ਵਿਰਾਟ ਕੋਹਲੀ ਛੱਡਣਗੇ ਟੀ-20 ਦੀ ਕਪਤਾਨੀ, ਪਰ ਕੌਣ ਹੋ ਸਕਦਾ ਹੈ ਨਵਾਂ
Thursday, Sep 16, 2021 - 10:23 PM (IST)


ਬੀਤੇ ਕੁਝ ਦਿਨਾਂ ਤੋਂ ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਦੇ ਕਿਆਸ ਲਗਾਏ ਜਾ ਰਹੇ ਸਨ, ਜੋ ਆਖ਼ਰਕਾਰ ਵੀਰਵਾਰ ਨੂੰ ਸੱਚ ਹੋ ਗਿਆ।
ਟੀਮ ਇੰਡੀਆ ਦੇ ਕਪਤਾਨ ਨੇ ਖ਼ੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਟੀ2- ਦੀ ਕਪਤਾਨੀ ਛੱਡਣਗੇ।
ਹਾਲਾਂਕਿ, ਵਿਰਾਟ ਨੇ ਇਹ ਸਾਫ਼ ਕੀਤਾ ਹੈ ਕਿ ਉਹ ਟੈਸਟ ਅਤੇ ਵੰਨਡੇ ਫਾਰਮੈਟ ਵਿੱਚ ਟੀਮ ਕਪਤਾਨ ਬਣੇ ਰਹਿਣਗੇ। ਉਨ੍ਹਾਂ ਦੇ ਟਵੀਟ ਕੀਤਾ ਕਿ ਉਹ ਆਪਣਾ ਫੋਕਸ ਵੰਨਡੇ ''ਤੇ ਰੱਖਣਾ ਚਾਹੁੰਦੇ ਹਨ।
ਉਨ੍ਹਾਂ ਨੇ ਇੱਕ ਲੰਬੀ ਪੋਸਟ ਟਵੀਟ ਕੀਤੀ ਜਿਸ ਵਿੱਚ ਲਿਖਿਆ ਹੈ, "ਮੈਨੂੰ ਨਾ ਕੇਵਲ ਭਾਰਤੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਬਲਕਿ ਮੈਂ ਆਪਣੀ ਵਧੇਰੇ ਸਮਰੱਥਾ ਤੱਕ ਟੀਮ ਦੀ ਅਗਵਾਈ ਵੀ ਕੀਤੀ ਹੈ।"
"ਭਾਰਤੀ ਟੀਮ ਦੀ ਕਪਤਾਨੀ ਸਫ਼ਰ ਦੌਰਾਨ ਮੇਰਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।"
"ਮੈਂ ਉਨ੍ਹਾਂ ਲੋਕਾਂ ਬਗ਼ੈਰ ਇਸ ਨੂੰ ਪੂਰਾ ਨਹੀਂ ਕਰ ਸਕਦਾ ਸੀ, ਮੇਰੇ ਸਾਥੀ ਖਿਡਾਰੀ, ਸਪੋਰਟ ਸਟਾਫ, ਚੋਣ ਕਮੇਟੀ, ਮੇਰੇ ਕੋਚ ਅਤੇ ਹਰ ਇੱਕ ਭਾਰਤੀ ਜਿਸ ਨੇ ਸਾਡੀ ਜਿੱਤੀ ਲਈ ਅਰਦਾਸ ਕੀਤੀ।
ਇਹ ਵੀ ਪੜ੍ਹੋ:
- ਮੁੱਲ੍ਹਾ ਬਰਾਦਰ ਦੇ ਹੱਕਾਨੀ ਗਰੁੱਪ ਨਾਲ ਝੜਪ ਤੋਂ ਬਾਅਦ ਕੰਧਾਰ ਜਾਣ ਤੇ ਤਾਲਿਬਾਨ ਸਰਕਾਰ ਵਿਚਾਲੇ ਮਤਭੇਦਾਂ ਉੱਤੇ ਕੀ ਆਇਆ ਸਪੱਸ਼ਟੀਕਰਨ
- ਕੀ ''ਨੀਟ ਪ੍ਰੀਖਿਆ'' ਕਾਰਨ ਹੀ ਵਿਦਿਆਰਥੀ ਇੱਥੇ ਖੁਦਕੁਸ਼ੀਆਂ ਰਹੇ ਹਨ
- ਸਰਦਾਰ ਪਟੇਲ ਨੇ ਜਦੋਂ ਹੈਦਰਾਬਾਦ ਨੂੰ ਫੌਜੀ ਕਾਰਵਾਈ ਦੁਆਰਾ ਭਾਰਤ ਨਾਲ ਜੋੜਿਆ
ਆਪਣੇ ਟਵੀਟ ਵਿੱਚ ਵਿਰਾਟ ਨੇ ਵਰਕਲੋਡ ਦਾ ਹਵਾਲਾ ਦਿੱਤਾ ਅਤੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਉਹ ਟੀਮ ਦਾ ਨੁਮਾਇੰਦਗੀ ਅਤੇ ਅਗਵਾਈ ਕਰ ਰਹੇ ਹਨ।
ਉਨ੍ਹਾਂ ਨੇ ਲਿਖਿਆ, "ਵਰਕਲੋਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਬੀਤੇ 8-9 ਸਾਲ ਤੋਂ ਲਗਾਤਾਰ ਸਾਰੇ ਤਿੰਨ ਫਾਰਮੈਟ ਵਿੱਚ ਵਿੱਚ ਖੇਡਣਾ, 5-6 ਸਾਲ ਤੋਂ ਲਗਾਤਾਰ ਕਪਤਾਨੀ ਕਰਨ ਨੂੰ ਦੇਖਦਿਆਂ ਹੋਇਆ, ਮੈਂ ਸਮਝਦਾ ਹਾਂ ਕਿ ਮੈਨੂੰ ਭਾਰਤੀ ਟੀਮ ਦੇ ਟੈਸਟ ਅਤੇ ਵੰਨਡੇ ਫਾਰਮੈਟ ਦੀ ਕਪਤਾਨੀ ''ਤੇ ਆਪਣੀ ਪੂਰਾ ਧਿਆਨ ਦੇਣਾ ਚਾਹੀਦਾ ਹੈ।"
https://twitter.com/imVkohli/status/1438478585518456832
"ਟੀ 20 ਦੇ ਕਪਤਾਨ ਵਜੋਂ ਮੈਂ ਟੀਮ ਨੂੰ ਉਹ ਸਭ ਕੁਝ ਦਿੱਤਾ ,ਜੋ ਦੇ ਸਕਦਾ ਸੀ ਅਤ ਬਤੌਰ ਬੱਲੇਬਾਜ਼ ਅੱਗੇ ਵੀ ਦਿੰਦਾ ਰਹਾਂਗਾ।"
ਵਿਰਾਟ ਨੇ ਲਿਖਿਆ ਕਿ ਉਨ੍ਹਾਂ ਨੇ ਇਹ ਫ਼ੈਸਲਾ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਰੋਹਿਤ ਸ਼ਰਮਾ ਸਣੇ ਉਨ੍ਹਾਂ ਦੇ ਸਾਥੀਆਂ ਨਾਲ ਸਲਾਹ ਕਰਨ ਤੋਂ ਬਾਅਦ ਲਿਆ ਹੈ।
ਉਨ੍ਹਾਂ ਨੇ ਲਿਖਿਆ, "ਨਿਸ਼ਚਿਤ ਤੌਰ ''ਤੇ ਇਹ ਫ਼ੈਸਲਾ ਲੈਣਾ ਕਠਿਨ ਸੀ ਅਤੇ ਮੇਰੇ ਨਜ਼ਦੀਕੀ ਲੋਕਾਂ, ਅਤੇ ਲੀਡਰਸ਼ਿਪ ਗਰੁੱਪ ਦੇ ਅਹਿਮ ਮੈਂਬਰਾਂ ਰਵੀ ਅਤੇ ਰੋਹਿਤ ਵੀ, ਮੈਂ ਦੁਬਈ ਵਿੱਚ ਅਕਤੂਬਰ ਵਿੱਚ ਖੇਡੇ ਜਾਣ ਵਾਲੇ ਟੀ20 ਵਰਲਡ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਫ਼ੈਸਲਾ ਲਿਆ ਹੈ।"

"ਮੈਂ ਇਸ ਬਾਰੇ ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨਾਲ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨਾਲ ਗੱਲ ਕੀਤੀ ਹੈ। ਮੈਂ ਆਪਣੀ ਸਮਰੱਥਾ ਨਾਲ ਟੀਮ ਇੰਡੀਆ ਦੀ ਸੇਵਾ ਕਰਨਾ ਜਾਰੀ ਰੱਖਾਂਗਾ।"
ਕੌਣ ਬਣੇਗਾ ਕਪਤਾਨ?
ਅਜੇ ਵਿਰਾਟ ਕੋਹਲੀ ਦੇ ਉੱਤਰਾਧਿਕਾਰੀ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਸਭ ਤੋਂ ਵੱਧ ਰੋਹਿਤ ਸ਼ਰਮਾ ਦੇ ਨਾਮ ਦੇ ਕਿਆਸ ਲਗਾਏ ਜਾ ਰਹੇ ਹਨ।
ਵਿਰਾਟ ਕੋਹਲੀ ਦੀ ਥਾਂ ਰੋਹਿਤ ਸ਼ਰਮਾ ਨੂੰ ਵੰਨਡੇ ਅਤੇ ਟੀ20 ਦੀ ਕਪਤਾਨੀ ਸੌਂਪਣ ਦੀ ਮੰਗ ਲੰਬੇ ਸਮੇਂ ਤੋਂ ਉਠਦੀ ਆ ਰਹੀ ਹੈ।
ਕਈ ਸਾਬਕਾ ਕ੍ਰਿਕਟਰ ਵੀ ਇਸ ਦੀ ਵਕਾਲਤ ਕਰ ਚੁੱਕੇ ਹਨ। ਦੋ ਸਾਲ 2019 ਵਰਲਡ ਕੱਪ ਸੈਮੀਫਾਈਨਲ ਵਿੱਚ ਹਾਰ ਤੋਂ ਬਾਅਦ ਵੀ ਇਹ ਮੰਗ ਉੱਠੀ ਸੀ।

ਬੀਸੀਸੀਆਈ ਨੇ ਕੋਹਲੀ ਦੇ ਉੱਤਰਾਧਿਕਾਰੀ ਦਾ ਅਜੇ ਐਲਾਨ ਨਹੀਂ ਕੀਤਾ ਹੈ ਪਰ ਲੰਬੇ ਸਮੇਂ ਤੋਂ ਸਪਿਲਟ ਕਪਤਾਨੀ ਯਾਨਿ ਵੱਖ-ਵੱਖ ਫਾਰਮੈਟ ਵਿੱਚ ਵੱਖ-ਵੱਖ ਕਪਤਾਨ ਦੀ ਮੰਗ ਉੱਠਣ ਦੇ ਨਾਲ ਇਹ ਵੀ ਮੰਗ ਉੱਠੀ ਰਹੀ ਸੀ ਕਿ ਰੋਹਿਤ ਸ਼ਰਮਾ ਨੂੰ ਕ੍ਰਿਕਟ ਦੇ ਛੋਟੇ ਫਾਰਮੈਟ ਦੀ ਕਪਤਾਨੀ ਦੇਣੀ ਚਾਹੀਦੀ ਹੈ।
ਲਿਹਾਜ਼ਾ, ਇਹ ਕਿਆਸ ਵੀ ਲਗਾਏ ਜਾ ਰਹੇ ਹਨ ਕਿ ਰੋਹਿਤ ਸ਼ਰਮਾ ਟੀ20 ਦੇ ਨਵੇਂ ਕਪਤਾਨ ਬਣ ਸਕਦੇ ਹਨ।
ਰੋਹਿਤ ਨੇ ਹੁਣ ਤੱਕ 19 ਟੀ20 ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ। ਇਨ੍ਹਾਂ ਵਿੱਚ ਭਾਰਤ ਨੂੰ 15 ਵਿੱਚ ਜਿੱਤ ਅਤੇ ਮਹਿਜ਼ 4 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਜੇਕਰ ਗੱਲ ਰੋਹਿਤ ਦੀ ਬੱਲੇਬਾਜ਼ੀ ਦੀ ਕਰੀਏ ਤਾਂ 111 ਟੀ20 ਮੈਚਾਂ ਵਿੱਚ ਉਨ੍ਹਾਂ ਦੇ ਬੱਲੇ ਨਾਲ ਚਾਰ ਸੈਂਕੜੇ, 22 ਅਰਧ ਸੈਂਕੜਿਆਂ ਸਣੇ 32.54 ਦੀ ਔਸਤ ਨਾਲ 2864 ਦੌੜਾਂ ਨਿਕਲੀਆਂ ਹਨ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਸਕੂਲ ਦੀਆਂ ਛੁੱਟੀਆਂ ਵਿੱਚ ਇਸ 12 ਸਾਲਾ ਬੱਚੇ ਨੇ ਕਰੋੜਾਂ ਰੁਪਏ ਕਿਵੇਂ ਕਮਾਏ
https://www.youtube.com/watch?v=zTo_yruE7M4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''99674286-383e-4185-97a8-2388192d8190'',''assetType'': ''STY'',''pageCounter'': ''punjabi.india.story.58588667.page'',''title'': ''ਵਿਰਾਟ ਕੋਹਲੀ ਛੱਡਣਗੇ ਟੀ-20 ਦੀ ਕਪਤਾਨੀ, ਪਰ ਕੌਣ ਹੋ ਸਕਦਾ ਹੈ ਨਵਾਂ'',''published'': ''2021-09-16T16:48:34Z'',''updated'': ''2021-09-16T16:48:34Z''});s_bbcws(''track'',''pageView'');