‘ਮਲਾਲਾ ਦੇ ਵਿਆਹ ਦੀ ਫ਼ਿਕਰ ਛੱਡੋ ਮੁੰਡਿਓਂ, ਉਸ ਨੇ ਤਾਲਿਬਾਨ ਦੀ ਨਹੀਂ ਸੁਣੀ, ਤੁਹਾਡੀ ਕੀ ਸੁਣਨੀ’ -ਨਜ਼ਰੀਆ

2021-06-08T13:06:31.563

ਮਲਾਲਾ
Getty Images

ਦਰਅਸਲ, ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਵੱਲੋਂ ਹਾਲ ਹੀ ਵਿੱਚ ਵੋਗ ਮੈਗ਼ਜ਼ੀਨ ਨੂੰ ਇੱਕ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਵਿਆਹ ਅਤੇ ਪਾਰਟਨਰਸ਼ਿਪ ਬਾਰੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਹੰਗਾਮਾ ਮਚ ਗਿਆ।

ਮਲਾਲਾ ਦੀ ਵਿਆਹ ਬਾਰੇ ਦਿੱਤੀ ਟਿੱਪਣੀ ''ਤੇ ਮਚੀ ਹਾਏ-ਤੌਬਾ ''ਤੇ ਪੜ੍ਹੋ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ।

ਇਹ ਵੀ ਪੜ੍ਹੋ-

ਸਾਡੇ ਘਰਾਂ ''ਚ ਮੁੰਡਿਆਂ ਦਾ ਮਸਲਾ ਕੋਈ ਵੀ ਹੋਵੇ ਸਾਡੇ ਕੋਲ ਹੱਲ ਇੱਕੋ ਹੀ ਹੁੰਦਾ ਹੈ। ਮੁੰਡਾ ਇਮਤਿਹਾਨ ''ਚ ਫੇਲ੍ਹ ਹੋ ਗਿਆ ਹੈ ਤਾਂ ਵਿਆਹ ਕਰਵਾ ਦਿਓ।

ਮੁੰਡੇ ਨੂੰ ਨੌਕਰੀ ਨਹੀਂ ਮਿਲਦੀ ਤਾਂ ਵਿਆਹ ਕਰਵਾ ਦਿਓ। ਹੁਣ ਮੁੰਡਾ ਛੋਟਾ-ਮੋਟਾ ਨਸ਼ਾ ਕਰਨ ਲੱਗ ਪਿਆ ਹੈ, ਸਾਰਾ ਦਿਨ ਬਾਥਰੂਮ ''ਚੋਂ ਹੀ ਬਾਹਰ ਨਹੀਂ ਨਿਕਲਦਾ, ਬਸ ਵਿਆਹ ਕਰਵਾ ਦਿਓ, ਸਭ ਠੀਕ ਹੋ ਜਾਵੇਗਾ।

ਪਤਾ ਨਹੀਂ ਕਿਹੜੇ ਹਕੀਮ ਨੇ ਸਾਨੂੰ ਦੱਸਿਆ ਹੈ ਕਿ ਦੁਨੀਆ ਦੀਆਂ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਵਿਆਹ ਹੈ।

ਤੁਹਾਡੇ ਮਾਂ-ਪਿਓ ਨੇ ਵੀ ਕੀਤਾ ਹੋਣਾ ਹੈ। ਕਦੇ ਉਨ੍ਹਾਂ ਨੂੰ ਇੱਕਲੇ-ਇੱਕਲੇ ਬਿਠਾ ਕੇ ਪੁੱਛ ਲੈਣਾ ਕਿ ਕੀ ਖੱਟਿਆ ਅਤੇ ਕੀ ਵੱਟਿਆ?

ਇਸੇ ਤਰ੍ਹਾਂ ਵਿਆਹ ਦੇ ਬਾਰੇ ''ਚ ਗੱਲ ਸਾਡੀ ਕੁੜੀ ਮਲਾਲਾ ਕਰ ਬੈਠੀ ਜਿਸ ਨੂੰ ਉਰਦੂ ''ਚ ਕਹਿੰਦੇ ਨੇ ਕਿ ਇਹ ਕੁੜੀ ਕਿਸੇ ਤਾਰੁਫ਼ ਦੀ ਮੁਹਤਾਜ਼ ਨਹੀਂ ਹੈ।

ਜਦੋਂ ਛੋਟੀ ਸੀ, ਉਦੋਂ ਇਸ ਦੇ ਸ਼ਹਿਰ ਤਾਲਿਬਾਨ ਆਏ, ਉਨ੍ਹਾਂ ਕਿਹਾ ਕੁੜੀਆਂ ਦੇ ਸਕੂਲ ਬੰਦ। ਕੁੜੀਆਂ ਨਹੀਂ ਪੜ੍ਹਣਗੀਆਂ।

ਮਲਾਲਾ ਨੇ ਕਿਹਾ ਮੈਂ ਤਾਂ ਪੜ੍ਹਾਗੀ ਵੀ ਅਤੇ ਸਕੂਲ ਵੀ ਜਵਾਂਗੀ। ਤਾਲਿਬਾਨੀ ਲੜਾਕੂਆਂ ਨੇ ਸਕੂਲ ਦੀ ਵੈਨ ਰੋਕ ਕੇ ਨਾਮ ਪੁੱਛ ਕੇ ਸਿਰ ਅਤੇ ਮੂੰਹ ''ਤੇ ਗੋਲੀਆਂ ਮਾਰੀਆਂ।

ਬਚਾਉਣ ਵਾਲਾ ਮਾਰਨ ਵਾਲੇ ਤੋਂ ਵੱਡਾ ਹੁੰਦਾ ਹੈ। ਕੁੜੀ ਬਚ ਵੀ ਗਈ ਅਤੇ ਨਾਲ ਪੜਾਕੂ ਦੀ ਪੜਾਕੂ ਰਹੀ।

ਇਸ ਦੇ ਨਾਲ ਹੀ ਦੁਨੀਆਂ ਭਰ ''ਚ ਗਰੀਬ, ਲਵਾਰਿਸ ਕੁੜੀਆਂ ਦੀ ਤਾਲੀਮ ਲਈ ਇੰਨਾਂ ਕੁ ਚੰਦਾ ਇੱਕਠਾ ਕਰ ਛੱਡਿਆ ਹੈ, ਜਿੰਨਾ ਸਾਡੇ ਵੱਡੇ-ਵੱਡੇ ਸੇਠਾਂ ਨੇ ਸਾਰੀ ਜ਼ਿੰਦਗੀ ਨਹੀਂ ਦਿੱਤਾ ਹੋਣਾ ਹੈ।

ਕੋਰੋਨਾ-ਸ਼ਰੋਨਾ ਭੁੱਲ ਕੇ ਮਲਾਲਾ ਦੇ ਪਿੱਛੇ ਪੈ ਗਏ

ਹੁਣ ਮਲਾਲਾ ਨੇ ਕਿਸੇ ਫੈਸ਼ਨ ਮੈਗਜ਼ੀਨ ਨੂੰ ਇੰਟਰਵਿਊ ਦਿੱਤਾ ਅਤੇ ਇੰਟਰਵਿਊ ਲੈਣ ਵਾਲੇ ਵੀ ਸਾਡੇ ਭੈਣ-ਭਰਾ ਹੀ ਹੋਣਗੇ।

ਉਨ੍ਹਾਂ ਨੇ ਵੀ ਪੁੱਛਿਆ ਵਿਆਹ ਦੀ ਸੁਣਾਓ..। ਮਲਾਲਾ ਨੇ ਜਵਾਬ ਦਿੱਤਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਇਹ ਵਿਆਹ ਇੰਨਾਂ ਜ਼ਰੂਰੀ ਹੈ ਕਿਉਂ? ਜੇ ਕੋਈ ਪਸੰਦ ਹੈ ਤਾਂ ਉਸ ਦੇ ਨਾਲ ਰਹਿ ਲਵੋ।

ਹੁਣ ਸਾਡੀ ਪੂਰੀ ਕੌਮ ਕਹਿਰ ਦੀ ਗਰਮੀ ਅਤੇ ਕੋਰੋਨਾ-ਸ਼ਰੋਨਾ ਭੁੱਲ ਕੇ ਮਲਾਲਾ ਦੇ ਪਿੱਛੇ ਪੈ ਗਈ ਕਿ ਵੇਖੋ ਇਹ ਕੁੜੀ ਆਖਦੀ ਕੀ ਪਈ ਹੈ।

ਸਾਡਾ ਮਜ਼ਹਬ, ਸਾਡਾ ਮੁਆਸ਼ਰਾ, ਸਾਡਾ ਫੈਮਲੀ ਸਿਸਟਮ, ਮੀਆਂ-ਬੀਵੀ ਦਾ ਮੁਕੱਦਸ ਰਿਸ਼ਤਾ ਇਹ ਸਾਰਾ ਕੁਝ ਸਾੜ ਕੇ ਸੁਆਹ ਕਰ ਗਈ ਹੈ।

ਇੱਕ ਪਿੱਟ ਸਿਆਪਾ ਪੈ ਗਿਆ। ਉਸ ਵਿਚਾਰੀ ਨੂੰ ਤਾਂ ਇੰਝ ਜਾਪਿਆ ਜਿਵੇਂ ਕਿ ਕੁੜੀ ਆਪ ਆ ਕੇ ਉਨ੍ਹਾਂ ਨੂੰ ਜਨਾਹ ਦੀ ਤਬਲੀਗ ਪਈ ਕਰਦੀ ਹੋਵੇ।

ਮੁਹੰਮਦ ਹਨੀਫ
BBC
ਮਲਾਲਾ ਦੀ ਵਿਆਹ ਬਾਰੇ ਦਿੱਤੀ ਟਿੱਪਣੀ ''ਤੇ ਮਚੀ ਹਾਏ-ਤੌਬਾ ''ਤੇ ਸੁਣੋ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ

ਜ਼ਿਆਦਾਤਰ ਇਤਰਾਜ਼ ਕਰਨ ਵਾਲੇ ਮੇਰੇ ਵਰਗੇ ਸ਼ਾਦੀਸ਼ੁਦਾ ਅੰਕਲ ਸਨ। ਜਿਹੜੇ ਕਦੇ ਆਪ ਇੱਕਠੇ ਰਲ ਕੇ ਬੈਠ ਜਾਣ, ਉਨ੍ਹਾਂ ਕੋਲ ਆਪਣੀਆਂ ਬੀਵੀਆਂ ਦੀ ਬਤਖੋਹੀ ਤੋਂ ਇਲਾਵਾ ਹੋਰ ਕੋਈ ਦੂਜੀ ਗੱਲ ਨਹੀਂ ਹੁੰਦੀ ਹੈ।

ਪਰ ਨਾਲ-ਨਾਲ ਸਾਡੇ ਉਨ੍ਹਾਂ ਨੌਜਵਾਨਾਂ ਦਾ ਖੂਨ ਵੀ ਜੋਸ਼ ਮਾਰਿਆ, ਜਿੰਨ੍ਹਾਂ ਦਾ ਜ਼ਿੰਦਗੀ ''ਚ ਸਭ ਤੋਂ ਵੱਡਾ ਕਾਰਨਾਮਾ ਇਹ ਹੁੰਦਾ ਹੈ ਕਿ ਇੱਕ ਦਫ਼ਾ ਉਨ੍ਹਾਂ ਨੇ ਪਿਓ ਨੂੰ ਮਨਾ ਲਿਆ ਸੀ ਕਿ ਸਾਨੂੰ ਸਮਾਰਟ ਫੋਨ ਲੈ ਕੇ ਦਿਓ।

ਇੰਨ੍ਹਾਂ ਮੁੰਡਿਆਂ ਨੇ 13 ਸਾਲ ਦੀ ਉਮਰ ਤੋਂ ਫੂਫੀ (ਭੂਆ) ਦੀ ਧੀ ''ਤੇ ਨਜ਼ਰ ਰੱਖੀ ਹੁੰਦੀ ਹੈ ਅਤੇ ਜ਼ਿੰਦਗੀ ਦਾ ਅਜ਼ੀਮ ਮਿਸ਼ਨ ਇਹ ਹੁੰਦਾ ਹੈ ਕਿ ਕੁੜੀ ਵੱਡੀ ਹੋ ਜਾਵੇ ਅਤੇ ਫਿਰ ਇਸ ਨਾਲ ਵਿਆਹ ਕੀਤਾ ਜਾਵੇ।

ਹੁਣ ਫੂਫੀ ਦੀ ਧੀ ਵੱਡੀ ਹੋ ਕੇ ਭਾਵੇਂ ਮਰੀਕ ''ਤੇ ਜਾਣਾ ਚਾਹੇ ਪਰ ਅਸੀਂ ਉਸ ਨੂੰ ਡੋਲੀ ਪਾ ਕੇ ਹੀ ਛੱਡਣਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਵਿਆਹ ਦੇ ਇੰਤਜ਼ਾਰ ''ਚ ਬੈਠੇ ਹੋਣ, ਵੇਹਲੇ ਬੈਠੇ ਸੈਲਫੀਆਂ ਖਿੱਚਦੇ ਹਨ, ਸੋਸ਼ਲ ਮੀਡੀਆ ''ਤੇ ਜਿੱਥੇ ਕੁੜੀ ਨਜ਼ਰ ਆਵੇ ਉਸ ਨੂੰ ਲਾਈਕ ਅਤੇ ਫਰੈਂਡ ਰਿਕੁਏਸਟਾਂ ਭੇਜਦੇ ਰਹਿੰਦੇ ਹਨ ਪਰ ਅਕਸਰ ਜਵਾਬ ਨਹੀਂ ਆਉਂਦਾ। ਫਿਰ ਜਦੋਂ ਜਵਾਬ ਨਹੀਂ ਆਉਂਦਾ ਤਾਂ ਆਖਦੇ ਹਨ ਕਿਸੇ ਕਾਫ਼ਰ ਦੀ ਔਲਾਦ।

ਇਸੇ ਤਰ੍ਹਾਂ ਇੰਨ੍ਹਾਂ ਨੂੰ ਮਲਾਲਾ ਕਿਤੇ ਵੀ ਨਜ਼ਰ ਆ ਜਾਵੇ ਤਾਂ ਇੰਨ੍ਹਾਂ ਨੂੰ ਕੁਝ ਹੋਣ ਲੱਗ ਪੈਂਦਾ ਹੈ ਅਤੇ ਸਾਰੇ ਰੌਲਾ ਪਾ ਦਿੰਦੇ ਹਨ- ਵਟ ਸ਼ੀ ਡਨ ਫਾਰ ਦਿ ਕੰਟਰੀ।

ਇੰਨ੍ਹਾਂ ਮੁੰਡਿਆਂ ਨੂੰ ਇਹ ਵੀ ਪੱਕਾ ਯਕੀਨ ਹੈ ਕਿ ਜੇਕਰ ਕਿਸੇ ਕੁੜੀ ਨੇ ਉਨ੍ਹਾਂ ਨਾਲ ਵਿਆਹ ਨਾ ਕੀਤਾ ਤਾਂ ਉਹ ਸੰਨੀ ਲਿਓਨ ਜਾਂ ਮਿਆਂ ਖਲੀਫ਼ਾ ਹਨ ....।

ਹੁਣ ਮਾਂ-ਪਿਓ ਵਿਚਾਰੇ ਤਾਂ ਇਹ ਵੀ ਨਹੀਂ ਪੁੱਛ ਸਕਦੇ ਕਿ ਇਹ ਦੋਵੇਂ ਤਾਂ ਤੇਰੀਆਂ ਫੂਫੀ ਦੀਆਂ ਧੀਆਂ ਨਹੀਂ, ਫਿਰ ਤੂੰ ਇੰਨ੍ਹਾਂ ਨੂੰ ਕਿੱਥੇ ਮਿਲਦਾ ਰਿਹਾ।

ਮੁੰਡਿਓ, ਮੈਂ ਤੁਹਾਡੀ ਪੀੜ ਸਮਝਦਾ ਹਾਂ ਪਰ ਤੁਸੀਂ ਵੀ ਕੁਝ ਅਕਲ ਨੂੰ ਹੱਥ ਮਾਰੋ। ਸੈਲਫੀਆਂ ਖਿੱਚਣਾ ਛੱਡ ਕੇ ਦੋ ਚਾਰ ਸਰਚਾਂ ਮਾਰੋਗੇ ਤਾਂ ਪਤਾ ਲੱਗ ਜਾਵੇਗਾ ਕਿ ਮਲਾਲਾ ਅਸਲ ''ਚ ਚਾਹੁੰਦੀ ਕੀ ਹੈ।

ਉਸ ਨੇ ਕੰਮ ਤਾਂ ਜ਼ਿਆਦਾਤਰ ਕੁੜੀਆਂ ਦੀ ਤਲੀਮ ਲਈ ਕੀਤਾ ਹੈ ਪਰ ਮੁੰਡਿਆਂ ਲਈ ਵੀ ਉਸ ਦਾ ਸਿੱਧਾ-ਸਿੱਧਾ ਮੈਸੇਜ ਹੈ- ਜ਼ਿਆਦਾ ਪਰਸਨਲੀ ਨਾ ਲਵੋ, ਪਰ ਗੱਲ ਉਸ ਨੇ ਸਾਫ਼ ਕੀਤੀ ਹੈ ਅਤੇ ਮੈਂ ਵੀ ਇਹ ਗੱਲ ਕਿਸੇ ਸਕੂਲ ਦੇ ਬਾਹਰ ਲਿਖੀ ਪੜ੍ਹੀ ਸੀ।

ਗੱਲ ਇਹ ਹੈ ਕਿ ''ਜੀਨਾ ਹੋਗਾ, ਮਰਨਾ ਹੋਗਾ, ਪੱਪੂ ਤੁਝੇ ਪੜ੍ਹਣਾ ਹੋਗਾ।''

ਮਲਾਲਾ ਦੇ ਵਿਆਹ ਦੀ ਫ਼ਿਕਰ ਛੱਡੋ। ਜੇ ਤੁਹਾਡੀ ਫੂਫੀ ਦੀ ਧੀ ਤੁਹਾਡੇ ਨਸੀਬ ''ਚ ਹੈ ਤਾਂ ਮਿਲ ਜਾਵੇਗੀ।

ਹੁਣ ਇਮਤਿਹਾਨ ਸਿਰ ''ਤੇ ਹਨ। ਕੁੜੀਆਂ ਨੂੰ ਸੈਲਫੀਆਂ ਭੇਜਣੀਆਂ ਬੰਦ ਕਰੋ। ਕਿਤਾਬਾਂ ਖੋਲ੍ਹੋ, ਤਿਆਰੀ ਕਰੋ, ਅੱਲ੍ਹਾ ਖ਼ੈਰ ਕਰੇਗਾ। ਬਾਕੀ ਰਹੀ ਮਲਾਲਾ, ਜੇ ਉਸ ਨੇ ਤਾਲਿਬਾਨ ਦੀ ਨਹੀਂ ਸੁਣੀ ਤਾਂ ਉਹ ਤੁਹਾਡੀ ਕਿਉਂ ਸੁਣੇਗੀ।

ਰੱਬ ਰਾਖਾ

ਇਹ ਵੀ ਪੜ੍ਹੋ:

https://www.youtube.com/watch?v=Dai7z3pe97c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4c156eae-2f04-42dd-86df-273343b3ca00'',''assetType'': ''STY'',''pageCounter'': ''punjabi.international.story.57395581.page'',''title'': ''‘ਮਲਾਲਾ ਦੇ ਵਿਆਹ ਦੀ ਫ਼ਿਕਰ ਛੱਡੋ ਮੁੰਡਿਓਂ, ਉਸ ਨੇ ਤਾਲਿਬਾਨ ਦੀ ਨਹੀਂ ਸੁਣੀ, ਤੁਹਾਡੀ ਕੀ ਸੁਣਨੀ’ -ਨਜ਼ਰੀਆ'',''author'': ''ਮੁਹੰਮਦ ਹਨੀਫ'',''published'': ''2021-06-08T07:24:19Z'',''updated'': ''2021-06-08T07:24:19Z''});s_bbcws(''track'',''pageView'');