ਕੈਪਟਨ ਦੀ ਸੋਨੀਆ ਅੱਗੇ ਪੇਸ਼ੀ ਤੋਂ ਪਹਿਲਾਂ ਕੀ ਬੋਲੇ ਨਵਜੋਤ ਸਿੱਧੂ -ਪ੍ਰੈੱਸ ਰਿਵੀਊ
Monday, Jun 21, 2021 - 10:21 AM (IST)


ਕਾਂਗਰਸ ਹਾਈਕਮਾਡ ਨੇ ਪੰਜਾਬ ਕਾਂਗਰਸ ਵਿਚ ਚੱਲ ਰਹੇ ਵਿਵਾਦ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਮਵਾਰ 21 ਜੂਨ ਨੂੰ ਦਿੱਲੀ ਸੱਦਿਆ ਹੈ ਤੇ ਉਧਰ ਦੂਜੇ ਪਾਸੇ ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ 22 ਜੂਨ ਨੂੰ ਕੋਟਕਪੂਰਾ ਗੋਲੀ ਕਾਂਡ ਸਬੰਧੀ ਬਣਾਈ ਗਈ ਸਿਟ ਅੱਗੇ ਪੇਸ਼ ਹੋਣਗੇ।
ਪੰਜਾਬੀ ਟ੍ਰਿਬਿਊਨ ਅਖ਼ਬਾਰ ਮੁਤਾਬਕ ਕਾਂਗਰਸ ਹਾਈਕਮਾਡ ਨੇ ਪੰਜਾਬ ਦੇ ਹੋਰ ਕਈ ਸੀਨੀਅਰ ਆਗੂਆਂ ਨੂੰ ਵੀ ਦਿੱਲੀ ਸੱਦਿਆ ਹੈ।
ਕਾਂਗਰਸ ਜਲਦੀ ਇਸ ਮਾਮਲੇ ਦਾ ਹੱਲ ਕਰਨਾ ਚਾਹੁੰਦੀ ਹੈ, ਕਿਹਾ ਇਹ ਵੀ ਜਾ ਰਿਹਾ ਹੈ ਕਿ ਹਾਈਕਮਾਡ ਅਗਲਾ ਕੋਈ ਵੀ ਫ਼ੈਸਲੇ ਲੈਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਨਾਲ ਇਕੱਠਿਆ ਮੁਲਾਕਾਤ ਕਰੇਗੀ।
ਉਧਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਅਹੁਦੇ ਦੀ ਭੁੱਖ ਹੈ ਅਤੇ ਨਾ ਹੀ ਉਹ ਕੋਈ ਸ਼ੋਅ-ਪੀਸ ਹਨ, ਜਦੋਂ ਚਾਹੋ ਚੋਣ ਪ੍ਰਚਾਰ ਲਈ ਬਾਹਰ ਕੱਢੋ ਤੇ ਜਿੱਤ ਮਗਰੋਂ ਅਲਮਾਰੀ ''ਚ ਰੱਖ ਦਿਓ।
ਇਹ ਵੀ ਪੜ੍ਹੋ-
- ਸਮਰ ਸੌਲਸਟਿਸ : 21 ਜੂਨ ਨੂੰ ਵਾਪਰ ਰਹੀ ਖ਼ਗੋਲੀ ਘਟਨਾ ਦਾ ਕੀ ਹੈ ਰਹੱਸ
- ਕੌਮਾਂਤਰੀ ਯੋਗ ਦਿਵਸ: ਕੋਰੋਨਾ ਮਹਾਮਾਰੀ ਵਿਚ ਯੋਗ ਆਸ ਦੀ ਕਿਰਨ ਬਣਿਆ - ਮੋਦੀ
- ਮਿਲਖਾ ਸਿੰਘ ਦੀ ''ਖਵਾਇਸ਼'' ਜੋ ''ਅਧੂਰੀ'' ਰਹਿ ਗਈ
ਨਵਜੋਤ ਸਿੰਘ ਸਿੱਧੂ ਨੇ ਅੱਜ ਮੁੱਖ ਮੰਤਰੀ ਅੱਗੇ 13 ਨੁਕਾਤੀ ਏਜੰਡਾ ਰੱਖਿਆ ਤੇ ਕਿਹਾ ਕਿ ਜੇਕਰ ਉਹ ਇਸ ''ਤੇ ਕੰਮ ਕਰਦੇ ਹਨ ਤਾਂ ਉਹ ਪਿੱਛੇ ਲੱਗਣ ਲਈ ਤਿਆਰ ਹਨ।
https://twitter.com/sherryontopp/status/1406810496242573315?s=08
ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਲਈ ਬਖੇੜੇ ਹੋਰ ਵੀ ਹਨ, ਪੰਜਾਬ ਕੈਬਨਿਟ ਵਿੱਚ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਵਿੱਚ ਕਤਾਰਬੰਦੀ ਹੋਣ ਲੱਗੀ ਹੈ। ਪੰਜਾਬ ਦੇ 9 ਕੈਬਨਿਟ ਮੰਤਰੀ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੀ ਪਿੱਠ ''ਤੇ ਖੜ ਗਏ ਹਨ।
ਇਸ ਤੋਂ ਕਿਹਾ ਜਾ ਸਕਦਾ ਹੈ ਕਿ ਨੌਕਰੀਆਂ ਦੇ ਮੁੱਦੇ ''ਤੇ ਪੰਜਾਬ ਵਜ਼ਾਰਤ ਸਹਿਮਤ ਨਹੀਂ ਹੈ।
ਬਾਦਲ ਦੀ ਸਿਟ ਅੱਗੇ ਪੇਸ਼ੀ
ਉਧਰ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 22 ਜੂਨ ਨੂੰ ਕੋਟਕਪੂਰਾ ਗੋਲੀ ਕਾਂਡ ਲਈ ਬਣਾਈ ਗਈ ਸਪੈਸ਼ਲ ਜਾਂਚ ਟੀਮ ਅੱਗੇ ਪੇਸ਼ੀ ਵੀ ਹੈ।

ਸੀਨੀਅਰ ਆਗੂ ਹਰਚਰਨ ਸਿੰਘ ਬੈਂਸ ਨੇ ਦੱਸਿਆ ਉਹ ਅੱਜ 10.30 ਵਜੇ ਚੰਡੀਗੜ੍ਹ ਦੇ ਸੈਕਟਰ 4 ਵਿੱਚ ਐੱਮਐੱਲਏ ਫਲੈਟਸ ਵਿੱਚ ਸਿਟ ਅੱਗੇ ਪੇਸ਼ ਹੋਣਗੇ।
ਪਿਛਲੀ ਵਾਰ ਉਨ੍ਹਾਂ ਸਿਹਤ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਸਿਟ ਅੱਗੇ ਨਹੀਂ ਪੇਸ਼ ਹੋਏ ਸਨ ਅਤੇ ਹੋਰ ਸਮਾਂ ਮੰਗਿਆ ਸੀ।
ਕਿਸਾਨ ਅੰਦੋਲਨ: ਸਥਾਨਕ ਲੋਕਾਂ ਨੇ ਕਿਹਾ ਇੱਕ ਹਫ਼ਤੇ ''ਚ ਕਰੋ ਰਸਤਾ ਸਾਫ਼
ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ''ਤੇ ਬੈਠੇ ਕਿਸਾਨਾਂ ਵੱਲੋਂ ਲਗਾਏ ਗਏ ਬੈਰੀਕੇਡਾਂ ਕਰਕੇ ਕਿਸਾਨਾਂ ਅਤੇ ਸਥਾਨਕ ਵਾਸੀਆਂ ਵਿਚਾਲੇ ਖਿੱਚੋਤਾਣ ਜਾਰੀ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੁੰਡਲੀ ਖੇਤਰ ਦੇ ਸੇਰਸਾ ਪਿੰਡ ਵਿੱਚ ਹੋਈ ਮਹਾਂਪੰਚਾਇਤ ਵਿੱਚ ਪੇਂਡੂਆਂ ਨੇ ਕਿਸਾਨਾਂ ਅਤੇ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਹੋਇਆ ਐੱਨਐੱਚ-44 ਦੇ ਇੱਕ ਪਾਸੇ ਨੂੰ ਖਾਲੀ ਕਰਵਾਉਣ ਦੀ ਮੰਗ ਕੀਤੀ ਹੈ।
ਮੈਂਬਰ ਰਾਮਫਾਲ ਸਾਰੋਹਾ ਨੇ ਦੱਸਿਆ ਕਿ ਪਿਛਲੇ 7 ਮਹੀਨਿਆਂ ਤੋਂ ਰੋਡ ਬੰਦ ਹੋਣ ਕਰਕੇ ਉਨ੍ਹਾਂ ਦੇ ਵਪਾਰ ''ਤੇ ਅਸਰ ਪੈ ਰਿਹਾ।
ਉਨ੍ਹਾਂ ਨੇ ਕਿਹਾ, "ਜੇਕਰ ਕਿਸਾਨ ਹਾਈਵੇਅ ਖਾਲੀ ਨਹੀਂ ਕਰਦੇ ਤਾਂ ਅਸੀਂ ਦਿੱਲੀ ਵਿੱਚ ਮਹਾਂਪੰਚਾਇਤ ਕਰਾਂਗੇ। ਪਿੰਡਵਾਸੀ ਵੀ ਸੜਕਾਂ ''ਤੇ ਆ ਜਾਣਗੇ।"
ਸੰਯੁਕਤ ਕਿਸਾਨ ਮੋਰਚਾ ਨੇ ਇਸ ਬਾਰੇ ਭਾਜਪਾ-ਜਜਪਾ ਸਰਕਾਰ ''ਤੇ "ਸ਼ਾਂਤਮਈ" ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਹੈ।
ਇਹ ਵੀ ਪੜ੍ਹੋ:
- ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਕੀ ਹਨ, ਕੀ ਤੁਸੀਂ ਵੀ ਵੈਕਸੀਨ ਲੈਣ ਤੋਂ ਕੁਝ ਝਿਜਕ ਰਹੇ ਹੋ
- ਕੋਰੋਨਾਵਾਇਰਸ ਕੋਵਿਡ ਵੈਕਸੀਨ: ਰੂਸੀ ਵੈਕਸੀਨ ਸਪੂਤਨਿਕ ਵਿਚ ਕੀ ਹੈ ਖਾਸ
- ਉਨ੍ਹਾਂ ਕੁਝ ਮਿੰਟਾਂ ਦੀ ਕਹਾਣੀ ਜਦੋਂ ਨੇਪਾਲ ਦੇ ਯੁਵਰਾਜ ਨੇ ਪੂਰੇ ਸ਼ਾਹੀ ਪਰਿਵਾਰ ''ਤੇ ਗੋਲੀਆਂ ਚਲਾ ਦਿੱਤੀਆਂ
https://www.youtube.com/watch?v=7d29TQkv_ag
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''110a1438-96a8-47bc-b24e-508a89f30c29'',''assetType'': ''STY'',''pageCounter'': ''punjabi.india.story.57549583.page'',''title'': ''ਕੈਪਟਨ ਦੀ ਸੋਨੀਆ ਅੱਗੇ ਪੇਸ਼ੀ ਤੋਂ ਪਹਿਲਾਂ ਕੀ ਬੋਲੇ ਨਵਜੋਤ ਸਿੱਧੂ -ਪ੍ਰੈੱਸ ਰਿਵੀਊ'',''published'': ''2021-06-21T04:47:49Z'',''updated'': ''2021-06-21T04:47:49Z''});s_bbcws(''track'',''pageView'');