਵੀ ਹਿੰਸਾ ਦਾ ਸਹਾਰਾ ਲੈ ਕੇ ਸੱਤਾ ਵਿੱਚ ਆਉਣ ਲਈ ਉਤਸ਼ਾਹਿਤ ਹੋ ਸਕਦੇ ਹਨ।"

ਪਰ ਪਿਛਲੇ ਮਹੀਨੇ ਅਫ਼ਗਾਨਿਸਤਾਨ ਤੋਂ ਆਪਣੇ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਅਮਰੀਕਾ ਅਫ਼ਗਾਨਿਸਤਾਨ ਵਿੱਚ ਘੱਟ ਦਿਲਚਸਪੀ ਦਿਖਾ ਰਿਹਾ ਹੈ।

ਮਾਹਿਰਾਂ ਦੇ ਨਾਲ ਗੱਲਬਾਤ ਨਾਲ ਜੋ ਗੱਲ ਸਮਝ ਆਉਂਦੀ ਹੈ ਉਹ ਇਹ ਹੈ ਕਿ ਅਮਰੀਕਾ ਵਿੱਚ ਜਨਤਾ ਦੀ ਅਫ਼ਗਾਨਿਸਤਾਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਤੇ ਨਾ ਹੀ ਬਾਇਡਨ ਪ੍ਰਸ਼ਾਸਨ ਨੂੰ ਹੈ।

ਇਸ ਤੋਂ ਉਲਟ, ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ, ਭਾਰਤ ਨੂੰ ਤਾਲਿਬਾਨ ਸ਼ਾਸਨ ਤਹਿਤ ਗ਼ੈਰ-ਸੂਬਾ ਐਕਟਰਸ ਤੋਂ ਅਸਲ ਸੁਰੱਖਿਆ ਸਬੰਧੀ ਚਿੰਤਾਵਾਂ ਹਨ।

ਇਸ ਲਈ, ਅਫ਼ਗਾਨਿਸਤਾਨ ਵਿੱਚ ਵਧੇਰੇ ਦਿਲਚਸਪੀ ਰੱਖਣ ਲਈ ਇਸ ਦੇ ਜਾਇਜ਼ ਕਾਰਨ ਹਨ।

ਕੀ ਮੋਦੀ ਬਾਇਡਨ ਨੂੰ ਅਫ਼ਗਾਨਿਸਤਾਨ ਨਾਲ ਜੁੜੇ ਰਹਿਣ ਲਈ ਰਾਜ਼ੀ ਕਰ ਸਕਣਗੇ?

ਇਸਲਾਮ ਮਾਹਿਰ, ਕੈਲੀਫੋਰਨੀਆਂ ਵਿੱਚ ਸੈਨ ਡਿਆਗੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਹਿਮਤ ਕੁਰੂ ਕਾ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਨਾਲ ਆਪਣੀ ਬੈਠਕ ਦੇ ਦੌਰਾਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫ਼ਗਾਨਿਸਤਾਨ ''ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕਰ ਸਕਦੇ ਹਨ ਤਾਂ ਜੋ ਇਸ ਨੂੰ ਕੌਮਾਂਤਰੀ ਕੱਟੜਵਾਦ ਅਤੇ ਅੱਤਵਾਦ ਦਾ ਕੇਂਦਰ ਬਣਾਉਣ ਤੋਂ ਰੋਕਿਆ ਜਾ ਸਕੇ।"

ਨਰਿੰਦਰ ਮੋਦੀ
Reuters
ਭਾਰਤੀ ਖ਼ੇਮੇ ਨੂੰ ਰਾਸ਼ਟਰਪਤੀ ਬਾਇਡਨ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ

ਪਰ ਉਨ੍ਹਾਂ ਦੇ ਵਿਚਾਰ ਵਿੱਚ ਹੁਣ ਬਹੁਤ ਦੇਰ ਹੋ ਚੁੱਕੀ ਹੈ।

ਉਹ ਕਹਿੰਦੀ ਹੈ, "ਅਮਰੀਕਾ ਨੇ ਪਹਿਲਾ ਹੀ ਅਫ਼ਗਾਨਿਸਤਾਨ ਨਾਲ ਪੂਰੀ ਤਰ੍ਹਾਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਹੈ।"

"ਅਮਰੀਕੀ ਜਨਤਾ ਅਫ਼ਗਾਨਿਸਤਾਨ ਨਾਲ ਕਿਸੇ ਵੀ ਪ੍ਰਕਾਰ ਮੁੜ ਜੁੜਾਵ ਦਾ ਵਿਰੋਧ ਕਰਦੀ ਹੈ।"

"ਅਮਰੀਕਾ ਨੂੰ ਹੁਣ ਹੋਰ ਵਧੇਰੇ ਗੰਭੀਰ ਮੁੱਦਿਆਂ ''ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਸ ਵਿੱਚ ਚੀਨ ਅਤੇ ਉੱਪ-ਸਹਾਰਾ ਅਫਰੀਕਾ ਵਿੱਚ ਵਧਦੇ ਇਸਲਾਮੀ ਕੱਟੜਪੰਥੀ ਵਰਗੇ ਭੂ-ਰਾਜਨੀਤਕ ਮੁਕਾਬਲੇ।"

ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਟੌਮ ਗਿਨਸਬਰਗ ਇੱਕ ਰਾਜਨੀਤਕ ਵਿਗਿਆਨੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਜਾਣਦਾ ਸੀ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਯਕੀਨੀ ਸੀ।

ਉਹ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਭਾਰਤ ਅਤੇ ਅਮਰੀਕਾ ਇਸ ਵੇਲੇ, ਪਹਿਲਤਾਵਾਂ ਵਿੱਚ ਕੁਝ ਮਤਭੇਦਾਂ ਦੇ ਬਾਵਜੂਦ, ਇੱਕ ਸੁਭਾਵਿਕ ਸਹਿਯੋਗੀ ਹੈ।"

"ਵੱਡਾ ਮੁੱਦਾ ਚੀਨੀ ਸ਼ਕਤੀ ਹੈ, ਜਦ ਕਿ ਅਫ਼ਗਾਨਿਸਤਾਨ ਤੋਂ ਵਾਪਸੀ ਲਾਜ਼ਮੀ ਸੀ। ਹਾਲਾਂਕਿ, ਭਾਰਤ ਵਧੇਰੇ ਅਸੁਰੱਖਿਅਤ ਮਹਿਸੂਸ ਕਰਦਾ ਹੈ, ਮੈਨੂੰ ਨਹੀਂ ਲਗਦਾ ਕਿ ਇਹ ਉਮੀਦ ਤੋਂ ਪਰੇ ਸੀ।"

ਅਫ਼ਗਾਨਿਸਤਾਨ ਵਿੱਚ ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਬਾਇਡਨ ਪ੍ਰਸ਼ਾਸਨ ਦੇਸ਼ ''ਤੇ ਸਖ਼ਤ ਨਜ਼ਰ ਰੱਖੇਗਾ ਅਤੇ ਅਫ਼ਗਾਨਿਸਤਾਨ ਨੂੰ ਅੱਤਵਾਦੀ ਸੰਗਠਨਾਂ ਦਾ ਅੱਡਾ ਨਹੀਂ ਬਣਨ ਦੇਵੇਗਾ।

ਕੁਝ ਲੋਕਾਂ ਦਾ ਤਰਕ ਹੈ ਕਿ ਚੀਨ ਭਾਰਤ ਲਈ ਇੱਕ ਵੱਡਾ ਸੁਰੱਖਿਆ ਖ਼ਤਰਾ ਬਣਿਆ ਹੋਇਆ ਹੈ, ਖ਼ਾਸ ਤੌਰ ''ਤੇ ਪਿਛਲੇ ਸਾਲ ਗਲਵਾਨ ਘਾਟੀ ਝੜਪਾਂ ਤੋਂ ਬਾਅਦ।

ਉਨ੍ਹਾਂ ਦਾ ਤਰਕ ਹੈ ਕਿ ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕਾ ਤੋਂ ਹੱਥ ਮਿਲਾਉਣਾ ਭਾਰਤ ਲਈ ਓਨਾਂ ਹੀ ਜ਼ਰੂਰੀ ਹੈ।

ਅਮਰੀਕਾ ਚੀਨ ਨਾਲ ਨਜਿੱਠਣ ਲਈ ਆਪਣੀ ਵੈਸ਼ਵਿਕ ਅਗਵਾਈ ਵਾਲੀ ਭੂਮਿਕਾ ਨੂੰ ਫਿਰ ਤੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜੋਅ ਬਾਇਡਨ
Getty Images
ਰਾਸ਼ਟਰਪਤੀ ਬਾਇਡਨ ਨੇ ਅਜੇ ਤੱਕ ਮੋਦੀ ਪ੍ਰਤੀ ਬਹੁਤ ਗਰਮਜੋਸ਼ੀ ਨਹੀਂ ਦਿਖਾਈ ਹੈ।

ਇਹ ਅਮਰੀਕਾ ਦੇ ਵੈਸ਼ਵਿਕ ਅਗਵਾਈ ਦੀ ਸਥਿਤੀ ਨੂੰ ਤਿਆਗਣ ਦਾ ਰਾਸ਼ਟਰਪਤੀ ਟਰੰਪ ਦਾ ਫ਼ੈਸਲਾ ਸੀ।

ਰਾਸ਼ਟਰਪਤੀ ਬਾਇਡਨ ਨੇ ਜਨਵਰੀ ਵਿੱਚ ਸੱਤਾ ਵਿੱਚ ਆਉਂਦਿਆਂ ਹੀ ਉਸ ਫ਼ੈਸਲੇ ਨੂੰ ਉਲਟਾ ਦਿੱਤਾ ਅਤੇ ਐਲਾਨ ਕੀਤਾ ਕਿ, ''ਅਮਰੀਕਾ ਵਾਪਸ ਆ ਗਿਆ ਹੈ।''

ਉਨ੍ਹਾਂ ਨੇ ਵਾਤਾਵਰਨ ਤਬਦੀਲੀ, ਵੈਕਸੀਨ ਵੰਡ ਅਤੇ ਚੀਨ ਵਿੱਚ ਸ਼ਾਸਨ ਵਰਗੀ ਸਮੱਸਿਆਵਾਂ ਦੀ ਅਗਵਾਈ ਕਰਨ ਲਈ ਵਾਰ-ਵਾਰ ਵਿਸ਼ਵ ਮੰਚ ''ਤੇ ਆਪਣੇ ਇਸ ਦਾਅਵੇ ਨੂੰ ਦੁਹਰਾਇਆ।

ਸੰਯੁਕਤ ਰਾਸ਼ਟਰ ਵਿੱਚ ਬਾਇਡਨ ਦੇ ਮੰਗਲਵਾਰ ਦੇ ਭਾਸ਼ਣ ਨੇ ਚੀਨੀ ਖ਼ਤਰਿਆਂ ਵੱਲੋਂ ਇਸ਼ਾਰਾ ਕੀਤਾ।

ਪਿਛਲੇ ਹਫ਼ਤੇ, ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਵਿੱਚ ਹੋਇਆ ਤਿੰਨ-ਤਰਫਾ ਪਨਡੁੱਬੀ ਸਮਝੌਤਾ, ਜਿਸ ਨੂੰ AUKUS ਕਿਹਾ ਜਾਂਦਾ ਹੈ, ਉਸ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ।

ਪਰ ਜੇਕਰ ਅਜਿਹਾ ਹੈ ਤਾਂ ਇਹ ਵੀ ਪ੍ਰਧਾਨ ਮੰਤਰੀ ਮੋਦੀ ਦੇ ਪੱਖ ਵਿੱਚ ਹੋ ਸਕਦਾ ਹੈ। ਅਮਰੀਕਾ ਨੂੰ ਚੀਨ ਖ਼ਿਲਾਫ਼ ਭਾਰਤ ਦੀ ਲੋੜ ਪਵੇਗੀ।

ਇਹ ਵੀ ਪੜ੍ਹੋ-

ਜੌਨਸ ਹੌਪਕਿਨਸ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੀਵ ਹੈਂਕੇ ਕਹਿੰਦੇ ਹਨ, "ਕੌਮਾਂਤਰੀ ਅਗਵਾਈ ਨੂੰ ਫਿਰ ਤੋਂ ਸਥਾਪਿਤ ਕਰਨ ਲਈ, ਪਿਛਲੇ ਹਫ਼ਤੇ ਹੀ ਬਾਇਡਨ ਨੇ ਚੀਨ ਨੂੰ ਚੁਣੌਤੀ ਦੇਣ ਦੇ ਉਦੇਸ਼ ਤੋਂ ਅਮਰੀਕਾ, ਆਸਟਰੇਲੀਆ ਅਤੇ ਗ੍ਰੇਟ ਬ੍ਰਿਟੇਨ ਵਿਚਾਲੇ AUKUS ਗਠਜੋੜ ਨੂੰ ਤਿਆਰ ਕੀਤਾ।"

"ਗਠਜੋੜ ਨੂੰ ਅਸਰਦਾਰ ਢੰਗ ਨਾਲ ਕੰਮ ਕਰਨ ਲਈ, ਬਾਇਡਨ ਨੂੰ ਭਾਰਤ ਦੀ ਮਾਨਤਾ ਦੀ ਲੋੜ ਹੋਵੇਗੀ।"

''ਜੇਕਰ ਭਾਰਤ ਆਪਣੇ ਪੱਤੇ ਚੰਗੀ ਤਰ੍ਹਾਂ ਖੇਡੇਗਾ, ਤਾਂ ਇਹ ਇੱਕ ਵੱਡਾ ਖਿਡਾਰੀ ਹੋਵੇਗਾ''

ਬੇਸ਼ੱਕ ਹੀ ਪੀਐੱਮ ਮੋਦੀ ਅਤੇ ਰਾਸ਼ਟਰਪਤੀ ਬਾਇਡਨ ਵਿਚਾਲੇ ਕੋਈ ਵਿਅਕਤੀਗਤ ਕੈਮਿਸਟ੍ਰੀ ਨਹੀਂ ਹੈ, ਪਰ ਦੋਵਾਂ ਦੇਸ਼ਾਂ ਦੇ ਰਣਨੀਤਕ ਹਿੱਤ ਜੁੜੇ ਹੋਏ ਹਨ।

ਪ੍ਰੋ. ਲਤਾ ਵਰਦਾਰਾਜਨ ਸੈਨ ਡਿਏਗੋ ਸਟੇਟ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵਿੱਚ ਕੌਮਾਂਤਰੀ ਸੁਰੱਖਿਆ ਅਤੇ ਸੰਘਰਸ਼ ਹੱਲ ਸੰਸਥਾ ਦੇ ਨਿਦੇਸ਼ਕ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਪੀਐੱਮ ਮੋਦੀ ਨੂੰ ਵ੍ਹਾਈਟ ਹਾਈਸ ਵਿੱਚ ਸੁਣਿਆ ਜਾਵੇਗਾ।

"ਖ਼ਾਸ ਤੌਰ ''ਤੇ ਏਸ਼ੀਆ ਦੀ ਧੁਰੀ ਅਤੇ ਬਾਇਡਨ ਪ੍ਰਸ਼ਾਸਨ ਵੱਲੋਂ ਚੀਨ ਨੂੰ ਸਭ ਤੋਂ ਵੱਡੇ ਸੁਰੱਖਿਆ ਖ਼ਤਰੇ ਵਜੋਂ ਉਜਾਗਰ ਕਰਨਾ ਇੱਕ ਆਧਾਰ ਹੈ, ਜਿਸ ਦੇ ਚਾਰੇ ਪਾਸੇ ਵਾਰਤਾ ਦਾ ਨਵਾਂ ਸੈੱਟ ਅੱਗੇ ਵਧੇਗਾ।"

"ਆਪਣੇ ਸੁਰੱਖਿਆ ਸਮਝੌਤੇ ਦੇ ਨਵੀਨੀਕਰਨ ਅਤੇ ਏਸ਼ੀਆ ''ਤੇ ਧਿਆਨ ਕੇਂਦਰਿਤ ਕਰਨ ਲਈ ਅਮਰੀਕਾ ਦੀ ਵਚਨਬੱਧਤਾ, ਪ੍ਰਸ਼ਾਂਤ ਖੇਤਰ ਨੂੰ AUKUS ਸਮਝੌਤੇ ਤੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਹੈ ਅਤੇ ਇਸ ਮਾਅਨੇ ਵਿੱਚ, ਮੋਦੀ ਦਾ ਬਾਇਡਨ ਦੇ ਵ੍ਹਾਈਟ ਹਾਊਸ ਵਿੱਚ ਕਾਫੀ ਸੁਆਗਤ ਹੋਵੇਗਾ।"

ਮੋਦੀ
Reuters
ਕੀ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਅਫ਼ਗਾਨਿਸਤਾਨ ਦੇ ਮੁੱਦੇ ਨਾਲ ਨਜਿੱਠਣ ਲਈ ਹੋਰਨਾਂ ਸਾਝੇਦਾਰੀ ਵਾਲੇ ਬਦਲਾਂ ''ਤੇ ਵਿਚਾਰ ਕਰੇ?

ਪ੍ਰੋ. ਹੈਂਕੇ ਕਹਿੰਦੇ ਹਨ, "ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਬੁਰੀ ਤਰ੍ਹਾਂ ਹੋਈ ਹਾਰ ਤੋਂ ਬਾਅਦ, ਰਾਸ਼ਟਰਪਤੀ ਬਾਇਡਨ ਨੂੰ ਅਮਰੀਕਾ ਦੀ ਵੈਸ਼ਵਿਕ ਅਗਵਾਈ ''ਤੇ ਜ਼ੋਰ ਦੇਣ ਦੀ ਲੋੜ ਹੈ।"

ਇੱਥੇ ਭਾਰਤ ਲਈ ਇੱਕ ਮੌਕਾ ਹੈ, ਜਿਵੇਂ ਕਿ ਪ੍ਰੋ. ਹੈਂਕੇ ਦਾ ਤਰਕ ਹੈ, "ਇਹ ਮੇਰੇ ਲਈ ਸਪੱਸ਼ਟ ਹੈ ਕਿ ਦੁਨੀਆਂ ਦੇ ਗਠਜੋੜਾਂ ਦਾ ਇੱਕ ਵੱਡਾ ਪੁਨਰਗਠਨ ਹੋ ਰਿਹਾ ਹੈ।"

"ਜੇਕਰ ਭਾਰਤ ਆਪਣੇ ਪੱਤੇ ਚੰਗੀ ਤਰ੍ਹਾਂ ਖੇਡਦਾ ਹੈ ਤਾਂ ਇਹ ਇੱਕ ਵੱਡਾ ਖਿਡਾਰੀ ਹੋਵੇਗਾ।"

ਸਵਿੱਟਜ਼ਰਲੈਂਡ ਵਿੱਚ ਜਿਨੇਵਾ ਇੰਸਚੀਟਿਊਟ ਆਫ ਜਿਓਪਾਲੀਟੀਕਲ ਸਟੱਡੀਜ ਦੇ ਅਕਾਦਮਿਕ ਨਿਦੇਸ਼ਕ ਪ੍ਰੋਫੈਸਰ ਅਲੈਗਜ਼ੈਂਡਰ ਲੈਂਬਰਟ ਦਾ ਵੀ ਮੰਨਣਾ ਹੈ ਕਿ ਭਾਰਤ ਵਿੱਚ ਇੱਕ ਮਜ਼ਬੂਤ ਵੈਸ਼ਵਿਕ ਖਿਡਾਰੀ ਬਣਨ ਦੀ ਸਮਰੱਥਾ ਹੈ।

ਪਰ ਉਨ੍ਹਾਂ ਨੂੰ ਨਹੀਂ ਲਗਦਾ ਹੈ ਕਿ ਭਾਰਤ ਖ਼ੁਦ ਨੂੰ ਅਮਰੀਕਾ ਨਾਲ ਜੋੜ ਕੇ ਆਪਣੀ ਸਮਰੱਥਾ ਨੂੰ ਪੂਰਾ ਕਰ ਸਕਦਾ ਹੈ।

ਅਫ਼ਗਾਨਿਸਤਾਨ ਵਿੱਚ ਭਾਰਤ 20 ਸਾਲ ਤੱਕ ਅਮਰੀਕਾ ''ਤੇ ਨਿਰਭਰ ਕਰਦਾ ਰਿਹਾ। ਅੰਤ ਵਿੱਚ ਇਸ ਕਰੀਬੀ ਸੰਗਤ ਨਾਲ ਉਸ ਨੂੰ ਬਹੁਤ ਘੱਟ ਲਾਭ ਹੋਇਆ।

ਕਿ ਭਾਰਤ ਅਫ਼ਗਾਨ ਮੁੱਦੇ ਨਾਲ ਨਜਿੱਠਣ ਲਈ ਹੋਰਨਾਂ ਸਾਝੇਦਾਰੀ ਵਾਲੇ ਬਦਲਾਂ ''ਤੇ ਵਿਚਾਰ ਕਰੇ?

ਪ੍ਰੋ. ਅਲੈਗਜ਼ੈਂਡਰ ਲੈਂਬਰਟ ਦਾ ਤਰਕ ਹੈ ਕਿ ਭਾਰਤ ਨੂੰ ਹੋਰ ਬਦਲਾਂ ਦਾ ਪਤਾ ਲਗਾਉਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਯਕੀਨਨ, ਭਾਰਤ ਨੂੰ ਅਫ਼ਗਾਨਿਸਤਾਨ ਅਤੇ ਤਾਲਿਬਾਨ ਦੇ ਨਾਲ ਚੀਜ਼ਾਂ ਨੂੰ ਠੀਕ ਕਰਨ ਲਈ ਚੀਨ ਅਤੇ ਰੂਸ ਦੀ ਲੋੜ ਹੋਵੇਗੀ, ਨਾ ਕਿ ਅਮਰੀਕਾ ਦੀ ਅਤੇ ਨਿਸ਼ਚਿਤ ਤੌਰ ''ਤੇ ਯੂਰਪ ਦੀ ਤਾਂ ਬਿਲਕੁਲ ਨਹੀਂ ਹੈ।"

"ਅਤੇ ਉਸ ਨੂੰ ਪਾਕਿਸਤਾਨ ਦੀ ਲੋੜ ਹੈ ਬੇਸ਼ੱਕ ਹੀ ਦਿੱਲੀ ਵਿੱਚ ਕਿੰਨੀ ਵੀ ਅਜੀਬ ਅਤੇ ਗੂੰਜਣ ਵਾਲੀ ਗੱਲ ਲੱਗੇ।"

"ਉਦਾਹਰਣ ਲਈ ਕਿਸੇ ਵੀ ਰਣਨੀਤਕ ਮਹਾਦੀਪ ਪ੍ਰਕਿਰਤੀ ਗੈਸ ਪਾਈਪਲਾਈਨ ਪ੍ਰੋਜੈਕਟਾਂ, ਆਈਪੀਆਈ ਜਾਂ ਤਾਪੀ ਨੂੰ ਲੈਣ, ਜੇਕਰ ਦਿੱਲੀ ਅਤੇ ਇਸਲਾਮਾਬਾਦ ਬੁਨਿਆਦੀ ਰਾਜਨਾਇਕ ਮਾਨਕਾਂ ''ਤੇ ਸਹਿਮਤ ਨਹੀਂ ਹੋਣਗੇ ਤਾਂ ਉਹ ਸ਼ਾਇਦ ਹੀ ਕਦੇ ਉਲਟ ਹੋਣਗੇ।"

"ਮੇਰੇ ਵਿਚਾਰ ਵਿੱਚ, ਇਸ ਪੱਧਰ ''ਤੇ ਚੀਨ ਦੇ ਉਭਰਨ ਤੋਂ ਲੈ ਕੇ ਸੁਰੱਖਿਆ ਚਿੰਤਾ ਦਾ ਕੋਈ ਠੋਸ ਕਾਰਨ ਨਹੀਂ ਹੈ।"

ਟਿੱਪਣੀਕਾਰਾਂ ਦਾ ਮੰਨਣਾ ਹੈ ਕਿ ਬਾਇਡਨ ਦੇ ਨਾਲ ਮੋਦੀ ਪਹਿਲੀ ਵਿਅਕਤੀਗਤ ਦੁਵੱਲੀ ਵਾਰਤਾ ਦੀ ਸਫ਼ਲਤਾ ਕਾਫੀ ਹਦ ਤੱਕ ਇੱਕ ਗੱਲ ''ਤੇ ਨਿਰਭਰ ਕਰੇਗੀ।

ਰਾਸ਼ਟਰਪਤੀ ਬਾਇਡਨ ਨੂੰ ਅਫ਼ਗਾਨਿਸਤਾਨ ਦੇ ਮੁੱਦਿਆਂ ਨਾਲ ਜੋੜੀ ਰੱਖਣਾ, ਜਿਵੇਂ ਕਿ ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਪਹਿਲਾਂ ਸੀ।

ਮੋਦੀ ਆਪਣੇ ਅਕਸ ਦੀ ਵਰਤੋਂ ਕਰ ਕੇ ਬਾਇਡਨ ਨੂੰ ਅਫ਼ਗਾਨਿਸਤਾਨ ਦੇ ਮੁੱਦਿਆਂ ''ਤੇ ਟਿੱਕੇ ਰਹਿਣ ਲਈ ਰਾਜ਼ੀ ਕਰ ਸਕਦੇ ਹਨ, ਜੇਕਰ ਉਹ ਰਾਸ਼ਟਰਪਤੀ ਨਾਲ ਵਿਅਕਤੀਗਤ ਸਬੰਧ ਬਣਾ ਸਕਣ ਵਿੱਚ ਸਫ਼ਲ ਹੋਏ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਅਤੇ ਰਾਸ਼ਟਰਪਤੀ ਓਬਾਮਾ ਨਾਲ ਸਫ਼ਲਤਾ ਨਾਲ ਸਥਾਪਿਤ ਕੀਤੇ ਸਨ।

ਪ੍ਰੋ. ਲਤਾ ਵਰਦਰਾਜਨ ਦਾ ਮੰਨਣਾ ਹੈ ਕਿ ਪੀਐੱਮ ਮੋਦੀ ਦਾ ਵ੍ਹਾਈਟ ਹਾਊਸ ਵਿੱਚ ਗਰਮਜੋਸ਼ੀ ਨਾਲ ਸੁਆਗਤ ਕੀਤਾ ਜਾਵੇਗਾ।

ਉਹ ਕਹਿੰਦੀ ਹੈ, "ਜਦ ਕਿ ਬਾਇਡਨ ਪ੍ਰਸ਼ਾਸਨ, ਘੱਟੋ-ਘੱਟ ਸਤਹਿ ''ਤੇ ਉਸੇ ਤਰ੍ਹਾਂ ਦੀ "ਵਿਅਕਤੀਗਤ ਨੇੜਤਾ" ਸਾਂਝੀ ਨਹੀਂ ਕਰਦਾ ਹੈ, ਜੋ ਟਰੰਪ ਪ੍ਰਸ਼ਾਸਨ (ਅਤੇ ਖ਼ਾਸ ਤੌਰ ''ਤੇ ਟਰੰਪ) ਮੋਦੀ ਦੇ ਨਾਲ ਕੀਤੀ ਸੀ।।"

"ਮੈਨੂੰ ਲਗਦਾ ਹੈ ਕਿ ਅਮਰੀਕਾ ਦੇ ਰਾਜਨੀਤਕ ਹਿੱਤ, ਜੋ ਭਾਰਤੀ ਸਰਕਾਰ ਦੇ ਨਾਲ ਮਿਲੇ ਹਨ, ਉਹ ਉਸ ਖ਼ਾਸ ਸਬੰਧ ਨੂੰ ਜਾਰੀ ਰੱਖਣ ਵਿੱਚ ਸਮਰੱਥ ਹੋਣਗੇ ਅਤੇ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਵ੍ਹਾਈਟ ਹਾਊਸ ਵਿੱਚ ਸੁਆਗਤ ਕੀਤਾ ਜਾਵੇਗਾ।"

ਪ੍ਰੋ. ਸਟੀਵ ਹੈਂਕੇ ਦਾ ਤਰਕ ਹੈ ਕਿ ਦੋਵਾਂ ਦੇਸ਼ਾਂ ਨੂੰ ਇੱਕ ਦੂਜੇ ਦੀ ਲੋੜ ਹੈ ਅਤੇ ਇਸ ਲਈ ਦੋਵੇਂ ਨੇਤਵਾਂ ਵਿਚਾਲੇ ਚੰਗੇ ਸਬੰਧ ਵਿਕਸਿਤ ਹੋ ਸਕਦੇ ਹਨ।

ਉਹ ਕਹਿੰਦੇ ਹਨ, "ਪ੍ਰਧਾਨ ਮੰਤਰੀ ਮੋਦੀ ਦੇ ਹਿੰਦੂ ਰਾਸ਼ਟਵਾਦ ਪ੍ਰਤੀ ਬਾਇਡਨ ਦੀ ਨਾਪਸੰਦਗੀ ਦੇ ਬਾਵਜੂਦ, ਭਾਰਤ ਉਨ੍ਹਾਂ ਲਈ ਜ਼ਰੂਰੀ ਹੈ।"

"ਜਿੱਥੋਂ ਤੱਕ ਮੋਦੀ ਦਾ ਸਵਾਲ ਹੈ, ਉਨ੍ਹਾਂ ਨੂੰ ਅਮਰੀਕਾ ਦੇ ਸਮਰਥ ਦੀ ਲੋੜ ਹੈ, ਕਿਉਂਕਿ ਗੁਆਂਢੀ ਦੇਸ਼ ਪਾਕਿਸਤਾਨ ਦੇ ਨਾਲ ਭਾਰਤ ਦੀ ਪੁਰਾਣੀਆਂ ਸਮੱਸਿਆਵਾਂ ਅਫ਼ਗਾਨਿਸਤਾਨ ਤਾਲਿਬਾਨ ਦੀ ਜਿੱਤ ਨਾਲ ਹੋਰ ਵਧ ਗਈਆਂ ਹਨ।"

ਰਾਸ਼ਟਰਪਤੀ ਬਾਇਡਨ ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੋਵੇਂ ਪਿਛਲੇ ਸਾਲ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਮੋਦੀ ਸਰਕਾਰ ਦੇ ਮਨੁੱਖੀ ਅਧਿਕਾਰ ਰਿਕਾਰਡ ਦੇ ਆਲੋਚਕ ਸਨ।

ਪਰ ਸੱਤਾ ਵਿੱਚ ਆਉਣ ਤੋਂ ਬਾਅਦ ਦੋਵਾਂ ਨੇ ਮੋਦੀ ਜਾਂ ਉਨ੍ਹਾਂ ਦੀ ਸਰਕਾਰ ਦੀ ਆਲੋਚਨਾ ਕਰਨ ਤੋਂ ਪਰਹੇਜ਼ ਕੀਤਾ ਹੈ।

ਅਸਲ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਮੇਜਬਾਨੀ ਜੋਅ ਬਾਇਡਨ ਨੇ ਅਤੀਤ ਵਿੱਚ ਕੀਤੀ ਹੈ, ਜਦੋਂ ਉਹ ਅਮਰੀਕੀ ਉੱਪ ਰਾਸ਼ਟਰਪਤੀ ਸੀ ਅਤੇ ਉਨ੍ਹਾਂ ਨੇ ਹਾਲ ਦੇ ਮਹੀਨਿਆਂ ਵਿੱਚ ਕਈ ਵਾਰ ਫੋਨ ''ਤੇ ਇੱਕ-ਦੂਜੇ ਨਾਲ ਗੱਲ ਕੀਤੀ ਹੈ ਅਤੇ ਵਰਚੂਅਲ ਕਾਨਫਰੰਸ ਵਿੱਚ ਹਿੱਸਾ ਲਿਆ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੀਐੱਮ ਮੋਦੀ ਇੱਕ ਅਜਿਹੇ ਰਾਸ਼ਟਰਪਤੀ ਨਾਲ ਮਿਲ ਰਹੇ ਹਨ ਜਿਨ੍ਹਾਂ ਦਾ ਪੂਰਾ ਧਿਆਨ ਚੀਨ ਦੀ ਵਧਦੀ ਤਾਕਤ ਨੂੰ ਰੋਕੇ ਜਾਣ ''ਤੇ ਹੈ, ਪਰ ਜਿਵੇਂ ਕਿ ਇੱਕ ਸਾਬਕਾ ਭਾਰਤੀ ਰਾਜਨਾਇਕ ਨੇ ਕਿਹਾ, ਭਾਰਤੀ ਪ੍ਰਧਾਨ ਮੰਤਰੀ ਕੋਲ ਅਮਰੀਕੀ ਰਾਸ਼ਟਰਪਤੀ ਨੂੰ ਜਿੱਤਣ ਲਈ ਲੋੜੀਂਦੇ ਵਿਅਕਤੀਗਤ ਗੁਣ ਹਨ।

ਇਹ ਵੀ ਪੜ੍ਹੋ:

https://www.youtube.com/watch?v=rb6FE-PmH3A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7558987b-d96d-4655-a576-8cb22ddf84aa'',''assetType'': ''STY'',''pageCounter'': ''punjabi.india.story.58653608.page'',''title'': ''ਮੋਦੀ ਦੀ ਅਮਰੀਕਾ ਫੇਰੀ˸ ਕੀ ਮੋਦੀ ਬਾਇਡਨ ਨੂੰ ਅਫ਼ਗਾਨਿਸਤਾਨ ਨਾਲ ਜੁੜੇ ਰਹਿਣ ਲਈ ਰਾਜ਼ੀ ਕਰ ਸਕਣਗੇ -'',''author'': ''ਜ਼ੁਬੈਰ ਅਹਿਮਦ'',''published'': ''2021-09-23T02:37:37Z'',''updated'': ''2021-09-23T02:37:37Z''});s_bbcws(''track'',''pageView'');

Related News