ਸੁਨੀਲ ਜਾਖੜ: ਪੰਜਾਬ ਕਾਂਗਰਸ ਦਾ ਉਹ ਚਿਹਰਾ ਜਿਸ ਨੂੰ ਕਦੇ ਕੈਪਟਨ ਨੇ ਆਖਿਆ ਸੀ ਮੁੱਖ ਮੰਤਰੀ ਦਾ ਦਾਅਵੇਦਾਰ
Saturday, Sep 18, 2021 - 09:23 PM (IST)

ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਸਿਆਸੀ ਖ਼ਾਨਦਾਨ ਤੋਂ ਆਉਣ ਵਾਲੇ ਸੁਨੀਲ ਜਾਖੜ ਪੰਜਾਬ ਵਿੱਚ ਕਾਂਗਰਸ ਦਾ ਇੱਕ ਮੰਨਿਆ-ਪ੍ਰਮੰਨਿਆ ਚਿਹਰਾ ਹਨ।
1966 ਵਿੱਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦੇ ਸਾਰੇ ਮੁੱਖ ਮੰਤਰੀ ਸਿੱਖ ਚਿਹਰੇ ਸਨ ਅਤੇ ਸੁਨੀਲ ਜਾਖੜ ਉਹ ਪਹਿਲਾਂ ਹਿੰਦੂ ਚਿਹਰਾ ਹੋ ਸਕਦੇ ਹਨ ਜੋ ਪੰਜਾਬ ਦੀ ਅਗਵਾਈ ਕਰੇਗਾ।
ਸੁਨੀਲ ਜਾਖੜ ਵੀ ਇੱਕ ਸਿਆਸੀ ਖ਼ਾਨਦਾਨ ਤੋਂ ਆਉਂਦੇ ਹਨ ਅਤੇ ਉਹ ਲੋਕ ਸਭਾ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ ਬਲਰਾਮ ਜਾਖੜ ਦੇ ਪੁੱਤਰ ਹਨ।
ਇਹ ਵੀ ਪੜ੍ਹੋ:-
- ਪੰਜਾਬ ਕਾਂਗਰਸ ਦੀ ਮੀਟਿੰਗ: ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦੀ ਕਿਸ ਕਾਰਨ ਸਰਾਹਨਾ ਕੀਤੀ
- ਹਾਈ ਅਲਰਟ ਮਗਰੋਂ ਹੋਏ ਜਲਾਲਾਬਾਦ ਮੋਟਰਸਾਇਕਲ ਧਮਾਕੇ ਨੇ ਜਾਂਚ ਏਜੰਸੀਆਂ ਦੇ ਕੰਨ ਖੜ੍ਹੇ ਕੀਤੇ
- ਮਹਾਮਾਰੀ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਯੂਟਿਊਬ ਰਾਹੀਂ ਕਿਵੇਂ ਕਮਾਏ ਲੱਖਾਂ ਰੁਪਏ
ਕੈਪਟਨ ਅਤੇ ਸਿੱਧੂ ਦੋਵਾਂ ਨਾਲ ਚੰਗੇ ਰਿਸ਼ਤੇ
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਜਾਖੜ ਜ਼ਿਆਦਾ ਚਰਚਾ ਅਤੇ ਖ਼ਬਰਾਂ ਵਿੱਚ ਨਹੀਂ ਹਨ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਵਾਲੇ ਦਿਨ ਜਾਖੜ ਨੇ ਕਈ ਗੱਲਾਂ ''ਤੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ।
ਸੁਨੀਲ ਜਾਖੜ ਨੇ ਬੇਅਦਬੀ, ਨਸ਼ਿਆਂ ਦੇ ਮਾਮਲੇ ''ਤੇ ਹਮੇਸ਼ਾਂ ਅਕਾਲੀ ਦਲ ਨੂੰ ਘੇਰਿਆ ਹੈ।
ਸੁਨੀਲ ਜਾਖੜ ਭਾਵੇਂ ਇਸ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਆਪ ਨਹੀਂ ਜਿੱਤ ਸਕੇ ਪਰ ਉਨ੍ਹਾਂ ਦੇ ਬਤੌਰ ਪੰਜਾਬ ਕਾਂਗਰਸ ਦੇ ਪ੍ਰਧਾਨ ਪਾਰਟੀ ਨੇ ਹਮੇਸ਼ਾਂ ਵਧੀਆ ਨਤੀਜੇ ਸਾਹਮਣੇ ਪੇਸ਼ ਕੀਤੇ ਹਨ।
ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੋਹਾਂ ਨਾਲ ਸੁਨੀਲ ਜਾਖੜ ਦੇ ਚੰਗੇ ਰਿਸ਼ਤੇ ਦੇਖੇ ਜਾਂਦੇ ਹਨ।
ਪੰਜਾਬ ਦੀਆਂ ਅਗਲੀਆਂ ਚੋਣਾਂ ਵਿੱਚ ਬੇਅਦਬੀ ਇੱਕ ਵੱਡਾ ਮੁੱਦਾ ਹੈ ਅਤੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਥਾਪੇ ਜਾਣ ਵਾਲੇ ਦਿਨ ਉਨ੍ਹਾਂ ਨੇ ਬਿਆਨ ਦਿੰਦੇ ਹੋਏ ਆਖਿਆ ਸੀ ਕਿ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦਾ ਰਸਤਾ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚੋਂ ਹੋ ਕੇ ਜਾਂਦਾ ਹੈ।
ਲੋਕ ਸਭਾ ਸਾਂਸਦ ਰਹਿੰਦੇ ਹੋਏ ਉਨ੍ਹਾਂ ਨੇ ਰਾਫੇਲ ਮੁੱਦੇ ''ਤੇ ਕਾਂਗਰਸ ਦਾ ਪੱਖ ਰੱਖਿਆ ਸੀ।
ਪੰਜਾਬ ਕਾਂਗਰਸ ਵਿੱਚ ਏਕੇ ਨੂੰ ਦਿੱਤੀ ਹੈ ਪਹਿਲ
ਪੰਜਾਬ ਵਿੱਚ ਸਿਆਸੀ ਹਾਲਾਤਾਂ ਉਪਰ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਟਵੀਟ ਕਰਦਿਆਂ ਰਾਹੁਲ ਗਾਂਧੀ ਨੂੰ ਸਰਾਹਿਆ ਸੀ ਅਤੇ ਆਖਿਆ ਸੀ ਕਿ ਇਸ ਫ਼ੈਸਲੇ ਨੇ ਨਾ ਸਿਰਫ਼ ਕਾਂਗਰਸੀਆਂ ਵਿੱਚ ਜੋਸ਼ ਭਰਿਆ ਹੈ ਸਗੋਂ ਅਕਾਲੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਸੁਨੀਲ ਜਾਖੜ ਅਬੋਹਰ ਤੋਂ ਲਗਾਤਾਰ ਤਿੰਨ ਵਾਰ ਪੰਜਾਬ ਕਾਂਗਰਸ ਦੇ ਵਿਧਾਇਕ ਰਹੇ ਹਨ। 2012-2017 ਦੌਰਾਨ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਸੀ ਤਾਂ ਉਹ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਭਾਜਪਾ ਦੇ ਅਰੁਣ ਨਾਰੰਗ ਹੱਥੋਂ ਹਾਰ ਗਏ ਸਨ। ਆਪਣੇ ਬਿਆਨਾਂ ਵਿੱਚ ਉਹ ਅਕਸਰ ਪੰਜਾਬ ਕਾਂਗਰਸ ਆਗੂਆਂ ਵਿੱਚ ਏਕੇ ਦੀ ਗੱਲ ਦਾ ਜ਼ਿਕਰ ਕਰਦੇ ਰਹਿੰਦੇ ਹਨ।
ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਰਹੇ ਹਨ ਅਤੇ ਇੱਕ ਵਾਰ ਚੋਣ ਪ੍ਰਚਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਦਾ ਵੱਡਾ ਦਾਅਵੇਦਾਰ ਵੀ ਕਰਾਰ ਦਿੱਤਾ ਸੀ।
ਸੁਨੀਲ ਕੁਮਾਰ ਜਾਖੜ ਨਾ ਸਿਰਫ਼ ਵਿਧਾਇਕ ਸਗੋਂ ਸਾਂਸਦ ਵੀ ਰਹੇ ਹਨ। ਗੁਰਦਾਸਪੁਰ ਤੋਂ ਸਾਂਸਦ ਅਤੇ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਜ਼ਿਮਨੀ ਚੋਣਾਂ ਜਿੱਤੀਆਂ ਸਨ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਸੁਨੀਲ ਜਾਖੜ ਉਮੀਦਵਾਰ ਸਨ ਪਰ ਭਾਜਪਾ ਦੇ ਸਨੀ ਦਿਓਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਲਗਾਤਾਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਪਾਰਟੀ ਵਿੱਚ ਉਨ੍ਹਾਂ ਦਾ ਰੁਤਬਾ ਘਟਿਆ ਨਹੀਂ ਹੈ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਸਕੂਲ ਦੀਆਂ ਛੁੱਟੀਆਂ ਵਿੱਚ ਇਸ 12 ਸਾਲਾ ਬੱਚੇ ਨੇ ਕਰੋੜਾਂ ਰੁਪਏ ਕਿਵੇਂ ਕਮਾਏ
https://www.youtube.com/watch?v=aOSq3DPi7Wo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''936e8c5e-44e8-4a96-b1a0-6d19bdce8746'',''assetType'': ''STY'',''pageCounter'': ''punjabi.india.story.58607656.page'',''title'': ''ਸੁਨੀਲ ਜਾਖੜ: ਪੰਜਾਬ ਕਾਂਗਰਸ ਦਾ ਉਹ ਚਿਹਰਾ ਜਿਸ ਨੂੰ ਕਦੇ ਕੈਪਟਨ ਨੇ ਆਖਿਆ ਸੀ ਮੁੱਖ ਮੰਤਰੀ ਦਾ ਦਾਅਵੇਦਾਰ'',''published'': ''2021-09-18T15:51:43Z'',''updated'': ''2021-09-18T15:51:43Z''});s_bbcws(''track'',''pageView'');