ਕੋਰੋਨਾਵਾਇਰਸ ਕਾਰਨ ਪੰਜਾਬ ''''ਚ ਅਨਾਥ ਹੋਏ ਬੱਚਿਆਂ ਦੀ ਸਹੀ ਮਦਦ ਕਿਵੇਂ ਹੋ ਸਕਦੀ ਹੈ
Sunday, Jun 06, 2021 - 07:51 PM (IST)


ਕੋਰੋਨਾਵਾਇਰਸ ਮਹਾਂਮਾਰੀ ਨੇ ਦੁਨੀਆਂ ਭਰ ਵਿੱਚ ਲੱਖਾਂ ਜਾਨਾਂ ਲੈ ਲਈਆਂ ਹਨ ਅਤੇ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਮਾਂ ਅਤੇ ਪਿਓ ਕੋਵਿਡ ਕਾਰਨ ਇਸ ਦੁਨੀਆਂ ਤੋਂ ਚਲੇ ਗਏ।
ਪੰਜਾਬ ਵਿੱਚ ਕੋਵਿਡ ਨੇ 23 ਬੱਚਿਆਂ ਨੂੰ ਅਨਾਥ ਕਰ ਦਿੱਤਾ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਮੁਤਾਬਕ ਮਾਰਚ 2020 ਤੋਂ ਮਈ 2021 ਦੌਰਾਨ ਕੋਵਿਡ ਕਾਰਨ 23 ਬੱਚਿਆਂ ਦੇ ਅਨਾਥ ਹੋਣ ਬਾਰੇ ਪਤਾ ਲੱਗਿਆ ਹੈ।
ਅਰੁਣਾ ਚੌਧਰੀ ਨੇ ਦੱਸਿਆ ਕਿ ਇਹ ਉਹ ਬੱਚੇ ਹਨ, ਜਿੰਨ੍ਹਾਂ ਦੇ ਮਾਂ-ਬਾਪ ਦਾ ਇਸ ਸਮੇਂ ਦੌਰਾਨ ਕੋਵਿਡ ਕਾਰਨ ਦੇਹਾਂਤ ਹੋ ਗਿਆ ਜਾਂ ਫਿਰ ਉਹ ਜਿੰਨ੍ਹਾਂ ਦੇ ਮਾਂ ਜਾਂ ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ:
- ਮਲੇਰਕੋਟਲਾ ਜ਼ਿਲ੍ਹਾ ਬਣਨ ਨਾਲ ਕੀ ਹੋਏਗਾ ਫ਼ਾਇਦਾ
- ਪਾਕਿਸਤਾਨੀ ਕੁੜੀ ਜਿਸ ਨੇ ਯੂਟਿਊਬ ਦੀ ਕਮਾਈ ਤੋਂ ਬਣਾਇਆ ਆਪਣਾ ਘਰ, ਤੁਸੀਂ ਵੀ ਲਵੋ ਟਿਪਸ
- ਕੋਰੋਨਾ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਕਿੰਨਾ ਪੈਸੇ ਲੈ ਸਕਦੇ ਹਨ, ਕੀ ਹਨ ਨਿਯਮ
ਪੰਜਾਬ ਵਿੱਚ ਅਜਿਹੇ ਬੱਚਿਆਂ ਲਈ ਸਰਕਾਰ ਨੇ ਜੋ ਸਕੀਮਾਂ ਐਲਾਨੀਆਂ ਹਨ ਉਸ ਮੁਤਾਬਕ ਪ੍ਰਤੀ ਮਹੀਨਾ 1500 ਰੁਪਏ ਦੀ ਪੈਨਸ਼ਨ ਅਤੇ ਸਰਕਾਰੀ ਕਾਲਜਾਂ ਵਿੱਚ ਗ੍ਰੈਜੁਏਸ਼ਨ ਤੱਕ ਮੁਫ਼ਤ ਸਿੱਖਿਆ ਸ਼ਾਮਿਲ ਹੈ।
ਐਲਾਨ ਮੁਤਾਬਕ ਅਜਿਹੇ ਬੱਚਿਆਂ ਦੇ 21 ਸਾਲ ਦੇ ਹੋਣ ਤੱਕ ਉਨ੍ਹਾਂ ਨੂੰ ਸਮਾਰਟ ਰਾਸ਼ਨ ਕਾਰਡ ਜ਼ਰੀਏ ਮੁਫਤ ਰਾਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਵੀ ਦਿੱਤਾ ਜਾਵੇਗਾ ਅਤੇ ਲੜਕੀ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਦਿੱਤੇ ਜਾਣਗੇ।
ਅਰੁਣਾ ਚੌਧਰੀ ਦੇ ਬਿਆਨ ਮੁਤਾਬਕ ਅਜਿਹੇ ਕਈ ਬੱਚਿਆਂ ਦੀ ਸਾਂਭ-ਸੰਭਾਲ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਕਰ ਰਹੇ ਹਨ।
ਜਿੰਨ੍ਹਾਂ ਬੱਚਿਆਂ ਨੂੰ ਕੋਈ ਰਿਸ਼ਤੇਦਾਰ ਜਾਂ ਨੇੜਲਾ ਸਾਕ-ਸਬੰਧੀ ਨਹੀਂ ਰੱਖਦਾ ਤਾਂ ਉਨ੍ਹਾਂ ਨੂੰ ਸਰਕਾਰ ਦੇ ਬਣਾਏ ਚਿਲਡਰਨ ਹੋਮਜ਼ ਵਿੱਚ ਰੱਖਿਆ ਜਾਵੇਗਾ।
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਟਵੀਟ ਕਰਕੇ ਦੱਸਿਆ ਸੀ ਕਿ ਕੋਵਿਡ ਦੀ ਦੂਜੀ ਲਹਿਰ ਵਿੱਚ ਅਪ੍ਰੈਲ 2021 ਤੋਂ 25 ਮਈ 2021 ਦੁਪਹਿਰ ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਕੋਵਿਡ ਕਾਰਨ 577 ਬੱਚਿਆਂ ਦੇ ਮਾਂ-ਬਾਪ ਦੀ ਜਾਨ ਚਲੀ ਗਈ।
ਉਧਰ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਇਸੇ ਹਫ਼ਤੇ ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਐਫੀਡੇਵਿਟ ਵਿੱਚ ਦੱਸਿਆ ਹੈ ਕਿ ਦੇਸ਼ ਭਰ ਵਿੱਚ ਕੋਵਿਡ ਕਰਕੇ ਅਜਿਹੇ 9 ਹਜ਼ਾਰ ਤੋਂ ਵੱਧ ਬੱਚੇ ਰਿਪੋਰਟ ਹੋਏ ਹਨ ਜਿਨ੍ਹਾਂ ਨੇ ਕੋਵਿਡ ਕਾਰਨ ਆਪਣੇ ਮਾਂ-ਬਾਪ ਵਿੱਚੋਂ ਕਿਸੇ ਇੱਕ ਜਾਂ ਦੋਹਾਂ ਨੂੰ ਗੁਆ ਲਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਅੰਗਰੇਜ਼ੀ ਅਖਬਾਰ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ, ਕਮਿਸ਼ਨ ਨੇ ਦਾਇਰ ਕੀਤੇ ਐਫੀਡੇਵਿਟ ਜ਼ਰੀਏ ਅਦਾਲਤ ਨੂੰ ਦੱਸਿਆ ਹੈ ਕਿ ਦੇਸ਼ ਭਰ ਵਿੱਚ ਮਾਰਚ 2020 ਤੋਂ ਲੈ ਕੇ 1,742 ਬੱਚੇ ਅਨਾਥ (ਦੋਹੇਂ ਮਾਪੇ ਗਵਾਏ) ਹੋਏ, 7,464 ਬੱਚਿਆਂ ਨੇ ਮਾਂ ਜਾਂ ਬਾਪ ਵਿੱਚੋਂ ਇੱਕ ਨੂੰ ਖੋਹਿਆ।
ਸੋਸ਼ਲ ਮੀਡੀਆ ''ਤੇ ਅਨਾਥ ਬੱਚਿਆਂ ਨੂੰ ਗੋਦ ਲੈਣ ਦਾ ਸੱਦਾ ਦਿੰਦੀਆਂ ਪੋਸਟਾਂ ਜਾਇਜ਼ ਹਨ?
ਇੰਨੀਂ ਦਿਨੀਂ ਤੁਸੀਂ ਵੀ ਸੋਸ਼ਲ ਮੀਡੀਆ ''ਤੇ ਕੋਈ ਨਾ ਕੋਈ ਅਜਿਹੀ ਪੋਸਟ ਦੇਖੀ ਹੋਣੀ ਹੈ ਜਿਸ ਵਿੱਚ ਕੋਵਿਡ ਕਾਰਨ ਕਿਸੇ ਬੱਚੇ ਦੇ ਅਨਾਥ ਹੋ ਜਾਣ ''ਤੇ ਉਸ ਨੂੰ ਗੋਦ ਲੈਣ ਦਾ ਸੱਦਾ ਦਿੱਤਾ ਗਿਆ ਹੋਵੇ। ਪਰ ਕੀ ਇਸ ਤਰ੍ਹਾਂ ਦੀ ਪੋਸਟ ਸ਼ੇਅਰ ਕਰਨਾ ਜਾਂ ਇਸ ਤਰ੍ਹਾਂ ਬੱਚਾ ਗੋਦ ਲੈਣਾ ਜਾਂ ਦੇਣਾ ਕਾਨੂੰਨੀ ਤੌਰ ''ਤੇ ਸਹੀ ਹੈ?
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਕੋਵਿਡ ਵੈਕਸੀਨ: ਭਾਰਤ ’ਚ ਕੋਰੋਨਾ ਵੈਕਸੀਨ ਨਾਲ ਜੁੜੇ ਤੁਹਾਡੇ ਹਰ ਸਵਾਲ ਦਾ ਜਵਾਬ
- ਕੋਰੋਨਾਵਾਇਰਸ ਵੈਕਸੀਨ ਤੋਂ ''ਨਪੁੰਸਕ ਹੋਣ'' ਸਣੇ 4 ਦਾਅਵਿਆਂ ਦੀ ਸੱਚਾਈ ਜਾਣੋ
- ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਸਾਨੂੰ ਦੱਸਿਆ, "ਸਾਡੇ ਧਿਆਨ ਵਿੱਚ ਵੀ ਅਜਿਹੇ ਮਾਮਲੇ ਆਏ ਹਨ। ਪਿਛਲੇ ਹਫ਼ਤੇ ਇੱਕ ਅਜਿਹੀ ਪੋਸਟ ਦੇਖ ਕੇ ਉਸ ''ਤੇ ਦਿੱਤੇ ਨੰਬਰ ''ਤੇ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਸਪੈਮ ਨੰਬਰ ਸੀ।"

ਰਜਿੰਦਰ ਸਿੰਘ ਨੇ ਦੱਸਿਆ ਕਿ ਅਜਿਹੀਆਂ ਪੋਸਟਾਂ ਪਾਉਣਾ ਜਾਂ ਇਸ ਤਰ੍ਹਾਂ ਬੱਚਾ ਗੋਦ ਲੈਣਾ ਕਾਨੂੰਨੀ ਤੌਰ ''ਤੇ ਸਹੀ ਨਹੀਂ।
ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ ਕਾਨੂੰਨ ਕੀ ਹੋਣਾ ਚਾਹੀਦਾ ਹੈ...
- ਜੇ ਤੁਹਾਡੀ ਨਜ਼ਰ ਵਿੱਚ ਅਜਿਹਾ ਕੋਈ ਬੱਚਾ ਆਉਂਦਾ ਹੈ ਜਿਸ ਦੇ ਮਾਂ-ਬਾਪ ਦੀ ਮੌਤ ਹੋ ਗਈ, ਜਾਂ ਦੋਹੇਂ ਮਾਂ-ਬਾਪ ਹਸਪਤਾਲ ਵਿੱਚ ਇਲਾਜ ਅਧੀਨ ਹਨ ਜਾਂ ਦੋਹਾਂ ਵਿੱਚੋਂ ਇੱਕ ਦੀ ਜਾਨ ਚਲੀ ਗਈ ਅਤੇ ਦੂਜਾ ਹਸਪਤਾਲ ਵਿੱਚ ਦਾਖਲ ਹੈ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਤਾਂ ਉਨ੍ਹਾਂ ਬੱਚਿਆਂ ਦੀਆਂ ਤਸਵੀਰਾਂ, ਸਥਾਨ, ਪਤਾ ਜਾਂ ਹੋਰ ਕੋਈ ਵੀ ਨਿੱਜੀ ਵੇਰਵਾ ਕਿਸੇ ਨਾਲ ਸਾਂਝਾ/ਜਨਤਕ ਨਾ ਕਰੋ। ਅਜਿਹਾ ਕਰਨਾ ਬੱਚਿਆਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦਾ ਹੈ।
- ਤੁਸੀਂ ਆਪਣੇ ਜ਼ਿਲ੍ਹੇ ਦੇ ਬਾਲ ਸੁਰੱਖਿਆ ਯੁਨਿਟ, ਬਾਲ ਭਲਾਈ ਕਮੇਟੀ ਜਾਂ ਜੁਵੇਨਾਈਲ ਜਸਟਿਸ ਬੋਰਡ ਜਾਂ ਫਿਰ ਚਿਲਡਰਨ ਹੋਮ ਨਾਲ ਸੰਪਰਕ ਕਰ ਸਕਦੇ ਹੋ।
- ਨੈਸ਼ਨਲ ਚਾਈਲਡ ਹੈਲਪਲਾਈਨ ਨੰਬਰ 1098 ''ਤੇ ਸੂਚਿਤ ਕਰੋ। ਪੰਜਾਬ ਦੇ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੂੰ 79996 00009 ਜਾਂ 0172-2298097 ਨੰਬਰਾਂ ''ਤੇ ਵੀ ਸੂਚਿਤ ਕਰ ਸਕਦੇ ਹੋ।
- ਸਟੇਟ ਅਡੌਪਸ਼ਨ ਰਿਸੋਰਸ ਏਜੰਸੀ (SARA), ਜਿਸ ਤਰ੍ਹਾਂ ਕੌਮੀ ਪੱਧਰ ''ਤੇ CARA ਹੈ, ਦੇ ਨੰਬਰ 95921 04500 ''ਤੇ ਸੰਪਰਕ ਕਰ ਸਕਦੇ ਹੋ।
- ਜੇ ਤੁਸੀਂ ਪੀੜਤ ਬੱਚਿਆਂ ਦੇ ਰਹਿਣ-ਸਹਿਣ, ਸਿੱਖਿਆ ਜਾਂ ਹੋਰ ਸਹੂਲਤਾਂ ਵਿੱਚ ਮਦਦ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਿਲ੍ਹੇ ਦੇ ਬਾਲ ਸੁਰੱਖਿਆ ਯੁਨਿਟ, ਬਾਲ ਭਲਾਈ ਕਮੇਟੀ ਜਾਂ ਜੁਵੇਨਾਈਲ ਜਸਟਿਸ ਬੋਰਡ ਨਾਲ ਤਾਲਮੇਲ ਕਰ ਸਕਦੇ ਹੋ।

- ਕਿਸੇ ਬੱਚੇ ਨੂੰ ਮਾਨਸਿਕ ਜਾਂ ਭਾਵਨਾਤਮਕ ਸਹਾਇਤਾ ਦੀ ਲੋੜ ਮਹਿਸੂਸ ਹੋਵੇ ਤਾਂ ਨੈਸ਼ਨਲ ਇੰਸਟਿਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਸ ਦੇ ਨੰਬਰ 08026972240 ''ਤੇ ਸੰਪਰਕ ਕਰ ਸਕਦੇ ਹੋ।
ਬੱਚੇ ਨੂੰ ਗੋਦ ਲੈਣ ਦੀ ਕਾਨੂੰਨੀ ਪ੍ਰਕਿਰਿਆ
ਸੂਬੇ ਦੇ ਸਮਾਜਿਕ ਸੁਰੱਖਿਆ, ਔਰਤ ਤੇ ਬਾਲ ਵਿਕਾਸ ਵਿਭਾਗ ਵਿੱਚ ਬਾਲ ਰੱਖਿਆ ਸਕੀਮ ਦੇ ਪ੍ਰੋਗਰਾਮ ਮੈਨੇਜਰ ਸ਼ੈਲੀ ਮਿੱਤਲ ਨੇ ਦੱਸਿਆ ਕਿ ਜੇਕਰ ਬੱਚੇ ਦੇ ਅਨਾਥ ਹੋਣ ਦੀ ਸੂਰਤ ਵਿੱਚ ਨੇੜਲੇ ਸਬੰਧੀਆਂ ਨੂੰ ਕੁਦਰਤੀ ਗਾਰਡੀਅਨ ਮੰਨਿਆ ਜਾਂਦਾ ਹੈ, ਅਜਿਹੇ ਕੇਸ ਵਿੱਚ ਕਾਨੂੰਨੀ ਪ੍ਰਕਿਰਿਆ ਦੀ ਲੋੜ ਨਹੀਂ ਹੁੰਦੀ।
ਉਨ੍ਹਾਂ ਮੁਤਾਬਕ ਜੇ ਕਿਸੇ ਕੇਸ ਵਿੱਚ ਬੱਚੇ ਦਾ ਕਿਸੇ ਵੀ ਤਰ੍ਹਾਂ ਸੋਸ਼ਣ ਹੋਣ ਦੀ ਸੰਭਾਵਨਾ ਹੋਵੇ ਤਾਂ ਫਿਰ ਅਦਾਲਤ ਜ਼ਰੀਏ ਕਾਨੂੰਨੀ ਗਾਰਡੀਅਨ ਨਿਯੁਕਤ ਕੀਤਾ ਜਾਂਦਾ ਹੈ।
ਜਿੰਨ੍ਹਾਂ ਬੱਚਿਆਂ ਨੂੰ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਰੱਖੇ, ਉਨ੍ਹਾਂ ਨੂੰ ਫਿਰ ਚਿਲਡਰਨ ਹੋਮਜ਼ ਵਗੈਰਾ ਵਿੱਚ ਰੱਖਿਆ ਜਾਂਦਾ ਹੈ।
ਸ਼ੈਲੀ ਮਿੱਤਲ ਅਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਕਿਸੇ ਅਨਾਥ ਬੱਚੇ ਨੂੰ ਸੈਂਟਰਲ ਅਡੌਪਸ਼ਨ ਰਿਸੋਰਸ ਏਜੰਸੀ ਦੀਆਂ ਹਦਾਇਤਾਂ ਮੁਤਾਬਕ ਹੀ ਗੋਦ ਲਿਆ ਜਾ ਸਕਦਾ ਹੈ।
ਪੰਜਾਬ ਵਿੱਚ ਸਟੇਟ ਅਡੌਪਸ਼ਨ ਰਿਸੋਰਸ ਏਜੰਸੀ ਕੰਮ ਕਰਦੀ ਹੈ।

ਜੁਵੇਨਾਈਲ ਜਸਟਿਸ ਐਕਟ ਦੇ ਨਿਯਮਾਂ ਤਹਿਤ ਅਡੌਪਸ਼ਨ ਹੁੰਦੀ ਹੈ। ਇਸ ਐਕਟ ਮੁਤਾਬਕ...
- ਕਿਸੇ ਵੀ ਅਨਾਥ, ਛੱਡੇ ਜਾਂ ਤਿਆਗੇ ਹੋਏ ਬੱਚੇ ਨੂੰ ਗੋਦ ਲੈਣ ਦੇ ਚਾਹਵਾਨ ਮਾਪੇ ਅਡੌਪਸ਼ਨ ਏਜੰਸੀ ਕੋਲ ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣਗੇ ਅਤੇ ਜਿਸ ਸੂਬੇ ਤੋਂ ਬੱਚਾ ਗੋਦ ਲੈਣਾ ਚਾਹੁੰਦੇ ਹਨ, ਉਸ ਸਮੇਤ ਕਾਫੀ ਡਿਟੇਲ ਪੁੱਛੀ ਜਾਵੇਗੀ ਜੋ ਕਿ ਫਾਰਮ ਵਿੱਚ ਭਰਨੀ ਹਵੇਗੀ।
- ਫਿਰ ਚਾਹਵਾਨ ਮਾਪਿਆਂ ਦੀ ਹੋਮ ਸਟਡੀ ਰਿਪੋਰਟ ਬਣੇਗੀ ਜੋ ਕਿ ਅਡੌਪਸ਼ਨ ਏਜੰਸੀ ਦਾ ਕੋਈ ਨੁਮਾਇੰਦਾ ਤਿਆਰ ਕਰੇਗਾ। ਇਸ ਰਿਪੋਰਟ ਅਤੇ ਕੁਝ ਹੋਰ ਦਸਤਾਵੇਜਾਂ ਦੇ ਅਧਾਰ ''ਤੇ ਤੈਅ ਹੋਵੇਗਾ ਕਿ ਚਾਹਵਾਨ ਮਾਪੇ ਬੱਚਾ ਗੋਦ ਲੈਣ ਲਈ ਯੋਗ ਹਨ ਜਾਂ ਨਹੀਂ।
- ਇਸ ਤੋਂ ਬਾਅਦ ਗੋਦ ਦਿੱਤੇ ਜਾਣ ਵੇਲੇ ਬੱਚਾ ਜਦੋਂ ਏਜੰਸੀ ਕੋਲ ਹੋਵੇਗਾ, ਉਦੋਂ ਅਡੌਪਸ਼ਨ ਪ੍ਰਕਿਰਿਆ ਪੂਰੀ ਹੋਵੇਗੀ।
- ਕਿਹੜੇ ਬੱਚੇ ਗੋਦ ਲਏ ਜਾ ਸਕਦੇ ਹਨ, ਇਹ ਵੀ ਕਈ ਨੁਕਤਿਆਂ ਦੇ ਅਧਾਰ ''ਤੇ ਜੁਵੇਨਾਈਲ ਜਸਟਿਸ ਐਕਟ ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ।
- ਗੋਦ ਲੈਣ ਦੇ ਚਾਹਵਾਨ ਮਾਪਿਆਂ ਦੀ ਯੋਗਤਾ ਵੀ ਕਈ ਨੁਕਤਿਆਂ ''ਤੇ ਪ੍ਰਭਾਸ਼ਿਤ ਕੀਤੀ ਗਈ ਹੈ, ਜਿਵੇਂ ਕਿ ਉਹ ਸਰੀਰਕ, ਮਾਨਸਿਕ, ਭਾਵਨਾਤਮਕ ਤੇ ਆਰਥਿਕ ਪੱਖੋਂ ਸਥਿਰ ਹੋਣ ਅਤੇ ਕੋਈ ਜਾਨਲੇਵਾ ਬਿਮਾਰੀ ਦੇ ਸ਼ਿਕਾਰ ਨਾ ਹੋਣ। ਇਕੱਲੀ ਮਹਿਲਾ ਕਿਸੇ ਵੀ ਲਿੰਗ ਦਾ ਬੱਚਾ ਗੋਦ ਲੈ ਸਕਦੀ ਹੈ ਪਰ ਇਕੱਲਾ ਆਦਮੀ ਕਿਸੇ ਬੱਚੀ ਨੂੰ ਗੋਦ ਨਹੀਂ ਲੈ ਸਕਦਾ। ਵਿਆਹੇ ਜੋੜੇ ਦੇ ਕੇਸ ਵਿੱਚ ਦੋਹਾਂ ਮਾਪਿਆਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ।
ਇਸ ਲਈ CARA ਜਾਂ SARA ਦੇ ਜ਼ਰੀਏ ਹੀ ਬੱਚਾ ਗੋਦ ਲੈਣਾ ਕਾਨੂੰਨੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=h9Y-tph2YIk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''470d06f0-c10f-4697-8250-a06296e3d1b5'',''assetType'': ''STY'',''pageCounter'': ''punjabi.india.story.57370261.page'',''title'': ''ਕੋਰੋਨਾਵਾਇਰਸ ਕਾਰਨ ਪੰਜਾਬ \''ਚ ਅਨਾਥ ਹੋਏ ਬੱਚਿਆਂ ਦੀ ਸਹੀ ਮਦਦ ਕਿਵੇਂ ਹੋ ਸਕਦੀ ਹੈ'',''author'': ''ਨਵਦੀਪ ਕੌਰ ਗਰੇਵਾਲ'',''published'': ''2021-06-06T14:14:46Z'',''updated'': ''2021-06-06T14:14:46Z''});s_bbcws(''track'',''pageView'');