ਅਫ਼ਗਾਨਿਸਤਾਨ: ਪੰਜਸ਼ੀਰ ਘਾਟੀ ''''ਚ ਤਾਲਿਬਾਨ ਵੱਲੋਂ ਕਈ ਨਾਗਰਿਕਾਂ ਦਾ ਕਤਲ, ਪਹਿਲਾਂ ਵਾਅਦੇ ਕਿਹੜੇ ਕੀਤੇ ਸਨ
Tuesday, Sep 14, 2021 - 04:38 PM (IST)


ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ਵਿੱਚੋਂ ਬੀਬੀਸੀ ਨੂੰ ਮਿਲੀ ਸੂਚਨਾ ਮੁਤਾਬਕ ਤਾਲਿਬਾਨ ਨੇ ਘੱਟੋ ਘੱਟ 20 ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ।
ਤਾਲਿਬਾਨ ਵੱਲੋਂ ਨਾਗਰਿਕਾਂ ਉੱਪਰ ਹਮਲੇ ਨਾ ਕਰਨ ਦੇ ਵਾਅਦਿਆਂ ਦੇ ਬਾਵਜੂਦ ਅਜਿਹਾ ਹੋ ਰਿਹਾ ਹੈ। ਘਾਟੀ ਵਿੱਚ ਸੰਚਾਰ ਦੇ ਸਾਧਨਾਂ ਨੂੰ ਕੱਟ ਦੇਣ ਤੋਂ ਬਾਅਦ ਰਿਪੋਰਟਿੰਗ ਵਿੱਚ ਵੀ ਮੁਸ਼ਕਿਲ ਆ ਰਹੀ ਹੈ ਪਰ ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਤਾਲਿਬਾਨ ਲੋਕਾਂ ਨੂੰ ਮਾਰ ਰਹੇ ਹਨ।
ਪੰਜਸ਼ੀਰ ਦੇ ਧੂੜ ਭਰੇ ਇਲਾਕਿਆਂ ਵਿੱਚੋਂ ਸਾਹਮਣੇ ਆਈ ਵੀਡੀਓ ਮੁਤਾਬਕ ਮਿਲਟਰੀ ਕੱਪੜਿਆਂ ਵਿੱਚ ਇੱਕ ਆਦਮੀ ਨੂੰ ਤਾਲਿਬਾਨ ਨੇ ਘੇਰਿਆ ਹੋਇਆ ਹੈ। ਗੋਲੀਆਂ ਦੀ ਆਵਾਜ਼ ਤੋਂ ਬਾਅਦ ਉਹ ਧਰਤੀ ਉੱਪਰ ਡਿੱਗ ਜਾਂਦਾ ਹੈ।
ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਪੰਜਸ਼ੀਰ ਵਿੱਚ ਅਜਿਹੀਆਂ ਘੱਟੋ ਘੱਟ 20 ਮੌਤਾਂ ਹੋਈਆਂ ਹਨ।
ਤਾਲਿਬਾਨ ਨੇ ਅਫ਼ਗਾਨਿਸਤਾਨ ਉੱਤੇ ਮੱਧ ਅਗਸਤ ਵਿੱਚ ਕਬਜ਼ਾ ਕਰ ਲਿਆ ਸੀ ਪਰ ਪੰਜਸ਼ੀਰ ਘਾਟੀ ਤੇ ਕਬਜ਼ੇ ਲਈ ਸੰਘਰਸ਼ ਜਾਰੀ ਹੈ।
ਉਹ ਗੱਲ ਵੱਖ ਹੈ ਕਿ ਤਾਲਿਬਾਨ ਦਾਅਵਾ ਕਰਦਾ ਹੈ ਕਿ ਪੰਜਸ਼ੀਰ ਘਾਟੀ ''ਤੇ ਉਸਦਾ ਕਬਜ਼ਾ ਹੋ ਗਿਆ ਹੈ, ਦੂਜੇ ਪਾਸੇ ਟੱਕਰ ਲੈ ਰਿਹਾ ਸੰਗਠਨ ਹਜੇ ਵੀ ਡਟੇ ਹੋਣ ਦਾ ਦਾਅਵਾ ਕਰਦਾ ਹੈ।

ਅਜਿਹੇ ਹੀ ਇਕ ਨਾਗਰਿਕ ਅਬਦੁਲ ਸਾਮੀ ਸਨ ਜੋ ਇੱਕ ਦੁਕਾਨਦਾਰ ਸਨ ਅਤੇ ਦੋ ਬੱਚਿਆਂ ਦੇ ਪਿਤਾ ਸਨ।
ਸਥਾਨਕ ਸੂਤਰਾਂ ਮੁਤਾਬਕ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਵੀ ਉਹ ਨਹੀਂ ਭੱਜੇ ਅਤੇ ਲੋਕਾਂ ਨੂੰ ਕਹਿੰਦੇ ਸਨ, "ਮੈਂ ਗਰੀਬ ਦੁਕਾਨਦਾਰ ਹਾਂ ਅਤੇ ਮੇਰਾ ਜੰਗ ਨਾਲ ਕੋਈ ਵਾਸਤਾ ਨਹੀਂ।"
ਪਰ ਉਨ੍ਹਾਂ ਨੂੰ ਤਾਲਿਬਾਨ ਨੇ ਫੜਿਆ ਅਤੇ ਉਨ੍ਹਾਂ ਉਪਰ ਤਾਲਿਬਾਨ ਵਿਰੋਧੀਆਂ ਨੂੰ ਫੋਨ ਦੇ ਸਿਮ ਕਾਰਡ ਵੇਚਣ ਦੇ ਦੋਸ਼ ਲਗਾਏ ਗਏ।
ਕਈ ਦਿਨਾਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਕੋਲ ਸੁੱਟ ਦਿੱਤਾ ਗਿਆ। ਚਸ਼ਮਦੀਦਾਂ ਮੁਤਾਬਕ ਉਨ੍ਹਾਂ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ:
- ਜਲਵਾਯੂ ਤਬਦੀਲੀ: 50 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਦਿਨ ਹੋਏ ਦੁੱਗਣੇ, ਤੁਹਾਨੂੰ ਕੀ ਹੋ ਸਕਦਾ ਹੈ ਨੁਕਸਾਨ
- ਲੁਧਿਆਣਾ ''ਚ ਖੁੱਲ੍ਹਿਆ ਪੰਜਾਬ ਦਾ ਪਹਿਲਾ ਬਰੈਸਟ ਮਿਲਕ ਪੰਪ ਬੈਂਕ, ਪਰ ਕਿਉਂ ਨਹੀਂ ਹੋ ਰਿਹਾ ਚਾਲੂ
- ਕੇਜਰੀਵਾਲ ਦੇ ''ਆਪ'' ਦਾ ਕਨਵੀਨਰ ਬਣੇ ਰਹਿਣ ਲਈ ਪਾਰਟੀ ਸੰਵਿਧਾਨ ਬਦਲਿਆ ਗਿਆ, ਆਖ਼ਰ ਕਿਉਂ
ਪੰਜਸ਼ੀਰ ਹਮੇਸ਼ਾਂ ਤੋਂ ਰਿਹਾ ਹੈ ਤਾਲਿਬਾਨ ਵਿਰੋਧੀ
ਪਿਛਲੇ ਮਹੀਨੇ ਤਾਲਿਬਾਨ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਕੇਵਲ ਪੰਜਸ਼ੀਰ ਘਾਟੀ ਵਿੱਚ ਇਸ ਦਾ ਵੱਡੇ ਪੱਧਰ ''ਤੇ ਵਿਰੋਧ ਹੋਇਆ।
ਪੰਜਸ਼ੀਰ ਲੰਬੇ ਸਮੇਂ ਤੋਂ ਤਾਲਿਬਾਨ ਦੇ ਵਿਰੋਧ ਦਾ ਕੇਂਦਰ ਰਿਹਾ ਹੈ। ਅਹਿਮਦ ਸ਼ਾਹ ਮਸੂਦ ਦੀ ਅਗਵਾਈ ਵਿੱਚ ਇਸ ਇਲਾਕੇ ਵਿਚੋਂ ਸੋਵੀਅਤ ਫੌਜਾਂ ਤੇ ਤਾਲਿਬਾਨ ਦੋਨਾਂ ਨੂੰ ਖਦੇੜਿਆ ਗਿਆ ਸੀ।
ਇਸ ਇਲਾਕੇ ਵਿੱਚ ਮੌਜੂਦ ਪਹਾੜੀਆਂ ਕਾਰਨ ਇਸ ਉੱਪਰ ਕਬਜ਼ਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਜਦੋਂ ਤਾਲਿਬਾਨ ਨੇ ਦੂਸਰੀ ਵਾਰ ਅਫ਼ਗ਼ਾਨਿਸਤਾਨ ਦੀ ਸੱਤਾ ''ਤੇ ਕਬਜ਼ਾ ਕੀਤਾ ਤਾਂ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਨੇ ਵੀ ਤਾਲਿਬਾਨ ਦੇ ਖ਼ਿਲਾਫ਼ ਵਿਰੋਧ ਕੀਤਾ।
ਪਿਛਲੇ ਹਫ਼ਤੇ ਤਾਲਿਬਾਨ ਵੱਲੋਂ ਪੰਜਸ਼ੀਰ ਵਿੱਚ ਜਿੱਤ ਦਾ ਐਲਾਨ ਕੀਤਾ ਗਿਆ ਅਤੇ ਕਈ ਜਗ੍ਹਾ ਆਪਣੇ ਝੰਡੇ ਝੁਲਾਏ ਗਏ।
ਤਾਲਿਬਾਨ ਵਿਰੋਧੀ ਅਹਿਮਦ ਮਸੂਦ ਮੁਤਾਬਕ ਦੇਸ਼ ਵਿਚ ਤਾਲਿਬਾਨ ਦੇ ਖ਼ਿਲਾਫ਼ ਲੋਕ ਇਕੱਠੇ ਹੋ ਰਹੇ ਹਨ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਇਸ ਬਾਰੇ ਚਰਚਾ ਹੋ ਰਹੀ ਹੈ ਕਿ ਦੇਸ਼ ਅਤੇ ਖ਼ਾਸ ਕਰਕੇ ਪੰਜਸ਼ੀਰ ਵਿੱਚ ਅੱਗੇ ਕੀ ਹੋਵੇਗਾ।
ਪੰਜਸ਼ੀਰ ਦੇ ਬਾਜ਼ਾਰ ਹੋਏ ਸੁੰਨਸਾਨ
ਜਦੋਂ ਤਾਲਿਬਾਨ ਘਾਟੀ ਵਿੱਚ ਆਏ ਤਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਪਹਿਲਾਂ ਵਾਂਗ ਸਾਧਾਰਨ ਰੂਪ ਚ ਆਪਣੀ ਜ਼ਿੰਦਗੀ ਜਿਊਂਦੇ ਰਹਿਣ।
ਤਾਲਿਬਾਨ ਦੇ ਬੁਲਾਰੇ ਅਬਦੁੱਲਾ ਰਹਿਮਾਨੀ ਨੇ ਕਿਹਾ ਸੀ, "ਉਹ ਬਾਹਰ ਆਉਣ ਅਤੇ ਪਹਿਲਾਂ ਵਾਂਗ ਹੀ ਆਪਣੇ ਰੋਜ਼ਾਨਾ ਦੇ ਕੰਮ ਕਰਨ।"
ਉਨ੍ਹਾਂ ਅੱਗੇ ਕਿਹਾ, "ਜੇਕਰ ਦੁਕਾਨਦਾਰ ਹਨ ਆਪਣੀਆਂ ਦੁਕਾਨਾਂ ਤੇ ਜਾਣ। ਜੇਕਰ ਉਹ ਕਿਸਾਨ ਹਨ ਤਾਂ ਆਪਣੇ ਖੇਤਾਂ ਵਿੱਚ ਜਾਣ। ਅਸੀਂ ਇਥੇ ਉਨ੍ਹਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੱਖਿਆ ਕਰਨ ਲਈ ਆਏ ਹਾਂ।"
ਪਰ ਇਨ੍ਹਾਂ ਸਭ ਦਾਅਵਿਆਂ ਤੋਂ ਉਲਟ ਸਾਹਮਣੇ ਆ ਰਹੀਆਂ ਤਸਵੀਰਾਂ ਵਿੱਚ ਕਿਸੇ ਸਮੇਂ ਚਹਿਲ ਪਹਿਲ ਵਾਲੀਆਂ ਦੁਕਾਨਾਂ ਅਤੇ ਬਾਜ਼ਾਰ ਹੁਣ ਸੁੰਨਸਾਨ ਹਨ।
ਲੋਕ ਘਾਟੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਘਾਟੀ ਦੇ ਬਾਹਰ ਜਾਣ ਵਾਲੇ ਤੰਗ ਰਸਤਿਆਂ ''ਤੇ ਲੱਗ ਰਹੀਆਂ ਹਨ।
ਘਾਟੀ ਵਿੱਚ ਖਾਣ ਪੀਣ ਦੀਆਂ ਵਸਤਾਂ ਅਤੇ ਦਵਾਈਆਂ ਦੀ ਕਮੀ ਬਾਰੇ ਵੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
- ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’
https://www.youtube.com/watch?v=loQNCh_zljs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3be509ef-d9ad-4c86-92b0-95f966f26ac7'',''assetType'': ''STY'',''pageCounter'': ''punjabi.international.story.58555004.page'',''title'': ''ਅਫ਼ਗਾਨਿਸਤਾਨ: ਪੰਜਸ਼ੀਰ ਘਾਟੀ \''ਚ ਤਾਲਿਬਾਨ ਵੱਲੋਂ ਕਈ ਨਾਗਰਿਕਾਂ ਦਾ ਕਤਲ, ਪਹਿਲਾਂ ਵਾਅਦੇ ਕਿਹੜੇ ਕੀਤੇ ਸਨ'',''published'': ''2021-09-14T11:08:00Z'',''updated'': ''2021-09-14T11:08:00Z''});s_bbcws(''track'',''pageView'');