ਇਮਰਾਨ ਖ਼ਾਨ ਨੇ ਵਧਦੇ ਬਲਾਤਾਕਰ ਦੇ ਮਾਮਲਿਆਂ ਲਈ ''''ਔਰਤਾਂ ਦੇ ਕੱਪੜਿਆਂ'''' ਨੂੰ ਦੱਸਿਆ ਜ਼ਿੰਮੇਵਾਰ - ਪ੍ਰੈੱਸ ਰਿਵੀਊ
Tuesday, Jun 22, 2021 - 08:36 AM (IST)


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਦੇਸ਼ ਵਿੱਚ ਵਧਦੇ ਜਿਣਸੀ ਸੋਸ਼ਣ ਦੇ ਮਾਮਲਿਆਂ ਲਈ ਔਰਤਾਂ ਦੇ ਕੱਪੜਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਮਰਾਨ ਖ਼ਾਨ ਨੇ ''ਐਕਸਿਓਸ ਆਨ ਐਚਬੀਓ'' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, "ਜੇਕਰ ਔਰਤ ਬਹੁਤ ਘੱਟ ਕੱਪੜੇ ਪਹਿਨਦੀ ਹੈ ਤਾਂ ਇਸ ਦਾ ਪੁਰਸ਼ਾਂ ''ਤੇ ਅਸਰ ਹੋਵੇਗਾ, ਹਾਂ ਜੇਕਰ ਉਹ ਰੋਬੋਟ ਹਨ ਤਾਂ ਨਹੀਂ ਹੋਵੇਗਾ। ਇਹ ਕਾਮਨ ਸੈਂਸ ਦੀ ਗੱਲ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਸੰਸਕ੍ਰਿਤੀ ਸਾਮਰਾਜਵਾਦ ਹੈ। ਸਾਡੇ ਸੱਭਿਆਚਾਰ ਵਿੱਚ ਜੋ ਸਵੀਕਾਰਿਆ ਗਿਆ ਹੈ, ਉਹ ਹਰ ਥਾਂ ਸਵੀਕਾਰਨਯੋਗ ਹੋਣਾ ਚਾਹੀਦਾ ਹੈ।
ਇਮਰਾਨ ਖ਼ਾਨ ਦੇ ਇਸ ਕਮੈਂਟ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ ਅਤੇ ਵਿਰੋਧੀ ਧਿਰ ਦੇ ਆਗੂ ਅਤੇ ਪੱਤਰਕਾਰਾਂ ਨੇ ਔਰਤ ਵਿਰੋਧੀ ਵਿਚਾਰਾਂ ਦੀ ਨਿਖੇਧੀ ਕੀਤੀ ਹੈ।
ਇਹ ਵੀ ਪੜ੍ਹੋ-
- ਮੁਸਲਮਾਨ ਔਰਤਾਂ ਵੱਲੋਂ ਵਧੇਰੇ ਬੱਚੇ ਪੈਦਾ ਕਰਨ ਬਾਰੇ ਕੀ ਕਹਿੰਦੇ ਅੰਕੜੇ
- ਕੁੰਵਰ ਵਿਜੇ ਪ੍ਰਤਾਪ ਦੀ ''ਆਪ'' ''ਚ ਸ਼ਮੂਲੀਅਤ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਸਵਾਲ
- ਜੈਪਾਲ ਭੁੱਲਰ ਦਾ ਮੁੜ ਪੋਸਟਮਾਰਟਮ ਹੋਵੇਗਾ, ਹੁਕਮ ਜਾਰੀ ਕਰਦਿਆਂ ਕੋਰਟ ਨੇ ਇਹ ਕਿਹਾ
ਕਾਂਗਰਸੀ ਵਿਵਾਦ: ਫ਼ੈਸਲਾਕੁਨ ਦੌਰ ''ਚ ਪੁੱਜੀ ਗੱਲਬਾਤ, ਬਾਗ਼ੀ ਵਜ਼ੀਰਾਂ ਨੂੰ ਅੱਜ ਮਿਲਣਗੇ ਰਾਹੁਲ ਗਾਂਧੀ
ਪੰਜਾਬ ਕਾਂਗਰਸ ਵਿੱਚ ਛਿੜੇ ਕਲੇਸ਼ ਨੂੰ ਸਮੇਟਣ ਲਈ ਗੱਲਬਾਤ ਹੁਣ ਫ਼ੈਸਲਾਕੁਨ ਦੌਰ ਵਿੱਚ ਦਾਖ਼ਲ ਹੋ ਗਈ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਾਂਗਰਸੀ ਆਗੂ ਰਾਹੁਲ ਗਾਂਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਾਗ਼ੀ ਸੁਰਾਂ ਰੱਖਣ ਵਾਲੇ ਅੱਧਾ ਦਰਜਨ ਵਜ਼ੀਰਾਂ ਨੂੰ ਅੱਜ ਮਿਲਣਗੇ।

ਪਹਿਲਾਂ ਇਹ ਬਾਗ਼ੀ ਆਗੂ ਆਪਣਾ ਪੱਖ ਖੜਗੇ ਕਮੇਟੀ ਕੋਲ ਰੱਖ ਚੁੱਕੇ ਹਨ। ਮੁੱਖ ਮੰਤਰੀ ਵੀ ਦਿੱਲੀ ਵਿੱਚ ਮੌਜੂਦ ਹਨ ਅਤੇ ਅੱਜ ਖੜਗੇ ਕਮੇਟੀ ਕੋਲ ਪੇਸ਼ ਹੋਣਗੇ।
ਉਧਰ ਦੂਜੇ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਮਿਲੀਆਂ ਨੌਕਰੀਆਂ ਦੇ ਵਿਵਾਦ ਵਿਚਾਲੇ ਦੋਵੇਂ ਪਰਿਵਾਰ ਨੌਕਰੀਆਂ ਦਾ ਤੌਹਫਾ ਵਾਪਿਸ ਕਰਨ ਦਾ ਐਲਾਨ ਕਰ ਸਕਦੇ ਹਨ।
ਇਨ੍ਹਾਂ ਨੌਕਰੀਆਂ ਕਰਕੇ ਜਿੱਥੇ ਸਰਕਾਰ ਖ਼ਿਲਾਫ਼ ਲੋਕਾਂ ਦੀ ਰਾਏ ਬਣਨ ਲੱਗੀ ਹੈ, ਉੱਥੇ ਵਿਧਾਇਕਾਂ ਨੂੰ ਆਪਣਾ ਸਿਆਸੀ ਭਵਿੱਖ ਵੀ ਦਾਅ ''ਤੇ ਲੱਗਾ ਨਜ਼ਰ ਆ ਰਿਹਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਨਾਰਕੋ ਟੈਸਟ ਦੀ ਕੀਤੀ ਮੰਗ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ''ਤੇ ਨਿਸ਼ਾਨਾ ਸਾਧਿਆ।
ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਇਨ੍ਹਾਂ ਦੀਆਂ ਗੱਲਾਂ ''ਚ ਨਾ ਆਉਣ।

ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਉਂਦਿਆ ਕਿਹਾ, "ਇਹ ਨਿੰਦਣਯੋਗ ਹੈ ਕਿ ਸਾਬਕਾ ਦਾਗ਼ੀ ਸਿਪਾਈ, ਜਿਨ੍ਹਾਂ ਨੇ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਵਿੱਚ ਪੱਖਪਾਤੀ ਅਤੇ ਸਿਆਸਤ ਤੋਂ ਪ੍ਰੇਰਿਤ ਜਾਂਚ ਕਰਨ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ, ਉਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਸੀ।"
ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਇੱਕ ਸਹਿ-ਸਾਜਿਸ਼ਕਰਤਾ ਸਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਲਈ ਉਸ ਖ਼ਿਲਾਫ਼ ਮਾਮਲਾ ਦਰਜ ਕਰਨਾ ਅਤੇ ਉਸ ਦਾ ਨਾਰਕੋ ਟੈਸਟ ਕਰਵਾਉਣਾ ਲਾਜ਼ਮੀ ਹੈ।"
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=bfLSNBKDuu8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8631a7da-48ca-4f1c-af68-4d02370aff36'',''assetType'': ''STY'',''pageCounter'': ''punjabi.india.story.57563062.page'',''title'': ''ਇਮਰਾਨ ਖ਼ਾਨ ਨੇ ਵਧਦੇ ਬਲਾਤਾਕਰ ਦੇ ਮਾਮਲਿਆਂ ਲਈ \''ਔਰਤਾਂ ਦੇ ਕੱਪੜਿਆਂ\'' ਨੂੰ ਦੱਸਿਆ ਜ਼ਿੰਮੇਵਾਰ - ਪ੍ਰੈੱਸ ਰਿਵੀਊ'',''published'': ''2021-06-22T02:58:11Z'',''updated'': ''2021-06-22T02:58:11Z''});s_bbcws(''track'',''pageView'');