ਗਾਂਜੇ ਨੂੰ ਕੀ ਪੂਰੀ ਦੁਨੀਆਂ ਵਿੱਚ ਕਾਰੋਬਾਰ ਲਈ ਕਾਨੂੰਨੀ ਰੂਪ ਦਿੱਤਾ ਜਾ ਸਕਦਾ ਹੈ, ਕੀ ਕਹਿੰਦੇ ਹਨ ਮਾਹਰ
Monday, Jul 12, 2021 - 12:07 PM (IST)


ਦੁਨੀਆ ਦੇ ਕਈ ਦੇਸ਼ਾਂ ਵਿੱਚ ਹੁਣ ਗਾਂਜੇ ਦੀ ਵਰਤੋਂ ਨੂੰ ਕਾਨੂੰਨੀ ਰੂਪ ਦਿੱਤਾ ਜਾ ਰਿਹਾ ਹੈ। ਇਸੇ ਸਾਲ ਅਮਰੀਕੀ ਕਾਂਗਰਸ ਵਿੱਚ ਗਾਂਜੇ ਨੂੰ ਅਪਰਾਧ ਦੀ ਕੈਟੇਗਰੀ ਤੋਂ ਬਾਹਰ ਰੱਖਣ ਨਾਲ ਜੁੜਿਆ ਇੱਕ ਅਹਿਮ ਬਿੱਲ ਪੇਸ਼ ਕੀਤਾ ਗਿਆ।
ਮਈ 2021 ਨੂੰ ਪੇਸ਼ ਕੀਤੇ ਗਏ ਮੈਰੀਯੂਆਨਾ ਆਪਰਚੂਨਿਟੀ ਰੀਇਨਵੈਸਟਮੈਂਟ ਐਂਡ ਐਕਸਪੰਜਮੈਂਟ ਐਕਟ ਯਾਨੀ ਮੋਰ ਐਕਟ ਤਹਿਤ ਸੰਘੀ ਤੌਰ ''ਤੇ ਗਾਂਜੇ ਦੀ ਵਰਤੋਂ ਨੂੰ ਇਜਾਜ਼ਤ ਦੇਣ ਦੀ ਗੱਲ ਕੀਤੀ ਗਈ ਹੈ।
ਇਸ ਬਿੱਲ ਨੂੰ ਸਭ ਤੋਂ ਪਹਿਲਾਂ ਦਸੰਬਰ 2020 ਵਿੱਚ ਪੇਸ਼ ਕੀਤਾ ਗਿਆ ਸੀ ਪਰ ਇਹ ਸੀਨੇਟ ''ਚ ਪਾਸ ਨਹੀਂ ਹੋ ਸਕਿਆ ਸੀ।
ਹਾਲ ਹੀ ''ਚ ਮੈਕਸਿਕੋ ਨੇ ਮਨੋਰੰਜਨ ਲਈ ਗਾਂਜੇ ਦੇ ਇਸਤੇਮਾਲ ਨੂੰ ਅਪਰਾਧ ਦੀ ਕੈਟੇਗਰੀ ਤੋਂ ਬਾਹਰ ਕਰ ਦਿੱਤਾ। ਉਰੂਗਵੇ ਨੇ 2013, ਕੈਨੇਡਾ ਨੇ 2020 ਅਤੇ ਦੱਖਣੀ ਅਫ਼ਰੀਕਾ ਦੀ ਸੁਪਰੀਮ ਕੋਰਟ ਨੇ 2018 ਵਿੱਚ ਇਸ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ:
- ਭਾਜਪਾ ਨੂੰ ਚਾਪਲੂਸਾਂ ਦੀ ਲੋੜ ਹੈ ਤੇ ਪ੍ਰਧਾਨ ਆਪਣੀ ਕੁਰਸੀ ਬਚਾਉਣ ਦੀ ਫਿਰਾਕ ''ਚ ਹੈ- ਅਨਿਲ ਜੋਸ਼ੀ
- ਪੰਜਾਬ ''ਚ ਮੁਫ਼ਤ ਬਿਜਲੀ: ਸਰਕਾਰ ਉੱਪਰ ਬੋਝ ਜਾਂ ਕਿਸਾਨਾਂ ਦੀ ਲੋੜ ਤੇ ਕੀ ਹੋ ਸਕਦਾ ਹੈ ਇਸਦਾ ਹੱਲ
- ਦੋ ਤੋਂ ਵੱਧ ਬੱਚੇ ਕਰੋਗੇ ਤਾਂ ਇਹ ਸਹੂਲਤਾਂ ਖੁੱਸ ਜਾਣਗੀਆਂ, ਗੱਲ ਮੰਨੀ ਤਾਂ ਹੋਵੇਗੀ ''ਚਾਂਦੀ''
ਨਿਊਜ਼ੀਲੈਂਡ ''ਚ ਇਸ ਨੂੰ ਲੈ ਕੇ ਚਰਚਾ ਜਾਰੀ ਹੈ, ਲੇਸੋਥੋ ਨੇ ਇਸ ਦੀ ਖ਼ੇਤੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਮੋਰੱਕੋ ਨੇ ਇਸ ਦੇ ਮੈਡੀਕਲ ਇਸਤੇਮਾਲ ਨੂੰ ਹਾਂ ਕਹਿ ਦਿੱਤੀ ਹੈ।
ਗਾਂਜੇ ਦੇ ਵਪਾਰ ਨੂੰ ਕਾਨੂੰਨੀ ਬਣਾਉਣ ਦਾ ਵਿਰੋਧ ਕਰਨ ਵਾਲੇ ਇਸ ਦੇ ਪਿੱਛੇ ਨਸ਼ੇ ਦੀ ਲੱਤ ਨੂੰ ਉਤਸ਼ਾਹ ਮਿਲਣ ਅਤੇ ਮਾਨਸਿਕ ਸਿਹਤ ਉੱਤੇ ਅਸਰ ਵਰਗੀਆਂ ਠੋਸ ਦਲੀਲਾਂ ਦਿੰਦੇ ਹਨ।
ਕੀ ਜ਼ਿਆਦਾ ਤੋਂ ਜ਼ਿਆਦਾ ਦੇਸ਼ ਗਾਂਜੇ ਨੂੰ ਅਪਰਾਧ ਦੀ ਕੈਟੇਗਰੀ ਤੋਂ ਬਾਹਰ ਕਰ ਰਹੇ ਹਨ ਅਤੇ ਕੀ ਪੂਰੀ ਦੁਨੀਆਂ ਵਿੱਚ ਗਾਂਜਾ ਹੁਣ ਆਸਾਨੀ ਨਾਲ ਮਿਲਣ ਲੱਗੇਗਾ?
ਇਸ ਸਵਾਲ ਦਾ ਜਵਾਬ ਲੱਭਣ ਲਈ ਅਸੀਂ ਕੁਝ ਮਾਹਰਾਂ ਨਾਲ ਗੱਲਬਾਤ ਕੀਤੀ।
ਗਾਂਜਾ ਵਪਾਰ ਪੇਚੀਦਾ ਮਸਲਾ ਹੈ
ਲੰਘੇ ਇੱਕ ਦਹਾਕੇ ਤੋਂ ਅਮਰੀਕਾ ਦੇ 17 ਸੂਬਿਆਂ ਨੇ ਮਨੋਰੰਜਨ ਲਈ ਅਤੇ 36 ਸੂਬਿਆਂ ਨੇ ਦਵਾਈ ਦੇ ਤੌਰ ''ਤੇ ਗਾਂਜੇ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ। ਮਤਲਬ ਇਹ ਕਿ ਇਨ੍ਹਾਂ ਸੂਬਿਆਂ ਵਿੱਚ ਰਹਿਣ ਵਾਲੇ ਹੁਣ ਆਸਾਨੀ ਨਾਲ ਗਾਂਜਾ ਖਰੀਦ ਸਕਦੇ ਹਨ।
ਅਮਰੀਕਾ ''ਚ ਗਾਂਜਾ ਬਜ਼ਾਰ ਦੇ ਉਦਾਰੀਕਰਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ ''ਚ ਕੈਲੀਫ਼ੋਰਨੀਆ ਸਭ ਤੋਂ ਅੱਗੇ ਹੈ। 1996 ''ਚ ਇੱਥੇ ਗਾਂਜੇ ਦੇ ਮੈਡੀਕਲ ਇਸਤੇਮਾਲ ਨੂੰ ਅਤੇ ਫ਼ਿਰ 2016 ''ਚ ਮਨੋਰੰਜਨ ਦੇ ਲਈ ਇਸ ਦੇ ਇਸਤੇਮਾਲ ਨੂੰ ਹਰੀ ਝੰਡੀ ਮਿਲੀ।
ਵੈਨ ਬਟਸਿਕ ਅਮਰੀਕਾ ਦੇ ਬਰਕੇਲੇ ਕੈਨਬਿਸ ਰਿਸਰਚ ਸੈਂਟਰ ਦੇ ਸਹਿਯੋਗੀ ਹਨ ਤੇ ਕਹਿੰਦੇ ਹਨ ਕਿ ਕੈਲੀਫੋਰਨੀਆ ਵਿੱਚ ਮਨੋਰੰਜਨ ਲਈ ਗਾਂਜੇ ਦੀ ਵਰਤੋਂ ਨੂੰ ਇਜਾਜ਼ਤ ਦੇਣ ਵਾਲੇ ਕਾਨੂੰਨ ''ਚ ''ਬਾਲਗਾਂ ਲਈ'' ਕਿਹਾ ਗਿਆ ਹੈ ਪਰ ਕਿਸ ਤਰ੍ਹਾਂ ਦੇ ਇਸਤੇਮਾਲ ਹੋਣ, ਇਸ ਨੂੰ ਲੈ ਸਪੱਸ਼ਟਤਾ ਨਹੀਂ ਹੈ।
ਉਹ ਕਹਿੰਦੇ ਹਨ, ''''ਇਸ ਦਾ ਅਰਥ ਇਹ ਹੋਇਆ ਕਿ ਜੇ ਤੁਸੀਂ 21 ਸਾਲ ਤੋਂ ਵੱਧ ਦੀ ਉਮਰ ਦੇ ਹੋ ਅਤੇ ਕੈਲੀਫੋਰਨੀਆ ਵਿੱਚ ਰਹਿੰਦੇ ਹੋ ਤਾਂ ਤੁਸੀਂ ਕਾਨੂੰਨੀ ਤੌਰ ''ਤੇ ਘਰ ਗਾਂਜਾ ਲੈ ਸਕਦੇ ਹੋ।''''
''''ਹਾਲਾਂਕਿ ਜਨਤਕ ਥਾਵਾਂ ਉੱਤੇ ਇਸ ਦੀ ਵਰਤੋਂ ਉੱਤੇ ਪਾਬੰਦੀ ਹੈ। ਰਹੀ ਗੱਲ ਇਸ ਦੇ ਉਤਪਾਦਨ ਅਤੇ ਵੇਚਣ ਦੀ ਤਾਂ ਇਸ ਲਈ ਸੂਬਾ ਪ੍ਰਸ਼ਾਸਨ ਤੋਂ ਪਰਮਿਟ ਲੈਣਾ ਜ਼ਰੂਰੀ ਹੈ।''''

ਪਰ ਪਰਮਿਟ ਮਿਲਣਾ ਕੋਈ ਸੌਖਾ ਨਹੀਂ ਹੈ। ਜੇ ਕਿਸੇ ਸੂਬੇ ਦਾ ਕੋਈ ਸ਼ਹਿਰ ਨਹੀਂ ਚਾਹੁੰਦਾ ਕਿ ਗਾਂਜਾ ਉੱਥੇ ਸਰੇਆਮ ਵਿਕੇ ਤਾਂ ਉਹ ਪਰਮਿਟ ਦੇਣ ਅਤੇ ਆਪਣੇ ਇਲਾਕੇ ''ਚ ਗਾਂਜੇ ਦੀ ਸੇਲ ਉੱਤੇ ਰੋਕ ਲਗਾ ਸਕਦਾ ਹੈ।
ਮਤਲਬ ਕਿਤੇ ਗਾਂਜਾ ਆਸਾਨੀ ਨਾਲ ਮਿਲਦਾ ਹੈ ਅਤੇ ਕਈ ਥਾਵਾਂ ਉੱਤੇ ਇਸਦੀ ਵਿਕਰੀ ਮਨਾ ਹੈ। ਅਜਿਹੀ ਸਥਿਤੀ ''ਚ ਲੋਕ ਗਾਂਜਾ ਕਿਵੇਂ ਖ਼ਰੀਦਦੇ ਹਨ ਅਤੇ ਗ਼ੈਰ-ਕਾਨੂੰਨੀ ਦੀ ਥਾਂ ਕਾਨੂੰਨੀ ਤੌਰ ''ਤੇ ਗਾਂਜਾ ਖ਼ਰੀਦਣ ਨਾਲ ਕੀ ਫ਼ਾਇਦਾ ਹੈ?
ਵੈਨ ਬਟਸਿਕ ਕਹਿੰਦੇ ਹਨ, ''''ਕੈਲੀਫੋਰਨੀਆ ''ਚ ਗਾਂਜਾ ਬਾਜ਼ਾਰ ਉੱਤੇ ਨਜ਼ਰ ਨਿਯਮ ਬਣਾਉਣ ਵਾਲਾ ਰੱਖਦਾ ਹੈ।''''
''''ਲਾਇਸੈਂਸ ਪ੍ਰਾਪਤ ਦੁਕਾਨ ਤੋਂ ਲਾਈਸੈਂਸ ਪ੍ਰਾਪਤ ਗਾਂਜਾ ਖਰੀਦਣ ਦਾ ਮਤਲਬ ਹੈ ਕਿ ਇਸ ਦੀ ਖ਼ੇਤੀ ਵਿੱਚ ਉੱਚ ਮਾਨਕਾਂ ਦਾ ਧਿਆਨ ਰੱਖਿਆ ਗਿਆ ਹੈ, ਸ਼ੁੱਧਤਾ ਅਤੇ ਗੁਣਵੱਤਾ ਲਈ ਇਸ ਦੀ ਟੈਸਟਿੰਗ ਹੋਈ ਹੈ ਅਤੇ ਇਸ ''ਚ ਘਾਤਕ ਧਾਤ ਜਾਂ ਕੀਟਨਾਸ਼ਕ ਕਣ ਮੌਜੂਦ ਨਹੀਂ ਹਨ।''''
ਉਪਭੋਗਤਾ ਲਈ ਮਾਮਲਾ ਸੌਖਾ ਦਿਖਦਾ ਹੈ ਪਰ ਉਤਪਾਦਕਾਂ ਲਈ ਇਹ ਪੇਚੀਦਾ ਮਸਲਾ ਹੈ। ਕਿਉਂਕਿ ਪੂਰੇ ਦੇਸ਼ ਵਿੱਚ ਗਾਂਜੇ ਨੂੰ ਕਾਨੂੰਨੀ ਇਜਾਜ਼ਤ ਨਹੀਂ ਮਿਲੀ ਹੈ, ਅਜਿਹੇ ''ਚ ਇਸ ਦੇ ਕਾਰੋਬਾਰ ਲਈ ਬੈਂਕ ਲੋਨ ਦੇਣ ਤੋਂ ਕਤਰਾਉਂਦੇ ਹਨ।
ਵੈਨ ਬਟਸਿਕ ਕਹਿੰਦੇ ਹਨ, ''''ਕਈ ਸੂਬਿਆਂ ਨੇ ਗਾਂਜੇ ਦੀ ਵਰਤੋਂ ਉੱਤੇ ਮੋਹਰ ਲਗਾਈ ਹੈ ਨਿਯਮਾਂ ਦੀ ਪ੍ਰਕਿਰਿਆ ਬਣਾਈ ਹੈ, ਪਰ ਸੰਘੀ ਸਰਕਾਰ ਨੇ ਇਸ ਨੂੰ ਲੈ ਕੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ। ਅਜਿਹੇ ''ਚ ਗਾਂਜਾ ਉਤਪਾਦ ਦੇ ਵਪਾਰ ''ਚ ਵੱਡੇ ਪੱਧਰ ਉੱਤੇ ਨਿਵੇਸ਼ ਨੂੰ ਲੈ ਕੇ ਬੈਂਕਾਂ ਲਈ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ।''''
ਵਪਾਰ ਵਧਾਉਣਾ ਵੀ ਕੰਪਨੀਆਂ ਲਈ ਮੁਸ਼ਕਲ ਦਾ ਸਬੱਬ ਹੈ। ਉਨ੍ਹਾਂ ਲਈ ਸੂਬੇ ਦੇ ਬਾਹਰ ਗਾਂਜਾ ਉਤਪਾਦ ਵੇਚਣਾ ਗ਼ੈਰ-ਕਾਨੂੰਨੀ ਹੈ। ਨਾਲ ਹੀ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲੈ ਕੇ ਜਾਣਾ ਅਪਰਾਧ ਹੈ, ਭਾਵੇਂ ਦੂਜੇ ਸੂਬਿਆਂ ਵਿੱਚ ਬਾਲਗਾਂ ਦੇ ਲਈ ਗਾਂਜੇ ਦੇ ਇਸਤੇਮਾਲ ਦੀ ਵਰਤੋਂ ਹੋਵੇ।
ਵੈਨ ਬਟਸਿਕ ਕਹਿੰਦੇ ਹਨ, ''''ਯਾਨੀ ਔਰੇਗੌਨ, ਕੈਲੀਫ਼ੋਰਨੀਆ ਦਾ ਗੁਆਂਢੀ ਤਾਂ ਹੈ ਪਰ ਕੈਲੀਫ਼ੋਰਨੀਆ ਦਾ ਗਾਂਜਾ ਇੱਥੇ ਨਹੀਂ ਵਿਕ ਸਕਦਾ। ਅਜਿਹੇ ''ਚ ਉਤਪਾਦਕ ਅਤੇ ਉਪਭੋਗਤਾ ਦੋਵੇਂ ਹੀ ਗਾਂਜੇ ਨੂੰ ਸਿਰਫ਼ ਸੂਬੇ ਦੇ ਅੰਦਰ ਵੇਚ ਸਕਦੇ ਹਨ। ਇਸ ਦਾ ਸਿੱਧਾ ਅਸਰ ਕਾਰੋਬਾਰ ਤੋਂ ਹੋਣ ਵਾਲੇ ਲਾਭ ਅਤੇ ਕੰਪਨੀ ਦੇ ਵਿਕਾਸ ਉੱਤੇ ਪੈਂਦਾ ਹੈ।''''
ਨਾਲ ਹੀ ਇਹ ਖ਼ਤਰਾ ਵੀ ਰਹਿੰਦਾ ਹੈ ਕਿ ਕੈਲੀਫ਼ੋਰਨੀਆ ਦੇ ਗਾਂਜਾ ਉਤਪਾਦਕ ਹੁਣ ਦੇਸ਼ ਦੀ ਥਾਂ ਦੱਖਣ ਵਿੱਚ ਮੈਕਸਿਕੋ ''ਚ ਬਜ਼ਾਰ ਲੱਭਣ। ਮੈਕਸਿਕੋ ਪਹਿਲਾ ਦੇਸ਼ ਸੀ ਜਿੱਥੇ ਰਾਸ਼ਟਰੀ ਤੌਰ ''ਤੇ ਗਾਂਜੇ ਦੇ ਇਸਤੇਮਾਲ ਨੂੰ ਕਾਨੂੰਨੀ ਰੂਪ ਦਿੱਤਾ ਗਿਆ, ਪਰ ਇੱਥੋਂ ਦਾ ਬਜ਼ਾਰ ਚੁਣੌਤੀਆਂ ਨਾਲ ਭਰਿਆ ਹੈ।
ਬਜ਼ਾਰ ਉੱਤੇ ਕਬਜ਼ੇ ਦੀ ਜੰਗ
ਗੁਏਰਮੋ ਦ੍ਰਾਪਰ ਬੁਸਕੇਡਾ ਨਾਮ ਦੇ ਹਫ਼ਤਾਵਰੀ ਅਖ਼ਬਾਰ ਨਾਲ ਜੁੜੇ ਹਨ ਅਤੇ ''ਮੈਰੀਯੁਆਨਾ ਆਫ਼ਸਿਯੋ ਕ੍ਰੋਨਿਡਾ ਡੇਅ ਉਨ ਐਕਪੇਰਿਮੇਂਤੋ ਉਰੂਗਵਾਯੋ'' ਦੇ ਲੇਖਕ ਹਨ।
ਉਹ ਕਹਿੰਦੇ ਹਨ ਕਿ ਉਰੂਗਵੇ ਨੇ ਸਭ ਤੋਂ ਪਹਿਲਾਂ 1974 ਵਿੱਚ ਗਾਂਜੇ ਦੇ ਨਿੱਜੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਪਰ ਇਸ ਨੂੰ ਨਾ ਤਾਂ ਘਰ ਉਗਾਉਣ ਦੀ ਇਜਾਜ਼ਤ ਸੀ ਅਤੇ ਨਾ ਹੀ ਕਾਨੂੰਨੀ ਤੌਰ ''ਤੇ ਖ਼ਰੀਦਣ ਦੀ।
2013 ''ਚ ਲਾਤਿਨ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਨਸ਼ੇ ਦੇ ਵੱਧਦੇ ਵਪਾਰ ਨੂੰ ਕਮਜ਼ੋਰ ਕਰਨ ਲਈ ਤਤਕਾਲੀ ਰਾਸ਼ਟਰਪਤੀ ਖੋਸੇ ਮੁਚੀਕਾ ਨੇ ਇਸ ਨੂੰ ਪੂਰੀ ਤਰ੍ਹਾਂ ਕਾਨੂੰਨੀ ਸ਼ਕਲ ਦੇਣ ਦਾ ਫ਼ੈਸਲਾ ਕੀਤਾ।
ਗੁਏਰਮੋ ਦੱਸਦੇ ਹਨ, ''''ਉਨ੍ਹਾਂ ਦਾ ਕਹਿਣਾ ਸੀ ਕਿ ਤਸਕਰਾਂ ਨਾਲ ਬੰਦੂਕ ਦੇ ਸਹਾਰੇ ਨਹੀਂ ਸਗੋਂ ਡਾਲਰ ਦੀ ਮਦਦ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ, ਉਨ੍ਹਾਂ ਦੇ ਹੱਥਾਂ ਤੋਂ ਬਜ਼ਾਰ ਖੋਹ ਕੇ ਉਸ ਨੂੰ ਕਾਨੂੰਨੀ ਜਾਮਾ ਪਹਿਨਾਉਣਾ ਚਾਹੀਦਾ ਹੈ।''''
''''ਸਥਾਨਕ ਪੱਧਰ ''ਤੇ ਨਸ਼ੇ ਦੀ ਤਸਕਰੀ ਅਤੇ ਉਸ ਨਾਲ ਜੁੜੇ ਅਪਰਾਧ ਘੱਟ ਕਰਨ ਲਈ ਅਜਿਹਾ ਕੀਤਾ ਗਿਆ ਅਤੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ।''''
ਇੱਕ ਮੁਹਿੰਮ ਦੇ ਤਹਿਤ ਗਾਂਜੇ ਦਾ ਇਸਤੇਮਾਲ ਕਰਨ ਵਾਲਿਆਂ ਦੇ ਲਈ ਕਾਨੂੰਨੀ ਤੌਰ ''ਤੇ ਬਾਜ਼ਾਰ ਬਣਾਇਆ ਗਿਆ ਤਾਂ ਜੋ ਇਸ ਦਾ ਗ਼ੈਰ-ਕਾਨੂੰਨੀ ਬਜ਼ਾਰ ਖ਼ਤਮ ਹੋਵੇ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਗਾਂਜਾ ਬਜ਼ਾਰ ਉੱਤੇ ਉਰੂਗਵੇ ਸਰਕਾਰ ਦਾ ਸਖ਼ਤ ਕੰਟਰੋਲ ਹੈ।
ਗੁਏਰਮੋ ਕਹਿੰਦੇ ਹਨ, '''' ਸਰਕਾਰ ਤੈਅ ਕਰਦੀ ਹੈ ਕਿ ਗਾਂਜੇ ਦੀ ਖ਼ੇਤੀ ਕੌਣ ਕਰੇਗਾ, ਕਿਸ ਤਰ੍ਹਾਂ ਦੇ ਗਾਂਜੇ ਨੂੰ ਵੇਚਣ ਦੀ ਇਜਾਜ਼ਤ ਮਿਲੇਗੀ ਅਤੇ ਗਾਂਜਾ ਉਤਪਾਦਾਂ ਦੀ ਕੀਮਤ ਕੀ ਹੋਵੇਗੀ।''''
''''ਇੱਥੋਂ ਤੱਕ ਕਿ ਦਵਾਈਆਂ ਦੀਆਂ ਦੁਕਾਨਾਂ ਨੂੰ ਵੀ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਇੱਥੇ ਗਾਂਜਾ ਮੁਕਤ ਬਜ਼ਾਰ ਨਹੀਂ ਹੈ, ਸਗੋਂ ਵਪਾਰ ਦੇ ਹਰ ਕਦਮ ਉੱਤੇ ਸਰਕਾਰ ਦਾ ਕੰਟਰੋਲ ਹੈ।''''
ਗਾਂਜਾ ਉਤਪਾਦਕਾਂ ਜਾਂ ਵੇਚਣ ਵਾਲਿਆਂ ਨੂੰ ਇਸਦਾ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਨੂੰ ਵੇਚਣ ਦੇ ਨਾਲ-ਨਾਲ ਖ਼ਰੀਦ ਨੂੰ ਸਰਕਾਰ ਕੰਟਰੋਲ ਕਰਦੀ ਹੈ।
ਗੁਏਰਮੋ ਦੱਸਦੇ ਹਨ ਕਿ ਉਰੂਗਵੇ ਵਿੱਚ ਕਾਨੂੰਨੀ ਤੌਰ ''ਤੇ ਗਾਂਜਾ ਖਰੀਦਣ ਦੇ ਤਿੰਨ ਤਰੀਕੇ ਹਨ। ਤੁਸੀਂ ਘਰ ''ਚ ਗਾਂਜੇ ਦੀ ਸਿਗਰੇਟ ਬਣਾਓ, ਕਿਸੇ ਉਤਪਾਦਕ ਕਲੱਬ ਦੇ ਮੈਂਬਰ ਬਣੋ ਜਾਂ ਫ਼ਿਰ ਦਵਾਈ ਦੀ ਦੁਕਾਨ ਤੋਂ ਖਰੀਦੋ।
''''ਪਰ ਇਨ੍ਹਾਂ ਸਭ ਲਈ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਤੁਹਾਨੂੰ ਮੇਲ ਆਫ਼ਿਸ ਜਾ ਕੇ ਆਪਣੇ ਫਿੰਗਰਪ੍ਰਿੰਟ ਅਤੇ ਪਛਾਣ ਪੱਤਰ ਦੇਣਾ ਪੈਂਦਾ ਹੈ। ਇਸ ਤੋਂ ਬਾਅਦ ਹੀ ਤੁਸੀਂ ਦਵਾਈ ਦੀ ਦੁਕਾਨ ਤੋਂ ਇੱਕ ਵਾਰ ''ਚ 40 ਗ੍ਰਾਮ ਤੱਕ ਗਾਂਜਾ ਖ਼ਰੀਦ ਸਕਦੇ ਹੋ।''''
ਇਸ ਵਪਾਰ ਨੂੰ ਲੈ ਕੇ ਉਰੂਗਵੇ ਅਤੇ ਅਮਰੀਕਾ ਦੀ ਬੈਂਕਿੰਗ ਵਿਵਸਥਾ ''ਚ ਇੱਕੋ ਤਰ੍ਹਾਂ ਦੀਆਂ ਸਮੱਸਿਆਵਾਂ ਹਨ, ਕਿਉਂਕਿ ਇੱਥੋਂ ਦੇ ਬੈਂਕ, ਸਿੱਧੇ ਤੌਰ ''ਤੇ ਅਮਰੀਕਾ ਬੈਂਕ ਵਿਵਸਥਾ ਨਾਲ ਜੁੜੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਉਰੂਗਵੇ ''ਚ ਗਾਂਜਾ ਕਾਨੂੰਨ ਬਣਾਉਣ ਤੋਂ ਬਾਅਦ ਸ਼ੁਰੂਆਤੀ ਦੌਰ ''ਚ ਸਭ ਕੁਝ ਠੀਕ ਰਿਹਾ।
ਪਰ ਬਾਅਦ ਵਿੱਚ ਉਰੂਗਵੇ ਦੇ ਬੈਂਕਾਂ ਨੇ ਦਵਾਈ ਦੀਆਂ ਦੁਕਾਨਾਂ ਨੂੰ ਕਿਹਾ ਕਿ ਗਾਂਜਾ ਵੇਚਣਾ ਜਾਰੀ ਰੱਖਿਆ ਤਾਂ ਉਨ੍ਹਾਂ ਨੂੰ ਬੈਂਕ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਇਹ ਅਜੇ ਵੀ ਵੱਡੀ ਸਮੱਸਿਆ ਹੈ।
ਅਜਿਹੇ ''ਚ ਇਹ ਜਾਣਨਾ ਮੁਸ਼ਕਿਲ ਹੈ ਕਿ ਗਾਂਜਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਨਾਲ ਕੀ ਸੱਚੀ ਇਸ ਦੀ ਮੰਗ ਉੱਤੇ ਕੋਈ ਅਸਰ ਪਿਆ ਹੈ?
ਗੁਏਰਮੋ ਕਹਿੰਦੇ ਹਨ, ''''ਸਰਕਾਰ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਗਾਂਜਾ ਉਤਪਾਦਾਂ ਦਾ ਬਜ਼ਾਰ ਵਧਿਆ ਹੈ। ਕਿਹਾ ਜਾ ਸਕਦਾ ਹੈ ਕਿ 2012-13 ਦੇ ਮੁਕਾਬਲੇ ਇਹ ਬਜ਼ਾਰ ਹੁਣ ਜ਼ਿਆਦਾ ਪੌਪੂਲਰ ਹੋ ਰਿਹਾ ਹੈ।''''
ਇਹ ਵੀ ਪੜ੍ਹੋ:
- ''ਉਨ੍ਹਾਂ ਕਿਹਾ ਕਿ ਨਸ਼ਾ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ''
- ''ਰੋਟੀ ਮਿਲੇ ਨਾ ਮਿਲੇ, ਤਿੰਨ ਟਾਈਮ ਨਸ਼ਾ ਜ਼ਰੂਰੀ ਸੀ''
- ਇੱਕ ਬੇਘਰੇ ਨਸ਼ੇੜੀ ਦੇ ਪ੍ਰੋਫ਼ੈਸਰ ਬਣਨ ਦੀ ਕਹਾਣੀ
ਲੰਘੇ ਕੁਝ ਸਾਲਾਂ ''ਚ ਕਾਨੂੰਨੀ ਤੌਰ ''ਤੇ ਉਪਲਬਧ ਗਾਂਜੇ ਦੀ ਮੰਗ ''ਚ ਲਗਾਤਾਰ ਵਾਧਾ ਦੇਖਿਆ ਗਿਆ ਹੈ।
ਸਟਾਟਿਸਟਾ ਮੁਤਾਬਕ ਸਾਲ 2014 ਵਿੱਚ ਇਹ ਬਜ਼ਾਰ 3.3 ਅਰਬ ਅਮਰੀਕੀ ਡਾਲਰ ਦਾ ਸੀ ਜੋ ਸਾਲ 2020 ਤੱਕ 20.6 ਅਮਰੀਕੀ ਡਾਲਰ ਦਾ ਹੋ ਗਿਆ। ਅੰਦਾਜ਼ਾ ਹੈ ਕਿ 2024 ਤੱਕ ਇਹ ਬਜ਼ਾਰ 42.7 ਅਮਰੀਕੀ ਡਾਲਰ ਦਾ ਹੋਵੇਗਾ।
ਉਰੂਗਵੇ ''ਚ ਗਾਂਜੇ ਦੇ ਇਸਤੇਮਾਲ ਨੂੰ ਕਾਨੂੰਨੀ ਬਣਾਉਣ ਦੇ ਪੰਜ ਸਾਲ ਬਾਅਦ ਕੈਨੇਡਾ ਪਹਿਲੀ ਜੀ-20 ਦੇਸ਼ ਬਣਿਆ ਜਿਸ ਨੇ ਮਨੋਰੰਜਨ ਲਈ ਇਸ ਦੇ ਇਸਤੇਮਾਲ ਨੂੰ ਹਾਮੀ ਦਿੱਤੀ।
ਵੱਧਦਾ ਬਾਜ਼ਾਰ ਪਰ ਰੁਕਾਵਟਾਂ ਬਰਕਰਾਰ
ਕੈਨੇਡਾ ਦੇ ਕਾਨੂੰਨੀ ਗਾਂਜਾ ਬਜ਼ਾਰ ਬਾਰੇ ਕੈਨਪੀ ਗ੍ਰੋਥ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਚੀਫ਼ ਪ੍ਰੋਡਕਟ ਅਫ਼ਸਰ ਰਾਡੇ ਕੋਵਾਚੇਵਿਚ ਦੱਸਦੇ ਹਨ ਕਿ 2018 ਵਿੱਚ ਜਦੋਂ ਕੈਨੇਡਾ ਨੇ ਬਾਲਗਾਂ ''ਚ ਗਾਂਜੇ ਦੇ ਇਸਤੇਮਾਲ ਨੂੰ ਕਾਨੂੰਨੀ ਤੌਰ ''ਤੇ ਮਨਜ਼ੂਰੀ ਦਿੱਤੀ ਤਾਂ ਬਹਿਸ ਸੀ ਉਪਭੋਗਤਾ ਦੀ ਸੁਰੱਖਿਆ।
ਉਹ ਕਹਿੰਦੇ ਹਨ, ''''ਸਰਕਾਰ ਇੱਥੇ ਇਸ ਦੇ ਥੋਕ ਅਤੇ ਆਨਲਾਈਨ ਸੇਲ ਨੂੰ ਕੰਟਰੋਲ ਕਰਦੀ ਹੈ। ਜੇ ਮੈਂ ਓਂਟਾਰੀਓ ਵਿੱਚ ਹਾਂ ਅਤੇ ਗਾਂਜਾ ਖਰੀਦਣ ਲਈ ਇੱਥੋਂ ਦੀ ਜਾਂ ਕਿਸੇ ਹੋਰ ਵੈੱਬਸਾਈਟ ''ਤੇ ਜਾਂਦਾ ਹਾਂ ਤਾਂ ਮੈਨੂੰ ਸਭ ਤੋਂ ਪਹਿਲਾਂ ਦੱਸਣਾ ਹੁੰਦਾ ਹੈ ਕਿ ਮੈਂ ਬਾਲਗ ਹਾਂ ਅਤੇ ਕਾਨੂੰਨੀ ਰੂਪ ਤੋਂ ਗਾਂਜੇ ਦੇ ਫੁੱਲ, ਸ਼ਰਬਤ ਜਾਂ ਹੋਰ ਉਤਪਾਦ ਖਰੀਦ ਸਕਦਾ ਹਾਂ।''''
ਗਾਂਜਾ ਵਪਾਰ ਦੇ ਕੰਟਰੋਲ ਦੇ ਕੰਮ ਵਿੱਚ ਸਰਕਾਰ ਤਾਂ ਸ਼ਾਮਲ ਹੈ ਹੀ ਪਰ ਇਸ ਵਪਾਰ ''ਚ ਇੱਥੇ ਨਿੱਜੀ ਖ਼ੇਤਰ ਲਈ ਵੀ ਪੈਰ ਪਸਾਰਨ ਦੇ ਮੌਕੇ ਮੌਜੂਦ ਹਨ।
ਕੋਵਾਚੇਵਿਚ ਕਹਿੰਦੇ ਹਨ, ''''ਅੱਜ ਦੀ ਤਾਰੀਖ ''ਚ ਅਲਬਰਟੋ ਵਰਗੇ ਸੂਬੇ ਵਿੱਚ ਸ਼ਰਾਬ ਦੀਆਂ ਜਿੰਨੀਆਂ ਦੁਕਾਨਾਂ ਹਨ ਉਂਨੀਆਂ ਹੀ ਗਾਂਜੇ ਦੀਆਂ ਵੀ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੁਕਾਨਾਂ ਨਿੱਜੀ ਹਨ, ਜੋ ਕਈ ਤਰ੍ਹਾਂ ਦੇ ਉਤਪਾਦ ਵੇਚਦੀਆਂ ਹਨ।''''
ਗਾਂਜੇ ਦੀ ਮਾਤਰਾ ਨੂੰ ਲੈ ਕੇ ਕੈਨੇਡਾ ਅਤੇ ਉਰੂਗਵੇ ਵਿੱਚ ਇੱਕੋ ਤਰ੍ਹਾਂ ਦੇ ਨਿਯਮ ਹਨ। ਕੈਨੇਡਾ ''ਤ ਕਾਨੂੰਨੀ ਤੌਰ ''ਤੇ ਇੱਕ ਵਾਰ ''ਚ 30 ਗ੍ਰਾਮ ਤੱਕ ਗਾਂਜਾ ਖਰੀਦਿਆ ਜਾ ਸਕਦਾ ਹੈ।
ਇੱਥੇ ਪੂਰੇ ਦੇਸ਼ ਵਿੱਚ ਗਾਂਜੇ ਨੂੰ ਲੈ ਕੇ ਇੱਕੋ ਹੀ ਕਾਨੂੰਨ ਹੈ, ਅਜਿਹੇ ''ਚ ਬੈਂਕਾਂ ਨੂੰ ਡਰ ਨਹੀਂ ਹੈ ਕਿ ਇਸ ਵਪਾਰ ''ਚ ਨਿਵੇਸ਼ ਕਰਨ ''ਤੇ ਉਨ੍ਹਾਂ ਨੂੰ ਕੋਈ ਖ਼ਤਰਾ ਹੋ ਸਕਦਾ ਹੈ, ਪਰ ਅਮਰੀਕਾ ਵਿੱਚ ਅਜਿਹਾ ਨਹੀਂ ਹੈ।
ਕੋਵਾਚੇਵਿਚ ਦੱਸਦੇ ਹਨ, ''''ਕਿਸੇ ਹੋਰ ਵਪਾਰ ਵਾਂਗ ਗਾਂਜਾ ਕਾਰੋਬਾਰ ਵਿੱਚ ਨਿਵੇਸ਼ ਲਈ ਕੈਨੇਡਾ ਦੀਆਂ ਕੰਪਨੀਆਂ, ਬੈਂਕ ਜਾਂ ਫੌਰਨ ਕ੍ਰੇਡਿਟ ਕਾਰਪੋਰੇਸ਼ਨ ਵਰਗੀਆਂ ਸਰਕਾਰੀ ਸੰਸਥਾਵਾਂ ਤੋਂ ਲੋਨ ਲੈ ਸਕਦੀਆਂ ਹਨ ਜਾਂ ਫ਼ਿਰ ਨਿੱਜੀ ਸੰਸਥਾਨਾਂ ਕੋਲ ਜਾ ਸਕਦੀਆਂ ਹਨ।
''''ਕੰਪਨੀਆਂ ਸਟੌਕ ਐਕਸਚੇਂਜ, ਨੈਸਡੈਕ ਅਤੇ ਯੂਰਪੀ ਸਟੌਕ ਐਕਸਚੇਂਜ ''ਚ ਵੀ ਲਿਸਟ ਕਰ ਸਕਦੀਆਂ ਹਨ।''''
ਕੈਨੇਡਾ ਵਿੱਚ ਗਾਂਜਾ ਕੰਪਨੀਆਂ ਆਮ ਕਾਰੋਬਾਰ ਦੀ ਤਰ੍ਹਾਂ ਵੱਧ ਰਹੀਆਂ ਹਨ, ਪਰ ਅਜੇ ਵੀ ਉਨ੍ਹਾਂ ਦੇ ਲਈ ਸਫ਼ਰ ਸੌਖਾ ਨਹੀਂ। ਪ੍ਰੌਫ਼ਿਟ ਦੀ ਗੱਲ ਤਾਂ ਦੂਰ ਕੈਨਪੀ ਗ੍ਰੋਥ ਕਾਰਪੋਰੇਸ਼ਨ ਵਰਗੀਆਂ ਕੰਪਨੀਆਂ ਨੂੰ ਆਪਣੇ ਖਰਚ ''ਚ ਕਟੌਤੀ ਤੱਕ ਕਰਨੀ ਪੈ ਰਹੀ ਹੈ।
ਅੰਤਰਰਾਸ਼ਟਰੀ ਬਾਜ਼ਾਰ ਉੱਤੇ ਨਜ਼ਰ
ਸ਼ਾਰਲੋਟ ਬਾਇਰ ਹੈਨਵੇ ਐਸੋਸੀਏਸਟ ''ਚ ਹੈੱਡ ਆਫ਼ ਕੰਸਲਟਿੰਗ ਹਨ ਅਤੇ ਗਾਂਜਾ ਕੰਪਨੀਆਂ ਨੂੰ ਯੂਰਪ ''ਚ ਕਾਨੂੰਨੀ ਵਪਾਰ ਬਾਰੇ ਸਲਾਹ ਦਿੰਦੇ ਹਨ।
ਉਹ ਕਹਿੰਦੇ ਹਨ ਕਿ 2018 ਵਿੱਚ ਜਦੋਂ ਕੈਨੇਡਾ ਨੇ ਗਾਂਜੇ ਦੇ ਇਸਤੇਮਾਲ ਨੂੰ ਕਾਨੂੰਨੀ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਤਾਂ ਉਤਪਾਦਕ ਅਤੇ ਨਿਵੇਸ਼ਕ ਦੋਵਾਂ ''ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
90ਵਿਆਂ ਦੇ ਡਾਕ ਕਾਮ ਬੂਮ ਵਾਂਗ ਗਾਂਜਾ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਉੱਤੇ ਗਏ ਪਰ ਜਲਦੀ ਹੀ ਮੁਸ਼ਕਿਲਾਂ ਸਾਹਮਣੇ ਆਉਣ ਲੱਗੀਆਂ।
ਸ਼ਾਰਲੋਟ ਕਹਿੰਦੇ ਹਨ ਕਿ ਇਸ ਸੈਕਟਰ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕਈ ਦੇਸ਼ ਗਾਂਜੇ ਨੂੰ ਲੈ ਕੇ ਨਿਯਮਾਂ ਵਿੱਚ ਢਿੱਲ ਨਹੀਂ ਦੇਣਾ ਚਾਹੁੰਦੇ। 2020 ਵਿੱਚ ਸੰਯੁਕਤ ਰਾਸ਼ਟਰ ਕਮਿਸ਼ਨ ਆਨ ਨਾਰਕੋਟਿਕ ਡਰੱਗਜ਼ ਨੇ ਗਾਂਜੇ ਨੂੰ ਖ਼ਤਰਨਾਕ ਅਤੇ ਜ਼ਿਆਦਾ ਨਸ਼ੇ ਦੀ ਲੱਤ ਵਾਲੀ ਸੂਚੀ ਤੋਂ ਕੱਢ ਦਿੱਤਾ, ਪਰ ਇਸ ਦੇ ਨੌਨ-ਮੈਡੀਕਲ ਅਤੇ ਨੌਨ-ਸਾਈਂਟੀਫਿਕ ਇਸਤੇਮਾਲ ਨੂੰ ਗ਼ੈਰਕਾਨੂੰਨੀ ਕੈਟੇਗਰੀ ਵਿੱਚ ਹੀ ਰੱਖਿਆ।
ਅਜਿਹੇ ''ਚ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਮੈਂਬਰ ਦੇਸ਼ ਗਾਂਜੇ ਦੇ ਇਸਤੇਮਾਲ ਨੂੰ ਕਾਨੂੰਨੀ ਮਾਨਤਾ ਨਹੀਂ ਦੇ ਸਕਦੇ।
https://twitter.com/CND_tweets/status/1334079976325439499
ਸ਼ਾਰਲੋਟ ਦੱਸਦੇ ਹਨ, ''''ਜਿਹੜੇ ਮੈਂਬਰ ਦੇਸ਼ਾਂ ਨੇ ਮਨੋਰੰਜਨ ਲਈ ਗਾਂਜੇ ਨੂੰ ਕਾਨੂੰਨੀ ਤੌਰ ''ਤੇ ਇਜਾਜ਼ਤ ਦਿੱਤੀ ਹੈ ਉਹ ਇੱਕ ਤਰ੍ਹਾਂ ਨਾਲ ਅੰਤਰਰਾਸ਼ਟਰੀ ਕਾਨੂੰਨਾਂ ਦਾ ਉਲੰਘਣ ਕਰ ਰਹੇ ਹਨ। ਉਨ੍ਹਾਂ ਦੇ ਲਈ ਇੱਕ ਤਰ੍ਹਾਂ ਦਾ ਸੰਕਟ ਪੈਦਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸੰਗਠਨ ਤੋਂ ਆਪਣੀ ਮੈਂਬਰਸ਼ਿਪ ਵਾਪਸ ਲੈਣੀ ਪੈ ਸਕਦੀ ਹੈ।''''
ਉੱਤਰ ਅਤੇ ਦੱਖਣੀ ਅਮਰੀਕਾ ਇਸ ਮੁੱਦੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਯੂਰਪ ਵਿੱਚ ਫ਼ਿਲਹਾਲ ਇਸ ਨੂੰ ਲੈ ਕੇ ਬਹੁਤ ਕੁਝ ਨਹੀਂ ਕੀਤਾ ਜਾ ਰਿਹਾ।
ਨੀਦਰਲੈਂਡਜ਼ ''ਚ ਕੌਫ਼ੀ ਦੀਆਂ ਕੁਝ ਦੁਕਾਨਾਂ ਉੱਤੇ ਕਾਨੂੰਨੀ ਤੌਰ ''ਤੇ ਗਾਂਜਾ ਮਿਲਦਾ ਹੈ, ਪਰ ਇਹ ਗਾਂਜਾ ਉਨ੍ਹਾਂ ਨੂੰ ਬਲੈਕ ਮਾਰਕਿਟ ਤੋਂ ਲਿਆਉਣਾ ਪੈਂਦਾ ਹੈ ਕਿਉਂਕਿ ਗਾਂਜੇ ਦੀ ਖੇਤੀ ਇੱਥੇ ਗ਼ੈਰਕਾਨੂੰਨੀ ਹੈ। ਇਸ ਤਰ੍ਹਾਂ ਦੇ ਨਿਯਮ ਬਜ਼ਾਰ ਲਈ ਰੁਕਾਵਟਾਂ ਪੈਦਾ ਕਰਦੇ ਹਨ।
ਸ਼ਾਰਲੋਟ ਕਹਿੰਦ ਹਨ, ''''ਅਜਿਹਾ ਲਗਦਾ ਹੈ ਕਿ ਕੰਪਨੀਆਂ ਯੂਰਪੀ ਬਜ਼ਾਰ ਵਿੱਚ ਐਂਟਰੀ ਕਰਨਾ ਚਾਹੁੰਦੀਆਂ ਹਨ ਪਰ ਇੱਥੇ ਜ਼ਿਆਦਾਤਰ ਦੇਸ਼ਾਂ ਵਿੱਚ ਮਨੋਰੰਜਨ ਲਈ ਗਾਂਜੇ ਦੀ ਵਰਤੋ ''ਤੇ ਮਨਾਹੀ ਹੈ। ਕੰਪਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਬਜ਼ਾਰ ਤੇਜ਼ੀ ਨਾਲ ਵਧੇ ਪਰ ਸਖ਼ਤ ਨਿਯਮਾਂ ਦੇ ਕਾਰਨ ਮੁਸ਼ਕਲਾਂ ਜ਼ਿਆਦਾ ਹਨ।''''
ਤੰਬਾਕੂ ਅਤੇ ਸ਼ਰਾਬ ਦੀਆਂ ਕੰਪਨੀਆਂ ਗਾਂਜੇ ਦੇ ਵਪਾਰ ''ਚ ਵੀ ਹੱਥ ਅਜ਼ਮਾਉਣਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਸਰਕਾਰੀ ਨਿਯਮਾਂ ਦੇ ਦਾਇਰੇ ਅਤੇ ਅਜਿਹੇ ਬਾਜ਼ਾਰਾਂ ਵਿੱਚ ਕੰਮ ਕਰਨ ਦਾ ਤਜਰਬਾ ਹੈ ਜੋ ਬੇਹੱਦ ਕੰਟਰੋਲ ਹੈ। ਪਰ ਅਜਿਹਾ ਨਹੀਂ ਕਿ ਉਨ੍ਹਾਂ ਲਈ ਰਾਹ ਸੌਖਾ ਹੈ।
ਕਾਫ਼ੀ ਕੁਝ ਇਸ ''ਤੇ ਨਿਰਭਰ ਕਰਦਾ ਹੈ ਕਿ ਕਾਨੂੰਨੀ ਗਾਂਜਾ ਬਾਜ਼ਾਰ ਕਿਸ ਤਰ੍ਹਾਂ ਗ਼ੈਰ-ਕਾਨੂੰਨੀ ਬਜ਼ਾਰ ਦੇ ਉਪਭੋਗਤਾਵਾਂ ਨੂੰ ਆਪਣੇ ਤੱਕ ਲੈ ਕੇ ਆਵੇ ਅਤੇ ਨਵਿਆਂ ਤੱਕ ਪਹੁੰਚੇ।
ਸ਼ਾਰਲੋਟ ਕਹਿੰਦੇ ਹਨ, ''''ਉਦਾਹਰਣ ਦੇ ਤੌਰ ''ਤੇ ਤੁਸੀਂ ਕੈਨੇਡਾ ਦੇ ਗਾਂਜਾ ਬਜ਼ਾਰ ਨੂੰ ਦੇਖ ਸਕਦੇ ਹੋ। ਬਲੈਕ ਮਾਰਕਿਟ ਦੇ ਮੁਕਾਬਲੇ ਇੱਥੋਂ ਦਾ ਕਾਨੂੰਨੀ ਬਾਜ਼ਾਰ ਉਪਭੋਗਤਾਵਾਂ ਲਈ ਕਈ ਨਵੇਂ ਉਤਪਾਦ ਲੈ ਕੇ ਆਇਆ ਹੈ।''''
''''ਉਤਪਾਦਕ ਗਾਂਜੇ ਦੀ ਗੁਣਵੱਤਾ ਦਾ ਧਿਆਨ ਰੱਖਦੇ ਹਨ ਅਤੇ ਇਸ ਦੀ ਕੀਮਤ ਸਸਤੀ ਰੱਖਦੇ ਹਨ। ਇਸ ਕਾਰਨ ਇੱਥੇ ਬਲੈਕ ਮਾਰਕਿਟ ''ਤੇ ਨਿਰਭਰ ਰਹਿਣ ਵਾਲੇ ਵੀ ਕਾਨੂੰਨੀ ਬਜ਼ਾਰ ਵੱਲ ਖਿੱਚੇ ਗਏ ਹਨ।''''
ਇਹ ਤਾਂ ਹੋਈ ਕੈਨੇਡਾ ਦੀ ਗੱਲ ਪਰ ਕੀ ਪੂਰੀ ਦੁਨੀਆਂ ਗਾਂਜੇ ਦੇ ਕਾਨੂੰਨੀ ਬਜ਼ਾਰ ਲਈ ਤਿਆਰ ਹੈ?
ਸ਼ਾਰਲੋਟ ਬਾਇਰ ਕਹਿੰਦੇ ਹਨ ਕਿ ਇਸ ਦਿਸ਼ਾ ਵੱਲ ਕਈ ਦੇਸ਼ ਕੰਮ ਕਰ ਰਹੇ ਹਨ। ਨੀਦਰਲੈਂਡਜ਼ ਵਿੱਚ ਸਰਕਾਰ ਕੁਝ ਗਾਂਜਾ ਉਤਪਾਦਕਾਂ ਦੇ ਨਾਲ ਮਿਲ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਗਾਂਜੇ ਦਾ ਕੰਟਰੋਲ ਦੇ ਵਿੱਚ ਕਾਨੂੰਨੀ ਵਪਾਰ ਸੰਭਵ ਹੈ।
''''ਲਕਸਮਬਰਗ ਇਸ ਨੂੰ ਜਲਦੀ ਕਾਨੂੰਨੀ ਮਾਨਤਾ ਦੇਣ ਦੇ ਨੇੜੇ ਹੈ। ਸਵਿੱਟਜ਼ਰਲੈਂਡ ਅਤੇ ਇਸਰਾਈਲ ਵੀ ਇਸ ਨੂੰ ਲੈ ਕੇ ਪਾਇਲਟ ਯੋਜਨਾਵਾਂ ਉੱਤੇ ਕੰਮ ਕਰ ਰਹੇ ਹਨ।''''
ਦੱਖਣੀ ਕੋਰੀਆ ਅਤੇ ਥਾਈਲੈਂਡ ਵਰਗੇ ਦੇਸ਼ ਸਿਰਫ਼ ਗਾਂਜੇ ਦੇ ਮੈਡੀਕਲ ਇਸਤੇਮਾਲ ਨੂੰ ਇਜਾਜ਼ਤ ਦਿੰਦੇ ਹਨ।
ਸ਼ਾਰਲੋਟ ਕਹਿੰਦੇ ਹਨ, ''''ਕਈ ਦੇਸ਼ ਇਸ ਦੀ ਖ਼ੇਤੀ ਅਤੇ ਮੈਡੀਕਲ ਵਰਤੋਂ ਨੂੰ ਇਜਾਜ਼ਤ ਦਿੰਦੇ ਹਨ ਪਰ ਮਨੋਰੰਜਨ ਲਈ ਇਸ ਦੀ ਵਰਤੋਂ ਉੱਤੇ ਪਾਬੰਦੀ ਲਗਾਉਂਦੇ ਹਨ। ਇਹ ਦੇਸ਼ ਹੁਣ ਗਾਂਜਾ ਉਗਾ ਕੇ ਇਸ ਨੂੰ ਕਾਨੂੰਨੀ ਤੌਰ ''ਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਵੇਚਣ ਦੇ ਰਾਹ ਲੱਭ ਰਹੇ ਹਨ।''''
ਤਾਂ ਕੀ ਕਾਨੂੰਨੀ ਤੌਰ ''ਤੇ ਗਾਂਜਾ ਵਪਾਰ ਹੁਣ ਵਿਸ਼ਵ ਪੱਧਰ ''ਤੇ ਪੈਰ ਜਮਾਂ ਸਕਦਾ ਹੈ?
ਅਮਰੀਕਾ ਦੇ ਕਈ ਸੂਬੇ, ਮੈਕਸਿਕੋ, ਉਰੂਗਵੇ ਅਤੇ ਯੂਰਪ ਦੇ ਗਿਣੇ-ਚੁਣੇ ਦੇਸ਼ ਇਸ ਨੂੰ ਕਾਨੂੰਨੀ ਮਾਨਤਾ ਦਿੰਦੇ ਹਨ। ਕਈ ਦੇਸ਼ਾਂ ਵਿੱਚ ਇਸ ਵਪਾਰ ''ਚ ਨਿਵੇਸ਼ ਵੀ ਵਧਿਆ ਹੈ।
ਇਸੇ ਸਾਲ ਫ਼ਰਵਰੀ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਗਾਂਜੇ ਨੂੰ ਕਾਨੂੰਨੀ ਮਾਨਤਾ ਦੇਣ ਵੱਲ ਇਸ਼ਾਰਾ ਕੀਤਾ ਸੀ ਅਤੇ ਕਿਹਾ ਸੀ, ''''ਡਰੱਗਜ਼ ਦੇ ਇਸਤੇਮਾਲ ਲਈ ਕਿਸੇ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ। ਅਜਿਹੇ ਮਾਮਲੇ ''ਚ ਉਨ੍ਹਾਂ ਨੂੰ ਰੀਹੈਬਿਲਿਟੇਸ਼ਨ ਸੈਂਟਰ ਭੇਜਿਆ ਜਾਣਾ ਚਾਹੀਦਾ ਹੈ।''''
ਪਰ ਸਾਰਿਆਂ ਦੀਆਂ ਨਿਗਾਹਾਂ ਫ਼ਿਲਹਾਲ ਅਮਰੀਕਾ ''ਤੇ ਟਿਕੀਆਂ ਹਨ ਕਿ ਉਹ ਅੱਗੇ ਕੀ ਕਦਮ ਚੁੱਕਦਾ ਹੈ।
ਕੀ ਉਹ ਨਵਾਂ ਕਾਨੂੰਨ ਲਿਆ ਕੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਗਾਂਜੇ ਦੇ ਇਸਤੇਮਾਲ ਉੱਤੇ ਕਾਨੂੰਨੀ ਮੋਹਰ ਲਗਾ ਦੇਵੇਗਾ?
ਜੇ ਅਜਿਹਾ ਹੋਇਆ ਤਾਂ ਉਸਦੇ ਇਸ ਫ਼ੈਸਲੇ ਦਾ ਵੱਡਾ ਅਸਰ ਦੁਨੀਆਂ ਅਤੇ ਭਵਿੱਖ ''ਚ ਗਾਂਜੇ ਦੇ ਵਪਾਰ ਉੱਤੇ ਪਏਗਾ।
ਗਾਂਜੇ ਦਾ ਵਿਰੋਧ ਕਰਨ ਵਾਲੇ ਕਹਿੰਦੇ ਹਨ ਕਿ ਇਹ ਕੁਦਰਤੀ ਤੌਰ ''ਚ ਉਪਲਬਧ ਹੈ ਇਸ ਲਈ ਇਸ ਦਾ ਵਪਾਰ ਲੰਬੇ ਸਮੇਂ ਤੱਕ ਹੋ ਸਕਦਾ ਹੈ। ਉਨ੍ਹਾਂ ਦੀ ਚਿੰਤਾ ਹੈ ਕਿ ਕਿਤੇ ਅਜਿਹਾ ਨਾ ਹੋਵੇ ਕਿ ਸ਼ਰਾਬ ਦੀ ਤਰ੍ਹਾਂ ਗਾਂਜਾ ਨਸ਼ੇ ਦੀ ਲੱਤ ਦਾ ਕਾਰਨ ਬਣ ਜਾਵੇ।
ਇਹ ਵੀ ਪੜ੍ਹੋ:
- ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
- ਅਡਾਨੀ ਗਰੁੱਪ ਨੂੰ ਇੱਕੋ ਦਿਨ ਵਿੱਚ ਕਿਵੇਂ ਹੋਇਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ
- ਜੈਪਾਲ ਭੁੱਲਰ ਖੇਡ ਮੈਦਾਨ ਤੋਂ ਕਿਵੇਂ ਪਹੁੰਚਿਆਂ ਅਪਰਾਧ ਦੀ ਦੁਨੀਆ ''ਚ
https://www.youtube.com/watch?v=bEVcdSgYLk4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3166241d-82c9-47b6-9c18-722be7d59cb8'',''assetType'': ''STY'',''pageCounter'': ''punjabi.international.story.57793990.page'',''title'': ''ਗਾਂਜੇ ਨੂੰ ਕੀ ਪੂਰੀ ਦੁਨੀਆਂ ਵਿੱਚ ਕਾਰੋਬਾਰ ਲਈ ਕਾਨੂੰਨੀ ਰੂਪ ਦਿੱਤਾ ਜਾ ਸਕਦਾ ਹੈ, ਕੀ ਕਹਿੰਦੇ ਹਨ ਮਾਹਰ'',''author'': ''ਮਾਨਸੀ ਦਾਸ਼'',''published'': ''2021-07-12T06:22:41Z'',''updated'': ''2021-07-12T06:36:29Z''});s_bbcws(''track'',''pageView'');