ਬ੍ਰਾਅ ''''ਚ ਛਿਪਕਲੀ ਨੇ 6400 ਕਿਲੋਮੀਟਰ ਦਾ ਸਫ਼ਰ ਇੰਝ ਤੈਅ ਕੀਤਾ
Sunday, Sep 12, 2021 - 03:08 PM (IST)

ਅੰਦਰੂਨੀ ਕੱਪੜਿਆਂ ਨੂੰ ਪਿਆਰ ਕਰਨ ਵਾਲੀ ਇੱਕ ਛਿਪਕਲੀ ਉੱਤਰੀ ਅਮਰੀਕਾ ਦੇ ਬਾਰਬਾਡੋਸ ਤੋਂ ਇੰਗਲੈਂਡ ਦੇ ਯੌਰਕਸ਼ਾਇਰ ''ਚ ਰੋਦਰਹੈਮ ਤੱਕ ਫਲਾਈਟ ਰਾਹੀਂ ਬ੍ਰਾਅ ਦੇ ਅੰਦਰ ਸਫ਼ਰ ਕਰ ਕੇ ਪਹੁੰਚੀ ਹੈ।
ਨਿੱਕੀ ਜਿਹੀ ਇਸ ਛਿਪਕਲੀ ਨੂੰ ਬਾਰਬੀ ਕਿਹਾ ਜਾ ਰਿਹਾ ਹੈ। ਲੀਜ਼ਾ ਰਸੇਲ ਜਦੋਂ ਇੰਗਲੈਂਡ ਦੇ ਦੱਖਣੀ ਯੌਰਕਸ਼ਾਇਰ ਵਿਖੇ ਰੋਦਰਹੈਮ ਵਿੱਚ ਆਪਣੇ ਘਰ ਪਹੁੰਚੀ ਤਾਂ ਆਪਣਾ ਸੂਟਕੇਸ ਖੋਲ੍ਹਿਆ ਤਾਂ ਦੇਖਿਆ ਕਿ ਉਸ ਦੀ ਬ੍ਰਾਅ ਅੰਦਰ ਇਹ ਛਿਪਕਲੀ ਸੀ।
ਲੀਜ਼ਾ ਰਸੇਲ ਨੇ ਕਿਹਾ, ''''ਜਦੋਂ ਇਹ ਹਿੱਲੀ ਤਾਂ ਮੈਂ ਰੌਲਾ ਪਾਇਆ। ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਦੀ ਉਮੀਦ ਤੁਸੀਂ ਲਗਭਗ 6400 ਕਿਲੋਮੀਟਰ (4000 ਮੀਲ) ਦਾ ਸਫ਼ਰ ਤੈਅ ਕਰਨ ਤੋਂ ਬਾਅਦ ਆਪਣੀ ਬ੍ਰਾਅ ਲੱਭਣ ਵੇਲੇ ਕਰਦੇ ਹੋ।''''
ਇਹ ਵੀ ਪੜ੍ਹੋ:
- 9/11 ਹਮਲੇ ਦੀ ਸਾਜ਼ਿਸ਼ ਦੇ 5 ਕਥਿਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅਜੇ ਤੱਕ ਸਿਰੇ ਕਿਉਂ ਨਹੀਂ ਚੜ੍ਹੀ
- ਭਾਰਤੀ ਲੋਕਤੰਤਰ: ਚੋਣਾਂ ਹਾਰਨ ਵਾਲੇ ਦੱਸਦੇ ਹਨ ਕਿ ਭਾਰਤੀ ਸਿਆਸਤ ਦੀ ‘ਦਾਲ ਕਿੰਨੀ ਕਾਲ਼ੀ’ ਹੈ
- ਜਦੋਂ 21 ਸਿੱਖਾਂ ਦਾ 10 ਹਜ਼ਾਰ ਪਠਾਣਾਂ ਨਾਲ ਹੋਇਆ ਸਾਹਮਣਾ
ਬਾਰਬੀ ਹੁਣ ਰੌਇਲ ਸੁਸਾਇਟੀ ਫ਼ਾਰ ਦਿ ਪ੍ਰੀਵੈਂਸ਼ਨ ਆਫ਼ ਕਰੁਐਲਿਟੀ ਟੂ ਐਨੀਮਲਜ਼ (RSPCA) ਕੋਲ ਸੁਰੱਖਿਅਤ ਹੈ।
ਦਰਅਸਲ ਥ੍ਰੀਬਰਗ਼ ''ਚ ਰਹਿੰਦੀ ਲੀਜ਼ਾ ਰਸੇਲ ਆਪਣੀਆਂ ਛੁੱਟੀਆਂ ਕੈਰੀਬੀਅਨ ਮੁਲਕ ਵਿੱਚ ਬਿਤਾਉਣ ਤੋਂ ਬਾਅਦ ਮੰਗਲਵਾਰ (7 ਸਤੰਬਰ) ਨੂੰ ਘਰ ਪਹੁੰਚ ਕੇ ਆਪਣਾ ਸੂਟਕੇਸ ਖਾਲ੍ਹੀ ਕਰ ਰਹੀ ਸੀ।
47 ਸਾਲ ਦੀ ਲੀਜ਼ਾ ਨੂੰ ਲੱਗਿਆ ਕਿ ਉਸ ਦੀ ਬ੍ਰਾਅ ''ਤੇ ਕੋਈ ਦਾਗ ਹੈ ਪਰ ਜਦੋਂ ਉਨ੍ਹਾਂ ਆਪਣੀ ਬ੍ਰਾਅ ਨੂੰ ਹਿਲਾਇਆ ਤਾਂ ਪਤਾ ਲੱਗਿਆ ਕਿ ਇਹ ਤਾਂ ਛਿਪਕਲੀ ਹੈ।
ਲੀਜ਼ਾ ਨੇ ਕਿਹਾ, ''''ਨਿੱਕੀ ਜਿਹੀ ਛਿਪਕਲੀ ਖ਼ੁਸ਼ਕਿਸਮਤ ਸੀ ਕਿ ਮੇਰੀ ਬ੍ਰਾਅ ਸੂਟਕੇਸ ਵਿੱਚ ਸਭ ਤੋਂ ਉੱਤੇ ਪਈ ਸੀ। ਕਿਉਂਕਿ ਬਾਹਰ ਬਹੁਤ ਗਰਮੀ ਸੀ ਇਸ ਲਈ ਮੈਂ ਇਸ ਨੂੰ ਨਹੀਂ ਪਹਿਨਿਆ।''''
ਲੀਜ਼ਾ ਰਸਲ ਨੇ ਦੱਸਿਆ ਕਿ ਛਿਪਕਲੀ ਖੁਸ਼ਕਿਸਮਤ ਸੀ ਕਿ ਉਹ ਜ਼ਿੰਦਾ ਬਚ ਗਈ ਕਿਉਂਕਿ ਲੀਜ਼ਾ ਆਪਣੇ ਸੂਟਕੇਸ ਦੀ ਜ਼ਿਪ ਬੰਦ ਕਰਨ ਲਈ ਉਸ ਉੱਤੇ ਬੈਠੀ ਵੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਛਿਪਕਲੀ ਦਾ ਨਾਮ ਮਸ਼ਹੂਰ ਬਾਰਬੀ ਡੌਲ ਦੇ ਨਾਮ ਉੱਤੇ ਰੱਖਿਆ ਗਿਆ।
ਰੌਇਲ ਸੁਸਾਇਟੀ ਫ਼ਾਰ ਦਿ ਪ੍ਰੀਵੈਂਸ਼ਨ ਆਫ਼ ਕਰੁਐਲਿਟੀ ਟੂ ਐਨੀਮਲਜ਼ (RSPCA) ਇੰਸਪੈਕਟਰ ਨੂੰ ਇਸ ਨਿੱਕੀ ਛਿਪਕਲੀ ਲਈ ਭੇਜਿਆ ਗਿਆ।
ਇੰਸਪੈਕਟਰ ਸੈਂਡਰਾ ਡ੍ਰੈਂਸਫੀਲਡ ਨੇ ਕਿਹਾ ਕਿ ਯੂਕੇ ਵਿੱਚ ਛਿਪਕਲੀ ਨੂੰ ਛੱਡ ਦੇਣ ਗ਼ੈਰ-ਕਾਨੂੰਨੀ ਹੈ, ਕਿਉਂਕਿ ਇਹ ਇੱਕ ਨੌਨ-ਐਕਟਿਵ ਪ੍ਰਜਾਤੀ ਹੈ ਅਤੇ ਇਹ ''''ਸਾਡੇ ਵਾਤਾਵਰਣ ''ਚ ਬੱਚ ਨਹੀਂ ਸਕੇਗੀ।''''
ਬਾਰਬੀ ਨੂੰ ਸੱਪਾਂ ਅਤੇ ਅਜਿਹੇ ਜਾਨਵਰਾਂ ਦੇ ਇੱਕ ਮਾਹਿਰ ਕੋਲ ਭੇਜਿਆ ਗਿਆ ਜਿੱਥੇ ਉਹ ਠੀਕ ਠੀਕ ਹੈ।
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
- ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’
https://www.youtube.com/watch?v=frRyzQHVgiw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''42c94271-e490-4822-9b38-4c92737dd4d5'',''assetType'': ''STY'',''pageCounter'': ''punjabi.international.story.58534578.page'',''title'': ''ਬ੍ਰਾਅ \''ਚ ਛਿਪਕਲੀ ਨੇ 6400 ਕਿਲੋਮੀਟਰ ਦਾ ਸਫ਼ਰ ਇੰਝ ਤੈਅ ਕੀਤਾ'',''published'': ''2021-09-12T09:36:26Z'',''updated'': ''2021-09-12T09:36:26Z''});s_bbcws(''track'',''pageView'');