ਜਲਵਾਯੂ ਤਬਦੀਲੀ: 50 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਦਿਨ ਹੋਏ ਦੁੱਗਣੇ, ਤੁਹਾਨੂੰ ਕੀ ਹੋ ਸਕਦਾ ਹੈ ਨੁਕਸਾਨ

Tuesday, Sep 14, 2021 - 12:08 PM (IST)

ਜਲਵਾਯੂ ਤਬਦੀਲੀ: 50 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਦਿਨ ਹੋਏ ਦੁੱਗਣੇ, ਤੁਹਾਨੂੰ ਕੀ ਹੋ ਸਕਦਾ ਹੈ ਨੁਕਸਾਨ
ਅਜਿਹੇ ਗਰਮ ਦਿਨ ਹੁਣ ਦੁਨੀਆਂ ਦੇ ਜ਼ਿਆਦਾ ਇਲਾਕਿਆਂ ਵਿੱਚ ਦੇਖੇ ਜਾ ਰਹੇ ਹਨ ਜੋ ਮਨੁੱਖ ਦੀ ਸਿਹਤ ਅਤੇ ਜ਼ਿੰਦਗੀ ਦੇ ਸਾਹਮਣੇ ਨਵੀਂ ਚੁਣੌਤੀ ਬਣ ਰਹੇ ਹਨ।
BBC

80 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਅਜਿਹੇ ਦਿਨਾਂ ਵਿੱਚ ਦੁੱਗਣਾ ਵਾਧਾ ਹੋਇਆ ਹੈ ਜਦੋਂ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਹੈ। ਬੀਬੀਸੀ ਦੁਆਰਾ ਕੀਤੇ ਗਏ ਅਧਿਐਨ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਅਜਿਹੇ ਗਰਮ ਦਿਨ ਹੁਣ ਦੁਨੀਆਂ ਦੇ ਜ਼ਿਆਦਾ ਇਲਾਕਿਆਂ ਵਿੱਚ ਦੇਖੇ ਜਾ ਰਹੇ ਹਨ ਜੋ ਮਨੁੱਖ ਦੀ ਸਿਹਤ ਅਤੇ ਜ਼ਿੰਦਗੀ ਦੇ ਸਾਹਮਣੇ ਨਵੀਂ ਚੁਣੌਤੀ ਬਣ ਰਹੇ ਹਨ।

ਪਿਛਲੇ ਚਾਰ ਦਹਾਕਿਆਂ ਦੌਰਾਨ ਹਰ ਦਹਾਕੇ ਵਿੱਚ ਅਜਿਹੇ ਦਿਨਾਂ ਵਿੱਚ ਵਾਧਾ ਹੋਇਆ ਹੈ ਜਦੋਂ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵੱਧ ਸੀ।

1980 ਤੋਂ 2009 ਦੌਰਾਨ ਔਸਤਨ 14 ਦਿਨ ਤਾਪਮਾਨ ਹਰ ਸਾਲ 50 ਡਿਗਰੀ ਸੈਲਸੀਅਸ ਤੋਂ ਵੱਧ ਸੀ।

2010 ਤੋਂ 2019 ਦਰਮਿਆਨ ਇਹ 26 ਦਿਨ ਤੱਕ ਪਹੁੰਚ ਗਿਆ ਸੀ।

Click here to see the BBC interactive

ਇਸੇ ਸਮੇਂ ਦੌਰਾਨ 45 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਾਲੇ ਦਿਨਾਂ ਵਿੱਚ ਵੀ ਵਾਧਾ ਹੋਇਆ ਸੀ ਅਤੇ ਇਹ ਲਗਭਗ ਦੋ ਹਫ਼ਤੇ ਪ੍ਰਤੀ ਸਾਲ ਤੱਕ ਪਹੁੰਚ ਗਏ ਸਨ।

"ਤਾਪਮਾਨ ਵਿੱਚ ਹੋਏ ਵਾਧੇ ਪਿੱਛੇ 100 ਫ਼ੀਸਦ ਫਾਸਿਲ ਫਿਊਲ ਦਾ ਵਧੇਰੇ ਸੜਨਾ ਹੈ।" ਇਹ ਕਹਿਣਾ ਹੈ ਆਕਸਫੋਰਡ ਯੂਨੀਵਰਸਿਟੀ ਵਿਖੇ ਜਲਵਾਯੂ ਪਰਿਵਰਤਨ ਸੰਸਥਾ ਦੇ ਐਸੋਸੀਏਟ ਡਾਇਰੈਕਟਰ ਫਰੈਡਰਿਕ ਓਟੋ ਦਾ।

ਪੂਰੀ ਦੁਨੀਆਂ ਵਿੱਚ ਤਾਪਮਾਨ ਦੇ ਵਾਧੇ ਕਾਰਨ ਜ਼ਿਆਦਾ ਗਰਮ ਦਿਨਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੱਧ ਰਹੀ ਗਰਮੀ ਮਨੁੱਖ ਦੇ ਸਰੀਰ, ਕੁਦਰਤ ਲਈ ਖਤਰਨਾਕ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਇਮਾਰਤਾਂ, ਸੜਕਾਂ ਅਤੇ ਪਾਵਰ ਸਿਸਟਮ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ।

50 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਖਾੜੀ ਦੇਸ਼ਾਂ ਵਿੱਚ ਅਤੇ ਮੱਧ ਪੂਰਬੀ ਦੇਸ਼ਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਿਆ ਹੈ।

ਮਾਹਿਰਾਂ ਮੁਤਾਬਕ ਇਸ ਸਾਲ ਇਟਲੀ ਵਿੱਚ 48.8 ਡਿਗਰੀ ਸੈਲਸੀਅਸ ਅਤੇ ਕੈਨੇਡਾ ਵਿੱਚ 49.6 ਡਿਗਰੀ ਸੈਲਸੀਅਸ ਤਾਪਮਾਨ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਪੰਜਾਹ ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਾਲੇ ਦਿਨਾਂ ਵਿਚ ਕਿਸੇ ਵੀ ਜਗ੍ਹਾ ਵਾਧਾ ਹੋ ਸਕਦਾ ਹੈ ਜੇਕਰ ਅਸੀਂ ਫਾਸਿਲ ਫਿਊਲ ਨਿਕਾਸ ਵਿੱਚ ਕਮੀ ਨਾ ਕੀਤੀ।

ਡਾ. ਸਿਹਾਨ ਲੀ ਜੋ ਆਕਸਫੋਰਡ ਯੂਨੀਵਰਸਿਟੀ ਵਿੱਚ ਜਲਵਾਯੂ ਪਰਿਵਰਤਨ ਬਾਰੇ ਖੋਜ ਕਰਦੇ ਹਨ ਮੁਤਾਬਕ, "ਇਸ ਬਾਰੇ ਸਾਨੂੰ ਛੇਤੀ ਕੁਝ ਕਰਨ ਦੀ ਜ਼ਰੂਰਤ ਹੈ। ਫਾਸਿਲ ਫਿਊਲ ਦੇ ਨਿਕਾਸ ਵਿੱਚ ਜਿੰਨੀ ਜ਼ਿਆਦਾ ਕਮੀ ਹੋਵੇਗੀ ਉਨ੍ਹਾਂ ਸਾਡੇ ਲਈ ਬਿਹਤਰ ਹੈ।"

ਉਨ੍ਹਾਂ ਨੇ ਕਿਹਾ ,"ਤਾਪਮਾਨ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਇਸ ਬਾਰੇ ਕੋਈ ਠੋਸ ਕਦਮ ਨਾ ਚੁੱਕਣ ਕਾਰਨ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਵੇਗਾ ਅਤੇ ਇਸ ਤੋਂ ਉਭਰਨਾ ਵੀ ਚੁਣੌਤੀਪੂਰਨ ਹੋਵੇਗਾ।"

ਬੀਬੀਸੀ ਵਿਸ਼ਲੇਸ਼ਣ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਦਹਾਕੇ ਵਿੱਚ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਦਾ ਵਾਧਾ 1980 ਤੋਂ 2009 ਵਿੱਚ ਹੋਏ ਵਾਧੇ ਤੋਂ ਜ਼ਿਆਦਾ ਹੈ।

ਪਰ ਤਾਪਮਾਨ ਵਿੱਚ ਇਹ ਵਾਧਾ ਪੂਰੀ ਦੁਨੀਆਂ ਵਿੱਚ ਇੱਕੋ ਜਿਹਾ ਨਹੀਂ ਹੈ। ਪੂਰਬੀ ਯੂਰੋਪ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਿੱਚ ਕੁਝ ਜਗ੍ਹਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਤੋਂ ਜ਼ਿਆਦਾ ਵਧਿਆ ਹੈ। ਮੱਧ ਪੂਰਵੀ ਅਤੇ ਆਰਕਟਿਕ ਦੇ ਕੁਝ ਹਿੱਸਿਆਂ ਵਿੱਚ ਇਹ ਵਾਧਾ ਦੋ ਡਿਗਰੀ ਸੈਲਸੀਅਸ ਤੋਂ ਵੀ ਜ਼ਿਆਦਾ ਰਿਕਾਰਡ ਕੀਤਾ ਗਿਆ ਹੈ।

ਵਿਗਿਆਨਿਕ ਵਿਸ਼ਵ ਦੇ ਵੱਡੇ ਨੇਤਾਵਾਂ ਨੂੰ ਇਸ ਬਾਰੇ ਛੇਤੀ ਤੋਂ ਛੇਤੀ ਕੋਈ ਠੋਸ ਕਦਮ ਚੁੱਕਣ ਦੀ ਅਪੀਲ ਕਰ ਰਹੇ ਹਨ। ਨਵੰਬਰ ਵਿੱਚ ਗਲਾਸਗੋ ਵਿਖੇ ਸੰਯੁਕਤ ਰਾਸ਼ਟਰ ਦੀ ਹੋਣ ਵਾਲੀ ਬੈਠਕ ਵਿੱਚ ਸਰਕਾਰਾਂ ਨੂੰ ਫਾਸਿਲ ਫਿਊਲ ਦੇ ਨਿਕਾਸ ਨੂੰ ਘੱਟ ਕਰਨ ਬਾਰੇ ਆਖਿਆ ਜਾਵੇਗਾ ਤਾਂ ਜੋ ਦੁਨੀਆਂ ਭਰ ਵਿੱਚ ਵੱਧ ਰਹੇ ਤਾਪਮਾਨ ਉੱਤੇ ਕਾਬੂ ਕੀਤਾ ਜਾ ਸਕੇ।

ਵਧੇ ਹੋਏ ਤਾਪਮਾਨ ਦਾ ਕੀ ਹੈ ਅਸਰ

ਬੀਬੀਸੀ ਵੱਲੋਂ ਇਕ ਡਾਕੂਮੈਂਟਰੀ ਸ਼੍ਰੰਖਲਾ ਵੀ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ ''ਲਾਈਫ ਐਟ 50ਸੀ'' ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਵੱਧ ਰਹੇ ਤਾਪਮਾਨ ਨੇ ਪੂਰੀ ਦੁਨੀਆਂ ਵਿੱਚ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ।

ਜੇਕਰ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਘੱਟ ਹੈ ਪਰ ਮਨੁੱਖਾਂ ਦੁਆਰਾ ਸਹਿਣ ਕੀਤੇ ਜਾਣ ਵਾਲੇ ਔਸਤਨ ਤਾਪਮਾਨ ਤੋਂ ਵੱਧ ਹੈ ਤਾਂ ਵੀ ਇਹ ਸਿਹਤ ਲਈ ਜਾਨਲੇਵਾ ਹੋ ਸਕਦਾ ਹੈ।

ਇਹ ਵੀ ਪੜ੍ਹੋ:-

ਜੇਕਰ ਇਨ੍ਹਾਂ ਹਾਲਾਤਾਂ ਵਿੱਚ ਸੁਧਾਰ ਨਾ ਹੋਇਆ ਤਾਂ 2100 ਤੱਕ ਦੁਨੀਆ ਭਰ ਵਿੱਚ ਇੱਕ ਅਰਬ ਤੋਂ ਵੱਧ ਲੋਕਾਂ ਉੱਪਰ ਵੱਧ ਰਹੇ ਤਾਪਮਾਨ ਦਾ ਅਸਰ ਪਵੇਗਾ। ਇਹ ਜਾਣਕਾਰੀ ਅਮਰੀਕਾ ਦੀ ਰੁਟਗਰਜ਼ ਯੂਨੀਵਰਸਿਟੀ ਵੱਲੋਂ ਛਾਪੇ ਗਏ ਇੱਕ ਅਧਿਐਨ ਮੁਤਾਬਕ ਹੈ ਅਤੇ ਇਹ ਸੰਖਿਆ ਅੱਜ ਦੀ ਤਰੀਕ ਵਿੱਚ ਵਧੇ ਹੋਏ ਤਾਪਮਾਨ ਨਾਲ ਪ੍ਰਭਾਵਿਤ ਲੋਕਾਂ ਤੋਂ ਚਾਰ ਗੁਣਾ ਵੱਧ ਹੋਵੇਗੀ।

ਵੱਧ ਰਿਹਾ ਤਾਪਮਾਨ ਲੋਕਾਂ ਦੇ ਰਹਿਣ ਸਹਿਣ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਨਾਲ ਜੰਗਲ ਵਿਚ ਅੱਗ ਅਤੇ ਸੋਕੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਹਾਲਾਂਕਿ ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਪਰ ਜਲਵਾਯੂ ਪਰਿਵਰਤਨ ਕਾਰਨ ਰੇਗਿਸਤਾਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ।

ਸ਼ੇਖ ਕਾਸਿਮ ਅਲ ਕਾਬੀ ਇਰਾਕ ਵਿੱਚ ਕਿਸਾਨ ਹਨ ਅਤੇ ਕਣਕ ਉਗਾਉਂਦੇ ਹਨ। ਇਕ ਸਮੇਂ ਦੌਰਾਨ ਉਨ੍ਹਾਂ ਦੇ ਆਸ ਪਾਸ ਵਾਲੀ ਜਗ੍ਹਾ ਉਨ੍ਹਾਂ ਦੇ ਗੁਜ਼ਾਰੇ ਲਈ ਹਰੀ ਭਰੀ ਸੀ ਪਰ ਸਮੇਂ ਦੇ ਨਾਲ ਇਹ ਬੰਜਰ ਬਣ ਰਹੀ ਹੈ।

ਸ਼ੇਖ ਕਾਸਿਮ ਅਲ ਕਾਬੀ
BBC
ਸ਼ੇਖ ਕਾਸਿਮ ਅਲ ਕਾਬੀ

"ਇਹ ਜਗ੍ਹਾ ਹਰੀ ਭਰੀ ਸੀ ਪਰ ਹੁਣ ਸਭ ਕੁਝ ਜਾ ਚੁੱਕਿਆ ਹੈ ਹੁਣ ਇਹ ਰੇਗਿਸਤਾਨ ਹੈ ਅਤੇ ਇਥੇ ਸੌਕਾ ਹੈ।"

ਉਨ੍ਹਾਂ ਦੇ ਪਿੰਡ ਵਿੱਚ ਰਹਿਣ ਵਾਲੇ ਲਗਭਗ ਸਾਰੇ ਲੋਕ ਆਸ ਪਾਸ ਦੇ ਸੂਬਿਆਂ ਵਿੱਚ ਕੰਮ ਦੀ ਭਾਲ ਵਿੱਚ ਚਲੇ ਗਏ ਹਨ।

"ਮੈਂ ਆਪਣਾ ਭਰਾ ਕਈ ਦੋਸਤ ਅਤੇ ਕਈ ਵਧੀਆ ਗੁਆਂਢੀ ਗੁਆ ਦਿੱਤੇ ਹਨ। ਉਹ ਮੇਰੇ ਨਾਲ ਸਭ ਕੁਝ ਸਾਂਝਾ ਕਰਦੇ ਸਨ। ਹੁਣ ਮੇਰੇ ਕੋਲ ਕੋਈ ਨਹੀਂ ਹੈ। ਮੈਂ ਸਿਰਫ਼ ਇਸ ਬੰਜਰ ਖਾਲੀ ਜ਼ਮੀਨ ਵੱਲ ਹੀ ਦੇਖਦਾ ਰਹਿੰਦਾ ਹਾਂ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਇਸ ਅਧਿਐਨ ਬਾਰੇ ਹੋਰ ਜਾਣਕਾਰੀ

ਮੇਰੇ ਇਲਾਕੇ ਵਿੱਚ ਤਾਪਮਾਨ ਛੇ ਡਿਗਰੀ ਸੈਲਸੀਅਸ ਤੋਂ ਵੱਧ ਸੀ ਪਰ ਉਹ ਇਸ ਵਿੱਚ ਸ਼ਾਮਲ ਕਿਉਂ ਨਹੀਂ ਹੈ?

ਤਾਪਮਾਨ ਵਿੱਚ ਬਦਲਾਅ ਬਾਰੇ ਜਾਣਕਾਰੀ ਅਤੇ ਰਿਕਾਰਡ ਸੰਬੰਧਿਤ ਮੌਸਮ ਕੇਂਦਰ ਤੋਂ ਮਿਲਦੇ ਹਨ। ਇਸ ਅਧਿਐਨ ਵਿੱਚ ਵਰਤਿਆ ਗਿਆ ਡੇਟਾ ਇੱਕ ਮੌਸਮ ਕੇਂਦਰ ਤੋਂ ਮਿਲੀ ਜਾਣਕਾਰੀ ਤੋਂ ਵੱਧ ਖੇਤਰ ਤੋਂ ਲਿਆ ਗਿਆ ਹੈ।

ਜਲਵਾਯੂ ਪਰਿਵਰਤਨ
EPA

ਉਦਾਹਰਣ ਵਜੋਂ ਦੱਖਣੀ ਕੈਲੀਫੋਰਨੀਆ ਦੀ ਡੈੱਥ ਵੈਲੀ ਨੈਸ਼ਨਲ ਪਾਰਕ ਧਰਤੀ ਦੇ ਸਭ ਤੋਂ ਗਰਮ ਇਲਾਕਿਆਂ ਵਿੱਚੋਂ ਇੱਕ ਹੈ। ਗਰਮੀਆਂ ਵਿੱਚ ਇਸ ਇਲਾਕੇ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ ਪਰ ਜ਼ਿਆਦਾ ਵੱਡੇ ਇਲਾਕੇ ਦਾ ਔਸਤ ਤਾਪਮਾਨ ਦੇਖੇ ਜਾਣ ਤੋਂ ਬਾਅਦ ਇਹ 50 ਡਿਗਰੀ ਸੈਲਸੀਅਸ ਤੋਂ ਘੱਟ ਸੀ।

ਇਹ ਡੇਟਾ ਕਿੱਥੋਂ ਆਇਆ ਹੈ?

ਕਾਪਰਨਿਕਸ ਕਲਾਈਮੇਟ ਚੇਂਜ ਸਰਵਿਸ ਵੱਲੋਂ ਗਲੋਬਲ ਈਆਰਏ ਡੈਟਾ ਸੈੱਟ 5 ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਅਕਸਰ ਦੁਨੀਆ ਭਰ ਵਿੱਚ ਤਾਪਮਾਨ ਵਿੱਚ ਹੋ ਰਹੇ ਬਦਲਾਅ ਬਾਰੇ ਜਾਣਕਾਰੀ ਰਹਿੰਦੀ ਹੈ ਅਤੇ ਬੀਬੀਸੀ ਨੇ ਇਸ ਤੋਂ ਮਿਲਣ ਵਾਲੇ ''ਵੱਧ ਤੋਂ ਵੱਧ ਤਾਪਮਾਨ'' ਦਾ ਅਧਿਐਨ ਕੀਤਾ ਹੈ।

ਈਆਰਏ ਡੇਟਾ ਸੈੱਟ ਕਈ ਸਰੋਤਾਂ ਤੋਂ ਜਾਣਕਾਰੀ ਇਕੱਠੀ ਕਰਦਾ ਹੈ ਜਿਨ੍ਹਾਂ ਵਿੱਚ ਮੌਸਮ ਨਾਲ ਸੰਬੰਧਿਤ ਕੇਂਦਰ ਅਤੇ ਉਪਗ੍ਰਹਿ ਸ਼ਾਮਲ ਹਨ। ਇਨ੍ਹਾਂ ਵਿੱਚ ਨਵੇਂ ਤਰੀਕੇ ਦੇ ਮੌਸਮ ਦੀ ਜਾਣਕਾਰੀ ਵਾਲੇ ਤਰੀਕੇ ਵੀ ਸ਼ਾਮਿਲ ਹਨ।

ਇਸ ਤਰੀਕੇ ਰਾਹੀਂ ਦੁਨੀਆ ਭਰ ਵਿੱਚ ਤਾਪਮਾਨ ਵਿੱਚ ਹੋ ਰਹੀ ਤਬਦੀਲੀ ਨੂੰ ਸਮਝਣ ਵਿੱਚ ਸਹਾਇਤਾ ਮਿਲਦੀ ਹੈ।

ਇਸ ਵਿਸ਼ਲੇਸ਼ਣ ਰਾਹੀਂ ਕੀ ਸਾਹਮਣੇ ਆਇਆ ਹੈ?

1980-2020 ਦੇ ਤਾਪਮਾਨਾਂ ਬਾਰੇ ਜਾਣਕਾਰੀ ਇਕੱਠਾ ਕਰਕੇ ਇਹ ਸਾਹਮਣੇ ਆਇਆ ਹੈ ਕਿ ਕਿੰਨੀ ਵਾਰ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵਧਿਆ ਹੈ।

ਇਸ ਲਈ ਉਨ੍ਹਾਂ ਦਿਨਾਂ ਦੀ ਗਿਣਤੀ ਅਤੇ ਜਗ੍ਹਾ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ ਜਦੋਂ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵੱਧ ਸੀ ਅਤੇ ਸਮੇਂ ਦੇ ਨਾਲ ਇਸ ਵਿੱਚ ਕਿੰਨਾ ਬਦਲਾਅ ਆਇਆ।

ਅਸੀਂ ਤਾਪਮਾਨ ਵਿੱਚ ਬਦਲਾਅ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ। ਇਸ ਵਿੱਚ ਧਰਤੀ ਅਤੇ ਸਮੁੰਦਰ ਵਿੱਚ 2010-2019 ਦੌਰਾਨ ਤਾਪਮਾਨ ਦੇ ਬਦਲਾਅ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਉਸ ਦੀ 1980-2009 ਦੇ ਤਾਪਮਾਨਾਂ ਨਾਲ ਤੁਲਨਾ ਕੀਤੀ ਗਈ।

ਜਲਵਾਯੂ ਪਰਿਵਰਤਨ
Getty Images

ਮੌਸਮ ਮਾਹਿਰਾਂ ਕੋਲ 30 ਸਾਲਾਂ ਦੇ ਤਾਪਮਾਨ ਦੀ ਜਾਣਕਾਰੀ ਮੌਜੂਦ ਹੈ ਅਤੇ ਇਸੇ ਨੂੰ ਪਿਛਲੇ ਕੁਝ ਸਮੇਂ ਵਿੱਚ ਸਾਹਮਣੇ ਆ ਰਹੇ ਜਲਵਾਯੂ ਪਰਿਵਰਤਨ ਨਾਲ ਤੁਲਨਾ ਕਰ ਕੇ ਸਮਝਣ ਦੀ ਕੋਸ਼ਿਸ਼ ਕੀਤੀ ਗਈ।

ਇਸ ਅਧਿਐਨ ਵਿੱਚ ''ਲੋਕੇਸ਼ਨ'' ਸ਼ਬਦ ਦੀ ਵਰਤੋਂ ਕਿਸ ਲਈ ਕੀਤੀ ਗਈ ਹੈ?

ਇਸ ਅਧਿਐਨ ਮੁਤਾਬਕ ਲੋਕੇਸ਼ਨ 25 ਸਕੁਏਅਰ ਕਿਲੋਮੀਟਰ ਦੇ ਇਲਾਕੇ ਲਈ ਵਰਤਿਆ ਗਿਆ ਹੈ ਅਤੇ ਭੂ ਮੱਧ ਰੇਖਾ ਕੋਲ ਇਹ 27-28 ਸਕੁਏਅਰ ਕਿਲੋਮੀਟਰ ਹੈ। ਇਨ੍ਹਾਂ ਇਲਾਕਿਆਂ ਵਿੱਚ ਵੱਖ ਵੱਖ ਤਰ੍ਹਾਂ ਦੇ ਲੈਂਡਸਕੇਪ ਮੌਜੂਦ ਰਹਿੰਦੇ ਹਨ।

ਕ੍ਰੈਡਿਟਜ਼

ਇਸ ਅਧਿਐਨ ਦੇ ਤਰੀਕੇ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਜਿਓਗ੍ਰੈਫ਼ੀ ਅਤੇ ਵਾਤਾਵਰਣ ਵਿਭਾਗ ਦੇ ਡਾ. ਸਿਹਾਨ ਲੀ, ਬਾਖਲੇ ਅਰਥ ਅਤੇ ਕਾਰਬਨ ਬ੍ਰੀਫ ਤੇ ਡਾ. ਜੈਕ ਹਾਊਸਫਾਜ਼ਰ ਨੇ ਸਹਾਇਤਾ ਕੀਤੀ ਹੈ।

ਯੂਰੋਪੀਅਨ ਸੈਂਟਰ ਫ਼ਾਰ ਮੀਡੀਅਮ ਰੇਂਜ ਵੈਦਰ ਫੋਰਕਾਸਟ ਨੇ ਵੀ ਇਸ ਵਿੱਚ ਮਦਦ ਕੀਤੀ ਹੈ।

ਇਸ ਅਧਿਐਨ ਲਈ ਰੈਡਿੰਗ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਡ ਹਾਕਿੰਜ਼, ਮੈਟ ਦਫਤਰ ਦੇ ਡਾ. ਜਾਨ ਸੀਜ਼ਰ ਅਤੇ ਪ੍ਰੋਫੈਸਰ ਰਿਚਰਡ ਬੈਟਸ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ।

ਬੈਕੀ ਡੇਲ ਅਤੇ ਨੈਸੋਸ ਸਟਾਈਲਨੂ ਵੱਲੋਂ ਡਾਟਾ ਐਨਾਲਿਸਿਜ਼ ਕੀਤਾ ਗਿਆ ਹੈ। ਡਿਜ਼ਾਈਨ ਲਈ ਪਰੀਨਾ ਸ਼ਾਹ, ਸਨਾ ਜਾਂਸੈਮੀ ਅਤੇ ਜੁਆਏ ਰਾਸ਼ਐੱਸ ਵੱਲੋਂ ਯੋਗਦਾਨ ਦਿੱਤਾ ਗਿਆ ਹੈ। ਇਰਾਕ ਤੋਂ ਜਲਵਾਯੂ ਪਰਿਵਰਤਨ ਬਾਰੇ ਨਮਾਕ ਖਸ਼ਨਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਡਾ. ਆਟੋ ਨਾਲ ਇੰਟਰਵਿਊ ਮੋਨਿਕਾ ਡ੍ਰੈਸੇਜ਼ ਅਤੇ ਇਸ ਖ਼ਬਰ ਸਬੰਧੀ ਹੋਰ ਜਾਣਕਾਰੀ ਸਟੀਫਨੀ ਸਟੈਫਰਡ ਵੱਲੋਂ ਇਕੱਠੀ ਕੀਤੀ ਗਈ ਹੈ।

ਜਲਵਾਯੂ ਪਰਿਵਰਤਨ ਸਬੰਧੀ ਵਿਜ਼ੂਅਲਾਈਜੇਸ਼ਨ ਲਈ ਪ੍ਰੋਫ਼ੈਸਰ ਐਡ ਹਾਕਿੰਜ਼ ਅਤੇ ਯੂਨੀਵਰਸਿਟੀ ਆਫ ਰੈਡਿੰਗ ਵੱਲੋਂ ਯੋਗਦਾਨ ਦਿੱਤਾ ਗਿਆ।

ਇਹ ਵੀ ਪੜ੍ਹੋ:

https://www.youtube.com/watch?v=v6oWUZXZ8sI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5aa9b133-fff1-4bb7-b905-e5a438929b9d'',''assetType'': ''STY'',''pageCounter'': ''punjabi.international.story.58554192.page'',''title'': ''ਜਲਵਾਯੂ ਤਬਦੀਲੀ: 50 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਦਿਨ ਹੋਏ ਦੁੱਗਣੇ, ਤੁਹਾਨੂੰ ਕੀ ਹੋ ਸਕਦਾ ਹੈ ਨੁਕਸਾਨ'',''author'': '' ਬੈਕੀ ਡੇਲ ਅਤੇ ਨੈਸੋਸ ਸਟਾਈਲਿਨੂ'',''published'': ''2021-09-14T06:37:01Z'',''updated'': ''2021-09-14T06:37:01Z''});s_bbcws(''track'',''pageView'');

Related News