ਅਫ਼ਗਾਨਿਸਤਾਨ : ਮੁੱਲ੍ਹਾ ਬਰਾਦਰ ਦੇ ਹੱਕਾਨੀ ਗਰੁੱਪ ਨਾਲ ਝੜਪ ਤੋਂ ਬਾਅਦ ਕੰਧਾਰ ਜਾਣ ਤੇ ਤਾਲਿਬਾਨ ਸਰਕਾਰ ਵਿਚਾਲੇ ਮਤਭੇਦਾਂ ਉੱਤੇ ਕੀ ਆਇਆ ਸਪੱਸ਼ਟੀਕਰਨ
Thursday, Sep 16, 2021 - 06:53 PM (IST)


ਤਾਲਿਬਾਨ ਦੇ ਡਿਪਟੀ ਲੀਡਰ ਅਤੇ ਸਮੂਹ ਦੀ ਕਾਰਜਕਾਰੀ ਸਰਕਾਰ ਵਿੱਚ ਉੱਪ ਪ੍ਰਧਾਨ ਮੰਤਰੀ ਮੁੱਲਾ ਅਬਦੁੱਲ ਗਨੀ ਬਰਾਦਰ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹਨਾਂ ਅਤੇ ਤਾਲਿਬਾਨ ਆਗੂਆਂ ਵਿਚਾਲੇ ਕਾਰਜਕਾਰੀ ਸਰਕਾਰ ਬਾਰੇ ਮਤਭੇਦ ਹਨ।
ਮੁੱਲਾ ਬਰਾਦਰ, ਜੋ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਨਹੀਂ ਆ ਰਹੇ ਸਨ, ਉਹ ਬੁੱਧਵਾਰ ਨੂੰ ਇੱਕ ਵੀਡੀਓ ਵਿੱਚ ਨਜ਼ਰ ਆਏ ਅਤੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਝੂਠੇ ਮੀਡੀਆ ਪ੍ਰਚਾਰ ਦੀਆਂ ਖ਼ਬਰਾਂ ''ਤੇ ਧਿਆਨ ਨਾ ਦੇਣ।
ਕਾਗ਼ਜ਼ ਤੋਂ ਪੜ੍ਹਦਿਆਂ ਉਨ੍ਹਾਂ ਨੇ ਕਿਹਾ, "ਤਾਲਿਬਾਨ ਆਗੂਆਂ ਵਿਚਾਲੇ ਨੇੜਤਾ ਅਤੇ ਦਿਆਲਤਾ ਦਾ ਭਾਵ ਹੈ।"
15 ਅਗਸਤ ਨੂੰ ਕਾਬੁਲ ਉੱਤੇ ਕਬਜ਼ੇ ਤੋਂ ਬਾਅਦ ਤਾਲਿਬਾਨ 20 ਸਾਲਾ ਬਾਅਦ ਮੁੜ ਅਫ਼ਗਾਨਿਸਤਾਨ ਦੀ ਸੱਤਾ ਉੱਤੇ ਕਾਬਜ਼ ਹੋ ਗਿਆ ਹੈ।
ਤਾਲਿਬਾਨ ਨਾਲ ਇੱਕ ਸਿਆਸੀ ਸਮਝੌਤੇ ਤੋਂ ਬਾਅਦ ਅਮਰੀਕਾ ਅਤੇ ਨਾਟੋ ਗਠਜੋੜ ਦੀਆਂ ਫੌਜਾਂ ਵਲੋਂ ਅਫ਼ਗਾਨਿਸਤਾਨ ਦੀ ਤੋਂ ਵਾਪਸੀ ਹੋ ਗਈ ਹੈ, ਜਿਸ ਦੀ ਅੰਤਿਮ ਤਾਰੀਖ਼ 31 ਅਗਸਤ ਤੈਅ ਕੀਤੀ ਗਈ ਸੀ।
ਪਰ ਉਸ ਤੋਂ ਪਹਿਲਾਂ ਹੀ ਤਾਲਿਬਾਨ ਲੜਾਕਿਆਂ ਨੇ ਸਮੁੱਚੇ ਤਾਲਿਬਾਨ ਦੇ ਬਹੁਤਾਤ ਇਲਾਕੇ ਆਪਣੇ ਕਬਜ਼ੇ ਹੇਠ ਲੈ ਲ਼ਏ ਸਨ ਅਤੇ ਮੁਲਕ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਮੁਲਕ ਛੱਡ ਕੇ ਭੱਜ ਗਏ ਸਨ।
ਇਹ ਵੀ ਪੜ੍ਹੋ-
- ਸੋਨੂੰ ਸੂਦ ਦੇ ਟਿਕਾਣਿਆਂ ''ਤੇ ਆਮਦਨ ਕਰ ਦੇ ਅਧਿਕਾਰੀਆਂ ਦੇ ਪਹੁੰਚਣ ਦੀਆਂ ਖ਼ਬਰਾਂ ਵਿਚਾਲੇ ਭਾਜਪਾ ਸਮੇਤ ਕੌਣ ਕੀ ਕਹਿ ਰਿਹਾ
- ਤਮਿਲਨਾਡੂ ਵਿਚ ਵਿਦਿਆਰਥੀ ਕੀ ''ਨੀਟ ਪ੍ਰੀਖਿਆ'' ਕਾਰਨ ਖੁਦਕੁਸ਼ੀਆਂ ਰਹੇ
- ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਤੇ ਆਰਐੱਸਐੱਸ ਮੁਖੀ ਦੀ ਤੁਲਨਾ ਔਰਤਾਂ ਦੇ ਹਵਾਲੇ ਨਾਲ ਇੰਝ ਕੀਤੀ
ਤਾਲਿਬਾਨ ਵਿਵਾਦ ਦਾ ਕੀ ਹੈ ਮਾਮਲਾ
ਮੁੱਲਾ ਬਰਾਦਰ ਅਤ ਹੱਕਾਨੀ ਧੜੇ ਦੇ ਆਗੂਆਂ ਵਿਚਾਲੇ ਝੜਪ ਹੋਈ ਦੀਆਂ ਰਿਪੋਰਟਾਂ ਆਈਆਂ ਸਨ। ਜਿੰਨ੍ਹਾਂ ਵਿਚ ਕਿਹਾ ਗਿਆ ਸੀ ਕਿ ਉਹ ਕੰਧਾਰ ਚਲੇ ਗਏ ਹਨ।
ਮਤਭੇਦ ਤੋਂ ਇਲਾਵਾ ਅਜਿਹੀਆਂ ਰਿਪੋਰਟਾਂ ਵੀ ਸਨ ਕਿ ਤਾਲਿਬਾਨ ਵਿਚਾਲੇ ਹੋਈ ਇੱਕ ਝੜਪ ਵਿੱਚ ਉਹ ਜਖ਼ਮੀ ਹੋ ਗਏ ਹਨ ਅਤੇ ਬਾਅਦ ਵਿੱਚ ਸੱਟਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ।
ਪਰ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਅਜਿਹੀਆਂ ਝੜਪਾਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਮੁੱਲਾ ਬਰਾਦਰ ਨਾ ਤਾਂ ਜਖ਼ਮੀ ਹੋਏ ਹਨ ਤੇ ਨਾ ਹੀ ਮਾਰੇ ਗਏ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੁੱਲਾ ਬਰਾਦਰ ਆਪਣੇ ਪਿੰਡ ਕੰਧਾਰ ਵਿੱਚ ਛੁੱਟੀ ''ਤੇ ਗਏ ਹਨ ਅਤੇ ਜਲਦੀ ਹੀ ਕਾਬੁਲ ਵਾਪਸ ਆ ਜਾਣਗੇ।"
ਮਤਭੇਦਾਂ ਬਾਰੇ ਰਿਪੋਰਟ ਕੀ ਕਹਿੰਦੀ ਹੈ
ਕੁਝ ਤਾਲਿਬਾਨ ਬੁਲਾਰਿਆਂ ਦਾ ਕਹਿਣਾ ਹੈ ਕਿ ਮੁੱਲਾ ਬਰਾਦਰ ਕੰਧਾਰ ਵਿੱਚ ਤਾਲਿਬਾਨ ਆਗੂ ਮੁੱਲਾ ਹਬੀਤੁੱਲਾਹ ਅਖੁੰਦਜ਼ਾਦਾ ਨੂੰ ਮਿਲਣ ਗਏ ਹਨ ਪਰ ਜ਼ਬੀਉੱਲਾਹ ਮੁਜਾਹਿਦ ਦਾ ਕਹਿਣਾ ਹੈ ਕਿ ਕੰਧਾਰ ਛੁੱਟੀ ''ਤੇ ਗਏ ਹਨ।
ਪਰ ਦੋਹਾ ਅਤੇ ਕਾਬੁਲ ਵਿੱਚ ਦੋ ਤਾਲਿਬਾਨ ਸੂਤਰਾਂ ਨੇ ਬੀਬੀਸੀ ਸਾਹਮਣੇ ਸਵੀਕਾਰਿਆ ਹੈ ਕਿ ਕੁਝ ਦਿਨ ਪਹਿਲਾਂ, ਮੁੱਲਾ ਅਬਦੁੱਲ ਗਨੀ ਬਰਾਦਰ ਅਤੇ ਖਲੀਲ ਹੱਕਾਨੀ ਵਿਚਾਲੇ ਵੀਰਵਾਰ ਜਾਂ ਸ਼ੁੱਕਰਵਾਰ ਦੀ ਰਾਤ ਰਾਸ਼ਟਰਪਤੀ ਭਵਨ ਵਿੱਚ ਇੱਕ ਮੌਖਿਕ ਵਿਵਾਦ ਹੋਇਆ ਸੀ।
ਸੂਤਰਾਂ ਨੇ ਦੱਸਿਆ ਕਿ ਉਸ ਵੇਲੇ ਕਮਰੇ ਦੇ ਬਾਹਰ ਉਨ੍ਹਾਂ ਦੇ ਆਪੋ-ਆਪਣੇ ਸਮਰਥਕਾਂ ਵਿਚਾਲੇ ਝੜਪ ਹੋ ਗਈ ਸੀ।
ਇੱਕ ਸੂਤਰ ਨੇ ਬੀਬੀਸੀ ਨੂੰ ਦੱਸਿਆ ਕਿ ਮੁੱਲਾ ਅਬਦੁੱਲ ਗਨੀ ਬਰਾਦਰ ਨਵੀਂ ਸਰਕਾਰ ਦੇ ਗਠਨ ਅਤੇ ਤਾਲਿਬਾਨ ਦੀ ਕਾਰਜਕਾਰੀ ਕੈਬਨਿਟ ਨੂੰ ਲੈ ਕੇ ਮਤਭੇਦ ਰੱਖਦੇ ਹਨ।
ਉਨ੍ਹਾਂ ਮੁਤਾਬਕ, "ਉਹ ਅਜਿਹੀ ਸਰਕਾਰ ਚਾਹੁੰਦੇ ਸਨ, ਜਿਸ ਵਿੱਚ ਸਾਰੇ ਅਧਿਕਾਰੀ ਤਾਲਿਬਾਨ ਦੇ ਆਗੂ ਜਾਂ ਮੁੱਲਾ ਹੋਣ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਸੂਤਰ ਨੇ ਬਰਾਦਰ ਦੇ ਹਵਾਲੇ ਨਾਲ ਕਿਹਾ, "ਉਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਕਈ ਤਜਰਬੇ ਹਾਸਿਲ ਕੀਤੇ ਹਨ ਅਤੇ ਕਤਰ ਦੇ ਸਿਆਸੀ ਦਫ਼ਤਰ ਵਿੱਚ ਕੌਮਾਂਤਰੀ ਭਾਈਚਾਰੇ ਨਾਲ ਇੱਕ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਅਫ਼ਗਾਨਿਸਤਾਨ ਦੇ ਸਾਰੇ ਵਰਗ ਸ਼ਾਮਿਲ ਹੋਣ।"
"ਔਰਤਾਂ ਅਤੇ ਘੱਟ ਗਿਣਤੀਆਂ ਸਣੇ ਸਾਰੇ ਕੌਮੀਅਤਾਂ ਵਾਲੇ ਪ੍ਰਤੀਨਿਧੀਆਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।"
ਇੱਕ ਹੋਰ ਸੂਤਰ ਨੇ ਬੀਬੀਸੀ ਨੂੰ ਦੱਸਿਆ, "ਕੈਬਨਿਟ ਦੇ ਗਠਨ ਤੋਂ ਪਹਿਲਾਂ ਤਾਲਿਬਾਨ ਵਿਚਾਲੇ ਮਤਭੇਦ ਸਨ ਪਰ ਕੈਬਨਿਟ ਦੇ ਐਲਾਨ ਤੋਂ ਬਾਅਦ ਉਹ ਖ਼ਤਮ ਹੋ ਗਏ ਸਨ।"
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਸਕੂਲ ਦੀਆਂ ਛੁੱਟੀਆਂ ਵਿੱਚ ਇਸ 12 ਸਾਲਾ ਬੱਚੇ ਨੇ ਕਰੋੜਾਂ ਰੁਪਏ ਕਿਵੇਂ ਕਮਾਏ
https://www.youtube.com/watch?v=M3QFA6uCbdw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b8c18bcb-8616-43fe-8f3b-18223e7e03a8'',''assetType'': ''STY'',''pageCounter'': ''punjabi.international.story.58585675.page'',''title'': ''ਅਫ਼ਗਾਨਿਸਤਾਨ : ਮੁੱਲ੍ਹਾ ਬਰਾਦਰ ਦੇ ਹੱਕਾਨੀ ਗਰੁੱਪ ਨਾਲ ਝੜਪ ਤੋਂ ਬਾਅਦ ਕੰਧਾਰ ਜਾਣ ਤੇ ਤਾਲਿਬਾਨ ਸਰਕਾਰ ਵਿਚਾਲੇ ਮਤਭੇਦਾਂ ਉੱਤੇ ਕੀ ਆਇਆ ਸਪੱਸ਼ਟੀਕਰਨ'',''published'': ''2021-09-16T13:18:08Z'',''updated'': ''2021-09-16T13:18:08Z''});s_bbcws(''track'',''pageView'');