ਪੰਜਾਬ ਕਾਂਗਰਸ ''''ਚ ਮਤਭੇਦ: ਜਾਣੋ ਹਾਈ ਕਮਾਂਡ ਨਾਲ ਮੀਟਿੰਗ ''''ਚ ਕੀ ਕੀ ਹੋਇਆ

Wednesday, Jun 23, 2021 - 12:36 PM (IST)

ਪੰਜਾਬ ਕਾਂਗਰਸ ''''ਚ ਮਤਭੇਦ: ਜਾਣੋ ਹਾਈ ਕਮਾਂਡ ਨਾਲ ਮੀਟਿੰਗ ''''ਚ ਕੀ ਕੀ ਹੋਇਆ

ਪੰਜਾਬ ਕਾਂਗਰਸ ਵਿੱਚ ਕੁਝ ਸਮੇਂ ਤੋਂ ਚਲ ਰਿਹਾ ਮਤਭੇਦ ਅੱਜ ਵੱਧ ਰਿਹਾ ਨਜ਼ਰ ਆ ਰਿਹਾ ਹੈ।

ਜਿੱਥੇ ਇੱਕ ਪਾਸੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਨਾਂ ਮੁਲਾਕਾਤ ਕੀਤੇ ਹੀ ਚੰਡੀਗੜ੍ਹ ਮੁੜ ਰਹੇ ਹਨ।

ਮੀਟਿੰਗ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਕਿਹਾ ਕਿ ਇੱਕ ਹਫਤੇ ਅੰਦਰ ਸਭ ਮਾਮਲੇ ਸੁਲਝ ਜਾਣਗੇ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, "ਮੈਂ ਰਾਹੁਲ ਗਾਂਧੀ ਨੂੰ ਸਾਰੀ ਜ਼ਮੀਨੀ ਹਕੀਕਤ ਦੱਸੀ ਹੈ ਅਤੇ ਹਾਈ ਕਮਾਂਡ ਵੱਲੋਂ ਜੋ ਆਸਾਂ ਰੱਖੀਆਂ ਉਸ ਬਾਰੇ ਵੀ ਜ਼ਿਕਰ ਕੀਤਾ ਹੈ। ਹਾਈ ਕਮਾਂਡ ਇਸ ''ਤੇ ਫ਼ੈਸਲਾ ਲਵੇਗੀ।"

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਧੜੇ ''ਚ ਵੰਡੀ ਨਹੀਂ ਗਈ ਬੱਸ ਸਾਰੇ ਇਹੀ ਸੁਝਾਉਂਦੇ ਹਨ ਕਿ ਕਾਂਗਰਸ ਮੁੜ ਕਿਵੇਂ ਆ ਸਕਦੀ ਹੈ ਅਤੇ "ਅਸੀਂ ਸਾਰੇ ਕਿਵੇਂ ਮੁੜ ਚੁਣੇ ਜਾ ਸਕਦੇ ਹਾਂ।"

ਬਾਜਵਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨਾਲ ਕਿਉਂ ਨਹੀਂ ਮਿਲੇ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ।

https://twitter.com/ANI/status/1407588569888165892

ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੈਂ ਆ ਕੈਮਰਾ ''ਤੇ ਨਹੀਂ ਦੱਸ ਸਕਦਾ ਬਾਕੀ ਹਾਈਕਮਾਂਡ ਨੂੰ ਪਤਾ ਹੈ ਕਿ ਕਿਸ ਬੰਦੇ ਨਾਲ ਕੀ ਕਰਨਾ ਹੈ।"

ਇਸ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।

https://twitter.com/ANI/status/1407585813781569536

ਕੀ ਹੈ ਮਾਮਲਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਤਰੀਕੇ ਉੱਤੇ ਵਿਰੋਧੀ ਧਿਰ ਦੇ ਨਾਲ ਉਹ ਆਪਣੀ ਹੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦੇ ਸਵਾਲਾਂ ਵਿੱਚ ਘਿਰੇ ਹੋਏ ਹਨ।

ਸਾਫ਼ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕਪਤਾਨ ਘਰ ਅਤੇ ਬਾਹਰ ਦੋਵਾਂ ਥਾਵਾਂ ਉੱਤੇ ਘਿਰੇ ਹੋਏ ਹਨ। ਬੇਅਦਬੀ ਸਮੇਤ ਕਈ ਹੋਰ ਮੁੱਦਿਆਂ ਉੱਤੇ ਕਾਰਵਾਈ ਨਾ ਹੋਣ ਕਰਕੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਉੱਤੇ ਸਵਾਲ ਚੁੱਕ ਰਹੇ ਹਨ।

ਪੰਜਾਬ ਕਾਂਗਰਸ
Getty Images

ਨਵਜੋਤ ਸਿੰਘ ਸਿੱਧੂ ਨੇ ਇੱਕ ਚੈਨਲ ਨਾਲ ਗੱਲ ਕਰਦਿਆਂ ਕਿਹਾ, "ਸਭ ਕੁਝ ਹਾਈ ਕਮਾਂਡ ਤੈਅ ਕਰੇਗੀ ਤਾਂ ਕੈਪਟਨ ਅਮਰਿੰਦਰ ਕੌਣ ਹੁੰਦੇ ਹਨ ਫ਼ੈਸਲੇ ਦੇਣ ਵਾਲੇ। ਹੁਣ ਰਾਜ ਤੰਤਰ ਨਹੀਂ ਬਲਕਿ ਲੋਕਤੰਤਰ ਹੈ।"

ਸੂਤਰਾਂ ਤੋਂ ਇਹ ਪਤਾ ਲਗਿਆ ਹੈ ਕਿ ਸਿੱਧੂ ਤੋਂ ਬਾਅਦ ਕੁਝ ਕਾਂਗਰਸੀ ਮੰਤਰੀਆਂ ਨੇ ਕੈਪਟਨ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਕਾਂਗਰਸ ਦੇ ਆਪਸੀ ਝਗੜੇ ਨੂੰ ਖ਼ਤਮ ਕਰਨ ਲਈ ਹਾਈ ਕਮਾਨ ਨੇ ਪਹਿਲਾਂ ਹੀ ਤਿੰਨ ਮੈਂਬਰੀ ਕਮੇਟੀ ਬਣਾਈ ਹੋਈ ਹੈ ਅਤੇ ਰਾਹੁਲ ਗਾਂਧੀ ਖ਼ੁਦ ਇਕੱਲੇ-ਇਕੱਲੇ ਵਿਧਾਇਕ ਅਤੇ ਸੰਸਦ ਮੈਂਬਰਾਂ ਦੀ ਰਾਇ ਜਾਣ ਰਹੇ ਹਨ।

ਇਹ ਵੀ ਪੜ੍ਹੋ:

https://www.youtube.com/watch?v=KL_lLCTeVaQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''985c10fe-f1df-472d-9b6c-ea35f25db2ab'',''assetType'': ''STY'',''pageCounter'': ''punjabi.india.story.57577289.page'',''title'': ''ਪੰਜਾਬ ਕਾਂਗਰਸ \''ਚ ਮਤਭੇਦ: ਜਾਣੋ ਹਾਈ ਕਮਾਂਡ ਨਾਲ ਮੀਟਿੰਗ \''ਚ ਕੀ ਕੀ ਹੋਇਆ'',''published'': ''2021-06-23T06:58:59Z'',''updated'': ''2021-06-23T06:58:59Z''});s_bbcws(''track'',''pageView'');

Related News