ਉੱਤਰੀ ਕੋਰੀਆ: ਕਿਮ ਜੋਂਗ ਉਨ ਨੇ ਵਿਦੇਸ਼ੀ ਫ਼ਿਲਮਾਂ ਤੇ ਫਟੀ ਜੀਂਸ ਖ਼ਿਲਾਫ਼ ਬਣਾਇਆ ਇਹ ਸਖ਼ਤ ਕਾਨੂੰਨ

Monday, Jun 07, 2021 - 04:36 PM (IST)

ਉੱਤਰੀ ਕੋਰੀਆ: ਕਿਮ ਜੋਂਗ ਉਨ ਨੇ ਵਿਦੇਸ਼ੀ ਫ਼ਿਲਮਾਂ ਤੇ ਫਟੀ ਜੀਂਸ ਖ਼ਿਲਾਫ਼ ਬਣਾਇਆ ਇਹ ਸਖ਼ਤ ਕਾਨੂੰਨ
ਦੱਖਣੀ ਕੋਰੀਆ
BBC
ਗ਼ੈਰਕਾਨੂੰਨੀ ਤਰੀਕੇ ਨਾਲ ਕਈ ਉੱਤਰੀ ਕੋਰੀਆਈ ਲੋਕ ਦੱਖਣੀ ਕੋਰੀਆਈ ਪ੍ਰੋਗਰਾਮ ਦੇਖਦੇ ਹਨ

ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਇੱਕ ਨਵਾਂ ਕਾਨੂੰਨ ਬਣਾਇਆ ਹੈ ਜਿਸ ਦੇ ਤਹਿਤ ਵਿਦੇਸ਼ੀ ਫਿਲਮਾਂ, ਕੱਪੜੇ ਅਤੇ ਵਿਦੇਸ਼ੀ ਸ਼ਬਦਾਂ ਦੀ ਵਰਤੋਂ ਲਈ ਵੀ ਸਖ਼ਤ ਸਜ਼ਾ ਮਿਲੇਗੀ ਪਰ ਅਜਿਹਾ ਕਿਉਂ ਹੈ?

ਯੂਨ ਮਾਈ-ਸੂ ਅਨੁਸਾਰ ਉਸ ਦੀ ਉਮਰ ਗਿਆਰਾਂ ਸਾਲ ਸੀ ਜਦੋਂ ਉਸ ਨੇ ਪਹਿਲੀ ਵਾਰ ਇੱਕ ਆਦਮੀ ਨੂੰ ਮੌਤ ਦੀ ਸਜ਼ਾ ਮਿਲਦੇ ਹੋਏ ਵੇਖਿਆ। ਉਸ ਦਾ ਕਸੂਰ ਸੀ ਕਿ ਉਹ ਦੱਖਣੀ ਕੋਰੀਆ ਦੇ ਇੱਕ ਟੀਵੀ ਡਰਾਮੇ ਦੀ ਕਾਪੀ ਸਹਿਤ ਫੜਿਆ ਗਿਆ ਸੀ।

ਇਹ ਵੀ ਪੜ੍ਹੋ-

ਉਸ ਦੇ ਘਰ ਦੇ ਕੋਲ ਰਹਿਣ ਵਾਲੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਗਿਆ ਕਿ ਉਸ ਦੀ ਮੌਤ ਦੀ ਸਜ਼ਾ ਨੂੰ ਵੇਖਿਆ ਜਾਵੇ।

ਸਿਓਲ ਸਥਿਤ ਆਪਣੇ ਘਰ ਤੋਂ ਸੂ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਸ ਨੂੰ ਵੀ ਰਾਜਧ੍ਰੋਹ ਮੰਨਿਆ ਜਾਵੇਗਾ।"

"ਮੈਨੂੰ ਯਾਦ ਹੈ ਕਿ ਉਸ ਆਦਮੀ ਦੇ ਅੱਖਾਂ ਉਪਰ ਪੱਟੀ ਬੰਨ੍ਹੀ ਹੋਈ ਸੀ ਅਤੇ ਉਸ ਦੇ ਹੰਝੂ ਵਹਿ ਰਹੇ ਸਨ। ਮੈਨੂੰ ਇਸ ਨੇ ਕਾਫੀ ਪਰੇਸ਼ਾਨ ਕਰ ਦਿੱਤਾ ਸੀ।ਅੱਖਾਂ ਉਤੇ ਬੰਨ੍ਹੀ ਉਸ ਦੀ ਪੱਟੀ ਹੰਝੂਆਂ ਨਾਲ ਭਿੱਜ ਚੁੱਕੀ ਸੀ। ਫਿਰ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।"

ਹਥਿਆਰਾਂ ਤੋਂ ਬਗੈਰ ਜੰਗ

ਉੱਤਰੀ ਕੋਰੀਆ ਵਿੱਚ ਜ਼ਿੰਦਗੀ ਇਸ ਤਰ੍ਹਾਂ ਹੈ ਜਿਵੇਂ ਬਿਨਾਂ ਇੰਟਰਨੈੱਟ, ਬਿਨਾਂ ਸੋਸ਼ਲ ਮੀਡੀਆ ਉੱਤੇ ਕੋਈ ਤਾਲਾਬੰਦੀ ਹੋਵੇ। ਸਿਰਫ਼ ਕੁਝ ਟੀਵੀ ਚੈਨਲ ਜਿਨ੍ਹਾਂ ਉੱਪਰ ਉਹੀ ਦਿਖਾਇਆ ਅਤੇ ਸੁਣਾਇਆ ਜਾਂਦਾ ਹੈ ਜੋ ਸਰਕਾਰ ਚਾਹੁੰਦੀ ਹੈ।

ਇਸ ਸਭ ਦੌਰਾਨ ਹੁਣ ਉੱਤਰੀ ਕੋਰੀਆ ਵੱਲੋਂ ਅਜਿਹਾ ਕਾਨੂੰਨ ਬਣਾਇਆ ਗਿਆ ਹੈ ਜਿਸ ਦਾ ਮੰਤਵ ਹੋਰ ਸਖ਼ਤੀ ਹੈ।

ਕਿਮ ਜੌਂਗ ਉਨ
EPA
ਕਿਮ ਨੇ ਵਿਦੇਸ਼ੀ ਭਾਸ਼ਾ, ਹੇਅਰ ਸਟਾਈਲ ਅਤੇ ਕੱਪੜਿਆਂ ਨੂੰ "ਖਤਰਨਾਕ ਜ਼ਹਿਰ" ਦੱਸਿਆ

ਕੋਈ ਵੀ ਵਿਅਕਤੀ ਜੇਕਰ ਦੱਖਣੀ ਕੋਰੀਆ, ਜਪਾਨ ਜਾਂ ਅਮਰੀਕਾ ਦੀ ਮੀਡੀਆ ਸਮੱਗਰੀ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲੇਗੀ।

ਕੋਈ ਵੀ ਵਿਅਕਤੀ ਅਜਿਹਾ ਦੇਖਦਾ ਸੁਣਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 15 ਸਾਲ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ।

ਨਾ ਸਿਰਫ਼ ਲੋਕ ਜੋ ਦੇਖਦੇ ਜਾਂ ਸੁਣਦੇ ਹਨ ਸਗੋਂ ਉਨ੍ਹਾਂ ਦੇ ਬੋਲਚਾਲ, ਰਹਿਣ ਸਹਿਣ ਉੱਪਰ ਵੀ ਪਾਬੰਦੀਆਂ ਹਨ। ਹਾਲ ਹੀ ਵਿੱਚ ਕਿਮ ਨੇ ਸਰਕਾਰੀ ਮੀਡੀਆ ਰਾਹੀਂ ਦੇਸ਼ ਦੇ ਨੌਜਵਾਨ ਲੋਕਾਂ ਨੂੰ ਚਿੱਠੀ ਲਿਖੀ ਹੈ।

ਕਿਮ ਵਿਦੇਸ਼ੀ ਭਾਸ਼ਣਾਂ, ਕੱਪੜਿਆਂ ਅਤੇ ਵਾਲਾਂ ਦੇ ਸਟਾਈਲ ਉੱਪਰ ਵੀ ਪਾਬੰਦੀ ਲਗਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਮੁਤਾਬਕ ਇਹ ''ਖ਼ਤਰਨਾਕ ਜ਼ਹਿਰ'' ਹਨ।

ਦਿ ਡੇਅਲੀ ਐਨ ਕੇ, ਜੋ ਕਿ ਸਿਓਲ ਵਿੱਚ ਸਥਿਤ ਇੱਕ ਆਨਲਾਈਨ ਪਬਲੀਕੇਸ਼ਨ ਹੈ ਅਤੇ ਜਿਸ ਦੇ ਉੱਤਰੀ ਕੋਰੀਆ ਵਿੱਚ ਸੂਤਰ ਹਨ, ਅਨੁਸਾਰ ਤਿੰਨ ਬੱਚਿਆਂ ਨੂੰ ਕੈਂਪ ਵਿੱਚ ਭੇਜਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਕੋਰੀਅਨ ਪੌਪ ਗਾਇਕਾਂ ਵਰਗੇ ਵਾਲ ਕਟਵਾਏ ਸਨ ਅਤੇ ਆਪਣੀਆਂ ਪੈਂਟਾਂ ਗਿੱਟਿਆਂ ਤੋਂ ਉੱਚੀਆਂ ਬਣਾਈਆਂ ਸਨ।

ਬੀਬੀਸੀ ਇਸ ਦੀ ਪੁਸ਼ਟੀ ਨਹੀਂ ਕਰਦਾ।

ਇਹ ਸਭ ਇਸ ਕਰਕੇ ਹੈ ਕਿਉਂਕਿ ਕਿਮ ਇੱਕ ਅਜਿਹੀ ਜੰਗ ਲੜ ਰਿਹਾ ਹੈ ਜਿਸ ਵਿੱਚ ਕੋਈ ਨਿਊਕਲੀਅਰ ਹਥਿਆਰ, ਮਿਜ਼ਾਈਲਾਂ ਨਹੀਂ ਹਨ।

ਮਾਹਰਾਂ ਅਨੁਸਾਰ ਉਹ ਉੱਤਰੀ ਕੋਰੀਆ ਵਿੱਚ ਬਾਹਰ ਤੋਂ ਆਉਣ ਵਾਲੀ ਸੂਚਨਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਦੇਸ਼ ਵਿੱਚ ਜ਼ਿੰਦਗੀ ਦਿਨ ਪ੍ਰਤੀਦਿਨ ਮੁਸ਼ਕਿਲ ਹੁੰਦੀ ਜਾ ਰਹੀ ਹੈ।

ਉੱਤਰੀ ਕੋਰੀਆ
BBC
ਕਈ ਵਾਰ, ਟੀਵੀ ਕਾਰ ਬੈਟਰੀ ਨਾਲ ਸੰਚਾਲਿਤ ਹੁੰਦੇ ਹਨ

ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।

ਕਿਮ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਲੋਕਾਂ ਨੂੰ ਸਰਕਾਰ ਦੇ ਪ੍ਰਾਪੇਗੰਡੇ ਦੇ ਭਰੋਸੇ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਦੱਖਣੀ ਕੋਰੀਆ ਦੇ ਚਮਕ-ਦਮਕ ਵਾਲੇ ਟੀਵੀ ਡਰਾਮਿਆਂ ਤੋਂ ਦੂਰ ਰੱਖਿਆ ਜਾਵੇ।

ਦੱਖਣੀ ਕੋਰੀਆ ਦਾ ਸ਼ਹਿਰ ਸਿਓਲ ਏਸ਼ੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਵਿੱਚੋਂ ਇੱਕ ਹੈ।

ਪਿਛਲੇ ਸਾਲ ਮਹਾਂਮਾਰੀ ਤੋਂ ਬਾਅਦ ਦੇਸ਼ ਨੇ ਆਪਣਾ ਬਾਰਡਰ ਸੀਲ ਕਰਕੇ ਲੋਕਾਂ ਨੂੰ ਦੁਨੀਆਂ ਤੋਂ ਪੂਰੀ ਤਰ੍ਹਾਂ ਕੱਟ ਦਿੱਤਾ ਹੈ।

ਚੀਨ ਤੋਂ ਆਉਣ ਵਾਲੀਆਂ ਜ਼ਰੂਰੀ ਵਸਤੂਆਂ ਅਤੇ ਵਪਾਰ ਨੂੰ ਵੀ ਲਗਭਗ ਰੋਕ ਦਿੱਤਾ ਗਿਆ ਸੀ। ਹੁਣ ਕੁਝ ਵਪਾਰ ਸ਼ੁਰੂ ਹੋ ਰਿਹਾ ਹੈ ਪਰ ਨਿਰਯਾਤ ਉੱਤੇ ਲਗਭਗ ਰੋਕ ਹੈ।

ਕੀ ਆਖਦਾ ਹੈ ਨਵਾਂ ਕਾਨੂੰਨ?

ਦ ਡੇਲੀ ਐੱਨ ਕੇ ਕੋਲ ਸਭ ਤੋਂ ਪਹਿਲਾਂ ਇਸ ਕਾਨੂੰਨ ਦੀ ਕਾਪੀ ਮੌਜੂਦ ਸੀ।

ਇਸ ਦੇ ਸੰਪਾਦਕ ਲੀ ਸੈਂਗ ਯੌਂਗ ਨੇ ਬੀਬੀਸੀ ਨੂੰ ਦੱਸਿਆ,"ਇਸ ਕਾਨੂੰਨ ਮੁਤਾਬਕ ਜੇ ਕੋਈ ਕਰਮਚਾਰੀ ਫੜਿਆ ਜਾਂਦਾ ਹੈ ਤਾਂ ਫੈਕਟਰੀ ਦੇ ਮਾਲਕ ਨੂੰ ਵੀ ਸਜ਼ਾ ਮਿਲ ਸਕਦੀ ਹੈ ਅਤੇ ਕੋਈ ਬੱਚਾ ਮੁਸ਼ਕਿਲਾਂ ਪੈਦਾ ਕਰਦਾ ਹੈ ਤਾਂ ਉਸਦੇ ਮਾਤਾ ਪਿਤਾ ਨੂੰ ਵੀ ਸਜ਼ਾ ਦਿੱਤੀ ਜਾ ਸਕਦੀ ਹੈ।''''

''''ਉੱਤਰੀ ਕੋਰੀਆ ਨਿਗਰਾਨੀ ਉਤੇ ਜ਼ੋਰ ਦੇ ਰਿਹਾ ਹੈ ਜੋ ਇਸ ਕਾਨੂੰਨ ਵਿੱਚ ਝਲਕ ਰਿਹਾ ਹੈ।"

ਦੱਖਣੀ ਕੋਰੀਆ ਬਾਰੇ ਨੌਜਵਾਨ ਪੀੜ੍ਹੀ ਦੇ ਦਿਮਾਗ ਵਿੱਚ ਜੇਕਰ ਕੋਈ ਸੁਪਨੇ ਹਨ ਤਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਚੋਈ ਜੌਂਗ ਹੂਨ ਜੋ ਪਿਛਲੇ ਸਾਲ ਉੱਤਰੀ ਕੋਰੀਆ ਵਿੱਚੋਂ ਨਿਕਲਣ ਵਿੱਚ ਸਫ਼ਲ ਹੋਏ ਹਨ, ਉਨ੍ਹਾਂ ਮੁਤਾਬਕ, "ਜਿੰਨਾ ਮੁਸ਼ਕਿਲ ਸਮਾਂ ਹੁੰਦਾ ਹੈ ਓਨੇ ਹੀ ਕਠੋਰ ਕਾਨੂੰਨ ਅਤੇ ਸਜ਼ਾਵਾਂ ਹੋ ਜਾਂਦੀਆਂ ਹਨ।"

"ਜੇਕਰ ਤੁਹਾਡੇ ਕੋਲ ਭਰਪੂਰ ਖਾਣਾ ਹੈ ਅਤੇ ਤੁਸੀਂ ਕੋਈ ਦੱਖਣੀ ਕੋਰਿਆਈ ਫ਼ਿਲਮ ਦੇਖ ਰਹੇ ਹੋ ਤਾਂ ਇਹ ਤੁਹਾਡੇ ਲਈ ਮਨੋਰੰਜਨ ਹੋ ਸਕਦਾ ਹੈ ਪਰ ਜਦੋਂ ਤੁਹਾਡੇ ਕੋਲ ਖਾਣਾ ਨਾ ਹੋਵੇ ਅਤੇ ਜ਼ਿੰਦਗੀ ਇੱਕ ਸੰਘਰਸ਼ ਹੋਵੇ ਤਾਂ ਲੋਕ ਅਜਿਹੇ ਪ੍ਰੋਗਰਾਮ ਦੇਖ ਕੇ ਨਿਰਾਸ਼ ਹੁੰਦੇ ਹਨ।"

ਕੀ ਇਹ ਨਵਾਂ ਕਾਨੂੰਨ ਕੰਮ ਕਰੇਗਾ?

ਚੀਨ ਨਾਲ ਲਗਦੇ ਬਾਰਡਰ ਰਾਹੀਂ ਵਿਦੇਸ਼ੀ ਫ਼ਿਲਮਾਂ, ਅਦਾਲਤੀ ਡਰਾਮੇ, ਗ਼ੈਰਕਾਨੂੰਨੀ ਢੰਗ ਨਾਲ ਉੱਤਰੀ ਕੋਰੀਆ ਪਹੁੰਚਦੇ ਹਨ ਅਤੇ ਲੋਕ ਉਸ ਨੂੰ ਦੇਖਦੇ ਹਨ।

ਚੋਈ ਅਨੁਸਾਰ ਕਈ ਸਾਲਾਂ ਤੱਕ ਇਹ ਵਿਦੇਸ਼ੀ ਡਰਾਮੇ ਯੂਐੱਸਬੀ ਸਟਿੱਕ ਰਾਹੀਂ ਉੱਤਰੀ ਕੋਰੀਆ ਪੁੱਜੇ ਹਨ। ਇਨ੍ਹਾਂ ਉੱਪਰ ਪਾਸਵਰਡ ਲੱਗੇ ਹੁੰਦੇ ਸਨ। ਜੇਕਰ ਤਿੰਨ ਵਾਰ ਤੋਂ ਜ਼ਿਆਦਾ ਗ਼ਲਤ ਪਾਸਵਰਡ ਭਰਿਆ ਜਾਂਦਾ ਹੈ ਤਾਂ ਇਸ ਦਾ ਕੰਟੈਂਟ ਡਿਲੀਟ ਹੋ ਜਾਂਦਾ ਹੈ।

"ਬਹੁਤ ਵਾਰ ਯੂ ਐੱਸ ਬੀ ਨੂੰ ਇਸ ਤਰੀਕੇ ਨਾਲ ਸੈੱਟ ਕੀਤਾ ਜਾਂਦਾ ਹੈ, ਸਿਰਫ਼ ਇੱਕ ਵਾਰ ਹੀ ਤੁਸੀਂ ਉਸ ਦਾ ਕੰਟੈਂਟ ਵੇਖ ਸਕਦੇ ਹੋ।"

ਮਾਈ-ਸੂ ਆਪਣੇ ਗੁਆਂਢੀ ਨੂੰ ਯਾਦ ਕਰਦੇ ਹੋਏ ਦੱਸਦੀ ਹੈ ਕਿ ਉਹ ਕਿਸ ਤਰ੍ਹਾਂ ਫਿਲਮਾਂ ਦੇਖਣ ਲਈ ਜੱਦੋ-ਜਹਿਦ ਕਰਦੇ ਸਨ।

ਉਨ੍ਹਾਂ ਨੇ ਇੱਕ ਵਾਰੀ ਕਾਰ ਦੀ ਬੈਟਰੀ ਮੰਗੀ ਸੀ ਅਤੇ ਇਸ ਨੂੰ ਜਨਰੇਟਰ ਨਾਲ ਜੋੜਿਆ ਸੀ ਤਾਂ ਜੋ ਟੀਵੀ ਚਲਾਉਣ ਲਈ ਬਿਜਲੀ ਮੁਹੱਈਆ ਹੋਵੇ।

ਮਾਈ-ਸੂ ਦੱਸਦੀ ਹੈ ਕਿ ਉਸ ਨੇ ਇੱਕ ਵਾਰ ਦੱਖਣੀ ਕੋਰੀਅਨ ਡਰਾਮਾ ਦੇਖਿਆ ਸੀ ਜਿਸ ਦਾ ਨਾਮ ਸੀ ''ਸਟੇਅਰਵੇਅ ਟੂ ਹੈਵਨ''।

ਇਹ ਇੱਕ ਪ੍ਰੇਮ ਕਹਾਣੀ ਸੀ ਜਿਸ ਵਿੱਚ ਇੱਕ ਲੜਕੀ ਪਹਿਲਾਂ ਆਪਣੀ ਮਤਰੇਈ ਮਾਂ ਅਤੇ ਫਿਰ ਕੈਂਸਰ ਨਾਲ ਜੂਝਦੀ ਹੈ। ਇਹ ਡਰਾਮਾ ਉੱਤਰੀ ਕੋਰੀਆ ਵਿੱਚ ਲਗਭਗ 20 ਸਾਲ ਪਹਿਲਾਂ ਮਸ਼ਹੂਰ ਹੋਇਆ ਸੀ।

ਲੋਕਾਂ ਵਿੱਚ ਚੀਨ ਤੋਂ ਮਿਲਣ ਵਾਲੀਆਂ ਸਸਤੀਆਂ ਸੀਡੀਜ਼ ਅਤੇ ਡੀਵੀਡੀਜ਼ ਰਾਹੀਂ ਵੀ ਵਿਦੇਸ਼ੀ ਸਮੱਗਰੀ ਮਸ਼ਹੂਰ ਹੋਈ।

ਜਦੋਂ ਵਿਦੇਸ਼ੀ ਸਮੱਗਰੀ ਰੋਕਣ ਲਈ ਉੱਤਰੀ ਕੋਰੀਆ ਹੋਇਆ ਸਰਗਰਮ

ਚੋਈ ਅਨੁਸਾਰ 2002 ਵਿੱਚ ਸੁਰੱਖਿਆ ਕਰਮੀਆਂ ਨੇ ਇੱਕ ਯੂਨੀਵਰਸਿਟੀ ਉਪਰ ਰੇਡ ਕੀਤੀ ਅਤੇ ਵੀਹ ਹਜ਼ਾਰ ਤੋਂ ਜ਼ਿਆਦਾ ਸੀਡੀਜ਼ ਜ਼ਬਤ ਹੋਈਆਂ।

"ਇਹ ਸਿਰਫ਼ ਇੱਕ ਯੂਨੀਵਰਸਿਟੀ ਸੀ। ਤੁਸੀਂ ਸੋਚ ਸਕਦੇ ਹੋ ਕਿ ਪੂਰੇ ਦੇਸ਼ ਵਿੱਚ ਕਿੰਨੀਆਂ ਸੀਡੀਜ਼ ਹੋਣਗੀਆਂ। ਇਸ ਨਾਲ ਸਰਕਾਰ ਹੈਰਾਨੀ ਵਿੱਚ ਪੈ ਗਈ ਅਤੇ ਉਨ੍ਹਾਂ ਨੇ ਸਜ਼ਾ ਨੂੰ ਹੋਰ ਕਠੋਰ ਕਰ ਦਿੱਤਾ।"

ਕਿਮ ਜਿਓਮ ਹਾਕ ਅਨੁਸਾਰ ਉਸ ਦੀ ਉਮਰ 16 ਸਾਲ ਸੀ ਜਦੋਂ ਉਸ ਨੂੰ ਸਪੈਸ਼ਲ ਯੂਨਿਟ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।

ਉਸ ਨੇ ਆਪਣੇ ਇੱਕ ਦੋਸਤ ਨੂੰ ਦੱਖਣੀ ਕੋਰੀਆ ਦੇ ਪੌਪ ਸੰਗੀਤ ਦੀਆਂ ਕੁਝ ਡੀਵੀਡੀਜ਼ ਦਿੱਤੀਆਂ ਸਨ ਜੋ ਉਸ ਦੇ ਪਿਤਾ ਚੀਨ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਲੈ ਕੇ ਆਏ ਸਨ।

ਉੱਤਰੀ ਕੋਰੀਆ
Getty Images

ਜਿਓਮ ਅਨੁਸਾਰ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਚਾਰ ਦਿਨ ਕੁੱਟਿਆ ਮਾਰਿਆ ਗਿਆ ਅਤੇ ਸੌਣ ਵੀ ਨਹੀਂ ਦਿੱਤਾ ਗਿਆ। ਉਹ ਨਾਬਾਲਗ ਸੀ ਪਰ ਉਸ ਨੂੰ ਉਸੇ ਤਰ੍ਹਾਂ ਸਜ਼ਾ ਮਿਲੀ ਜਿਸ ਤਰ੍ਹਾਂ ਬਾਲਿਗਾਂ ਨੂੰ ਮਿਲਦੀ ਹੈ।

"ਮੈਂ ਕਾਫੀ ਡਰ ਗਿਆ ਸੀ। ਉਨ੍ਹਾਂ ਨੇ ਵਾਰੀ-ਵਾਰੀ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਇਹ ਵੀਡੀਓ ਕਿੱਥੋਂ ਮਿਲੀ ਅਤੇ ਮੈਂ ਹੁਣ ਤੱਕ ਕਿੰਨੇ ਲੋਕਾਂ ਨੂੰ ਇਹ ਦਿਖਾ ਚੁੱਕਿਆ ਹਾਂ। ਮੈਂ ਇਹ ਕਿਸ ਤਰ੍ਹਾਂ ਦੱਸ ਸਕਦਾ ਸਾਂ ਕਿ ਮੇਰੇ ਪਿਤਾ ਚੀਨ ਤੋਂ ਲੈ ਕੇ ਆਏ ਹਨ?''''

''''ਮੈਂ ਉਨ੍ਹਾਂ ਅੱਗੇ ਵਾਰ-ਵਾਰ ਇੱਕੋ ਗੱਲ ਦੁਹਰਾਈ ਕਿ ਮੈਂ ਨਹੀਂ ਜਾਣਦਾ, ਮੈਨੂੰ ਜਾਣ ਦਿਓ।"

ਜਿਓਮ ਉੱਤਰੀ ਕੋਰੀਆ ਦੇ ਅਮੀਰ ਪਰਿਵਾਰਾਂ ਨਾਲ ਸਬੰਧਿਤ ਹੈ ਅਤੇ ਉਸ ਦੇ ਪਿਤਾ ਨੇ ਰਿਸ਼ਵਤ ਦੇ ਕੇ ਉਸ ਨੂੰ ਛੁਡਵਾ ਲਿਆ। ਕਿਮ ਦੇ ਨਵੇਂ ਕਾਨੂੰਨ ਮੁਤਾਬਕ ਇਹ ਸੰਭਵ ਨਹੀਂ ਹੈ।

ਚੋਈ ਅਨੁਸਾਰ ਪਹਿਲਾਂ ਜੇ ਕੋਈ ਵਿਦੇਸ਼ੀ ਸਮੱਗਰੀ ਦੇਖਦਾ ਫੜਿਆ ਜਾਂਦਾ ਸੀ ਤਾਂ ਉਸ ਨੂੰ ਇੱਕ ਸਾਲ ਤੱਕ ਲੇਬਰ ਕੈਂਪ ਵਿੱਚ ਭੇਜ ਦਿੱਤਾ ਜਾਂਦਾ ਸੀ।

ਬਾਅਦ ਵਿੱਚ ਇਹ ਸਜ਼ਾ ਤਿੰਨ ਸਾਲ ਲਈ ਕਰ ਦਿੱਤੀ ਗਈ। ਅੱਜ ਲੇਬਰ ਕੈਂਪਾਂ ਵਿੱਚ ਅੱਧੇ ਤੋਂ ਵੱਧ ਲੋਕ ਇਸ ਕਰਕੇ ਹਨ ਕਿਉਂਕਿ ਉਨ੍ਹਾਂ ਨੇ ਵਿਦੇਸ਼ੀ ਸਮੱਗਰੀ ਦੇਖੀ ਹੈ।

"ਜੇਕਰ ਕੋਈ ਦੋ ਘੰਟੇ ਲਈ ਵਿਦੇਸ਼ੀ ਸਮੱਗਰੀ ਦੇਖਦਾ ਹੈ ਤਾਂ ਉਸ ਨੂੰ ਤਿੰਨ ਸਾਲ ਲੇਬਰ ਕੈਂਪ ਵਿੱਚ ਭੇਜਿਆ ਜਾਂਦਾ ਹੈ। ਇਹ ਇਕ ਵੱਡੀ ਸਮੱਸਿਆ ਹੈ।"

ਫਿਰ ਵੀ ਲੋਕ ਅਜਿਹਾ ਕਿਉਂ ਕਰਦੇ ਹਨ?

ਜਿਓਮ ਅਨੁਸਾਰ,"ਇਹ ਡਰਾਮੇ ਦੇਖਣ ਲਈ ਸਾਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਸੀ ਪਰ ਅਸੀਂ ਜਾਣਨਾ ਚਾਹੁੰਦੇ ਸੀ ਕਿ ਬਾਹਰ ਦੀ ਦੁਨੀਆਂ ਵਿੱਚ ਕੀ ਹੋ ਰਿਹਾ ਹੈ।"

ਆਪਣੇ ਦੇਸ਼ ਬਾਰੇ ਜਾਣ ਕੇ ਜਿਓਮ ਨੂੰ ਕਾਫੀ ਹੈਰਾਨੀ ਹੋਈ ਅਤੇ ਇਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਉਹ ਦੇਸ਼ ਦੇ ਕੁਝ ਖੁਸ਼ਕਿਸਮਤ ਅਤੇ ਅਮੀਰ ਲੋਕਾਂ ਵਿੱਚੋਂ ਹੈ ਜਿਸ ਨੂੰ ਬੀਜਿੰਗ ਵਿੱਚ ਪੜ੍ਹਨ ਦੀ ਇਜਾਜ਼ਤ ਮਿਲੀ। ਇੱਥੇ ਹੀ ਉਸ ਨੇ ਪਹਿਲੀ ਵਾਰ ਇੰਟਰਨੈੱਟ ਬਾਰੇ ਸੁਣਿਆ।

"ਉੱਤਰੀ ਕੋਰੀਆ ਬਾਰੇ ਜੋ ਕੁਝ ਲਿਖਿਆ ਸੀ ਉਸ ''ਤੇ ਮੈਨੂੰ ਵਿਸ਼ਵਾਸ ਨਹੀਂ ਹੋਇਆ। ਮੈਨੂੰ ਲੱਗਿਆ ਕਿ ਵਿਦੇਸ਼ੀ ਲੋਕ ਅਤੇ ਵਿਕੀਪੀਡੀਆ ਝੂਠ ਬੋਲ ਰਿਹਾ ਹੈ ਪਰ ਮੇਰੇ ਦਿਲ ਤੇ ਦਿਮਾਗ ਵਿਚਕਾਰ ਤਕਰਾਰ ਹੋਣ ਲੱਗੀ।"

"ਮੈਂ ਉੱਤਰੀ ਕੋਰੀਆ ਬਾਰੇ ਬਣੀ ਡਾਕੂਮੈਂਟਰੀ ਤੇ ਫਿਲਮਾਂ ਦੇਖੀਆਂ। ਕਾਫ਼ੀ ਸਾਰੇ ਪੇਪਰ ਪੜੇ ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਉਹ ਸੱਚ ਕਹਿ ਰਹੇ ਹਨ ਕਿਉਂਕਿ ਇਹ ਗੱਲਾਂ ਬੇਤੁਕੀਆਂ ਨਹੀਂ ਸਨ।"

ਇਸ ਤੋਂ ਬਾਅਦ ਜਿਓਮ ਬੀਜਿੰਗ ਤੋਂ ਭੱਜ ਕੇ ਸਿਓਲ ਚਲਾ ਗਿਆ।

ਮਾਈ-ਸੂ ਇੱਕ ਫੈਸ਼ਨ ਐਡਵਾਈਜ਼ਰ ਹੈ ਅਤੇ ਦੱਖਣੀ ਕੋਰੀਆ ਆਉਣ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਉਹ ਸਾਰੀਆਂ ਜਗ੍ਹਾ ਦੇਖੀਆਂ ਜੋ ਉਸ ਨੇ ''ਸਟੇਅਰਵੇ ਟੂ ਹੈਵਨ''ਵਿੱਚ ਦੇਖੀਆਂ ਸਨ।

ਉੱਤਰੀ ਕੋਰੀਆ ਨੂੰ ਛੱਡਣਾ ਹੁਣ ਲਗਭਗ ਅਸੰਭਵ ਹੋ ਗਿਆ ਹੈ ਕਿਉਂਕਿ ਬਾਰਡਰ ਉੱਪਰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਹਨ।

ਚੋਈ ਅਨੁਸਾਰ ਇੱਕ ਜਾਂ ਦੋ ਵਿਦੇਸ਼ੀ ਨਾਟਕ ਦੇਖਣ ਨਾਲ ਕਈ ਦਹਾਕਿਆਂ ਦੀ ਵਿਚਾਰਧਾਰਾ ਖ਼ਤਮ ਨਹੀਂ ਹੋ ਸਕਦੀ। ਉਸ ਨੂੰ ਇਹ ਵੀ ਲੱਗਦਾ ਹੈ ਕਿ ਉੱਤਰੀ ਕੋਰੀਆ ਦੇ ਲੋਕਾਂ ਦੇ ਮਨਾਂ ਵਿੱਚ ਸ਼ੰਕਾ ਹੈ ਕਿ ਸਰਕਾਰ ਜੋ ਪ੍ਰਾਪੇਗੰਡਾ ਦਿਖਾਉਂਦੀ ਹੈ ਉਹ ਸੱਚ ਨਹੀਂ ਹੈ।

ਚੋਈ ਆਖਦੇ ਹਨ ,"ਲੋਕਾਂ ਦੇ ਮਨਾਂ ਵਿੱਚ ਸ਼ਿਕਾਇਤ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਸ਼ਿਕਾਇਤ ਕਿਸ ਦੇ ਪ੍ਰਤੀ ਹੈ।"

"ਇਹ ਦਿਸ਼ਾਹੀਣ ਸ਼ਿਕਾਇਤ ਹੈ। ਮੈਨੂੰ ਬਹੁਤ ਬੁਰਾ ਲੱਗਦਾ ਹੈ ਜਦੋਂ ਮੇਰੇ ਦੱਸਣ ਦੇ ਬਾਵਜੂਦ ਵੀ ਉਹ ਸਮਝਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਨੂੰ ਜ਼ਰੂਰਤ ਹੈ ਕਿਸੇ ਅਜਿਹੇ ਇਨਸਾਨ ਦੀ ਜੋ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਵੇ ਅਤੇ ਜਗਾਵੇ।"

ਇਹ ਵੀ ਪੜ੍ਹੋ:

https://www.youtube.com/watch?v=KKpyVSczFXY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''831a676a-0c5e-4956-aa80-0b27fa9868d3'',''assetType'': ''STY'',''pageCounter'': ''punjabi.international.story.57382860.page'',''title'': ''ਉੱਤਰੀ ਕੋਰੀਆ: ਕਿਮ ਜੋਂਗ ਉਨ ਨੇ ਵਿਦੇਸ਼ੀ ਫ਼ਿਲਮਾਂ ਤੇ ਫਟੀ ਜੀਂਸ ਖ਼ਿਲਾਫ਼ ਬਣਾਇਆ ਇਹ ਸਖ਼ਤ ਕਾਨੂੰਨ'',''author'': ''ਲੌਰਾ ਬਿਕਰ'',''published'': ''2021-06-07T10:54:07Z'',''updated'': ''2021-06-07T10:59:25Z''});s_bbcws(''track'',''pageView'');

Related News