ਪੂਜਾ ਰਾਣੀ: ਭਿਵਾਨੀ ''''ਚ ਲੁਕ-ਲੁਕ ਕੇ ਬੌਕਸਿੰਗ ਕਰਨ ਤੋਂ ਲੈ ਕੇ ਓਲੰਪਿਕ ਤੱਕ ਦਾ ਸਫ਼ਰ
Saturday, Jul 31, 2021 - 08:52 AM (IST)


ਬੌਕਸਿੰਗ ''ਚ ਇੱਕ ਹੋਰ ਓਲੰਪਿਕ ਤਗਮਾ ਪੱਕਾ ਕਰਵਾਉਣ ਵਾਲੀ ਪੂਜਾ ਰਾਣੀ ਭਾਰਤ ਦੀ ਦੂਜੀ ਮੁੱਕੇਬਾਜ਼ ਬਣ ਸਕਦੀ ਹੈ।
ਪੂਜਾ ਰਾਣੀ ਨੇ ਤਗਮਾ ਪੱਕਾ ਕਰਨ ਲਈ ਚੀਨ ਦੀ ਜਿਸ ਖਿਡਾਰਨ ਨਾਲ ਲੜਨਾ ਹੈ, ਉਸ ਤੋਂ ਉਹ ਤਿੰਨ ਵਾਰ ਪਹਿਲਾ ਹਾਰ ਚੁੱਕੀ ਹੈ।
ਟੋਕੀਓ ਵਿੱਚ ਪਹਿਲਾਂ ਓਲੰਪਿਕ ਖੇਡਣ ਦਾ ਦਬਾਅ ਅਤੇ ਬਹੁਤ ਸਾਰੀਆਂ ਉਮੀਦਾਂ, ਪਰ 75 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡਣ ਵਾਲੀ ਪੂਜਾ ਇਨ੍ਹਾਂ ਸਾਰਿਆਂ ''ਤੇ ਖਰੀ ਉਤਰ ਰਹੀ ਹੈ।
ਇਹ ਵੀ ਪੜ੍ਹੋ:
- ਭਗਤ ਸਿੰਘ : ਕਿੱਥੇ ਪਈਆਂ ਹਨ 160 ਕੇਸ ਫਾਇਲਾਂ, ਜਿਨ੍ਹਾਂ ਨੂੰ ਪੰਜਾਬ ਲਿਆਉਣ ਦੀ ਉੱਠੀ ਮੰਗ
- ਟੋਕੀਓ ਓਲੰਪਿਕਸ: ਲਵਲੀਨਾ ਬੋਰਗੋਹੇਨ ਦੀ ਮੁਹੰਮਦ ਅਲੀ ਤੋਂ ਸ਼ੁਰੂ ਹੋਈ ਕਹਾਣੀ ਓਲੰਪਿਕ ''ਤੇ ਜਾ ਕੇ ਰੁਕੀ
- ਟੋਕੀਓ ਓਲੰਪਿਕ: ਭਾਰਤੀ ਕੁੜੀਆਂ ਦੇ ਹਾਕੀ ਕੋਚ ਨੇ ਦੱਸਿਆ ਕਿ ਟੀਮ ਕਿਉਂ ਹਾਰ ਰਹੀ
ਇੱਕ ਵੇਲਾ ਸੀ ਜਦੋਂ ਸਕੂਲ ਵਿੱਚ ਪੂਜਾ ਨੂੰ ਘਰ ਵਾਲਿਆਂ ਦੇ ਡਰੋਂ, ਲੁਕ-ਲੁਕ ਕੇ ਮੁੱਕੇਬਾਜ਼ੀ ਕਰਨੀ ਪੈਂਦੀ ਸੀ।
ਭਿਵਾਨੀ ਕੋਲ ਹਵਾ ਸਿੰਘ ਬੌਕਸਿੰਗ ਅਕੈਡਮੀ ਵਿੱਚ ਪੂਜਾ ਚੋਰੀ-ਚੋਰੀ ਜਾ ਕੇ ਖੇਡਦੀ ਸੀ। ਉਦੋਂ ਵਿਜੇਂਦਰ ਸਿੰਘ ਨੇ ਮੁੱਕੇਬਾਜ਼ੀ ਵਿੱਚ ਓਲੰਪਿਕ ਮੈਡਲ ਜਿੱਤਿਆ ਸੀ ਅਤੇ ਭਿਵਾਨੀ ਦੀ ਹਵਾ ਵਿੱਚ ਬੌਕਸਿੰਗ ਘੁਲ ਗਈ ਸੀ।
ਬੌਕਸਿੰਗ ਰਿੰਗ ਵਿੱਚ ਮਿਲਣ ਵਾਲਾ ਉਹ ਜੋਸ਼ ਅਜਿਹਾ ਸੀ ਕਿ ਹਰਿਆਣਾ ਵਿੱਚ ਭਿਵਾਨੀ ਨੇੜਿਓਂ ਆਉਣ ਵਾਲੀ ਪੂਜਾ ਵੀ ਬੌਕਸਿੰਗ ਕਰਨ ਲੱਗੀ।
ਪਰ ਪੁਲਿਸ ਵਿੱਚ ਕੰਮ ਕਰਨ ਵਾਲੇ ਪਿਤਾ ਇਸ ਦੇ ਸਖ਼ਤ ਖ਼ਿਲਾਫ਼ ਸਨ।

ਕਈ ਮੀਡੀਆ ਇੰਟਰਵਿਊ ਵਿੱਚ ਪੂਜਾ ਦੱਸਦੀ ਆਈ ਹੈ ਕਿ ਕਿਵੇਂ ਉਨ੍ਹਾਂ ਦੇ ਪਿਤਾ ਨੇ ਸਾਫ਼ ਮਨ੍ਹਾਂ ਕਰ ਦਿੱਤਾ ਸੀ ਕਿ ਕੋਈ ਦੂਜਾ ਖੇਡ ਚੱਲੇਗਾ ਪਰ ਬੌਕਸਿੰਗ ਨਹੀਂ। ਕਾਰਨ ਸੱਟ ਦਾ ਡਰ ਸੀ।
ਦਿਲਚਸਪ ਕਿੱਸਾ
ਪੂਜਾ ਕੁਝ ਦਿਨ ਤਾਂ ਲੁਕ-ਲੁਕ ਕੇ ਬੌਕਸਿੰਗ ਕਰਦੀ ਰਹੀ ਪਰ ਫਿਰ ਪਿਤਾ ਨੂੰ ਪਤਾ ਲੱਗ ਹੀ ਗਿਆ।
ਪੂਜਾ ਨੇ ਆਖ਼ਰੀ ਦਿਨ ਜਾਣ ਦੀ ਇਜਾਜ਼ਤ ਮੰਗੀ ਅਤੇ ਕੋਚ ਸੰਜੇ ਸ਼ਰਮਾ ਨੂੰ ਸਾਰੀ ਗੱਲ ਦੱਸੀ ਅਤੇ ਕੋਚ ਨੇ ਉਨ੍ਹਾਂ ਦੇ ਪਿਤਾ ਨੂੰ ਆਖ਼ਿਰਕਾਰ ਮਨਾਇਆ।
ਪੂਜਾ ਦਿਲਚਸਪ ਕਿੱਸਾ ਸੁਣਾਉਂਦੀ ਹੈ ਕਿ ਜਦੋਂ ਕਦੇ ਬੌਕਸਿੰਗ ਕਰਦੇ ਹੋਏ ਜ਼ਿਆਦਾ ਸੱਟ ਲੱਗ ਜਾਂਦੀ ਸੀ ਤਾਂ ਉਨ੍ਹਾਂ ਨੂੰ ਪਿਤਾ ਕੋਲੋਂ ਲੁਕਾਉਣਾ ਪੈਂਦਾ ਸੀ।
ਕੋਚ ਦੇ ਘਰ ਹੀ ਰੁੱਕ ਜਾਂਦੀ ਅਤੇ ਕੋਚ ਦੀ ਪਤਨੀ ਇਹੀ ਕਹਿੰਦੀ ਕਿ ਕੋਚ ਸਾਬ੍ਹ ਨਹੀਂ ਹੈ ਤਾਂ ਉਹ ਪੂਜਾ ਨੂੰ ਆਪਣੇ ਕੋਲ ਰੱਖ ਰਹੀ ਹੈ।
ਡਰ ਇਹੀ ਸੀ ਕਿ ਕਿਤੇ ਪਿਤਾ ਸੱਟ ਵੇਖ ਕੇ ਬੌਕਸਿੰਗ ਨਾ ਛੁਡਵਾ ਦੇਣ।
ਹਾਲਾਂਕਿ, ਜਿਵੇਂ 2009-2010 ਵਿੱਚ ਪੂਜਾ ਨੇ ਨੈਸ਼ਨਲ ਵਿੱਚ ਯੂਥ ਮੈਡਲ ਜਿੱਤਿਆ ਤਾਂ ਜਿਵੇਂ ਸਭ ਕੁਝ ਬਦਲ ਗਿਆ।
ਮੁਖ਼ਾਲਫ਼ਤ ਕਰਨ ਵਾਲੇ ਪਿਤਾ ਸਭ ਤੋਂ ਵੱਡੇ ਸਮਰਥਕ ਬਣ ਗਏ ਅਤੇ ਸ਼ੁਰੂ ਹੋਇਆ ਬੌਕਸਿੰਗ ਦਾ ਲੰਬਾ ਸਫ਼ਰ ਜੋ ਹੁਣ ਟੋਕੀਓ ਤੱਕ ਆ ਪਹੁੰਚਿਆ ਹੈ।

ਇਸ ਸਫ਼ਰ ਵਿੱਚ ਬਹੁਤ ਸਾਰੇ ਮੈਚ ਜਿੱਤੇ ਅਤੇ ਕੁਝ ਹਾਰੇ ਵੀ, ਬਹੁਤ ਵਾਰ ਸੱਟਾਂ ਵੀ ਲੱਗੀਆਂ। ਪਰ ਪੂਜਾ ਮੰਨਦੀ ਹੈ ਕਿ ਬੌਕਸਰ ਲਈ ਸੱਟ ਹੀ ਉਨ੍ਹਾਂ ਦਾ ਗਹਿਣਾ ਹੁੰਦਾ ਹੈ।
ਇਸ ਵਿਚਾਲੇ 2017 ਵਿੱਚ ਦਿਵਾਲੀ ਦੌਰਾਨ ਉਨ੍ਹਾਂ ਦਾ ਹੱਥ ਅਜਿਹਾ ਸੜਿਆ ਕਿ ਉਨ੍ਹਾਂ ਨੂੰ ਖੇਡ ਤੋਂ ਬਾਹਰ ਰਹਿਣਾ ਪਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮੋਢੇ ''ਤੇ ਸੱਟ ਲੱਗੀ ਜੋ ਕਰੀਅਰ ਵਿੱਚ ਕੁਝ ਸਮੇਂ ਲਈ ਰੁਕਾਵਟ ਬਣੀ।
ਜ਼ਾਹਿਰ ਹੈ ਇਸ ਦੌਰਾਨ ਪੂਜਾ ਮਾਨਸਿਕ ਤੌਰ ''ਤੇ ਵੀ ਪ੍ਰਭਾਵਿਤ ਹੋਈ ਸੀ। ਉਹ ਅਨਿਸ਼ਚਿਤਤਾ ਦਾ ਦੌਰ ਸੀ।
ਇਨ੍ਹਾਂ ਸਾਰੇ ਕਾਰਨਾਂ ਕਰਕੇ ਪੂਜਾ ਨੇ 81 ਕਿਲੋ ਵਰਗ ਵਿੱਚ ਕੁਝ ਸਮੇਂ ਲਈ ਖੇਡਿਆ ਹੈ ਕਿਉਂਕਿ ਇਸ ਵਰਗ ਵਿੱਚ ਘੱਟ ਖਿਡਾਰੀ ਹੁੰਦੇ ਹਨ ਪਰ ਕੋਚ ਦੀ ਸਲਾਹ ''ਤੇ ਉਹ 75 ਕਿਲੋ ਵਰਗ ਵਿੱਚ ਵਾਪਸ ਆਈ।
ਇਸ ਤੋਂ ਪਹਿਲਾਂ ਸੁਪਨਾ ਤਾਂ ਰਿਓ ਓਲੰਪਿਕ ਵਿੱਚ ਖੇਡਣ ਦਾ ਸੀ ਪਰ ਰਿਓ ਵਿੱਚ ਪੂਜਾ ਕੁਆਲੀਫਾਈ ਨਹੀਂ ਕਰ ਸਕੀ ਪਰ ਪੂਜਾ ਦੀ ਕੋਸ਼ਿਸ਼ ਖ਼ਤਮ ਨਹੀਂ ਹੋਈ।
30 ਸਾਲ ਦੀ ਉਮਰ ਵਿੱਚ ਪੂਜਾ ਨੇ ਟੋਕੀਓ ਵਿੱਚ ਆਪਣਾ ਪਹਿਲਾਂ ਓਲੰਪਿਕ ਖੇਡਿਆ ਅਤੇ ਸੁਪਨਾ ਪੂਰਾ ਕੀਤਾ।
ਆਪਣੇ ਪਹਿਲੇ ਓਲੰਪਿਕ ਮੈਚ ਵਿੱਚ ਅਲਜੀਰੀਆ ਦੀ ਜਿਸ ਖਿਡਾਰਨ ਨੂੰ ਪੂਜਾ ਨੇ ਹਰਾਇਆ ਸੀ ਉਹ ਉਨ੍ਹਾਂ ਤੋਂ 10 ਸਾਲ ਛੋਟੀ ਸੀ ਅਤੇ ਜਿੱਤ ਦਾ ਮਾਰਜਨ 5-0 ਸੀ।
ਉਨ੍ਹਾਂ ਦੀ ਮੁਕਾਬਲੇਬਾਜ਼ ਬੇਸ਼ੱਕ ਹੀ ਉਮਰ ਵਿੱਚ ਉਨ੍ਹਾਂ ਤੋਂ ਛੋਟੀ ਹੋਵੇ ਪਰ ਪੂਜਾ ਦੀ ਖੇਡ ਬਹੁਤ ਸਟੀਕ ਅਤੇ ਸਮਾਰਟ ਰਹਿੰਦੀ ਹੈ ਅਤੇ ਆਪਣੇ ਹੁਨਰ ਨਾਲ ਉਹ ਮਾਤ ਦਿੰਦੀ ਹੈ।
ਦਰਅਸਲ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬੌਕਸਰ ਸੀ ਅਤੇ ਇੱਤਫ਼ਾਕ ਨਾਲ ਉਸ ਦਿਨ ਮਹਿਲਾ ਦਿਵਸ ਸੀ।
ਤਗਮਿਆਂ ਦੀ ਫਹਿਰਿਸਤ ਲੰਬੀ ਹੈ, 2012 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ, 2014 ਵਿੱਚ ਏਸ਼ੀਅਨ ਗੇਮਜ਼ ਵਿੱਚ ਕਾਂਸਾ ਅਤੇ ਅਜੇ 2021 ਵਿੱਚ ਏਸ਼ੀਅਨ ਬੌਕਸਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਜਿੱਤ ਹਾਸਿਲ ਕਰਨ ਲਈ ਪੂਜਾ ਕਈ ਤਰ੍ਹਾਂ ਦੀ ਰਣਨੀਤੀ ''ਤੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ।
ਆਪਣੇ ਵਿਰੋਧੀਆਂ ਬਾਰੇ ਚੰਗੀ ਤਰ੍ਹਾਂ ਜਾਨਣ ਦਾ ਕੰਮ ਅਤੇ ਵੀਡੀਓ ਦੇਖ ਉਨ੍ਹਾਂ ਦੇ ਖੇਡ ਦੀਆਂ ਬਾਰੀਕੀਆਂ ਜਾਨਣ ਦਾ ਕੰਮ ਤਾਂ ਚੱਲਦਾ ਹੈ ਹੈ, ਇਸ ਦੇ ਨਾਲ ਹੀ ਪੂਜਾ ਨਵੇਂ-ਨਵੇਂ ਪ੍ਰਯੋਗ ਵੀ ਕਰਦੀ ਹੈ।
ਇਸ ਵਾਰ ਪੂਜਾ ਨੇ ਤਿਆਰੀ ਦੌਰਾਨ ਪੁਰਸ਼ ਮੁੱਕੇਬਾਜ਼ਾਂ ਨਾਲ ਕਾਫ਼ੀ ਪ੍ਰੈਕਟਿਸ ਕੀਤੀ।
ਆਪਣੀ ਮਿਹਨਤ, ਹਾਰ ਨਾ ਮੰਨਣ ਦੀ ਆਦਤ, ਸੈੱਟਬੈਕ ਦੇ ਬਾਵਜੂਦ ਕਮਬੈਕ ਦਾ ਹੌਸਲਾ ਅਤੇ ਤਮਾਮ ਉਤਰਾਅ-ਚੜਾਅ ਤੋਂ ਬਾਅਦ ਹਰਿਆਣਾ ਦੀ ਇਸ ਖਿਡਾਰਨ ਨੇ ਵਾਕਈ ਆਪਣੀ ਹਰ ਸੁਪਨਾ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ:
- ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
- ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
- ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ
https://www.youtube.com/watch?v=fAPmMFbQ608
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5269ac47-8fa6-4f27-a79c-9fe3191a7d46'',''assetType'': ''STY'',''pageCounter'': ''punjabi.india.story.58026650.page'',''title'': ''ਪੂਜਾ ਰਾਣੀ: ਭਿਵਾਨੀ \''ਚ ਲੁਕ-ਲੁਕ ਕੇ ਬੌਕਸਿੰਗ ਕਰਨ ਤੋਂ ਲੈ ਕੇ ਓਲੰਪਿਕ ਤੱਕ ਦਾ ਸਫ਼ਰ'',''published'': ''2021-07-31T03:17:20Z'',''updated'': ''2021-07-31T03:17:20Z''});s_bbcws(''track'',''pageView'');