ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਯੂਕੇ ''''ਚ ਕੋਵਿਡ ਨਿਯਮਾਂ ਦੀ ਉਲੰਘਣਾ ਵਾਲੇ ਨੋਟਿਸ ਬਾਰੇ ਆਇਆ ਜਵਾਬ

Wednesday, Sep 15, 2021 - 08:53 PM (IST)

ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਯੂਕੇ ''''ਚ ਕੋਵਿਡ ਨਿਯਮਾਂ ਦੀ ਉਲੰਘਣਾ ਵਾਲੇ ਨੋਟਿਸ ਬਾਰੇ ਆਇਆ ਜਵਾਬ
ਈਸ਼ਰ ਸਿੰਘ ਦਾ ਬੁੱਤ
BBC
ਬੁੱਤ ਦੀ ਘੁੰਡ ਚੁਕਾ੍ਈ ਮੌਕੇ ਪੰਜ ਪਿਆਰਿਆਂ ਨੇ ਅਰਦਾਸ ਕੀਤੀ

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦੀ ਯੂਕੇ ਫੇਰੀ ਚਰਚਾ ਦਾ ਵਿਸ਼ਾ ਬਣ ਗਈ ਹੈ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਚਿੱਠੀ ਮੁਤਾਬਕ ਉਨ੍ਹਾਂ ''ਤੇ ਕੋਰੋਨਾ ਪ੍ਰੋਟੋਕੋਲ ਤੋੜ ਕੇ ਸਮਾਗ਼ਮ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਗਈ ਜਾ ਰਹੀ ਹੈ।

ਹਾਲਾਂਕਿ, ਵੁਲਵਰਹੈਂਪਟਨ ਦੇ ਕੌਂਸਲਰ ਭੁਪਿੰਦਰ ਗਾਖ਼ਲ ਨੇ ਕਿਹਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਜਥੇਦਾਰ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਸੀ, ਬਕਾਇਦਾ ਉਨ੍ਹਾਂ ਦਾ ਟੈਸਟ ਵੀ ਹੋਇਆ ਸੀ ਅਤੇ ਉਨ੍ਹਾਂ ਦੀ ਵੈਕਸੀਨ ਦੀ ਡੋਜ਼ ਵੀ ਮੁਕੰਮਲ ਸੀ।

ਕੀ ਹੈ ਮਾਮਲਾ?

ਦਰਅਸਲ, ਗਿਆਨੀ ਹਰਪ੍ਰੀਤ ਸਿੰਘ 12 ਸਤੰਬਰ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਸਿੱਖ ਫੌਜੀਆਂ ਦੀ ਅਗਵਾਈ ਕਰਨ ਵਾਲੇ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਬ੍ਰਿਟੇਨ ਪਹੁੰਚੇ ਸਨ।

ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਦਨ ਕੀਤਾ ਗਿਆ।

ਈਸ਼ਰ ਸਿੰਘ ਦਾ ਬੁੱਤ
BBC
ਸਾਰਾਗੜ੍ਹੀ ''ਚ 21 ਸਿੱਖਾਂ ਦੀ ਅਗਵਾਈ ਕਰਨ ਵਾਲੇ ਈਸ਼ਰ ਸਿੰਘ ਦਾ ਬੁੱਤ ਯੂਕੇ ਵਿੱਚ ਲਗਾਇਆ ਗਿਆ ਹੈ

ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਸੰਸਦ ਮੈਂਬਰ, ਸਥਾਨਕ ਕੌਂਸਲਰ ਅਤੇ ਫੌਜੀ ਅਫ਼ਸਰਾਂ ਸਮੇਤ ਸਥਾਨਕ ਇਲਾਕਾ ਵਾਸੀ ਵੀ ਮੌਜੂਦ ਸਨ।

ਇਸ ਸਮਾਗ਼ਮ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਇੱਕ ਚਿੱਠੀ ਵਾਇਰਲ ਹੋਣ ਲੱਗੀ ਜਿਸ ਵਿੱਚ ਜਥੇਦਾਰ ਵੱਲੋਂ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਬਾਰੇ ਕਿਹਾ ਗਿਆ।

ਇਸ ਕਥਿਤ ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੁਲਵਰਹੈਂਪਟਨ ਦੀ ਵੇਡਨਸਫੀਲਡ ਗੁਰਦੁਆਰਾ ਕਮੇਟੀ ਨੂੰ ਉੱਥੇ ਦੇ ਸਿਹਤ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜੁਰਮਾਨਾ ਲਾਉਣ ਦੀ ਗੱਲ ਵੀ ਲਿਖੀ ਗਈ ਹੈ।

ਇਹ ਵੀ ਪੜ੍ਹੋ-

ਕੌਂਸਲਰ ਨੇ ਬੀਬੀਸੀ ਪੰਜਾਬੀ ਨੂੰ ਕੀ ਕਿਹਾ

ਬੀਬੀਸੀ ਪੱਤਰਕਾਰ ਗਗਨ ਸੱਭਰਵਾਲ ਨੂੰ ਵੁਲਵਰਹੈਂਪਟਨ ਦੇ ਕੌਂਸਲਰ ਭੁਪਿੰਦਰ ਗਾਖਲ ਨੇ ਕਿਹਾ ਕਿ ਚਿੱਠੀ ਫਰਜ਼ੀ ਹੈ।

ਉਹ ਕਹਿੰਦੇ ਹਨ, "ਜਿੰਨੀ ਛੇਤੀ ਹੋ ਸਕੇ ਅਸੀਂ ਇਹ ਪਛਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਕਿੱਥੋਂ ਆਈ ਹੈ।"

ਉਨ੍ਹਾਂ ਨੇ ਅੱਗੇ ਕਿਹਾ, ''''ਜਥੇਦਾਰ ਭਾਰਤ ਤੋਂ ਆਉਣ ਤੋਂ ਪਹਿਲਾਂ ਕੋਵੀਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਆਉਣ ਤੋਂ ਪਹਿਲਾਂ ਆਪਣਾ ਪੀਸੀਆਰ ਟੈਸਟ ਵੀ ਕਰਵਾਇਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਉਡਾਣ ਭਰਨ ਦੀ ਆਗਿਆ ਮਿਲੀ ਸੀ। ਫਿਰ ਇੱਥੇ ਆ ਕੇ ਉਨ੍ਹਾਂ ਨੇ ਪ੍ਰੋਟੋਕੋਲ ਤਹਿਤ ਦੋ ਦਿਨਾਂ ਦਾ ਸੈਲਫ ਆਈਸੋਲੇਸ਼ਨ ਦਾ ਸਮਾਂ ਵੀ ਪੂਰਾ ਕੀਤਾ।''''

''''ਆਈਸੋਲੇਸ਼ਨ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਦਾ ਮੁੜ ਟੈਸਟ ਕੀਤਾ ਅਤੇ ਟੈਸਟ ਨੈਗੇਟਿਵ ਆਉਣ ''ਤੇ ਹੀ ਉਨ੍ਹਾਂ ਨੂੰ ਸਮਾਗਮ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।''''

ਉਨ੍ਹਾਂ ਦਾ ਕਹਿਣਾ ਹੈ ਕਿ ਜਥੇਦਾਰ ਸਮਾਗ਼ਮ ਵਿੱਚ ਸ਼ਮੂਲੀਅਤ ਕਰ ਕੇ ਵਾਪਸ ਭਾਰਤ ਵੀ ਮੁੜ ਗਏ ਹਨ।

ਯੂਕੇ ਵਿੱਚ ਹੋਏ ਸਮਾਗਮ ਵੇਲੇ ਬੀਬੀਸੀ ਨੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਸੀ- ਵੀਡੀਓ

https://www.youtube.com/watch?v=t7WW4ujBNys

ACRO ਦਫ਼ਤਰ ਵੱਲੋਂ ਕੀ ਜਵਾਬ ਆਇਆ?

ਬੀਬੀਸੀ ਦੇ ਈਮੇਲ ਦੇ ਜਵਾਬ ਵਿੱਚ ਏਸੀਆਰਓ (ACRO) ਦਫ਼ਤਰ ਨੇ ਵੀ ਕਿਹਾ ਹੈ ਕਿ ਇਹ ਵਾਇਰਲ ਹੋਈ ਚਿੱਠੀ ਫ਼ਰਜੀ ਹੈ ਅਤੇ ਦਫਡਤਰ ਵੱਲੋਂ ਜੁਰਮਾਨਾ ਲਗਾਉਣ ਵਾਲੀ ਗੱਲ ਵਿੱਚ ਵੀ ਕੋਈ ਸੱਚਾਈ ਨਹੀਂ ਹੈ।

ਦਫ਼ਤਰ ਵੱਲੋਂ ਕਿਹਾ ਗਿਆ ਕਿ 14 ਸਤੰਬਰ ਨੂੰ ਗੁਰਦੁਆਰਾ ਗੁਰੂ ਨਾਨਕ, ਵੈਡਨਸਫੀਲਡ ਦੇ ਟਰੱਸਟੀਆਂ ਨੂੰ ਲਿਖੀ ਇਹ ਚਿੱਠੀ ਅਸਲ ਨਹੀਂ ਹੈ।

ਏਸੀਆਰਓ ਯਾਨੀ ਕ੍ਰਿਮੀਨਲ ਰਿਕਾਰਡ ਆਫਿਸ ਇੱਕ ਕੌਮੀ ਪੁਲਿਸ ਇਕਾਈ ਹੈ ਜੋ ਕੋਰੋਨਾਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੈਨਲਟੀ ਨੋਟਿਸ ਜਾਰੀ ਕਰਦੀ ਹੈ।

ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ba6f0b7a-5063-4be0-a543-b333c18013b5'',''assetType'': ''STY'',''pageCounter'': ''punjabi.international.story.58575088.page'',''title'': ''ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਯੂਕੇ \''ਚ ਕੋਵਿਡ ਨਿਯਮਾਂ ਦੀ ਉਲੰਘਣਾ ਵਾਲੇ ਨੋਟਿਸ ਬਾਰੇ ਆਇਆ ਜਵਾਬ'',''published'': ''2021-09-15T15:08:38Z'',''updated'': ''2021-09-15T15:08:38Z''});s_bbcws(''track'',''pageView'');

Related News