ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਇਸ ਮਾਮਲੇ ''''ਚ ਹੋਈ 7 ਸਾਲ ਦੀ ਸਜ਼ਾ- ਪ੍ਰੈੱਸ ਰਿਵੀਊ
Tuesday, Jun 08, 2021 - 09:21 AM (IST)

ਮਹਾਤਮਾ ਗਾਂਧੀ ਦੀ 56 ਸਾਲਾਂ ਪੜਪੋਤੀ ਨੂੰ ਦੱਖਣੀ ਅਫਰੀਕਾ ਦੀ ਡਰਬਨ ਜੇਲ੍ਹ ਨੇ 7 ਸਾਲ ਦੀ ਸਜ਼ਾ ਸੁਣਾਈ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਆਸ਼ੀਸ਼ ਲਤਾ ਰਾਮਗੋਬਿਨ ''ਤੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਲੱਗੇ ਹਨ।
ਉਨ੍ਹਾਂ ''ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਕਾਰੋਬਾਰੀ ਐੱਸਆਰ ਮਹਾਰਾਜ ਤੋਂ ਕਥਿਤ ਤੌਰ ’ਤੇ 62 ਲੱਖ ਦੱਖਣੀ ਅਫਰੀਕੀ ਰੈਂਡ (ਕਰੰਸੀ) ਲਏ, ਉਹ ਵੀ ਉਸ ਕੰਸਾਈਨਮੈਂਟ ਲਈ ਜੋ ਮੌਜੂਦ ਹੀ ਨਹੀਂ ਸੀ।
ਇਹ ਵੀ ਪੜ੍ਹੋ-
- ਜੈਜ਼ੀ ਬੀ ਨੇ ਟਵਿੱਟਰ ਵੱਲੋਂ ਉਨ੍ਹਾਂ ਦਾ ਅਕਾਊਂਟ ਬੰਦ ਕੀਤੇ ਜਾਣ ਮਗਰੋਂ ਕੀ ਕਿਹਾ
- ਕੋਰੋਨਾਵਾਇਸ ਦੇ ਘਟਦੇ ਮਾਮਲਿਆਂ ਕਾਰਨ ਪੰਜਾਬ ਨੇ ਇਹ ਰਿਆਇਤਾਂ ਐਲਾਨੀਆਂ
- ਭਾਰਤ ਦੀਆਂ ਗਰਭਵਤੀ ਤੇ ਮਾਂ ਬਣਨ ਬਾਰੇ ਪਲਾਨ ਕਰਨ ਵਾਲੀਆਂ ਔਰਤਾਂ ਫ਼ਿਕਰਮੰਦ ਕਿਉਂ
ਲਤਾ ਰਾਮਗੋਬਿਨ ਨੂੰ ਡਰਬਨ ਸਪੈਸ਼ਲਾਈਜਡ ਕਮਰਸ਼ੀਅਲ ਕੋਰਟ ਵੱਲੋਂ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ ਹੈ।
ਕੋਰੋਨਾਵਾਇਰਸ: ਇਲਾਜ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ
ਭਾਰਤ ਨੇ ਕੋਵਿਡ ਦੇ ਉਪਚਾਰ ਲਈ ਇੱਕ ਨਵਾਂ ਪ੍ਰੋਟੋਕੋਲ ਜਾਰੀ ਕੀਤਾ ਹੈ।
ਲਾਗ ਦੇ ਹਲਕੇ ਰੋਗੀਆਂ ਲਈ ਆਮ ਤੌਰ ''ਤੇ ਇਸਤੇਮਾਲ ਕੀਤੇ ਜਾਣ ਵਾਲੀ ਦਵਾਈਆਂ ਜਿਨ੍ਹਾਂ ਵਿੱਟ ਐਂਟੀਬਾਓਟਿਕਸ, ਹਾਈਡ੍ਰੋਕਲੋਰੋਕਵੀਨ, ਇਨਵਰਮੈਸਟਿਨ ਅਤੇ ਐਂਟੀਵਾਇਰਲ ਡਰੱਗ ਫੈਵੀਪਿਰਵਿਰ ਇਸਤੇਮਾਲ ਨਾ ਕਰਨ ਲਈ ਕਿਹਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੇ ਮੁਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸ ਵਲੋਂ ਸਬੂਤ ਆਧਾਰਿਤ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਸ਼ਲਾਘਾ ਕੀਤੀ ਹੈ।
ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਮਾਮੂਲੀ ਤੌਰ ''ਤੇ ਬਿਮਾਰ ਕੋਵਿਡ ਮਰੀਜ਼ ਖੰਘ ਦੀ ਦਵਾਈ, ਪੈਰਾਸੇਟਾਮੋਲ ਅਤੇ ਬੁਡੇਸੋਨਾਈਡ ਨਾਲ ਹੀ ਠੀਕ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਕੋਈ ਐਂਟੀਬੌਡੀ ਜਾਂ ਤੇਜ਼ ਦਵਾਈਆਂ ਲੈਣ ਦੀ ਲੋੜ ਨਹੀਂ।
ਪੁਲਿਸ ਟ੍ਰੇਨਿੰਗ ਦੌਰਾਨ ''ਕਿਓਰ ਥੈਰੇਪੀ'' ''ਤੇ ਪਾਬੰਦੀ
ਜਿਣਸੀ ਖ਼ੁਦਮੁਖਤਿਆਰੀ ਨਿੱਜਤਾ ਦੇ ਅਧਿਕਾਰ ਦਾ ਇੱਕ ਲਾਜ਼ਮੀ ਪਹਿਲੂ ਦੱਸਦਿਆਂ ਮਦਰਾਸ ਹਾਈ ਕੋਰਟ ਨੇ ਐੱਲਜੀਬੀਟੀਕਿਊ ਪਲੱਸ ਵਿਅਕਤੀਆਂ ਨੂੰ ਮੁੱਖ ਧਾਰਾ ਵਿੱਚ ਲੈ ਕੇ ਆਉਣ ਦੇ ਉਦੇਸ਼ ਨਾਲ ਨਵੇਂ ਦਿਸ਼-ਨਿਰਦੇਸ਼ ਜਾਰੀ ਕੀਤੇ ਹਨ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ "ਮੈਡੀਕਲ ਆਧਾਰ ''ਤੇ ਠੀਕ" ਕਰਨ ਦੇ ਯਤਨਾਂ ਨੂੰ ਰੋਕਣ ਲਈ ਸਕੂਲ ਅਤੇ ਯੂਨੀਵਰਸਿਟੀ ਪੱਧਰ ਦੇ ਸਿਲੇਬਸ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਇਲਾਵਾ ਜੂਡੀਸ਼ੀਅਲ ਅਧਿਕਾਰੀਆਂ, ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਲਈ ਜਾਗਰੂਕਤਾ ਪ੍ਰੋਗਰਾਮਾਂ ਦੀ ਸਿਫ਼ਰਿਸ਼ ਵੀ ਕੀਤੀ ਗਈ ਹੈ।
ਇਹ ਆਦੇਸ਼ ਜਸਟਿਸ ਐੱਨ ਆਨੰਦ ਵੈਂਕਟੇਸ਼ ਨੇ ਲੇਜ਼ਬੀਅਨ ਜੋੜੇ ਵੱਲੋਂ ਪਾਈ ਗਈ ਪਟੀਸ਼ਨ ''ਤੇ ਸੁਣਾਇਆ।
ਇਹ ਵੀ ਪੜ੍ਹੋ:
- ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
- ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
- ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''
https://www.youtube.com/watch?v=Dai7z3pe97c
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f11eada9-a440-42ce-93c0-be046269b416'',''assetType'': ''STY'',''pageCounter'': ''punjabi.india.story.57395196.page'',''title'': ''ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਇਸ ਮਾਮਲੇ \''ਚ ਹੋਈ 7 ਸਾਲ ਦੀ ਸਜ਼ਾ- ਪ੍ਰੈੱਸ ਰਿਵੀਊ'',''published'': ''2021-06-08T03:44:36Z'',''updated'': ''2021-06-08T03:44:36Z''});s_bbcws(''track'',''pageView'');