ਅਫ਼ਗਾਨਿਸਤਾਨ: ਤਾਲਿਬਾਨ ਦੀ ਅੰਤਰਿਮ ਸਰਕਾਰ ਵਿੱਚ ਪਈ ਫੁੱਟ - ਸੂਤਰ

Wednesday, Sep 15, 2021 - 12:23 PM (IST)

ਅਫ਼ਗਾਨਿਸਤਾਨ: ਤਾਲਿਬਾਨ ਦੀ ਅੰਤਰਿਮ ਸਰਕਾਰ ਵਿੱਚ ਪਈ ਫੁੱਟ - ਸੂਤਰ
ਮੁੱਲ੍ਹਾ ਅਬਦੁਲ ਗ਼ਨੀ ਬਰਦਾਰ
AFP
ਕਿਹਾ ਜਾ ਰਿਹਾ ਹੈ ਕਿ ਮੁੱਲ੍ਹਾ ਅਬਦੁਲ ਗ਼ਨੀ ਬਰਦਾਰ ਨਵੀਂ ਸਰਕਾਰ ਦੀ ਬਣਤਰ ਤੋਂ ਨਾਖ਼ੁਸ਼ ਹਨ

ਸੀਨੀਅਰ ਤਾਲਿਬਾਨ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਅਫ਼ਗਾਨਿਸਤਾਨ ਵਿੱਚ ਨਵੀਂ ਸਰਕਾਰ ਦੀ ਬਣਤਰ ਨੂੰ ਲੈ ਕੇ ਤਾਲਿਬਾਨ ਦੇ ਦੋ ਧੜੇ ਖਹਿਬੜ ਪਏ ਸਨ।

ਸੂਤਰਾਂ ਮੁਤਾਬਕ ਇਹ ਖਹਿਬਾਜ਼ੀ ਤਾਲਿਬਾਨ ਨੇ ਸਹਿ-ਮੋਢੀ ਮੁੱਲ੍ਹਾ ਅਬਦੁਲ ਗ਼ਨੀ ਬਰਦਾਰ ਅਤੇ ਇੱਕ ਕੈਬਨਿਟ ਮੈਂਬਰ ਦਰਮਿਆਨ ਵਾਪਰੀ।

ਤਾਲਿਬਾਨ ਦੀ ਲੀਡਰਸ਼ਿਪ ਵਿੱਚ ਪਿਛਲੇ ਦਿਨੀਂ ਬਰਦਾਰ ਦੇ ਲਾਪਤਾ ਹੋਣ ਤੋਂ ਬਾਅਦ ਹੀ ਮਤਭੇਦ ਸਨ।

ਇਨ੍ਹਾਂ ਮਤਭੇਦਾਂ ਤੋਂ ਇਨਕਾਰ ਕੀਤਾ ਗਿਆ ਹੈ।

ਤਾਲਿਬਾਨ ਨੇ ਪਿਛਲੇ ਹਫ਼ਤੇ ਅਫ਼ਗਾਨਿਸਤਾਨ ਉੱਪਰ ਅਧਿਕਾਰ ਕਰਕੇ ਦੇਸ਼ ਨੂੰ "ਇਸਲਾਮਿਕ ਅਮਿਰਾਤ" ਐਲਾਨ ਦਿੱਤਾ ਸੀ।

ਇਹ ਵੀ ਪੜ੍ਹੋ:

ਸੰਗਠਨ ਵੱਲੋਂ ਐਲਾਨੀ ਗਈ ਨਵੀਂ ਕੈਬਨਿਟ ਵਿੱਚ ਸਾਰੇ ਹੀ ਪੁਰਸ਼ ਅਤੇ ਸੀਨੀਅਰ ਤਾਲਿਬਾਨ ਆਗੂ ਹਨ ਜਿਨ੍ਹਾਂ ਵਿੱਚੋਂ ਕੁਝ ਉੱਪਰ 20 ਸਾਲ ਪਹਿਲਾਂ ਅਮਰੀਕਾ ਵਿੱਚ ਹਮਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹਨ।

ਇੱਕ ਤਾਲਿਬਾਨ ਸੂਤਰ ਨੇ ਬੀਬੀਸੀ ਪਸ਼ਤੋ ਨੂੰ ਦੱਸਿਆ ਕਿ ਬਰਦਾਰ ਅਤੇ ਖ਼ਲੀਲ-ਉਰ-ਰਹਿਮਾਨ ਹੱਕਾਨੀ ਜੋ ਕਿ ਰਫਿਊਜੀ ਮਾਮਲਿਆਂ ਦੇ ਮੰਤਰੀ ਅਤੇ ਮਸ਼ਹੂਰ ਹੱਕਾਨੀ ਨੈਟਵਰਕ ਦੇ ਪ੍ਰਮੁੱਖ ਹਨ।

ਦੋਵਾਂ ਆਗੂਆਂ ਵਿੱਚ ਕਹਾ-ਸੁਣੀ ਹੋਈ ਜਦੋਂ ਕਿ ਉਨ੍ਹਾਂ ਦੇ ਹਮਾਇਤੀ ਕੋਲ ਹੀ ਹੱਥੋ-ਪਾਈ ਹੋ ਗਏ ਸਨ।

ਕਤਰ ਵਿੱਚ ਰਹਿ ਰਹੇ ਸੀਨੀਅਰ ਤਾਲਿਬਾਨ ਮੈਂਬਰ ਅਤੇ ਘਟਨਾ ਸਮੇਂ ਮੌਜੂਦ ਇੱਕ ਵਿਅਕਤੀ ਨੇ ਪਿਛਲੇ ਹਫ਼ਤੇ ਹੋਈ ਇਸ ਕਹਾ-ਸੁਣੀ ਦੀ ਪੁਸ਼ਟੀ ਕੀਤੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਝਗੜੇ ਦੀ ਵਜ੍ਹਾ ਇਹ ਹੈ ਕਿ ਨਵੇਂ ਉਪ ਪ੍ਰਧਾਨ ਮੰਤਰੀ ਬਰਦਾਰ ਨੇ ਆਪਣੀ ਅੰਤਰਿਮ ਸਰਕਾਰ ਦੀ ਬਣਤਰ ਤੋਂ ਨਾਖ਼ੁਸ਼ੀ ਜ਼ਾਹਰ ਕੀਤੀ ਸੀ।

ਜਿੱਤ ਦੇ ਸਿਹਰੇ ਪਿੱਛੇ ਵਿਵਾਦ

ਕਿਹਾ ਜਾ ਰਿਹਾ ਹੈ ਕਿ ਮਤਭੇਦ ਦੀ ਜੜ੍ਹ ਇਹ ਹੈ ਕਿ ਆਖ਼ਰ ਅਫ਼ਗਾਨਿਸਤਾਨ ਵਿੱਚ ਜਿੱਤ ਦਾ ਸਿਹਰਾ ਤਾਲਿਬਾਨ ਦਾ ਕਿਹੜਾ ਧੜਾ ਲਵੇਗਾ।

ਰਿਪੋਰਟਾਂ ਮੁਤਾਬਕ ਬਰਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਵਰਗੇ ਲੋਕਾਂ ਵੱਲੋਂ ਵਰਤੀ ਗਈ ਕੂਟਨੀਤਿਕ ਸੂਝ-ਬੂਝ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।

ਜਦਕਿ ਹੱਕਾਨੀ ਧੜੇ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਵੀਹ ਸਾਲ ਬਾਅਦ ਅਫ਼ਗਾਨਿਸਤਾਨ ਦੀ ਸੱਤਾ ''ਤੇ ਕਾਬਜ਼ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ।

ਹੱਕਾਨੀ ਹਮਾਇਤੀਆਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਦਾ ਤਖ਼ਤ ਤਾਲਿਬਾਨ ਨੂੰ ਲੜਾਈ ਦੀ ਵਜ੍ਹਾ ਕਾਰਨ ਮਿਲਿਆ ਹੈ।

ਤਾਲਿਬਾਨ
Getty Images
ਸੂਤਰਾਂ ਦਾ ਕਹਿਣਾ ਹੈ ਕਿ ਝਗੜੇ ਦੀ ਵਜ੍ਹਾ ਨਵੇਂ ਉਪ ਪ੍ਰਧਾਨ ਮੰਤਰੀ ਬਰਦਾਰ ਨੇ ਆਪਣੀ ਅੰਤਰਿਮ ਸਰਕਾਰ ਦੀ ਬਣਤਰ ਤੋਂ ਨਾਖ਼ੁਸ਼ੀ ਜਾਹਰ ਕਰਨਾ ਸੀ।

ਜ਼ਿਕਰਯੋਗ ਹੈ ਕਿ ਬਰਦਾਰ ਪਹਿਲੇ ਤਾਲਿਬਾਨ ਆਗੂ ਸਨ ਜਿਨ੍ਹਾਂ ਨੇ ਸਿੱਧਿਆਂ ਅਮਰੀਕਾ ਨਾਲ ਗੱਲਬਾਤ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟੈਲੀਫ਼ੋਨ ''ਤੇ ਗੱਲਬਾਤ ਕੀਤੀ।

ਉਸ ਤੋਂ ਪਹਿਲਾਂ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਦੀ ਨਿਕਾਸੀ ਦਾ ਰਾਹ ਪੱਧਰਾ ਕਰਨ ਲਈ ਤਾਲਿਬਾਨ ਦੇ ਨੁਮਾਇੰਦੇ ਵਜੋਂ ਅਮਰੀਕਾ ਨਾਲ ਦੋਹਾ ਸਮਝੌਤਾ ਕੀਤਾ।

ਇਸੇ ਦੌਰਾਨ ਸ਼ਕਤੀਸ਼ਾਲੀ ਹੱਕਾਨੀ ਨੈਟਵਰਕ ਪਿਛਲੇ ਸਾਲਾਂ ਦੌਰਾਨ ਅਫ਼ਗਾਨ ਫ਼ੌਜਾਂ ਅਤੇ ਪੱਛਮੀ ਦੇਸ਼ਾਂ ਦੀਆਂ ਫ਼ੌਜਾਂ ਉੱਪਰ ਹੋਏ ਕੁਝ ਸਭ ਤੋਂ ਹਿੰਸਕ ਹਮਲਿਆਂ ਵਿੱਚ ਮੁਲੱਵਿਸ ਰਿਹਾ ਹੈ।

ਹੱਕਾਨੀ ਨੈਟਵਰਕ ਦੇ ਮੁੱਖੀ ਸਿਰਾਜੂਦੀਨ ਹੱਕਾਨੀ, ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਵਿੱਚ ਗ੍ਰਹਿ ਮੰਤਰੀ ਹਨ।

ਝਗੜੇ ਦੀਆਂ ਅਫ਼ਵਾਹਾਂ ਪਿਛਲੇ ਹਫ਼ਤੇ ਤੋਂ ਗਸ਼ਤ ਕਰ ਰਹੀਆਂ ਹਨ। ਜਦੋਂ ਤਾਲਿਬਾਨ ਨੇ ਕੁਝ ਸਭ ਤੋਂ ਜਾਣੇ-ਪਛਾਣੇ ਚਿਹਰਿਆਂ ਵਿੱਚੋਂ ਇੱਕ ਬਰਦਾਰ ਅਚਾਨਕ ਲੋਕ-ਨਿਗ੍ਹਾ ਵਿੱਚੋਂ ਗਾਇਬ ਹੋ ਗਏ ਸਨ।

ਸੋਸ਼ਲ ਮੀਡੀਆ ਉੱਪਰ ਅਜਿਹੀਆਂ ਵੀ ਕਿਆਸਅਰਾਈਆਂ ਸਨ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਤਾਲਿਬਾਨ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਰਦਾਰ ਵਿਵਾਦ ਤੋਂ ਬਾਅਦ ਕਾਬੁਲ ਛੱਡ ਕੇ ਕੰਧਾਰ ਚਲੇ ਗਏ ਸਨ।

ਇੱਕ ਅਵਾਜ਼ ਦੀ ਰਿਕਾਰਡਿੰਗ ਜਿਸ ਨੂੰ ਬਰਦਾਰ ਦੀ ਦੱਸਿਆ ਜਾ ਰਿਹਾ ਹੈ, ਸੋਮਵਾਰ ਨੂੰ ਜਾਰੀ ਕੀਤੀ ਗਈ। ਤਾਲਿਬਾਨ ਦੇ ਸਹਿ-ਮੋਢੀ ਕਹਿ ਰਹੇ ਹਨ ਕਿ ਉਹ "ਦੌਰਿਆਂ ''ਤੇ ਹਨ"।

"ਇਸ ਸਮੇਂ ਮੈਂ ਜਿੱਥੇ ਵੀ ਹਾਂ, ਸੁਰੱਖਿਅਤ ਹਾਂ।"

ਬੀਬੀਸੀ ਹਾਲਾਂਕਿ ਤਾਲਿਬਾਨ ਨਾਲ ਜੁੜੀਆਂ ਕਈ ਵੈਬਸਾਈਟਾਂ ਉੱਪਰ ਮੌਜੂਦ ਇਸ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।

ਤਾਲਿਬਾਨ ਦੇ ਆਪਾ-ਵਿਰੋਧੀ ਬਿਆਨ

ਤਾਲਿਬਾਨ ਦਾ ਕਹਿਣਾ ਹੈ ਕਿ ਕੋਈ ਕਹਾ-ਸੁਣੀ ਨਹੀਂ ਹੋਈ ਅਤੇ ਬਰਦਾਰ ਠੀਕ-ਠਾਕ ਹਨ। ਹਾਲਾਂਕਿ ਬਰਦਾਰ ਇਸ ਸਮੇਂ ਕੀ ਕਰ ਰਹੇ ਹਨ ਇਸ ਬਾਰੇ ਆਪਾ-ਵਿਰੋਧੀ ਬਿਆਨ ਜਾਰੀ ਕੀਤੇ ਗਏ ਹਨ।

ਇੱਕ ਬੁਲਾਰੇ ਨੇ ਕਿਹਾ ਕਿ ਬਰਦਾਰ ਤਾਲਿਬਾਨ ਦੇ ਸੁਪਰੀਮ ਆਗੂ ਨੂੰ ਮਿਲਣ ਕੰਧਾਰ ਗਏ ਹੋਏ ਹਨ ਪਰ ਬਾਅਦ ਵਿੱਚ ਬੀਬੀਸੀ ਪਸ਼ਤੋ ਨੂੰ ਦੱਸਿਆ ਗਿਆ ਕਿ ਉਹ "ਥੱਕ ਗਏ ਸਨ ਅਤੇ ਕੁਝ ਅਰਾਮ ਕਰਨਾ ਚਾਹੁੰਦੇ ਸਨ"।

ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਰਦਾਰ ਨੇ ਕਾਬੁਲ ਵਾਪਸ ਆਉਣਾ ਸੀ ਅਤੇ ਕੈਮਰੇ ਉੱਪਰ ਵੀ ਆ ਸਕਦੇ ਹਨ ਪਰ ਸੂਤਰਾਂ ਨੇ ਕਿਸੇ ਕਹਾ-ਸੁਣੀ ਤੋਂ ਇਨਕਾਰ ਕੀਤਾ।

ਇਸੇ ਦੌਰਾਨ ਤਾਲਿਬਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਕੌਮਾਂਤਰੀ ਦਾਨੀਆਂ ਨੂੰ ਅਫ਼ਗਾਨਿਸਤਾਨ ਦੀ ਮਦਦ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਉਨ੍ਹਾਂ ਦੀ ਮਦਦ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ:

https://www.youtube.com/watch?v=q_U7NetMT3A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''15370902-e9d9-4e5f-ac8e-842aa573860e'',''assetType'': ''STY'',''pageCounter'': ''punjabi.international.story.58567443.page'',''title'': ''ਅਫ਼ਗਾਨਿਸਤਾਨ: ਤਾਲਿਬਾਨ ਦੀ ਅੰਤਰਿਮ ਸਰਕਾਰ ਵਿੱਚ ਪਈ ਫੁੱਟ - ਸੂਤਰ'',''author'': ''ਖ਼ੁਦਾਈ ਨੂਰ ਨਾਸਰ'',''published'': ''2021-09-15T06:39:02Z'',''updated'': ''2021-09-15T06:39:02Z''});s_bbcws(''track'',''pageView'');

Related News