ਮਨੂ ਭਾਕਰ ਦਾ ਓਲੰਪਿਕ ''''ਚ ਸਫ਼ਰ ਖ਼ਤਮ, ਕਿਵੇਂ ਬਿਨਾਂ ਕੋਚ ਦੇ ਹੀ ਨਿਸ਼ਾਨੇਬਾਜ਼ੀ ''''ਚ ਬਣਾ ਲਿਆ ਸੀ ਨਾਮ

Friday, Jul 30, 2021 - 12:37 PM (IST)

ਮਨੂ ਭਾਕਰ ਦਾ ਓਲੰਪਿਕ ''''ਚ ਸਫ਼ਰ ਖ਼ਤਮ, ਕਿਵੇਂ ਬਿਨਾਂ ਕੋਚ ਦੇ ਹੀ ਨਿਸ਼ਾਨੇਬਾਜ਼ੀ ''''ਚ ਬਣਾ ਲਿਆ ਸੀ ਨਾਮ

25 ਮੀਟਰ ਪਿਸਟਲ ਸ਼ੂਟਿੰਗ ਦੇ ਰੇਪਿਡ ਰਾਊਂਡ ਵਿੱਚ ਹਰਿਆਣਾ ਦੀ ਮਨੂ ਭਾਕਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਮਨੂ ਭਾਰਕ ਕੁੱਲ 582 ਅੰਕਾਂ ਦੇ ਨਾਲ 11ਵੇਂ ਨੰਬਰ ''ਤੇ ਰਹੀ ਜਦਕਿ ਫਾਈਨਲ ਵਿੱਚ ਪਹੁੰਚਣ ਲਈ ਘੱਟੋ-ਘੱਟ ਅਠਵੇਂ ਨੰਬਰ ''ਤੇ ਹੋਣਾ ਜ਼ਰੂਰੀ ਸੀ।

ਮੈਚ ਤੋਂ ਬਾਅਦ ਮਨੂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਜਿੰਨੀ ਉਨ੍ਹਾਂ ਨੂੰ ਉਮੀਦ ਸੀ ਉਨ੍ਹਾਂ ਦਾ ਪ੍ਰਦਰਸ਼ਨ ਓਨਾ ਬਿਹਤਰ ਨਹੀਂ ਰਿਹਾ ਤੇ ਹੁਣ ਉਹ ਕੁਝ ਦੇਰ ਬ੍ਰੇਕ ਲੈਣ ਤੋਂ ਬਾਅਦ ਹੀ ਅੱਗੇ ਬਾਰੇ ਸੋਚਣਗੇ।

ਬੀਬੀਸੀ ਵੱਲੋਂ ਓਲੰਪਿਕ ਵਿੱਚ ਜਾਣ ਤੋਂ ਪਹਿਲਾਂ ਮਨੂ ਨਾਲ ਗੱਲਬਾਤ ਕੀਤੀ ਗਈ ਸੀ। ਉਦੋਂ ਉਨ੍ਹਾਂ ਨੇ ਇਹ ਸ਼ਬਦ ਕਦੇ ਸਨ-

"ਮੈਂ ਮਨੂ ਭਾਕਰ, ਭਾਰਤੀ ਨਿਸ਼ਾਨੇਬਾਜ਼…. ਮੈਂ ਆਪਣੇ ਤਗਮੇ ਨਹੀਂ ਗਿਣਦੀ। ਪੂਰੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਮੈਂ 40 ਤੋਂ ਵੀ ਵੱਧ ਤਗਮੇ ਜਿੱਤੇ ਹੋਣਗੇ ਅਤੇ ਅਜੇ ਵੀ ਜਿੱਤ ਦਾ ਇਹ ਸਫ਼ਰ ਜਾਰੀ ਹੈ।"

ਓਲੰਪਿਕ ਤੋਂ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਮਨੂ ਭਾਕਰ ਨਾਲ ਹੋਈ ਮੁਲਾਕਾਤ ਕੁਝ ਇਸੇ ਤਰਜ ਉੱਤੇ ਹੋਈ ਸੀ।

ਮਨੂ ਭਾਕਰ ਨੇ ਬਹੁਤ ਹੀ ਘੱਟ ਸਮੇਂ ਵਿੱਚ ਤਰੱਕੀ ਹਾਸਲ ਕੀਤੀ ਹੈ। ਇਹ ਸਫ਼ਰ ਭਾਵੇਂ ਕਿ ਘੱਟ ਸਮੇਂ ਵਿੱਚ ਤੈਅ ਕੀਤਾ ਗਿਆ ਹੈ ਪਰ ਇਸ ਵਿੱਚ ਹੱਢ ਭੰਨਵੀਂ ਮਿਹਨਤ, ਖੂਨ-ਪਸੀਨਾ ਸਭ ਲੱਗਿਆ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਮਨੂ ਨੇ ਬਤੌਰ ਨਿਸ਼ਾਨੇਬਾਜ਼ ਮੈਦਾਨ ਵਿੱਚ ਉਤਰਨ ਬਾਰੇ 2016 ਵਿੱਚ ਹੀ ਸੋਚਿਆ ਸੀ। ਉਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਕਈ ਤਰ੍ਹਾਂ ਦੀਆਂ ਕੰਟੇਕਟ ਖੇਡਾਂ ਵਿੱਚ ਦਿਲਚਸਪੀ ਸੀ ਅਤੇ ਕਈ ਮੈਡਲ ਵੀ ਜਿੱਤ ਚੁੱਕੇ ਸੀ। ਉਹ ਮਾਰਸ਼ਲ ਆਰਟ ਥਾਂਗਟਾ ਵਿੱਚ ਰਾਸ਼ਟਰੀ ਚੈਂਪੀਅਨ ਵੀ ਰਹਿ ਚੁੱਕੇ ਹਨ।

ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਮਨੂ ਪੜ੍ਹਨ-ਲਿਖਣ ਵਿੱਚ ਵੀ ਬਹੁਤ ਹੁਸ਼ਿਆਰ ਸੀ ਅਤੇ ਉਨ੍ਹਾਂ ਦੀ ਕੋਟਾ (ਰਾਜਸਥਾਨ) ਜਾ ਕੇ ਮੈਡੀਕਲ ਦੀ ਤਿਆਰੀ ਕਰਨ ਦੀ ਵੀ ਯੋਜਨਾ ਸੀ।

ਹਰਿਆਣਾ ਦੇ ਆਪਣੇ ਪਿੰਡ ਗੋਰੀਆ ਵਿੱਚ 14 ਸਾਲ ਦੀ ਉਮਰ ਵਿੱਚ ਮਨੂ ਦੀ ਦਿਲਚਸਪੀ ਨਿਸ਼ਾਨੇਬਾਜ਼ੀ ਵਿੱਚ ਹੋਈ ਅਤੇ ਉਨ੍ਹਾਂ ਦੇ ਕੋਚ ਨੇ ਕਿਹਾ ਕਿ ਕਿਉਂ ਨਾ ਉਸ ਨੂੰ ਇੱਕ ਮੌਕਾ ਦਿੱਤਾ ਜਾਵੇ।

ਇਸ ਸਾਲ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਮਨੂ ਨੇ ਦੱਸਿਆ ਕਿ ਉਹ ਸਕੂਲ ਵਿੱਚ ਹਰ ਕਲਾਸ ਵਿੱਚ ਹਾਜ਼ਰ ਰਹਿੰਦੇ ਸੀ ਅਤੇ ਸਕੂਲ ਤੋਂ ਬਾਅਦ ਹੀ ਉਹ ਨਿਸ਼ਾਨੇਬਾਜ਼ੀ ਦੇ ਅਭਿਆਸ ਲਈ ਜਾਂਦੀ ਸੀ, ਜਦੋਂ ਪੂਰਾ ਸਕੂਲ ਖਾਲੀ ਹੁੰਦਾ ਸੀ।

ਬਿਨਾਂ ਕੋਚ ਦੇ ਪ੍ਰੈਕਟਿਸ

ਸਿਰਫ ਇੱਕ ਸਾਲ ਦੇ ਅੰਦਰ-ਅੰਦਰ ਹੀ ਮਨੂ ਨੇ ਵਧੀਆ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਰ ਕੀ ਸੀ, ਡਾਕਟਰੀ ਤਾਂ ਇਕ ਪਾਸੇ ਰਹਿ ਗਈ ਅਤੇ ਦੁਨੀਆਂ ਨੂੰ ਇਕ ਬਿਹਤਰੀਨ ਨਿਸ਼ਾਨੇਬਾਜ਼ ਮਿਲ ਗਈ।

ਹੈਰਾਨੀ ਦੀ ਗੱਲ ਇਹ ਕਿ ਸ਼ੁਰੂ ਦੇ ਪਹਿਲੇ ਸਾਲ ਮਨੂ ਨੇ ਬਿਨ੍ਹਾਂ ਕੋਚ ਦੇ ਹੀ ਨਿਸ਼ਾਨੇਬਾਜ਼ੀ ਦਾ ਅਭਿਆਸ ਕੀਤਾ ਸੀ।

ਮਨੂ ਦੱਸਦੇ ਹਨ ਕਿ ਸ਼ੁਰੂ ਦੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਨੇ ਆਪਣੇ ਪੁਰਾਣੇ ਕੋਚ ਤੋਂ ਜੋ ਕੁਝ ਵੀ ਸਿੱਖਿਆ ਸੀ, ਉਸੇ ਦਾ ਹੀ ਉਹ ਅਭਿਆਸ ਕਰਦੇ ਰਹੇ ਸੀ।

ਜਦੋਂ ਮਨੂ ਨੇ ਕੌਮੀ ਪੱਧਰ ''ਤੇ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਨਿਯਮਤ ਕੋਚ ਹਾਸਲ ਹੋਏ ਸਨ।

ਇਸ ਤੋਂ ਇਲਾਵਾ ਮਨੂ ਨੂੰ ਬਹੁਤ ਸਾਰੀਆਂ ਅਜੀਬੋ ਗਰੀਬ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਮਨੂ ਕਿਸੇ ਜਨਤਕ ਟਰਾਂਸਪੋਰਟ ਵਾਹਨ ਵਿੱਚ ਪਿਸਤੌਲ ਲੈ ਕੇ ਸਫ਼ਰ ਨਹੀਂ ਕਰ ਸਕਦੇ ਸੀ।

ਉਹ ਬਾਲਗ ਵੀ ਨਹੀਂ ਸੀ, ਜਿਸ ਕਰਕੇ ਉਹ ਆਪ ਵਾਹਨ ਚਲਾ ਕੇ ਵੀ ਸ਼ੂਟਿੰਗ ਲਈ ਨਹੀਂ ਜਾ ਸਕਦੇ ਸੀ। ਅਜਿਹੀ ਸਥਿਤੀ ਵਿੱਚ ਮਨੂ ਦੇ ਪਿਤਾ ਜੀ ਨੂੰ ਆਪਣੇ ਸਾਰੇ ਕੰਮ ਧੰਦੇ ਛੱਡ ਕੇ ਉਨ੍ਹਾਂ ਦੇ ਨਾਲ ਜਾਣਾ ਪੈਂਦਾ ਸੀ।

ਫਿਰ ਮਨੂ ਨੇ ਮੁੜ ਕੇ ਨਾ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਰਿਕਾਰਡ ਆਪਣੇ ਨਾਂਅ ਕਰਦੇ ਗਏ। ਮਨੂ ਪਹਿਲਾਂ ਹੀ ਯੂਥ ਓਲੰਪਿਕ ਜਿੱਤ ਚੁੱਕੇ ਸੀ।

ਸਾਲ 2018 ਵਿੱਚ 16 ਦੀ ਉਮਰ ਵਿੱਚ ਮਨੂ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਨਿਸ਼ਾਨੇਬਾਜ਼ ਬਣੇ।

ਇਸੇ ਸਾਲ ਹੀ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਮਨੂ ਨੇ ਸ਼ੂਟਿੰਗ ਦੀ ਦੁਨੀਆ ਉੱਤੇ ਆਪਣਾ ਦਬਦਬਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਮਾਂ ਨੇ ਦੱਸਿਆ ਇੱਕ ਕਿੱਸਾ

ਮਨੂ ਦੀ ਮਾਂ ਇੱਕ ਦਿਲਚਸਪ ਕਿੱਸਾ ਸੁਣਾਉਂਦੇ ਹਨ।

ਮਨੂ ਦੀ ਮਾਂ ਸੁਮੇਧਾ ਦੱਸਦੇ ਹਨ ਕਿ "ਮੈਂ ਵਿਆਹ ਤੋਂ ਬਾਅਦ ਪੜ੍ਹਾਈ ਕਰ ਰਹੀ ਸੀ। ਮਨੂ ਦਾ ਜਨਮ ਸਵੇਰ ਦੇ ਸਮੇਂ ਹੋਇਆ ਸੀ ਅਤੇ ਦਿਨ ਦੇ ਸਮੇਂ ਮੇਰਾ ਬੀ.ਐੱਡ ਦਾ ਇਮਤਿਹਾਨ ਸੀ। ਮੈਂ ਮਨੂ ਨੂੰ ਘਰੇ ਪਰਿਵਾਰਕ ਮੈਂਬਰਾਂ ਕੋਲ ਛੱਡ ਕੇ ਆਪ ਪੇਪਰ ਦੇਣ ਗਈ ਸੀ।"

ਕਿਸੇ ਵੀ ਸਥਿਤੀ ਵਿੱਚ ਕੁਝ ਕਰਨ ਦੀ ਹਿੰਮਤ ਸ਼ਾਇਦ ਮਨੂ ਨੂੰ ਆਪਣੀ ਮਾਂ ਤੋਂ ਹੀ ਮਿਲੀ ਹੈ। ਪਿਤਾ ਰਾਮਕਿਸ਼ਨ ਭਾਕਰ ਦਾ ਵੀ ਮਨੂ ਦੇ ਕਰੀਅਰ ਵਿੱਚ ਅਹਿਮ ਯੋਗਦਾਨ ਰਿਹਾ ਹੈ।

ਮਨੂ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਪਹਿਲੇ ਦਿਨ ਤੋਂ ਹੀ ਖੇਡਾਂ ਨੂੰ ਬਤੌਰ ਕਰੀਅਰ ਚੁਣਨ ਦੇ ਉਸ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ।

ਭਾਵੇਂ ਕਿ ਛੋਟੀ ਉਮਰੇ ਹੀ ਮਨੂ ਨੇ ਸਫਲਤਾ ਅਤੇ ਸ਼ੌਹਰਤ ਹਾਸਲ ਕੀਤੀ ਹੈ ਪਰ ਉਸ ਨੇ ਇਸ ਪ੍ਰਸਿੱਧੀ ਦੇ ਦੂਜੇ ਪਹਿਲੂ ਦਾ ਵੀ ਸਾਹਮਣਾ ਕੀਤਾ ਹੈ। ਜਦੋਂ ਉਹ ਏਸ਼ੀਆਈ ਖੇਡਾਂ ਤਗਮਾ ਨਹੀਂ ਜਿੱਤ ਪਾਈ ਸੀ ਤਾਂ ਲੋਕਾਂ ਨੇ ਕਈ ਕਿਸਮ ਦੇ ਸਵਾਲ ਵੀ ਚੁੱਕੇ ਸਨ।

ਬਿਲਕੁਲ ਕੁਝ ਅਜਿਹਾ ਹੀ ਟੋਕਿਓ ਓਲੰਪਿਕ ਦੌਰਾਨ ਵੀ ਹੋਇਆ ਹੈ। ਜਦੋਂ ਕੁਝ ਦਿਨ ਪਹਿਲਾਂ ਮਨੂ ਦਾ 10 ਮੀਟਰ ਏਅਰ ਪਿਸਤੌਲ ਵਰਗ ਦਾ ਮੁਕਾਬਲਾ ਸੀ ਤਾਂ ਉਸ ਵਿੱਚ ਤਗਮੇ ਦੀਆਂ ਉਮੀਦਾਂ ਸਨ, ਪਰ ਮਨੂ ਫਾਈਨਲ ਵਿੱਚ ਕੁਆਲੀਫਾਈ ਹੀ ਨਹੀਂ ਕਰ ਸਕੇ।

ਮਨੂ ਦੀ ਪਿਸਤੌਲ ਵਿੱਚ ਕੁਝ ਖਰਾਬੀ ਹੋ ਗਈ ਸੀ ਅਤੇ ਉਸ ਨੂੰ ਠੀਕ ਕਰਨ ਵਿੱਚ ਹੀ ਕਿੰਨਾਂ ਸਮਾਂ ਲੰਘ ਗਿਆ ਸੀ।

ਓਲੰਪਿਕ ਮੈਚ ਤੋਂ ਇਸ ਪੂਰੇ ਘਟਨਾਕ੍ਰਮ ਉੱਤੇ ਕਾਫ਼ੀ ਵਿਵਾਦ ਵੀ ਹੋਇਆ, ਖ਼ਾਸ ਕਰਕੇ ਓਲੰਪਿਕ ਤੋਂ ਪਹਿਲਾਂ ਮਨੂ ਅਤੇ ਉਸ ਦੇ ਪਹਿਲੇ ਕੋਚ ਜਸਪਾਲ ਰਾਣਾ ਵੱਖ ਹੋਏ।

ਇਸ ਤੋਂ ਬਾਅਦ ਮਿਸ਼ਰਤ ਵਰਗ ਵਿੱਚ ਵੀ ਮਨੂ ਅਤੇ ਉਨ੍ਹਾਂ ਦੇ ਜੋੜੀਦਾਰ ਸੌਰਭ ਚੌਧਰੀ ਮੈਡਲ ਤੋਂ ਵਾਂਝੇ ਰਹੇ।

ਅਜਿਹੇ ਤਣਾਅ ਅਤੇ ਵਿਵਾਦਾਂ ਨਾਲ ਘਿਰੇ ਮਾਹੌਲ ਵਿੱਚ ਮਨੂ ਆਪਣਾ ਤੀਜਾ ਓਲੰਪਿਕ ਮੁਕਾਬਲਾ ਕਰ ਰਹੇ ਹਨ।

ਮਨੂ ਦਾ ਇਰਾਦਾ ਤਾਂ ਇਹ ਹੀ ਹੋਵੇਗਾ ਕਿ ਉਹ ਓਲੰਪਿਕ ਵਿੱਚ ਤਗਮਾ ਜਿੱਤ ਕੇ ਲੋਕਾਂ ਦੇ ਮੂੰਹ ਬੰਦ ਕਰ ਸਕੇ।

ਉਸ ਦਾ ਟੀਚਾ ਓਲੰਪਿਕ ਮੈਡਲ ਜਿੱਤਣ ਦਾ ਹੈ ਅਤੇ ਹੁਣ ਉਮੀਦ ਹੈ ਕਿ ਉਹ ਆਪਣੇ ਇਸ ਟੀਚੇ ਨੂੰ ਜਰੂਰ ਹਾਸਲ ਕਰੇਗੀ।

24 ਮਾਰਚ, 2016 ਨੂੰ ਮਨੂ ਨੇ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ। ਮਨੂ ਦੇ ਪਿਤਾ ਨੂੰ ਇਹ ਤਾਰੀਖ ਚੰਗੀ ਤਰ੍ਹਾਂ ਨਾਲ ਯਾਦ ਹੈ।

ਪੰਜ ਸਾਲਾਂ ਵਿੱਚ ਮਨੂ ਇਕ ਨਵੀਂ ਖਿਡਾਰਣ ਤੋਂ ਓਲੰਪੀਅਨ ਖਿਡਾਰਣ ਤਾਂ ਬਣ ਗਈ ਹੈ, ਪਰ ਹੁਣ ਤਾਂ ਸਿਰਫ ਉਸ ਦੇ ਓਲੰਪਿਕ ਤਗਮਾ ਜੇਤੂ ਬਣਨ ਦੀ ਉਡੀਕ ਹੈ।

ਇਹ ਵੀ ਪੜ੍ਹੋ:

https://www.youtube.com/watch?v=fAPmMFbQ608

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''366f85c3-fcec-46ea-8610-67120ec4be2d'',''assetType'': ''STY'',''pageCounter'': ''punjabi.india.story.58021878.page'',''title'': ''ਮਨੂ ਭਾਕਰ ਦਾ ਓਲੰਪਿਕ \''ਚ ਸਫ਼ਰ ਖ਼ਤਮ, ਕਿਵੇਂ ਬਿਨਾਂ ਕੋਚ ਦੇ ਹੀ ਨਿਸ਼ਾਨੇਬਾਜ਼ੀ \''ਚ ਬਣਾ ਲਿਆ ਸੀ ਨਾਮ'',''author'': ''ਵੰਦਨਾ'',''published'': ''2021-07-30T07:03:40Z'',''updated'': ''2021-07-30T07:03:40Z''});s_bbcws(''track'',''pageView'');

Related News