ਦੁਨੀਆਂ ਦੀ ਸਭ ਤੋਂ ਤੇਜ਼ ਬਿੱਲੀ ਦੀ ਹੋ ਰਹੀ ਭਾਰਤ ਵਾਪਸੀ, ਕਿਵੇਂ ਹੋਇਆ ਸੀ ਲੁਪਤ

Tuesday, Jun 08, 2021 - 11:06 AM (IST)

ਦੁਨੀਆਂ ਦੀ ਸਭ ਤੋਂ ਤੇਜ਼ ਬਿੱਲੀ ਦੀ ਹੋ ਰਹੀ ਭਾਰਤ ਵਾਪਸੀ, ਕਿਵੇਂ ਹੋਇਆ ਸੀ ਲੁਪਤ
ਚੀਤਾ
Getty Images
ਚੀਤਾ ਜ਼ਮੀਨ ''ਤੇ ਦੁਨੀਆਂ ਦਾ ਸਭ ਤੋਂ ਤੇਜ਼ ਦੌੜਣ ਵਾਲਾ ਜਾਨਵਰ ਹੈ

ਜੇ ਸਭ ਕੁਝ ਠੀਕ ਚੱਲਦਾ ਰਿਹਾ ਤਾਂ ਨਵੰਬਰ ਮਹੀਨੇ ਭਾਰਤ ਦੇ ਵਿਸ਼ਾਲ ਕੌਮੀ ਪਾਰਕ ''ਚ ਅੱਠ ਚੀਤੇ - ਪੰਜ ਨਰ ਅਤੇ ਤਿੰਨ ਮਾਦਾ ਪਹੁੰਚਣਗੇ, ਜੋ ਕਿ ਦੱਖਣੀ ਅਫ਼ਰੀਕਾ ਤੋਂ 8,405 ਕਿਲੋਮੀਟਰ ਦੀ ਯਾਤਰਾ ਕਰਕੇ ਆਪਣੀ ਮੰਜ਼ਿਲ ''ਤੇ ਪਹੁੰਚਣਗੇ।

ਭਾਰਤ ''ਚ ਇਸ ਨਸਲ ਦੇ ਅਲੋਪ ਹੋਣ ਤੋਂ ਲਗਭਗ ਅੱਧੀ ਸਦੀ ਤੋਂ ਵੱਧ ਦੇ ਸਮੇਂ ਬਾਅਦ ਦੁਨੀਆਂ ਦਾ ਸਭ ਤੋਂ ਤੇਜ਼ ਜ਼ਮੀਨੀ ਜਾਨਵਰ ਭਾਰਤ ''ਚ ਮੁੜ ਆਪਣੀ ਵਾਪਸੀ ਕਰੇਗਾ।

ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ ਦੇ ਡੀਨ ਅਤੇ ਇਸ ਕਾਰਜ ਦੇ ਇਕ ਮਾਹਰ ਰਹੇ ਯਾਦਵਿੰਦਰ ਦੇਵ ਝਾਲਾ ਨੇ ਕਿਹਾ, "ਆਖਰਕਾਰ ਸਾਡੇ ਕੋਲ ਇਸ ਬਿੱਲੀ ਦੇ ਰਹਿਣ ਅਤੇ ਹੋਰ ਜ਼ਰੂਰਤਾਂ ਲਈ ਲੋੜੀਂਦੇ ਸਰੋਤ ਮੌਜੂਦ ਹਨ।"

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ ਕਿ ਇਹ ਵਿਸ਼ਵ ਭਰ ''ਚ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਵੱਡੇ ਮਾਸਾਹਾਰੀ ਸਮੂਹ ਨੂੰ ਬਚਾਅ ਲਈ ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ ''ਚ ਤਬਦੀਲ ਕੀਤਾ ਜਾਵੇਗਾ।

ਚੀਤੇ ਦੇ ਸਰੀਰ ''ਤੇ ਕਾਲੇ ਰੰਗ ਦੇ ਦਾਗ਼ਦਾਰ ਧੱਬੇ ਅਤੇ ਹੰਝੂਆਂ ਵਰਗੇ ਬਿੰਦੂ ਹੁੰਦੇ ਹਨ। ਚੀਤਾ ਬਹੁਤ ਹੀ ਪਤਲਾ ਅਤੇ ਫੁਰਤੀਲਾ ਜਾਨਵਰ ਹੈ ਜੋ ਪ੍ਰਤੀ ਘੰਟਾ 70 ਮੀਲ ਦੀ ਰਫ਼ਤਾਰ ਨਾਲ ਆਪਣੇ ਸ਼ਿਕਾਰ ਨੂੰ ਫੜ੍ਹਨ ਲਈ ਦੌੜਦਾ ਹੈ।

ਬਿੱਲੀ ਵੀ ਇੱਕ ਅਥਲੈਟਿਕ ਜਾਨਵਰ ਹੈ। ਆਪਣਾ ਸ਼ਿਕਾਰ ਕਰਨ ਲਈ ਇਹ ਹਰ ਢੰਗ ਤਰੀਕੇ ਅਪਣਾਉਂਦੀ ਹੈ।

ਦੁਨੀਆ ਦੇ 7 ਹਜ਼ਾਰ ਚੀਤਿਆਂ ''ਚੋਂ ਬਹੁਗਿਣਤੀ ਹੁਣ ਦੱਖਣੀ ਅਫ਼ਰੀਕਾ, ਨਾਮੀਬਿਆ ਅਤੇ ਬੋਤਸਵਾਨਾ ਵਿਖੇ ਪਾਏ ਜਾਂਦੇ ਹਨ।

ਬਿੱਲੀ ਦੀ ਇਹ ਕਿਸਮ ਭਾਰਤ ''ਚ ਆਖਰੀ ਵਾਰ 1967-68 ''ਚ ਵੇਖੀ ਗਈ ਸੀ, ਪਰ ਇਸ ਤੋਂ ਪਹਿਲਾਂ 1900 ਦੇ ਦਹਾਕੇ ''ਚ ਹੀ ਇੰਨ੍ਹਾਂ ਦੀ ਗਿਣਤੀ ਬਹੁਤ ਘੱਟ ਗਈ ਸੀ।

ਡਾ. ਝਾਲਾ ਨੇ ਦੱਸਿਆ ਕਿ ਇੰਨ੍ਹਾਂ ਚੀਤਿਆਂ ਨੂੰ ਭਾਰਤ ਦੇ ਮੁੱਖ ਤਿੰਨ ਸਥਾਨਾਂ- ਨੈਸ਼ਨਲ ਪਾਰਕ ਅਤੇ ਦੋ ਜੰਗਲੀ ਜੀਵ ਸੈਂਚੁਰੀਆਂ ਵਿਖੇ ਰੱਖਿਆ ਜਾਵੇਗਾ। ਇਹ ਥਾਵਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਸੂਬਿਆਂ ''ਚ ਪੈਂਦੀਆਂ ਹਨ।

ਪਹਿਲਾਂ ਆਉਣ ਵਾਲੀਆਂ ਅੱਠ ਬਿੱਲੀਆਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ''ਚ ਰੱਖਿਆ ਜਾਵੇਗਾ, ਜਿੱਥੇ ਹਿਰਨ ਅਤੇ ਜੰਗਲੀ ਸੂਰ ਵਰਗੇ ਸ਼ਿਕਾਰ ਕਾਫ਼ੀ ਮਾਤਰਾ ''ਚ ਉਪਲਬਧ ਹਨ।

ਜੰਗਲੀ ਜੀਵ ਮਾਹਰ ਰਾਜਸਥਾਨ ਦੀਆਂ ਮੁਕੁੰਦਰਾ ਪਹਾੜੀਆਂ ''ਚ ਵੀ ਸ਼ੇਰਾਂ ਦੇ ਪੱਕੇ ਘਰ ਦੀ ਤਲਾਸ਼ ''ਚ ਲੱਗੇ ਹੋਏ ਹਨ।

ਭਾਰਤ ''ਚ ਚੀਤਾ

16ਵੀਂ ਸਦੀ ''ਚ ਭਾਰਤ ''ਚ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਸ਼ਾਸਨ ਦੌਰਾਨ ਦੁਨੀਆ ਦਾ ਪਹਿਲਾ ਚੀਤਾ ਗੁਲਾਮੀ ਦੀਆਂ ਜੰਜ਼ੀਰਾਂ ''ਚ ਫਸਿਆ ਸੀ।

ਉਸ ਦੇ ਪਿਤਾ ਅਕਬਰ ਨੇ ਦਰਜ ਕੀਤਾ ਸੀ ਕਿ ਉਨ੍ਹਾਂ ਦੇ ਸਮੇਂ 10 ਹਜ਼ਾਰ ਚੀਤੇ ਸਨ, ਜਿੰਨ੍ਹਾਂ ''ਚੋਂ 1000 ਉਨ੍ਹਾਂ ਦੇ ਦਰਬਾਰ ''ਚ ਹੀ ਸਨ।

20ਵੀਂ ਸਦੀ ''ਚ ਜਾਨਵਰਾਂ ਨੂੰ ਖੇਡ ਦੇ ਮਕਸਦ ਨਾਲ ਇੰਪੋਰਟ ਕੀਤਾ ਜਾਂਦਾ ਸੀ। ਖੋਜ ਨੇ ਦੱਸਿਆ ਹੈ ਕਿ 1799 ਤੋਂ 1968 ਦੇ ਅਰਸੇ ਦੌਰਾਨ ਜੰਗਲ ''ਚ ਘੱਟ ਤੋਂ ਘੱਟ 230 ਚੀਤੇ ਮੌਜੂਦ ਸਨ।

ਆਜ਼ਾਦੀ ਤੋਂ ਬਾਅਦ ਇਹ ਇੱਕੋ ਇਕ ਵੱਡਾ ਥਣਧਾਰੀ ਜਾਨਵਰ ਹੈ ਜੋ ਕਿ ਦੇਸ਼ ''ਚੋਂ ਅਲੋਪ ਹੋ ਗਿਆ ਸੀ।

ਚੀਤਾ
Getty Images

ਸ਼ਿਕਾਰ, ਘੱਟ ਰਹੀ ਰਿਹਾਇਸ਼ ਅਤੇ ਖਾਣ ਲਈ ਸ਼ਿਕਾਰ ਕੀਤੇ ਜਾਣ ਵਾਲੇ ਜਾਨਵਰਾਂ ਜਿਵੇਂ ਕਿ ਕਾਲਾ ਹਿਰਨ, ਖਰਗੋਸ਼ ਆਦਿ ਦੀ ਘਾਟ ਦੇ ਕਾਰਨ ਹੀ ਇਹ ਬਿੱਲੀ ਭਾਰਤ ''ਚੋਂ ਅਲੋਪ ਹੋਈ ਹੈ।

ਬ੍ਰਿਟਿਸ਼ ਸ਼ਾਸਨ ਦੌਰਾਨ ਚੀਤਿਆਂ ਦਾ ਵਧੇਰੇ ਸ਼ਿਕਾਰ ਕਰਕੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ, ਕਿਉਂਕਿ ਇਹ ਬਿੱਲੀਆਂ ਪਿੰਡਾਂ ''ਚ ਦਾਖਲ ਹੋ ਕੇ ਜਾਨਵਰਾਂ, ਪਸ਼ੂਆਂ ਨੂੰ ਮਾਰ ਰਹੀਆਂ ਸਨ।

ਭਾਰਤ 1950 ਦੇ ਸਮੇਂ ਤੋਂ ਹੀ ਇਸ ਨੂੰ ਮੁੜ ਦੇਸ਼ ''ਚ ਲਿਆਉਣ ਲਈ ਯਤਨ ਕਰ ਰਿਹਾ ਹੈ। 1970 ਦੇ ਦਹਾਕੇ ''ਚ ਇਰਾਨ ਤੋਂ ਚੀਤੇ ਲਿਆਉਣ ਦਾ ਯਤਨ ਕੀਤਾ ਗਿਆ ਸੀ। ਉਸ ਸਮੇਂ ਇਹ ਗਿਣਤੀ 300 ਸੀ, ਪਰ ਉਸ ਸਮੇਂ ਈਰਾਨ ਦੇ ਸ਼ਾਹ ਦੇ ਅਹੁਦੇ ਤੋਂ ਹਟਣ ਕਰਕੇ ਇਹ ਗੱਲਬਾਤ ਬੰਦ ਹੋ ਗਈ ਅਤੇ ਸਾਰੀਆਂ ਕੋਸ਼ਿਸ਼ਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਜਾਨਵਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ''ਤੇ ਸਥਾਪਤ ਕਰਨ ਦੀ ਪ੍ਰਕਿਰਿਆ ਹਮੇਸ਼ਾਂ ਹੀ ਜ਼ੋਖਮ ਭਰਪੂਰ ਹੁੰਦੀ ਹੈ। ਪਰ ਇਹ ਮੁਸ਼ਕਲ ਕਾਰਜ ਨਹੀਂ ਹੈ। ਸਾਲ 2017 ''ਚ ਮਾਲਵੀ ਵਿਖੇ ਚਾਰ ਚੀਤਿਆਂ ਨੂੰ ਲਿਆਂਦਾ ਗਿਆ ਸੀ। 1980 ਦੇ ਦਹਾਕੇ ਦੌਰਾਨ ਇਸ ਬਿੱਲੀ ਦੀ ਨਸਲ ਇੱਥੋਂ ਅਲੋਪ ਹੋ ਗਈ ਸੀ। ਹੁਣ ਇੰਨ੍ਹਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਚੰਗੀ ਖ਼ਬਰ ਇਹ ਹੈ ਕਿ ਚੀਤਾ ਵਧੇਰੇ ਅਨੁਕੂਲ ਜਾਨਵਰ ਹੁੰਦਾ ਹੈ। ਜੋ ਕਿ ਆਪਣੇ ਆਪ ਨੂੰ ਹਰ ਥਾਂ ਦੇ ਅਨੁਕੂਲ ਢਾਲ ਲੈਂਦਾ ਹੈ।

ਚੀਤਿਆਂ ਦੀ ਕੁੱਲ ਆਬਾਦੀ ਦਾ 60% ਹਿੱਸਾ ਦੱਖਣੀ ਅਫ਼ਰੀਕਾ ''ਚ ਮੌਜੂਦ ਹੈ। ਇੱਥੋਂ ਦੇ ਰੇਗਿਸਤਾਨਾਂ, ਸੰਘਣੇ ਜੰਗਲਾਂ, ਮੈਦਾਨੀ ਜੰਗਲਾਂ ਅਤੇ ਪਹਾੜੀਆਂ ''ਚ ਇੰਨ੍ਹਾਂ ਚੀਤਿਆਂ ਦੇ ਘਰ ਹਨ।

ਇਹ ਉੱਤਰੀ ਕੇਪ ''ਚ ਪਾਏ ਜਾਂਦੇ ਹਨ, ਜਿੱਥੋਂ ਦਾ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਡਿੱਗਦਾ ਹੈ ਅਤੇ ਮਾਲਾਵੀ ਜਿੱਥੇ ਪਾਰਾ 45 ਡਿਗਰੀ ਸੈਲਸੀਅਸ ਤੱਕ ਪਹੁੰਚਦਾ ਹੈ।

ਦੱਖਣੀ ਅਫ਼ਰੀਕਾ ''ਚ ਚੀਤੇ ਦੇ ਬਚਾਅ ਲਈ ਕੰਮ ਕਰਨ ਵਾਲੇ ਵਿਨਸੈਂਟ ਵੈਨ ਡੇਰ ਮੇਰਵੇ ਨੇ ਮੈਨੂੰ ਦੱਸਿਆ ਕਿ "ਜਿੰਨ੍ਹਾਂ ਚਿਰ ਇੱਥੇ ਲੋੜੀਂਦਾ ਸ਼ਿਕਾਰ ਮੌਜੂਦ ਹੈ, ਹੈਬੀਟੇਟ ਇੱਕ ਸੀਮਤ ਕਾਰਕ ਨਹੀਂ ਹੈ। ਉਹ ਉੱਚ ਘਣਤਾ ਵਾਲੇ ਸ਼ਿਕਾਰੀ ਵਾਤਾਵਰਣ ''ਚ ਆਪਣੀ ਹੋਂਦ ਕਾਇਮ ਰੱਖਦੇ ਹਨ ਅਤੇ ਜਣਨ ਕਰਦੇ ਹਨ। ਇਹ ਸ਼ੇਰ, ਲੈਪਰਡ, ਜੰਗਲੀ ਕੁੱਤਿਆਂ ਅਤੇ ਹਾਇਨਾ ਦੀ ਮੌਜੂਦਗੀ ''ਚ ਆਪਣੀ ਹੋਂਦ ਬਰਕਰਾਰ ਰੱਖਣ ਦੇ ਯੋਗ ਹਨ।"

ਪਰ ਇੱਥੇ ਹੋਰ ਕਈ ਚਿੰਤਾਵਾਂ ਹਨ। ਚੀਤੇ ਅਕਸਰ ਹੀ ਆਪਣੇ ਸ਼ਿਕਾਰ ਲਈ ਖੇਤਾਂ ''ਚ ਦਾਖਲ ਹੁੰਦੇ ਹਨ ਅਤੇ ਮਨੁੱਖ ਅਤੇ ਜਾਨਵਰ ਵਿਚਲੇ ਟਕਰਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇੱਕ ਹੋਰ ਖਾਸ ਗੱਲ ਇਹ ਹੈ ਕਿ ਇੰਨ੍ਹਾਂ ਬਿੱਲੀਆਂ ਨੂੰ ਮੁਕਾਬਲਾ ਕਰਨ ਵਾਲੇ ਸ਼ਿਕਾਰੀਆਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ।

ਡਾ ਝਾਲਾ ਦਾ ਕਹਿਣਾ ਹੈ ਕਿ "ਇਹ ਨਾਜ਼ੁਕ ਜਾਨਵਰ ਹਨ। ਇੰਨ੍ਹਾਂ ਦੀ ਤੇਜ਼ ਗਤੀ ਹੀ ਇੰਨ੍ਹਾਂ ਦੀ ਵਿਸ਼ੇਸ਼ਤਾ ਹੈ ਅਤੇ ਕਿਸੇ ਵੀ ਟਕਰਾਅ ਤੋਂ ਬਚਦੇ ਹਨ।"

ਦੱਖਣੀ ਅਫ਼ਰੀਕਾ ''ਚ ਸ਼ੇਰ ਅਤੇ ਲੱਕੜਬੱਗੇ ਜੰਗਲੀ ਚੀਤਿਆਂ ਦੀਆਂ ਲਗਭਗ ਅੱਧੀਆਂ ਮੌਤਾਂ ਲਈ ਜ਼ਿੰਮੇਵਾਰ ਹਨ। ਇੱਥੋਂ ਤੱਕ ਕਿ ਜੰਗਲੀ ਕੁੱਤਿਆਂ ਦਾ ਝੁੰਡ ਵੀ ਉਨ੍ਹਾਂ ''ਤੇ ਹਮਲਾ ਕਰਨ ਲਈ ਜਾਣਿਆ ਜਾਂਦਾ ਹੈ।

ਜੰਗਲੀ ਜੀਵ ਦੇ ਇਤਿਹਾਸਕਾਰ ਮਹੇਸ਼ ਰੰਗਰਾਜਨ ਦਾ ਕਹਿਣਾ ਹੈ, "ਚੀਤਾ ਕਿਸੇ ਵੀ ਵੱਡੀ ਬਿੱਲੀ ਤੋਂ ਅੱਗੇ ਨਿਕਲ ਸਕਦਾ ਹੈ, ਪਰ ਅਕਸਰ ਹੀ ਉਸ ਲਈ ਆਪਣੇ ਸ਼ਿਕਾਰ ਦੀ ਰੱਖਿਆ ਕਰਨੀ ਮੁਸ਼ਕਲ ਹੋ ਜਾਂਦੀ ਹੈ, ਜਿਸ ਨੂੰ ਕਿ ਉਸ ਤੋਂ ਖੋਹ ਲਿਆ ਜਾਂਦਾ ਹੈ। ਉਨ੍ਹਾਂ ਦੇ ਬੱਚਿਆਂ ਨੂੰ ਵੱਡੀਆਂ ਬਿੱਲੀਆਂ, ਜਿਵੇਂ ਕਿ ਸ਼ੇਰ ਵੱਲੋਂ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ।"

ਮਾਹਰਾਂ ਦਾ ਕਹਿਣਾ ਹੈ ਕਿ ਇਸੇ ਕਰਕੇ ਚੀਤੇ ਕੰਢੀਆਲੇ ਰਿਜ਼ਰਵ ਦੇ ਅੰਦਰ ਹੀ ਵੱਧਦੇ ਫੁਲਦੇ ਹਨ।

ਵੈਨ ਡੇਨ ਮੇਰਵੇ ਦਾ ਕਹਿਣਾ ਹੈ, "ਚੀਤਿਆਂ ਦੀ ਆਬਾਦੀ ਦੇ ਘਟਣ ਦਾ ਮੁੱਖ ਕਾਰਨ ਉਨ੍ਹਾਂ ਦੇ ਰਹਿਣ ਯੋਗ ਜਗ੍ਹਾ ਦੀ ਘਾਟ ਅਤੇ ਉਨ੍ਹਾਂ ਦਾ ਸ਼ਿਕਾਰ ਹੈ।"

"ਭਾਰਤ ''ਚ ਸੁਰੱਖਿਅਤ ਖੇਤਰ ਬਹੁਤ ਹੱਦ ਤੱਕ ਬਿਨ੍ਹਾਂ ਫੈਂਸਿੰਗ ਦੇ ਹਨ, ਜਿਸ ਕਰਕੇ ਇਹ ਮਨੁੱਖ ਅਤੇ ਜੰਗਲੀ ਜੀਵਾਂ ਵਿਚਾਲੇ ਟਕਰਾਅ ਦੀ ਸੰਭਾਵਨਾ ਨੂੰ ਵਧਾਉਂਦੇ ਹਨ।"

ਵੈਨ ਡੇਰ ਮੇਰਵੇ ਨੇ ਅਪ੍ਰੈਲ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ ਤਾਂ ਜੋ ਉਹ ਇੰਨ੍ਹਾਂ ਬਿੱਲੀਆਂ ਦੇ ਪੁਨਰਸਥਾਪਨ ਲਈ ਢੁਕਵੀਂ ਜਗ੍ਹਾ ਦਾ ਮੁਲਾਂਕਣ ਕਰ ਸਕਣ। ਉਨ੍ਹਾਂ ਨੇ ਪਾਇਆ ਕਿ ਕੂਨੋ ਨੈਸ਼ਨਲ ਪਾਰਕ ਇੰਨ੍ਹਾਂ ਦੇ ਵਧੇਰੇ ਅਨੁਕੂਲ ਰਹੇਗਾ।

ਇਸ ਪਾਰਕ ਦਾ ਖੇਤਰਫਲ 730 ਵਰਗ ਕਿਲੋਮੀਟਰ ਹੈ ਅਤੇ ਇਸ ''ਚ ਜੰਗਲੀ ਘਾਹ ਅਤੇ ਰੁੱਖ ਮੌਜੂਦ ਹਨ। ਇਹ ਵਾਤਾਵਰਣ ਉਨ੍ਹਾਂ ਦੇ ਦੱਖਣੀ ਅਫ਼ਰੀਕਾ ਦੇ ਮਾਹੌਲ ਦੇ ਅਨੁਸਾਰ ਹੀ ਹੈ। ਇਸ ਪਾਰਕ ''ਚ ਸ਼ੇਰ ਤਾਂ ਨਹੀਂ ਹਨ ਪਰ ਫਿਰ ਵੀ ਲੈਪਰਡ ਚਿੰਤਾ ਦਾ ਵਿਸ਼ਾ ਜ਼ਰੂਰ ਹਨ।

ਵੈਨ ਡੇਰ ਮੇਰਵੇ ਦਾ ਮੰਨਣਾ ਹੈ ਕਿ ਭਾਰਤ ''ਚ ਬਿੱਲੀਆਂ ਲਈ ਸੁਰੱਖਿਅਤ ਜਗ੍ਹਾ ਮੁਕੁੰਦਰਾ ਪਹਾੜੀਆਂ ਦਾ ਫੈਂਸ ਟਾਈਗਰ ਰਿਜ਼ਰਵ ਹੋ ਸਕਦਾ ਹੈ, ਜਿੱਥੇ ਉਨ੍ਹਾਂ ਜਾਨਵਰਾਂ ਦੀ ਗਿਣਤੀ ਘੱਟ ਹੈ ਜੋ ਕਿ ਚੀਤੇ ''ਤੇ ਹਮਲਾ ਕਰ ਸਕਦੇ ਹਨ।

ਉਹ ਕਹਿੰਦੇ ਹਨ, "ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਹ ਗਰੰਟੀਸ਼ੁਦਾ ਸਫਲ ਰਿਜ਼ਰਵ ਹੋ ਸਕਦਾ ਹੈ। ਇਸ ਦੀ ਵਰਤੋਂ ਚੀਤੇ ਦੇ ਪ੍ਰਜਣਨ ਲਈ ਕੀਤੀ ਜਾ ਸਕਦੀ ਹੈ ਅਤੇ ਵਾਧੂ ਜਾਨਵਰਾਂ ਨੂੰ ਦੂਜੇ ਸੁਰੱਖਿਅਤ ਖੇਤਰਾਂ ਨੂੰ ਸਥਾਪਿਤ ਕਰਨ ਲਈ ਵਰਤਿਆ ਜਾ ਸਕਦਾ ਹੈ।"

ਪਰ ਮੁੱਖ ਭਾਰਤੀ ਰਾਖਵਾਂਕਰਨਵਾਦੀ ਇਸ ਵਿਚਾਰ ਪ੍ਰਤੀ ਸ਼ੰਕਾ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੀਤਿਆਂ ਨੂੰ ਆਪਣੇ ਰਹਿਣ ਲਈ ਵੱਡੇ ਖੇਤਰ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਅੰਦਾਜ਼ਨ 5,000 ਅਤੇ 10,000 ਵਰਗ ਕਿਲੋਮੀਟਰ ਹੈ।

ਭਾਰਤ ਦੇ ਚੋਟੀ ਦੇ ਬਚਾਅ ਮਾਹਰਾਂ ''ਚੋਂ ਇੱਕ ਡਾ. ਕੇ ਉਲਾਸ ਕਰੰਥ ਦੇ ਅਨੁਸਾਰ ਇਹ ਬਸੇਰੇ ਬਿੱਲੀ ਦੇ ਲਈ ਕਾਫ਼ੀ ਜੰਗਲੀ ਸ਼ਿਕਾਰ ਦੇ ਨਾਲ " ਲੋਕਾਂ ਤੋਂ ਮੁਕਤ, ਕੁੱਤਿਆਂ ਤੋਂ ਮੁਕਤ ਅਤੇ ਲੈਪਰਡ ਅਤੇ ਸ਼ੇਰਾਂ" ਆਦਿ ਤੋਂ ਵੀ ਮੁਕਤ ਹੋਣੇ ਚਾਹੀਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜ਼ਮੀਨ ''ਤੇ ਵੱਧ ਰਹੇ ਦਬਾਅ ਦੇ ਮੱਦੇਨਜ਼ਰ ਭਾਰਤ ਦੇ ਜ਼ਿਆਦਾਤਰ ਪੁਰਾਣੇ ਚੀਤਿਆਂ ਦੇ ਬਸੇਰੇ ਘੱਟ ਰਹੇ ਹਨ।

"ਇੰਨ੍ਹਾਂ ਬਿੱਲੀਆਂ ਨੂੰ ਮੁੜ ਇੱਥੇ ਲਿਆਉਣ ਦਾ ਮਕਸਦ ਇੰਨ੍ਹਾਂ ਦੀ ਵਿਹਾਰਕ ਆਬਾਦੀ ਨੂੰ ਵਧਾਉਣਾ ਹੈ ਜੋ ਕਿ ਜੰਗਲੀ ਮਾਹੌਲ ''ਚ ਪ੍ਰਜਣਨ ਕਰਦੇ ਹਨ। ਕੁਝ ਜਾਨਵਰਾਂ ਨੂੰ ਪਾਰਕ ''ਚ ਡੰਪ ਕਰਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਇਹ ਇੱਕ ਬਰਬਾਦ ਕਰਨ ਵਾਲੀ ਯੋਜਨਾ ਹੈ।"

ਪਰ ਡਾ. ਝਾਲਾ ਭਾਰਤ ਦੇ ਜੰਗਲਾਂ ''ਚ ਇੰਨ੍ਹਾਂ ਮਹੱਤਵਪੂਰਣ ਪ੍ਰਜਾਤੀਆਂ ਦੀ ਵਾਪਸੀ ''ਤੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਨਵਰ ਦੀ ਪੁਨਰ ਸਥਾਪਤੀ ਲਈ ਘੱਟੋ ਘੱਟ 20 ਜਾਨਵਰਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਅਸੀਂ ਅਗਲੇ ਪੰਜ ਸਾਲਾਂ ''ਚ 40 ਹੋਰ ਚੀਤੇ ਇੰਪੋਰਟ ਕਰਨ ਬਾਰੇ ਸੋਚ ਰਹੇ ਹਾਂ।

ਇਹ ਵੀ ਪੜ੍ਹੋ:

https://www.youtube.com/watch?v=d9BPRRBCIlE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f60b306c-3032-4bbf-9262-f23c66e9ab4a'',''assetType'': ''STY'',''pageCounter'': ''punjabi.india.story.57385176.page'',''title'': ''ਦੁਨੀਆਂ ਦੀ ਸਭ ਤੋਂ ਤੇਜ਼ ਬਿੱਲੀ ਦੀ ਹੋ ਰਹੀ ਭਾਰਤ ਵਾਪਸੀ, ਕਿਵੇਂ ਹੋਇਆ ਸੀ ਲੁਪਤ'',''author'': ''ਸੌਤਿਕ ਬਿਸਵਾਸ'',''published'': ''2021-06-08T05:23:29Z'',''updated'': ''2021-06-08T05:23:29Z''});s_bbcws(''track'',''pageView'');

Related News