ਭਾਜਪਾ ਦੇ ਮੁੱਖ ਮੰਤਰੀ ਚੁੱਪਚਾਪ ਕਿਉਂ ਹਟ ਜਾਂਦੇ ਹਨ ਤੇ ਕਾਂਗਰਸ ''''ਚ ਅਜਿਹਾ ਕਿਉਂ ਨਹੀਂ ਹੁੰਦਾ

Monday, Sep 13, 2021 - 06:53 AM (IST)

ਭਾਜਪਾ ਦੇ ਮੁੱਖ ਮੰਤਰੀ ਚੁੱਪਚਾਪ ਕਿਉਂ ਹਟ ਜਾਂਦੇ ਹਨ ਤੇ ਕਾਂਗਰਸ ''''ਚ ਅਜਿਹਾ ਕਿਉਂ ਨਹੀਂ ਹੁੰਦਾ

''ਮੈਂ ਮੰਨਦਾ ਹਾਂ ਕਿ ਗੁਜਰਾਤ ਦੇ ਵਿਕਾਸ ਦੀ ਯਾਤਰਾ ਨਵੀਂ ਅਗਵਾਈ ਵਿੱਚ ਨਵੀਂ ਊਰਜਾ ਅਤੇ ਜੋਸ਼ ਨਾਲ ਚੱਲਦੀ ਰਹਿਣੀ ਚਾਹੀਦੀ ਹੈ। ਇਸੇ ਵਿਚਾਰ ਨਾਲ ਮੈਂ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।''''

ਪੰਜ ਸਾਲ ਤੋਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਵਿਜੇ ਰੁਪਾਣੀ ਨੇ ਇਹ ਕਹਿੰਦੇ ਹੋਏ ਆਪਣਾ ਅਹੁਦਾ ਛੱਡ ਦਿੱਤਾ ਹੈ। ਇਹ ਜ਼ਾਹਿਰ ਹੈ ਕਿ ਅਸਤੀਫ਼ਾ ਦੇਣ ਦਾ ਆਦੇਸ਼ ਉਨ੍ਹਾਂ ਨੂੰ ਕੇਂਦਰੀ ਲੀਡਰਸ਼ਿਪ ਤੋਂ ਮਿਲਿਆ ਸੀ।

ਰੁਪਾਣੀ ਤੋਂ ਬਾਅਦ ਪਾਰਟੀ ਨੇ ਪਹਿਲੀ ਵਾਰ ਦੇ ਵਿਧਾਇਕ ਭੁਪੇਂਦਰ ਪਟੇਲ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ।

ਰੁਪਾਣੀ ਭਾਜਪਾ ਦੇ ਅਜਿਹੇ ਪਹਿਲੇ ਨੇਤਾ ਨਹੀਂ ਹਨ, ਜਿਨ੍ਹਾਂ ਨੂੰ ਕਾਰਜਕਾਲ ਦੇ ਵਿਚਕਾਰ ਹੀ ਅਹੁਦਾ ਛੱਡਣਾ ਪਿਆ ਹੈ।

ਅਜੇ ਡੇਢ ਮਹੀਨਾ ਪਹਿਲਾਂ ਹੀ ਕਰਨਾਟਕ ਦੇ ਕੱਦਾਵਰ ਨੇਤਾ ਬੀਐੱਸ ਯੇਦੀਯੁਰੱਪਾ ਨੂੰ ਪਾਰਟੀ ਨੇ ਮੁੱਖ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਸੀ।

ਗਵਰਨਰ ਨੂੰ ਅਸਤੀਫ਼ਾ ਸੌਂਪਣ ਦੇ ਬਾਅਦ ਯੇਦੀਯੁਰੱਪਾ ਨੇ ਕਿਹਾ ਸੀ ਕਿ ਉਨ੍ਹਾਂ ''ਤੇ ਕੇਂਦਰੀ ਲੀਡਰਸ਼ਿਪ ਦਾ ਕੋਈ ਦਬਾਅ ਨਹੀਂ ਹੈ।

ਯੇਦੀਯੁਰੱਪਾ ਨੇ ਇਹ ਵੀ ਕਿਹਾ ਸੀ ਕਿ ਉਹ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇਸ ਦਾ ਇੱਕ ਸੰਦੇਸ਼ ਇਹ ਵੀ ਸੀ ਕਿ ਉਨ੍ਹਾਂ ਦੇ ਸੀਐੱਮ ਰਹਿੰਦੇ ਹੋਏ ਪਾਰਟੀ ਨੂੰ ਲੱਗ ਰਿਹਾ ਸੀ ਕਿ ਪਾਰਟੀ ਕਮਜ਼ੋਰ ਹੋ ਰਹੀ ਹੈ।

ਇਹ ਵੀ ਪੜ੍ਹੋ:

ਉੱਤਰਾਖੰਡ ਦੇ ਤੀਰਥ ਸਿੰਘ ਰਾਵਤ ਤਾਂ ਮੁੱਖ ਮੰਤਰੀ ਦੀ ਕੁਰਸੀ ''ਤੇ ਸਹੀ ਢੰਗ ਨਾਲ ਬੈਠ ਵੀ ਨਹੀਂ ਸਕੇ ਸਨ ਕਿ ਪਾਰਟੀ ਨੇ ਉਨ੍ਹਾਂ ਨੂੰ ਹਟਾਉਣ ਦਾ ਫੈਸਲਾ ਕਰ ਲਿਆ।

ਇਸੇ ਸਾਲ ਮਾਰਚ ਵਿੱਚ ਤ੍ਰਿਵੇਂਦਰ ਸਿੰਘ ਰਾਵਤ ਨੂੰ ਹਟਾਏ ਜਾਣ ਦੇ ਬਾਅਦ ਤੀਰਥ ਸਿੰਘ ਰਾਵਤ ਵੱਡੇ ਚਾਅ ਨਾਲ ਕੁਰਸੀ ''ਤੇ ਬੈਠੇ ਸਨ।

ਪਰ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਹੀ ਉਨ੍ਹਾਂ ਨੂੰ ਕੁਰਸੀ ਖਾਲੀ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਅਤੇ ਉਨ੍ਹਾਂ ਨੇ ਚੁੱਪਚਾਪ ਉਸ ਨੂੰ ਸਵੀਕਾਰ ਕਰ ਲਿਆ।

ਅਸਾਮ ਵਿੱਚ ਵੀ ਪਾਰਟੀ ਨੇ ਸਰਬਾਨੰਦ ਸੋਨੋਵਾਲ ਦੀ ਜਗ੍ਹਾ ਹਿੰਮਤ ਬਿਸਵਾ ਸਰਮਾ ਨੂੰ ਸੀਐੱਮ ਬਣਾਇਆ। ਸੋਨੋਵਾਲ ਹੁਣ ਕੇਂਦਰ ਵਿੱਚ ਮੰਤਰੀ ਹਨ।

ਇਨ੍ਹਾਂ ਵਿੱਚੋਂ ਕਿਸੇ ਵੀ ਨੇਤਾ ਨੇ ਕਿਸੇ ਤਰ੍ਹਾਂ ਦਾ ਵਿਰੋਧ ਜਾਂ ਅਸੰਤੋਸ਼ ਦਰਜ ਨਹੀਂ ਕੀਤਾ ਹੈ।

ਵਿਸ਼ਲੇਸ਼ਕ ਮੰਨਦੇ ਹਨ ਕਿ ਇਸ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਹਟਾਏ ਗਏ ਨੇਤਾ ਇਹ ਗੱਲ ਜਾਣਦੇ ਹਨ ਕਿ ਉਨ੍ਹਾਂ ਦੇ ਬੋਲਣ ਦਾ ਬਹੁਤ ਜ਼ਿਆਦਾ ਅਸਰ ਨਹੀਂ ਹੋਵੇਗਾ ਅਤੇ ਪਾਰਟੀ ਵਿੱਚ ਜੋ ਉਨ੍ਹਾਂ ਦੀ ਜਗ੍ਹਾ ਹੈ, ਉਹ ਉਸ ਨੂੰ ਵੀ ਗੁਆ ਦੇਣਗੇ।

ਇੰਨੀ ਆਸਾਨੀ ਨਾਲ ਨੇਤਾਵਾਂ ਨੂੰ ਕਿਵੇਂ ਹਟਾ ਦਿੰਦੀ ਹੈ ਭਾਜਪਾ?

ਸੀਨੀਅਰ ਪੱਤਰਕਾਰ ਅਤੇ ਰਾਜਨੀਤਕ ਵਿਸ਼ਲੇਸ਼ਕ ਪ੍ਰਦੀਪ ਸਿੰਘ ਮੰਨਦੇ ਹਨ ਕਿ ਭਾਜਪਾ ਇੱਕ ਕਾਡਰ ਆਧਾਰਿਤ ਪਾਰਟੀ ਹੈ, ਜਿਸ ਵਿੱਚ ਕੋਈ ਵੀ ਆਗੂ ਉਦੋਂ ਤੱਕ ਹੀ ਆਗੂ ਹੈ ਜਦੋਂ ਤੱਕ ਕਾਡਰ ਉਸ ਦੇ ਨਾਲ ਹੈ।ਪ੍ਰਦੀਪ ਸਿੰਘ ਕਹਿੰਦੇ ਹਨ, ''''ਕਿਸੇ ਵੀ ਕਾਡਰ ਆਧਾਰਿਤ ਪਾਰਟੀ ਵਿੱਚ ਕੋਈ ਆਗੂ ਉਦੋਂ ਤੱਕ ਆਗੂ ਰਹਿੰਦਾ ਹੈ, ਜਦੋਂ ਤੱਕ ਕਾਡਰ ਨਾਲ ਰਹਿੰਦਾ ਹੈ। ਜਿਸ ਦਿਨ ਕਾਡਰ ਸਾਥ ਛੱਡ ਦਿੰਦਾ ਹੈ, ਆਗੂ ਦੀ ਰਾਜਨੀਤਕ ਹੈਸੀਅਤ ਨਹੀਂ ਰਹਿ ਜਾਂਦੀ।”

“ਆਗੂ ਨੂੰ ਵੀ ਪਤਾ ਹੁੰਦਾ ਹੈ ਕਿ ਜੇਕਰ ਉਹ ਬਗਾਵਤ ਕਰਨਗੇ ਤਾਂ ਨਤੀਜਾ ਕੀ ਹੋ ਸਕਦਾ ਹੈ। ਯੂਪੀ ਦੇ ਕਲਿਆਣ ਸਿੰਘ, ਗੁਜਰਾਤ ਦੇ ਸ਼ੰਕਰ ਸਿੰਘ ਵਾਘੇਲਾ ਅਤੇ ਮੱਧ ਪ੍ਰਦੇਸ਼ ਦੀ ਉਮਾ ਭਾਰਤੀ ਇਸ ਦਾ ਉਦਾਹਰਨ ਹੈ। ਪਾਰਟੀ ਵਿੱਚ ਸਮਰਥਨ ਨਾ ਰਹਿਣ ''ਤੇ ਇਨ੍ਹਾਂ ਨੇਤਾਵਾਂ ਨੂੰ ਅਹੁਦਾ ਤੋਂ ਹਟਾ ਦਿੱਤਾ ਗਿਆ ਸੀ।''''

ਯੇਦੁਰੱਪਾ
Getty Images
ਇਸੇ ਜੁਲਾਈ ਵਿੱਚ ਭਾਜਪਾ ਨੇ ਯੇਦੁਰੱਪਾ ਨੂੰ ਅਹੁਦੇ ਤੋਂ ਹਟਾਇਆ ਸੀ

ਦੂਜੇ ਪਾਸੇ ਸੀਨੀਅਰ ਪੱਤਰਕਾਰ ਵਿਜੇ ਤ੍ਰਿਵੇਦੀ ਰੁਪਾਣੀ ਨੂੰ ਹਟਾਏ ਜਾਣ ਨੂੰ ਇੱਕ ਜ਼ਰੂਰੀ ਸਰਜਰੀ ਦੇ ਤੌਰ ''ਤੇ ਦੇਖਦੇ ਹਨ। ਵਿਜੇ ਤ੍ਰਿਵੇਦੀ ਕਹਿੰਦੇ ਹਨ ਕਿ ਇਸ ਨਾਲ ਪਹਿਲਾਂ ਦੀ ਬਿਮਾਰੀ ਲਾਇਲਾਜ ਹੁੰਦੀ ਹੈ, ਭਾਜਪਾ ਨੇ ਉਸ ਦੀ ਜੜ ਹੀ ਕੱਟ ਦਿੱਤੀ ਹੈ।

ਤ੍ਰਿਵੇਦੀ ਕਹਿੰਦੇ ਹਨ, ''''ਜੇਕਰ ਕੋਈ ਗੰਭੀਰ ਬਿਮਾਰੀ ਹੋ ਗਈ ਹੈ ਅਤੇ ਸਰਜਰੀ ਦੀ ਜ਼ਰੂਰਤ ਹੈ ਤਾਂ ਫਿਰ ਜਿੰਨਾ ਜਲਦੀ ਸਰਜਰੀ ਹੋ ਜਾਵੇ, ਉਹ ਬਿਹਤਰ ਰਹਿੰਦਾ ਹੈ।"

"ਪੈਰਾਸਿਟਾਮੋਲ ਜਾਂ ਪੇਨ ਕਿਲਰ ਦੇ ਕੇ ਕੁਝ ਸਮੇਂ ਲਈ ਦਰਦ ਤਾਂ ਘੱਟ ਹੋ ਜਾਂਦਾ ਹੈ, ਪਰ ਬਿਮਾਰੀ ਵਧਦੀ ਜਾਂਦੀ ਹੈ। ਭਾਜਪਾ ਨੂੰ ਲੱਗਿਆ ਕਿ ਰੁਪਾਣੀ ਹੁਣ ਇਲਾਜ ਨਹੀਂ ਬਿਮਾਰੀ ਬਣ ਗਏ ਹਨ ਤਾਂ ਪਾਰਟੀ ਨੇ ਬਿਮਾਰੀ ਦੀ ਜੜ ਹੀ ਕੱਟ ਦਿੱਤੀ।''''

ਅਹੁਦੇ ਤੋਂ ਹਟਾਏ ਜਾਣ ਦੇ ਬਾਵਜੂਦ ਕਿਸੇ ਖਾਸ ਵਿਰੋਧ ਦੇ ਨਾ ਹੋਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਸ ਸਮੇਂ ਮਜ਼ਬੂਤ ਹੈ ਅਤੇ ਵਿਰੋਧ ਕਰਨ ''ਤੇ ਕੁਝ ਹਾਸਲ ਨਹੀਂ ਹੋਵੇਗਾ।

ਪ੍ਰਦੀਪ ਸਿੰਘ ਕਹਿੰਦੇ ਹਨ, ''''ਮੋਦੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੋ ਅਜਿਹੇ ਆਗੂ ਸਨ, ਜਿਨ੍ਹਾਂ ਵਿੱਚ ਵੋਟਾਂ ਲਿਆਉਣ ਦੀ ਸਮਰੱਥਾ ਸੀ। ਜਿਸ ਨੇਤਾ ਵਿੱਚ ਵੋਟਾਂ ਲਿਆਉਣ ਦੀ ਸਮਰੱਥਾ ਹੁੰਦੀ ਹੈ, ਪਾਰਟੀ ਵਿੱਚ ਉਸੇ ਦੀ ਚੱਲਦੀ ਹੈ।"

ਪ੍ਰਦੀਪ ਸਿੰਘ ਕਹਿੰਦੇ ਹਨ, ''''ਮੋਦੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੋ ਅਜਿਹੇ ਨੇਤਾ ਸਨ ਜਿਨ੍ਹਾਂ ਵਿੱਚ ਵੋਟਾਂ ਹੱਕ ਵਿਚ ਪੁਆਉਣ ਦੀ ਸਮਰੱਥਾ ਸੀ। ਜਿਸ ਨੇਤਾ ਵਿੱਚ ਵੋਟਾਂ ਲਿਆਉਣ ਦੀ ਸਮਰੱਥਾ ਹੁੰਦੀ ਹੈ, ਪਾਰਟੀ ਵਿੱਚ ਉਸੇ ਦੀ ਚੱਲਦੀ ਹੈ।"

"ਭਾਜਪਾ ਵਿੱਚ ਨਰਿੰਦਰ ਮੋਦੀ ਅੱਜ ਅਜਿਹੇ ਨੇਤਾ ਹਨ, ਜਿਨ੍ਹਾਂ ਦੇ ਨਾਂ ''ਤੇ ਵੋਟਾਂ ਮਿਲਦੀਆਂ ਹਨ। ਭਾਜਪਾ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਇਹ ਪਤਾ ਹੈ ਕਿ ਉਨ੍ਹਾਂ ਦੀ ਜਿੱਤ ਵਿੱਚ ਇੱਕ ਵੱਡੀ ਭੂਮਿਕਾ ਨਰਿੰਦਰ ਮੋਦੀ ਦੇ ਕ੍ਰਿਸ਼ਮੇ ਦੀ ਹੈ, ਇਸ ਲਈ ਭਾਜਪਾ ਨੇਤਾ ਕੇਂਦਰੀ ਲੀਡਰਸ਼ਿਪ ਦੇ ਖਿਲਾ਼ਫ ਬੋਲ ਨਹੀਂ ਪਾਉਂਦੇ ਹਨ।''''

ਅਮਿਤ ਸ਼ਾਹ ਤੇ ਮੋਦੀ
Getty Images
ਆਪਣੇ ਘਰੇਲੂ ਮੈਦਾਨ ਵਿੱਚ ਹੋਣ ਵਾਲਾ ਨੁਕਸਾਨ ਮੋਦੀ-ਸ਼ਾਹ ਦੀ ਜੋੜੀ ਨੂੰ ਮਹਿੰਗਾ ਪੈ ਸਕਦਾ ਹੈ

ਰੁਪਾਣੀ ਦੇ ਕੋਈ ਵਿਰੋਧ ਨਾ ਕਰਨ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਉਹ ਜਾਣਦੇ ਹਨ ਕਿ ਉਹ ਆਪਣੇ ਦਮ ''ਤੇ ਵੋਟਾਂ ਹਾਸਿਲ ਨਹੀਂ ਕਰ ਸਕਦੇ ਹਨ।

2017 ਵਿੱਚ ਕੇਂਦਰੀ ਲੀਡਰਸ਼ਿਪ ਨੇ ਹੀ ਉਨ੍ਹਾਂ ਨੂੰ ਬਿਨਾਂ ਕਿਸੇ ਖਾਸ ਸਿਫਾਰਸ਼ ਦੇ ਮੁੱਖ ਮੰਤਰੀ ਬਣਾਇਆ ਸੀ। ਹੁਣ ਜਦੋਂ ਕੇਂਦਰੀ ਲੀਡਰਸ਼ਿਪ ਨੂੰ ਲੱਗ ਰਿਹਾ ਹੈ ਕਿ ਉਹ ਚੱਲ ਨਹੀਂ ਸਕਣਗੇ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।

ਰੁਪਾਣੀ ਨੂੰ ਅਹੁਦਾ ਤੋਂ ਹਟਾਇਆ ਕਿਉਂ ਗਿਆ?

ਇਸ ਦੀ ਵਜ੍ਹਾ ਸਪੱਸ਼ਟ ਹੈ, ਪਾਰਟੀ ਨੂੰ ਲੱਗ ਰਿਹਾ ਹੈ ਕਿ ਅਗਲੇ ਸਾਲ ਦਸੰਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਰੁਪਾਣੀ ਦੀ ਲੀਡਰਸ਼ਿਪ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇਗੀ।

ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜੱਦੀ ਸੂਬਾ ਹੈ। ਵਿਸ਼ਲੇਸ਼ਕ ਮੰਨਦੇ ਹਨ ਕਿ ਪਾਰਟੀ ਇੱਥੇ ਕੋਈ ਖ਼ਤਰਾ ਨਹੀਂ ਉਠਾਉਣਾ ਚਾਹੇਗੀ।

ਪ੍ਰਦੀਪ ਸਿੰਘ ਕਹਿੰਦੇ ਹਨ, ''''2017 ਵਿੱਚ ਰੁਪਾਣੀ ਦੇ ਸੀਐੱਮ ਰਹਿੰਦੇ ਹੋਏ ਭਾਜਪਾ ਮੁਸ਼ਕਿਲ ਨਾਲ ਗੁਜਰਾਤ ਦੀ ਚੋਣ ਜਿੱਤ ਸਕੀ ਸੀ। ਭਾਜਪਾ ਇਹ ਜਾਣਦੀ ਹੈ ਕਿ ਰੁਪਾਣੀ ਬੇਸ਼ੱਕ ਹੀ ਚੰਗੀ ਸਰਕਾਰ ਚਲਾ ਰਹੇ ਹੋਣ, ਪਰ ਉਨ੍ਹਾਂ ਦੇ ਨਾਂ ''ਤੇ ਵੋਟਾਂ ਨਹੀਂ ਮਿਲ ਸਕਣਗੀਆਂ।"

"ਰੁਪਾਣੀ ਨੂੰ ਹਟਾਉਣ ਦਾ ਫੈਸਲਾ ਟਾਈਮਿੰਗ ਦੇ ਹਿਸਾਬ ਨਾਲ ਬਹੁਤ ਸਹੀ ਹੈ। ਚੋਣਾਂ ਤੋਂ ਲਗਭਗ ਸਵਾ ਸਾਲ ਪਹਿਲਾਂ ਰੁਪਾਣੀ ਨੂੰ ਹਟਾਉਣ ਦਾ ਫੈਸਲਾ ਭਾਜਪਾ ਲਈ ਫਾਇਦੇਮੰਦ ਹੋ ਸਕਦਾ ਹੈ।''''

ਵਿਜੇ ਰੁਪਾਣੀ ਨੂੰ ਕਿਸੇ ਦੀ ਸਿਫਾਰਸ਼ ''ਤੇ ਗੁਜਰਾਤ ਦਾ ਸੀਐੱਮ ਨਹੀਂ ਬਣਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਦੋਂ ਹੀ ਇਹ ਤੈਅ ਸੀ ਕਿ ਇਹ ਕੁਝ ਸਮੇਂ ਲਈ ਨਹੀਂ ਹੈ, ਹਾਲਾਂਕਿ ਉਹ ਥੋੜ੍ਹਾ ਸਮਾਂ ਲੰਬਾ ਹੋ ਗਿਆ।

ਹਾਲ ਹੀ ਵਿੱਚ ਹੋਈਆਂ ਸੂਰਤ ਲੋਕਲ ਬਾਡੀ ਚੋਣਾਂ ਵਿੱਚ ਬਿਨਾਂ ਕਿਸੇ ਠੋਸ ਜਨ ਆਧਾਰ ਵਾਲੀ ਆਮ ਆਦਮੀ ਪਾਰਟੀ ਨੇ 27 ਸੀਟਾਂ ਹਾਸਿਲ ਕੀਤੀਆਂ ਹਨ। ਇਸ ਨੇ ਭਾਜਪਾ ਖੇਮੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।

ਰੁਪਾਣੀ ਜੈਨ ਭਾਈਚਾਰੇ ਨਾਲ ਸਬੰਧਤ ਹਨ, ਜਿਸ ਦੀ ਆਬਾਦੀ ਰਾਜ ਵਿੱਚ ਸਿਰਫ਼ ਦੋ ਪ੍ਰਤੀਸ਼ਤ ਹੈ। ਉੱਥੇ ਹੀ ਵੱਡਾ ਰਾਜਨੀਤਕ ਆਧਾਰ ਰੱਖਣ ਵਾਲੇ ਪਾਟੀਦਾਰ ਭਾਈਚਾਰੇ ਵਿੱਚ ਭਾਜਪਾ ਪ੍ਰਤੀ ਨਾਰਾਜ਼ਗੀ ਹੈ।

ਵਿਜੇ ਰੁਪਾਣੀ ਅਤੇ ਮੋਦੀ
ANI
ਰੁਪਾਣੀ ਨੂੰ ਮੋਦੀ ਵੱਲੋਂ ਆਪਣੀ ਉਤਾਧਿਕਾਰੀ ਆਨੰਦੀਬੇਨ ਪਟੇਲ ਦੀ ਥਾਂ ਲਗਾਉਣ ਲਈ ਖ਼ੁਦ ਚੁਣਿਆ ਗਿਆ ਸੀ।

ਵਿਜੇ ਤ੍ਰਿਵੇਦੀ ਕਹਿੰਦੇ ਹਨ, ''''ਵਿਜੇ ਰੁਪਾਣੀ ਜੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕੋਵਿਡ ਦਾ ਪ੍ਰਬੰਧਨ ਨਹੀਂ ਕਰ ਸਕੇ ਅਤੇ ਪਾਰਟੀ ਨੂੰ ਰਾਜਨੀਤਕ ਨੁਕਸਾਨ ਹੋਇਆ। ਇਹ ਗੱਲ ਕਾਫ਼ੀ ਹੱਦ ਤੱਕ ਸਹੀ ਹੋ ਸਕਦੀ ਹੈ।''''

''''ਪਰ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਭਾਜਪਾ ਨੂੰ ਲੱਗ ਰਿਹਾ ਹੈ ਕਿ ਪਾਟੀਦਾਰ ਭਾਈਚਾਰਾ ਉਸ ਤੋਂ ਨਾਰਾਜ਼ ਹੈ ਅਤੇ ਇਸ ਦਾ ਨੁਕਸਾਨ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹੋ ਸਕਦਾ ਹੈ।''''

ਉੱਥੇ ਹੀ ਪ੍ਰਦੀਪ ਸਿੰਘ ਕਹਿੰਦੇ ਹਨ, ''''ਕੋਵਿਡ ਨੂੰ ਲੈ ਕੇ ਰਾਜ ਵਿੱਚ ਅਸੰਤੋਸ਼ ਜ਼ਰੂਰ ਹੈ। ਅਜਿਹਾ ਮੰਨਿਆ ਜਾ ਸਕਦਾ ਹੈ ਕਿ ਵਿਜੇ ਰੁਪਾਣੀ ਦੇ ਜਾਣ ਨਾਲ ਜੋ ਪਾਰਟੀ ਵਿਰੋਧੀ ਭਾਵਨਾ ਜਾਂ ਲਹਿਰ ਸੀ, ਉਹ ਵੀ ਖ਼ਤਮ ਹੋ ਜਾਵੇਗੀ।''''''''

ਰੁਪਾਣੀ ਨੂੰ ਹਟਾਉਣ ਦਾ ਸੰਦੇਸ਼ ਕੀ ਹੈ?

ਵਿਸ਼ਲੇਸ਼ਕ ਮੰਨਦੇ ਹਨ ਕਿ ਇਸ ਦੇ ਸਪੱਸ਼ਟ ਸੰਦੇਸ਼ ਹਨ, ਪਹਿਲਾ ਇਹ ਕਿ ਭਾਜਪਾ ਵਿੱਚ ਉਸੇ ਆਗੂ ਦੀ ਜਗ੍ਹਾ ਰਹੇਗੀ, ਜੋ ਪਾਰਟੀ ਨੂੰ ਚੋਣਾਂ ਵਿੱਚ ਜਿੱਤ ਦਿਵਾਉਣ ਦਾ ਦਮ ਰੱਖਦਾ ਹੋਵੇ ਅਤੇ ਦੂਜਾ ਇਹ ਕਿ ਪਾਰਟੀ ਦੀ ਅਗਵਾਈ ਸੰਗਠਨ ਦੇ ਕੰਮ ''ਤੇ ਬਹੁਤ ਬਾਰੀਕ ਨਜ਼ਰ ਰੱਖ ਰਹੀ ਹੈ।

ਵਿਜੇ ਤ੍ਰਿਵੇਦੀ ਕਹਿੰਦੇ ਹਨ, ''''ਰੁਪਾਣੀ ਨੂੰ ਹਟਾਏ ਜਾਣ ਦਾ ਮਤਲਬ ਹੈ ਕਿ ਪਾਰਟੀ ਦੀ ਜੋ ਲੀਡਰਸ਼ਿਪ ਹੈ, ਉਹ ਪਾਰਟੀ ਦੇ ਅੰਦਰ, ਸੰਗਠਨ ਵਿੱਚ ਜੋ ਕੰਮ ਹੋ ਰਿਹਾ ਹੈ, ਉਸ ''ਤੇ ਬਹੁਤ ਬਾਰੀਕ ਅਤੇ ਗੰਭੀਰ ਨਜ਼ਰ ਰੱਖ ਰਹੀ ਹੈ। ਪਾਰਟੀ ਨੂੰ ਜਦੋਂ ਵੀ ਲੱਗਦਾ ਹੈ ਕਿ ਸੁਧਾਰ ਦੀ ਜ਼ਰੂਰਤ ਹੈ ਤਾਂ ਉਹ ਫੈਸਲਾ ਲੈਂਦੀ ਹੈ।''''

ਤ੍ਰਿਵੇਦੀ ਕਹਿੰਦੇ ਹਨ, ''''ਗਲਤੀ ਨੂੰ ਸੁਧਾਰ ਲੈਣਾ ਗਲਤੀ ਨਹੀਂ ਹੁੰਦੀ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਗਲਤ ਫੈਸਲਾ ਹੋ ਗਿਆ ਹੈ ਤਾਂ ਤੁਸੀਂ ਸਹੀ ਫੈਸਲਾ ਲੈ ਲੈਂਦੇ ਹੋ।

''''ਪਾਰਟੀ ਨੇ ਉਤਰਾਖੰਡ ਵਿੱਚ ਤ੍ਰਿਵੇਂਦਰ ਸਿੰਘ ਰਾਵਤ ਨੂੰ ਹਟਾ ਕੇ ਤੀਰਥ ਸਿੰਘ ਰਾਵਤ ਨੂੰ ਸੀਐੱਮ ਬਣਾਇਆ, ਪਰ ਜਦੋਂ ਪਾਰਟੀ ਨੂੰ ਲੱਗਿਆ ਕਿ ਗਲਤੀ ਹੋ ਗਈ ਹੈ ਤਾਂ ਉਸ ਵਿੱਚ ਸੁਧਾਰ ਵੀ ਕੀਤਾ ਗਿਆ ਅਤੇ ਫਿਰ ਪੁਸ਼ਕਰ ਸਿੰਘ ਧਾਮੀ ਨੂੰ ਸੀਐੱਮ ਬਣਾਇਆ ਗਿਆ।''''

''''ਯਾਨੀ ਭਾਜਪਾ ਆਪਣੇ ਗਲਤ ਫੈਸਲਿਆਂ ਨੂੰ ਸਹੀ ਕਰਨ ਲਈ ਤਿਆਰ ਹੈ ਅਤੇ ਇਸ ਨੂੰ ਲੈ ਕੇ ਪਾਰਟੀ ਵਿੱਚ ਕੋਈ ਝਿਜਕ ਨਹੀਂ ਹੈ।''''

ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਕਹਿੰਦੇ ਹਨ ਕਿ ਭਾਜਪਾ ਇਹ ਸੰਦੇਸ਼ ਵੀ ਦੇ ਰਹੀ ਹੈ ਕਿ ਉਹ ਚੋਣ ਜਿੱਤਣ ਲਈ ਖ਼ਤਰਾ ਮੁੱਲ ਲੈਣ ਲਈ ਵੀ ਤਿਆਰ ਹੈ।

ਪ੍ਰਦੀਪ ਸਿੰਘ ਕਹਿੰਦੇ ਹਨ, ''''ਦੋ ਮੁੱਖ ਮੰਤਰੀਆਂ ਦੇ ਬਾਅਦ ਉਤਰਾਖੰਡ ਵਿੱਚ ਤੀਜਾ ਮੁੱਖ ਮੰਤਰੀ ਬਣਾਉਣਾ ਇੱਕ ਵੱਡੇ ਜੋਖ਼ਮ ਦਾ ਕੰਮ ਸੀ। ਭਾਜਪਾ ਨੇ ਇਹ ਜੋਖ਼ਮ ਲਿਆ ਅਤੇ ਫੈਸਲਾ ਲਿਆ। ਹੁਣ ਲੱਗ ਰਿਹਾ ਹੈ ਕਿ ਭਾਜਪਾ ਦਾ ਇਹ ਫੈਸਲਾ ਸਹੀ ਰਿਹਾ ਹੈ।''''

ਦੂਜੇ ਪਾਸੇ ਵਿਜੇ ਤ੍ਰਿਵੇਦੀ ਕਹਿੰਦੇ ਹਨ, ''''ਪਾਰਟੀ ਲਈ ਨੇਤਾਵਾਂ ਨੂੰ ਹਟਾਉਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਹੈ ਕਿ ਬਾਕੀ ਨੇਤਾਵਾਂ ਨੂੰ ਇਹ ਸੰਕੇਤ ਜਾਂਦਾ ਹੈ ਕਿ ਜੇਕਰ ਉਹ ਗਲਤੀ ਕਰਨਗੇ ਤਾਂ ਉਨ੍ਹਾਂ ਨੂੰ ਵੀ ਹਟਾਇਆ ਜਾ ਸਕਦਾ ਹੈ।"

"ਦੂਜਾ ਇਹ ਵੀ ਸੰਦੇਸ਼ ਦਿੱਤਾ ਜਾਂਦਾ ਹੈ ਕਿ ਕੋਈ ਇੱਕ ਨੇਤਾ ਸੀਐੱਮ ਬਣ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਨੇਤਾਵਾਂ ਲਈ ਮੌਕੇ ਖਤਮ ਹੋ ਗਏ ਹਨ।

ਪਾਰਟੀ ਨੇ ਬਾਕੀ ਸਾਰੇ ਨੇਤਾਵਾਂ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਸਿਰਫ਼ ਉਨ੍ਹਾਂ ਨੇਤਾਵਾਂ ਦੀ ਹੀ ਜਗ੍ਹਾ ਹੈ ਜੋ ਪਾਰਟੀ ਨੂੰ ਚੋਣ ਜਿੱਤਾ ਸਕਦੇ ਹਨ।''''

ਵਿਜੇ ਰੁਪਾਣੀ ਅਤੇ ਅਮਿਤ ਸ਼ਾਹ
ANI
ਰੁਪਣੀ ਦੇ ਨਿੱਜੀ ਸਹਾਇਕ ਅਮਿਤ ਸ਼ਾਹ ਦੇ ਦਿੱਲੀ ਜਾਣ ਤੋਂ ਪਹਿਲਾਂ ਸ਼ਾਹ ਦੇ ਪੀਏ ਰਹਿ ਚੁੱਕੇ ਸਨ

ਭਾਜਪਾ ਦਾ ਫੋਕਸ ਸਿਰਫ਼ ਚੋਣ ਜਿੱਤ ''ਤੇ

ਵਿਸ਼ਲੇਸ਼ਕ ਮੰਨਦੇ ਹਨ ਕਿ ਇਸ ਸਮੇਂ ਭਾਜਪਾ ਲਈ ਉਹੀ ਨੇਤਾ ਅਹਿਮ ਹੈ ਜੋ ਚੋਣਾਂ ਵਿੱਚ ਜਿੱਤ ਦਿਵਾ ਸਕਦਾ ਹੈ। ਜੇਕਰ ਨੇਤਾ ਵਿੱਚ ਜਿੱਤ ਦਿਵਾਉਣ ਦਾ ਦਮ ਹੈ ਤਾਂ ਉਸ ਦੀਆਂ ''ਨਾਕਾਮੀਆਂ ਨੂੰ ਵੀ ਨਜ਼ਰਅੰਦਾਜ਼'' ਕੀਤਾ ਜਾ ਰਿਹਾ ਹੈ।

ਉਦਾਹਰਨ ਦੇ ਤੌਰ ''ਤੇ ਉੱਤਰ ਪ੍ਰਦੇਸ਼ ਵਿੱਚ ਵੀ ਕੋਰੋਨਾ ਦਾ ਕੁਪ੍ਰਬੰਧਨ ਇੱਕ ਮੁੱਦਾ ਰਿਹਾ ਹੈ, ਪਰ ਆਦਿੱਤਿਆਨਾਥ ਨੂੰ ਮੁੱਖ ਮੰਤਰੀ ਅਹੁਦੇ ਤੋਂ ਨਹੀਂ ਹਟਾਇਆ ਗਿਆ ਹੈ, ਬਲਕਿ ਪਾਰਟੀ ਨੇ ਮੁੱਖ ਮੰਤਰੀ ਆਦਿੱਤਾਨਾਥ ਨੂੰ ਹੋਰ ਮਜ਼ਬੂਤ ਕੀਤਾ ਹੈ।

ਵਿਜੇ ਤ੍ਰਿਵੇਦੀ ਕਹਿੰਦੇ ਹਨ, ''''ਭਾਜਪਾ ਨੂੰ ਲੱਗਦਾ ਹੈ ਕਿ ਯੂਪੀ ਵਿੱਚ ਯੋਗੀ ਆਦਿੱਤਿਆਨਾਥ ਅਜੇ ਵੀ ਪਾਰਟੀ ਨੂੰ ਚੋਣ ਜਿੱਤਾ ਸਕਦੇ ਹਨ। ਜਦਕਿ ਗੁਜਰਾਤ ਵਿੱਚ ਪਾਰਟੀ ਨੂੰ ਲੱਗਿਆ ਕਿ ਰੁਪਾਣੀ ਚੋਣ ਨਹੀਂ ਜਿੱਤਾ ਸਕਦੇ ਹਨ। ਨੇਤਾ ਦੀ ਚੋਣ ਜਿੱਤਣ ਦੀ ਸਮਰੱਥਾ ਹੀ ਇਸ ਸਮੇਂ ਸਭ ਤੋਂ ਵੱਡਾ ਫੈਕਟਰ ਹੈ।''''

ਤ੍ਰਿਵੇਦੀ ਕਹਿੰਦੇ ਹਨ, ''''ਜਦੋਂ ਪਾਰਟੀ ਨੂੰ ਲੱਗਿਆ ਕਿ ਕਰਨਾਟਕ ਵਿੱਚ ਯੇਦੀਯੁਰੱਪਾ ਨਾਲ ਚੋਣ ਨਹੀਂ ਜਿੱਤੀ ਜਾ ਸਕੇਗੀ ਤਾਂ ਪਾਰਟੀ ਨੇ ਇੰਨੇ ਵੱਡੇ ਨੇਤਾ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਕਿਉਂਕਿ ਪਾਰਟੀ ਲਈ ਚੋਣ ਜਿੱਤਣਾ ਸਭ ਤੋਂ ਅਹਿਮ ਹੈ। ਵਿਜੇ ਰੁਪਾਣੀ ਨੂੰ ਹਟਾਉਣ ਦਾ ਫੈਸਲਾ ਪਾਰਟੀ ਦੀ ਰਾਜਨੀਤਕ ਜ਼ਰੂਰਤ ਦੀ ਵਜ੍ਹਾ ਨਾਲ ਲਿਆ ਗਿਆ ਹੈ।''''

ਪੰਜਾਬ ਤੇ ਹੋਰ ਸੂਬਿਆਂ ਵਿੱਚ ਇਸ ਤਰ੍ਹਾਂ ਦੇ ਫੈਸਲੇ ਕਿਉਂ ਨਹੀਂ ਕਰ ਸਕਦੀ?

ਸੋਨੀਆ ਗਾਂਧੀ
Getty Images
ਵਿਸ਼ਲੇਸ਼ਕ ਮੰਨਦੇ ਹਨ ਕਿ ਇਸ ਸਮੇਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਕਮਜ਼ੋਰ ਹੈ ਇਸੇ ਕਾਰਨ ਪਾਰਟੀ ਤੋਂ ਵੱਡੇ ਫ਼ੈਸਲੇ ਨਹੀਂ ਲਏ ਜਾ ਰਹੇ

ਭਾਰਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੱਤਾ ਵਿੱਚ ਰਹੀ ਕਾਂਗਰਸ ਪਾਰਟੀ ਨੇ ਵੀ ਹਾਲ ਹੀ ਦੇ ਮਹੀਨਿਆਂ ਵਿੱਚ ਅੰਦਰੂਨੀ ਕਲੇਸ਼ ਦਾ ਸਾਹਮਣਾ ਕੀਤਾ ਹੈ, ਪਰ ਪਾਰਟੀ ਕੋਈ ਵੱਡਾ ਫੈਸਲਾ ਨਹੀਂ ਲੈ ਸਕੀ ਹੈ।

ਛੱਤੀਸਗੜ੍ਹ, ਰਾਜਸਥਾਨ ਅਤੇ ਪੰਜਾਬ ਵਿੱਚ ਖੇਤਰੀ ਆਗੂਆਂ ਦਾ ਕਲੇਸ਼ ਜੱਗ ਜ਼ਾਹਿਰ ਹੈ। ਮੱਧ ਪ੍ਰਦੇਸ਼ ਅਤੇ ਕਰਨਾਟਕ ਵਿੱਚ ਪਾਰਟੀ ਬਗਾਵਤ ਦੀ ਵਜ੍ਹਾ ਨਾਲ ਸੱਤਾ ਵੀ ਗੁਆ ਚੁੱਕੀ ਹੈ।

ਵਿਸ਼ਲੇਸ਼ਕ ਮੰਨਦੇ ਹਨ ਕਿ ਇਸ ਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕਮਜ਼ੋਰ ਹੋ ਚੁੱਕੀ ਹੈ ਅਤੇ ਇਸ ਲਈ ਹੀ ਖੇਤਰੀ ਨੇਤਾ ਖੁੱਲ੍ਹ ਕੇ ਵਿਰੋਧ ਦਰਜ ਕਰਵਾ ਰਹੇ ਹਨ।

ਪ੍ਰਦੀਪ ਸਿੰਘ ਕਹਿੰਦੇ ਹਨ, ''''ਕਾਂਗਰਸ ਦੇ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈ ਸਕਣ ਦੇ ਦੋ ਕਾਰਨ ਹਨ। ਪਹਿਲਾ ਕਾਰਨ ਤਾਂ ਇਹੀ ਹੈ ਕਿ ਕੇਂਦਰੀ ਲੀਡਰਸ਼ਿਪ ਕਮਜ਼ੋਰ ਹੋ ਗਈ ਹੈ।"

"ਦੂਜਾ ਕਾਰਨ ਇਹ ਹੈ ਕਿ ਗਾਂਧੀ ਪਰਿਵਾਰ ਦੀ ਵੋਟ ਹਾਸਿਲ ਕਰਨ ਦੀ ਸਮਰੱਥਾ ਘੱਟ ਹੋ ਗਈ ਹੈ। ਅੱਜ ਤੋਂ ਦਸ-ਪੰਦਰਾਂ ਸਾਲ ਪਹਿਲਾਂ ਜੇਕਰ ਸੋਨੀਆ ਗਾਂਧੀ ਦਿੱਲੀ ਤੋਂ ਇੱਕ ਫੋਨ ਵੀ ਕਰ ਦਿੰਦੀ ਤਾਂ ਰਾਜ ਵਿੱਚ ਬਿਨਾਂ ਕਿਸੇ ਵਿਰੋਧ ਦੇ ਲੀਡਰਸ਼ਿਪ ਵਿੱਚ ਤਬਦੀਲੀ ਹੋ ਜਾਂਦੀ ਸੀ।

"ਪਰ ਅੱਜ ਸਥਿਤੀ ਇਹ ਹੈ ਕਿ ਕਾਂਗਰਸ ਦੇ ਖੇਤਰੀ ਨੇਤਾ ਦਿੱਲੀ ਵਿੱਚ ਗਾਂਧੀ ਪਰਿਵਾਰ ਨੂੰ ਆਪਣੀ ਤਾਕਤ ਦਿਖਾ ਕੇ ਚਲੇ ਜਾਂਦੇ ਹਨ।''''

ਸਿੰਘ ਕਹਿੰਦੇ ਹਨ, ''''ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੇਂਦਰ ਕਮਜ਼ੋਰ ਹੁੰਦਾ ਹੈ, ਉਦੋਂ ਖੇਤਰੀ ਲੀਡਰ ਸਿਰ ਚੁੱਕਦੇ ਹਨ। ਕਾਂਗਰਸ ਵਿੱਚ ਕੇਂਦਰੀ ਲੀਡਰਸ਼ਿਪ ਕਮਜ਼ੋਰ ਹੋ ਗਈ ਹੈ। ਹਾਈ ਕਮਾਨ ਕਮਜ਼ੋਰ ਹੋ ਗਿਆ ਹੈ, ਇਸ ਲਈ ਤਾਕਤ ਰੱਖਣ ਵਾਲੇ ਖੇਤਰੀ ਨੇਤਾ ਵਿਰੋਧ ਦੇ ਸੁਰ ਅਪਣਾ ਰਹੇ ਹਨ।''''

ਇਹ ਵੀ ਪੜ੍ਹੋ:

https://www.youtube.com/watch?v=q_U7NetMT3A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''de299905-43c6-473b-ab55-f6020e7860d5'',''assetType'': ''STY'',''pageCounter'': ''punjabi.india.story.58538577.page'',''title'': ''ਭਾਜਪਾ ਦੇ ਮੁੱਖ ਮੰਤਰੀ ਚੁੱਪਚਾਪ ਕਿਉਂ ਹਟ ਜਾਂਦੇ ਹਨ ਤੇ ਕਾਂਗਰਸ \''ਚ ਅਜਿਹਾ ਕਿਉਂ ਨਹੀਂ ਹੁੰਦਾ'',''author'': ''ਦਿਲਨਵਾਜ਼ ਪਾਸ਼ਾ'',''published'': ''2021-09-13T01:16:57Z'',''updated'': ''2021-09-13T01:16:57Z''});s_bbcws(''track'',''pageView'');

Related News