ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ''''ਤੇ ਆਧਾਰਿਤ ''''ਗ੍ਰਹਿਣ'''' ਸੀਰੀਜ਼ ਬਾਰੇ ਕੀ ਇਤਰਾਜ਼ ਜਤਾਇਆ - ਅਹਿਮ ਖ਼ਬਰਾਂ

Tuesday, Jun 22, 2021 - 10:36 AM (IST)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ''''ਤੇ ਆਧਾਰਿਤ ''''ਗ੍ਰਹਿਣ'''' ਸੀਰੀਜ਼ ਬਾਰੇ ਕੀ ਇਤਰਾਜ਼ ਜਤਾਇਆ - ਅਹਿਮ ਖ਼ਬਰਾਂ
ਬੀਬੀ ਜਗੀਰ ਕੌਰ
Getty Images

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੀਆਂ ਘਟਨਾਵਾਂ ''ਤੇ ਆਧਾਰਿਤ ਵੈੱਬ ਸੀਰੀਜ਼ ''ਗ੍ਰਹਿਣ'' ਬਾਰੇ ਇਤਰਾਜ਼ ਜਤਾਇਆ ਹੈ।

ਡਿਜ਼ਨੀ ਹੌਟਸਟਾਰ ਉੱਪਰ 24 ਜੂਨ ਤੋਂ ਸ਼ੁਰੂ ਹੋਣ ਵਾਲੀ ਇਸ ਸੀਰੀਜ਼ ਉਪਰ ਤੁਰੰਤ ਰੋਕ ਦੀ ਮੰਗ ਕਰਦਿਆਂ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ, "1984 ਵਿੱਚ ਕਾਂਗਰਸ ਸਰਕਾਰ ਦੌਰਾਨ ਹੋਏ ਸਿੱਖ ਕਤਲੇਆਮ ਉੱਤੇ ਆਧਾਰਿਤ ''ਗ੍ਰਹਿਣ'' ਨਾਮ ਦੀ ਇਸ ਸੀਰੀਜ਼ ਵਿੱਚ ਸਿੱਖ ਪਾਤਰ ਨੂੰ ਗ਼ਲਤ ਤਰੀਕੇ ਨਾਲ ਦਰਸਾਇਆ ਗਿਆ ਹੈ।"

ਇਹ ਵੀ ਪੜ੍ਹੋ-

ਬੀਬੀ ਜਗੀਰ ਕੌਰ ਨੇ ਦੱਸਿਆ ਕਿ 1984 ਦੀ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਇਸ ਸੀਰੀਜ਼ ਦੇ ਪ੍ਰੋਡਿਊਸਰ ਅਤੇ ਡਿਜ਼ਨੀ ਹੌਟਸਟਾਰ ਦੇ ਮੁਖੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

ਉਨ੍ਹਾਂ ਅਨੁਸਾਰ ਜੇਕਰ ਇਹ ਵੈੱਬ ਸੀਰੀਜ਼ ਰਿਲੀਜ਼ ਕੀਤੀ ਗਈ ਤਾਂ ਐੱਸਜੀਪੀਸੀ ਵੱਲੋਂ ਵੀ ਇਸ ਦੇ ਖ਼ਿਲਾਫ਼ ਕਾਨੂੰਨੀ ਐਕਸ਼ਨ ਲਿਆ ਜਾਵੇਗਾ।

ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਖ਼ਤ ਇਨਫਰਮੇਸ਼ਨ ਟੈਕਨਾਲੋਜੀ ਨਿਯਮ ਬਣਾਏ ਜਾਣ ਤਾਂ ਜੋ ਇਸ ਤਰ੍ਹਾਂ ਦੇ ਸ਼ੋਅ ਨਾ ਬਣਾਏ ਜਾਣ।

ਇਸੇ ਨਾਲ ਹੀ ਸੈਂਸਰ ਬੋਰਡ ਵਿੱਚ ਸਿੱਖ ਨੁਮਾਇੰਦੇ ਰੱਖਣ ਦੀ ਮੰਗ ਵੀ ਕੀਤੀ ਗਈ ਤਾਂ ਜੋ ਅਜਿਹੇ ਵਿਵਾਦ ਪੂਰਨ ਦ੍ਰਿਸ਼ ਕਿਸੇ ਵੀ ਸੂਰਤ ਵਿੱਚ ਇਹ ਫ਼ਿਲਮ ਵਿੱਚ ਨਾ ਹੋਣ।

ਇਹ ਵੀ ਪੜ੍ਹੋ:

https://www.youtube.com/watch?v=bfLSNBKDuu8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bde66b90-5fcc-4ac4-910a-6a869e1c5193'',''assetType'': ''STY'',''pageCounter'': ''punjabi.india.story.57563404.page'',''title'': ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 \''ਤੇ ਆਧਾਰਿਤ \''ਗ੍ਰਹਿਣ\'' ਸੀਰੀਜ਼ ਬਾਰੇ ਕੀ ਇਤਰਾਜ਼ ਜਤਾਇਆ - ਅਹਿਮ ਖ਼ਬਰਾਂ'',''published'': ''2021-06-22T05:04:49Z'',''updated'': ''2021-06-22T05:04:49Z''});s_bbcws(''track'',''pageView'');

Related News