ਮਲੇਰਕੋਟਲਾ ਜ਼ਿਲ੍ਹਾ ਵਿੱਚ ਔਰਤਾਂ ਲਈ ਕੀ ਖ਼ਾਸ ਹੋਵੇਗਾ - 5 ਅਹਿਮ ਖ਼ਬਰਾਂ

Monday, Jun 07, 2021 - 08:06 AM (IST)

ਮਲੇਰਕੋਟਲਾ ਜ਼ਿਲ੍ਹਾ ਵਿੱਚ ਔਰਤਾਂ ਲਈ ਕੀ ਖ਼ਾਸ ਹੋਵੇਗਾ - 5 ਅਹਿਮ ਖ਼ਬਰਾਂ
ਨਵੇਂ ਬਣੇ ਜ਼ਿਲ੍ਹੇ ਦੀ ਖ਼ਾਸ ਗਲ ਇਹ ਵੀ ਹੈ ਕਿ ਇਸ ਵਿੱਚ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਦੋਵੇਂ ਮਹਿਲਾ ਹਨ
BBC
ਨਵੇਂ ਬਣੇ ਜ਼ਿਲ੍ਹੇ ਦੀ ਖ਼ਾਸ ਗਲ ਇਹ ਵੀ ਹੈ ਕਿ ਇਸ ਵਿੱਚ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਦੋਵੇਂ ਮਹਿਲਾ ਹਨ

ਅੱਜ ਯਾਨਿ 7 ਜੂਨ ਨੂੰ ਇਤਿਹਾਸਕ ਕਸਬਾ ਮਲੇਰਕੋਟਲਾ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਇਆ ਜਾਏਗਾ। ਪਿਛਲੇ ਬੁੱਧਵਾਰ ਨੂੰ ਪੰਜਾਬ ਕੈਬਨਿਟ ਨੇ ਇਤਿਹਾਸਕ ਕਸਬੇ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਸੀ।

ਮੁੱਢਲੇ ਤੌਰ ''ਤੇ ਮਲੇਰਕੋਟਲਾ ਤੇ ਅਹਿਮਦਗੜ੍ਹ ਤਹਿਸੀਲਾਂ ਅਤੇ ਅਮਰਗੜ੍ਹ ਸਬ ਤਹਿਸੀਲ ਨਵੇਂ ਬਣੇ ਜ਼ਿਲ੍ਹੇ ਵਿੱਚ ਸ਼ਾਮਲ ਹੋਣਗੀਆਂ।

ਨਵੇਂ ਬਣੇ ਜ਼ਿਲ੍ਹੇ ਦੀ ਖ਼ਾਸ ਗਲ ਇਹ ਵੀ ਹੈ ਕਿ ਇਸ ਵਿੱਚ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਦੋਵੇਂ ਮਹਿਲਾ ਹਨ ਅਤੇ ਇੱਥੋਂ ਦੀ ਵਿਧਾਇਕ ਵੀ ਇੱਕ ਮਹਿਲਾ ਹਨ-ਰਜ਼ੀਆ ਸੁਲਤਾਨਾ।

ਇਹ ਵੀ ਪੜ੍ਹੋ-

ਮਲੇਰਕੋਟਲਾ ਲਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਹੈ। ਨੌਜਵਾਨ ਤੇ ਕੁੜੀਆਂ ਨੂੰ ਡਾਕਟਰੀ ਸਿੱਖਿਆ ਦੇ ਯੋਗ ਬਣਾਉਣ ਲਈ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਨਾਂ ਉੱਤੇ ਸਰਕਾਰੀ ਮੈਡੀਕਲ ਕਾਲਜ ਜਲਦ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਕੀ ਹੈ ਖ਼ਾਸ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਪੰਜਾਬ ''ਚ ਅਨਾਥ ਹੋਏ ਬੱਚਿਆਂ ਦੀ ਸਹੀ ਮਦਦ ਕਿਵੇਂ ਹੋ ਸਕਦੀ ਹੈ

ਪੰਜਾਬ ਵਿੱਚ ਕੋਵਿਡ ਨੇ 23 ਬੱਚਿਆਂ ਨੂੰ ਅਨਾਥ ਕਰ ਦਿੱਤਾ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਮੁਤਾਬਕ ਮਾਰਚ 2020 ਤੋਂ ਮਈ 2021 ਦੌਰਾਨ ਕੋਵਿਡ ਕਾਰਨ 23 ਬੱਚਿਆਂ ਦੇ ਅਨਾਥ ਹੋਣ ਬਾਰੇ ਪਤਾ ਲੱਗਿਆ ਹੈ।

ਪੰਜਾਬ ਵਿੱਚ ਅਜਿਹੇ ਬੱਚਿਆਂ ਲਈ ਸਰਕਾਰ ਨੇ ਜੋ ਸਕੀਮਾਂ ਐਲਾਨੀਆਂ ਹਨ ਉਸ ਮੁਤਾਬਕ ਪ੍ਰਤੀ ਮਹੀਨਾ 1500 ਰੁਪਏ ਦੀ ਪੈਨਸ਼ਨ ਅਤੇ ਸਰਕਾਰੀ ਕਾਲਜਾਂ ਵਿੱਚ ਗ੍ਰੈਜੁਏਸ਼ਨ ਤੱਕ ਮੁਫ਼ਤ ਸਿੱਖਿਆ ਸ਼ਾਮਿਲ ਹੈ।

ਕੋਰੋਨਾਵਾਇਰਸ
Getty Images
ਪੰਜਾਬ ਵਿੱਚ ਕੋਵਿਡ ਨੇ 23 ਬੱਚਿਆਂ ਨੂੰ ਅਨਾਥ ਕਰ ਦਿੱਤਾ ਹੈ

ਐਲਾਨ ਮੁਤਾਬਕ ਅਜਿਹੇ ਬੱਚਿਆਂ ਦੇ 21 ਸਾਲ ਦੇ ਹੋਣ ਤੱਕ ਉਨ੍ਹਾਂ ਨੂੰ ਸਮਾਰਟ ਰਾਸ਼ਨ ਕਾਰਡ ਜ਼ਰੀਏ ਮੁਫਤ ਰਾਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਵੀ ਦਿੱਤਾ ਜਾਵੇਗਾ ਅਤੇ ਲੜਕੀ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਦਿੱਤੇ ਜਾਣਗੇ।

ਅਰੁਣਾ ਚੌਧਰੀ ਦੇ ਬਿਆਨ ਮੁਤਾਬਕ ਅਜਿਹੇ ਕਈ ਬੱਚਿਆਂ ਦੀ ਸਾਂਭ-ਸੰਭਾਲ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਕਰ ਰਹੇ ਹਨ। ਅਨਾਥ ਬੱਚਿਆਂ ਨੂੰ ਗੋਦ ਲੈਣ ਦੀ ਕਾਨੂੰਨੀ ਪ੍ਰਕਿਰਿਆ ਜਾਣਨ ਲਈ ਇੱਖੇ ਕਲਿੱਕ ਕਰੋ।

ਕੋਰੋਨਾ ਵੈਕਸੀਨ ਨੂੰ ਨਿੱਜੀ ਹਸਪਤਾਲਾਂ ਨੂੰ ਵੇਚਣ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਕਿਵੇਂ ਘਿਰੀ

ਪੰਜਾਬ ''ਚ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦਾ ਮੁੱਦਾ ਰਾਜਧਾਨੀ ਚੰਡੀਗੜ੍ਹ ਦੇ ਸਿਆਸੀ ਗਲਿਆਰਿਆਂ ਵਿੱਚੋਂ ਨਿਕਲ ਕੇ ਦਿੱਲੀ ਤੱਕ ਪਹੁੰਚ ਗਿਆ ਹੈ।

ਮਾਮਲਾ ਭਖਦਾ ਵੇਖ ਪੰਜਾਬ ਸਰਕਾਰ ਨੇ ਤੁਰੰਤ ਨਿੱਜੀ ਹਸਪਤਾਲਾਂ ਨੂੰ ਦਿੱਤੀ ਵੈਕਸੀਨ ਵਾਪਸ ਲੈਣ ਦਾ ਹੁਕਮ ਦੇ ਦਿੱਤਾ ਹੈ ਅਤੇ ਨਾਲ ਹੀ ਇਸ ਨੂੰ ਇੱਕ ''ਭੁੱਲ'' ਦੱਸਿਆ ਹੈ ਪਰ ਇਸ ਦੇ ਬਾਵਜੂਦ ਵੀ ਵਿਰੋਧੀ ਧਿਰ ਇਸ ਮੁੱਦੇ ਉੱਤੇ ਸਿਹਤ ਮੰਤਰੀ ਦੇ ਅਸਤੀਫ਼ੇ ਦੇ ਨਾਲ-ਨਾਲ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਿਹਾ ਹੈ।

ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਨੇ ਮੁਨਾਫ਼ਾ ਕਮਾਉਣ ਦੇ ਇਰਾਦੇ ਨਾਲ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚੀ ਹੈ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਬਲੂ ਸਟਾਰ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਨੇ ਕੀ ਸੰਦੇਸ਼ ਦਿੱਤਾ

ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ''ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ।

ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ''ਖਾਲਿਸਤਾਨ ਸਾਡਾ ਹੱਕ'' ਵਰਗੇ ਝੰਡੇ ਵੀ ਫੜੇ ਹੋਏ ਸਨ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਿਸ ਤਰ੍ਹਾਂ 1962 ਵਿੱਚ ਚੀਨ ਨੇ ਹਮਲਾ ਕੀਤਾ ਅਤੇ 1971 ਵਿੱਚ ਪਾਕਿਸਤਾਨ ''ਤੇ ਹਮਲਾ ਕੀਤਾ, ਬਿਲਕੁਲ ਉਸੇ ਤਰ੍ਹਾਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ''ਤੇ ਹਮਲਾ ਕੀਤਾ।

ਇਹ ਇੱਕ ਨਾਸੂਰ ਬਣ ਚੁੱਕਿਆ ਹੈ ਜਿਸ ਵਿੱਚ ਸਾਰਾ ਸਾਲ ਮੈਲ਼ਾ ਇਕੱਠਾ ਹੁੰਦਾ ਹੈ, ਮੈਲ਼ੇ ਨਾਲ ਭਰੇ ਨਾਸੂਰ ਦੀ ਪੀੜ੍ਹ ਠੰਡੀ ਕਰਨ ਲਈ ਅਸੀਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਹਾਂ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

''ਕੋਰੋਨਵਾਇਰਸ ਛੇਤੀ ਖ਼ਤਮ ਨਹੀਂ ਹੋ ਰਿਹਾ, ਦੁਨੀਆਂ ਨੂੰ ਇਸ ਨਾਲ ਜਿਉਣਾ ਸਿੱਖਣਾ ਪਵੇਗਾ''

ਵਿਸ਼ਵ ਸਿਹਤ ਸੰਗਠਨ ਦੇ ਮਾਹਿਰ ਡੇਵਿਡ ਨਬੈਰੋ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਅੰਤ ਹੋਣ ਨੂੰ ਅਜੇ ਲੰਬਾ ਸਮਾਂ ਹੈ।

ਉਨ੍ਹਾਂ ਕਿਹਾ, "ਦੁਨੀਆਂ ਲਈ ਕੋਰੋਨਾਵਾਇਰਸ ਦਾ ਖਾਤਮਾ ਮੌਜੂਦਾ ਦੌਰ ਵਿੱਚ ਟੀਚਾ ਨਹੀਂ ਹੈ।"

ਕੋਰੋਨਾਵਾਇਰਸ
Getty Images
ਵਿਸ਼ਵ ਸਿਹਤ ਸੰਗਠਨ ਦੇ ਮਾਹਿਰ ਡੇਵਿਡ ਨਬੈਰੋ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਅੰਤ ਹੋਣ ਨੂੰ ਅਜੇ ਲੰਬਾ ਸਮਾਂ ਹੈ

"ਮਨੁੱਖਤਾ ਹੁਣ ਵਾਇਰਸ ਦੇ ਨਾਲ ਰਹਿਣਾ ਸਿੱਖੇਗੀ ਤੇ ਉਸ ਦੇ ਫੈਲਾਅ ਤੇ ਉਸ ਨੂੰ ਹੌਟਸਪੋਟ ਬਣਾਉਣ ਤੋਂ ਰੋਕੇਗੀ। ਅਸੀਂ ਭਵਿੱਖ ਵਿੱਚ ਇਹ ਕਰਨ ਵਿੱਚ ਕਾਮਯਾਬ ਹੋ ਸਕਾਂਗੇ।"

"ਅਜੇ ਹੋਰ ਵੇਰੀਅੰਟ ਆ ਰਹੇ ਹਨ ਇਸ ਲਈ ਵਾਇਰਸ ਜਾਣ ਨਹੀਂ ਵਾਲਾ ਹੈ।" ਬੀਤੇ ਦਿਨ ਦੀਆਂ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=KKpyVSczFXY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ae207c15-ef6b-44fd-8153-e69280764f7f'',''assetType'': ''STY'',''pageCounter'': ''punjabi.india.story.57380107.page'',''title'': ''ਮਲੇਰਕੋਟਲਾ ਜ਼ਿਲ੍ਹਾ ਵਿੱਚ ਔਰਤਾਂ ਲਈ ਕੀ ਖ਼ਾਸ ਹੋਵੇਗਾ - 5 ਅਹਿਮ ਖ਼ਬਰਾਂ'',''published'': ''2021-06-07T02:22:06Z'',''updated'': ''2021-06-07T02:22:06Z''});s_bbcws(''track'',''pageView'');

Related News