ਦੋ ਤੋਂ ਵੱਧ ਬੱਚੇ ਕਰੋਗੇ ਤਾਂ ਇਹ ਸਹੂਲਤਾਂ ਖੁੱਸ ਜਾਣਗੀਆਂ, ਗੱਲ ਮੰਨੀ ਤਾਂ ਹੋਵੇਗੀ ''''ਚਾਂਦੀ'''' - ਪ੍ਰੈੱਸ ਰਿਵੀਊ
Sunday, Jul 11, 2021 - 08:07 AM (IST)

ਉੱਤਰ ਪ੍ਰਦੇਸ਼ ਵਿੱਚ ਪਾਪੂਲੇਸ਼ਨ ਕੰਟਰੋਲ ਬਿੱਲ ਦਾ ਖਰੜਾ ਤਿਆਰ ਕਰ ਲਿਆ ਹੈ ਜਿਸਦੇ ਮੁਤਾਬਕ ਜੇਕਰ ਕਿਸੇ ਨੇ ਦੋ ਤੋਂ ਵੱਧ ਬੱਚੇ ਜੰਮਣ ਦੀ ਨੀਤੀ ਦੀ ਉਲੰਘਣਾ ਕੀਤੀ ਤਾਂ ਇਸ ਦੇ ਨੁਕਸਾਨ ਹੋਣਗੇ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦੋ ਤੋਂ ਵੱਧ ਬੱਚਿਆਂ ਦੀ ਨੀਤੀ ਨੂੰ ਨਾ ਮੰਨਣ ਵਾਲਾ ਸ਼ਖ਼ਸ ਲੋਕਲ ਬੋਡੀਜ਼ ਦੀਆਂ ਚੋਣਾਂ ਨਹੀਂ ਲੜ ਸਕੇਗਾ, ਸਰਕਾਰੀ ਨੌਕਰੀ ਵਿੱਚ ਪ੍ਰਮੋਸ਼ਨ ਲਈ ਅਪਲਾਈ ਨਹੀਂ ਕਰ ਸਕੇਗਾ ਅਤੇ ਕਿਸੇ ਤਰ੍ਹਾਂ ਦੀ ਸਰਕਾਰੀ ਸਬਸਿਡੀ ਨਹੀਂ ਮਿਲੇਗੀ।
ਉੱਤਰ ਪ੍ਰਦੇਸ਼ ਸਟੇਟ ਲਾਅ ਕਮਿਸ਼ਨ ਮੁਤਾਬਕ ਇਹ ਤਜਵੀਜ਼ ਉਸ ਖਰੜੇ ਦਾ ਹਿੱਸਾ ਹੈ ਜਿਸ ਦਾ ਸਿਰਲੇਖ ਦਿ ਉੱਤਰ ਪ੍ਰਦੇਸ਼ ਪਾਪੂਲੇਸ਼ਨ (ਕੰਟਰੋਲ, ਸਟੈਬਲਾਈਜ਼ੇਸ਼ਨ ਅਤੇ ਵੈਲਫ਼ੇਅਰ) ਬਿੱਲ 2021 ਹੈ।

ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਵੱਲੋਂ ਦੋ ਬੱਚਿਆਂ ਦੀ ਨੀਤੀ ਅਪਣਾਈ ਜਾਵੇਗੀ, ਡਰਾਫ਼ਟ ਬਿੱਲ ਮੁਤਾਬਕ, ''''ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਦੋ ਅਲਹਿਦਾ ਇਨਕ੍ਰੀਮੈਂਟ ਆਪਣੀ ਨੌਕਰੀ ਦੌਰਾਨ ਮਿਲਣਗੇ।''''
ਇਸ ਤੋਂ ਇਲਾਵਾ 12 ਮਹੀਨਿਆਂ ਲਈ ਪੈਟਰਨਟੀ ਲੀਵ, ਪੂਰੀ ਤਨਖ਼ਾਹ ਅਤੇ ਖ਼ਰਚਿਆਂ ਨਾਲ ਮਿਲੇਗੀ। ਇਹੀ ਨਹੀਂ ਤਿੰਨ ਫੀਸਦੀ ਵਾਧਾ ਐਂਪਲਾਇਰਜ਼ ਕੌਂਟਰੀਬਿਊਸ਼ਨ ਫੰਡ ਵਿੱਚ ਵੀ ਨੈਸ਼ਨਲ ਪੈਨਸ਼ਨ ਸਕੀਮ ਤਹਿਤ ਮਿਲੇਗਾ।''''
ਇਹ ਵੀ ਪੜ੍ਹੋ:
- ਅਨਿਲ ਜੋਸ਼ੀ ਭਾਜਪਾ ਤੋਂ 6 ਸਾਲਾਂ ਲਈ ਸਸਪੈਂਡ ਕੀਤੇ ਜਾਣ ਬਾਰੇ ਕੀ ਬੋਲੇ
- ਕੋਰੋਨਾਵਇਰਸ: ਬੱਚਿਆਂ ਨੂੰ ਖ਼ਤਰੇ ਬਾਰੇ ਵਿਗਿਆਨੀ ਕੀ ਨਵਾਂ ਦੱਸ ਰਹੇ ਹਨ
- ਤੁਹਾਡਾ ਫੋਨ ਹੈਕ ਹੋ ਗਿਆ ਹੈ, ਕਿਵੇਂ ਪਤਾ ਲੱਗੇਗਾ ਤੇ ਇਸ ਤੋਂ ਕਿਵੇਂ ਬਚ ਸਕਦੇ ਹੋ
ਦਿੱਲੀ ਵਾਲਿਆਂ ਨੂੰ ਦੇਣਾ ਪੈ ਸਕਦਾ ਹੈ 1 ਲੱਖ ਰੁਪਏ ਤੱਕ ਜੁਰਮਾਨਾ
ਜੇ ਦਿੱਲੀ ਵਾਲਿਆਂ ਨੇ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਤੋਂ 1 ਲੱਖ ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲਾਊਡ ਸਪੀਕਰਾਂ ਦੇ ਇਸਤੇਮਾਲ ਲਈ ਇਜਾਜ਼ਤ ਲੈਣੀ ਪਏਗੀ। ਬਿਨਾਂ ਇਜਾਜ਼ਤ ਲਾਊਡ ਸਪੀਕਰਾਂ ਨੂੰ ਚਲਾਉਣ ''ਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਧਿਕਾਰੀਆਂ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ।

ਦਰਅਸਲ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜੁਰਮਾਨੇ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਮੁਤਾਬਕ ਲਾਊਡ ਸਪੀਕਰ ਨਾਲ ਰੌਲਾ ਪਾਉਣ ਜਾਂ ਕਿਸੇ ਵੀ ਜਨਤਕ ਥਾਂ ਉੱਤੇ ਪਬਲਿਕ ਐਡਰੈਸ ਸਿਸਟਮ ਰਾਹੀਂ ਬਿਨਾਂ ਇਜਾਜ਼ਤ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕਰਨ ਵਾਲੇ ਨੂੰ 10 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ।
ਇਸ ਤੋਂ ਇਲਾਵਾ ਰਾਤ ਨੂੰ ਅਜਿਹਾ ਕਰਨ ''ਤੇ ਜੁਰਮਾਨੇ ਦੇ ਨਾਲ-ਨਾਲ ਸਮਾਨ ਵੀ ਕਬਜ਼ੇ ਵਿੱਚ ਲਿਆ ਜਾਵੇਗਾ।
1000 ਕੇਵੀਏ ਤੋਂ ਉੱਤੇ ਦੇ ਡੀਜ਼ਲ ਜਨਰੇਟਰ ਦੀ ਵਰਤੋਂ ਉੱਤੇ 1 ਲੱਖ ਰੁਪਏ ਜੁਰਮਾਨਾ ਰੱਖਿਆ ਗਿਆ ਹੈ, ਇਸ ਤੋਂ ਇਲਾਵਾ 65.5 ਕੇਵੀਏ ਤੋਂ 1000 ਕੇਵੀਏ ਲਈ 25 ਹਜ਼ਾਰ ਰੁਪਏ ਅਤੇ 62.5 ਕੇਵੀਏ ਤੱਕ 10 ਹਜ਼ਾਰ ਰੁਪਏ ਜੁਰਮਾਨਾ ਰੱਖਿਆ ਗਿਆ ਹੈ।
ਰਿਹਾਇਸ਼ੀ ਇਲਾਕਿਆਂ ਵਿੱਚ ਮਨਜ਼ੂਰ ਆਵਾਜ਼ ਦਾ ਪੱਧਰ 55 ਡੇਸੀਬਲ ਦਿਨ ਵੇਲੇ ਰੱਖਿਆ ਗਿਆ ਅਤੇ 45 ਡੇਸੀਬਲ ਰਾਤ ਵੇਲੇ ਰੱਖਿਆ ਗਿਆ ਹੈ।
ਇਸੇ ਤਰ੍ਹਾਂ ਕਮਰਸ਼ੀਅਲ ਥਾਂ ਉੱਤੇ ਦਿਨ ਵੇਲੇ 65 ਡੇਸੀਬਲ ਅਤੇ ਰਾਤ ਵੇਲੇ 55 ਡੇਸੀਬਲ ਸਾਊਂਡ ਲੈਵਲ ਦੀ ਇਜਾਜ਼ਤ ਹੈ।
ਨਿਊਜ਼ੀਲੈਂਡ ਦੇ ਯੂਟਿਊਬਰ ਦੀ ਭਾਰਤ ''ਚ ਐਂਟਰੀ ਬੈਨ ਕਿਉਂ ਹੋਈ
ਨਿਊਜ਼ੀਲੈਂਡ ਦੇ ਮਸ਼ਹੂਰ ਬਲੌਗਰ ਕਾਰਲ ਰੌਕ ਦੀ ਭਾਰਤ ਵਿੱਚ ਐਂਟਰੀ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਐਨਡੀਟੀਵੀ ਦੀ ਖ਼ਬਰ ਮੁਤਾਬਕ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਕਿਹਾ ਹੈ ਕਿ ਕਾਰਲ ਦੀ ਐਂਟਰੀ ਅਕਤੂਬਰ 2020 ਤੋਂ ਬੈਨ ਹੈ ਅਤੇ ਉਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਨਿਊਜ਼ੀਲੈਂਡ ਵਾਸੀ ਕਾਰਲ ਦਾ ਵਿਆਹ ਭਾਰਤ ਵਿੱਚ ਹੋਇਆ ਹੈ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਬਲੈਕਲਿਸਟ ਕੀਤਾ ਗਿਆ ਹੈ। ਕਾਰਲ ਨੇ ਇਸ ਸਬੰਧੀ ਭਾਰਤ ਅਤੇ ਨਿਊਜ਼ੀਲੈਂਡ ਵਿੱਚ ਕਈ ਅਥਾਰਿਟੀਜ਼ ਕੋਲ ਗੱਲ ਰੱਖੀ ਹੈ।
ਪੀਟੀਆਈ ਦੀ ਰਿਪੋਰਟ ਮੁਤਾਬਕ ਇਸੇ ਦਰਮਿਆਨ ਕਾਰਲ ਰੌਕ ਦੀ ਪਤਨੀ ਮਨੀਸ਼ਾ ਮਲਿਕ ਨੇ ਦਿੱਲੀ ਹਾਈ ਕੋਰਟ ਦਾ ਰੁਖ ਕਰਦਿਆਂ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।
ਉਨ੍ਹਾਂ ਸੰਵਿਧਾਨ ਦੇ ਆਰਟਿਕਲ 21 ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਜ਼ਿੰਦਗੀ ਦੇ ਬੁਨਿਆਦੀ ਅਧਿਕਾਰ ਦੀ ਗਾਰੰਟੀ ਮਿਲਦੀ ਹੈ।
ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਗੜ੍ਹ ''ਚ
ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਹੋਰ ਕਈ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਹਜ਼ਾਰਾਂ ਅੱਤਵਾਦੀ ਅਫ਼ਗਾਨਿਸਤਾਨ ਵਿੱਚ ਆਪਣਾ ਦਬਦਬਾ ਕਾਇਮ ਕਰ ਰਹੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇੱਕ ਪਾਸੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਹੈ ਤਾਂ ਦੂਜੇ ਪਾਸੇ ਇਹ ਸੰਗਠਨ ਹਨ, ਜੋ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ 2020 ਦੇ ਤਾਲਿਬਾਨ ਤੇ ਅਮਰੀਕਾ ਦੇ ਸ਼ਾਂਤੀ ਸਮਝੌਤੇ ਦੀ ਉਲੰਘਣਾ ਹੈ।
ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਅਫ਼ਗਾਨਿਸਤਾਨ ''ਚ ਸਰਗਰਮ ਹੋਣ ਨੇ ਅੰਤਰਾਸ਼ਟਰੀ ਪੱਧਰ ਉੱਤੇ ਚਿੰਤਾ ਵਧਾ ਦਿੱਤੀ ਹੈ ਅਤੇ ਭਾਰਤ ਵੀ ਇਨ੍ਹਾਂ ''ਚ ਸ਼ਾਮਲ ਹੈ।
ਤਾਲਿਬਾਨ ਦੀ ਅਫ਼ਗਾਨਿਸਤਾਨ ਵਿੱਚ ਤੇਜ਼ੀ ਨਾਲ ਮੁੜ ਉੱਭਰਨ ਦੀ ਸਥਿਤੀ ਹੈ ਕਿ ਕੁਝ ਖੂਫੀਆ ਏਜੰਸੀਆਂ ਨੂੰ ਡਰ ਹੈ ਕਿ ਉਹ ਅਫ਼ਗਾਨਿਸਤਾਨ ਸਰਕਾਰ ਤੋਂ ਦੇਸ਼ ਦੇ ਮੁੱਖ ਹਿੱਸਿਆਂ ਉੱਤੇ ਕੰਟਰੋਲ ਕਰ ਲੈਣਗੇ।
ਬਹੁਤੇ ਅੱਤਵਾਦੀ ਪੂਰਬੀ ਅਫ਼ਗਾਨਿਸਤਾਨ ਦੇ ਕੁਨਾਰ ਅਤੇ ਨੰਗਾਰਹਰ ਸੂਬੇ ਵਿੱਚ ਸਰਗਰਮ ਹਨ, ਇਸ ਤੋਂ ਇਲਾਵਾ ਦੱਖਣੀ ਪੂਰਬੀ ਹਿੱਸੇ ਦੇ ਹੇਲਮੰਡ ਅਤੇ ਕੰਧਾਰ ਸੂਬੇ ਵਿੱਚ ਵੀ ਸਰਗਰਮ ਹਨ। ਇਹ ਜਾਣਕਾਰੀ ਅਫ਼ਗਾਨ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਇਕੱਠੀ ਕੀਤੀ ਗਈ ਹੈ।
ਇਹ ਵੀ ਪੜ੍ਹੋ:
- ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
- ਅਡਾਨੀ ਗਰੁੱਪ ਨੂੰ ਇੱਕੋ ਦਿਨ ਵਿੱਚ ਕਿਵੇਂ ਹੋਇਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ
- ਜੈਪਾਲ ਭੁੱਲਰ ਖੇਡ ਮੈਦਾਨ ਤੋਂ ਕਿਵੇਂ ਪਹੁੰਚਿਆਂ ਅਪਰਾਧ ਦੀ ਦੁਨੀਆ ''ਚ
https://www.youtube.com/watch?v=R1di7PMbaHA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''711c5755-1482-4f68-8d6f-376533448202'',''assetType'': ''STY'',''pageCounter'': ''punjabi.india.story.57793519.page'',''title'': ''ਦੋ ਤੋਂ ਵੱਧ ਬੱਚੇ ਕਰੋਗੇ ਤਾਂ ਇਹ ਸਹੂਲਤਾਂ ਖੁੱਸ ਜਾਣਗੀਆਂ, ਗੱਲ ਮੰਨੀ ਤਾਂ ਹੋਵੇਗੀ \''ਚਾਂਦੀ\'' - ਪ੍ਰੈੱਸ ਰਿਵੀਊ'',''published'': ''2021-07-11T02:28:45Z'',''updated'': ''2021-07-11T02:33:26Z''});s_bbcws(''track'',''pageView'');