ਲਾਹੌਰ ਵਿੱਚ ਹਾਫ਼ਿਜ਼ ਸਈਦ ਦੀ ਇੱਕ ਰਿਹਾਇਸ਼ ਦੇ ਬਾਹਰ ਧਮਾਕਾ, 2 ਮੌਤਾਂ ਅਤੇ 14 ਜ਼ਖਮੀ -ਅਹਿਮ ਖ਼ਬਰਾਂ

Wednesday, Jun 23, 2021 - 02:51 PM (IST)

ਲਾਹੌਰ ਵਿੱਚ ਹਾਫ਼ਿਜ਼ ਸਈਦ ਦੀ ਇੱਕ ਰਿਹਾਇਸ਼ ਦੇ ਬਾਹਰ ਧਮਾਕਾ, 2 ਮੌਤਾਂ ਅਤੇ 14 ਜ਼ਖਮੀ -ਅਹਿਮ ਖ਼ਬਰਾਂ
ਲਾਹੌਰ
BBC

ਪਾਕਿਸਾਤਨ ਦੇ ਲਾਹੌਰ ਸ਼ਹਿਰ ਵਿਚਲੇ ਜੌਹਰ ਟਾਊਨ ਵਿੱਚ ਹੋਏ ਇੱਕ ਧਮਾਕੇ ਵਿੱਚ ਘੱਟੋ-ਘੱਟ ਦੋ ਜਣੇ ਹਲਾਕ ਅਤੇ 14 ਜਣੇ ਫੱਟੜ ਹੋਏ ਹਨ।

ਲਾਹੌਰ ਦੇ ਕਮਿਸ਼ਨਰ ਕੈਪਟਨ ਆਰ ਉਸਮਾਨ ਨੇ ਦੋ ਜਣਿਆਂ ਦੀ ਮੌਤ ਅਤੇ 14 ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਕਮਿਸ਼ਨਰ ਲਾਹੌਰ ਕੈਪਟਨ ਰਿਟਾਇਰਡ ਉਸਮਾਨ ਯੂਨਿਸ ਦਾ ਕਹਿਣਾ ਹੈ, ''''ਘਰ ਦੇ ਬਾਹਰ, ਗਲੀ ਵਿੱਚ ਇੱਕ ਟੋਆ ਹੈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਇੱਕ ਕਾਰ ਅਤੇ ਮੋਟਰ ਸਾਈਕਲ ਵੀ ਹੈ। ਧਮਾਕੇ ਦੀ ਥਾਂ ਨੂੰ ਵੇਖਣ ਤੋਂ ਲੱਗਦਾ ਨਹੀਂ ਕਿ ਇਹ ਕੋਈ ਆਤਮਘਾਤੀ ਹਮਲਾ ਹੋਵੇਗਾ।''''

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ ਇਹ ਹਾਲੇ ਸਾਫ਼ ਨਹੀਂ ਹੋ ਸਕਿਆ ਕਿ ਵਿਸਫੋਟਕ ਉੱਥੇ ਕਾਰ ਵਿੱਚ ਲਿਆਂਦੇ ਗਏ ਸਨ ਜਾਂ ਕਿ ਮੋਟਰਸਾਈਕਲ ਉੱਪਰ।

ਇਸ ਤੋਂ ਪਹਿਲਾਂ ਸਮਯ ਟੀਵੀ ਨਾਲ ਗੱਲਬਾਤ ਦੌਰਾਨ ਲਾਹੌਰ ਦੇ ਡਿਪਟੀ ਕਮਿਸ਼ਨਲ ਮੁਦਾਸਿਰ ਰਿਆਜ਼ ਨੇ ਕਿਹਾ ਸੀ ਕਿ ਧਮਾਕੇ ਵਿੱਚ 12 ਜਣੇ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।

ਕਿੱਥੇ ਹੋਇਆ ਧਮਾਕਾ

ਪਾਕਿਸਤਾਨ ਵਿੱਚ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਇੱਕ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਧਮਾਕਾ ਲਕਸ਼ਰੇ-ਤਇਬਾ ਦੇ ਮੋਢੀ ਅਤੇ ਜਮਾਤ-ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਇੱਕ ਰਿਹਾਇਸ਼ ਦੇ ਕੋਲ ਦਾ ਵਾਕਿਆ ਹੋਇਆ ਹੈ।

ਬੀਬੀਸੀ ਨੂੰ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਜਿਸ ਥਾਂ ਹੋਇਆ ਉੱਥੋਂ ਦੇ ਇੱਕ ਘਰ ਦੀ ਵਰਤੋਂ ਹਾਫਜ਼ ਸਈਦ ਵੀ ਕਰਦੇ ਰਹੇ ਹਨ। ਇਸੇ ਘਰ ਨੂੰ ਜਾਣ ਵਾਲੇ ਚਾਰ ਰਸਤਿਆਂ ਵਿੱਚੋਂ ਇੱਕ ਵਿੱਚ ਧਮਾਕਾ ਹੋਇਆ ਹੈ। ਇਸ ਘਰ ਵਿੱਚ ਪੁਲਿਸ ਦੀ ਤੈਨਾਤੀ ਹਮੇਸ਼ਾ ਰਹਿੰਦੀ ਹੈ।

ਹਾਫਿਜ਼ ਸਈਦ ਦੇ ਸਾਰੇ ਘਰ ਅਤੇ ਟਿਕਾਣੇ ਸਰਕਾਰ ਦੀ ਕਸਟੱਡੀ ਵਿੱਚ ਹਨ ਅਚੇ ਉਨ੍ਹਾਂ ਉੱਪਰ ਦਿਨ-ਰਾਤ ਪੁਲਿਸ ਦਾ ਪਹਿਰਾ ਰਹਿੰਦਾ ਹੈ।

ਲਾਹੌਰ
BBC

ਧਮਾਕਾ ਕਿਸ ਚੀਜ਼ ਨਾਲ ਹੋਇਆ

ਬਚਾਅ ਟੀਮ 1122 ਦੇ ਬੁਲਾਰੇ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਗੈਸ ਪਾਈਪਲਾਈਨ ਫਟੀ ਜਾਂ ਫਿਰ ਸਿਲੰਡਰ।

ਉਨ੍ਹਾਂ ਨੇ ਕਿਹਾ ਕਿ ਹਾਲੇ ਧਮਾਕੇ ਦੀ ਵਜ੍ਹਾ ਸਪਸ਼ਟ ਨਹੀਂ ਹੈ। ਲਾਹੌਰ ਦੇ ਡਿਪਟੀ ਕਮਿਸ਼ਨਰ ਮੁਦਾਸਿਰ ਰਿਆਜ਼ ਮਲਿਕ ਨੇ ਇਸ ਧਮਾਕੇ ਵਿੱਚ ਮਦਦ ਅਤੇ ਬਚਾਅ ਕਾਰਜਾਂ ਦੀਆਂ ਟੀਮਾਂ ਨੂੰ ਮੌਕੇ ''ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਹਸਪਤਾਲਾਂ ਦੇ ਐਮਰਜੈਂਸੀ ਵਾਰਡ ਨੂੰ ਅਲਰਟ ਕਰ ਦਿੱਤਾ ਹੈ।

ਟੀਵੀ ਫੁਟੇਜ ਵਿੱਚ ਦਿਸ ਰਿਹਾ ਹੈ ਕਿ ਆਸਪਾਸ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਧਮਾਕੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਸ ਧਮਾਕੇ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ:

https://www.youtube.com/watch?v=KL_lLCTeVaQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''77cc5e1f-965b-46bd-8a5c-f03dcb6e98a1'',''assetType'': ''STY'',''pageCounter'': ''punjabi.international.story.57580530.page'',''title'': ''ਲਾਹੌਰ ਵਿੱਚ ਹਾਫ਼ਿਜ਼ ਸਈਦ ਦੀ ਇੱਕ ਰਿਹਾਇਸ਼ ਦੇ ਬਾਹਰ ਧਮਾਕਾ, 2 ਮੌਤਾਂ ਅਤੇ 14 ਜ਼ਖਮੀ -ਅਹਿਮ ਖ਼ਬਰਾਂ'',''published'': ''2021-06-23T09:21:32Z'',''updated'': ''2021-06-23T09:21:32Z''});s_bbcws(''track'',''pageView'');

Related News