ਪੰਜਾਬ ਦੇ ਸਰਕਾਰੀ ਡਾਕਟਰ ਕਿਉਂ ਵਾਰ-ਵਾਰ ਹੜਤਾਲ ''''ਤੇ ਜਾ ਰਹੇ ਹਨ, ਕੀ ਹੈ ਪੂਰਾ ਮਾਮਲਾ
Monday, Jul 12, 2021 - 01:52 PM (IST)


ਪੰਜਾਬ ਦੇ ਸਰਕਾਰੀ ਡਾਕਟਰ ਅਗਲੇ ਤਿੰਨ ਦਿਨਾਂ ਲਈ ਹੜਤਾਲ ਉੱਤੇ ਹਨ।
ਪੰਜਾਬ ਦੇ ਸਰਕਾਰੀ ਡਾਕਟਰਾਂ ਨੇ ''ਗੈਰ-ਪ੍ਰੈਕਟਿਸ ਭੱਤੇ'' ਦੇ ਮੁੱਦੇ ਉੱਤੇ ਪੰਜਾਬ ਸਰਕਾਰ ਦੀ ਚੁੱਪੀ ਨੂੰ ਲੈ ਕੇ 12 ਤੋਂ 14 ਜੁਲਾਈ ਤੱਕ ਕੰਮ ਉੱਤੇ ਗ਼ੈਰ-ਹਾਜ਼ਰ ਰਹਿਣ ਦਾ ਫ਼ੈਸਲ ਕੀਤਾ ਹੈ।
ਇਨ੍ਹਾਂ ਡਾਕਟਰਾਂ ਨੇ ਸੂਬਾ ਸਰਕਾਰ ਨੂੰ ਮਸਲੇ ਦਾ ਹੱਲ ਨਾ ਕੀਤੇ ਜਾਣ ''ਤੇ 19 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ''ਤੇ ਜਾਣ ਦੀ ਧਮਕੀ ਵੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ:
- ਰਿਚਰਡ ਬ੍ਰੈਨਸਨ: ਧਰਤੀ ਤੋਂ ਪੁਲਾੜ ਆਪਣੇ ਵਾਹਨ ''ਚ ਪਹੁੰਚੇ ਤੇ ਸਵਾ ਘੰਟੇ ''ਚ ਮੁੜੇ ਕਾਰੋਬਾਰੀ ਦਾ ਤਜਰਬਾ ਕੀ ਕਹਿੰਦਾ
- ਇੰਗਲੈਂਡ ਤੋਂ ਲੈ ਕੇ ਭਾਰਤ ਤੱਕ ਸੋਸ਼ਲ ਮੀਡੀਆ ’ਤੇ ਛਾਈ ਹਰਲੀਨ ਦਿਓਲ ਕੌਣ ਹੈ
- ਦੇਸ ਦੀ ਆਬਾਦੀ ਦਾ ਸੰਤੁਲਨ ਵਿਗਾੜਨ ''ਚ ਆਮਿਰ ਖ਼ਾਨ ਵਰਗੇ ਲੋਕਾਂ ਦਾ ਹੱਥ- ਭਾਜਪਾ ਸਾਂਸਦ ਦਾ ਇਲਜ਼ਾਮ
ਮੁੱਦਾ ਕੀ ਹੈ?
ਪੰਜਾਬ ਸਿਵਲ ਮੈਡੀਕਲ ਸਰਵਸਿਜ਼ (PCMS) ਦੇ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਦੱਸਦੇ ਹਨ ਕਿ ਡਾਕਟਰਾਂ ਵੱਲੋਂ ਇਹ ਹੜਤਾਲ ਪੰਜਾਬ ਵਿੱਚ 6ਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਹੈ।

ਡਾ. ਗਗਨਦੀਪ ਸਿੰਘ ਮੁਤਾਬਕ ਸਰਕਾਰ ਨੇ ਬਾਕੀ ਭੱਤਿਆਂ ਨੂੰ ਘਟਾਉਣ ਦੇ ਨਾਲ-ਨਾਲ ਨੌਨ ਪ੍ਰੈਕਟਿਸ ਭੱਤੇ (NPA) ਨੂੰ ਵੀ ਘਟਾਇਆ ਹੈ।
ਉਨ੍ਹਾਂ ਮੁਤਾਬਕ NPA ਨੂੰ 25 ਤੋਂ ਘਟਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਮੂਲ ਤਨਖ਼ਾਹ ਤੋਂ ਵੀ ਅਲਹਿਦਾ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਨੌਨ-ਪ੍ਰੈਕਟਿਸ ਭੱਤੇ ਨੂੰ ਪੈਨਸ਼ਨ ਦੇ ਹਿਸਾਬ ਤੋਂ ਵੀ ਬਾਹਰ ਰੱਖਿਆ ਗਿਆ ਹੈ।
ਡਾ. ਗਗਨਦੀਪ ਸਿੰਘ ਕਹਿੰਦੇ ਹਨ ਕਿ 6ਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋਣ ਤੋਂ ਬਾਅਦ ਡਾਕਟਰਾਂ ਦੀ ਤਨਖ਼ਾਹ ਵਧਣ ਦੀ ਥਾਂ ਘੱਟਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਗਗਨਦੀਪ ਪੰਜਾਬ ਸਰਕਾਰ ਉੱਤੇ ਤੰਜ ਕਰਦਿਆਂ ਕਹਿੰਦੇ ਹਨ ਕਿ ਕੋਵਿਡ ਵਰਗੇ ਔਖੇ ਦੌਰ ਵਿੱਚ ਡਾਕਟਰ ਫਰੰਟਲਾਈਨ ''ਤੇ ਹੋ ਕੇ ਕੰਮ ਕਰ ਰਹੇ ਹਨ, ਰਿਸਕ ਵਿੱਚ ਕੰਮ ਕਰ ਰਹੇ ਹਨ ਤੇ ਸਰਕਾਰ ਨੇ ਉਨ੍ਹਾਂ ਨੂੰ ਇਹ ਵਧੀਆ ''ਤੋਹਫ਼ਾ'' ਦਿੱਤਾ ਹੈ।
ਉਹ ਕਹਿੰਦੇ ਹਨ ਕਿ ਸਾਨੂੰ ਅਜਿਹਾ ਤੋਹਫ਼ਾ ਨਹੀਂ ਚਾਹੀਦਾ।
ਡਾ. ਗਗਨਦੀਪ ਸਿੰਘ ਕਹਿੰਦੇ ਹਨ ਕਿ ਅਸੀਂ ਕੁਝ ਵਾਧੂ ਨਹੀਂ ਮੰਗ ਰਹੇ ਸਗੋਂ ਜੋ ਸਾਡਾ ਹੱਕ ਬਣਦਾ ਹੈ ਉਹੀ ਮੰਗ ਰਹੇ ਹਾਂ।
ਹੜਤਾਲ ਦਾ ਸੱਦਾ ਕਿਸ ਨੇ ਦਿੱਤਾ?
ਸਿਹਤ ਅਤੇ ਪਸ਼ੂ ਮੈਡੀਕਲ ਸੇਵਾਵਾਂ ਦਾ 12 ਤੋਂ 14 ਜੁਲਾਈ ਤੱਕ ਬਾਇਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ ।

ਹੜਤਾਲ ਦਾ ਸੱਦਾ ਜੁਆਇੰਟ ਗੌਰਮੈਂਟ ਡਾਕਟਰਜ਼ ਕੋਰਡੀਨੇਸ਼ਨ ਕਮੇਟੀ (JGDCC) ਵੱਲੋਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਇਹ ਐਸੋਸੀਏਸ਼ਨ ਸ਼ਾਮਲ ਹਨ:
- ਪੰਜਾਬ ਸਿਵਲ ਮੈਡਕਲ ਸਰਵਸਿਜ਼ ਐਸੋਸੀਏਸ਼ਨ
- ਪੰਜਾਬ ਸਟੇਟ ਵੈਟਨਰੀ ਔਫੀਸਰਜ਼ ਐਸੋਸੀਏਸ਼ਨ
- ਪੰਜਾਬ ਡੈਂਟਲ ਡਾਕਟਰਜ਼ ਐਸੋਸੀਏਸ਼ਨ
- ਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ
- ਆਯੁਰਵੇਦਿਕ ਡਾਕਟਰਜ਼ ਐਸੋਸੀਏਸ਼ਨ
- ਰੂਰਲ ਮੈਡੀਕਲ ਔਫੀਸਰਜ਼ ਐਸੋਸੀਏਸ਼ਨ
- ਪੰਜਾਬ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ
ਹੜਤਾਲ ਕਾਰਨ ਓਪੀਡੀ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਸ ਤੋਂ ਇਲਾਵਾ ਪਸ਼ੂ ਮੈਡੀਕਲ ਸੇਵਾਵਾਂ ਵੀ ਬੰਦ ਰਹਿਣਗੀਆਂ। ਹਾਲਾਂਕਿ ਐਮਰਜੈਂਸੀ ਅਤੇ ਕੋਵਿਡ ਨਾਲ ਜੁੜੀਆਂ ਸੇਵਾਵਾਂ ਜਾਰੀ ਰਹਿਣਗੀਆਂ।
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਅਸੋਸੀਏਸ਼ਨ (PCMSA) ਦੇ ਸੀਨੀਅਅਰ ਮੀਤ ਪ੍ਰਧਾਨ ਡਾਕਟਰ ਗਗਨਦੀਪ ਸ਼ੇਰਗਿੱਲ ਨੇ ਦਿ ਹਿੰਦੂ ਅਖ਼ਬਾਰ ਨਾਲ ਗੱਲ ਕਰਦਿਆਂ ਦੱਸਿਆ, ''''ਪੰਜਾਬ ਸਰਕਾਰ ਦੇ 6ਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵਾਪਸ ਲੈਣ ਵਿੱਚ ਫੇਲ੍ਹ ਹੋਣ, ਨੌਨ-ਪ੍ਰੈਕਟਿਸ ਭੱਤਿਆਂ ਨੂੰ 25 ਤੋਂ 20 ਫੀਸਦੀ ਕਰਨ ਅਤੇ ਮੂਲ ਤਨਖ਼ਾਹ ਤੋਂ ਅਲਹਿਦਾ ਕਰਨ ਦੇ ਨਾਲ-ਨਾਲ ਪੈਨਸ਼ਨ ਲਾਭ ਤੋਂ ਹਟਾਉਣ ਦੇ ਫ਼ੈਸਲਿਆਂ ਤੋਂ ਬਾਅਦ ਜੁਆਇੰਟ ਗੌਰਮੈਂਟ ਡਾਕਟਰਜ਼ ਕੋਰਡੀਨੇਸ਼ਨ ਕਮੇਟੀ (JGDCC) ਨੇ ਸ਼ਨੀਵਾਰ ਨੂੰ ਮੀਟਿੰਗ ਵਿੱਚ ਇਹ ਫੈਸਲਾ ਲਿਆ ਕਿ ਸਿਹਤ ਤੇ ਵੈਟਨਰੀ ਮੈਡੀਕਲ ਸੇਵਾਵਾਂ ਸੂਬੇ ਵਿੱਚ ਓਪੀਡੀ ਸਣੇ 12 ਤੋਂ 14 ਜੁਲਾਈ ਤੱਕ ਬੰਦ ਰੱਖੀਆਂ ਜਾਣਗੀਆਂ।''''

''''ਕਿਉਂਕਿ ਸਰਕਾਰ NPA ਦੇ ਮੁੱਦੇ ਉੱਤੇ ਚੁੱਪ ਹੈ ਇਸ ਲਈ ਸਾਨੂੰ ਮਜਬੂਰੀ ਵੱਸ ਹੜਤਾਲ ਦਾ ਮੁੜ ਤੋਂ ਸੱਦਾ ਦੇਣਾ ਪਿਆ। ਕਮੇਟੀ ਨੇ ਫ਼ੈਸਲਾ ਲਿਆ ਕਿ 15 ਤੋਂ 17 ਜੁਲਾਈ ਤੱਕ ਹਸਪਤਾਲਾਂ ਵਿੱਚ ਓਪੀਡੀ ਦਾ ਬਾਇਕਾਟ ਕੀਤਾ ਜਾਵੇਗਾ ਅਤੇ ਦੂਜੇ ਪਾਸੇ ਹਸਪਤਾਲਾਂ ਦੇ ਬਗੀਚਿਆਂ ਵਿੱਚ ਓਪੀਡੀ ਹੋਵੇਗੀ ਤਾਂ ਜੋ ਜ਼ਰੂਰਤਮੰਦਾਂ ਦੀ ਮਦਦ ਹੋ ਸਕੇ।''''
ਉਧਰ ਨਿਊ ਇੰਡੀਅਨ ਐਕਸਪ੍ਰੈੱਸ ਨਾਲ ਗੱਲਬਾਤ ਕਰਦਿਆਂ JGDCC ਦੇ ਕਨਵੀਨਰ ਡਾ. ਇੰਦਰਵੀਰ ਗਿੱਲ ਨੇ ਕਿਹਾ ਕਿ ਭੱਤਿਆਂ ਨੂੰ ਲੈ ਕੇ ਚੱਲ ਰਿਹਾ ਮੁਜ਼ਾਹਰਾ ਜਨਤੱਕ ਸਿਹਤ ਪ੍ਰਣਾਲੀ ਨੂੰ ਬਚਾਉਣ ਖ਼ਾਤਰ ਹੈ।
ਉਨ੍ਹਾਂ ਕਿਹਾ, ''''ਅਸੀਂ ਸਰਕਾਰ ਦੇ ਹਰ ਉਸ ਕਦਮ ਖ਼ਿਲਾਫ਼ ਆਵਾਜ਼ ਚੁੱਕਾਂਗੇ ਜੋ ਇਸ ਨੂੰ ਨੁਕਸਾਨ ਪਹੁੰਚਾਉਣ ਵੱਲ ਹੋਵੇਗਾ। ਸੂਬੇ ਦੇ ਡਾਕਟਰ ਸਿਹਤ ਅਤੇ ਵੈਟਨਰੀ ਸੇਵਾਵਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਨੌਨ-ਪ੍ਰੈਕਟਿਸ ਭੱਤਿਆਂ ਦੇ ਮਸਲੇ ਨੂੰ ਸੁਲਝਾਉਣ ਦੀ ਥਾਂ ਇਸ ਨੂੰ ਕਾਇਮ ਰੱਖ ਰਹੀ ਹੈ।''''
ਇਹ ਵੀ ਪੜ੍ਹੋ:
- ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
- ਅਡਾਨੀ ਗਰੁੱਪ ਨੂੰ ਇੱਕੋ ਦਿਨ ਵਿੱਚ ਕਿਵੇਂ ਹੋਇਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ
- ਜੈਪਾਲ ਭੁੱਲਰ ਖੇਡ ਮੈਦਾਨ ਤੋਂ ਕਿਵੇਂ ਪਹੁੰਚਿਆਂ ਅਪਰਾਧ ਦੀ ਦੁਨੀਆ ''ਚ
https://www.youtube.com/watch?v=j0_FSLulLek
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9e995da4-2c2f-4641-9546-fc83eb7c8d2e'',''assetType'': ''STY'',''pageCounter'': ''punjabi.india.story.57801236.page'',''title'': ''ਪੰਜਾਬ ਦੇ ਸਰਕਾਰੀ ਡਾਕਟਰ ਕਿਉਂ ਵਾਰ-ਵਾਰ ਹੜਤਾਲ \''ਤੇ ਜਾ ਰਹੇ ਹਨ, ਕੀ ਹੈ ਪੂਰਾ ਮਾਮਲਾ'',''published'': ''2021-07-12T08:08:05Z'',''updated'': ''2021-07-12T08:08:05Z''});s_bbcws(''track'',''pageView'');