ਕੈਨੇਡਾ ਚੋਣਾਂ: ਜਸਟਿਨ ਟਰੂਡੋ ਸੱਤਾ ਵਿੱਚ ਰਹਿਣਗੇ ਪਰ ਬਹੁਮਤ ਤੋਂ ਦੂਰ ਹਨ, ਇਹ ਹਨ ਚੋਣਾਂ ਦੇ ਮੁੱਦੇ

Tuesday, Sep 21, 2021 - 11:08 AM (IST)

ਕੈਨੇਡਾ ਚੋਣਾਂ: ਜਸਟਿਨ ਟਰੂਡੋ ਸੱਤਾ ਵਿੱਚ ਰਹਿਣਗੇ ਪਰ ਬਹੁਮਤ ਤੋਂ ਦੂਰ ਹਨ, ਇਹ ਹਨ ਚੋਣਾਂ ਦੇ ਮੁੱਦੇ
ਜਸਟਿਨ ਟਰੂਡੋ
Reuters

ਕੈਨੇਡਾ ਵਿੱਚ ਮੱਧਵਰਤੀ ਫੈਡਰਲ ਚੋਣਾਂ ਲਈ ਵੋਟਿੰਗ ਹੋਣ ਮਗਰੋਂ ਵੋਟਾਂ ਦੀ ਗਿਣਤੀ ਹੋ ਰਹੀ ਹੈ। ਪਿਛਲੇ ਦੋ ਸਾਲਾਂ ਵਿਚ ਦੂਜੀ ਵਾਰ ਕੈਨੇਡਾ ਦੇ ਨਾਗਰਿਕ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

ਤਾਜ਼ਾ ਜਾਣਕਾਰੀ ਮੁਤਾਬਕ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਐਰਨ ਟੂਲ ਦੀ ਕੰਜ਼ਰਵੇਟਿਵ ਪਾਰਟੀ ਵਿੱਚ ਸਖ਼ਤ ਮੁਕਾਬਲਾ ਹੈ। ਜਸਟਿਨ ਟਰੂਡੋ ਸੱਤਾ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਦੀ ਪਾਰਟੀ ਬਹੁਮਤ ਤੋਂ ਦੂਰ ਹੈ।

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਦੀ ਉਮੀਦ ਰੱਖ ਰਹੀ ਹੈ। ਜਸਟਿਨ ਟਰੂਡੋ ਨੇ ਮੱਧ ਅਗਸਤ ਵਿਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ।

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪੈਪੀਨਿਊ ਤੋਂ ਆਪਣੀ ਸੀਟ ਜਿੱਤ ਲਈ ਹੈ। ਟਵੀਟ ਕਰਕੇ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ।

https://twitter.com/JustinTrudeau/status/1440084585937653762?s=20

ਕੈਨੇਡਾ ਵਿਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਵੀ ਰਹਿੰਦੇ ਹਨ ਜਿਨ੍ਹਾਂ ਵਿੱਚ ਪੰਜਾਬੀ ਵੀ ਸ਼ਾਮਿਲ ਹਨ। ਇਨ੍ਹਾਂ ਚੋਣਾਂ ਵਿਚ 40 ਤੋਂ ਵੱਧ ਉਮੀਦਵਾਰ ਭਾਰਤੀ ਮੂਲ ਦੇ ਹਨ।

ਕੈਨੇਡਾ ਦੀ ਮੌਜੂਦਾ ਸਰਕਾਰ ਵਿੱਚ ਕਈ ਅਜਿਹੇ ਨਾਗਰਿਕ ਜਿਨ੍ਹਾਂ ਵਿੱਚ ਹਰਜੀਤ ਸੱਜਣ, ਬਰਦੀਸ਼ ਚੱਗਰ ਆਦਿ ਕੈਬਿਨੇਟ ਦਾ ਹਿੱਸਾ ਹਨ।

ਨੈਸ਼ਨਲ ਡੈਮੋਕਰੇਟਿਕ ਪਾਰਟੀ ਦੀ ਅਗਵਾਈ ਭਾਰਤੀ ਮੂਲ ਦੇ ਜਗਮੀਤ ਸਿੰਘ ਕਰਦੇ ਹਨ ਅਤੇ ਉਹ ਦੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਸਰਕਾਰ ਬਣਾਉਣ ਲਈ ਇਕ ਅਹਿਮ ਭੂਮਿਕਾ ਵੀ ਨਿਭਾ ਸਕਦੀ ਹੈ।

ਕੰਜ਼ਰਵੇਟਿਵ ਪਾਰਟੀ ਦੇ ਐਰਿਨ ਟੂਲ ਆਪਣੀ ਸੀਟ ਜਿੱਤ ਗਏ ਨੇ ਪਰ ਫਿਲਹਾਲ ਉਨ੍ਹਾਂ ਦੀ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ।

ਇਹ ਵੀ ਪੜ੍ਹੋ:

ਪ੍ਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਪਰਿਵਾਰ ਸਮੇਤ ਮਾਂਟ੍ਰੀਅਲ ਵਿੱਚ ਆਪਣੀ ਵੋਟ ਪਾਈ ਹੈ।

https://twitter.com/JustinTrudeau/status/1440020670323306500?s=20

2019 ਵਿੱਚ ਜਗਮੀਤ ਸਿੰਘ ਦੀ ਪਾਰਟੀ ਦੀ ਭੂਮਿਕਾ ਰਹੀ ਅਹਿਮ

2019 ਦੀਆਂ ਚੋਣਾਂ ਵਿੱਚ ਕੋਈ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ ਸੀ। ਕੈਨੇਡਾ ਦੀ ਸੰਸਦ ਵਿੱਚ ਕੁੱਲ 338 ਸੀਟਾਂ ਹਨ ਅਤੇ ਬਹੁਮਤ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਪਿਛਲੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ 155 ਸੀਟਾਂ ਜਿੱਤੀਆਂ ਸਨ।

ਕੰਜ਼ਰਵੇਟਿਵ ਪਾਰਟੀ ਨੇ 119 ਸੀਟਾਂ ਤੇ ਜਿੱਤ ਹਾਸਿਲ ਕੀਤੀ ਸੀ।

ਨਿਊ ਡੈਮੋਕ੍ਰੈਟਿਕ ਪਾਰਟੀ ਨੇ ਜਿਸ ਦੇ ਨੇਤਾ ਜਗਮੀਤ ਸਿੰਘ ਹਨ, 24 ਸੀਟਾਂ ਜਿੱਤੀਆਂ ਸਨ ਅਤੇ ਲਿਬਰਲ ਪਾਰਟੀ ਨੂੰ ਸਮਰਥਨ ਦੇ ਕੇ ਸਰਕਾਰ ਬਣਾਉਣ ਵਿੱਚ ਸਹਾਇਤਾ ਕੀਤੀ ਸੀ।

ਬਲਾਕ ਕਿਊਬੈਕੋਇਸ ਨੇ 32 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਸੀ ਜਦੋਂ ਕਿ ਗ੍ਰੀਨ ਪਾਰਟੀ ਕੋਲ ਦੋ ਸਾਂਸਦ ਹਨ। 5 ਆਜ਼ਾਦ ਉਮੀਦਵਾਰਾਂ ਨੇ ਵੀ ਸੰਸਦ ਵਿੱਚ ਆਪਣੀ ਜਗ੍ਹਾ ਬਣਾਈ ਸੀ।

ਕੀ ਹਨ ਮੁੱਖ ਮੁੱਦੇ?

ਕੈਨੇਡਾ ਦੇ ਨਾਗਰਿਕਾਂ ਮੁਤਾਬਕ ਘਰ, ਸਿਹਤ ਸੁਵਿਧਾਵਾਂ, ਵਾਤਾਵਰਣ ਪਰਿਵਰਤਨ, ਟੈਕਸ ਗ਼ਰੀਬੀ ਵਰਗੇ ਮੁੱਦੇ ਮੁੱਖ ਹਨ। ਦੱਸ ਲੱਖ ਤੋਂ ਵੱਧ ਨਾਗਰਿਕਾਂ ਨੇ ਮੇਲ ਰਾਹੀਂ ਵੋਟ ਪਾਈ ਹੈ ਅਤੇ ਇਸ ਦੀ ਗਿਣਤੀ ਲਈ ਸਮਾਂ ਲੱਗ ਸਕਦਾ ਹੈ।

ਕੈਨੇਡਾ ਵਿੱਚ ਭਾਰੀ ਗਰਮੀ ਕਰਕੇ ਲਾਈਟਨ ਸ਼ਹਿਰ ਨੇ ਵਾਤਾਵਰਣ ਪਰਿਵਰਤਨ ਨੂੰ ਕੈਨੇਡਾ ਦੀਆਂ ਚੋਣਾਂ ਦਾ ਇੱਕ ਮੁੱਦਾ ਬਣਾਇਆ ਹੈ।

ਇਸ ਸ਼ਹਿਰ ਦਾ ਤਾਪਮਾਨ 49 ਡਿਗਰੀ ਸੈਲਸੀਅਸ ਤੋਂ ਉੱਪਰ ਟੱਪ ਗਿਆ ਸੀ ਜਿਸ ਕਾਰਨ ਆਸਪਾਸ ਜੰਗਲਾਂ ਵਿਚ ਅੱਗ ਲੱਗ ਗਈ ਸੀ।

ਲਾਈਟਨ
Reuters

ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਚੋਣ ਮੁੱਦਿਆਂ ਉਪਰ ਬਹਿਸ ਦੌਰਾਨ ਆਖਿਆ ਸੀ ਕਿ ਇਕ ਪੂਰਾ ਸ਼ਹਿਰ ਵਾਤਾਵਰਨ ਵਿੱਚ ਬਦਲਾਅ ਕਰ ਕੇ ਨਸ਼ਟ ਹੋ ਗਿਆ ਅਤੇ ਇਸ ਲਈ ਸਮੇਂ ਸਿਰ ਕੰਮ ਨਹੀਂ ਕੀਤਾ ਗਿਆ।

ਮਹਾਂਮਾਰੀ ਵਿੱਚ ਸਰਕਾਰ ਵੱਲੋਂ ਕੀਤੇ ਕੰਮ ਵੀ ਚੋਣਾਂ ਦਾ ਮੁੱਦਾ ਹਨ। ਕੋਰੋਨਾ ਮਹਾਂਮਾਰੀ ਦੌਰਾਨ ਲਗਭਗ ਸਤਾਈ ਹਜ਼ਾਰ ਕੈਨੇਡਿਆਈ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਉਸ ਤੋਂ ਬਾਅਦ ਸਰਕਾਰ ਨੇ ਟੀਕਾਕਰਨ ਤੇ ਜ਼ੋਰ ਦਿੱਤਾ ਹੈ। ਲਗਪਗ 80 ਫ਼ੀਸਦ ਨਾਗਰਿਕ ਘੱਟੋ-ਘੱਟ ਇਕ ਡੋਜ਼ ਲੈ ਚੁੱਕੇ ਹਨ।

ਇਹ ਵੀ ਪੜ੍ਹੋ:

https://www.youtube.com/watch?v=xnixGtaInUg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''250d20d6-8945-4554-b6ed-708d5de88b75'',''assetType'': ''STY'',''pageCounter'': ''punjabi.international.story.58634154.page'',''title'': ''ਕੈਨੇਡਾ ਚੋਣਾਂ: ਜਸਟਿਨ ਟਰੂਡੋ ਸੱਤਾ ਵਿੱਚ ਰਹਿਣਗੇ ਪਰ ਬਹੁਮਤ ਤੋਂ ਦੂਰ ਹਨ, ਇਹ ਹਨ ਚੋਣਾਂ ਦੇ ਮੁੱਦੇ'',''published'': ''2021-09-21T05:25:16Z'',''updated'': ''2021-09-21T05:25:16Z''});s_bbcws(''track'',''pageView'');

Related News