ਕੈਨੇਡਾ ਦੇ ਇਤਿਹਾਸ ''''ਚ ਸਭ ਤੋਂ ਵੱਡੀ ਡਰੱਗ ਖੇਪ ਫੜ੍ਹਨ ਦਾ ਦਾਅਵਾ, ਪੰਜਾਬੀਆਂ ਦੇ ਨਾਮ ਵੀ ਸ਼ਾਮਿਲ - 5 ਅਹਿਮ ਖ਼ਬਰਾਂ

Thursday, Jun 24, 2021 - 07:36 AM (IST)

ਕੈਨੇਡਾ ਦੇ ਇਤਿਹਾਸ ''''ਚ ਸਭ ਤੋਂ ਵੱਡੀ ਡਰੱਗ ਖੇਪ ਫੜ੍ਹਨ ਦਾ ਦਾਅਵਾ, ਪੰਜਾਬੀਆਂ ਦੇ ਨਾਮ ਵੀ ਸ਼ਾਮਿਲ - 5 ਅਹਿਮ ਖ਼ਬਰਾਂ

ਕੈਨੇਡਾ ਦੀ ਟੋਰਾਂਟੋ ਪੁਲਿਸ ਨੇ ਆਪਣੇ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਨਸ਼ੇ ਦੇ ਕਾਰੋਬਾਰ ਦਾ ਪਤਾ ਲਗਾਉਣ ਦਾ ਐਲਾਨ ਕੀਤਾ ਹੈ।

ਪੁਲਿਸ ਦੀ ਅਧਿਕਾਰਿਤ ਵੈਬਸਾਈਟ ਮੁਤਾਬਕ ਇਸ ਸਿਲਸਿਲੇ ਵਿੱਚ ਜਿੱਥੇ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉੱਥੇ ਹੀ 1,000 ਕਿੱਲੋ ਕੋਕੀਨ, ਕ੍ਰਿਸਟਲ ਮੈਥ ਅਤੇ ਭੰਗ ਵੀ ਕਬਜ਼ੇ ਵਿੱਚ ਲਈ ਗਈ ਹੈ।

ਭਾਵੇਂ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਂ ਜਨਤਕ ਨਹੀਂ ਕੀਤੇ ਪਰ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚੋਂ 9 ਪੰਜਾਬੀ ਮੂਲ ਦੇ ਹਨ।

ਇਹ ਵੀ ਪੜ੍ਹੋ-

ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਗ੍ਰਿਫ਼ਤਾਰ 18 ਵਿਅਕਤੀਆਂ ਦੀ ਬਕਾਇਦਾ ਲਿਸਟ ਛਾਪੀ ਹੈ, ਉਸ ਵਿੱਚ 9 ਨਾਂ ਪੰਜਾਬੀ ਮੂਲ ਦੇ ਹਨ।

ਇਹ ਐਲਾਨ ਉਨ੍ਹਾਂ ਨੇ ਸੱਤ ਮਹੀਨਿਆਂ ਦੀ ਪੁਲਿਸ ਕਾਰਵਾਈ ਤੋਂ ਬਾਅਦ ਕਬਜ਼ੇ ਵਿੱਚ ਲਏ ਗਏ ਟਰੈਕਟਰ-ਟਰਾਲਿਆਂ ਦੇ ਸਾਹਮਣੇ ਖੜ੍ਹ ਕੇ ਕੀਤਾ। ਇਸ ਅਪ੍ਰੇਸ਼ਨ ਨੂੰ ਪ੍ਰੋਜੈਕਟ ਬਰਿਸਾ ਦਾ ਕੋਡ ਨਾਮ ਦਿੱਤਾ ਗਿਆ ਸੀ। ਕੀ ਹੈ ਪੂਰਾ ਮਾਮਲਾ ਜਾਨਣ ਲਈ ਇੱਥੇ ਕਲਿੱਕ ਕਰੋ।

ਪੰਜਾਬ ਕਾਂਗਰਸ ਵਿਵਾਦ: ਕੈਪਟਨ ਬਾਰੇ ਕੀ ਹੋਇਆ ਫ਼ੈਸਲਾ ਤੇ ਕੀ ਕਰਨ ਲਈ ਕਿਹਾ ਗਿਆ

ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਆਖ਼ਰੀ ਗੇੜ ਵਿੱਚ ਦਾਖਲ ਹੁੰਦਾ ਦਿਖ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈਕਮਾਂਡ ਦੇ ਤਿੰਨ ਮੈਂਬਰੀ ਪੈਨਲ ਅੱਗੇ ਪੇਸ਼ ਹੋਣ ਤੋਂ ਬਾਅਦ ਰਾਹੁਲ ਤੇ ਸੋਨੀਆਂ ਨੂੰ ਬਿਨਾਂ ਮਿਲੇ ਚੰਡੀਗੜ੍ਹ ਪਰਤ ਆਏ ਹਨ।

ਦੂਜੇ ਪਾਸੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਤੇ ਆਗੂਆਂ ਨਾਲ ਰਾਹੁਲ ਗਾਂਧੀ ਮੰਗਲਵਾਰ ਤੇ ਬੁੱਧਵਾਰ ਦੋ ਦਿਨ ਬੈਠਕਾਂ ਕਰਦੇ ਰਹੇ।

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਬੈਠਕ ਤੋਂ ਬਾਅਦ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਪ੍ਰੋਗਰਾਮ ਉੱਤੇ ਸਮਾਂਬੱਧ ਤਰੀਕੇ ਨਾਲ ਅਮਲ ਕਰਨ ਲਈ ਕਿਹਾ ਗਿਆ ਹੈ।

ਹਰੀਸ਼ ਰਾਵਤ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿੱਚ ਅਗਲੇ ਇੱਕ ਦੋ ਦਿਨਾਂ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਗਲੇ ਪ੍ਰੋਗਰਾਮ ਬਾਰੇ ਦੱਸਣਗੇ।

ਹਰੀਸ਼ ਰਾਵਤ ਦੇ ਇਸ ਬਿਆਨ ਤੋਂ ਸਾਫ਼ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿੱਚ ਕੋਈ ਤਬਦੀਲੀ ਨਹੀਂ ਹੋ ਰਹੀ, ਜਿਵੇਂ ਕਿ ਕੁਝ ਆਗੂ ਮੰਗ ਕਰ ਰਹੇ ਹਨ। ਵਿਸਥਾਰ ''ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਕੋਰੋਨਾ ਕਾਰਨ ਵਿਧਵਾ ਹੋਈ ਇੱਕ ਔਰਤ ਦੀ ਦਿਲਚੀਰਵੀਂ ਕਹਾਣੀ ਜਿਸ ਨੇ 37 ਸਾਲਾ ਪਤੀ ਨੂੰ ਗੁਆ ਲਿਆ

ਕੋਰੋਨਾਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਅਤੇ ਬਹੁਤ ਸਾਰੀਆਂ ਔਰਤਾਂ ਦੇ ਜੀਵਨ ਸਾਥੀ ਉਨ੍ਹਾਂ ਤੋਂ ਵਿੱਛੜ ਗਏ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੀ ਉਮਰ ਦੇ 30ਵੇਂ ਅਤੇ 40ਵੇਂ ਸਾਲਾਂ ਵਿੱਚ ਹਨ। ਇਨ੍ਹਾਂ ਨੇ ਪਹਿਲਾਂ ਕਦੇ ਕੋਈ ਕੰਮ ਨਹੀਂ ਕੀਤਾ ਅਤੇ ਆਪਣੇ ਆਪ ਨੂੰ ਇੱਕ ਸੁਆਣੀ ਵਜੋਂ ਸੀਮਤ ਕੀਤਾ ਹੋਇਆ ਸੀ।

ਹੁਣ, ਉਹ ਆਰਥਿਕਤਾ ਦੇ ਸੰਕਟ ਦਾ ਸਾਹਮਣਾ ਕਰ ਰਹੇ ਇੱਕ ਅਨਿਸ਼ਚਤ ਭਵਿੱਖ ਦਾ ਸਾਹਮਣਾ ਕਰ ਰਹੀਆਂ ਹਨ।

ਬੀਬੀਸੀ ਨੇ ਹਾਲ ਹੀ ਵਿੱਚ ਇੱਕ ਵਿਧਵਾ ਔਰਤ ਨਾਲ ਗੱਲ ਕੀਤੀ ਜੋ 32 ਸਾਲਾਂ ਦੇ ਹਨ। ਪਤੀ ਨੂੰ ਗੁਆਉਣ ਮਗਰੋਂ ਉਨ੍ਹਾਂ ਦੇ ਡਰ ਅਤੇ ਉਸ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਗਈ।

ਰੇਨੂ ਦੇ ਪਤੀ 25 ਅਪ੍ਰੈਲ 2021 ਨੂੰ ਕੋਵਿਡ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ ਸਨ। ਰਨੂੰ ਦੇ ਦੋ ਬੱਚੇ ਹਨ। ਰੇਨੂ ਦੀ ਕਹਾਣੀ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਡੱਬਾਬੰਦ ਭੋਜਨ ਸਿਰਫ਼ ਇੱਕ ਮਹੀਨਾ: 7 ਕਿਲੋ ਭਾਰ ਵਧ ਗਿਆ ਤੇ ਉਮਰ ਦੇ ਪੜਾਅ ''ਚ 10 ਸਾਲ ਅੱਗੇ ਲੱਗਣ ਲੱਗੀ

ਪਿਕਲਿੰਗ, ਕੈਨਿੰਗ ਜਾਂ ਡੱਬਾ ਬੰਦ ਭੋਜਨ, ਪੇਸਟਰਾਈਜ਼ਡ, ਫਰਮੈਟਿੰਗ, ਪੁਨਰਗਠਨ ਕਰਨਾ ਆਦਿ ਸਾਰੇ ਹੀ ਫੂਡ ਪ੍ਰੋਸੈਸਿੰਗ ਦੇ ਰੂਪ ਹਨ ਅਤੇ ਇਸ ਦੇ ਕਾਰਨ ਭੋਜਨ ਦਾ ਸੁਆਦ ਲਾਜਵਾਬ ਹੋ ਜਾਂਦਾ ਹੈ।

ਡਾ. ਕ੍ਰਿਸ ਵੈਨ ਟੂਲੇਕੇਨ ਨੇ ਹਾਲ ''ਚ ਹੀ ਬੀਬੀਸੀ ਲਈ ਇੱਕ ਪ੍ਰਯੋਗ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਇੱਕ ਮਹੀਨੇ ਤੱਕ ਸਿਰਫ਼ ਅਲਟਰਾ ਪ੍ਰੋਸੈਸਡ ਭੋਜਨ ਹੀ ਖਾਧਾ। ਇਸ ਦਾ ਅੰਤ ਵਧੇਰੇ ਵਧੀਆ ਨਾ ਨਿਕਲਿਆ।

ਡਾ. ਕ੍ਰਿਸ ਨੇ ਜੋ ਭੋਜਨ ਖਾਧਾ ਉਸ ''ਚ ਉਨ੍ਹਾਂ ਨੇ 80% ਕੈਲਰੀ ਅਲਟਰਾ ਪ੍ਰੋਸੈਸਡ ਭੋਜਨ ਤੋਂ ਹੀ ਹਾਸਲ ਕੀਤੀ। ਇਹ ਉਹ ਅੰਕੜਾ ਹੈ ਜੋ ਉੱਚ ਆਮਦਨੀ ਵਾਲੇ ਦੇਸ਼ਾਂ, ਜਿਵੇਂ ਕਿ ਯੂਕੇ, ਕੈਨੇਡਾ, ਆਸਟ੍ਰੇਲੀਆ ਅਤੇ ਯੂਐਸ ''ਚ ਆਮ ਹੈ।

ਇੱਕ ਮਹੀਨਾ ਖ਼ਤਮ ਹੋਣ ਤੋਂ ਬਾਅਦ ਡਾ. ਕ੍ਰਿਸ ਨੂੰ ਘੱਟ ਨੀਂਦ, ਕਲੇਜੇ ''ਚ ਜਲਣ, ਸੁਸਤੀ, ਕਬਜ਼, ਬਵਾਸੀਰ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਗਈ ਸੀ ਅਤੇ ਨਾਲ ਹੀ ਉਨ੍ਹਾਂ ਦਾ ਭਾਰ ਵੀ 7 ਕਿੱਲੋ ਵੱਧ ਗਿਆ ਸੀ।

ਡਾ. ਕ੍ਰਿਸ ਨੇ ਦੱਸਿਆ, "ਮੈਂ ਆਪਣੇ ਆਪ ਨੂੰ ਉਮਰ ''ਚ 10 ਸਾਲ ਵੱਡਾ ਮਹਿਸੂਸ ਕਰਨ ਲੱਗਿਆ। ਮੈਂ ਆਪਣੇ ਵੱਲੋਂ ਖਾਧੇ ਜਾ ਰਹੇ ਭੋਜਨ ਕਾਰਨ ਇਸ ਤਬਦੀਲੀ ਨੂੰ ਪਹਿਲਾਂ ਤਾਂ ਮਹਿਸੂਸ ਹੀ ਨਾ ਕੀਤਾ। ਬਾਅਦ ''ਚ ਜਦੋਂ ਮੈਂ ਇਹ ਭੋਜਨ ਖਾਣਾ ਬੰਦ ਕਰ ਦਿੱਤਾ ਤਾਂ ਇਸ ਯੂਪੀਐਫ ਦੇ ਕਾਰਨ ਮੇਰੀ ਇਹ ਹਾਲਤ ਹੋਈ।" ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਰੂਸ ਨੇ ਬ੍ਰਿਟੇਨ ਦੇ ਜੰਗੀ ਬੇੜੇ ਉੱਤੇ ਚੇਤਾਵਨੀ ਗੋਲੇ ਦਾਗੇ ਤੇ ਰਾਹ ''ਚ ਬੰਬ ਸੁੱਟੇ

ਰੂਸ ਨੇ ਕਿਹਾ ਹੈ ਕਿ ਯੂਕੇ ਦੀ ਰੌਇਲ ਨੇਵੀ ਦੇ ਜੰਗੀ ਬੇੜੇ ਦੇ ਰੂਸੀ ਸਮੁੰਦਰੀ ਖੇਤਰ ਵਿੱਚ ਦਾਖਲ ਹੋਣ ਕਾਰਨ ਇਸ ਦੇ ਰਾਹ ਵਿੱਚ ਚੇਤਾਵਨੀ ਲਈ ਗੋਲ਼ੇ ਦਾਗੇ ਗਏ ਅਤੇ ਬੰਬ ਸੁੱਟੇ ਗਏ।

ਰੂਸ ਨੇ ਬ੍ਰਿਟੇਨ ਦੇ ਜੰਗੀ ਬੇੜੇ ਉੱਤੇ ਚੇਤਾਵਨੀ ਗੋਲੇ ਦਾਗੇ ਤੇ ਰਾਹ ''ਚ ਬੰਬ ਸੁੱਟੇ
Reuters

ਇੰਟਰਫੈਕਸ ਨਿਊਜ਼ ਏਜੰਸੀ ਨੇ ਰੱਖਿਆ ਮੰਤਰੀ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਹੈ ਕਿ ਐੱਚਐੱਮਐੱਸ ਡਿਫੈਂਡਰ ਕਰਾਇਮੀਆ ਨੇੜੇ ਰੂਸੀ ਸਮੁੰਦਰੀ ਖੇਤਰ ਵਿੱਚ ਦਾਖਲ ਹੋ ਗਿਆ ਸੀ।

ਇਸੇ ਦੌਰਾਨ ਬਰਤਾਨਵੀਂ ਰੱਖਿਆ ਮੰਤਰਾਲੇ ਨੇ ਰੂਸ ਦੇ ਦਾਅਵੇ ਨੂੰ ਰੱਦ ਕਰਦਿਆ ਕਿਹਾ ਹੈ, "ਕੋਈ ਚੇਤਾਵਨੀ ਗੋਲੇ ਨਹੀਂ ਦਾਗੇ ਗਏ ਹਨ"।

ਯੂਕੇ ਦਾ ਦਾਅਵਾ ਹੈ ਕਿ ਉਸ ਦਾ ਜੰਗੀ ਬੇੜਾ ਯੂਕਰੇਨ ਦੇ ਸਮੁੰਦਰੀ ਇਲਾਕੇ ਵਿਚੋਂ ਲੰਘ ਰਿਹਾ ਸੀ।

ਰੱਖਿਆ ਮੰਤਰਾਲੇ ਨੇ ਕਿਹਾ, "ਰੌਇਲ ਨੇਵੀ ਦਾ ਜੰਗੀ ਬੇੜਾ ਯੂਕਰੇਨ ਵਿਚਲੇ ਸਧਾਰਨ ਰਸਤੇ ਉੱਤੇ ਜਾ ਰਿਹਾ ਸੀ। ਕੌਮਾਂਤਰੀ ਨਿਯਮਾਂ ਮੁਤਾਬਕ ਇਹ ਯੂਕਰੇਨ ਦਾ ਇਲਾਕਾ ਹੈ।'''' ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=hftFhuMlPE4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cebbe170-cf9c-4d07-868e-72fe0f44dc49'',''assetType'': ''STY'',''pageCounter'': ''punjabi.india.story.57590979.page'',''title'': ''ਕੈਨੇਡਾ ਦੇ ਇਤਿਹਾਸ \''ਚ ਸਭ ਤੋਂ ਵੱਡੀ ਡਰੱਗ ਖੇਪ ਫੜ੍ਹਨ ਦਾ ਦਾਅਵਾ, ਪੰਜਾਬੀਆਂ ਦੇ ਨਾਮ ਵੀ ਸ਼ਾਮਿਲ - 5 ਅਹਿਮ ਖ਼ਬਰਾਂ'',''published'': ''2021-06-24T02:02:38Z'',''updated'': ''2021-06-24T02:02:38Z''});s_bbcws(''track'',''pageView'');

Related News