ਚਰਨਜੀਤ ਸਿੰਘ ਚੰਨੀ: ਪੰਜਾਬ ਦੇ ਨਵੇਂ ਐਲਾਨੇ ਗਏ ਮੁੱਖ ਮੰਤਰੀ ਨੂੰ ਜਾਣੋ, ਜੋ ਕਦੇ ਲੋਕਾਂ ਦੇ ਘਰ ਟੈਂਟ ਲਾਉਣ ਵੀ ਜਾਂਦੇ ਸਨ
Sunday, Sep 19, 2021 - 08:53 PM (IST)

ਚਰਨਜੀਤ ਸਿੰਘ ਚੰਨੀ ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕੱਲ੍ਹ ਸਵੇਰੇ 11 ਵਜੇ ਉਹ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ।
ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋਣਗੇ।
ਮੰਨਿਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਦੇ ਜ਼ਰੀਏ ਕਾਂਗਰਸ ਨੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਹੈ।
2017 ਵਿੱਚ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਤੀਜੀ ਵਾਰ ਵਿਧਾਇਕ ਚੁਣੇ ਗਏ।
ਚਰਨਜੀਤ ਸਿੰਘ ਚੰਨੀ ਸੀਐੱਮ ਦੀ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਪਹਿਲਾਂ ਤਕਨੀਕੀ ਸਿੱਖਿਆ ਅਤੇ ਇੰਡਸਟ੍ਰੀਅਲ ਟਰੇਨਿੰਗ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਨ।

ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਵਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਵਿੱਚੋਂ ਚੰਨੀ ਵੀ ਇੱਕ ਹਨ।
ਜਦੋਂ ਕਾਂਗਰਸ ਦੇ ਬਾਗੀ ਵਿਧਾਇਕਾਂ ਅਤੇ ਮੰਤਰੀਆਂ ਨੇ ਦੇਹਰਾਦੂਨ ਵਿੱਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਸੀ, ਉਸ ਵੇਲੇ ਚਰਨਜੀਤ ਚੰਨੀ ਵੀ ਨਾਲ ਸਨ।
ਇਹ ਵੀ ਪੜ੍ਹੋ-
- ਸਿੱਧੂ ਨੇ ਉਹ ਕੀਤਾ ਜੋ ''ਆਪ'' ਤੇ ਅਕਾਲੀ ਨਾ ਕਰ ਸਕੇ - ਇੱਕ ਕਾਂਗਰਸ ਦੇ ਮੁੱਖ ਮੰਤਰੀ ਦਾ ''ਤਖ਼ਤਾਪਲਟ''
- ਸਿੱਧੂ ਪੰਜਾਬ ਲਈ ਤਬਾਹੀ ਸਾਬਿਤ ਹੋਵੇਗਾ, ਜੇਕਰ ਉਹ ਸੀਐੱਮ ਬਣੇ ਤਾਂ ਮੈਂ ਡਟ ਕੇ ਵਿਰੋਧ ਕਰਾਂਗਾ- ਕੈਪਟਨ ਅਮਰਿੰਦਰ ਸਿੰਘ
- ਕੈਪਟਨ ਅਮਰਿੰਦਰ ਸਿੰਘ ਲਈ ਸਭ ਤੋਂ ਔਖੀ ਘੜੀ, ਹੁਣ ਤੱਕ ਦੀਆਂ ਸਿਆਸੀ ਲੜਾਈਆਂ ਕੀ ਰਹੀਆਂ
ਚਰਨਜੀਤ ਚੰਨੀ ਦਾ ਪਰਿਵਾਰ
ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਚਾਰ ਭਰਾ ਹਨ। ਡਾ: ਮਨਮੋਹਣ ਸਿੰਘ, ਚਰਨਜੀਤ ਸਿੰਘ ਚੰਨੀ, ਮਨੋਹਰ ਸਿੰਘ ਤੇ ਸੁਖਵੰਤ ਸਿੰਘ।
ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾਕਟਰ ਹੈ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਪੜ੍ਹਨ ਦਾ ਉਨ੍ਹਾਂ ਨੂੰ ਇੰਨਾ ਸ਼ੌਕ ਸੀ ਕਿ ਮੰਤਰੀ ਹੁੰਦੇ ਹੋਏ ਵੀ ਉਹ ਪੰਜਾਬ ਯੂਨੀਵਰਸਿਟੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ ''ਤੇ ਪੀਐੱਚਡੀ ਕਰ ਰਹੇ ਹਨ।
ਸਾਲ 2009 ਵਿੱਚ ਉਨ੍ਹਾਂ ਨੇ ਐਮਬੀਏ ਕੀਤੀ ਸੀ। ਫਿਰ ਪੰਜਾਬ ਯੂਨੀਵਰਸਿਟੀ ਤੋਂ ਬੀਏ ਤੇ ਐਲਐਲਬੀ ਕੀਤੀ ਸੀ।
ਚੰਨੀ ਦੇ ਪਿਤਾ ਹਰਸ਼ਾ ਸਿੰਘ 90 ਦੇ ਦਹਾਕੇ ਵਿੱਚ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਅਰਬ ਦੇਸ਼ ਮਜ਼ਦੂਰੀ ਕਰਨ ਲਈ ਗਏ ਸਨ ਤੇ ਉਥੋਂ ਵਾਪਸ ਆ ਕੇ ਉਨ੍ਹਾਂ ਖਰੜ ਵਿੱਚ ਆਪਣਾ ਟੈਂਟ ਹਾਊਸ ਵੀ ਖੋਲ੍ਹਿਆ ਲਿਆ ਸੀ।
ਮੁੱਖ ਮੰਤਰੀ ਬਣ ਰਹੇ ਚਰਨਜੀਤ ਸਿੰਘ ਚੰਨੀ ਆਪਣੇ ਪਿਤਾ ਦੇ ਕਹਿਣ ''ਤੇ ਲੋਕਾਂ ਦੇ ਟੈਂਟ ਲਗਾਉਣ ਲਈ ਵੀ ਚਲੇ ਜਾਂਦੇ ਸਨ ਜਦੋਂ ਉਹ ਖਰੜ ਨਗਰ ਕੌਂਸਲ ਦੇ ਕੌਸਲਰ ਹੁੰਦੇ ਸਨ।
ਉਨ੍ਹਾਂ ਦੇ ਪਿਤਾ ਜੀ ਗਰੀਬਾਂ ਦੀਆਂ ਕੁੜੀਆਂ ਦੇ ਵਿਆਹਾਂ ਲਈ ਹਮੇਸ਼ਾਂ ਘੱਟ ਪੈਸੇ ਲੈਂਦੇ ਸਨ ਤੇ ਕਈ ਵਾਰ ਤਾਂ ਮੁਫਤ ਵਿੱਚ ਵੀ ਟੈਂਟ ਭੇਜ ਦਿੰਦੇ ਸਨ।
ਡਾਕਟਰ ਕਮਲਜੀਤ ਕੌਰ ਨਾਲ ਉਨ੍ਹਾਂ ਦੀ ਲਵ ਮੈਰਿਜ ਹੋਈ ਸੀ ਜਿਸ ਤੋਂ ਉਨ੍ਹਂ ਦਾ ਸੁਹਰਾ ਪਰਿਵਾਰ ਕੁਝ ਸਮਾਂ ਨਰਾਜ਼ ਵੀ ਰਿਹਾ ਕਿ ਮੁੰਡਾ ਕੋਈ ਕੰਮ ਤਾਂ ਕਰਦਾ ਨਹੀਂ।
ਕਿਵੇਂ ਹੋਇਆ ਸਿਆਸੀ ਸਫ਼ਰ ਸ਼ੁਰੂ
ਖਰੜ ਨਗਰ ਕੌਂਸਲ ਦੇ ਉਹ 1996 ਵਿੱਚ ਪ੍ਰਧਾਨ ਬਣੇ ਸਨ। ਇੱਥੋਂ ਹੀ ਉਨ੍ਹਾਂ ਦਾ ਸਿਆਸੀ ਸਫਰ ਸ਼ੁਰੂ ਹੋਇਆ ਸੀ ਤੇ ਉਂਝ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਸਿਆਸਤ ਵਿੱਚ ਨਹੀਂ ਸੀ। ਰੋਪੜ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਜ਼ਿਮੀਦਾਰ ਫਿਲਿੰਗ ਸਟੇਸ਼ਨ ਨਾਂਅ ਦਾ ਪੈਟਰੋਲ ਪੰਪ ਹੈ ਤੇ ਪਰਿਵਾਰ ਦੀ ਗੈਸ ਏਜੰਸੀ ਹੈ।
ਉਨ੍ਹਾਂ ਦੇ ਇੱਕ ਸਾਥੀ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਦਾ ਸਿਆਸਤ ਵਿੱਚ ਉਦੋਂ ਉਭਾਰ ਹੋਇਆ ਸੀ ਜਦੋਂ ਉਹ ਖਰੜ ਤੋਂ ਨਗਰ ਕੌਂਸਲ ਦੇ ਪ੍ਰਧਾਨ ਬਣੇ ਸਨ।
ਰੋਪੜ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਸੰਪਰਕ ਟਕਸਾਲੀ ਕਾਂਗਰਸੀ ਰਮੇਸ਼ ਦੱਤ ਨਾਲ ਹੋ ਗਿਆ ਜਿਹੜੇ ਸਮੇਂ-ਸਮੇਂ ਤੇ ਉਨ੍ਹਾਂ ਸਿਆਸਤ ਦਾ ਪਾਠ ਪੜ੍ਹਾਉਂਦੇ ਸਨ।
ਉਨ੍ਹਾਂ ਨੂੰ ਦਲਿਤਾਂ ਦੇ ਆਗੂ ਵੱਜੋਂ ਉਭਾਰਨ ਵਿੱਚ ਉਸ ਸਮੇਂ ਦੇ ਦਲਿਤ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ। ਪਰ ਜਦੋਂ ਉਨ੍ਹਾ ਨੂੰ 2007 ਵਿੱਚ ਟਿਕਟ ਨਹੀਂ ਸੀ ਦਿੱਤੀ ਤਾਂ ਉਹ ਚਮਕੌਰ ਸਾਹਿਬ ਤੋਂ ਅਜ਼ਾਦ ਚੋਣ ਜਿੱਤ ਗਏ ਸਨ।

ਕਾਂਗਰਸ ਹਾਈਕਮਾਂਡ ਤੱਕ ਵੀ ਚਰਨਜੀਤ ਸਿੰਘ ਚੰਨੀ ਨੇ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਉਨ੍ਹਾਂ ਦੇ ਸਿਰ ''ਤੇ ਅੰਬਿਕਾ ਸੋਨੀ ਨੇ ਹੱਥ ਰੱਖਿਆ ਸੀ।
ਪਹਿਲੀ ਵਾਰ ਉਹ 2007 ਵਿੱਚ ਅਜ਼ਾਦ ਤੌਰ ''ਤੇ ਚਮਕੌਰ ਸਾਹਿਬ ਤੋਂ ਚੋਣ ਜਿੱਤੇ ਸਨ।
ਪੰਜਾਬ ਵਿੱਚ ਅਕਾਲੀ -ਭਾਜਪਾ ਦੀ ਸਰਕਾਰ ਬਣਨ ਕਰਕੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਲੱਗਾ ਤਾਂ ਕੁਝ ਸਮੇਂ ਲਈ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਨੂੰ ਵੀ ਹਮਾਇਤ ਦਿੱਤੀ ਸੀ।
ਪਰ ਸਾਲ 2012 ਦੀਆਂ ਚੋਣਾਂ ਉਹ ਕਾਂਗਰਸ ਪਾਰਟੀ ਵੱਲੋਂ ਲੜੇ ''ਤੇ ਜਿੱਤੇ ਸਨ ਉਨ੍ਹਾਂ ਨੂੰ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਲੈ ਕੇ ਆਏ ਸਨ।

ਸੁਨੀਲ ਜਾਖੜ ਤੋਂ ਬਾਅਦ ਉਹ 2015 ਤੋਂ 2016 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਬਣੇ ਸਨ।
58 ਸਾਲਾ ਚੰਨੀ 2017 ਵਿੱਚ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ ਸਨ।
ਹਲਫੀਆ ਬਿਆਨ ਅਨੁਸਾਰ ਚੰਨੀ ਨੇ ਆਪਣੀ ਜਾਇਦਾਦ 14 ਕਰੋੜ 51 ਲੱਖ ਦੇ ਕਰੀਬ ਐਲਾਨੀ ਸੀ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
- ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’
https://www.youtube.com/watch?v=XBk2NM8q-h8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''92801001-1694-402a-9ee5-2d0c559c2e1f'',''assetType'': ''STY'',''pageCounter'': ''punjabi.india.story.58617523.page'',''title'': ''ਚਰਨਜੀਤ ਸਿੰਘ ਚੰਨੀ: ਪੰਜਾਬ ਦੇ ਨਵੇਂ ਐਲਾਨੇ ਗਏ ਮੁੱਖ ਮੰਤਰੀ ਨੂੰ ਜਾਣੋ, ਜੋ ਕਦੇ ਲੋਕਾਂ ਦੇ ਘਰ ਟੈਂਟ ਲਾਉਣ ਵੀ ਜਾਂਦੇ ਸਨ'',''published'': ''2021-09-19T15:10:55Z'',''updated'': ''2021-09-19T15:22:41Z''});s_bbcws(''track'',''pageView'');