ਗੁਰਮੁਖੀ ਪੜ੍ਹਨ ਲਿਖਣ ਦੇ ਟੈਸਟ ਵਿਚ ਫੇਲ੍ਹ ਹੋਏ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਬਣਨ ਦਾ ਰਾਹ ਔਖਾ ਹੋਇਆ

Tuesday, Sep 21, 2021 - 07:53 PM (IST)

ਗੁਰਮੁਖੀ ਪੜ੍ਹਨ ਲਿਖਣ ਦੇ ਟੈਸਟ ਵਿਚ ਫੇਲ੍ਹ ਹੋਏ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਬਣਨ ਦਾ ਰਾਹ ਔਖਾ ਹੋਇਆ
ਮਨਜਿੰਦਰ ਸਿੰਘ ਸਿਰਸਾ,
BBC
ਗੁਰਦੁਆਰਾ ਚੋਣ ਕਮਿਸ਼ਨ ਵਲੋਂ ਲਏ ਗੁਰਮੁਖੀ ਟੈਸਟ ਵਿਚੋਂ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ ਹਨ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਕਮੇਟੀ ਵਿੱਚ ਐੱਸਜੀਪੀਸੀ ਦੇ ਨਾਮਜ਼ਦ ਮੈਂਬਰ ਬਣਨ ਦੀ ਪ੍ਰਕਿਰਿਆ ਦੌਰਾਨ ਆਯੋਗ ਕਰਾਰ ਦਿੱਤਾ ਗਿਆ ਹੈ।

ਮਨਜਿੰਦਰ ਸਿੰਘ ਸਿਰਸਾ ਇਸ ਵਾਰ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਪੰਜਾਬੀ ਬਾਗ ਸੀਟ ਤੋਂ ਚੋਣ ਹਾਰ ਗਏ ਸਨ।

ਉਨ੍ਹਾਂ ਨੂੰ ਸਰਨਾ ਭਰਾਵਾਂ ਵਿਚੋਂ ਇੱਕ ਹਰਵਿੰਦਰ ਸਿੰਘ ਸਰਨਾ ਨੇ ਚੋਣ ਵਿੱਚ ਹਰਾਇਆ ਸੀ।

ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਐੱਸਜੀਪੀਸੀ ਦੇ ਨਾਮਜ਼ਦ ਮੈਂਬਰ ਵਜੋਂ ਐਲਾਨਿਆ ਸੀ।

ਅਸਲ ਵਿਚ ਐੱਸਜੀਪੀਸੀ ਦੀ ਤਰਫ਼ੋ ਸਿਰਸਾ ਨੂੰ ਦਿੱਲੀ ਕਮੇਟੀ ਵਿਚ ਨਾਮਜ਼ਦ ਮੈਂਬਰ ਬਣਾਕੇ ਮੁੜ ਪ੍ਰਧਾਨ ਦੀ ਕੁਰਸੀ ਉੱਤੇ ਬਿਠਾਉਣਾ ਮੁੱਖ ਮਕਸਦ ਸੀ।

ਇਹ ਵੀ ਪੜ੍ਹੋ-

ਗੁਰਮੁਖੀ ਟੈਸਟ ਦੌਰਾਨ ਫੇਲ੍ਹ ਹੋਏ ਸਿਰਸਾ

ਡਾਇਰੈਕਟੋਰੇਟ ਆਫ ਗੁਰਦੁਆਰਾ ਇਲੈਕਸ਼ਨ ਦੇ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਜਾਰੀ ਨੋਟੀਫੀਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਐਕਟ ਦੇ ਸੈਕਸ਼ਨ 10 ਤਹਿਤ ਆਯੋਗ ਸਾਬਿਤ ਹੋਏ ਹਨ।

ਗੁਰਦੁਆਰਾ ਕਮਿਸ਼ਨ ਵਲੋਂ ਇਹ ਨੋਟੀਫਿਕੇਸ਼ਨ ਮੰਗਲਵਾਰ 21 ਸਿੰਤਬਰ ਨੂੰ ਜਾਰੀ ਕੀਤਾ ਗਿਆ ਹੈ।

ਨੋਟੀਫਿਕੇਸ਼ਨ ਵਿੱਚ ਲਿਖਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਗੁਰਬਾਣੀ ਪੜ੍ਹਨ ਤੇ ਪੰਜਾਬ ਲਿਖਣ ਦਾ ਟੈਸਟ ਪਾਸ ਨਹੀਂ ਕਰ ਸਕੇ ਹਨ।

ਉਸ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਕੋਈ ਸਕੂਲ ਦਾ ਵਿਸ਼ਾ ਨਹੀਂ ਹੈ, ਜਿਸ ਵਿੱਚ ਪਾਸ ਹੋਣ ਲਈ ਕੁਝ ਨੰਬਰ ਨਿਧਾਰਿਤ ਹੋਣ।

ਮਨਜਿੰਦਰ ਸਿੰਘ ਸਿਰਸਾ,
BBC
ਗੁਰਦੁਆਰਾ ਚੋਣ ਕਮਿਸ਼ਨ ਵਲੋਂ ਲਏ ਗੁਰਮੁਖੀ ਟੈਸਟ ਵਿਚੋਂ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ ਹਨ

ਟੈਸਟ ਵਿਚ ਕੀ ਪੁੱਛਿਆ ਗਿਆ ਸੀ

ਨੋਟੀਫਿਕੇਸ਼ਨ ਵਿੱਚ ਲਿਖਿਆ ਹੈ, "ਮਨਜਿੰਦਰ ਸਿੰਘ ਸਿਰਸਾ ਨੂੰ ਗੁਰੂ ਗ੍ਰੰਥ ਸਾਹਿਬ ਦੇ 1358 ਅੰਗ ਤੋਂ ਗੁਰਬਾਣੀ ਪੜ੍ਹਨ ਲਈ ਕਿਹਾ ਗਿਆ ਸੀ ਜੋ ਉਹ ਨਹੀਂ ਪੜ੍ਹ ਸਕੇ। ਉਨ੍ਹਾਂ ਨੂੰ 46 ਗੁਰਬਾਣੀ ਦੇ ਸ਼ਬਦ ਲਿਖਣ ਲਈ ਕਹੇ ਸਨ ਜਿਨ੍ਹਾਂ ਵਿੱਚੋਂ ਉਨ੍ਹਾਂ ਨੇ 27 ਸ਼ਬਦ ਗਲਤ ਲਿਖੇ ਹਨ।"

ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਕਿਹਾ, "ਭਾਵੇਂ ਮਨਜਿੰਦਰ ਸਿੰਘ ਸਿਰਸਾ ਪੰਜਾਬੀ ਦੇ ਕੁਝ ਸ਼ਬਦ ਲਿਖ ਸਕਦੇ ਹਨ ਪਰ ਐਕਟ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੇ ਗੁਰਬਾਣੀ ਲਿਖਣ ''ਤੇ ਅਧਾਰਿਤ ਹੈ, ਜਿਸ ਵਿੱਚ ਮਨਜਿੰਦਰ ਸਿੰਘ ਸਿਰਸਾ ਬੁਰੀ ਤਰੀਕੇ ਨਾਲ ਫੇਲ੍ਹ ਸਾਬਿਤ ਹੋਏ ਹਨ।"

"ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਮੁਖੀ ਦੀ ਜਾਣਕਾਰੀ ਸਾਬਿਤ ਕਰਨ ਲਈ ਪੇਸ਼ ਦਸਤਾਵੇਜ਼ ਪ੍ਰਵਾਨ ਨਹੀਂ ਹਨ, ਜਦੋਂ ਵਿਅਕਤੀ ਗੁਰਮੁਖੀ ਪੜ੍ਹਨ ਤੇ ਲਿਖਣ ਦੇ ਟੈਸਟ ਵਿੱਚ ਬੁਰੇ ਤਰੀਕੇ ਨਾਲ ਫੇਲ੍ਹ ਹੋਇਆ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕੀ ਕਹਿੰਦੇ ਹੈ ਐਕਟ

"ਇਨ੍ਹਾਂ ਹਾਲਾਤ ਵਿੱਚ ਕੋਈ ਵੀ ਕਾਨੂੰਨ ਦੀ ਤਜਵੀਜ਼ ਟੈਸਟ ਦੇ ਰਿਜ਼ਲਟ ਨੂੰ ਗਲਤ ਨਹੀਂ ਸਾਬਿਤ ਕਰ ਸਕਦੀ ਹੈ। ਮੈਨੂੰ ਲਗਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਪੜ੍ਹਨ ਲਿਖਣ ਵਿੱਚ ਸਮਰੱਥ ਨਹੀਂ ਹਨ।

"ਇਸ ਲਈ ਦਿੱਲੀ ਗੁਰਦੁਆਰਾ ਐਕਟ ਤਹਿਤ ਹੋ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਆਯੋਗ ਕਰਾਰ ਦਿੱਤਾ ਜਾਂਦਾ ਹੈ।"

ਦਿੱਲੀ ਗੁਰਦੁਆਰਾ ਐਕਟ ਤਹਿਤ ਦੇ ਸੈਕਸ਼ਨ 10 ਵਿੱਚ ਲਿਖਿਆ ਹੈ ਕਿ ਜੇ ਵਿਅਕਤੀ ਗੁਰਮੁਖੀ ਲਿਖ ਤੇ ਪੜ੍ਹ ਨਹੀਂ ਸਕਦਾ ਹੈ ਤਾਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ ਹੈ।

ਐਕਟ ਵਿੱਚ ਇਹ ਵੀ ਲਿਖਿਆ ਹੈ ਕਿ ਮੈਂਬਰ ਗੁਰੂ ਗ੍ਰੰਥ ਸਾਹਿਬ ਤੋਂ ਗੁਰਮੁਖੀ ਵਿੱਚ ਗੁਰਬਾਣੀ ਪੜ੍ਹਨ ਯੋਗ ਹੋਣਾ ਚਾਹੀਦਾ ਹੈ। ਉਸ ਨੂੰ ਆਪਣਾ ਨਾਮਜ਼ਦਗੀ ਦਾ ਪੇਪਰ ਵੀ ਖੁਦ ਗੁਰਮੁਖੀ ਵਿੱਚ ਭਰਨਾ ਹੁੰਦਾ ਹੈ।

ਜੇ ਉਮੀਦਵਾਰ ਦੇ ਗੁਰਮੁਖੀ ਪੜ੍ਹਨ ਤੇ ਲਿਖਣ ''ਤੇ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਉਸ ਦੀ ਤੈਅ ਨਿਯਮਾਂ ਤਹਿਤ ਜਾਂਚ ਹੁੰਦੀ ਹੈ।

ਇਹ ਵੀ ਪੜ੍ਹੋ:

https://www.youtube.com/watch?v=zZMb0bqY8Yc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a5fd14b1-cf7b-4ace-95eb-ab7c1d332b35'',''assetType'': ''STY'',''pageCounter'': ''punjabi.india.story.58640356.page'',''title'': ''ਗੁਰਮੁਖੀ ਪੜ੍ਹਨ ਲਿਖਣ ਦੇ ਟੈਸਟ ਵਿਚ ਫੇਲ੍ਹ ਹੋਏ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਬਣਨ ਦਾ ਰਾਹ ਔਖਾ ਹੋਇਆ'',''author'': ''ਜਸਪਾਲ ਸਿੰਘ'',''published'': ''2021-09-21T14:20:03Z'',''updated'': ''2021-09-21T14:20:03Z''});s_bbcws(''track'',''pageView'');

Related News