ਟੋਕੀਓ ਓਲੰਪਿਕ: ਕਿਉਂ ਹੈ ਜਪਾਨੀਆਂ ਨੂੰ ਸਿੱਕਿਆਂ ਨਾਲ ਪਿਆਰ - ਟੋਕੀਓ ਡਾਇਰੀ
Friday, Jul 30, 2021 - 03:37 PM (IST)


ਉਨ੍ਹਾਂ ਦੇ ਪਖਾਨਿਆਂ ਤੋਂ ਲੈ ਕੇ ਉਨ੍ਹਾਂ ਦੀਆਂ ਵਿਕਰੀਆਂ ਵਾਲੀਆਂ ਵੈਂਡਿੰਗ ਮਸ਼ੀਨਾਂ ਤੱਕ, ਹਾਈਟੈੱਕ ਜਪਾਨੀਆਂ ਨੇ ਮੈਨੂੰ ਪੂਰੀ ਤਰਾਂ ਆਕਰਸ਼ਤ ਕੀਤਾ ਹੈ।
ਪਰ ਇਸ ਸਭ ਦੇ ਵਿਚਕਾਰ, ਇੱਕ ਚੀਜ਼ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ, ਉਹ ਹੈ ਸਿੱਕਿਆਂ ਪ੍ਰਤੀ ਉਨ੍ਹਾਂ ਦਾ ਪਿਆਰ ਜਿਸ ਬਾਰੇ ਮੈਂ ਸੋਚਿਆ ਸੀ ਕਿ ਸਿੱਕਿਆਂ ਨੂੰ ਕਿਤੇ ਕੋਈ ਨਹੀਂ ਪੁੱਛਦਾ।
ਜਦੋਂ ਤੋਂ ਮੈਂ ਇੱਥੇ ਆਇਆ ਹਾਂ, ਮੈਂ ਆਪਣੇ ਸਿੱਕਿਆਂ ਨੂੰ ਸਾਂਭਣ ਲਈ ਕਈ ਯਤਨ ਕਰਦਾ ਹਾਂ।
ਇਹ ਇਸ ਲਈ ਹੈ ਕਿਉਂਕਿ, ਇੱਥੇ ਸਭ ਤੋਂ ਛੋਟਾ ਨੋਟ 1000 ਯੇਨ ਦਾ ਹੈ ਅਤੇ ਬੇਸ਼ੱਕ, ਸਭ ਤੋਂ ਵੱਡਾ 10,000 ਯੇਨ ਦਾ ਹੈ ਪਰ 1000 ਯੇਨ ਤੋਂ ਹੇਠਾਂ, ਸਾਰੇ ਸਿੱਕੇ ਹਨ।
ਇੱਥੋਂ ਤੱਕ ਕਿ 500 ਯੇਨ ਅਤੇ 100 ਯੇਨ ਵੀ ਸਿੱਕੇ ਹਨ।
ਇਸ ਲਈ, ਜਦੋਂ ਮੈਂ ਇੱਥੇ ਟੋਕੀਓ ਵਿੱਚ ਤੁਰਦਾ ਹਾਂ ਤਾਂ ਮੈਂ ਥੋੜ੍ਹਾ ਅਜੀਬ ਮਹਿਸੂਸ ਕਰਦਾ ਹਾਂ ਕਿਉਂਕਿ ਮੇਰੀ ਜੇਬ ਵਿੱਚ ਪਏ ਸਿੱਕਿਆਂ ਤੋਂ ਇਵੇਂ ਆਵਾਜ਼ ਆ ਰਹੀ ਹੁੰਦੀ ਹੈ ਜਿਵੇਂ ਘੁੰਗਰੂ ਪਾਏ ਹੋਣ।
1 ਯੇਨ ਤੋਂ ਲੈ ਕੇ 500 ਯੇਨ ਤੱਕ ਕਈ ਸਿੱਕੇ ਜੇਬ ਵਿੱਚ ਹੁੰਦੇ ਹਨ।
ਇਹ ਵੀ ਪੜ੍ਹੋ:
- ਭਗਤ ਸਿੰਘ : ਕਿੱਥੇ ਪਈਆਂ ਹਨ 160 ਕੇਸ ਫਾਇਲਾਂ, ਜਿਨ੍ਹਾਂ ਨੂੰ ਪੰਜਾਬ ਲਿਆਉਣ ਦੀ ਉੱਠੀ ਮੰਗ
- ਟੋਕੀਓ ਓਲੰਪਿਕਸ: ਲਵਲੀਨਾ ਬੋਰਗੋਹੇਨ ਦੀ ਮੁਹੰਮਦ ਅਲੀ ਤੋਂ ਸ਼ੁਰੂ ਹੋਈ ਕਹਾਣੀ ਓਲੰਪਿਕ ''ਤੇ ਜਾ ਕੇ ਰੁਕੀ
- ਟੋਕੀਓ ਓਲੰਪਿਕ: ਭਾਰਤੀ ਕੁੜੀਆਂ ਦੇ ਹਾਕੀ ਕੋਚ ਨੇ ਦੱਸਿਆ ਕਿ ਟੀਮ ਕਿਉਂ ਹਾਰ ਰਹੀ

ਜਪਾਨ ਵਿੱਚ ਸਿੱਕਿਆਂ ਤੋਂ ਬਿਨਾਂ ਗੁਜ਼ਾਰਾ ਨਹੀਂ
ਹੁਣ, ਮੈਂ ਭਾਰਤ ਤੋਂ ਆਇਆ ਹਾਂ ਜਿੱਥੇ ਸਿੱਕਿਆਂ ਨੇ ਆਪਣੀ ਮਹੱਤਤਾ ਲਗਭਗ ਗੁਆ ਦਿੱਤੀ ਹੈ।
ਸਾਨੂੰ ਭਾਰਤ ਵਿੱਚ 10 ਜਾਂ 5 ਰੁਪਏ ਦੇ ਸਿੱਕੇ ਤਾਂ ਮਿਲਦੇ ਹਨ ਪਰ ਇਨ੍ਹਾਂ ਨਾਲ ਮੁਸ਼ਕਿਲ ਨਾਲ ਤੁਸੀਂ ਕੁਝ ਖ਼ਰੀਦ ਸਕਦੇ ਹੋ।
ਫਿਰ ਤੁਹਾਡੇ ਕੋਲ 10 ਰੁਪਏ ਦੇ ਨੋਟ ਵੀ ਹਨ। ਇਸ ਲਈ, ਤੁਹਾਨੂੰ ਅਸਲ ਵਿੱਚ ਭਾਰਤ ਵਿੱਚ ਸਿੱਕੇ ਰੱਖਣ ਦੀ ਜ਼ਰੂਰਤ ਨਹੀਂ ਹੈ।
ਪਰ ਤੁਸੀਂ ਜਪਾਨ ਵਿੱਚ ਸਿੱਕਿਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਕਰ ਸਕਦੇ। ਮੈਂ ਭਾਰਤ ਤੋਂ ਸਿਰਫ਼ ਕੁਝ 10,000 ਅਤੇ 5,000 ਯੇਨ ਦੇ ਨੋਟ ਲੈ ਕੇ ਟੋਕੀਓ ਆਇਆ ਸੀ।
ਮੈਂ ਬੜਾ ਪ੍ਰਭਾਵਿਤ ਹੋਇਆ। ਜਪਾਨ ਦਾ ਪੱਧਰ ਕਾਫ਼ੀ ਵੱਡਾ ਹੈ, ਮੈਂ ਆਪਣੇ ਆਪ ਨੂੰ ਕਿਹਾ।
ਆਖ਼ਰਕਾਰ, ਸਾਡੇ ਕੋਲ ਸਿਰਫ਼ 2,000 ਰੁਪਏ ਦੇ ਸਭ ਤੋਂ ਵੱਡੇ ਨੋਟ ਹਨ, ਜੋ ਕਿ ਸਿਰਫ਼ ਪੰਜ ਸਾਲ ਪਹਿਲਾਂ ਸ਼ੁਰੂ ਹੋਏ ਸਨ ਜਦੋਂ ਭਾਰਤ ਨੇ ਨੋਟ ਬੰਦੀ ਦੌਰਾਨ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਸਨ।
ਪਰ ਇੱਥੇ ਮੇਰੇ ਪਹਿਲੇ ਤਜਰਬੇ ਨੇ ਮੈਨੂੰ ਪਹਿਲੇ ਦਿਨ ਹੀ ਥੋੜ੍ਹਾ ਜਿਹਾ ਝਟਕਾ ਦਿੱਤਾ।
ਮੈਂ ਪਾਣੀ ਦੀਆਂ ਦੋ ਬੋਤਲਾਂ ਖ਼ਰੀਦੀਆਂ ਅਤੇ 5000 ਯੇਨ ਦਾ ਨੋਟ ਵਿਕਰੇਤਾ ਨੂੰ ਸੌਂਪ ਦਿੱਤਾ ਤੇ ਬਦਲੇ ਵਿੱਚ ਮੈਂ ਕੀ ਹਾਸਲ ਕੀਤਾ। 500, 100, ਅਤੇ ਹੋਰ ਮੁੱਲ ਦੇ ਸਾਰੇ ਸਿੱਕੇ।
ਮੈਂ ਇੱਕ ਕਰੈਡਿਟ ਕਾਰਡ ਲਿਆਇਆ ਹਾਂ ਪਰ ਮੈਂ ਸਿਰਫ਼ ਨਕਦ ਵਿੱਚ ਰੋਜ਼ਾਨਾ ਖ਼ਰੀਦਦਾਰੀ ਨੂੰ ਤਰਜੀਹ ਦਿੰਦਾ ਹਾਂ ਕਿਉਂਕਿ ਕ੍ਰੈਡਿਟ ਕਾਰਡ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਸਰਚਾਰਜ ਵਗੈਰਾ ਲੱਗ ਰਿਹਾ ਸੀ।
ਮੈਂ ਇੱਥੇ ਆਉਣ ਤੋਂ ਪਹਿਲਾਂ ਇੱਕ ਫਾਰੇਕਸ ਕਾਰਡ ਖਰੀਦਿਆ ਸੀ ਪਰ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਸਾਡੇ ਬੈਂਕ ਕਈ ਵਾਰ ਕਿਵੇਂ ਕੰਮ ਕਰਦੇ ਹਨ।
ਇਹ ਵੀ ਪੜ੍ਹੋ:-
- ਜਪਾਨ ਵਿੱਚ ਠੰਡੇ ਤੋਂ ਲੈ ਕੇ ਨੂਡਲ ਤੱਕ ਵੇਚਦੀਆਂ ਹਨ ਇਹ ਮਸ਼ੀਨਾਂ - ਟੋਕੀਓ ਡਾਇਰੀ
- ਟੋਕੀਓ ਓਲੰਪਿਕ: ਖਾਲੀ ਸਟੇਡੀਅਮ ''ਚ ਬਿਨਾਂ ਦਰਸ਼ਕਾਂ ਦੀਆਂ ਤਾੜੀਆਂ ਸੁਣੇ ਖੇਡਣਾ ਕਿਸ ਤਰ੍ਹਾਂ ਲਗਦਾ ਹੈ
- ਟੋਕੀਓ ਓਲੰਪਿਕਸ ਡਾਇਰੀ: ਐਨੇ ਹਾਈਟੈਕ ਬਾਥਰੂਮ ਅਤੇ ਵਾਸ਼ਿੰਗ ਮਸ਼ੀਨਾਂ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਅੱਜ ਤੱਕ ਮੈਂ ਕਾਰਡ ਨੂੰ ਕਾਰਜਸ਼ੀਲ ਬਣਾਉਣ ਲਈ ਸੰਘਰਸ਼ ਕਰ ਰਿਹਾ ਹਾਂ।
ਇਸ ਲਈ, ਦਿਨ ਲਈ ਪਹਿਨਣ ਲਈ ਕੱਪੜੇ ਚੁਣਦੇ ਸਮੇਂ, ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਮੇਰੇ ਕੋਲ ਸਿੱਕੇ ਰੱਖਣ ਲਈ ਲੋੜੀਂਦੀਆਂ ਜੇਬਾਂ ਹਨ। ਇੱਕ ਸਹਿਯੋਗੀ ਨੇ ਇਸ ਦੀ ਬਜਾਇ ਇੱਕ ਪਾਉਚ ਰੱਖ ਕੇ ਵਧੀਆ ਕੀਤਾ ਹੈ।
ਅਕਸਰ ਮੈਂ ਕਰਿਆਨੇ ਦੇ ਸਟੋਰਾਂ ਵਿੱਚ ਅਣਚਾਹੇ ਸਿੱਕਿਆਂ ਦੀ ਵਰਤੋਂ ਕਰਨ ਲਈ ਵਾਧੂ ਸਨੈਕਸ ਅਤੇ ਯਾਦਗਾਰਾਂ ਖਰੀਦਦਾ ਫਿਰਦਾ ਰਿਹਾ ਹਾਂ ਅਤੇ ਕਈ ਵਾਰ, ਖ਼ਰੀਦਦਾਰੀ ਕਰਦੇ ਸਮੇਂ ਮੈਂ ਇਸ ਬਾਰੇ ਸੋਚਦਾ ਰਹਿੰਦਾ ਰਿਹਾ ਹਾਂ ਕਿ 10, 5 ਅਤੇ 1 ਯੇਨ ਦੇ ਸਿੱਕਿਆਂ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ ਜੋ ਤੁਹਾਡੀ ਜੇਬ ਵਿੱਚ ਇਕੱਤਰ ਹੁੰਦੇ ਰਹਿੰਦੇ ਹਨ।
ਉਂਝ, ਦਿਲਚਸਪ ਗੱਲ ਹੈ ਕਿ ਜਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਹਾਨੂੰ ਨਿਮਰ ਭਾਰਤੀ ਮੁਦਰਾ ਦੇ ਨਾਲ ਵੀ ਬਹੁਤ ਸਾਰੇ ਯੇਨ ਮਿਲਦੇ ਹਨ ਜੋ ਡਾਲਰਾਂ ਅਤੇ ਪੌਂਡਾਂ ਦੇ ਸਾਹਮਣੇ ਬੜਾ ਫਿੱਕਾ ਪੈ ਜਾਂਦਾ ਹੈ।
ਸੌ ਰੁਪਏ ਵਿੱਚ ਤੁਹਾਨੂੰ ਲਗਭਗ 150 ਯੇਨ ਦਿੰਦੇ ਹਨ। ਕੀ ਇਹ ਹੈਰਾਨੀਜਨਕ ਨਹੀਂ ਹੈ?
ਖ਼ੈਰ, ਅਜਿਹਾ ਸਿਰਫ਼ ਮਹਿਸੂਸ ਹੀ ਹੁੰਦਾ ਹੈ ਕਿਉਂਕਿ ਟੋਕੀਓ ਇੱਕ ਮਹਿੰਗਾ ਸ਼ਹਿਰ ਹੈ। ਇਹ ਅਸਲ ਵਿੱਚ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਹੈ।
ਇੱਕ 500 ਮਿਲੀਲਿਟਰ ਪਾਣੀ ਦੀ ਬੋਤਲ ਦੀ ਕੀਮਤ 100 ਯੇਨ ਹੈ। ਮੈਂ ਪਾਣੀ ਅਤੇ ਸਾਫ਼ਟ ਡਰਿੰਕਸ ਉੱਤੇ ਬਹੁਤ ਜ਼ਿਆਦਾ ਪੈਸਾ ਖ਼ਰਚ ਕਰ ਰਿਹਾ ਹਾਂ।
ਇਹ ਉੱਚ-ਤਕਨੀਕੀ ਜਪਾਨੀ ਵੈਂਡਿੰਗ ਮਸ਼ੀਨਾਂ ਜਿਨ੍ਹਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਉਨ੍ਹਾਂ ਨੇ ਮੇਰੇ ਬਹੁਤ ਸਾਰੇ ਪੈਸੇ ਵੀ ਖਪਤ ਕੀਤੇ ਹਨ।

ਇੱਥੇ ਆਉਣ ਵਾਲੇ ਪੱਤਰਕਾਰਾਂ ਦੇ ਵਿੱਚ ਰਹਿਣ ਦੀ ਉੱਚ ਕੀਮਤ ਮੁੱਖ ਗੱਲਬਾਤ ਦੇ ਬਿੰਦੂਆਂ ਵਿੱਚੋਂ ਇੱਕ ਹੈ।
ਇੱਕ ਦਿਨ, ਉਨ੍ਹਾਂ ਵਿੱਚੋਂ ਇੱਕ ਇਹ ਕਹਿ ਰਿਹਾ ਸੀ ਕਿ ਉਹ ਇੱਕ ਆਮ ਹੋਟਲ ਦੇ ਕਮਰੇ ਲਈ ਪ੍ਰਤੀ ਰਾਤ 16,000 ਯੇਨ (10,000 ਰੁਪਏ ਤੋਂ ਵੱਧ) ਦੇ ਰਿਹਾ ਹੈ।
ਪਰ ਉਸ ਨੇ ਕਿਹਾ ਕਿ ਇਸ ਤੋਂ ਵੀ ਜ਼ਿਆਦਾ ਉਸ ਨੂੰ ਦੁਖੀ ਕਰਨ ਵਾਲੀ ਗਲ ਸੀ ਟੈਕਸੀ ਦਾ ਕਿਰਾਇਆ।
ਉਸ ਨੇ ਦੱਸਿਆ ਕਿ ਆਪਣੇ ਹੋਟਲ ਤੋਂ ਮੈਚ ਦੇ ਸਥਾਨ ''ਤੇ ਪਹੁੰਚਣ ਲਈ ਉਸ ਨੂੰ ਸੱਤ ਕਿੱਲੋ ਮੀਟਰ ਦੀ ਯਾਤਰਾ ਲਈ 4200 ਯੇਨ (ਲਗਭਗ 2,900 ਰੁਪਏ) ਦੇਣੇ ਪੈਂਦੇ ਹਨ।
ਸ਼ੁਕਰ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਮੁਫ਼ਤ ਸ਼ਟਲ ਸੇਵਾ ਦਾ ਬੰਦੋਬਸਤ ਕੀਤਾ ਹੈ ਜੋ ਉਹ ਹੋਟਲ ਵਾਪਸ ਜਾਣ ਵੇਲੇ ਵਰਤਦਾ ਹੈ।
ਇਹ ਵੀ ਪੜ੍ਹੋ:
- ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
- ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
- ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ
https://www.youtube.com/watch?v=fAPmMFbQ608
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3eaaa202-6e95-4d0d-8b37-6d819eb9b5d6'',''assetType'': ''STY'',''pageCounter'': ''punjabi.international.story.58022669.page'',''title'': ''ਟੋਕੀਓ ਓਲੰਪਿਕ: ਕਿਉਂ ਹੈ ਜਪਾਨੀਆਂ ਨੂੰ ਸਿੱਕਿਆਂ ਨਾਲ ਪਿਆਰ - ਟੋਕੀਓ ਡਾਇਰੀ'',''author'': ''ਅਰਵਿੰਦ ਛਾਬੜਾ'',''published'': ''2021-07-30T10:05:01Z'',''updated'': ''2021-07-30T10:05:01Z''});s_bbcws(''track'',''pageView'');