ਨਿਊਜ਼ੀਲੈਂਡ ਨੇ ਪਾਕਿਸਤਾਨ ਦਾ ਦੌਰਾ ਮੈਦਾਨ ''''ਚ ਉਤਰਨ ਤੋਂ ਕੁਝ ਵਕਤ ਪਹਿਲਾਂ ਰੱਦ ਕੀਤਾ, ਇਹ ਕਾਰਨ ਦੱਸਿਆ

Friday, Sep 17, 2021 - 06:08 PM (IST)

ਨਿਊਜ਼ੀਲੈਂਡ ਨੇ ਪਾਕਿਸਤਾਨ ਦਾ ਦੌਰਾ ਮੈਦਾਨ ''''ਚ ਉਤਰਨ ਤੋਂ ਕੁਝ ਵਕਤ ਪਹਿਲਾਂ ਰੱਦ ਕੀਤਾ, ਇਹ ਕਾਰਨ ਦੱਸਿਆ
ਨਿਊਜ਼ੀਲੈਂਡ
Reuters

ਪਾਕਿਸਤਾਨ ਦੇ ਖ਼ਿਲਾਫ਼ ਪਹਿਲੇ ਵਨਡੇ ਮੈਚ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਨੇ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਹੈ।

ਨਿਊਜ਼ੀਲੈਂਡ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਹੋਇਆ ਰਵਾਲਪਿੰਡੀ ਦੇ ਸਟੇਡੀਅਮ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਇੱਥੇ ਪਾਕਿਸਤਾਨ ਖ਼ਿਲਾਫ਼ ਉਨ੍ਹਾਂ ਨੇ ਪਹਿਲਾ ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡਣਾ ਸੀ।

ਨਿਊਜ਼ੀਲੈਂਡ ਦੀ ਟੀਮ 18 ਸਾਲ ਬਾਅਦ ਪਾਕਿਸਤਾਨ ਦੀ ਧਰਤੀ ''ਤੇ ਕ੍ਰਿਕਟ ਖੇਡਣ ਆਈ ਹੈ। ਦੋਵਾਂ ਟੀਮਾਂ ਵਿਚਾਲੇ ਰਾਵਲਪਿੰਡੀ ''ਚ ਤਿੰਨ ਇੱਕ ਰੋਜ਼ਾ ਮੁਕਾਬਲੇ ਖੇਡੇ ਜਾਣੇ ਸਨ।

ਇਸ ਤੋਂ ਬਾਅਦ ਲਾਹੌਰ ਵਿੱਚ ਪੰਜ ਟੀ-20 ਮੈਚਾਂ ਦੀ ਸਿਰੀਜ਼ ਖੇਡਣ ਦਾ ਪ੍ਰੋਗਰਾਮ ਵੀ ਸੀ।

ਨਿਊਜ਼ੀਲੈਂਡ ਕ੍ਰਿਕਟ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਪਾਕਿਸਤਾਨ ਵਿੱਚ ਖ਼ਤਰੇ ਦੇ ਪੱਧਰ ਵਿੱਚ ਵਾਧਾ ਦੇਖਦਿਆਂ ਹੋਇਆਂ ਅਤੇ ਨਿਊਜ਼ੀਲੈਂਡ ਟੀਮ ਦੇ ਸੁਰੱਖਿਆ ਸਲਾਹਕਾਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਨਿਊਜ਼ੀਲੈਂਡ ਇਹ ਦੌਰਾ ਜਾਰੀ ਨਹੀਂ ਰੱਖੇਗਾ।"

https://twitter.com/BLACKCAPS/status/1438800002042802178

ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਫ਼ਸਰ ਡੈਵਿਡ ਵ੍ਹਾਈਟ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਸਲਾਹ ਮਿਲ ਰਹੀ ਸੀ ਉਸ ਨੂੰ ਦੇਖਦੇ ਹੋਏ ਦੌਰੇ ਨੂੰ ਜਾਰੀ ਰੱਖਣਾ ਸੰਭਵ ਨਹੀਂ ਸੀ।

ਉਨ੍ਹਾਂ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਇਹ ਪਾਕਿਸਤਾਨ ਕ੍ਰਿਕਟ ਬੋਰਡ ਲਈ ਇੱਕ ਝਟਕਾ ਹੋਵੇਗਾ ਕਿਉਂਕਿ ਉਹ ਸ਼ਾਨਦਾਰ ਮੇਜ਼ਬਾਨ ਰਿਹਾ ਹੈ।"

"ਪਰ ਸਾਡੇ ਲਈ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਤੇ ਹੈ ਅਤੇ ਸਾਡਾ ਮੰਨਣਾ ਹੈ ਕਿ ਇਹ ਇਕਮਾਤਰ ਬਦਲ ਹੈ।"

ਇਹ ਵੀ ਪੜ੍ਹੋ-

ਨਿਊਜ਼ੀਲੈਂਡ ਕ੍ਰਿਕਟ ਨੇ ਦੱਸਿਆ ਕਿ ਹੁਣ ਟੀਮ ਦੇ ਵਾਪਸ ਮੁੜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਨਿਊਜ਼ੀਲੈਂਡ ਕ੍ਰਿਕਟ ਪਲੇਅਰਸ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਹੀਥ ਮਿਲਸ ਨੇ ਵੀ ਇਸ ਫ਼ੈਸਲੇ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ, “ਖਿਡਾਰੀ ਸੁਰੱਖਿਅਤ ਹਨ ਅਤੇ ਅਸੀਂ ਸਾਰਿਆਂ ਦੇ ਹਿੱਤਾਂ ਵਿੱਚ ਕੰਮ ਕਰ ਰਹੇ ਹਾਂ।”

ਇਸ ਦੇ ਨਾਲ ਹੀ ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਹੈ ਕਿ ਉਹ ਸੁਰੱਖਿਆ ਕਾਰਨਾਂ ਕਰ ਕੇ ਟੀਮ ਦੀ ਵਾਪਸੀ ਬਾਰੇ ਵਿਸਥਾਰ ਨਾਲ ਨਹੀਂ ਦੱਸ ਸਕਦੇ।

ਇਮਰਾਨ ਦੇ ਕਹਿਣ ''ਤੇ ਨਹੀਂ ਮੰਨੀ ਆਰਡਨਰ

ਡਾਨ ਨਿਊਜ਼ ਮੁਤਾਬਕ, ਦੌਰਾ ਰੱਦ ਨਾ ਹੋ ਸਕੇ ਇਸ ਲਈ ਪੀਸੀਬੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਜੈਸਿੰਡਾ ਆਰਡਨਰ ਨੂੰ ਫੋਨ ਕੀਤਾ ਸੀ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ
Reuters
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ

ਉਨ੍ਹਾਂ ਨੇ ਆਰਡਨਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ।

ਦੌਰਾ ਰੱਦ ਹੋਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਉਹ ਖਿਡਾਰੀਆਂ ਨੂੰ ਸੁਰੱਖਿਆ ਨੂੰ ਦੇਖਦੇ ਹੋਏ ਪਾਕਿਸਤਾਨ ਦੌਰਾ ਰੱਦ ਕਰਨ ਦੇ ਨਿਊਜ਼ੀਲੈਂਡ ਕ੍ਰਿਕਟ ਦੇ ਫ਼ੈਸਲੇ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ।

ਸਮਾਚਾਰ ਏਜੰਸੀ ਰਾਇਟਰਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਅਤੇ ਸਾਡੀ ਟੀਮ ਦਾ ਖ਼ਿਆਲ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।"

ਉਨ੍ਹਾਂ ਨੇ ਕਿਹਾ, "ਇਹ ਬਦਕਿਸਮਤੀ ਹੈ ਕਿ ਖੇਡ ਨਹੀਂ ਸਕੇ। ਪਰ ਖਿਡਾਰੀਆਂ ਦੀਆਂ ਸੁਰੱਖਿਆ ਸਭ ਤੋਂ ਅਹਿਮ ਹੈ। ਅਸੀਂ ਫ਼ੈਸਲੇ ਦਾ ਪੂਰਾ ਸਮਰਥਨ ਕਰਦੇ ਹਾਂ।"

https://twitter.com/TheRealPCB/status/1438799448767881217

ਪਾਕਿਸਤਾਨ ਕ੍ਰਿਕਟ ਬੋਰਡ ਨੇ ਕੀ ਦੱਸਿਆ?

ਉਧਰ ਪਾਕਿਸਤਾਨ ਨੇ ਨਿਊਜ਼ੀਲੈਂਡ ਦੇ ਇਸ ਫ਼ੈਸਲੇ ਨੂੰ ਇੱਕਪਾਸੜ ਅਤੇ ਨਿਰਾਸ਼ਾਜਨਕ ਦੱਸਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੀ ਟੀਮ ਸੁਰੱਖਿਆ ਪ੍ਰਬੰਧਾਂ ਨਾਲ ਸੰਤੁਸ਼ਟ ਸੀ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਟਵੀਟ ਕੀਤਾ, "ਅੱਜ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਸਾਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਕੁਝ ਸੁਰੱਖਿਆ ਅਲਰਟ ਨੂੰ ਲੈ ਕੇ ਸਾਵਧਾਨ ਕੀਤਾ ਗਿਆ ਸੀ ਅਤੇ ਸਿਰੀਜ਼ ਨੂੰ ਰੱਦ ਕਰਨ ਦਾ ਇੱਕਪਾਸੜ ਫ਼ੈਸਲਾ ਲਿਆ ਹੈ।"

"ਪੀਸੀਬੀ ਅਤੇ ਪਾਕਿਸਤਾਨ ਸਰਕਾਰ ਨੇ ਆਉਣ ਵਾਲੀਆਂ ਸਾਰੀਆਂ ਟੀਮਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਨਿਊਜ਼ੀਲੈਂਡ ਟੀਮ ਦੇ ਸੁਰੱਖਿਆ ਅਧਿਕਾਰੀ ਇੱਥੇ ਠਹਿਰਨ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਤੋਂ ਖੁਸ਼ ਸਨ।"

"ਪੀਸੀਬੀ ਤੈਅ ਮੈਚਾਂ ਨੂੰ ਜਾਰੀ ਰੱਖਣਾ ਚਾਹੁੰਦਾ ਹੈ। ਪਾਕਿਸਤਾਨ ਅਤੇ ਦੁਨੀਆਂ ਭਰ ਦੇ ਕ੍ਰਿਕਟ ਪ੍ਰੇਮੀ ਆਖ਼ਰੀ ਮਿੰਟ ਵਿੱਚ ਰੱਦ ਕੀਤੇ ਗਏ ਇਸ ਦੌਰੇ ਤੋਂ ਨਿਰਾਸ਼ ਹੋਣਗੇ।"

ਬਾਬਰ ਆਜ਼ਮ ਨੇ ਜਤਾਇਆ ਅਫ਼ਸੋਸ

ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਨਿਊਜ਼ੀਲੈਂਡ ਦੌਰੇ ਦੇ ਰੱਦ ਹੋਣ ''ਤੇ ਕਿਹਾ, "ਅਚਾਨਕ ਸੀਰੀਜ਼ ਰੱਦ ਹੋਣ ਜਾਣ ਨਾਲ ਉਨ੍ਹਾਂ ਨੂੰ ਕਾਫੀ ਨਿਰਾਸ਼ਾ ਹੋਈ ਹੈ। ਇਹ ਲੱਖਾਂ ਕ੍ਰਿਕਟ ਪ੍ਰੇਮੀਆਂ ਦੇ ਚਿਹਰਿਆਂ ''ਤੇ ਮੁਸਕਾਨ ਲਿਆ ਸਕਦਾ ਸੀ।”

“ਮੈਨੂੰ ਆਪਣੀਆਂ ਸੁਰੱਖਿਆ ਏਜੰਸੀਆਂ ਦੀ ਸਮਰੱਥਾ ਤੇ ਭਰੋਸੇਯੋਗਤਾ ਉੱਤੇ ਪੂਰਾ ਵਿਸ਼ਵਾਸ ਹੈ। ਉਹ ਸਾਡੇ ਮਾਣ ਹਨ ਤੇ ਰਹਿਣਗੇ।"

https://twitter.com/babarazam258/status/1438814618898608130

ਇਹ ਵੀ ਪੜ੍ਹੋ:

https://www.youtube.com/watch?v=97yXTiDd4oo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f49a7197-f2ed-4d21-a364-3566d8da7b31'',''assetType'': ''STY'',''pageCounter'': ''punjabi.india.story.58599644.page'',''title'': ''ਨਿਊਜ਼ੀਲੈਂਡ ਨੇ ਪਾਕਿਸਤਾਨ ਦਾ ਦੌਰਾ ਮੈਦਾਨ \''ਚ ਉਤਰਨ ਤੋਂ ਕੁਝ ਵਕਤ ਪਹਿਲਾਂ ਰੱਦ ਕੀਤਾ, ਇਹ ਕਾਰਨ ਦੱਸਿਆ'',''published'': ''2021-09-17T12:33:03Z'',''updated'': ''2021-09-17T12:33:03Z''});s_bbcws(''track'',''pageView'');

Related News