ਪੰਜਾਬ ਕੈਬਨਿਟ ਮੰਤਰੀ ਦੇ ਜਵਾਈ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਬਾਰੇ ਹੋ ਸਕਦੀ ਹੈ ਮੀਟਿੰਗ ''''ਚ ਚਰਚਾ - ਪ੍ਰੈੱਸ ਰਿਵੀਊ
Friday, Sep 17, 2021 - 08:38 AM (IST)

ਪੰਜਾਬ ਸਰਕਾਰ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿੱਚ ਕਈ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ ਜਿਨ੍ਹਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਇੱਕ ਕੈਬਨਿਟ ਮੰਤਰੀ ਦੇ ਪਰਿਵਾਰਕ ਮੈਂਬਰ ਨੂੰ ਤਰਸ ਦੇ ਆਧਾਰ ''ਤੇ ਨੌਕਰੀ ਦਿੱਤੇ ਜਾਣ ਬਾਰੇ ਫ਼ੈਸਲਾ ਸ਼ਾਮਿਲ ਹੈ।
''ਪੰਜਾਬੀ ਟ੍ਰਿਬਿਊਨ'' ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਤਰਸ ਦੇ ਆਧਾਰ ''ਤੇ ਸਰਕਾਰੀ ਨੌਕਰੀ ਦਿੱਤੇ ਜਾਣ ਨੂੰ ਹਰੀ ਝੰਡੀ ਇਸ ਬੈਠਕ ''ਚ ਦਿੱਤੇ ਜਾਣ ਦੀ ਸੰਭਾਵਨਾ ਹੈ।
ਖ਼ਬਰ ਮੁਤਾਬਕ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਮੰਤਰੀ ਮੰਡਲ ਦੀ ਬੈਠਕ ਲਈ ਇਸ ਨੌਕਰੀ ਲਈ ਏਜੰਡਾ ਭੇਜਿਆ ਗਿਆ ਹੈ। ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਅਤੇ ਕਰ ਅਫ਼ਸਰ ਜਾਂ ਆਬਕਾਰੀ ਇੰਸਪੈਕਟਰ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੇ ਪਿਤਾ ਭੂਪਜੀਤ ਸਿੰਘ ਇਸੇ ਵਿਭਾਗ ਵਿੱਚ ਈਟੀਓ ਸਨ ਜਿਨ੍ਹਾਂ ਦੀ 2011 ਵਿੱਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ:
- ਪੀਐੱਮ ਮੋਦੀ ਦਾ ਜਨਮਦਿਨ: ‘ਮਗਰਮੱਛਾਂ ਨਾਲ ਭਰੀ ਝੀਲ ਨੂੰ ਪਾਰ ਕਰਨ’ ਤੋਂ ਮੁੜ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫ਼ਰ
- ਤਾਲਿਬਾਨ ''ਚ ਕਾਰਜਕਾਰੀ ਸਰਕਾਰ ਨੂੰ ਲੈਕੇ ਫੁੱਟ ਪੈਣ ਉੱਤੇ ਮੁੱਲ੍ਹਾ ਬਰਾਦਰ ਨੇ ਇਹ ਦਿੱਤੀ ਸਫ਼ਾਈ
- ਕੀ ''ਨੀਟ ਪ੍ਰੀਖਿਆ'' ਕਾਰਨ ਹੀ ਵਿਦਿਆਰਥੀ ਇੱਥੇ ਖੁਦਕੁਸ਼ੀਆਂ ਕਰ ਰਹੇ ਹਨ
2002 ਵਿੱਚ ਪੀਪੀਐਸਸੀ ਦੇ ਤੱਤਕਾਲੀ ਚੇਅਰਮੈਨ ਰਵੀ ਸਿੱਧੂ ਖ਼ਿਲਾਫ਼ ਭੂਪਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ। ਰਵੀ ਸਿੱਧੂ ਬਾਅਦ ਵਿੱਚ ਪੰਜ ਲੱਖ ਰੁਪਏ ਰਿਸ਼ਵਤ ਲੈਂਦੇ ਫੜੇ ਗਏ ਸਨ।
ਪੰਜਾਬ ਸਰਕਾਰ ਪਹਿਲਾਂ ਵੀ ਦੋ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਕਾਰਨ ਵਿਵਾਦਾਂ ਵਿੱਚ ਘਿਰ ਗਈ ਸੀ।
ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਬੇਟੇ ਅਰਜੁਨ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਭੀਸ਼ਮ ਪਾਂਡੇ ਨੂੰ ਕੈਬਨਿਟ ਵੱਲੋਂ ਨੌਕਰੀ ਦੀ ਮਨਜ਼ੂਰੀ ਤੋਂ ਬਾਅਦ ਪਾਰਟੀ ਅਤੇ ਵਿਰੋਧੀ ਪਾਰਟੀਆਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ ਵਿੱਚ ਦੋਨਾਂ ਨੇ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਸ਼ੁੱਕਰਵਾਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿੱਚ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਵੀ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਸਿੱਖਿਆ ਵਿਭਾਗ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਸ਼ਾਮਿਲ ਹਨ।
ਆਪਣੇ ਰੁਝੇਵਿਆਂ ਕਾਰਨ ਰਾਜ ਕੁੰਦਰਾ ਦੇ ਕੰਮ ਬਾਰੇ ਨਹੀਂ ਸੀ ਜਾਣਕਾਰੀ: ਸ਼ਿਲਪਾ ਸ਼ੈਟੀ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਆਪਣੇ ਪਤੀ ਰਾਜ ਕੁੰਦਰਾ ਦੇ ਅਸ਼ਲੀਲ ਫ਼ਿਲਮਾਂ ਬਣਾਉਣ ਵਿੱਚ ਸ਼ਮੂਲੀਅਤ ਸਬੰਧੀ ਚਾਰਜਸ਼ੀਟ ਵਿੱਚ ਅਹਿਮ ਬਿਆਨ ਦਿੱਤਾ ਹੈ।
ਅੰਗਰੇਜ਼ੀ ਅਖ਼ਬਾਰ ''ਦਿ ਇੰਡੀਅਨ ਐਕਸਪ੍ਰੈਸ'' ਦੀ ਖ਼ਬਰ ਮੁਤਾਬਕ 1400 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਸ਼ਿਲਪਾ ਸ਼ੈਟੀ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਰਾਜ ਕੁੰਦਰਾ ਦੇ ਐਪ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਆਪਣੇ ਕੰਮ ਵਿੱਚ ਮਸਰੂਫ ਸਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕੁੰਦਰਾ ਕੀ ਕਰ ਰਹੇ ਹਨ ।

ਸ਼ਿਲਪਾ ਸ਼ੈਟੀ ਦੇ ਦਰਜ ਬਿਆਨਾਂ ਵਿੱਚ ਆਖਿਆ ਗਿਆ ਹੈ ਕਿ ਰਾਜ ਕੁੰਦਰਾ ਨੇ ਇੰਡਸਟ੍ਰੀਜ਼ ਲਿਮਟਿਡ ਨੂੰ 2015 ਵਿੱਚ ਸ਼ੁਰੂ ਕੀਤਾ ਸੀ ਅਤੇ ਉਹ (ਸ਼ਿਲਪਾ ਸ਼ੈਟੀ) 2020 ਤੱਕ ਇਸ ਦੇ ਡਾਇਰੈਕਟਰ ਸਨ। ਬਾਅਦ ਵਿੱਚ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ।
ਇਸ ਚਾਰਜਸ਼ੀਟ ਵਿੱਚ ਸ਼ਿਲਪਾ ਸ਼ੈਟੀ ਤੋਂ ਇਲਾਵਾ 42 ਹੋਰ ਗਵਾਹਾਂ ਦੇ ਬਿਆਨ ਵੀ ਸ਼ਾਮਿਲ ਹਨ।
ਮੁੰਬਈ ਪੁਲਿਸ ਵੱਲੋਂ ਐਪ ਰਾਹੀਂ ਅਸ਼ਲੀਲ ਸਮੱਗਰੀ ਬਣਾਉਣ ਅਤੇ ਅਪਲੋਡ ਕਰਨ ਦੇ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਫਰਵਰੀ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।
ਉਮੀਦ ਹੈ ਅਮਰੀਕਾ ਹਡਸਨ ਰਿਪੋਰਟ ''ਤੇ ਵਿਚਾਰ ਕਰੇਗਾ: ਵਿਦੇਸ਼ ਮੰਤਰਾਲਾ
ਅਮਰੀਕਾ ਦੀ ਧਰਤੀ ''ਤੇ ਕਥਿਤ ਖਾਲਿਸਤਾਨੀ ਅਤੇ ਕਸ਼ਮੀਰੀ ਸਮੂਹਾਂ ਵੱਲੋਂ ਹੁੰਦੀਆਂ ਕਾਰਵਾਈਆਂ ਸਬੰਧੀ ਹਡਸਨ ਇੰਸਟੀਚਿਊਟ ਦੀ ਰਿਪੋਰਟ ''ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਆਪਣਾ ਬਿਆਨ ਦਿੱਤਾ ਹੈ।
ਅੰਗਰੇਜ਼ੀ ਅਖ਼ਬਾਰ ''ਦਿ ਇਕਨੌਮਿਕ ਟਾਈਮਜ਼'' ਵਿੱਚ ਛਪੀ ਖਬਰ ਮੁਤਾਬਕ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਖਿਆ ਹੈ ਕਿ ਉਮੀਦ ਹੈ ਅਮਰੀਕਾ ਹਡਸਨ ਰਿਪੋਰਟ ਸੰਬੰਧੀ ਕਾਰਵਾਈ ਕਰੇਗਾ।
ਹਡਸਨ ਇੰਸਟੀਚਿਊਟ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਆਖਿਆ ਗਿਆ ਸੀ ਕਿ ਅਮਰੀਕਾ ਵਿੱਚ ਅਜਿਹੇ 55 ਆਪਸ ਵਿੱਚ ਸਬੰਧਿਤ ਸਮੂਹ ਹਨ ਜੋ ਕਸ਼ਮੀਰੀ ਅਤੇ ਖਾਲਿਸਤਾਨੀ ਗਤੀਵਿਧੀਆਂ ਵਿੱਚ ਅਮਰੀਕਾ ਤੋਂ ਸ਼ਾਮਿਲ ਹਨ। ਇਨ੍ਹਾਂ ਵਿੱਚ ਫੰਡਿੰਗ, ਪਾਕਿਸਤਾਨ ਤੋਂ ਮਿਲਟਰੀ ਟ੍ਰੇਨਿੰਗ ਆਦਿ ਸ਼ਾਮਿਲ ਹੋ ਸਕਦਾ ਹੈ।
ਵਿਦੇਸ਼ ਮੰਤਰਾਲੇ ਵੱਲੋਂ ਆਖਿਆ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਵਫ਼ਦ ਦੀ ਅਮਰੀਕਾ ਫੇਰੀ ਸਬੰਧੀ ਮੁੱਦੇ ਵੀ ਅਮਰੀਕਾ ਸਰਕਾਰ ਕੋਲ ਚੁੱਕੇ ਗਏ ਹਨ।
ਵਿਰਾਟ ਕੋਹਲੀ ਵੱਲੋਂ ਟੀ 20 ਟੀਮ ਦੀ ਕਪਤਾਨੀ ਛੱਡਣ ਦਾ ਫ਼ੈਸਲਾ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੱਲੋਂ ਟੀ20 ਟੀਮ ਦੀ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ ''ਤੇ ਇੱਕ ਪੋਸਟ ਰਾਹੀਂ ਐਲਾਨ ਕੀਤਾ।
ਅੰਗਰੇਜ਼ੀ ਅਖ਼ਬਾਰ ''ਟਾਈਮਜ਼ ਆਫ ਇੰਡੀਆ'' ਦੀ ਰਿਪੋਰਟ ਮੁਤਾਬਕ ਅਗਲੇ ਸਾਲ ਸੰਯੁਕਤ ਅਰਬ ਅਮੀਰਾਤ ਵਿੱਚ ਖੇਡੇ ਜਾਣ ਵਾਲੇ ਟੀ20 ਵਿਸ਼ਵ ਕੱਪ ਤੋਂ ਬਾਅਦ ਉਹ ਆਪਣੀ ਕਪਤਾਨੀ ਛੱਡ ਦੇਣਗੇ।

ਸੋਸ਼ਲ ਮੀਡੀਆ ਪੋਸਟ ਵਿੱਚ ਵਿਰਾਟ ਕੋਹਲੀ ਨੇ ਆਖਿਆ ਹੈ ਕਿ ਉਹ ਬਤੌਰ ਬੱਲੇਬਾਜ਼ ਟੀਮ ਨਾਲ ਜੁੜੇ ਰਹਿਣਗੇ। ਕਪਤਾਨੀ ਛੱਡਣ ਬਾਰੇ ਉਨ੍ਹਾਂ ਨੇ ਬੀਸੀਸੀਆਈ ਦੇ ਜੈ ਸ਼ਾਹ ਅਤੇ ਸੌਰਵ ਗਾਂਗੁਲੀ ਨਾਲ ਵੀ ਗੱਲ ਕੀਤੀ ਹੈ।
ਖ਼ਬਰ ਮੁਤਾਬਿਕ ਕਪਤਾਨੀ ਛੱਡਣ ਦਾ ਫ਼ੈਸਲਾ ਵਿਰਾਟ ਕੋਹਲੀ ਦਾ ਹੈ ਅਤੇ ਬੀਸੀਸੀਆਈ ਨੇ ਉਨ੍ਹਾਂ ਨੂੰ ਕਪਤਾਨੀ ਛੱਡਣ ਲਈ ਨਹੀਂ ਆਖਿਆ। ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਆਈਪੀਐਲ ਸਮੇਤ ਕਈ ਵਾਰ ਵਧੀਆ ਪ੍ਰਦਰਸ਼ਨ ਕੀਤਾ ਹੈ ਇਸ ਕਪਤਾਨੀ ਲਈ ਸਭ ਤੋਂ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
- ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’
https://www.youtube.com/watch?v=H6H7hmQPCNo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''302ed2f3-f9c8-45e4-bfa6-b337e8e3c3e5'',''assetType'': ''STY'',''pageCounter'': ''punjabi.india.story.58592774.page'',''title'': ''ਪੰਜਾਬ ਕੈਬਨਿਟ ਮੰਤਰੀ ਦੇ ਜਵਾਈ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਬਾਰੇ ਹੋ ਸਕਦੀ ਹੈ ਮੀਟਿੰਗ \''ਚ ਚਰਚਾ - ਪ੍ਰੈੱਸ ਰਿਵੀਊ'',''published'': ''2021-09-17T03:03:20Z'',''updated'': ''2021-09-17T03:03:20Z''});s_bbcws(''track'',''pageView'');