ਕ੍ਰਿਸਗੇਲ ਨੂੰ ਪੰਜਾਬੀ ਪਹਿਰਾਵੇ ਵਿੱਚ ਦੇਖ ਟਵਿੱਟਰ ’ਤੇ ਚਰਚਾ, ਉਨ੍ਹਾਂ ਨੂੰ ਪੰਜਾਬ ਦਾ ਸੀਐੱਮ ਬਣਾਉਣ ਬਾਰੇ ਕਿਉਂ ਹੋ ਰਹੀ - ਸੋਸ਼ਲ
Sunday, Sep 12, 2021 - 05:08 PM (IST)

ਕੌਮਾਂਤਰੀ ਕ੍ਰਿਕਟ ਖਿਡਾਰੀ ਕ੍ਰਿਸ ਗੇਲ ਨੇ "ਪੰਜਾਬੀ ਡੈਡੀ" ਦਾ ਇੱਕ ਪੋਸਟਰ ਆਪਣੇ ਟਵਿੱਟਰ ਅਕਾਉਂਟ ਤੋਂ ਸਾਂਝਾ ਕੀਤਾ ਹੈ।
ਪੋਸਟਰ ਵਿੱਚ ਉਹ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਵਿੱਚ ਕਿਸੇ ਮਲਵਈ ਗੱਭਰੀ ਵਾਂਗ ਨੀਲਾ ਕੁਰਤਾ, ਸੰਮਾਂ ਵਾਲੀ ਡਾਂਗ, ਅਤੇ ਪੀਲੀ ਪੱਗ ਨਾਲ ਕਾਲੀਆਂ ਐਨਕਾਂ ਲਗਾ ਕੇ ਸਜੇ ਬੈਠੇ ਹਨ।
ਇਹ ਅਜੇ ਨਹੀਂ ਪਤਾ ਲਗਿਆ ਹੈ ਕਿ ਇਹ ਕੋਈ ਗਾਣੇ ਦਾ ਪੋਸਟਰ ਹੈ ਜਾਂ ਕਿਸੇ ਪ੍ਰੋਜੈਕਟ ਦਾ ਹੈ।
https://twitter.com/henrygayle/status/1436743145950261255?s=21
ਉਨ੍ਹਾਂ ਦੀ ਨਵੀਂ ਅਤੇ ਠੇਠ ਪੰਜਾਬੀ ਦਿੱਖ ਦੇਖ ਕੇ ਟਵਿੱਟਰ ਵਾਸੀਆਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ:
- ਅਫ਼ਗਾਨਿਸਤਾਨ: ''ਤਾਲਿਬਾਨ ਨੇ ਮੈਨੂੰ ਕਿਹਾ ਸ਼ੁਕਰ ਮਨਾ ਕਿ ਤੇਰਾ ਸਿਰ ਕਲਮ ਨਹੀਂ ਕੀਤਾ''
- ਜਦੋਂ 21 ਜਵਾਨ ਹਜ਼ਾਰਾਂ ਲੜਾਕਿਆਂ ਦੇ ਸਾਹਮਣੇ ਡਟੇ
- ਬ੍ਰਾਅ ''ਚ ਛਿਪਕਲੀ ਨੇ 6400 ਕਿਲੋਮੀਟਰ ਦਾ ਸਫ਼ਰ ਇੰਝ ਤੈਅ ਕੀਤਾ
ਪ੍ਰਥਮ ਨਾਮ ਦੇ ਇੱਕ ਟਵਿੱਟਰ ਵਰਤਣ ਵਾਲੇ ਨੇ ਲਿਖਿਆ, “ਨਹੀਂ ਪੰਜਾਬੀ ਪਿੰਡ ਦੀਆਂ ਕੁੜੀਆਂ ਨੇ ਇਹ। ਇਹ ਸੰਸਕਾਰੀ ਸਭਿਆਚਾਰ ਨੂੰ ਐਪਰੀਸ਼ੀਏਟ ਕਰਨ ਵਾਲਾ ਗਾਣਾ ਹੋਵੇਗਾ। (ਐਸਾ ਮੈਨੂੰ ਲਗਦਾ ਹੈ।)”
https://twitter.com/prattweets10/status/1436762564260630528
ਭਗਵਾਨ ਜੀ ਨੇ ਲਿਖਿਆ, "ਦੇਖਿਓ ਆਪ ਵਾਲਿਓ ਕਿਤੇ ਇਹਨੂੰ ਸੀਐੱਮ ਉਮੀਦਵਾਰ ਨਾ ਐਲਾਨ ਦੇਣਾ।
https://twitter.com/bhagwan22642583/status/1436778323254792195
ਕੁਈਰ ਸਮੁਰਾਇ ਨੇ ਕ੍ਰਿਸ ਗੇਲ ਬਾਰੇ ਟਿੱਪਣੀ ਕਰਦਿਆਂ ਲਿਖਿਆ,"ਕ੍ਰਿਸ ਗੇਲ ਹੁਣ ਖਿਡਾਰੀ ਘੱਟ ਅਤੇ ਇੱਕ ਫਰੈਂਚਾਈਜ਼ੀ ਦੇ ਬਰੈਂਡ ਅੰਬੈਸਡਰ ਜ਼ਿਆਦਾ ਬਣ ਗਏ ਹਨ। ਇਹ ਦੇਖ ਕੇ ਦੁੱਖ ਹੋ ਰਿਹਾ ਹੈ। ਉਹ ਪੈਸੇ ਬਣਾਉਣ ਲਈ ਸਿਰਫ਼ ਕੋਈ ਸ਼ੋਪੀਸ ਨਹੀਂ ਹਨ।”
https://twitter.com/Atopclassbottom/status/1436752153347985410
ਕੁਨਾਲ ਚੌਧਰੀ ਨੇ ਕ੍ਰਿਸ ਗੇਲ ਨੂੰ ਟੈਗ ਕਰਕੇ ਲਿਖਿਆ ਕਿ ਉਹ ਨਵੀਂ ਵੀਡੀਓ ਦੀ ਉਡੀਕ ਕਰ ਰਹੇ ਹਨ ਅਤੇ "ਆਓ ਚੱਲੋ ਤੁਹਾਡੀ ਅਵਾਜ਼ ਅਤੇ ਮਜ਼ਾਹੀਆ ਵੀਡੀਓਜ਼ ਵਿੱਚ ਕੁੱਝ ਪਾਗਲਪੰਥੀ ਕਰੀਏ।"
https://twitter.com/KunalCh81094935/status/1436767431473565696
ਡੌਬੀ ਨੇ ਕ੍ਰਿਸ ਦੇ ਨਾਮ ਦਾ ਪੰਜਾਬੀਕਰਨ ਕਰਦਿਆਂ ਲਿਖਿਆ,"ਕ੍ਰਿਸਨਜੀਤ ਸਿੰਘ ਜੀ ਗਿੱਲ, ਤਰਨਤਾਰਨ ਤੋਂ ਪਰਚਾ ਭਰਨਗੇ।"
https://twitter.com/DobbyElf_twt/status/1436932192916021250
ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਕ੍ਰਿਸਗੇਲ ਦੀ ਤਾਰੀਫ਼ ਕੀਤੀ ਅਤੇ ਲਿਖਿਆ ਕਿ "ਸਹੀ ਲੱਗ ਰਹੇ ਹੋ।"
https://twitter.com/harbhajan_singh/status/1436749622538477570
ਅਰਸਾਲਨ ਨੇ ਲਿਖਿਆ ਕਿ ''ਭਾਜਪਾ ਇਸ ਨਵੇਂ ਗਾਣੇ ਦਾ ਬਾਈਕਾਟ ਕਰੇਗੀ।''
https://twitter.com/henrygayle/status/1436743145950261255?s=21
ਇਸ ਤੋਂ ਪਹਿਲਾਂ ਕ੍ਰਿਸਗੇਲ ਨੇ ਆਪਣੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ।
https://twitter.com/henrygayle/status/1436376050783735817
ਸਾਹਿਬਦੀਪ ਸਿੰਘ ਨੇ ਲਿਖਿਆ ਕਿ ਕ੍ਰਿਸ ਦੀ ਤਸਵੀਰ ਦੇਖ ਕੇ ਲੋਕ ਇਸ ਬਾਰੇ ਸਰਚ ਕਰਨਗੇ ਅਤੇ ਪਹਿਰਾਵਾ ਗਲੋਬਲ ਪਲੇਟਫਾਰਮ ਉੱਪਰ ਆਵੇਗਾ।
ਕ੍ਰਿਸਗੇਲ ਜਮਾਇਕਾ ਵਿੱਚ ਘਰੇਲੂ ਕ੍ਰਿਕਿਟ ਖੇਡਦੇ ਹਨ ਅਤੇ ਸਾਲ 2018 ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਕਿੰਗਜ਼ ਇਲੈਵਨ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ।
ਆਈਪੀਐੱਲ ਵਿੱਚ ਉਨ੍ਹਾਂ ਨੇ ਆਪਣੀ ਸ਼ੁਰੂਆਤ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦਿਆਂ 2009 ਵਿੱਚ ਕੀਤੀ ਸੀ।
ਉਸ ਤੋਂ ਬਾਅਦ ਉਨ੍ਹਾਂ ਨੇ ਰੌਇਲ ਚੈਲੈਂਜਰਜ਼ ਬੈਂਗਲੋਰ ਲਈ ਵੀ ਆਪਣੀ ਖੇਡ ਦੇ ਜੌਹਰ ਦਿਖਾਏ।
ਆਪੀਐੱਲ ਵਿੱਚ ਬਿਜ਼ਨਸ ਸਟੈਂਡਰਡ ਮੁਤਾਬਕ ਉਨ੍ਹਾਂ ਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ।
ਕੌਮਾਂਤਰੀ ਇੱਕ ਰੋਜ਼ਾ ਕ੍ਰਿਕਿਟ ਵਿੱਚ ਉਨ੍ਹਾਂ ਨੇ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਵਿੱਚ ਟੋਰਾਂਟੋ ਵਿੱਚ ਭਾਰਤ ਖਿਲਾਫ਼ ਖੇਡਦਿਆਂ 11 ਸਿਤੰਬਰ , 1999 ਨੂੰ ਕੀਤੀ ਸੀ।
ਉਸ ਤੋਂ ਬਾਅਦ ਉਨ੍ਹਾਂ ਨੇ ਲਗਭਗ 300 ਮੈਚ ਖੇਡੇ ਹਨ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
- ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’
https://www.youtube.com/watch?v=q_U7NetMT3A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''09d00844-95b7-4d72-b05b-0056adf812a3'',''assetType'': ''STY'',''pageCounter'': ''punjabi.india.story.58536570.page'',''title'': ''ਕ੍ਰਿਸਗੇਲ ਨੂੰ ਪੰਜਾਬੀ ਪਹਿਰਾਵੇ ਵਿੱਚ ਦੇਖ ਟਵਿੱਟਰ ’ਤੇ ਚਰਚਾ, ਉਨ੍ਹਾਂ ਨੂੰ ਪੰਜਾਬ ਦਾ ਸੀਐੱਮ ਬਣਾਉਣ ਬਾਰੇ ਕਿਉਂ ਹੋ ਰਹੀ - ਸੋਸ਼ਲ'',''published'': ''2021-09-12T11:36:53Z'',''updated'': ''2021-09-12T11:36:53Z''});s_bbcws(''track'',''pageView'');