ਮਾਨਸਿਕ ਸਿਹਤ: ਚਿੰਤਾ ਤੇ ਨਿਰਾਸ਼ਾ ਤੋਂ ਬਚਣ ਲਈ ਦਿਮਾਗ ਦੀਆਂ ਇਹ 6 ਕਸਰਤਾਂ ਲਾਹੇਵੰਦ ਹੋ ਸਕਦੀਆਂ ਹਨ
Monday, Sep 13, 2021 - 07:08 PM (IST)


ਬੇਚੈਨੀ ਦੀ ਸਕਾਰਾਤਮਕ ਚੀਜ਼ ਵਜੋਂ ਕਲਪਨਾ ਕਰਨਾ ਦੁਰਲੱਭ ਹੈ। ਬੇਚੈਨ ਅਤੇ ਚਿੰਤਤ ਮਹਿਸੂਸ ਕਰਨ ਵਿੱਚ ਚੰਗਾ ਕੀ ਹੈ?
ਨਿਯੂ ਯਾਰਕ ਯੂਨੀਵਰਸਿਟੀ ਸੈਂਟਰ ਫਾਰ ਨਿਊਰਲ ਸਾਇੰਸਿਜ਼ ਦੀ ਦਿਮਾਗ-ਵਿਗਿਆਨੀ ਤੇ ਪ੍ਰੋਫੈਸਰ ਵੈਂਡੀ ਸੁਜੂਕੀ ਅਨੁਸਾਰ ਚਿੰਤਾ ਇੱਕ ਚੰਗੀ ਭਾਵਨਾ ਹੋ ਸਕਦੀ ਹੈ।
ਇਸ ਨਾਲ ਲੜਨ ਨਾਲੋਂ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਉਸ ਭਾਵਨਾ ਦੀ ਵਰਤੋਂ ਵਧੇਰੇ ਸਿਰਜਨਾਤਮਿਕ, ਵਧੇਰੇ ਆਸ਼ਾਵਾਦੀ ਅਤੇ ਅੰਤ ਵਿੱਚ ਜ਼ਿਆਦਾ ਲਚਕੀਲਾ ਬਣਨ ਲਈ ਕੀਤੀ ਹੈ।
ਵੈਂਡੀ ਸੁਜੂਕੀ ਨੇ "ਗੁੱਡ ਐਂਗਜ਼ਾਇਟੀ: ਹਾਰਨੈਸਿੰਗ ਦਿ ਪਾਵਰ ਆਫ ਦਿ ਮੋਸਟ ਮਿਸਅੰਡਰਸਟੁੱਡ ਇਮੋਸ਼ਨ" ਕਿਤਾਬ ਲਿਖੀ ਹੈ ਅਤੇ ਦਿਮਾਗ ਦੇ ਲਚਕੀਲੇਪਣ ਦੇ ਅਧਿਐਨ ਅਤੇ ਮਾਨਸਿਕ ਸਿਹਤ ਅਤੇ ਬੌਧਿਕ ਸਿਹਤ ''ਤੇ ਸਰੀਰਕ ਕਸਰਤ ਦੇ ਪੈਣ ਵਾਲੇ ਅਸਰਾਂ ਦੇ ਮਾਹਰ ਹਨ।
ਸੁਜ਼ੂਕੀ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਵਿਕਾਸਵਾਦੀ ਦ੍ਰਿਸ਼ਟੀਕੋਣ ਤੋਂ ''ਚੰਗੀ ਚਿੰਤਾ'' ਸਾਨੂੰ ਇਸ ਦੁਨੀਆਂ ਦੇ ਖਤਰਿਆਂ ਤੋਂ ਬਚਾਉਣ ਲਈ ਸੀ।"
ਇਹ ਵੀ ਪੜ੍ਹੋ:
- ਤਾਲਿਬਾਨ ਵੱਲੋਂ ਸਿੱਖਿਆ ਨੀਤੀ ਦਾ ਐਲਾਨ, ਅਫ਼ਗਾਨ ਔਰਤਾਂ ਇਨ੍ਹਾਂ ਸ਼ਰਤਾਂ ਨਾਲ ਯੂਨੀਵਰਸਿਟੀਆਂ ’ਚ ਪੜ੍ਹ ਸਕਣਗੀਆਂ
- ਸਾਰਾਗੜ੍ਹੀ ਦੀ ਲੜਾਈ ਦਾ ਯਾਦਗਾਰੀ ਬੁੱਤ ਯੂਕੇ ਵਿੱਚ ਲਗਿਆ, ਬੁੱਤ ਲਗਾਉਣ ਵਿੱਚ ਇੰਝ ਲੱਗੇ 40 ਸਾਲ
- ਕ੍ਰਿਸ ਗੇਲ ਨੂੰ ਪੰਜਾਬੀ ਪਹਿਰਾਵੇ ਵਿੱਚ ਦੇਖ ਟਵਿੱਟਰ ’ਤੇ ਚਰਚਾ, ਉਨ੍ਹਾਂ ਨੂੰ ਪੰਜਾਬ ਦਾ ਸੀਐੱਮ ਬਣਾਉਣ ਬਾਰੇ ਕਿਉਂ
ਸੁਜ਼ੂਕੀ ਦੇ ਅਨੁਸਾਰ ਸਮੱਸਿਆ ਇਹ ਹੈ ਕਿ ਸਾਡੇ ਕੋਲ ਬਹੁਤ ਜ਼ਿਆਦਾ ਸਮੂਹਿਕ ਚਿੰਤਾ ਹੈ, ਜਿਸ ਕਾਰਨ ਉਹ ਆਪਣੀ ਕਦਰ ਗੁਆ ਦਿੰਦੀ ਹੈ।
ਮਾਹਰ ਕਹਿੰਦੇ ਹਨ ਕਿ "ਸਾਡੀ ਬੇਚੈਨੀ ਦੇ ਲਾਭਦਾਇਕ ਸੁਰੱਖਿਆਤਮਿਕ ਕਾਰਜਾਂ ਨੂੰ ਵਾਪਸ ਹਾਸਲ ਕਰਨ ਲਈ, ਸਾਨੂੰ ਆਪਣੀ ਬੇਚੈਨੀ ਨੂੰ ਘਟਾਉਣਾ ਸਿੱਖਣਾ ਪਵੇਗਾ।"
"ਇਹ ਪੜਚੋਲ ਕਰੋ ਕਿ ਸਾਡੀ ਬੇਚੈਨੀ ਨਾਲ ਜੁੜੀਆਂ ਉਹ ਅਸਹਿਜ ਭਾਵਨਾਵਾਂ ਸਾਨੂੰ ਆਪਣੇ ਬਾਰੇ ਕੀ ਦੱਸਦੀਆਂ ਹਨ ਅਤੇ ਅਜਿਹਾ ਕਰਦੇ ਸਮੇਂ ਆਪਣੇ ਬਾਰੇ, ਆਪਣੀਆਂ ਭਾਵਨਾਵਾਂ ਅਤੇ ਆਪਣੇ ਭਾਵਨਾਤਮਕ ਜੀਵਨ ਬਾਰੇ ਹੋਰ ਜਾਣੋ।"
ਸੀਐੱਨਬੀਸੀ ਦੇ ''ਮੇਕ ਇਟ'' ਪੋਰਟਲ ''ਤੇ ਇੱਕ ਤਾਜ਼ਾ ਲੇਖ ਵਿੱਚ ਸੁਜੂਕੀ ਕਹਿੰਦੇ ਹਨ, "ਚਿੰਤਾ ਨਾਲ ਲੜਨ ਦਾ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ, ਲਚਕੀਲਾਪਣ ਅਤੇ ਮਾਨਸਿਕ ਸ਼ਕਤੀ ਵਿਕਸਤ ਕਰਨ ਵਿੱਚ ਨਿਰੰਤਰ ਲੱਗੇ ਰਹਿਣਾ।"
ਸੁਜੂਕੀ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਦਿਮਾਗ ਵਿਗਿਆਨੀ ਰੋਜ਼ਾਨਾਂ ਇਨ੍ਹਾਂ ਛੇ ਕਸਰਤਾਂ ਦਾ ਅਭਿਆਸ ਕਰਦੇ ਹਨ-
1. ਹਾਂਮੁੱਖੀ ਸਿੱਟਿਆਂ ਦੀ ਕਲਪਨਾ ਕਰੋ
ਦਿਨ ਦੀ ਸ਼ੁਰੂਆਤ ਜਾਂ ਅੰਤ ਵਿੱਚ ਉਨ੍ਹਾਂ ਸਾਰੀਆਂ ਅਨਿਸ਼ਚਿਤ ਸਥਿਤੀਆਂ ਬਾਰੇ ਸੋਚੋ ਜੋ ਇਸ ਵੇਲੇ ਤੁਹਾਡੇ ਜੀਵਨ ਵਿੱਚ ਹਨ। ਇਸ ਵਿੱਚ ਵੱਡੀਆਂ- ਛੋਟੀਆਂ ਦੋਵੇਂ ਅਨਿਸ਼ਚਤਿਤਾਵਾਂ ਸ਼ਾਮਲ ਹਨ।
ਕੀ ਮੇਰੀ ਕੰਮ ਦੀ ਕਦਰ ਪਵੇਗੀ? ਮੇਰੇ ਬੱਚੇ ਦਾ ਨਵੇਂ ਸਕੂਲ ਵਿੱਚ ਮਨ ਲੱਗ ਜਾਵੇਗਾ? ਨੌਕਰੀ ਦੀ ਇੰਟਰਵਿਊ ਤੋਂ ਬਾਅਦ ਕੋਈ ਜਵਾਬ ਆਏਗਾ?
ਹੁਣ ਹਰ ਸਥਿਤੀ ਬਾਰੇ ਹਾਂਮੁੱਖੀ ਸਿੱਟਿਆਂ ਬਾਰੇ ਸੋਚੋ।

ਸਿਰਫ਼ ਵਧੀਆ ਨਤੀਜਾ ਹੀ ਨਹੀਂ, ਸਗੋਂ "ਸਭ ਤੋਂ ਵਧੀਆ" ਸੰਭਾਵੀ ਨਤੀਜਾ ਜੋ ਤੁਸੀਂ ਸੋਚ ਸਕਦੇ ਹੋ।
ਇਹ ਅਭਿਆਸ ਤੁਹਾਡੀ ਹਾਂਮੁਖੀ ਨਤੀਜਿਆਂ ਦੀ ਉਮੀਦ ਰੱਖਣ ਦੀ ਸਿਖਲਾਈ ਵਿੱਚ ਮਦਦ ਕਰੇਗਾ।
2. ਚਿੰਤਾ ਨੂੰ ਪ੍ਰਗਤੀ ਵਿੱਚ ਬਦਲੋ
ਸਾਡਾ ਦਿਮਾਗੀ ਲਚਕੀਲਾਪਣ ਸਾਨੂੰ ਮੁਸ਼ਕਲਾਂ ਵਿੱਚ ਵੀ ਡਟੇ ਰਹਿਣ ਦਿੰਦਾ ਹੈ। ਸਾਨੂੰ ਸ਼ਾਂਤ ਹੋਣਾ ਸਿੱਖਣਾ, ਸਥਿਤੀਆਂ ਦਾ ਮੁੜ ਮੁਲਾਂਕਣ ਕਰਨਾ, ਮੁੜ ਵਿਚਾਰ ਕਰਨਾ ਅਤੇ ਚੁਸਤ ਫੈਸਲੇ ਲੈਣਾ, ਆਉਂਦਾ ਹੈ।
ਇਹ ਸੌਖਾ ਹੋ ਜਾਂਦਾ ਹੈ ਜੇ ਅਸੀਂ ਸੋਚੀਏ ਕਿ ਚਿੰਤਾ ਹਰ ਵਾਰ ਬੁਰੀ ਹੋਵੇ, ਅਜਿਹਾ ਜ਼ਰੂਰੀ ਨਹੀਂ।
ਇਨ੍ਹਾਂ ਪ੍ਰਸਤਾਵਾਂ ''ਤੇ ਵਿਚਾਰ ਕਰੋ:
ਗੁੱਸਾ ਤੁਹਾਡੀ ਇਕਾਗਰਤਾ ਤੇ ਕਾਰਗੁਜ਼ਾਰੀ ਵਿੱਚ ਰੁਕਾਵਟ ਵੀ ਪਾ ਸਕਦਾ ਹੈ ਜਾਂ ਉਸ ਨੂੰ ਵਧਾ ਵੀ ਸਕਦਾ ਹੈ।
ਗੁੱਸਾ ਤੁਹਾਡੀ ਇਕਾਗਰਤਾ ਵਧਾਉਂਦਾ ਹੈ ਅਤੇ ਯਾਦ ਦਿਵਾਉਂਦਾ ਹੈ ਕਿ ਕੀ ਮਹੱਤਵਪੂਰਣ ਹੈ।
ਡਰ ਪਿਛਲੀਆਂ ਅਸਫਲਤਾਵਾਂ ਦੀਆਂ ਯਾਦਾਂ ਤਾਜ਼ਾ ਕਰ ਸਕਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਇਹ ਤੁਹਾਡਾ ਧਿਆਨ ਹਟਾਉਂਦਾ ਹੈ ਅਤੇ ਤੁਹਾਡੀ ਕਾਰਗੁਜ਼ਾਰੀ ਨੂੰ ਘਟਾਉਂਦਾ ਹੈ। ਪਰ ਇਹ ਤੁਹਾਨੂੰ ਆਪਣੇ ਫੈਸਲਿਆਂ ਪ੍ਰਤੀ ਵਧੇਰੇ ਸਾਵਧਾਨ ਵੀ ਬਣਾ ਸਕਦਾ ਹੈ।

ਤੁਹਾਡੇ ਸੋਚ-ਵਿਚਾਰ ਨੂੰ ਡੁੰਘਾਈ ਦਿੰਦਾ ਹੈ ਤੇ ਦਿਸ਼ਾ ਬਦਲਣ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਦਾ ਹੈ।
ਉਦਾਸੀ ਤੁਹਾਨੂੰ ਢਹਿੰਦੀ ਕਲਾ ਵਿੱਚ ਲਿਜਾ ਕੇ ਤੁਹਾਨੂੰ ਨਿਰਾਸ਼ ਵੀ ਕਰ ਸਕਦੀ ਹੈ ਅਤੇ ਆਪਣੀਆਂ ਤਰਜੀਹਾਂ ਮੁੜ ਉਲੀਕਣ ਵਿੱਚ ਮਦਦ ਕਰਕੇ ਤੁਹਾਨੂੰ ਮੁੜ ਪ੍ਰਰੇਰਿਤ ਵੀ ਕਰ ਸਕਦੀ ਹੈ।
ਇਹ ਤੁਹਾਨੂੰ ਆਪਣਾ ਚੌਗਿਰਦਾ, ਹਾਲਾਤ ਅਤੇ ਵਿਹਾਰ ਬਦਲ ਦੇਣ ਲਈ ਪ੍ਰੇਰਿਤ ਕਰ ਸਕਦੀ ਹੈ।
ਚਿੰਤਾ ਜਾਂ ਬੇਚੈਨੀ ਕਾਰਨ ਤੁਸੀਂ ਸੁਸਤ ਪੈ ਸਕਦੇ ਹੋ, ਜਿਸ ਕਾਰਨ ਟੀਚਿਆਂ ਨੂੰ ਹਾਸਲ ਕਰਨ ਵਿੱਚ ਦੇਰੀ ਜਾਂ ਰੁਕਾਵਟ ਖੜ੍ਹੀ ਹੋ ਸਕਦੀ ਹੈ।
ਦੂਜੇ ਪਾਸੇ ਇਹ ਤੁਹਾਡੀਆਂ ਯੋਜਨਾਵਾਂ ਨੂੰ ਵਧੀਆ ਬਣਾਉਣ, ਤੁਹਾਡੀਆਂ ਉਮੀਦਾਂ ਨੂੰ ਢਾਲਣ ਅਤੇ ਵਧੇਰੇ ਯਥਾਰਥਵਾਦੀ ਬਣਨ ਵਿੱਚ ਮਦਦਗਾਰ ਵੀ ਹੋ ਸਕਦੀ ਹੈ ਤਾਂ ਜੋ ਤੁਸੀਂ ਟੀਚਿਆਂ ''ਤੇ ਇਕਾਗਰ ਰਹਿ ਸਕੋਂ।
ਨਿਰਾਸ਼ਾ ਤੁਹਾਡੀ ਤਰੱਕੀ ਵਿੱਚ ਰੁਕਾਵਟ ਪਾ ਸਕਦੀ ਹੈ ਅਤੇ ਤੁਹਾਡੀ ਪ੍ਰੇਰਣਾ ਨੂੰ ਦੂਰ ਕਰ ਸਕਦੀ ਹੈ, ਜਾਂ ਇਹ ਤੁਹਾਨੂੰ ਸੁਧਾਰ ਕਰਨ ਦੀ ਚੁਣੌਤੀ ਦੇ ਸਕਦੀ ਹੈ।
ਇਹ ਤੁਲਨਾਵਾਂ ਸਰਲ ਭਾਵੇਂ ਲੱਗ ਸਕਦੀਆਂ ਹਨ ਪਰ ਉਹ ਉਨ੍ਹਾਂ ਸ਼ਕਤੀਸ਼ਾਲੀ ਵਿਕਲਪਾਂ ਵੱਲ ਇਸ਼ਾਰਾ ਕਰਦੀਆਂ ਹਨ।
3. ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋ

ਅੱਜ ਕੱਲ੍ਹ ਨਵੀਂ ਔਨਲਾਈਨ ਕਲਾਸ ਲੈਣਾ, ਕੋਈ ਖੇਡ ਖੇਡਣਾ ਜਾਂ ਵਰਚੁਅਲ ਈਵੈਂਟ ਵਿੱਚ ਹਿੱਸਾ ਲੈਣਾ ਪਹਿਲਾਂ ਨਾਲੋਂ ਕਿਤੇ ਸੌਖਾ ਹੈ।
ਕੁਝ ਸਮਾਂ ਪਹਿਲਾਂ, ਮੈਂ ਵਿੰਬਲਡਨ ਚੈਂਪੀਅਨ ਵੀਨਸ ਵਿਲੀਅਮਜ਼ ਨਾਲ ਇੰਸਟਾਗ੍ਰਾਮ ਉੱਪਰ ਇੱਕ ਲਾਈਵ ਕਸਰਤ ਕੀਤੀ, ਜਿੱਥੇ ਉਨ੍ਹਾਂ ਨੇ ਭਾਰ ਦੇ ਰੂਪ ਵਿੱਚ ਬੋਤਲਾਂ ਦੀ ਵਰਤੋਂ ਕੀਤੀ।
ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਕੀਤਾ। ਇਹ ਇੱਕ ਸ਼ਾਨਦਾਰ ਅਤੇ ਯਾਦਗਾਰੀ ਅਨੁਭਵ ਸਾਬਤ ਹੋਇਆ।
ਕਸਰਤ ਦਾ ਮੁਸ਼ਕਲ ਹੋਣਾ ਜ਼ਰੂਰੀ ਨਹੀਂ ਹੈ ਸਗੋਂ ਇਹ ਤੁਹਾਡੇ ਮੌਜੂਦਾ ਪੱਧਰ ਤੋਂ ਉੱਚਾ ਜਾਂ ਤੁਹਾਡੇ ਆਰਾਮਦਾਇਕ ਦਾਇਰੇ ਤੋਂ ਬਾਹਰ ਦੀ ਕੋਈ ਵੀ ਗਤੀਵਿਧੀ ਜਾਂ ਚੀਜ਼ ਹੋ ਸਕਦੀ ਹੈ।
4. ਦੂਜੇ ਲੋਕਾਂ ਨਾਲ ਗੱਲਬਾਤ ਕਰੋ
ਮਦਦ ਮੰਗਣ ਦੇ ਯੋਗ ਹੋਣਾ, ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹਿਣਾ, ਅਤੇ ਸਰਗਰਮੀ ਨਾਲ ਉਤਸ਼ਾਹਜਨਕ ਅਤੇ ਮਦਦਗਾਰ ਰਿਸ਼ਤਿਆਂ ਨੂੰ ਉਤਸ਼ਾਹਤ ਕਰਨ ਨਾਲ ਨਾ ਸਿਰਫ਼ ਤੁਹਾਨੂੰ ਚਿੰਤਾ ਨੂੰ ਦੂਰ ਰੱਖਣ ਵਿੱਚ ਮਦਦ ਮਿਲਦੀ ਹੈ, ਬਲਕਿ ਇਹ ਭਾਵਨਾ ਵੀ ਮਜ਼ਬੂਤ ਹੁੰਦੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ।
ਇਸ ਨੂੰ ਸਮਝਾਉਣਾ ਸੌਖਾ ਨਹੀਂ ਹੈ, ਪਰ ਇਹ ਵਿਸ਼ਵਾਸ ਅਤੇ ਭਾਵਨਾ ਕਿ ਤੁਸੀਂ ਅਜਿਹੇ ਲੋਕਾਂ ਨਾਲ ਘਿਰੇ ਹੋਏ ਹੋ ਜੋ ਤੁਹਾਡੀ ਪਰਵਾਹ ਕਰਦੇ ਹਨ।
ਬਹੁਤ ਜ਼ਿਆਦਾ ਤਣਾਅ ਦੇ ਸਮੇਂ ਮਹੱਤਵਪੂਰਣ ਹੁੰਦਾ ਹੈ। ਉਦੋਂ ਜਦੋਂ ਤੁਹਾਨੂੰ ਆਪਣੀ ਵੈੱਲਬੀਇੰਗ ਨੂੰ ਕਾਇਮ ਰੱਖਣ ਲਈ ਖ਼ੁਦ ਹੀ ਮਿਹਨਤ ਕਰਨੀ ਪੈਂਦੀ ਹੈ।

ਜਦੋਂ ਅਸੀਂ ਨੁਕਸਾਨ ਜਾਂ ਕਿਸੇ ਹੋਰ ਕਿਸਮ ਦੀ ਪ੍ਰੇਸ਼ਾਨੀ ਦਾ ਸ਼ਿਕਾਰ ਹੁੰਦੇ ਹਾਂ, ਤਾਂ ਪਿੱਛੇ ਹਟਣਾ ਸੁਭਾਵਿਕ ਹੈ।
ਅਸੀਂ ਸੋਗ ਵਿੱਚ ਡੁੱਬੇ ਹੋਏ ਪਸ਼ੂਆਂ ਨੂੰ ਵੀ ਇਸ ਤਰ੍ਹਾਂ ਕਰਦਿਆਂ ਦੇਖ ਸਕਦੇ ਹਾਂ।
ਹਾਲਾਂਕਿ, ਤੁਹਾਡੇ ਕੋਲ ਖੁਦ ਨੂੰ ਉਨ੍ਹਾਂ ਲੋਕਾਂ ਵਿੱਚ ਲੈ ਜਾ ਸਕਣ ਦੀ ਸ਼ਕਤੀ ਵੀ ਹੈ, ਜੋ ਤੁਹਾਡੀ ਦੇਖਭਾਲ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ।
5. ਸਕਾਰਾਤਮਕ ਸਵੈ-ਟਵੀਟ ਕਰਨ ਦਾ ਅਭਿਆਸ ਕਰੋ
ਆਰਟਿਸਟ ਲਿਨ-ਮੈਨੁਅਲ ਮਿਰਾਂਡਾ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਉਹ ਦਿਨ ਦੀ ਸ਼ੁਰੂਆਤ ਅਤੇ ਅੰਤ ਵਿੱਚ ਭੇਜੇ ਜਾਣ ਵਾਲੇ ਆਪਣੇ ਟਵੀਟਾਂ ਬਾਰੇ ਗੱਲ ਕਰਦੇ ਹਨ।
ਇਸ ਵਿੱਚ, ਉਹ ਉਤਸ਼ਾਹਜਨਕ, ਛੋਟੇ ਸੰਦੇਸ਼ ਸਾਂਝੇ ਕਰਦੇ ਹਨ ਜੋ ਮਜ਼ੇਦਾਰ, ਵਿਲੱਖਣ ਅਤੇ ਸਮੁੱਚੇ ਤੌਰ ''ਤੇ ਦਿਲਕਸ਼ ਹਨ।
ਜੇ ਤੁਸੀਂ ਉਨ੍ਹਾਂ ਦੀਆਂ ਇੰਟਰਵਿਊ ਦੇਖੋਂ ਤਾਂ ਤੁਸੀਂ ਇੱਕ ਅੰਦਰੂਨੀ ਤੌਰ ''ਤੇ ਮਜ਼ਬੂਤ ਅਤੇ ਆਸ਼ਾਵਾਦੀ ਵਿਅਕਤੀ ਵੇਖੋਗੇ।
ਤੁਸੀਂ ਇੰਨੇ ਲਚਕੀਲੇ, ਉਤਪਾਦਕ ਅਤੇ ਰਚਨਾਤਮਕ ਕਿਵੇਂ ਬਣ ਸਕਦੇ ਹੋ?

ਸਪੱਸ਼ਟ ਤੌਰ ''ਤੇ ਜਵਾਬ ਦਾ ਇੱਕ ਹਿੱਸਾ ਸਕਾਰਾਤਮਕ ਰੀਮਾਈਂਡਰ ਹਨ।
ਜਰੂਰੀ ਨਹੀਂ ਕਿ ਤੁਸੀਂ ਲੋਕਾਂ ਨੂੰ ਦੱਸਦੇ ਫਿਰੋਂ ਕਿ ਤੁਹਾਨੂੰ ਕੀ ਸਕਾਰਮਤਮਿਕ ਰੱਖਦਾ ਹੈ। ਬਸ ਦਿਨ ਦੀ ਸ਼ੁਰੂਆਤ ਵਿੱਚ ਜਾਂ ਅੰਤ ਵਿੱਚ ਆਪਣੇ ਆਪ ਨੂੰ ਇਨ੍ਹਾਂ ਬਾਰੇ ਦੱਸੋ/ਯਾਦ ਕਰਵਾਓ।
ਜੇ ਤੁਹਾਨੂੰ ਮੁਸ਼ਕਿਲ ਆਉਂਦੀ ਹੈ, ਤਾਂ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਕੋਈ ਵਿਅਕਤੀ ਜੋ ਤੁਹਾਡੀ ਜ਼ਿੰਦਗੀ ਵਿੱਚ ਮਹੱਤਵਪੂਰਣ ਰਿਹਾ ਹੈ (ਭਰਾ, ਦੋਸਤ, ਸਲਾਹਕਾਰ, ਪਿਤਾ) ਤੁਹਾਨੂੰ ਕੀ ਕਹੇਗਾ ਅਤੇ ਫਿਰ ਟਵੀਟ ਲਿਖੋ ਜਾਂ ਆਪਣੇ ਆਪ ਨੂੰ ਕਹੋ।
6. ਆਪਣੇ ਆਪ ਨੂੰ ਕੁਦਰਤ ਵਿੱਚ ਲੀਨ ਕਰੋ

ਵਿਗਿਆਨ ਨੇ ਸਿੱਧ ਹੈ ਕਿ ਕੁਦਰਤ ਵਿੱਚ ਸਮਾਂ ਬਿਤਾਉਣਾ ਸਾਡੀ ਮਾਨਸਿਕ ਸਿਹਤ ਲਈ ਵਧੀਆ ਹੈ।
ਕੁਝ ਅਧਿਐਨਾਂ ਮੁਤਾਬਕ ਇਹ ਤੁਹਾਡੀ ਭਾਵਨਾਤਮਕ ਤੰਦਰੁਸਤੀ ਅਤੇ ਲਚਕਤਾ ਵਿੱਚ ਵਾਧਾ ਕਰ ਸਕਦਾ ਹੈ।
ਕੁਦਰਤ ਵਿੱਚ ਆਪਣੇ ਆਪ ਨੂੰ ਲੀਨ ਕਰਨ ਲਈ ਤੁਹਾਨੂੰ ਜੰਗਲ ਦੇ ਕੋਲ ਰਹਿਣ ਦੀ ਜ਼ਰੂਰਤ ਨਹੀਂ ਹੈ। ਨੇੜਲਾ ਪਾਰਕ ਜਾਂ ਕੋਈ ਸ਼ਾਂਤ ਹਰਾ ਮਹੌਲ ਜਿੱਥੇ ਬਹੁਤੇ ਲੋਕ ਨਾ ਹੋਣ ਵੀ ਕੰਮ ਸਾਰ ਸਕਦਾ ਹੈ।
ਆਵਾਜ਼ਾਂ, ਸੁਗੰਧਾਂ ਅਤੇ ਦ੍ਰਿਸ਼ਾਂ ਪ੍ਰਤੀ ਸੁਚੇਤ ਹੋਵੋ। ਕੁਦਰਤੀ ਸੰਸਾਰ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੀਆਂ ਸਾਰੀਆਂ ਇੰਦਰੀਆਂ ਦੀ ਵਰਤੋਂ ਕਰੋ।
ਇਹ ਕਸਰਤ ਤੁਹਾਡੀ ਸਮੁੱਚੀ ਬੁਰੇ ਹਾਲਾਤ/ਭਾਵਨਾਵਾਂ ਵਿੱਚੋਂ ਉਭਰਨ ਦੀ ਸਮਰੱਥਾ ਨੂੰ ਵਧਾਉਂਦੀ ਹੈ, ਕਿਉਂਕਿ ਇਹ ਇੱਕ ਕਿਸਮ ਦੀ ਊਰਜਾ ਬਹਾਲੀ ਵਜੋਂ ਕੰਮ ਕਰਦੀ ਹੈ ਅਤੇ ਤੁਹਾਡੇ ਸੰਤੁਲਨ ਕਾਇਮ ਰੱਖਦੀ ਹੈ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
- ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’
https://www.youtube.com/watch?v=q_U7NetMT3A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d214ebab-e16c-44d6-bc8a-d2a8655e61f7'',''assetType'': ''STY'',''pageCounter'': ''punjabi.international.story.58538571.page'',''title'': ''ਮਾਨਸਿਕ ਸਿਹਤ: ਚਿੰਤਾ ਤੇ ਨਿਰਾਸ਼ਾ ਤੋਂ ਬਚਣ ਲਈ ਦਿਮਾਗ ਦੀਆਂ ਇਹ 6 ਕਸਰਤਾਂ ਲਾਹੇਵੰਦ ਹੋ ਸਕਦੀਆਂ ਹਨ'',''author'': ''ਰਿਪੋਰਟ '',''published'': ''2021-09-13T13:34:49Z'',''updated'': ''2021-09-13T13:34:49Z''});s_bbcws(''track'',''pageView'');