ਦਿੱਲੀ ਪੁਲਿਸ ਨੇ ਚਾਰਜਸ਼ੀਟ ਵਿੱਚ ਲਾਲ ਕਿਲਾ ਹਿੰਸਾ ਬਾਰੇ ਕਿਹੜੀ ''''ਸਾਜ਼ਿਸ਼'''' ਵੱਲ ਇਸ਼ਾਰਾ ਕੀਤਾ - ਪ੍ਰੈੱਸ ਰਿਵੀਊ
Wednesday, Sep 15, 2021 - 08:23 AM (IST)


ਦਿੱਲੀ ਪੁਲਿਸ ਨੇ 26 ਜਨਵਰੀ ਦਿੱਲੀ ਹਿੰਸਾ ਬਾਰੇ ਫਾਈਲ ਕੀਤੀ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਗਿਣੇ-ਮਿੱਥੇ ਤਰੀਕੇ ਨਾਲ ਟਰੈਕਟਰਾਂ ਦੀ ਖ਼ਰੀਦ ਵਿੱਚ ਵਾਧਾ ਹੋਇਆ, ਜਿਸ ਦਾ ਇੱਕੋ-ਇੱਕ ਮਕਸਦ ਇਨ੍ਹਾਂ ਵਾਹਨਾਂ ਨੂੰ ਵਿਰੋਧ ਪ੍ਰਦਰਸ਼ਨਾਂ ਲਈ ਦਿੱਲੀ ਲੈ ਕੇ ਜਾਣਾ ਹੈ।
ਦਿ ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਇਸੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਦੌਰਾਨ ਕਿਸਾਨਾਂ ਦੇ ਇੱਕ ਸਮੂਹ ਵੱਲੋਂ ਦਿੱਲੀ ਦੇ ਲਾਲ ਕਿਲੇ ਉੱਪਰ ਕੀਤੀ ਗਈ ਹਿੰਸਾ ਦਿੱਲੀ ਪੁਲਿਸ ਮੁਤਾਬਕ ਇੱਕ ਗਿਣੀ-ਮਿੱਥੀ ਸਾਜ਼ਿਸ਼ ਸੀ।
ਇਸ ਲਈ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਵਿੱਚ ਨਵੰਬਰ 2020 ਅਤੇ ਜਨਵਰੀ 2021 ਦੌਰਾਨ ਟਰੈਕਟਰਾਂ ਦੀ ਖ਼ਰੀਦ ਵਿੱਚ ਹੋਏ ਵਾਧੇ ਦਾ ਹਵਾਲਾ ਦਿੱਤਾ ਹੈ।
ਚਾਰਜਸ਼ੀਟ ਮੁਤਾਬਕ ਇਸ ਅਰਸੇ ਦੌਰਾਨ ਸਭ ਤੋਂ ਜ਼ਿਆਦਾ ਟਰੈਕਟਰ ਪੰਜਾਬ ਵਿੱਚ ਖ਼ਰੀਦੇ ਗਏ।
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਕਈ ਵੀਡੀਓਜ਼ ਹਨ ਜਿਨ੍ਹਾਂ ਵਿੱਚ ਕਿਸਾਨਾਂ ਨੂੰ ਆਪਣੇ ਟਰੈਕਟਰਾਂ ਵਿੱਚ ਬਦਲਾਅ ਕਰਨ ਲਈ ਉਕਸਾਇਆ ਗਿਆ ਹੈ ਤਾਂ ਜੋ ਪੁਲਿਸ ਦੇ ਬੈਰੀਕੇਡਾਂ ਨੂੰ ਤੋੜਿਆ ਜਾ ਸਕੇ।
ਕਿਹਾ ਗਿਆ ਹੈ ਕਿ ਅਜਿਹੀਆਂ ਵੀ ਵੀਡੀਓ ਹਨ ਜਿਨ੍ਹਾਂ ਵਿੱਚ ਕਿਸਾਨ ਆਗੂ ਕਹਿ ਰਹੇ ਹਨ ਕਿ ਟਰੈਕਟਰ ਰੈਲੀ ਪ੍ਰਸ਼ਾਸਨ ਅਤੇ ਕਿਸਾਨਾਂ ਦਰਮਿਆਨ ਸਹਿਮਤੀ ਸ਼ੁਦਾ ਰਸਤੇ ਉੱਪਰ ਨਹੀਂ ਜਾਵੇਗੀ।
ਇਹ ਵੀ ਪੜ੍ਹੋ:
- ਵਾਤਾਵਰਨ ਤਬਦੀਲੀ: 50 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਦਿਨ ਹੋਏ ਦੁੱਗਣੇ, ਤੁਹਾਨੂੰ ਕੀ ਹੋ ਸਕਦਾ ਹੈ ਨੁਕਸਾਨ
- ਉਂਗਲਾਂ ''ਤੇ ਗਿਣਤੀ ਕਰਨ ਦਾ ਤਰੀਕਾ ਦੱਸ ਸਕਦਾ ਹੈ ਕਿ ਤੁਸੀਂ ਕਿਸ ਦੇਸ ਦੇ ਵਾਸੀ ਹੋ
- ਪੰਜਸ਼ੀਰ ਘਾਟੀ ''ਚ ਤਾਲਿਬਾਨ ਵੱਲੋਂ ਕਈ ਨਾਗਰਿਕਾਂ ਦਾ ਕਤਲ, ਪਹਿਲਾਂ ਵਾਅਦੇ ਕਿਹੜੇ ਕੀਤੇ ਸਨ
ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਦਾ ਮਕਸਦ ਲਾਲ ਕਿਲੇ ਉੱਪਰ ਕਬਜ਼ਾ ਕਰਕੇ ਇਸ ਨੂੰ ਧਰਨੇ ਵਾਲੀ ਥਾਂ ਵਿੱਚ ਬਦਲਣਾ ਸੀ ਤਾਂ ਜੋ ਦੇਸ਼ ਅਤੇ ਇਸ ਦੇ ਨਾਗਰਕਿਾਂ ਦੀ ਕੌਮੀ ਅਤੇ ਕੌਮਾਂਤਰੀ ਪੱਧਰ ''ਤੇ ਹਦਕ ਕਰਵਾਈ ਜਾ ਸਕੇ।
ਪੁਲਿਸ ਨੇ ਇੱਕ ਮੁਲਜ਼ਮ ਇਕਬਾਲ ਸਿੰਘ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਹੈ ਕਿ ਜੇ ਉਹ ਲਾਲ ਕਿਲੇ ਉੱਪਰ ਨਿਸ਼ਾਨ ਸਾਹਿਬ ਝੁਲਾਉਣ ਵਿੱਚ ਸਫ਼ਲ ਹੋ ਜਾਂਦਾ ਤਾਂ ਉਸ ਨੂੰ ਸਿਖਸ ਫਾਰ ਜਸਟਿਸ ਵੱਲੋਂ ਐਲਾਨਿਆ ਗਿਆ ਨਗਦ ਈਨਾਮ ਹਾਸਲ ਹੋਣਾ ਸੀ।
ਜ਼ਨੀਨੀ ਪਾਣੀ ਬਾਰੇ ਵਿਧਾਨ ਸਭਾ ਕਮੇਟੀ ਦੀਆਂ ਸਿਫ਼ਾਰਿਸ਼ਾਂ

ਪੰਜਾਬ ਵਿਧਾਨ ਸਭਾ ਦੀ ਖ਼ਾਸ ਕਮੇਟੀ ਨੇ ਸੂਬੇ ਵਿੱਚ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ ਲਈ ਕਦਮਾਂ ਦੀ ਸਿਫ਼ਾਰਿਸ਼ ਕੀਤੀ ਹੈ।
ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਕਮੇਟੀ ਨੇ ਜ਼ਮੀਨ ਵਿੱਚੋਂ ਪਾਣੀ ਕੱਢਣ ਅਤੇ ਉਸ ਨੂੰ ਰੀਚਾਰਜ ਕਰਨ ਵਿਚਕਾਰ ਸਮਤੋਲ ਬਣਾਉਣ ਲਈ ਇੱਕ ਨੀਤੀ ਬਣਾਏ ਜਾਣ ਦੀ ਸਿਫ਼ਾਰਿਸ਼ ਕੀਤੀ ਹੈ।
ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਵਿਧਾਇਕਾਂ ਦੀ ਛੇ ਮੈਂਬਰੀ ਕਮੇਟੀ ਪੰਜਾਬ ਦੇ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਸੁਝਾਅ ਦੇਣ ਲਈ ਬਣਾਈ ਗਈ ਸੀ ਅਤੇ ਇਸ ਨੇ ਆਪਣੀ ਰਿਪੋਰਟ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗਲਵਾਰ ਨੂੰ ਸੌਂਪੀ।
ਪੰਜਾਬ ਸਰਕਾਰ ਪਹਿਲਾਂ ਹੀ ਸੂਬੇ ਦੇ ਜ਼ਮੀਨੀ ਪਾਣੀ ਦੇ ਪੱਧਰ ਦੀ ਜਾਂਚ ਅਤੇ ਉਸ ਨੂੰ ਕਾਇਮ ਰੱਖਣ ਲਈ ਇੱਕ ਇਜ਼ਰਾਇਲੀ ਕੰਪਨੀ ਦੀ ਮਦਦ ਲੈ ਰਹੀ ਹੈ।
• ਕਮੇਟੀ ਨੇ ਸੁਝਾਇਆ ਹੈ ਕਿ ਪਾਣੀ ਨਾਲ ਜੁੜੇ ਮਸਲਿਆਂ ਨੂੰ ਪੰਚਾਇਤੀ ਅਤੇ ਸਥਾਨਕ ਸੰਸਥਾਵਾਂ ਨਾਲੋਂ ਜਲ ਵਿਭਾਗ ਵੱਲੋਂ ਦੇਖਿਆ ਜਾਵੇ।
• ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰ ਸਾਲ 14 ਮਿਲੀਅਨ ਕਿਊਬਿਮ ਮੀਟਰ ਪਾਣੀ ਫ਼ਾਲਤੂ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਹਰ ਸਾਲ 70 ਸੈਂਟੀਮੀਟਰ ਪਾਣੀ ਹੇਠਾਂ ਜਾ ਰਿਹਾ ਹੈ।
• ਇਸ ਤੋਂ ਇਲਾਵਾ ਸਾਲਾਂ ਤੋਂ ਜਾਰੀ ਝੋਨੇ ਦੀ ਰਵਾਇਤੀ ਬਿਜਾਈ ਕਾਰਨ ਮਿੱਟੀ ਵਿੱਚ ਹਾਰਡਪੈਨ ਬਣ ਗਏ ਹਨ ਜਿਨ੍ਹਾਂ ਕਾਰਨ ਪਾਣੀ ਜ਼ਮੀਨ ਵਿੱਚ ਜਾ ਨਹੀਂ ਪਾਉਂਦਾ।
• ਲੋਕਾਂ ਨੂੰ ਪਾਣੀ ਘੱਟ ਵਰਤਣ ਲਈ ਉਤਸ਼ਾਹਿਤ ਕਰਨ ਲਈ ਵਾਟਰ ਕ੍ਰੈਡਿਟ ਸਕੀਮ ਜਾਰੀ ਕੀਤੀ ਜਾ ਸਕਦੀ ਹੈ।
ਸਪੀਕਰ ਮੁਤਾਬਕ ਅਗਲੀ ਕਾਰਵਾਈ ਲਈ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।
''ਕੀ ਤੁਸੀਂ ਸਰਕਾਰ ਨੂੰ ਐਂਟੀ-ਨੈਸ਼ਨਲ ਕਹੋਗੇ?''

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ, ਕੀ ਸ਼ੁਰੂ ਵਿੱਚ ਕੋਵਿਡ ਟੀਕਾਕਰਨ ਵਿੱਚ ਮਾੜੀ ਕਾਰਗੁਜ਼ਾਰੀ ਲਈ ਕੇਂਦਰ ਸਰਕਾਰ ਨੂੰ ਐਂਟੀ-ਨੈਸ਼ਨਲ ਕਿਹਾ ਜਾ ਸਕਦਾ ਹੈ।
ਖ਼ਬਰ ਵੈਬਸਾਈਟ/ਚੈਨਲ ਐਨਡੀਟੀਵੀ ਨਾਲ ਖ਼ਾਸ ਗੱਲਬਾਤ ਦੌਰਾਨ ਰਾਜਨ ਨੇ ਸਵੈਮ ਸੇਵਕ ਸੰਘ ਦੇ ਹਫ਼ਤਾਵਰੀ ਰਸਾਲੇ ਪੰਚਜਨਯ ਵਿੱਚ ਕਾਰੋਬਾਰੀ ਅਦਾਰੇ ਇਨਫੋਸਿਸ ਉੱਪਰ ਕੀਤੀ ਗਈ ਟਿੱਪਣੀ ਬਾਰੇ ਬੋਲਦਿਆਂ ਇਹ ਕਿਹਾ।
ਪੰਚਜਨਯ ਵਿੱਚ ਆਈਟੀ ਕੰਪਨੀ ਇਨਫੋਸਿਸ ਵੱਲੋਂ ਟੈਕਸ-ਫਾਈਲਿੰਗ ਵਾਲੀ ਵੈਬਸਾਈਟ ਵਿੱਚ ਤਕਨੀਕੀ ਗੜਬੜੀਆਂ ਠੀਕ ਨਾ ਕਰਨ ਲਈ ਉਸ ਦੀ ਨਿੰਦਾ ਕੀਤੀ ਗਈ ਸੀ।
ਰਾਜਨ ਨੇ ਕਿਹਾ ਕਿ ਅਜਿਹਾ ਕਹਿਣਾ ਬਿਲੁਕਲ ਹੀ ਗੈਰ-ਉਤਪਾਦਕ ਹੈ। ਕੀ ਤੁਸੀਂ ਸ਼ੁਰੂਆਤ ਵਿੱਚ ਕੋਵਿਡ ਵੈਕਸੀਨਾਂ ਵਿੱਚ ਵਧੀਆ ਕਾਰਗੁਜ਼ਾਰੀ ਨਾ ਕਰਨ ਲਈ ਉਸ ਨੂੰ ਦੇਸ਼-ਵਿਰੋਧੀ ਕਹੋਗੇ''।
ਉਨ੍ਹਾਂ ਨੇ ਜੀਐੱਸਟੀ ਨੂੰ ਠੀਕ ਨਾ ਕਰ ਸਕਣ ਲਈ ਵੀ ਸਰਕਾਰ ਉੱਪਰ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਸੀ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
- ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’
https://www.youtube.com/watch?v=uf_j9mIS4Y4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''18e64407-2c47-4bb1-8337-ff2c28204465'',''assetType'': ''STY'',''pageCounter'': ''punjabi.india.story.58567240.page'',''title'': ''ਦਿੱਲੀ ਪੁਲਿਸ ਨੇ ਚਾਰਜਸ਼ੀਟ ਵਿੱਚ ਲਾਲ ਕਿਲਾ ਹਿੰਸਾ ਬਾਰੇ ਕਿਹੜੀ \''ਸਾਜ਼ਿਸ਼\'' ਵੱਲ ਇਸ਼ਾਰਾ ਕੀਤਾ - ਪ੍ਰੈੱਸ ਰਿਵੀਊ'',''published'': ''2021-09-15T02:43:52Z'',''updated'': ''2021-09-15T02:43:52Z''});s_bbcws(''track'',''pageView'');