ਕਿਸਾਨ ਅੰਦੋਲਨ: ਖੱਟਰ ਨੇ ਕਿਹਾ, ''''ਮੁੱਠੀ ਭਰ ਲੋਕ ਹੀ ਕਿਸਾਨਾਂ ਦਾ ਸਮਰਥਨ ਕਰੇ ਰਹੇ ਹਨ'''' - ਪ੍ਰੈੱਸ ਰਿਵੀਊ
Wednesday, Jun 23, 2021 - 08:51 AM (IST)

ਹਰਿਆਣਾ ਵਿੱਚ ਭਾਜਪਾ-ਜਜਪਾ ਨੇਤਾਵਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਰਹਿਣ ਵਿਚਾਲੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਕਿ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਸਿਰਫ਼ ''ਮੁੱਠੀ ਭਰ ਲੋਕ'' ਕਰ ਰਹੇ ਹਨ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਭਾਜਪਾ-ਜਜਪਾ ਗਠਜੋੜ ਦੇ ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਨਾਲ ਬੈਠਕ ਕਰਨ ਤੋਂ ਬਾਅਦ ਖੱਟਰ ਨੇ ਕਿਹਾ, "ਮੌਜੂਦਾ ਸਮੇਂ ਵਿੱਚ ਕੇਵਲ ਮੁੱਠੀ ਭਰ ਲੋਕ ਹੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਦੀ ਗਿਣਤੀ ਵਧੀ ਨਹੀਂ ਹੈ। ਆਮ ਕਿਸਾਨ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਨਹੀਂ ਕਰ ਰਹੇ।"
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦੇ ਸਾਰੇ ਲਾਭ ਮਿਲ ਰਹੇ ਹਨ, ਜਿਵੇਂ ਉਨ੍ਹਾਂ ਦੀ ਫ਼ਸਲ ਬਦਲੇ ਸਿੱਧਾ ਭੁਗਤਾਨ।
ਇਹ ਵੀ ਪੜ੍ਹੋ-
- ਨਵਜੋਤ ਸਿੱਧੂ ਤੇ ਹੋਰਾਂ ਦੇ ਬਾਗੀ ਸੁਰਾਂ ਕਰਕੇ ਘਿਰੇ ਕੈਪਟਨ ਦੀਆਂ ਇਹ ਹਨ ਚੁਣੌਤੀਆਂ
- ਕੈਪਟਨ ਅਮਰਿੰਦਰ ਦੀ ਹਾਈ ਕਮਾਨ ਨਾਲ ਮੀਟਿੰਗ, ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕੀ ਕਿਹਾ
- ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
"ਉਹ ਨਵੇਂ ਕਾਨੂੰਨਾਂ ਦੇ ਤਹਿਤ ਪ੍ਰਾਵਧਾਨ ਪਸੰਦ ਕਰਦੇ ਹਨ, ਜਿਸ ਵਿੱਚ ਉਨ੍ਹਾਂ ਦੀ ਫ਼ਸਲ ਕਿਤੇ ਵੀ ਵੇਚੀ ਜਾ ਸਕਦੀ ਹੈ। ਵਧੇਰੇ ਗਿਣਤੀ ਵਿੱਚ ਲੋਕ ਕਾਨੂੰਨਾਂ ਨੂੰ ਪਸੰਦ ਕਰਦੇ ਹਨ।"
ਭਾਜਪਾ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦਾ ਹਾਲ ਸੁਣੋ
ਪੰਜਾਬ ਭਾਜਪਾ ਦੀ ਸਟੇਟ ਐਗ਼ਜ਼ੈਕੇਟਿਵ ਬੌਡੀ ਨੇ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਦਲਿਤਾਂ ਨਾਲ ਹੁੰਦੇ ਮਾੜੇ ਵਤੀਰੇ ਨੂੰ ਉਜਾਗਰ ਕਰਨ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਬੇਠਕ ਦੀ ਅਗਵਾਈ ਸੂਬਾ ਪ੍ਰਧਾਨ ਅਸ਼ਵਿਨੀ ਸ਼ਰਮਾ ਨੇ ਕੀਤੀ ਅਤੇ ਇਹ ਮੀਟਿੰਗ ਬੰਦ ਦਰਵਾਜ਼ੇ ਪਿੱਛੇ ਹੋਈ।
ਇਸ ਦੌਰਾਨ ਭਾਜਪਾ ਨੇ ਦਲਿਤ ਭਾਈਚਾਰੇ ''ਤੇ ਧਿਆਨ ਕੇਂਦਰਿਤ ਕੀਤਾ ਅਤੇ ਕਿਹਾ ਕਿ ਦਲਿਤ ਭਾਈਚਾਰੇ ਵਿੱਚੋਂ ਮੈਂਬਰ ਨਿਯੁਕਤ ਕਰਨ ਲਈ ਵੀ ਕਿਹਾ।
ਇਸ ਮੀਟਿੰਗ ਵਿੱਚ ਦੁਸ਼ਯੰਤ ਗੌਤਮ ਅਤੇ ਤਰੁਣ ਚੁੰਘ ਵੀ ਮੌਜੂਦ ਰਹੇ ਸਨ।
ਕੋਰੋਨਾਵਾਇਰਸ: ਔਰਤਾਂ ਨੌਕਰੀਆਂ ਨੂੰ ਲੈ ਕੇ ਦੁਗਣੀਆਂ ਚਿੰਤਤ
ਲਿੰਕਡਇਨ ਵਰਕਫੋਰਸ ਕੌਨਫੀਡੈਂਸ ਇੰਡੈਕਸ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਪੁਰਸ਼ਾਂ ਦੀ ਤੁਲਨਾ ਵਿੱਚ ਔਰਤਾਂ ਨੌਕਰੀਆਂ ਨੂੰ ਲੈ ਕੇ ਦੁਗਣੀਆਂ ਚਿੰਤਤ ਹਨ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 8 ਮਈ ਤੋਂ ਲੈ ਕੇ 4 ਜੂਨ ਤੱਕ 1891 ਲੋਕਾਂ ਦੀ ਪ੍ਰਤੀਕਿਰਿਆ ਲਈ ਗਈ।

ਵਿਸ਼ੇਸ਼ ਤੌਰ ''ਤੇ ਜ਼ੈਨ ਜ਼ੈੱਡ ਅਕੇ ਕੰਮਕਾਜ਼ੀ ਔਰਤਾਂ, ਅੱਜ ਦੇ ਉਭਰਦੇ ਰੁਜ਼ਗਾਰ ਬਾਜ਼ਾਰ ਵਿੱਚ ਆਰਥਿਕ ਅਨਿਸ਼ਚਿਤਤਾ ਨੂੰ ਲੈ ਕੇ ਵਧੇਰੇ ਸੰਵੇਦਨਸ਼ੀਲ ਹਨ।
ਰਿਪੋਰਟ ਵਿੱਚ ਕਿਹਾ, "ਭਾਰਤ ਦੀ ਕੰਮਕਾਜੀ ਔਰਤਾਂ ਦੀ ਦਸ਼ਾ ਦੂਜੀ ਕੋਵਿਡ-19 ਲਹਿਰ ਤੋਂ ਬਾਅਦ ਖ਼ਰਾਬ ਹੋ ਗਈ ਹੈ, ਕਿਉਂਕਿ ਔਰਤਾਂ ਪੇਸ਼ੇਵਰਾਂ ਦਾ ਵਿਅਕਤੀਗਤ ਆਤਮਵਿਸ਼ਵਾਸ਼ ਸੂਤਕਾਂਕ (ਆਈਸੀਆਈ) ਸਕੋਰ ਮਾਰਚ ਵਿੱਚ +57 ਤੋਂ ਡਿੱਗ ਕੇ ਜੂਨ ਦੀ ਸ਼ੁਰੂਆਤ ਵਿੱਚ +49 ਹੋ ਗਿਆ।"
"ਕੰਮਕਾਜ਼ੀ ਪੁਰਸ਼ਾਂ ਦੀ ਤੁਲਨਾ ਵਿੱਚ ਚਾਰ ਗੁਣਾ ਗਿਰਾਵਟ ਦਰਜ ਹੋਈ।"
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=KL_lLCTeVaQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''85732c6c-0b9f-4c76-8c2d-150950269f36'',''assetType'': ''STY'',''pageCounter'': ''punjabi.india.story.57576960.page'',''title'': ''ਕਿਸਾਨ ਅੰਦੋਲਨ: ਖੱਟਰ ਨੇ ਕਿਹਾ, \''ਮੁੱਠੀ ਭਰ ਲੋਕ ਹੀ ਕਿਸਾਨਾਂ ਦਾ ਸਮਰਥਨ ਕਰੇ ਰਹੇ ਹਨ\'' - ਪ੍ਰੈੱਸ ਰਿਵੀਊ'',''published'': ''2021-06-23T03:18:52Z'',''updated'': ''2021-06-23T03:18:52Z''});s_bbcws(''track'',''pageView'');