ਕਾਂਗਰਸ ਹਾਈ ਕਮਾਨ ਦਾ ਹੁਕਮ, ‘ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਸ਼ਨੀਵਾਰ ਸ਼ਾਮ ਨੂੰ ਹੋਵੇਗੀ’
Saturday, Sep 18, 2021 - 12:38 AM (IST)


ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਸ਼ਨੀਵਾਰ ਸ਼ਾਮ ਨੂੰ ਸੱਦੀ ਗਈ ਹੈ। ਇਸ ਦੀ ਜਾਣਕਾਰੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਤੀ ਹੈ।
ਰਾਵਤ ਨੇ ਟਵਿੱਟਰ ''ਤੇ ਜਾਰੀ ਬਿਆਨ ਵਿੱਚ ਕਿਹਾ, "ਆਲ ਇੰਡੀਆ ਕਾਂਗਰਸ ਕਮੇਟੀ ਨੂੰ ਕਈ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਇਕ ਦਲ ਦੀ ਫੌਰਨ ਮੀਟਿੰਗ ਸੱਦਣ ਲਈ ਕਿਹਾ ਗਿਆ ਸੀ।"
"ਉਸੇ ਤਹਿਤ ਹੁਣ 18 ਸਤੰਬਰ ਨੂੰ ਸ਼ਾਮੀਂ 5 ਵਜੇ ਇਹ ਮੀਟਿੰਗ ਪੰਜਾਬ ਕਾਂਗਰਸ ਦੇ ਦਫ਼ਤਰ ਵਿੱਚ ਸੱਦੀ ਗਈ ਹੈ। ਸਾਰਿਆਂ ਵਿਧਾਇਕਾਂ ਨੂੰ ਬੇਨਤੀ ਹੈ ਕਿ ਮੀਟਿੰਗ ਲਈ ਪਹੁੰਚਣ।"
ਇਹ ਵੀ ਪੜ੍ਹੋ:
- ਨਵਜੋਤ ਸਿੱਧੂ ਤੇ ਰਾਘਵ ਚੱਢਾ ਵਿਚਾਲੇ ਖੇਤੀ ਕਾਨੂੰਨਾਂ ਬਾਰੇ ਬਹਿਸ ਇੰਝ ਨਿੱਜੀ ਹਮਲਿਆਂ ਵਿੱਚ ਬਦਲੀ
- ਇਮਰਾਨ ਖ਼ਾਨ ਵੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਨਹੀਂ ਮਨਾ ਸਕੇ, ਪਾਕਿਸਤਾਨ ਦਾ ਕ੍ਰਿਕਟ ਦੌਰਾ ਹੋਇਆ ਰੱਦ
- ''ਅਕਾਲੀ-ਬਸਪਾ ਦੀ ਸਰਕਾਰ ਬਣਾ ਦਿਓ ਇਹ ਕਾਨੂੰਨ ਪੰਜਾਬ ''ਚ ਲਾਗੂ ਨਹੀਂ ਹੋਣਗੇ'': ਸੁਖਬੀਰ
ਕੈਪਟਨ ਅਮਰਿੰਦਰ ਲਈ ਮੀਟਿੰਗ ਤੋਂ ਕੀ ਸੰਕੇਤ
ਪੰਜਾਬ ਕਾਂਗਰਸ ਵਿੱਚ ਪਿਛਲੇ ਇੱਕ ਸਾਲ ਤੋਂ ਅਗਵਾਈ ਦਾ ਕਲੇਸ਼ ਚੱਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਆਹਮੋ-ਸਾਹਮਣੇ ਹਨ।
ਕੁਝ ਮਹੀਨੇ ਪਹਿਲਾਂ ਅਮਰਿੰਦਰ ਦੇ ਨੇੜੇ ਮੰਨੇ ਜਾਂਦੇ ਕੁਝ ਮੰਤਰੀਆਂ ਦੀ ਬਗਾਵਤ ਤੋਂ ਬਾਅਦ ਏਆਈਸੀਸੀ ਨੇ ਦਖਲ ਦੇ ਕੇ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਥਾਪਿਆ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਸ਼ਨੀਵਾਰ ਦਾ ਦਿਨ ਇਹ ਤੈਅ ਕਰੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਬਹੁਤੇ ਵਿਧਾਇਕਾਂ ਨੂੰ ਕਬੂਲ ਹੈ ਜਾਂ ਨਹੀਂ।
https://www.youtube.com/watch?v=FLy0XxflPec
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2780b5be-d025-4b67-938c-4d2eb13a0d5d'',''assetType'': ''STY'',''pageCounter'': ''punjabi.india.story.58604660.page'',''title'': ''ਕਾਂਗਰਸ ਹਾਈ ਕਮਾਨ ਦਾ ਹੁਕਮ, ‘ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਸ਼ਨੀਵਾਰ ਸ਼ਾਮ ਨੂੰ ਹੋਵੇਗੀ’'',''published'': ''2021-09-17T18:53:36Z'',''updated'': ''2021-09-17T18:53:36Z''});s_bbcws(''track'',''pageView'');