ਟੋਕੀਓ ਓਲੰਪਿਕਸ: ਲਵਲੀਨਾ ਬੋਰਗੋਹੇਨ ਦੀ ਮੁਹੰਮਦ ਅਲੀ ਤੋਂ ਸ਼ੁਰੂ ਹੋਈ ਕਹਾਣੀ ਓਲੰਪਿਕ ''''ਤੇ ਜਾ ਕੇ ਰੁਕੀ
Friday, Jul 30, 2021 - 07:07 AM (IST)


ਭਾਰਤ ਦੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਓਲੰਪਿਕ ਮੈਡਲ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ।
ਅਸਾਮ ਤੋਂ ਓਲੰਪਿਕ ਤੱਕ ਜਾਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਉਹ 69 ਕਿਲੋਗ੍ਰਾਮ ਵੇਲਟਰਵੇਟ ਵਰਗ ਵਿੱਚ ਖੇਡਦੀ ਹੈ।
ਨਿਏਨ-ਚਿਨ ਚੇਨ ਨਾਂ ਦੀ ਜਿਸ ਖਿਡਾਰੀ ਖਿਲਾਫ਼ ਲਵਲੀਨਾ ਨੂੰ ਜਿੱਤ ਹਾਸਲ ਕਰਨੀ ਹੈ, ਉਹ ਸਾਬਕਾ ਵਿਸ਼ਵ ਚੈਂਪੀਅਨ ਹੈ ਅਤੇ ਹੁਣ ਤੱਕ ਦੇ ਕਈ ਮੁਕਾਬਲਿਆਂ ਵਿੱਚ ਲਵਲੀਨਾ ਉਸ ਤੋਂ ਹਾਰਦੀ ਆਈ ਹੈ।
2018 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਲਵਲੀਨਾ ਉਸ ਤੋਂ ਹਾਰੀ ਸੀ।
ਇਹ ਵੀ ਪੜ੍ਹੋ-
- ਟੋਕੀਓ ਓਲੰਪਿਕ: ਖਾਲੀ ਸਟੇਡੀਅਮ ''ਚ ਬਿਨਾਂ ਦਰਸ਼ਕਾਂ ਦੀਆਂ ਤਾੜੀਆਂ ਸੁਣੇ ਖੇਡਣਾ ਕਿਸ ਤਰ੍ਹਾਂ ਲਗਦਾ ਹੈ
- ਭਾਰਤ ਤੋਂ ਲੈ ਕੇ ਯੂਰਪ ਤੱਕ ਹੜ੍ਹਾਂ ਦੇ ਕਹਿਰ ਦੀਆਂ ਅਣਦੇਖੀਆਂ ਤਸਵੀਰਾਂ
- ਮੀਨੋਪੌਜ਼ ਕੀ ਹੈ ਤੇ ਔਰਤਾਂ ਦੀ ਇਸ ਸਮੱਸਿਆ ਬਾਰੇ ਸਭ ਨੂੰ ਜਾਣਕਾਰੀ ਹੋਣਾ ਕਿਉਂ ਜ਼ਰੂਰੀ ਹੈ
ਲਵਲੀਨਾ ਨੂੰ ਮਾਈਕ ਟਾਈਸਨ ਦਾ ਸਟਾਈਲ ਪਸੰਦ ਹੈ ਤਾਂ ਮੁਹੰਮਦ ਅਲੀ ਵੀ ਓਨੇ ਹੀ ਪਸੰਦ ਹਨ। ਪਰ ਇਨ੍ਹਾਂ ਸਭ ਤੋਂ ਵੱਖ ਉਸ ਨੂੰ ਆਪਣੀ ਅਲੱਗ ਪਛਾਣ ਵੀ ਬਣਾਉਣੀ ਸੀ।
ਭਾਰਤ ਦੇ ਛੋਟੇ ਪਿੰਡਾਂ-ਕਸਬਿਆਂ ਤੋਂ ਆਉਣ ਵਾਲੇ ਕਈ ਦੂਜੇ ਖਿਡਾਰੀਆਂ ਦੀ ਤਰ੍ਹਾਂ ਹੀ 23 ਸਾਲਾ ਲਵਲੀਨਾ ਨੇ ਵੀ ਕਈ ਆਰਥਿਕ ਦਿੱਕਤਾਂ ਦੇ ਬਾਵਜੂਦ ਓਲੰਪਿਕ ਤੱਕ ਦਾ ਰਸਤਾ ਤੈਅ ਕੀਤਾ ਹੈ।
ਕਿੱਕਬਾਕਸਿੰਗ ਤੋਂ ਮੁੱਕੇਬਾਜ਼ ਦਾ ਸਫ਼ਰ
ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਬਾਰੋ ਮੁਖੀਆ, ਪਿਤਾ ਛੋਟੇ ਵਪਾਰੀ ਅਤੇ ਮਾਂ ਸੁਆਣੀ। ਉਦੋਂ ਪਿਤਾ ਦੀ ਮਹੀਨੇ ਦੀ ਕਮਾਈ ਬਹੁਤ ਘੱਟ ਸੀ।
ਕੁੱਲ ਤਿੰਨ ਭੈਣਾਂ ਸਨ ਤਾਂ ਆਂਢ-ਗੁਆਂਢ ਤੋਂ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਸਨ, ਪਰ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕਰ ਦੋਵੇਂ ਵੱਡੀਆਂ ਜੌੜੀਆਂ ਭੈਣਾਂ ਕਿੱਕਬਾਕਸਿੰਗ ਕਰਨ ਲੱਗੀਆਂ ਤਾਂ ਲਵਲੀਨਾ ਵੀ ਕਿੱਕਬਾਕਸਿੰਗ ਵਿੱਚ ਜੁਟ ਗਈ।
ਭੈਣਾਂ ਕਿੱਕਬਾਕਿਸੰਗ ਵਿੱਚ ਨੈਸ਼ਨਲ ਚੈਂਪੀਅਨ ਬਣੀਆਂ, ਪਰ ਲਵਲੀਨਾ ਨੇ ਆਪਣੇ ਲਈ ਕੁਝ ਹੋਰ ਹੀ ਸੋਚ ਕੇ ਰੱਖਿਆ ਸੀ।
ਉਨ੍ਹਾਂ ਦਾ ਇਹ ਕਿੱਸਾ ਮਸ਼ਹੂਰ ਹੈ ਕਿ ਪਿਤਾ ਇੱਕ ਦਿਨ ਅਖ਼ਬਾਰ ਵਿੱਚ ਲਪੇਟ ਕੇ ਮਠਿਆਈ ਲਿਆਏ ਤਾਂ ਲਵਲੀਨਾ ਨੂੰ ਉਸ ਵਿੱਚ ਮੁਹੰਮਦ ਅਲੀ ਦੀ ਫੋਟੋ ਦਿਖੀ। ਪਿਤਾ ਨੇ ਉਦੋਂ ਮੁਹੰਮਦ ਅਲੀ ਦੀ ਦਾਸਤਾਂ ਬੇਟੀ ਨੂੰ ਸੁਣਾਈ ਅਤੇ ਸ਼ੁਰੂ ਹੋਇਆ ਮੁੱਕੇਬਾਜ਼ੀ ਦਾ ਸਫ਼ਰ।
ਪ੍ਰਾਈਮਰੀ ਸਕੂਲ ਵਿੱਚ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਟਰਾਇਲ ਹੋਏ ਤਾਂ ਕੋਚ ਪਾਦੁਮ ਬੋਰੋ ਦੀ ਜੌਹਰੀ ਨਜ਼ਰ ਲਵਲੀਨਾ ''ਤੇ ਆਈ ਅਤੇ 2012 ਤੋਂ ਸ਼ੁਰੂ ਹੋ ਗਿਆ ਪ੍ਰੋਫੈਸ਼ਨਲ ਮੁੱਕੇਬਾਜ਼ੀ ਦਾ ਸਫ਼ਰ।
ਪੰਜ ਸਾਲ ਦੇ ਅੰਦਰ ਉਹ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਤੱਕ ਪਹੁੰਚ ਗਈ ਸੀ।
ਉਂਝ ਲਵਲੀਨਾ ਨੂੰ ਭਾਰਤ ਵਿੱਚ ਇੱਕ ਅਲੱਗ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਸ ਦੇ ਵਰਗ ਵਿੱਚ ਬਹੁਤ ਘੱਟ ਮਹਿਲਾ ਖਿਡਾਰੀ ਹਨ ਅਤੇ ਇਸ ਲਈ ਉਸ ਨੂੰ ਸਪਾਰਿੰਗ ਪਾਰਟਨਰ ਨਹੀਂ ਮਿਲਦੇ ਜਿਨ੍ਹਾਂ ਨਾਲ ਉਹ ਪ੍ਰੈਕਟਿਸ ਕਰ ਸਕੇ ਅਤੇ ਉਸ ਨੂੰ ਕਈ ਵਾਰ ਅਜਿਹੇ ਖਿਡਾਰੀਆਂ ਨਾਲ ਪ੍ਰੈਕਟਿਸ ਕਰਨੀ ਪੈਂਦੀ ਹੈ ਜੋ 69 ਕਿਲੋਗ੍ਰਾਮ ਵਰਗ ਦੇ ਨਹੀਂ ਹੁੰਦੇ।
ਓਲੰਪਿਕ ਤੋਂ ਪਹਿਲਾਂ ਮਾਂ ਦੀ ਸਰਜਰੀ
ਓਲੰਪਿਕ ਤੋਂ ਪਹਿਲਾਂ ਦੇ ਕੁਝ ਮਹੀਨੇ ਲਵਲੀਨਾ ਲਈ ਸੌਖੇ ਨਹੀਂ ਸਨ। ਜਿੱਥੇ ਹਰ ਕੋਈ ਟਰੇਨਿੰਗ ਵਿੱਚ ਜੁਟਿਆ ਸੀ, ਉੱਥੇ ਲਵਲੀਨਾ ਦੀ ਮਾਂ ਦੀ ਕਿਡਨੀ ਟਰਾਂਸਪਲਾਂਟ ਹੋਣੀ ਸੀ ਅਤੇ ਉਹ ਮਾਂ ਦੇ ਨਾਲ ਸੀ, ਮੁੱਕੇਬਾਜ਼ੀ ਤੋਂ ਦੂਰ।
ਸਰਜਰੀ ਦੇ ਬਾਅਦ ਹੀ ਲਵਲੀਨਾ ਵਾਪਸ ਟਰੇਨਿੰਗ ਲਈ ਗਈ।
ਇਸ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ ਕਾਰਨ ਉਸ ਨੂੰ ਲੰਬੇ ਸਮੇਂ ਤੱਕ ਆਪਣੇ ਕਮਰੇ ਵਿੱਚ ਹੀ ਟਰੇਨਿੰਗ ਕਰਨੀ ਪਈ ਕਿਉਂਕਿ ਕੋਚਿੰਗ ਸਟਾਫ਼ ਦੇ ਕੁਝ ਵਿਅਕਤੀ ਕੋਰੋਨਾ ਪੀੜਤ ਸਨ। ਉਦੋਂ ਉਸ ਨੇ ਵੀਡੀਓ ਜ਼ਰੀਏ ਟਰੇਨਿੰਗ ਜਾਰੀ ਰੱਖੀ।
ਤਾਂ ਦਿੱਕਤਾਂ ਤਾਂ ਰਾਹ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਸਨ, ਪਰ ਲਵਲੀਨਾ ਨੇ ਇੱਕ-ਇੱਕ ਕਰਕੇ ਸਭ ਨੂੰ ਪਾਰ ਕੀਤਾ ਹੈ।
ਲਵਲੀਨਾ ਦੇ ਕਰੀਅਰ ਵਿੱਚ ਵੱਡਾ ਉਛਾਲ ਆਇਆ ਜਦੋਂ 2018 ਵਿੱਚ ਕਾਮਨਵੈਲਥ ਗੇਮਜ਼ ਲਈ ਚੁਣੀ ਗਈ। ਹਾਲਾਂਕਿ ਉਦੋਂ ਇਸ ਨੂੰ ਲੈ ਕੇ ਵਿਵਾਦ ਜ਼ਰੂਰ ਹੋਇਆ ਸੀ ਕਿ ਲਵਲੀਨਾ ਨੂੰ ਇਸ ਬਾਰੇ ਕਥਿਤ ਤੌਰ ''ਤੇ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਅਤੇ ਅਖ਼ਬਾਰਾਂ ਤੋਂ ਉਨ੍ਹਾਂ ਨੂੰ ਪਤਾ ਲੱਗਿਆ।
ਕਾਮਨਵੈਲਥ ਵਿੱਚ ਉਹ ਮੈਡਲ ਨਹੀਂ ਜਿੱਤ ਸਕੀ ਸੀ, ਪਰ ਇੱਥੋਂ ਉਸ ਨੇ ਆਪਣੀ ਖੇਡ ਦੇ ਤਕਨੀਕੀ ਹੀ ਨਹੀਂ, ਮਾਨਸਿਕ ਅਤੇ ਮਨੋਵਿਗਿਆਨਕ ਪੱਖ ''ਤੇ ਵੀ ਕੰਮ ਕਰਨਾ ਸ਼ੁਰੂ ਕੀਤਾ।
ਨਤੀਜਾ ਸਭ ਦੇ ਸਾਹਮਣੇ ਸੀ। 2018 ਅਤੇ 2019 ਵਿੱਚ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰ ਤਾਂਬੇ ਦਾ ਮੈਡਲ ਜਿੱਤਿਆ।
ਕੁਝ ਦਿਨ ਪਹਿਲਾਂ ਮਣੀਪੁਰ ਦੀ ਮੀਰਾਬਾਈ ਨੇ ਭਾਰਤ ਨੂੰ ਸਿਲਵਰ ਦਿਵਾਇਆ ਸੀ ਤਾਂ ਹੁਣ ਪੂਰਬੀ ਉੱਤਰ ਦੀ ਹੀ ਲਵਲੀਨਾ ਮੈਡਲ ਦੇ ਨਜ਼ਦੀਕ ਹੈ।
ਅਸਾਮ ਵਿੱਚ ਲਵਲੀਨਾ ਨੂੰ ਲੈ ਕੇ ਉਤਸ਼ਾਹ ਇੰਨਾ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਅਤੇ ਵਿਰੋਧੀ ਧਿਰਾਂ ਦੇ ਵਿਧਾਇਕ ਨੇ ਦੋਵੇਂ ਇਕੱਠੇ ਲਵਲੀਨਾ ਦੇ ਸਮਰਥਨ ਵਿੱਚ ਕੁਝ ਦਿਨ ਪਹਿਲਾਂ ਸਾਈਕਲ ਰੈਲੀ ਕੱਢੀ ਸੀ।
https://twitter.com/ANI/status/1417694700740354048
ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਇੱਕ ਵੀਡਿਓ ਵਿੱਚ ਲਵਲੀਨਾ ਨੇ ਕਿਹਾ ਸੀ ਕਿ ਉਸ ਨੂੰ ਘੱਟ ਤੋਂ ਘੱਟ ਦੋ ਵਾਰ ਤਾਂ ਓਲੰਪਿਕ ਖੇਡਣਾ ਹੈ ਅਤੇ ਫਿਰ ਪ੍ਰੋਫੈਸ਼ਨਲ ਬਾਕਸਿੰਗ ਕਰਨੀ ਹੈ। ਯਾਨਿ ਅਜੇ ਘੱਟ ਤੋਂ ਘੱਟ ਇੱਕ ਹੋਰ ਓਲੰਪਿਕ ਦਾ ਸਫ਼ਰ ਅਤੇ ਮੈਡਲ ਦਾ ਸੁਪਨਾ ਬਾਕੀ ਹੈ।
ਓਲੰਪਿਕ ਵਿੱਚ ਪ੍ਰੀ ਕੁਆਰਟਰ ਫਾਈਨਲ ਵਿੱਚ ਉਸ ਨੂੰ ਬਾਈ ਮਿਲਿਆ ਸੀ ਜਦਕਿ ਜਰਮਨੀ ਦੀ ਖਿਡਾਰੀ ਨੂੰ ਹਰਾ ਕੇ ਉਹ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ।
ਇਹ ਵੀ ਪੜ੍ਹੋ:
- ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
- ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
- ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ
https://www.youtube.com/watch?v=2S58VJUa8Kg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3f21234d-39f1-450f-b1ae-8f2b9420c71a'',''assetType'': ''STY'',''pageCounter'': ''punjabi.india.story.58013647.page'',''title'': ''ਟੋਕੀਓ ਓਲੰਪਿਕਸ: ਲਵਲੀਨਾ ਬੋਰਗੋਹੇਨ ਦੀ ਮੁਹੰਮਦ ਅਲੀ ਤੋਂ ਸ਼ੁਰੂ ਹੋਈ ਕਹਾਣੀ ਓਲੰਪਿਕ \''ਤੇ ਜਾ ਕੇ ਰੁਕੀ'',''author'': ''ਵੰਦਨਾ'',''published'': ''2021-07-30T01:31:40Z'',''updated'': ''2021-07-30T01:31:40Z''});s_bbcws(''track'',''pageView'');