ਮਲੇਰਕੋਟਲਾ ਸ਼ਹਿਰ ਦਾ ਨਾਂ ਕਿਵੇਂ ਪਿਆ ਤੇ ਸ਼ੇਰ ਮੁਹੰਮਦ ਖ਼ਾਨ ਨੇ ਔਰੰਗਜ਼ੇਬ ਨੂੰ ਕੀ ਚਿੱਠੀ ਲਿਖੀ ਸੀ
Monday, Jun 07, 2021 - 07:21 AM (IST)

ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣ ਗਿਆ ਹੈ। ਇਸ ਲੇਖ ਵਿੱਚ ਇਸ ਦੇ ਇਤਿਹਾਸ, ਪੁਰਾਤਨ ਮਿਲਵਰਤਨ ਤੇ ਭਾਈਚਾਰਕ ਏਕਤਾ ਬਾਰੇ ਗੱਲ ਕੀਤੀ ਗਈ ਹੈ।
ਮਾਲੇਰਕੋਟਲਾ ਨਾਮ ਤੇ ਮਾਲੇਰਕੋਟਲਾ ਰਿਆਸਤ ਦੀ ਨੀਂਹ ਸੂਫੀ ਸ਼ੇਖ ਸਦਰਊਦੀਨ ਸਦਰ—ਏ—ਜ਼ਹਾਨ ਦੁਆਰਾ 1454 ਈ ਵਿਚ ਰੱਖੀ ਗਈ ਸੀ।
ਸ਼ੇਖ ਸਦਰਊਦੀਨ ਦਾ ਵਧੇਰੇ ਪ੍ਰਚਲੱਤ ਨਾਮ ਹੈਦਰ ਸ਼ੇਖ ਹੈ। ਉਹ ਅਫ਼ਗਾਨਿਸਤਾਨ ਦੇ ਦਰਬਾਨ ਇਲਾਕੇ ਦਾ ਸ਼ੇਰਵਾਣੀ ਅਫ਼ਗਾਨ ਸੀ।
ਇਹ ਵੀ ਪੜ੍ਹੋ:
- ਕੋਰੋਨਾ ਵੈਕਸੀਨ ਨੂੰ ਨਿੱਜੀ ਹਸਪਤਾਲਾਂ ਨੂੰ ਵੇਚਣ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਕਿਵੇਂ ਘਿਰੀ
- ਜਪਾਨ ਵਿੱਚ ਇੱਕ ਪਾਂਡਾ ਦੇ ਗਰਭ ਦੀ ਖ਼ਬਰ ਨਾਲ ਰੈਸਟੋਰੈਂਟਾਂ ਦੀ ਇੰਝ ਹੋਈ ਚਾਂਦੀ
- ਅਕਾਲ ਤਖ਼ਤ ''ਤੇ ਟੈਂਕ ਭੇਜਣ ਦਾ ਫ਼ੈਸਲਾ ਕਿਸਦਾ ਸੀ
''ਮਾਲੇਰ ਸ਼ਬਦ ਦਾ ਪਿਛੋਕੜ ਲੈਪਲ ਹੈਨਰੀ ਗਰਿਫ਼ਨ ਦੀ ਕਿਤਾਬ ''ਰਾਜਾਜ਼ ਆਫ਼ ਦਿ ਪੰਜਾਬ''ਅਨੁਸਾਰ ਰਾਜਾ ਮਾਲੇਰ ਸਿੰਘ ਨਾਲ ਹੈ। ਮਾਲੇਰ ਸਿੰਘ ਰਾਣੀ ਬਾਰਾਹ ਦਾ ਉਤਰਾਧਿਕਾਰੀ ਤੇ ਚੰਦਰਬੰਸੀ ਰਾਜਪੂਤ ਨਾਲ ਸਬੰਧਿਤ ਸੀ।
ਉਸ ਨੇ ਭੁਮਸੀ ਪਿੰਡ ਲਾਗੇ ਕਿਲ੍ਹਾ ਮਾਲੇਰਗੜ੍ਹ ਦੀ ਉਸਾਰੀ ਕਰਵਾਈ ਸੀ। ਕੋਟਲਾ ਕਸਬੇ ਦੀ ਨੀਂਹ 1657 ਈ ਵਿਚ ਨਵਾਬ ਬਅਜ਼ੀਦ ਅਲੀ ਖ਼ਾਨ ਵੱਲੋਂ ਰੱਖੀ ਗਈ ਸੀ।
ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਦੁਆਰਾ ਸਦਰਊਦੀਨ ਦੇ ਸੂਫ਼ੀ ਸੁਭਾਅ ਕਾਰਨ ਆਪਣੀ ਬੇਟੀ ਤਾਜ ਮੁਰੱਸਾ ਬੇਗਮ ਦਾ ਵਿਆਹ ਉਸ ਨਾਲ ਕੀਤਾ ਸੀ।
12 ਪਿੰਡਾਂ ਅਤੇ 57 ਅਸਾਮੀਜ਼ ਦੀ ਜਾਗੀਰ ਤੇ ਇਸ ਦੀ ਸੰਭਾਲ ਲਈ ਤਿੰਨ ਲੱਖ ਰੁਪਏ ਸਾਲਾਨਾ ਲਗਦੀ ਭੱਤਾ ਵੀ ਲਗਾਇਆ ਗਿਆ।
ਮਲੇਰਕੋਟਲਾ ਰਿਆਸਤ ਦੇ ਨਵਾਬ ਸ਼ੇਖ ਸਦਰਊਦੀਨ ਤੋਂ ਅੰਤਿਮ ਨਵਾਬ ਇਫ਼ਤਖਾਰ ਅਲੀ ਖ਼ਾਨ ਤੱਕ ਕੁੱਲ 22 ਸ਼ਾਸਕਾਂ ਅਤੇ ਨਵਾਬ ਦਾ ਨਵਾਬੀ ਕਾਲ ਹੈ।
ਨਵਾਬ ਬਅਜ਼ੀਦ ਅਲੀ ਖ਼ਾਨ ਬਹਾਦੁਰ ਅਸਦਉੱਲਾ (1600—1659) ਕਾਲ ਦੌਰਾਨ ਵਿਰਾਸਤ ਦਾ ਵਿਕਾਸ ਹੋਇਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਦੂਸਰੇ ਨਵਾਬ ਸ਼ੇਰ ਮੁਹੰਮਦ ਖ਼ਾਨ (1672—1712) ਈ ਕਾਲ ਦੋਰਾਨ ਮਾਲੇਰਕੋਟਲਾ ਦੇ ਆਰਥਿਕ, ਰਾਜਨੀਤਿਕ, ਸਮਾਜਕ ਅਤੇ ਰਿਆਸਤੀ ਵਿਕਾਸ ਦੇ ਨਾਲ ਮੁਸਲਿਮ ਸਿੱਖ ਭਾਈਚਾਰਕ ਸੰਬੰਧਾਂ ਅਤੇ ਸਦਭਾਵਨਾ ਦੇ ਇਤਿਹਾਸ ਨੇ ਵਿਸ਼ਵ ਪੱਧਰ ''ਤੇ ਇੱਕ ਲਾ ਮਿਸਾਲ ਉਦਾਹਰਣ ਕਾਇਮ ਕੀਤੀ ਹੈ।
ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਹਾਅ ਦਾ ਨਾਅਰਾ
ਨਵਾਬ ਸ਼ੇਰ ਮੁਹੰਮਦ ਖ਼ਾਨ ਨੇ 1704 ਈ ਵਿੱਚ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਨ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸ਼ਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਸਰਹਿੰਦ ਦੀਆਂ ਦੀਵਾਰ ਦੀਆਂ ਨੀਹਾਂ ਵਿੱਚ ਜਿਉਂਦੇ ਚਿਣਨ ਦੇ ਖਿਲਾਫ਼ ਸਖ਼ਤ ਤੇ ਬੁਲੰਦ ਆਵਾਜ਼ ਉਠਾਈ ਸੀ।
ਉਸ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਵਜ਼ੀਰ ਖਾਨ ਦੇ ਇਸ ਵਤੀਰੇ ਵਿਰੁੱਧ ਫਾਰਸੀ ਭਾਸ਼ਾ ਵਿਚ ਮੁਰਾਸਲਾ ਭਾਵ ਪੱਤਰ ਲਿਖਿਆ ਸੀ।
ਉਸ ਪੱਤਰ ਵਿੱਚ ਲਿਖਿਆ ਕਿ ਛੋਟੇ ਸ਼ਹਿਬਜ਼ਾਦਿਆਂ ਨੂੰ ਬੇਕਸੂਰ ਅਤੇ ਦਿੱਤੀ ਸਜ਼ਾ ਅਸਾਨਵੀ ਤੇ ਕੁਰਾਨ ਮਜ਼ੀਦ ਦੀਆਂ ਸਿੱਖਿਆਵਾਂ ਅਤੇ ਇਸਲਾਮ ਧਰਮ ਦੇ ਮੁੱਢਲੇ ਸਿਧਾਂਤਾਂ ਵਿਰੁੱਧ ਹਨ। ਇਤਿਹਾਸ ਵਿਚ ਇਸ ਨੂੰ ''ਹਾਅ ਦਾ ਨਾਅਰਾ'' ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ:
- ਮਲੇਰਕੋਟਲਾ ਜ਼ਿਲ੍ਹਾ ਬਣਨ ਨਾਲ ਕੀ ਹੋਏਗਾ ਫ਼ਾਇਦਾ
- ਮਲੇਰਕੋਟਲਾ ''ਤੇ ਯੋਗੀ ਦਾ ਇਤਰਾਜ਼ ਪੰਜਾਬ ’ਚ ਧਾਰਮਿਕ ਨਫ਼ਰਤ ਫੈਲਾਉਣ ਦੀ ਕੋਸ਼ਿਸ਼ - ਕੈਪਟਨ ਅਮਰਿੰਦਰ
- ਕੁਰਾਨ ਨਾਲ ਮੁਹੱਬਤ ਕਰਨ ਵਾਲਾ ਹਿੰਦੂ ਖਾਨਦਾਨ
ਨਵਾਬ ਮਾਲੇਰਕੋਟਲੇ ਦੇ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦੇ ਖਿਲਾਫ਼ ਬੋਲਣ ਬਾਰੇ ਗੁਰੂ ਗੋਬਿੰਦ ਸਿੰਘ ਨੂੰ ਰਾਏਕੋਟ ਵਿਖੇ ਜਾਣਕਾਰੀ ਮਿਲੀ।
ਇਹ ਕਿਹਾ ਜਾਂਦਾ ਹੈ ਕਿ ਨਵਾਬ ਸ਼ੇਰ ਖਾਨ ਦੀ ਬਹਾਦੁਰੀ ਨਾਲ ਜ਼ੁਲਮ ਤੇ ਅਨਿਆਂ ਵਿਰੁੱਧ ਆਵਾਜ਼ ਤੋਂ ਖ਼ੁਸ਼ ਹੋ ਕਿ ਗੁਰੂ ਸਾਹਿਬ ਨੇ ਨਵਾਬ, ਸ਼ਾਹੀ ਪਰਿਵਾਰ ਅਤੇ ਮਾਲੇਰਕੋਟਲਾ ਨੂੰ ‘ਵਰਦਾਨ’ ਦਿੱਤਾ ਕਿ ਉਹ ਸਦਾ ਸੁਖੀ ਵਸਦੇ ਰਹਿਣ।
ਬਰਤਾਨਵੀ ਅਫ਼ਸਰਾਂ ਵੱਲੋਂ ਮਲੇਰਕੋਟਲਾ ਵਿਖੇ ਕੂਕਿਆਂ ਨੂੰ ਤੋਪਾਂ ਨਾਲ ਉਡਾਉਣਾ
ਮਲੇਰਕੋਟਲਾ ਦੀ ਇੱਕ ਹੋਰ ਗੌਰਵਮਈ ਪ੍ਰਾਪਤੀ ਜਨਵਰੀ 1872 ਦੌਰਾਨ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਭਾਗ ਲੈਣਾ ਵੀ ਸੀ।
ਅੰਮ੍ਰਿਤਸਰ, ਰਾਏਕੋਟ ਤੇ ਮਲੇਰਕੋਟਲਾ ਵਿਖੇ ਨਾਮਧਾਰੀ ਸਿੱਖਾਂ ਨੂੰ ਬੁੱਚੜਖਾਨਿਆਂ ''ਤੇ ਹਮਲੇ ਕਰਨ ਕਰਕੇ ਲਗਭਗ 66 ਕੂਕੇ ਸਿੱਖਾਂ ਨੂੰ ਤੋਪਾਂ ਨਾਲ ਉਡਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਨਾਂ ਵਿੱਚ ਇੱਕ 12 ਸਾਲ ਦਾ ਬੱਚਾ ਵੀ ਸੀ।
ਭਾਰਤੀ ਆਜ਼ਾਦੀ ਤੇ ਪੰਜਾਬ ਵੰਡ ਸਮੇਂ ਮਾਲੇਰਕੋਟਲਾ ਦੀ ਧਰਤੀ ''ਤੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰਹੀ।
ਭਾਰਤ-ਪਾਕਿਸਤਾਨ ਦੀ ਵੰਡ ਕਾਰਨ ਵਸੋਂ ਦੀ ਅਦਲਾ ਬਦਲੀ ਦੌਰਾਨ ਲਗਭਗ 10 ਲੱਖ ਲੋਕਾਂ ਦਾ ਉਜਾੜਾ ਹੋਇਆ ਸੀ।
ਆਜ਼ਾਦੀ ਉਪਰੰਤ ਵਾਪਰੀਆਂ ਰਾਸ਼ਟਰੀ ਐਮਰਜੈਂਸੀ, ਧਰਮ ਯੁੱਧ ਮੋਰਚਾ, ਪੰਜਾਬ ਵਿੱਚ ਅੱਤਵਾਦ ਅਤੇ ਬਾਬਰੀ ਮਸਜਿਦ ਵਰਗੀਆਂ ਘਟਨਾਵਾਂ ਦੌਰਾਨ ਭਾਂਵੇ ਰਾਸ਼ਟਰੀ ਹਿੱਤਾਂ ਲਈ ਮਲੇਰਕੋਟਲਾ ਵਾਸੀਆਂ ਵਲੋਂ ਗ੍ਰਿਫ਼ਤਾਰੀਆਂ ਤੇ ਜਾਨਾਂ ਵੀ ਦਿੱਤੀਆਂ ਗਈਆਂ ।
ਪਰ ਵਿਰਾਸਤੀ ਮਿਲਵਰਤਨ ਤੇ ਆਪਸੀ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅੰਤਰ—ਰਾਸ਼ਟਰੀ ਪੱਧਰ ''ਤੇ ਮਲੇਰਕੋਟਲਾ ਦੇ ਲੋਕਾਂ ਨੇ ਨਾਮਣਾ ਖੱਟਿਆ ਹੈ।
ਭਵਨ ਨਿਰਮਾਣ ਕਲਾ ਵਿੱਚ ਪੰਜਾਬ ਦੀਆਂ ਪੁਰਾਣੀਆਂ ਰਿਆਸਤਾਂ ਵਿੱਚੋਂ ਹੋਣ ਕਰਕੇ ਮਲੇਰਕੋਟਲਾ ਭਾਰਤੀ ਇਰਾਨੀ ਭਵਨ ਨਿਰਮਾਣ ਕਲਾ ਦਾ ਮੱਧਕਾਲ ਤੋਂ ਪ੍ਰਸਿੱਧ ਕੇਂਦਰ ਰਿਹਾ ਹੈ।
ਮੁਬਾਰਕ ਮੰਜ਼ਿਲ, ਸ਼ੀਸ਼ ਮਹਿਲ, ਹੈਦਰ ਸ਼ੇਖ ਦੀ ਦਰਗਾਹ, ਸ਼ਾਹੀ ਮਕਬਰੇ, ਮੋਤੀ ਬਾਜ਼ਾਰ, ਜੈਨ ਮੰਦਿਰ, ਕਾਲੀ ਮਾਤਾ ਦਾ ਮੰਦਿਰ, ਕੋਟਲੇ ਦਾ ਕਿਲ੍ਹਾ, ਜ਼ਾਮਾ ਮਸਜਿਦ, ਸਰਕਾਰੀ ਕਾਲਜ ਅਤੇ ਨਾਮਧਾਰੀ ਸ਼ਹੀਦੀ ਸਮਾਰਕ ਇੱਥੋਂ ਦੇ ਭਵਨ ਨਿਰਮਾਣ ਕਲਾ ਦੀਆਂ ਕੁਝ ਮਹੱਤਵਪੂਰਨ ਉਦਾਹਰਨਾਂ ਹਨ।
ਸਦਭਾਵਨਾਤਮਕ ਵਿਰਾਸਤ ਅਤੇ ਸਿੱਖਿਆ ਕੇਂਦਰ ਵਿੱਚ ਸਦਭਾਵਨਾਤਮਕ ਵਿਰਾਸਤ ਅਤੇ ਸਿੱਖਿਆਵਾਂ ਨੂੰ ਪ੍ਰਫੁੱਲਤ ਕਰਨ ਹਿੱਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਲੇਰਕੋਟਲਾ ਵਿਖੇ ''ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਹੈ।
ਇਸੇ ਤਰ੍ਹਾਂ ਇੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਉਰਦੂ ਅਕਾਦਮੀ ਅਤੇ ਖਾਲਸਾ ਸਾਜਨਾ ਦੇ ਤਿੰਨ ਸਾਲਾ ਯਾਦਗਾਰੀ ਸਮਾਗਮਾਂ ਦੌਰਾਨ ਫਤਿਹਗੜ੍ਹ ਸਾਹਿਬ ਵਿਖੇ ''ਨਵਾਬ ਸ਼ੇਰ ਮੁਹੰਮਦ ਖਾਂ ਯਾਦਗਾਰੀ ਦਰਵਾਜ਼ੇ ਦੀ ਉਸਾਰੀ ਕਰਵਾਈ ਗਈ ਹੈ।
ਕਿਸੇ ਪੇਸ਼ੇ ਨਾਲ ਜੁੜੇ ਹਨ ਮਲੇਰਕੋਟਲਾ ਦੇ ਲੋਕ
ਜਨ ਸਧਾਰਨ ਦੇ ਜੀਵਨ ਨਿਰਮਾਣ ਲਈ ਕਾਰਜ ਵਿੱਚ ਮਲੇਰਕੋਟਲਾ ਵਿੱਚ ਵਧੇਰੇ ਲੋਕ ਮੱਧ-ਵਰਗ ਨਾਲ ਸੰਬੰਧਤ ਹਨ।
ਇਸ ਸ਼ਹਿਰ ਦਾ ਛੋਟੇ ਦਰਜ਼ੇ ਦੇ ਉਦਯੋਗ ਸਾਇਕਲ, ਕੱਪੜੇ ਸਿਉਣ ਵਾਲੀ ਮਸ਼ੀਨ, ਖੇਡਾਂ ਦਾ ਸਮਾਨ, ਬੈਡਮਿੰਟਨ, ਫੁੱਟਬਾਲ ਅਦਿ ਖੇਤਰਾਂ ਵਿੱਚ ਰਾਸ਼ਟਰੀ ਪੱਧਰ ''ਤੇ ਨਾਮ ਹੈ।
ਛੋਟੇ ਮੱਧਵਰਗੀ ਕਿਸਾਨ ਹੋਣ ਕਰਕੇ ਸਬਜ਼ੀਆਂ ਦੇ ਉਤਪਾਦਨ ਅਤੇ ਖਰੀਦੋ-ਫਰੋਖ਼ਤ ਵਿੱਚ ਇਸ ਦਾ ਰਾਸ਼ਟਰੀ ਪੱਧਰ ''ਤੇ ਨਾਮ ਹੈ।
ਘਰੇਲੂ ਉਦਯੋਗਾਂ ਵਿੱਚ ਸੈਨਿਕਾਂ ਲਈ ਤਾਮਰ ਪੱਤਰ ਤੇ ਸੈਨਿਕ ਵਰਦੀਆਂ ਲਈ ਬੈਚ ਹੱਥ ਖੱਡੀ ਨਾਲ ਤਿਆਰ ਕਰਕੇ ਅੰਤਰ—ਰਾਸ਼ਟਰੀ ਪੱਧਰ ''ਤੇ ਖਰੀਦੇ ਵੇਚੇ ਜਾਂਦੇ ਹਨ।
ਸੰਖੇਪ ਵਿਚ ਪੌਣੇ ਕੁ ਛੇ ਸਾਲ ਪੁਰਾਣੇ ਮਲੇਰਕੋਟਲਾ ਦੀ ਵਸੋਂ ਵਿੱਚ ਲਗਭਗ 60 ਫੀਸਦੀ ਮੁਸਲਿਮ ਆਬਾਦੀ ਹੈ। ਮੁਸਲਮਾਨਾਂ ਵਿੱਚ ਵਧੇਰੇ ਗਿਣਤੀ ਮੁਸਲਿਮ ਕੰਬੋਜਾਂ ਦੀ ਹੈ।
ਹਿੰਦੂ, ਸਿੱਖ ਅਤੇ ਜੈਨੀ ਕਰਮਵਾਰ ਦੂਸਰੇ. ਤੀਸਰੇ ਅਤੇ ਚੌਥੇ ਸਥਾਨ ''ਤੇ ਹਨ।
ਮਲੇਰਕੋਟਲਾ ਜ਼ਿਲ੍ਹੇ ਦੇ ਲੋਕਾਂ ਵਿੱਚ ਪੁਰਾਤਨ ਮਿਲਵਰਤਨ, ਭਾਈਚਾਰਕ ਏਕਤਾ, ਹਲੀਮੀ, ਸਦਭਾਵਨਾ, ਅਮਨ ਸ਼ਾਂਤੀ ਅਤੇ ਵਿਰਾਸਤੀ ਧਾਰਮਿਕ ਸ਼ਹਿਣਸ਼ੀਲਤਾ ਵਾਲਾ ਜਜ਼ਬਾ ਅੱਜ ਵੀ ਬਰਕਰਾਰ ਹੈ।
ਮੌਜੂਦਾ ਕਿਸਾਨੀ ਸੰਘਰਸ਼ ਵਿੱਚ ਮੁਸਲਿਮ ਸਿੱਖ ਸਾਂਝਾ ਫਰੰਟ ਵਲੋਂ ਮਲੇਰਕੋਟਲਾ ਦੇ ਲੋਕ ਦਿੱਲੀ ਵਿੱਚ ਨਿਰੰਤਰ ਭਾਗ ਲੈ ਰਹੇ ਹਨ।
ਮਲੇਰਕੋਟਲਾ ਦੇ ਅਜਿਹੇ ਭਾਈਚਾਰਕ ਤੇ ਭਰਾਤਰੀ ਭਾਵ ਵਾਲੇ ਮਾਹੌਲ ਨੂੰ ਵਧੇਰੇ ਨੇੜੇ ਤੋਂ ਸਮਝਣ ਲਈ ਰਮਜ਼ਾਨ ਦੇ ਰੋਜ਼ੇ, ਈਦ, ਬਕਰੀਦ, ਹੈਦਰ ਸ਼ੇਖ ਦਾ ਮੇਲਾ ਅਤੇ ਦੀਵਾਲੀ ਦੇ ਤਿਉਹਾਰ ਮਹੱਤਵਪੂਰਨ ਮੌਕੇ ਹਨ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=KKpyVSczFXY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7fa2af28-dff6-44cc-b9a9-9083162eec52'',''assetType'': ''STY'',''pageCounter'': ''punjabi.india.story.57377210.page'',''title'': ''ਮਲੇਰਕੋਟਲਾ ਸ਼ਹਿਰ ਦਾ ਨਾਂ ਕਿਵੇਂ ਪਿਆ ਤੇ ਸ਼ੇਰ ਮੁਹੰਮਦ ਖ਼ਾਨ ਨੇ ਔਰੰਗਜ਼ੇਬ ਨੂੰ ਕੀ ਚਿੱਠੀ ਲਿਖੀ ਸੀ'',''author'': ''ਡਾ਼ ਮੁਹੰਮਦ ਇਦਰੀਸ '',''published'': ''2021-06-07T01:41:58Z'',''updated'': ''2021-06-07T01:41:58Z''});s_bbcws(''track'',''pageView'');