ਕੋਰੋਨਾਵਾਇਰਸ: ਡੇਰਾ ਮੁਖੀ ਰਾਮ ਰਹੀਮ ‘ਕੋਰੋਨਾ ਪੌਜ਼ੀਟਿਵ’, ਹਸਪਤਾਲ ''''ਚ ਭਰਤੀ - ਪ੍ਰੈੱਸ ਰਿਵੀਊ
Monday, Jun 07, 2021 - 09:06 AM (IST)


ਡੇਰਾ ਮੁਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਉਨ੍ਹਾਂ ਨੂੰ ਕੁਝ ਟੈਸਟ ਕਰਵਾਉਣ ਲਈ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਨੇ ਪਿਛਲੇ ਹਫ਼ਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਦਾ ਰੋਹਤਕ ਦੇ ਪੀਜੀਆਈਐੱਮਐੱਸ ਦੀ ਇੱਕ ਮੈਡੀਕਲ ਟੀਮ ਉਨ੍ਹਾਂ ਦੀ ਜਾਂਚ ਕੀਤੀ ਸੀ।
ਉੱਥੇ ਸਾਰੇ ਮੈਡੀਕਲ ਟੈਸਟ ਨਾ ਹੋਣ ਕਰਕੇ ਉਨ੍ਹਾਂ ਨੇ ਦਿੱਲੀ ਜਾਂ ਗੁੜਗਾਓਂ ਦੇ ਹਸਪਤਾਲ ਵਿੱਚ ਰੈਫ਼ਰ ਕੀਤਾ, ਤਾਂ ਜੋ ਬਾਕੀ ਟੈਸਟ ਹੋ ਸਕਣ।
ਇਹ ਵੀ ਪੜ੍ਹੋ-
- ਮਲੇਰਕੋਟਲਾ ਸ਼ਹਿਰ ਦਾ ਨਾਂ ਕਿਵੇਂ ਪਿਆ ਤੇ ਸ਼ੇਰ ਮੁਹੰਮਦ ਖ਼ਾਨ ਨੇ ਔਰੰਗਜ਼ੇਬ ਨੂੰ ਕੀ ਚਿੱਠੀ ਲਿਖੀ ਸੀ
- ਭਾਰਤ ਦੀਆਂ ਗਰਭਵਤੀ ਤੇ ਮਾਂ ਬਣਨ ਵਾਲੀਆਂ ਔਰਤਾਂ ਫ਼ਿਕਰਮੰਦ ਕਿਉਂ
- ਕੋਰੋਨਾਵਾਇਰਸ ਕਾਰਨ ਪੰਜਾਬ ''ਚ ਅਨਾਥ ਹੋਏ ਬੱਚਿਆਂ ਦੀ ਸਹੀ ਮਦਦ ਕਿਵੇਂ ਹੋ ਸਕਦੀ ਹੈ
26 ਦਿਨਾਂ ਵਿੱਚ ਰਾਮ ਰਹੀਮ ਨੂੰ 4 ਵਾਰ ਜੇਲ੍ਹ ਤੋਂ ਬਾਹਰ ਕੱਢਿਆ ਗਿਆ, ਜਿਸ ਵਿੱਚ ਤਿੰਨ ਵਾਰ ਮੈਡੀਕਲ ਕਾਰਨਾਂ ਕਰਕੇ ਅਤੇ ਇੱਕ ਵਾਰ ਉਨ੍ਹਾਂ ਦੀ ਬਿਮਾਰ ਮਾਂ ਨੂੰ ਮਿਲਵਾਉਣ ਲਈ।
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਫਿਲਹਾਲ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹਨ।
ਕੋਰੋਨਾਵਾਇਰਸ: ਇੱਕ ਅਧਿਐਨ ਮੁਤਾਬਕ ਕੋਵੈਕਸੀਨ ਨਾਲੋਂ ਕੋਵੀਸ਼ੀਲਡ ਵਧੇਰੇ ਐਂਟੀ ਬੌਡੀ ਬਣਾਉਂਦੀ ਹੈ
ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਟੀਕੇ ਕੋਵੈਕਸੀਨ ਨਾਲੋਂ ਕੋਵੀਸ਼ੀਲਡ ਵਧੇਰੇ ਐਂਡੀ-ਬੌਡੀ ਬਣਾਉਂਦੀ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਭਾਰਤ ਵਿੱਚ ਹੈਲਥਕੇਅਰ ਵਰਕਰਸ (ਐੱਚਸੀਡਬਲਿਊ) ਦੀ ਰਿਪੋਰਟ ਮਤਾਬਕ ਕੋਵੀਸ਼ੀਲਡ ਦੀਆਂ ਖ਼ੁਰਾਕਾਂ, ਕੋਵੈਕਸੀਨ ਦੀਆਂ ਖ਼ੁਰਾਕਾਂ ਨਾਲੋਂ ਸਰੀਰ ਵਿੱਚ ਵਧੇਰੇ ਐਂਟੀ-ਬੌਡੀ ਪੈਦੀ ਕਰਦੀਆਂ ਹਨ।
ਇਹ ਅਧਿਐਨ ਇੱਕ ਜਨਰਲ ਨੂੰ ਸੌਂਪਿਆ ਗਿਆ ਪਰ ਇਹ ਪ੍ਰਿੰਟ ਹੋਣ ਤੋਂ ਪਹਿਲਾਂ ਇੱਕ ਆਨਲਾਈਨ ਰਿਪੌਜ਼ਟਰੀ, MedrXiv ''ਤੇ ਦੇਖਿਆ ਗਿਆ ਅਤੇ ਇਹ ਭਾਰਤ ਵਿੱਚ ਟੀਕਾਕਰਨ ਦੀ ਅਸਲ ਦੁਨੀਆਂ ਦੇ ਅਸਰਦਾਰ ਅਧਿਐਨਾਂ ਵਿੱਚੋਂ ਇੱਕ ਹੈ।

ਡਾਕਟਰਾਂ ਦੇ ਸਮੂਹ ਵੱਲੋਂ ਕੀਤੇ ਗਏ ਅਧਿਐਨ ਵਿੱਚ ਦੇਖਿਆ ਗਿਆ ਹੈ ਪ੍ਰਤੀਭਾਗੀਆਂ, ਜਿਸ ਵਿੱਚ ਡਾਕਟਰ ਵੀ ਸ਼ਾਮਲ ਸਨ ਅਤੇ ਜਿਨ੍ਹਾਂ ਨੇ ਦੋਵੇਂ ਖ਼ੁਰਾਕਾਂ ਲਈਆਂ ਹਨ, ਉਨ੍ਹਾਂ ਵਿਚੋਂ ਕੋਈ ਵੀ ਬਿਮਾਰ ਨਹੀਂ ਸੀ ਅਤੇ ਟੀਕਾਕਰਨ ਦੇ ਵੱਖ-ਵੱਖ ਬਿੰਦੂਆਂ ''ਤੇ ਸਿਰਫ਼ 6 ਫੀਸਦ ਲੋਕ ਹੀ ਪੌਜ਼ੀਟਿਵ ਆਏ।
ਹਾਲਾਂਕਿ, ਦੋਵੇਂ ਵੈਕਸੀਨ ਸੁਰੱਖਿਅਤ ਹਨ, ਟੀਕਿਆਂ ਦੀ ਇੱਕ ਖ਼ੁਰਾਕ ਵੱਲੋਂ ਦਿੱਤੀ ਗਈ ਸੁਰੱਖਿਆ ਵਿੱਚ ਅੰਤਰ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਸਕੂਲੀ ਸਿੱਖਿਆ ਦੇ ਖੇਤਰ ''ਚ ਪੰਜਾਬ ਪਹਿਲੇ ਨੰਬਰ ''ਤੇ
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕਾਰਗੁਜ਼ਾਰੀ ਗ੍ਰੇਡਿੰਗ ਇੰਡੈਕਸ (ਪੀਜੀਆਈ) ਵਿਚ ਪੰਜਾਬ, ਚੰਡੀਗੜ੍ਹ, ਤਮਿਲਨਾਡੂ, ਅੰਡਮਾਨ ਤੇ ਨਿਕੋਬਾਰ ਅਤੇ ਕੇਰਲ ਨੇ ਸਿਖਰਲੀਆਂ ਥਾਵਾਂ ਹਾਸਿਲ ਕੀਤੀਆਂ ਹਨ।
ਇਨ੍ਹਾਂ ਸੂਬਿਆਂ ਨੂੰ ਸਭ ਤੋਂ ਉਪਰਲਾ ਗ੍ਰੇਡ ਮਿਲਿਆ ਹੈ। ਕੇਂਦਰ ਸਰਕਾਰ ਵੱਲੋਂ ਰਿਲੀਜ਼ ਸੂਚੀ ਵਿੱਚ ਸਕੂਲੀ ਸਿੱਖਿਆ ਵਿੱਚ ਆਏ ਸੁਧਾਰਾਂ ਤੇ ਬਦਲਾਅ ਨੂੰ ਆਧਾਰ ਬਣਾਇਆ ਗਿਆ ਹੈ।
ਮੰਤਰਾਲੇ ਮੁਤਾਬਕ ਇਹ ਵਰਗੀਕਰਨ ਸੂਤੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਖ਼ਾਮੀਆਂ ਲੱਭਣ ਵਿੱਚ ਮਦਦ ਕਰੇਗਾ ਤੇ ਸਕੂਲੀ ਢਾਂਚੇ ਨੂੰ ਮਜ਼ਬੂਤ ਬਣਾਵੇਗਾ।
ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ''ਨਿਸ਼ੰਕ'' ਨੇ 70 ਪੈਮਾਨਿਆਂ ਨਾਲ ਸੂਚੀ ਨੂੰ ਮਨਜ਼ੂਰ ਕੀਤਾ ਹੈ।
ਇਹ ਵੀ ਪੜ੍ਹੋ:
- ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
- ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
- ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''
https://www.youtube.com/watch?v=KKpyVSczFXY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''23fbad6c-7d3f-4816-8b8c-e056bc2cb3f5'',''assetType'': ''STY'',''pageCounter'': ''punjabi.india.story.57380183.page'',''title'': ''ਕੋਰੋਨਾਵਾਇਰਸ: ਡੇਰਾ ਮੁਖੀ ਰਾਮ ਰਹੀਮ ‘ਕੋਰੋਨਾ ਪੌਜ਼ੀਟਿਵ’, ਹਸਪਤਾਲ \''ਚ ਭਰਤੀ - ਪ੍ਰੈੱਸ ਰਿਵੀਊ'',''published'': ''2021-06-07T03:31:36Z'',''updated'': ''2021-06-07T03:31:36Z''});s_bbcws(''track'',''pageView'');