ਉਲੰਪਿਕ ਖੇਡਾਂ : ਸੱਦਾਮ ਦਾ ਮੁੰਡਾ ਖਿਡਾਰੀਆਂ ਉੱਤੇ ਕਿਹੋ ਜਿਹੇ ਤਸ਼ੱਦਦ ਕਰਦਾ ਸੀ ਤੇ ਇਕਾਰੀ ਵੇਟ ਲਿਫਟਰ ਕਿਵੇਂ ਭੱਜਿਆ ਸੀ
Sunday, Jul 11, 2021 - 06:07 PM (IST)


''ਰਾਸ਼ਟਰਪਤੀ ਕਲਿੰਟਨ ਵੱਲ ਨਾ ਦੇਖੋ''
ਇਹ ਉਹ ਹੁਕਮ ਸਨ, ਜੋ ਰਾਇਦ ਅਹਿਮਦ ਨੂੰ 1966 ਦੇ ਐਟਲਾਂਟਾ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਦਿੱਤੇ ਗਏ ਸਨ।
ਸਟਾਰ ਇਰਾਕੀ ਵੇਟ ਲਿਫਟਰ ਨੂੰ ਦੱਸਿਆ ਗਿਆ ਸੀ ਕਿ ਕਲਿੰਟਨ ਅਤੇ ਅਮਰੀਕਾ ਉਸ ਦੇ ਦੇਸ਼ ਨੂੰ ਤਬਾਹ ਕਰਨ ਦੀ ਇੱਛਾ ਰੱਖਦੇ ਹਨ ਅਤੇ ਉਨ੍ਹਾਂ ਨੂੰ ਕੋਈ ਸਤਿਕਾਰ ਨਹੀ ਦਿਖਾਇਆ ਜਾਣਾ ਚਾਹੀਦਾ।
ਇਹ ਸੁਨੇਹਾ ਇਰਾਕੀ ਓਲੰਪਿਕ ਕਮੇਟੀ ਦੇ ਅਧਿਕਾਰੀਆਂ ਵਲੋਂ ਆਇਆ ਸੀ, ਜੋ ਸਦਾਮ ਹੁਸੈਨ ਦੇ ਵੱਡੇ ਮੁੰਡੇ ਉਦੇ ਦੇ ਹੁਕਮਾਂ ਅਧੀਨ ਸੀ।
ਇਹ ਵੀ ਪੜ੍ਹੋ:
- ਭਾਜਪਾ ਨੂੰ ਚਾਪਲੂਸਾਂ ਦੀ ਲੋੜ ਹੈ ਤੇ ਪ੍ਰਧਾਨ ਆਪਣੀ ਕੁਰਸੀ ਬਚਾਉਣ ਦੀ ਫਿਰਾਕ ''ਚ ਹੈ- ਅਨਿਲ ਜੋਸ਼ੀ
- ਪੰਜਾਬ ''ਚ ਮੁਫ਼ਤ ਬਿਜਲੀ: ਸਰਕਾਰ ਉੱਪਰ ਬੋਝ ਜਾਂ ਕਿਸਾਨਾਂ ਦੀ ਲੋੜ ਤੇ ਕੀ ਹੋ ਸਕਦਾ ਹੈ ਇਸਦਾ ਹੱਲ
- ਦੋ ਤੋਂ ਵੱਧ ਬੱਚੇ ਕਰੋਗੇ ਤਾਂ ਇਹ ਸਹੂਲਤਾਂ ਖੁੱਸ ਜਾਣਗੀਆਂ, ਗੱਲ ਮੰਨੀ ਤਾਂ ਹੋਵੇਗੀ ''ਚਾਂਦੀ''
ਰਾਇਦ ਨੇ ਦੱਸਿਆ, ''''ਉਨ੍ਹਾਂ ਮੈਨੂੰ ਕਿਹਾ ਕਿ ਖੱਬੇ ਜਾਂ ਸੱਜੇ ਨਹੀ ਦੇਖਣਾ ਕਿਉਕਿ ਰਾਸ਼ਟਪਤੀ ਉਸ ਪਾਸੇ ਵੱਲ ਆਉਣਗੇ, ਰਾਸ਼ਟਰਪਤੀ ਵੱਲ ਨਹੀ ਦੇਖਣਾ ਹੈ।''''
ਮੈ ਕਿਹਾ, ''''ਕੋਈ ਗੱਲ ਨਹੀ।''''
ਮਾਣ ਨਾਲ ਆਪਣੇ ਦੇਸ਼ ਦਾ ਝੰਡਾ ਲੈ ਰਾਇਦ ਸਟੇਡੀਅਮ ਵਿੱਚ ਘੁੰਮੇ, 29 ਸਾਲ ਦੇ ਰਾਇਦ ਨੂੰ ਇਰਾਕੀ ਖਿਡਾਰੀਆਂ ਦੀ ਮਾਰਚ ਪਾਸਟ ਦੌਰਾਨ ਅਗਵਾਈ ਲਈ ਚੁਣਿਆ ਗਿਆ ਸੀ।
ਇਰਾਕੀ ਅਧਿਕਾਰੀਆਂ ਦੀਆਂ ਅੱਖਾਂ ਉਨ੍ਹਾਂ ''ਤੇ ਟਿਕੀਆਂ ਹੋਣ ਦੇ ਬਾਵਜੂਦ, ਉਨ੍ਹਾਂ ਨੇ ਆਪਣੇ ਸੱਜੇ ਪਾਸੇ ਵੱਲ ਝਾਕਿਆ।
ਉਨ੍ਹਾਂ ਨੇ ਕਿਹਾ, ''ਮੈਨੂੰ ਵਿਸ਼ਵਾਸ ਨਹੀ ਹੋਇਆ, ਕਲਿੰਟਨ ਨੇ ਸਾਡੇ ਵੱਲ ਦੇਖਿਆ। ਮੈਂ ਦੇਖਿਆ ਉਹ ਸਾਨੂੰ ਦੇਖ ਕੇ ਬਹੁਤ ਖੁਸ਼ ਸਨ, ਉਹ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲੱਗੇ।''''
ਇਹ ਉਹ ਪਲ ਸਨ, ਜਿਨ੍ਹਾਂ ਨੇ ਰਾਇਦ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ।
ਰਾਇਦ ਦਾ ਪਿਛੋਕੜ
1967 ''ਚ ਇਰਾਕੀ ਸ਼ਹਿਰ ਬਸਰਾ ''ਚ ਸ਼ੀਆ ਪਰਿਵਾਰ ਵਿੱਚ ਜੰਮੇ ਰਾਇਦ ਦੇ ਪਿਤਾ ਬਾਡੀ ਬਿਲਡਿੰਗ ਕੋਚ ਸਨ।
ਉਨ੍ਹਾਂ ਨੇ 1980 ਦੀ ਸ਼ੁਰੂਆਤ ਵਿੱਚ ਵੇਟ ਲਿਫਟਿੰਗ ਵਿਚ ਆਪਣਾ ਨਾਮ ਬਣਾਉਣਾ ਸ਼ੁਰੂ ਕੀਤਾ ਅਤੇ 1984 ਵਿਚ 99 ਕਿੱਲੋਗ੍ਰਾਮ ਕੈਟੇਗਰੀ ਵਿਚ ਕੌਮੀ ਚੈਂਪੀਅਨ ਬਣ ਗਏ।
ਪਰ ਖੇਡਾਂ ''ਚ ਉਨ੍ਹਾਂ ਦੀ ਸਫ਼ਲਤਾ ਉਨ੍ਹਾਂ ਦੇ ਦੇਸ਼ ਵਿੱਚ ਚੱਲ ਰਹੀ ਉਥਲ-ਪੁਥਲ ਦੇ ਉਲਟ ਜਾ ਰਹੀ ਸੀ।
1991 ''ਚ ਇਰਾਕ ਦੇ ਦੱਖਣ ਵਿਚ ਸ਼ੀਆ ਅਰਬਾਂ ਅਤੇ ਉੱਤਰ ਵਿਚ ਕੁਰਦਾਂ ਨੇ ਬਗਾਵਤ ਕਰ ਦਿੱਤੀ ਸੀ।

ਪਹਿਲੇ ਖਾੜੀ ਯੁੱਧ ਦੇ ਤੁਰੰਤ ਬਾਅਦ ਹੀ ਬਗਾਵਤਾਂ ਦੀ ਸ਼ੁਰੂਆਤ ਹੋਈ। ਉਦੋਂ ਇਰਾਕੀ ਫੌਜਾਂ, ਜਿਨ੍ਹਾਂ ਨੇ ਪਿਛਲੇ ਸਾਲ ਕੁਵੈਤ ਉੱਤੇ ਹਮਲਾ ਕੀਤਾ ਸੀ, ਨੂੰ ਅਮਰੀਕਾ ਦੀ ਅਗਵਾਈ ਵਾਲੇ ਬਹੁ-ਰਾਸ਼ਟਰੀ ਗਠਜੋੜ ਨੇ ਬਾਹਰ ਕੱਢ ਦਿੱਤਾ ਸੀ।
ਸਾਲ 1991 ਦੇ ਫਰਵਰੀ ਮਹੀਨੇ ਦੇ ਮੱਧ ''ਚ, ਗੱਠਜੋੜ ਦੇ ਜ਼ਮੀਨੀ ਹਮਲੇ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਇਰਾਕੀ ਲੋਕਾਂ ਨੂੰ ਇਕ ਸੰਦੇਸ਼ ਪ੍ਰਸਾਰਿਤ ਕਰਦਿਆ ਕਿਹਾ ਸੀ ਕਿ ਖੂਨ ਖਰਾਬੇ ਤੋਂ ਬਚਣ ਦਾ ਇੱਕ ਤਰੀਕਾ ਹੈ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ, ''''ਇਹ ਇਰਾਕੀ ਫੌਜ ਅਤੇ ਇਰਾਕੀ ਲੋਕਾਂ ਲਈ ਹੈ ਕਿ ਉਹ ਮਸਲੇ ਨੂੰ ਆਪਣੇ ਹੱਥ ਵਿਚ ਲੈਣ ਅਤੇ ਤਾਨਾਸ਼ਾਹ ਸੱਦਾਮ ਹੁਸੈਨ ਨੂੰ ਪਾਸੇ ਹੋਣ ਲਈ ਮਜਬੂਰ ਕਰਨ।''''
ਸ਼ੀਆ ਅਤੇ ਕੁਰਦਾਂ ਦਾ ਮੰਨਣਾ ਸੀ ਕਿ ਇਸ ਦਾ ਮਤਲਬ ਹੈ ਕਿ ਸੱਦਾਮ ਖਿਲਾਫ਼ ਵਿਦਰੋਹ ਦੀ ਅਮਰੀਕਾ ਹਮਾਇਤ ਕਰੇਗਾ ਅਤੇ ਮਾਰਚ ਦੇ ਮਹੀਨੇ ਉਹ ਭੜਕ ਉੱਠੇ।
ਬਸਰਾ ਅਤੇ ਹੋਰਨਾਂ ਸ਼ਹਿਰਾਂ ਵਿਚ ਵੱਡੀ ਗਿਣਤੀ ''ਚ ਨਿਹੱਥੇ ਨਾਗਰਿਕ ਸੜਕਾਂ ''ਤੇ ਉਤਰ ਆਏ ਅਤੇ ਸਰਕਾਰੀ ਇਮਾਰਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਕੈਦੀਆਂ ਨੂੰ ਰਿਹਾਅ ਕਰ ਦਿੱਤਾ ਅਤੇ ਛੋਟੇ ਹਥਿਆਰਾਂ ਤੇ ਕੈਸ਼ ਨੂੰ ਜਬਤ ਕਰ ਲਿਆ।
ਇਸ ਦੇ ਸਿਖ਼ਰ ''ਤੇ ਦੇਸ਼ ਦੇ 18 ਵਿਚੋਂ 14 ਸੂਬਿਆਂ ਦਾ ਕੰਟਰੋਲ ਸੱਦਾਮ ਦੀਆਂ ਫੌਜਾਂ ਨਾਲ ਲੜਿਆ ਗਿਆ ਅਤੇ ਰਾਜਧਾਨੀ ਬਗਦਾਦ ਦੇ ਕਈ ਮੀਲ ਅੰਦਰ ਤੱਕ ਲੜਾਈ ਜਾਰੀ ਰਹੀ।
ਪਰ ਜਿਵੇ ਹੀ ਦੇਸ਼ ਭਰ ਅੰਦਰ ਵਿਦਰੋਹ ਫੈਲਿਆ ਤਾਂ ਅਮਰੀਕੀ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਰਾਕ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣਾ ਅਤੇ ਸੱਦਾਮ ਨੂੰ ਸੱਤਾ ਤੋਂ ਹਟਾਉਣਾ ਉਨ੍ਹਾਂ ਦੀ ਨੀਤੀ ਕਦੇ ਨਹੀ ਸੀ।
ਖਾੜੀ ਯੁੱਧ ਦੇ ਪੂਰਾ ਹੋਣ ਅਤੇ ਬਾਗੀਆਂ ਕੋਲ ਅਮਰੀਕਾ ਦੇ ਸਮਰਥਨ ਦੀ ਘਾਟ ਹੋਣ ਕਾਰਨ, ਸੱਦਾਮ ਨੇ ਸ਼ੀਆ ਅਤੇ ਕੁਰਦਾਂ ਨੂੰ ਦਬਾਉਣ ਲਈ ਆਪਣੇ ਬੇਰਹਿਮੀ ਅਤੇ ਜ਼ੁਲਮ ਵਾਲੇ ਕੰਮ ਦੀ ਸ਼ੁਰੂਆਤ ਕੀਤੀ ਅਤੇ ਕੁਝ ਮਹੀਨਿਆਂ ਦੌਰਾਨ ਹੀ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਾਰ ਦਿੱਤੇ ਗਏ।
ਰਾਇਦ, ਸਦਾਮ ਦੇ ਚਚੇਰੇ ਭਰਾ ਅਲੀ ਹਸ਼ਨ ਅਲ-ਮਾਜਿਦ ਨੂੰ ਯਾਦ ਕਰਦੇ ਹਨ, ਜਿਸ ਨੂੰ ਕੈਮੀਕਲ ਅਲੀ ਵਜੋਂ ਵੀ ਜਾਣਿਆ ਜਾਂਦਾ ਸੀ।
ਉਸ ਨੂੰ ਬਾਗੀਆਂ ਨੂੰ ਦਬਾਉਣ ਲਈ ਬਸਰਾ ਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਤਾਰ ਵਿਚ ਖੜ੍ਹੇ ਕਰਕੇ ਗੋਲੀ ਮਾਰਨ ਦਾ ਕੰਮ ਸੌਪਿਆ ਗਿਆ ਸੀ।
ਇਰਾਕ ''ਤੇ ਸੰਯੁਕਤ ਰਾਸ਼ਟਰ ਦੀਆਂ ਆਰਥਿਕ ਪਾਬੰਦੀਆਂ ਨੇ ਵੀ ਆਮ ਲੋਕਾਂ ਨੂੰ ਸਿਧੇ ਤੌਰ ''ਤੇ ਪ੍ਰਭਾਵਿਤ ਕੀਤਾ।
ਰਾਇਦ ਦਾ ਕਹਿਣਾ ਹੈ ਕਿ ਆਮ ਲੋਕ ਬੁਨਿਆਦੀ ਖਾਣੇ ਜਿਵੇਂ ਬਰੈੱਡ ਅਤੇ ਚੌਲ ਖਰੀਦਣ ਲਈ ਵੀ ਸੰਘਰਸ਼ ਕਰ ਰਹੇ ਸਨ।
ਉਹ ਪਹਿਲਾ ਤੋਂ ਹੀ ਸੋਚ ਰਹੇ ਸੀ ਕਿ ਇਥੋਂ ਕਿਵੇ ਨਿਕਲਿਆ ਜਾਵੇ।
ਜ਼ਿਆਦਾਤਰ ਇਰਾਕੀਆਂ ਤੋਂ ਉਲਟ, ਰਾਇਦ ਨੂੰ ਮੁਕਾਬਲਿਆਂ ਲਈ ਵਿਦੇਸ਼ ਜਾਣ ਦਾ ਮੌਕਾ ਮਿਲਿਆ ਸੀ।
ਪਰ ਇਰਾਕ ਵਿਚ ਕੁਸ਼ਲ ਖਿਡਾਰੀ ਹੋਣ ਦਾ ਮਤਲਬ ਸਦਾਮ ਹੁਸੈਨ ਦੇ ਬਦਨਾਮ ਬੇਰਹਿਮ ਮੁੰਡੇ ਉਦੇ ਹੁਸੈਨ ਨਾਲ ਆਹਮਣਾ-ਸਾਹਮਣਾ ਸੀ, ਜੋ ਇਰਾਕੀ ਓਲੰਪਿਕ ਕਮੇਟੀ ਅਤੇ ਇਰਾਕ ਫੁੱਟਬਾਲ ਐਸੋਸ਼ੀਏਸ਼ਨ ਦਾ ਪ੍ਰਧਾਨ ਸੀ।

ਉਦੇ ਵਲੋਂ ਮੈਜਾਨ ਵਿਚ ਗਲਤੀਆਂ ਲਈ ਜਿਵੇਂ ਪਨੈਲਟੀ ਮਿਸ ਕਰਨ, ਲਾਲ ਕਾਰਡ ਮਿਲਣ ਅਤੇ ਘੱਟ ਉਪਲੱਬਧੀ ਲਈ ਬਿਜਲੀ ਦੀਆਂ ਤਾਰਾਂ ਨਾਲ ਤਸ਼ੱਦਦ ਕਰਨਾ, ਲੋਕਾਂ ਨੂੰ ਕੱਚੇ ਸੀਵਰੇਜ ਵਿਚ ਨਹਾਉਣ ਲਈ ਮਜਬੂਰ ਕਰਨਾ ਅਤੇ ਫਾਂਸੀ ਤੱਕ ਦੀ ਸਜਾ ਸ਼ਾਮਲ ਸੀ।
ਰਾਇਦ ਕਹਿੰਦੇ ਹਨ ''''ਉਹ ਜੋ ਚਾਹੁੰਦਾ ਸੀ, ਉਹ ਕਰਦਾ ਸੀ, ਉਹ ਸੱਦਾਮ ਦਾ ਲੜਕਾ ਸੀ''''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਖੁਦ ਨੂੰ ਬਚਾਉਣ ਲਈ ਰਾਇਦ ਅੰਤਰ-ਰਾਸ਼ਟਰੀ ਟੂਰਨਾਮੈਂਟਾਂ ਤੋਂ ਪਹਿਲਾ ਉਦੇ ਦੀਆਂ ਉਮੀਦਾਂ ਨੂੰ ਘੱਟ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ।
ਉਹ ਕਹਿੰਦੇ ਹਨ, ''''ਮੈ ਲੋਕਾਂ ਨੂੰ ਦੇਖਦਾ ਹਾਂ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦੇ ਹਨ। ਫੁੱਟਬਾਲ ਅਤੇ ਬਾਸਕਟਬਾਲ ਦੇ ਖਿਡਾਰੀ ਸਾਨੂੰ ਦੱਸਦੇ ਹਨ, ਜਦ ਤੁਸੀਂ ਮੁਕਾਬਲਿਆਂ ''ਤੇ ਜਾਂਦੇ ਹੋ ਤਾਂ ਸਾਵਧਾਨ ਰਹੋ।''''
ਉਨ੍ਹਾਂ ਨੇ ਕਈ ਲੋਕਾਂ ਨੂੰ ਮਾਰ ਦਿੱਤਾ।
''''ਜਦ ਉਸ ਨੇ ਪੁੱਛਿਆ ਕਿ ਕੀ ਮੈ ਗੋਲਡ ਮੈਡਲ ਘਰ ਲਿਆ ਸਕਦਾ ਹਾਂ ਤਾਂ ਮੈਂ ਨਾਂਹ ਕਹਾਗਾਂ। ਸੋਨ ਤਮਗੇ ਲਈ ਤੁਹਾਨੂੰ ਘੱਟੋਂ ਘੱਟ ਚਾਰ ਸਾਲ ਮਿਹਨਤ ਕਰਨੀ ਪੈਂਦੀ ਹੈ ਅਤੇ ਬਸਰਾ ਵਿੱਚ ਇਹ ਬਹੁਤ ਮੁਸ਼ਕਿਲ ਹੈ - ਘੱਟ ਭੋਜਨ ਅਤੇ ਪਾਣੀ। ਭਾਰ ਚੁੱਕਣ ਲਈ ਤੁਹਾਨੂੰ ਬਹੁਤ ਸਾਰੇ ਭੋਜਨ ਅਤੇ ਸਰੀਰਕ ਥੈਰੇਪੀ ਦੀ ਲੋੜ ਹੁੰਦੀ ਹੈ।''''
ਰਾਇਦ ਅੰਤਰਰਾਸ਼ਟਰੀ ਮੁਕਾਬਲਿਆਂ ਨੂੰ ਇਰਾਕ ਤੋਂ ਬਾਹਰ ਨਿਕਲਣ ਲਈ ਸਭ ਤੋਂ ਵਧੀਆ ਮੌਕੇ ਵਜੋਂ ਦੇਖ ਰਹੇ ਸੀ।
ਉਹ ਪਹਿਲੇ ਤੋਂ ਕਿਤੇ ਜਿਆਦਾ ਸਖ਼ਤ ਟ੍ਰੇਨਿੰਗ ਕਰ ਰਹੇ ਸੀ, ਗਰੇਡ ਹਾਸਲ ਕਰਨ ਲਈ ਉਹ ਹਫ਼ਤੇ ਦੇ ਪੰਜ ਦਿਨ, ਦਿਨ ਵਿਚ ਦੋ ਵਾਰ ਖੁਦ ਨੂੰ ਸਖ਼ਤ ਸੈਸ਼ਨਾਂ ਤੋਂ ਗੁਜ਼ਾਰ ਰਹੇ ਸੀ।
1995 ਵਿਚ, ਉਨ੍ਹਾਂ ਨੇ ਵੇਟ ਲਿਫਟਿੰਗ ਚੈਂਪੀਅਨਸ਼ਿਪ ਲਈ ਚੀਨ ਦੀ ਯਾਤਰਾ ਕੀਤੀ ਜਿਸ ਸਮੇਂ ਉਨ੍ਹਾਂ ਲਈ ਭੱਜਣ ਦਾ ਮੌਕਾ ਸੀ ਪਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਚੀਨ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਵਾਪਸ ਸੌਂਪੇ ਜਾਣ ਦੀ ਸੰਭਾਵਨਾ ਬਹੁਤ ਜ਼ਿਆਦਾ ਸੀ।
ਇਹ ਵੀ ਪੜ੍ਹੋ:
- ਭਾਰਤ ਦਾ ਪਹਿਲਾ ਓਲੰਪਿਕ ਮੈਡਲ ਜੇਤੂ
- ਟੋਕਿਓ ਓਲੰਪਿਕ ਕੋਰੋਨਾ ਕਾਲ ’ਚ ਕਿਵੇਂ ਹੋਣ ਜਾ ਰਹੇ ਹਨ, 7 ਸਵਾਲਾਂ ਦੇ ਜਵਾਬ
- ਟੋਕੀਓ ਓਲੰਪਿਕ ਲਈ ਹਾਕੀ ਟੀਮ ’ਚ ਅੱਧੇ ਖਿਡਾਰੀ ਪੰਜਾਬ ਤੋਂ ਹਨ, ਇਹ ਕਿਵੇਂ ਸੰਭਵ ਹੋਇਆ
ਹਾਲਾਂਕਿ ਉਨ੍ਹਾਂ ਦਾ ਪ੍ਰਦਰਸ਼ਨ ਓਲੰਪਿਕ ਟੀਮ ਵਿਚ ਜਗ੍ਹਾ ਪੱਕੀ ਕਰਨ ਲਈ ਵਧੀਆ ਸੀ।
ਉਹ ਜਾਣਦੇ ਸੀ ਕਿ ਅਮਰੀਕਾ ਵਿਚ 1996 ਦੀਆਂ ਖੇਡਾਂ ਇਕ ਬਿਹਤਰ ਮੌਕਾ ਪੇਸ਼ ਕਰਨਗੀਆਂ।
ਓਲੰਪਿਕ ਦੀ ਯਾਤਰਾ ਤੋਂ ਪਹਿਲਾ ਰਾਇਦ ਨੇ ਅਮਰੀਕਾ ਵਿਚ ਰਹਿੰਦੇ ਆਪਣੇ ਇਕ ਦੋਸਤ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜੋਖਮਾਂ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ।

ਕੀ ਹੋਵੇਗਾ ਜੇ ਉਨ੍ਹਾਂ ਨੇ ਉਸ ਨੂੰ ਵਾਪਸ ਇਰਾਕ ਭੇਜ ਦਿੱਤਾ? ਉਨ੍ਹਾਂ ਦੇ ਪਰਿਵਾਰ ਨਾਲ ਕੀ ਹੋਵੇਗਾ? ਉਹ ਇਰਾਕੀ ਅਧਿਕਾਰੀਆਂ ਦੀ ਚੌਕਸ ਨਜ਼ਰ ਤੋਂ ਬਚ ਕੇ ਕਿਵੇ ਨਿਕਲੇਗਾ? ਰਾਇਦ ਜਦ ਅਮਰੀਕਾ ਲਈ ਜਹਾਜ਼ ਵਿਚ ਚੜ੍ਹੇ ਤਾਂ ਉਨ੍ਹਾਂ ਨੂੰ ਇਹ ਪੱਕਾ ਨਹੀਂ ਸੀ ਕਿ ਬਚ ਕੇ ਨਿਕਲਣਾ ਯਥਾਰਥਵਾਦੀ ਸੀ ਜਾਂ ਨਹੀ।
ਓਲੰਪਿਕ ਵਿਲੇਜ ਪਹੁੰਚਣ ''ਤੇ ਰਾਇਦ ਆਪਣੇ ਆਸ-ਪਾਸ ਦੇ ਮਹੌਲ ਵਿਚ ਢਲ ਗਏ ਅਤੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਦੀ ਸ਼ੰਕਾ ਨਾ ਵਧਾਵੇ।
ਆਖਰਕਾਰ ਧਰਤੀ ''ਤੇ ਸਭ ਤੋਂ ਵੱਡੇ ਪ੍ਰੋਗਰਾਮ ਵਿਚ ਉਨ੍ਹਾਂ ਨੂੰ ਆਪਣੇ ਦੇਸ਼ ਦਾ ਝੰਡਾ ਚੁੱਕਣ ਦੀ ਜਿੰਮੇਵਾਰੀ ਮਿਲੀ।
ਉਦਘਾਟਨੀ ਸਮਾਰੋਹ ਤੋਂ ਪਹਿਲਾ ਉਨ੍ਹਾਂ ਨੂੰ ਸੱਦਾਮ ਦੇ ਸਾਬਕਾ ਟ੍ਰਾਂਸਲੇਟਰ ਅਨਮਰ ਅਹਿਮੂਦ ਜੋ ਓਲੰਪਿਕ ਟੀਮ ਦੇ ਨਾਲ ਆਏ ਸੀ, ਵਲੋਂ ਵਾਰ-ਵਾਰ ਕਿਹਾ ਗਿਆ ਕਿ ਰਾਸ਼ਟਰਪਤੀ ਕਲਿੰਟਨ ਵੱਲ ਨਹੀਂ ਦੇਖਣਾ ਹੈ।
ਰਾਇਦ ਕਹਿੰਦੇ ਹਨ, ''''ਉਹ ਇਹ ਦਿਖਾਉਣਾ ਚਾਹੁੰਦੇ ਸਨ ਕਿ ਇਰਾਕੀ ਅਮਰੀਕਾ ਨੂੰ ਪਸੰਦ ਨਹੀਂ ਕਰਦੇ, ਇਰਾਕੀ ਰਾਸ਼ਟਰਪਤੀ ਨੂੰ ਪਸੰਦ ਨਹੀਂ ਕਰਦੇ।''''
19 ਜੁਲਾਈ 1996 ਨੂੰ ਓਲੰਪਿਕ ਟਰੈਕ ਦੇ ਦੁਆਲੇ ਘੁੰਮਦੇ ਹੋਏ ਮਹਮਿੂਦ ਰਾਇਦ ਦੇ ਬਿਲਕੁਲ ਪਿਛੇ ਖੜ੍ਹੇ ਸੀ।
ਉਨ੍ਹਾਂ ਨੇ ਕਿਹਾ ਕਿ ਮਹਿਮੂਦ ਨੇ ਇਹ ਦੇਖ ਲਿਆ ਸੀ ਕਿ ਉਹ ਕਲਿੰਟਨ ਵੱਲ ਦੇਖ ਰਿਹਾ ਹੈ ਪਰ ਉਹ ਕੁਝ ਨਹੀਂ ਬੋਲਿਆ।
ਉਹ ਕਹਿੰਦੇ ਹਨ ਕਿ ਇਰਾਕੀ ਅਧਿਕਾਰੀ ਵੀ ਸੱਚਮੁੱਚ ਹੈਰਾਨ ਹੋਏ ਕਿ ਰਾਸ਼ਟਰਪਤੀ ਉਨ੍ਹਾਂ ਲਈ ਤਾੜੀਆਂ ਵਜਾ ਰਹੇ ਸਨ।
ਉਨ੍ਹਾਂ ਦੇ ਦਿਮਾਗ ਵਿਚ ਜੋ ਵੀ ਆਖ਼ਰੀ ਸ਼ੰਕਾ ਸੀ ਉਹ ਹੁਣ ਦੂਰ ਹੋ ਚੁੱਕੀ ਸੀ, ਉਹ ਵਾਪਸ ਇਰਾਕ ਨਹੀਂ ਜਾ ਰਹੇ ਸੀ। ਪਰ ਹੁਣ ਦਿੱਕਤ ਇਹ ਸੀ ਕਿ ਅਮਰੀਕਾ ਵਿਚ ਕਿਵੇਂ ਰਿਹਾ ਜਾਵੇ।
ਰਾਇਦ ਨੇ ਅਮਰੀਕਾ ਵਿਚ ਇਕ ਹੋਰ ਮਿੱਤਰ ਮੋਹਸਿਨ ਫਰਾਦੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣੀ ਯੋਜਨਾ ਦੱਸੀ।
ਫਿਰ ਜਾਰਜੀਆ ਯੂਨੀਵਰਸਿਟੀ ਤੋਂ ਇੰਤੇਫਾਦ ਕੰਬਰ ਨਾਮ ਦਾ ਇਕ ਇੰਜੀਨੀਅਰ ਗ੍ਰੈਜੂਏਟ ਜਿਸ ਦੀ ਖੇਡ ਵਿਲੇਜ਼ ਤੱਕ ਪਹੁੰਚ ਸੀ ਉਸ ਨੂੰ ਮਿਲਣ ਲਈ ਆਏ।
ਰਾਇਦ ਨੇ ਖੁਦ ਨੂੰ ਬਾਹਰ ਕੱਢਣ ਲਈ ਮਦਦ ਮੰਗੀ। ਦੋਵਾਂ ਦੀ ਮੁਲਾਕਾਤ ਗੁਪਤ ਢੰਗ ਨਾਲ ਹੋਈ, ਪਰ ਉਨ੍ਹਾਂ ਦਾ ਧਿਆਨ ਰੱਖਣ ਵਾਲੇ ਸ਼ੱਕੀ ਹੁੰਦੇ ਜਾ ਰਹੇ ਸਨ।
ਉਹ ਕਹਿੰਦੇ ਹਨ, ''''ਇਰਾਕੀ ਓਲੰਪਿਕ ਅਧਿਕਾਰੀਆਂ ਨੂੰ ਸ਼ੱਕ ਹੋ ਗਿਆ ਕਿ ਮੈਂ ਉਥੇ ਰਹਿਣਾ ਚਾਹੁੰਦਾ ਸੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਜੇ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ।''''
ਰਾਇਦ ਬੇਚੈਨ ਸੀ। ਯੋਜਨਾ ਤੈਅ ਹੋ ਚੁੱਕੀ ਸੀ, ਪਰ ਸਭ ਤੋਂ ਪਹਿਲਾਂ ਹਾਲੇ ਵੀ ਉਨ੍ਹਾਂ ਨੂੰ ਪੂਰਾ ਕੀਤਾ ਜਾਣਾ ਬਾਕੀ ਸੀ।
ਆਪਣੇ ਵਿਰੋਧੀਆਂ ਦੇ ਪੱਧਰ ''ਤੇ ਤਿਆਰੀ ਕਰਨ ਵਿੱਚ ਅਸਮਰਥ, ਉਨ੍ਹਾਂ ਨੇ ਕੁੱਲ 665.5 ਪਾਊਂਡ ਵੇਟ ਦੋ ਵੱਖ-ਵੱਖ ਲਿਫਟਾਂ ਵਿਚ ਚੁੱਕੇ ਅਤੇ ਆਪਣੀ ਕੈਟੇਗਰੀ ਵਿਚ ਹੇਠਾ ਤੋਂ ਤੀਸਰਾ ਸਥਾਨ ਪ੍ਰਾਪਤ ਕੀਤਾ।
ਮੁਕਾਬਲੇ ਤੋਂ ਬਾਹਰ ਹੋ ਜਾਣ ਨਾਲ, ਹੁਣ ਉਨ੍ਹਾਂ ਦੇ ਭੱਜਣ ਦਾ ਸਮਾਂ ਆ ਗਿਆ ਸੀ।
28 ਜੁਲਾਈ, 1996, ਦੀ ਸਵੇਰ ਇਰਾਕੀ ਓਲੰਪਿਕ ਟੀਮ ਨੇੜਲੇ ਚਿੜੀਆਂ ਘਰ ਵਿਚ ਜਾਣ ਦੀ ਤਿਆਰੀ ਕਰ ਰਹੀ ਸੀ। ਜਦੋਂ ਟੀਮ ਹੇਠਾ ਨਾਸ਼ਤਾ ਕਰਨ ਲਈ ਗਈ, ਰਾਇਦ ਨੇ ਇੰਝ ਸ਼ੋਅ ਕੀਤਾ ਕਿ ਉਹ ਕਮਰੇ ਵਿਚ ਕੁਝ ਭੁੱਲ ਗਏ ਹਨ।
ਉਨ੍ਹਾਂ ਨੇ ਜਲਦੀ ਆਪਣੇ ਬੈਗ ਪੈਕ ਕੀਤੇ ਅਤੇ ਓਲੰਪਿਕ ਵਿਲੇਜ ਦੇ ਸਾਹਮਣੇ ਵੱਲ ਭੱਜ ਪਏ।
ਕੰਬਰ ਅਤੇ ਫਰੈਡੀ ਕਾਰ ਵਿਚ ਉਸ ਦਾ ਇੰਤਜ਼ਾਰ ਕਰ ਰਹੇ ਸਨ। ਰਾਇਦ ਅੰਦਰ ਬੈਠੇ ਅਤੇ ਉਹ ਉਥੋਂ ਨਿਕਲ ਗਏ।
ਉਹ ਯਾਦ ਕਰਦੇ ਹਨ, ''''ਮੇਰੇ ਵਿਚਾਰ ਪੂਰਾ ਸਮਾਂ ਆਪਣੇ ਪਰਿਵਾਰ ਦੇ ਨਾਲ ਸਨ। ਮੈ ਉਨ੍ਹਾਂ ਬਾਰੇ ਚਿੰਤਾ ਵਿਚ ਸੀ, ਉਨ੍ਹਾਂ ਨਾਲ ਕੀ ਹੋਵੇਗਾ ਜਦੋਂ ਇਰਾਕੀ ਅਧਿਕਾਰੀਆਂ ਨੂੰ ਪਤਾ ਲੱਗੇਗਾ ਕੇ ਮੈਂ ਭੱਜ ਨਿਕਲਿਆ ਹਾਂ। ਮੈਨੂੰ ਖੁਦ ਲਈ ਕੋਈ ਡਰ ਨਹੀਂ ਸੀ ਕਿਉਂਕਿ ਮੈਂ ਸੁਰੱਖਿਅਤ ਹੱਥਾਂ ਵਿਚ ਸਾਂ....ਅਤੇ ਮੈਨੂੰ ਇਥੇ ਕੋਈ ਖਤਰਾ ਨਹੀਂ ਸੀ। ਮੈਨੂੰ ਜੋ ਇੱਕੋ ਡਰ ਸੀ ਉਹ ਆਪਣੇ ਪਰਿਵਾਰ ਬਾਰੇ ਸੀ।''''
ਰਾਇਦ ਕੋਲ ਕੋਈ ਪਾਸਪੋਰਟ ਨਹੀਂ ਸੀ ਕਿਉਕਿ ਇਰਾਕੀ ਅਧਿਕਾਰੀਆਂ ਨੇ ਉਨ੍ਹਾਂ ਦੇ ਸਾਰੇ ਦਸਤਾਵੇਜਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ।
ਇੱਕ ਇਰਾਕੀ-ਅਮਰੀਕੀ ਵਕੀਲ ਨੂੰ ਮਿਲਣ ਗਿਆ ਜੋ ਨਿਊ ਯਾਰਕ ਤੋਂ ਆਇਆ ਸੀ ਅਤੇ ਉਹ ਰਾਇਦ ਦੀ ਅਮਰੀਕਾ ਵਿਚ ਰਹਿਣ ਦੀ ਇੱਛਾ ਨੂੰ ਜ਼ਾਹਰ ਕਰਨ ਲਈ ਇਕ ਇਮੀਗ੍ਰੇਸ਼ਨ ਏਜੰਸੀ ਕੋਲ ਗਏ।
ਫਿਰ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਥੇ ਉਨ੍ਹਾਂ ਨੇ ਵਿਸ਼ਵ ਮੀਡੀਆ ਦਾ ਸਾਹਮਣਾ ਕੀਤਾ।
ਨਿਊ ਯਾਰਕ ਟਾਈਮਜ਼ ਨੇ ਰਾਇਦ ਦੇ ਹਵਾਲੇ ਤੋਂ ਕਿਹਾ, ''''ਮੈ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਮੈਨੂੰ ਸਿਰਫ਼ ਸ਼ਾਸਨ ਪਸੰਦ ਨਹੀ ਹੈ।''''
ਪ੍ਰੈੱਸ ਕਾਨਫਰੰਸ ਤੋਂ ਬਾਅਦ, ਰਾਇਦ ਨੇ ਕਿਹਾ ਉਦੇ ਹੁਸੈਨ ਦੇ ਦਫ਼ਤਰ ਤੋਂ ਸੀਐਨਐਨ ਨੂੰ ਫੋਨ ਕਰਕੇ ਇਹ ਸੰਦੇਸ਼ ਦੇਣ ਲਈ ਕਿਹਾ ਗਿਆ ਕਿ ਉਸ ਨੂੰ ਵਾਪਸ ਆਉਣ ਦੀ ਜ਼ਰੂਰਤ ਹੈ ਕਿਉਕਿ ਉਸ ਦੇ ਪੂਰੇ ਪਰਿਵਾਰ ਨੂੰ ਬੰਧਕ ਬਣਾਇਆ ਜਾ ਰਿਹਾ ਹੈ।
ਜਦ ਰਾਇਦ ਨੇ ਇਰਾਕ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਆਖਰਕਾਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਉਹ ਉਨ੍ਹਾਂ ਨਾਲ ਇੱਕ ਸਾਲ ਤੋਂ ਵੱਧ ਸਮਾਂ ਗੱਲ ਨਹੀਂ ਕਰ ਸਕਿਆ।
ਉਹ ਕਹਿੰਦੇ ਹਨ, ''''ਉਨ੍ਹਾਂ ਲਈ ਬਹੁਤ ਮੁਸ਼ਕਿਲ ਸਮਾਂ ਸੀ, ਲੋਕ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਸਨ। ਮੇਰੀ ਮਾਂ ਇਕ ਸਕੂਲ ਵਿਚ ਡਾਇਰੈਕਟਰ ਸੀ ਅਤੇ ਉਨ੍ਹਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ।''''
ਜਦ ਰਾਇਦ ਨੂੰ ਸ਼ਰਨ ਦੇ ਦਿੱਤੀ ਗਈ ਤਾਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਹਫ਼ਤੇ ਦੇ ਸੱਤੇ ਦਿਨ ਕੰਮ ਕੀਤਾ ਤਾਂ ਜੋ ਉਹ ਆਪਣੀ ਪਤਨੀ ਦੇ ਨਕਲੀ ਇਰਾਕੀ ਪਾਸਪੋਰਟ ਦੀ ਕੀਮਤ ਅਦਾ ਕਰ ਸਕਣ।
1998 ਵਿਚ ਉਹ ਜੌਰਡਨ ਜਾਣ ਵਿਚ ਕਾਮਯਾਬ ਰਹੇ, ਜਿਥੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਤੋਂ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕੀਤੇ ਜਾਣ ਤੋਂ ਪਹਿਲਾ ਮਦਦ ਲਈ ਮੰਗ ਕੀਤੀ।
ਰਾਇਦ ਅਤੇ ਉਨ੍ਹਾਂ ਦੀ ਪਤਨੀ ਮਿਸ਼ੀਗਨ ਦੇ ਡੀਅਰਬੋਰਨ ਵਿਚ ਸੈਟਲ ਹੋ ਗਏ ਜਿਥੇ ਉਹ ਅੱਜ ਤੱਕ ਰਹਿੰਦੇ ਹਨ ਅਤੇ ਆਪਣੇ ਪੰਜ ਬੱਚਿਆ ਦਾ ਪਾਲਣ ਪੋਸ਼ਨ ਕੀਤਾ।
ਡੀਅਰਬੋਰਨ ਵਿਚ ਵੱਡੀ ਗਿਣਤੀ ''ਚ ਅਰਬ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ 2003 ਤੋਂ ਇਰਾਕ ਦੀ ਲੜਾਈ ਸ਼ੁਰੂ ਹੋਣ ਤੋਂ ਬਾਅਦ ਹਜ਼ਾਰਾਂ ਇਰਾਕੀ ਸ਼ਰਨਾਰਥੀ ਇੱਥੇ ਆ ਕੇ ਵਸੇ ਹਨ।
ਰਾਇਦ ਹੱਸਦੇ ਹੋਏ ਕਹਿੰਦੇ ਹਨ, ''''ਡੀਅਰਬੋਰਨ ਬਗਦਾਦ ਵਾਂਗ ਹੈ।''''
ਉਨ੍ਹਾਂ ਨੇ ਪੁਰਾਣੀਆਂ ਕਾਰਾਂ ਦੀ ਇੱਕ ਡੀਲਰਸ਼ਿਪ ਸਥਾਪਤ ਕੀਤੀ ਅਤੇ ਵੇਟ ਲਿਫਟਰ ਵਜੋਂ ਟ੍ਰੇਨਿੰਗ ਜਾਰੀ ਰੱਖੀ। ਉਨ੍ਹਾਂ ਨੇ ਲੋਕਲ ਇਰਾਕੀ ਫੁੱਟਬਾਲ ਅਤੇ ਬਾਸਕਟਬਾਲ ਟੀਮਾਂ ਨੂੰ ਸਿਖਲਾਈ ਵੀ ਦਿੱਤੀ।
ਸਾਲ 2004 ਵਿਚ, ਸਦਾਮ ਹੁਸੈਨ ਦੇ ਪਤਨ ਤੋਂ ਬਾਅਦ, ਉਹ ਪਹਿਲੀ ਵਾਰ ਇਰਾਕ ਪਰਤੇ।
ਉਹ ਯਾਦ ਕਰਦੇ ਹਨ, ''''ਮੇਰਾ ਪੂਰਾ ਪਰਿਵਾਰ ਮੇਰੀ ਉਡੀਕ ਕਰ ਰਿਹਾ ਸੀ, ਉਹ ਮੈਨੂੰ ਦੇਖਣਾ ਚਾਹੁੰਦੇ ਸਨ ਕਿਉਂਕਿ 1996 ਦੇ ਬਾਅਦ ਮੈਂ ਉਨ੍ਹਾਂ ਨੂੰ ਨਹੀ ਦੇਖਿਆ ਸੀ। ਜਦੋਂ ਉਨ੍ਹਾਂ ਨੇ ਮੈਨੂੰ ਦੇਖਿਆ ਉਨ੍ਹਾਂ ਨੇ ਰੋਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੂੰ ਇਹ ਵਿਸ਼ਵਾਸ਼ ਨਹੀ ਸੀ ਕਿ ਉਹ ਮੈਨੂੰ ਦੋਬਾਰਾ ਦੇਖ ਸਕਣਗੇ।''''
ਰਾਇਦ ਦੇ ਮਾਤਾ-ਪਿਤਾ ਹਾਲੇ ਵੀ ਬਸਰਾ ਵਿਚ ਰਹਿ ਰਹੇ ਹਨ, ਪਰ ਉਹ ਮਹਾँਮਾਰੀ ਦੇ ਪ੍ਰਭਾਵ ਤੋਂ ਪਹਿਲਾਂ ਹਰ ਸਾਲ ਅਮਰੀਕਾ ਦਾ ਦੌਰਾ ਕਰਦੇ ਸਨ।
ਭਵਿੱਖ ਬਾਰੇ ਦੇਖਦੇ ਹੋਏ ਰਾਇਦ ਸੋਚਦੇ ਹਨ ਕਿ ਸ਼ਾਇਦ ਉਹ ਮਿਸ਼ੀਗਨ ''ਚ ਹੀ ਰਹਿਣਗੇ, ਹਾਲਾਂਕਿ ਆਪਣੇ ਦੇਸ਼ ਦੇ ਨਿੱਘ ਨਾਲ ਅੱਗੇ ਵੱਧਣਾ ਹਮੇਸ਼ਾ ਮਨਮੋਹਕ ਰਿਹਾ ਹੈ।
ਰਾਇਦ ਹੱਸਦੇ ਹੋਏ ਕਹਿੰਦੇ ਹਨ, ''''ਮੈਂ ਫਲੋਰੀਡਾ ਜਾਣਾ ਚਾਹੁੰਦਾ ਹਾਂ ਕਿਉਂਕਿ ਇਰਾਕ ਦਾ ਮੌਸਮ ਅਜਿਹਾ ਹੀ ਹੈ। ਇੱਥੇ ਫਰਵਰੀ ਤੋਂ ਦਸੰਬਰ ਤੱਕ ਰਹਿਣਾ ਬਹੁਤ ਮੁਸ਼ਕਿਲ ਹੈ- ਕਿਉਂਕਿ ਬਹੁਤ ਬਰਫ ਪੈਂਦੀ ਹੈ ਅਤੇ ਠੰਢ ਬਹੁਤ ਹੈ। ਮੈਂ ਪਹਿਲਾਂ ਕਦੇ ਬਰਫ ਨਹੀਂ ਦੇਖੀ ਸੀ। ਮੈਂ ਸੋਚਿਆ, ਲੋਕ ਤਿੰਨ-ਚਾਰ ਇੰਚ ਬਰਫ਼ ''ਚ ਬਾਹਰ ਕਿਵੇਂ ਨਿਕਲ ਰਹੇ ਹਨ?''''
ਉਨ੍ਹਾਂ ਕਿਹਾ ਕਿ ਉਹ ਇਸ ਸਾਲ ਜੁਲਾਈ ਵਿਚ ਟੋਕੀਓ ''ਚ ਹੋਣ ਜਾ ਰਹੇ ਓਲੰਪਿਕ ਦੇ ਉਦਘਾਟਨੀ ਸਮਾਰੋਹ ''ਤੇ ਜ਼ਰੂਰ ਜਾਣਗੇ ਜਿਵੇਂ ਉਹ ਅਕਸਰ ਕਰਦੇ ਹਨ।
ਰਾਇਦ ਕਹਿੰਦੇ ਹਨ, ''''ਇਹ ਮੇਰੇ ਲਈ ਬਹੁਤ ਉਦਾਸੀਨ ਹੈ ਅਤੇ ਮੈਨੂੰ ਯਾਦ ਦਿਵਾਉਂਦਾ ਹੈ ਕਿ ਮੈਂ ਕਿੰਨੀ ਦੂਰ ਆ ਗਿਆ ਹਾਂ। ਜਦੋਂ ਵੀ ਮੈਂ ਦੇਖਦਾ ਹਾਂ, ਚਾਹੁੰਦਾ ਹਾਂ ਕਿ ਕਾਸ਼ ਮੈਂ ਇਸ ਵਿਚ ਕਿਸੇ ਤਰ੍ਹਾਂ ਹਿੱਸਾ ਲੈ ਸਕਦਾ। ਇਸ ਨੂੰ ਦੇਖਣਾ ਸੱਚਮੁੱਚ ਮੈਨੂੰ 25 ਸਾਲ ਪਿੱਛੇ ਲੈ ਜਾਵੇਗਾ, ਮੈਨੂੰ ਵਿਸ਼ਵਾਸ ਹੈ ਕਿ ਮੈਂ ਆਪਣੇ ਅਨੁਭਵ ਨੂੰ ਦੁਬਾਰਾ ਤੋਂ ਜੀ ਪਾਵਾਗਾਂ।''''
ਇਹ ਵੀ ਪੜ੍ਹੋ:
- ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
- ਅਡਾਨੀ ਗਰੁੱਪ ਨੂੰ ਇੱਕੋ ਦਿਨ ਵਿੱਚ ਕਿਵੇਂ ਹੋਇਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ
- ਜੈਪਾਲ ਭੁੱਲਰ ਖੇਡ ਮੈਦਾਨ ਤੋਂ ਕਿਵੇਂ ਪਹੁੰਚਿਆਂ ਅਪਰਾਧ ਦੀ ਦੁਨੀਆ ''ਚ
https://www.youtube.com/watch?v=i87qSPUnvV4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6bad9ce9-84d0-40af-aa7c-3c206e3dcf9c'',''assetType'': ''STY'',''pageCounter'': ''punjabi.international.story.57793985.page'',''title'': ''ਉਲੰਪਿਕ ਖੇਡਾਂ : ਸੱਦਾਮ ਦਾ ਮੁੰਡਾ ਖਿਡਾਰੀਆਂ ਉੱਤੇ ਕਿਹੋ ਜਿਹੇ ਤਸ਼ੱਦਦ ਕਰਦਾ ਸੀ ਤੇ ਇਕਾਰੀ ਵੇਟ ਲਿਫਟਰ ਕਿਵੇਂ ਭੱਜਿਆ ਸੀ'',''author'': ''ਜਾਰਜ ਰਿੱਟ'',''published'': ''2021-07-11T12:31:41Z'',''updated'': ''2021-07-11T12:31:41Z''});s_bbcws(''track'',''pageView'');