ਜੂਹੀ ਚਾਵਲਾ ਦੀ ਪਟੀਸ਼ਨ ਉੱਪਰ ਸੁਣਵਾਈ ਦੌਰਾਨ ਕਿਸੇ ਨੇ ਗਾਇਆ ਫ਼ਿਲਮੀ ਗਾਣਾ

Thursday, Jun 03, 2021 - 03:51 PM (IST)

ਜੂਹੀ ਚਾਵਲਾ ਦੀ ਪਟੀਸ਼ਨ ਉੱਪਰ ਸੁਣਵਾਈ ਦੌਰਾਨ ਕਿਸੇ ਨੇ ਗਾਇਆ ਫ਼ਿਲਮੀ ਗਾਣਾ
ਜੂਹੀ ਚਾਵਲਾ
Getty Images
ਸੁਣਵਾਈ ਤੋਂ ਪਹਿਲਾਂ ਫਿਲਮ ਅਭਿਨੇਤਰੀ ਜੂਹੀ ਚਾਵਲਾ ਨੇ ਵਰਚੁਅਲ ਕਾਰਵਾਈ ਦਾ ਲਿੰਕ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ

ਦਿੱਲੀ ਹਾਈਕੋਰਟ ਵਿੱਚ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ, ਵਿਰੇਸ਼ ਮਲਿਕ ਅਤੇ ਟੀਨਾ ਵਛਾਨੀ ਦੀ ਪਟੀਸ਼ਨ ਉੱਪਰ ਬੁੱਧਵਾਰ ਦੁਪਹਿਰੇ ਵਰਚੁਅਲ ਸੁਣਵਾਈ ਵਿੱਚ ਅਦਾਲਤ ਨੇ ਰਿਜ਼ਰਵ ਕਰ ਗਿਆ।

ਪਟੀਸ਼ਨ ਵਿੱਚ ਅਦਾਲਤ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰੀ ਏਜੰਸੀਆਂ ਨੂੰ ਆਦੇਸ਼ ਦੇਣ ਜੋ ਉਹ ਜਾਂਚ ਕਰਕੇ ਪਤਾ ਲਗਵਾਉਣ ਕੇ 5ਜੀ ਸਿਹਤ ਵਾਸਤੇ ਕਿੰਨਾ ਸੁਰੱਖਿਅਤ ਹੈ।

https://www.instagram.com/p/CPlr3mbJ_oh/

ਸੁਣਵਾਈ ਤੋਂ ਪਹਿਲਾਂ ਫਿਲਮ ਅਭਿਨੇਤਰੀ ਜੂਹੀ ਚਾਵਲਾ ਨੇ ਵਰਚੁਅਲ ਕਾਰਵਾਈ ਦਾ ਲਿੰਕ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ।ਤਿੰਨੇ ਪਟੀਸ਼ਨਕਰਤਾ 5ਜੀ ਤਕਨੀਕ ਦੇ ਖ਼ਿਲਾਫ਼ ਹਾਈ ਕੋਰਟ ਗਏ ਸਨ।

ਇਹ ਵੀ ਪੜ੍ਹੋ-

ਇਸ ਸੁਣਵਾਈ ਦੌਰਾਨ ਦੋ ਵਾਰ ਅੜਚਣ ਆਈ ਜਦੋਂ ਅਦਾਲਤੀ ਕਾਰਵਾਈ ਵਿੱਚ ਅਚਾਨਕ ਕਿਸੇ ਨੇ ਗਾਣਾ ਗਾਇਆ।ਜਦੋਂ ਪਟੀਸ਼ਨ ਕਰਤਾ ਦੇ ਵਕੀਲ ਦੀਪਕ ਖੋਸਲਾ ਅਦਾਲਤ ਵਿੱਚ ਆਪਣੀ ਦਲੀਲ ਪੇਸ਼ ਕਰ ਰਹੇ ਸਨ ਤਾਂ ਅਚਾਨਕ ਕਿਸੇ ਦੀ ਗਾਣਾ ਗਾਉਣ ਦੀ ਆਵਾਜ਼ ਆਈ ।

ਗਾਣਾ ਜੂਹੀ ਚਾਵਲਾ ਦੀ ਫ਼ਿਲਮ ਦਾ ਸੀ,''ਲਾਲ ਲਾਲ ਹੋਂਠੋ ਪੇ ਗੋਰੀ ਕਿਸ ਕਾ ਨਾਮ ਹੈ।''

ਤਕਰੀਬਨ 8 ਸੈਕਿੰਡ ਗਾਣੇ ਦੀ ਆਵਾਜ਼ ਆਉਂਦੇ ਰਹਿਣ ਤੋਂ ਬਾਅਦ ਜੱਜ ਜੇ ਆਰ ਮਿਧਾ ਨੇ ਕੋਰਟ ਸਟਾਫ ਨੂੰ ਉਸ ਵਿਅਕਤੀ ਨੂੰ ਵਰਚੂਅਲ ਕੋਰਟ ਤੋਂ ਹਟਾਉਣ ਲਈ ਕਿਹਾ ਅਤੇ ਪੁੱਛਿਆ ਕਿ ਇਹ ਕੌਣ ਸੀ।

ਆਵਾਜ਼ ਬੰਦ ਹੋਈ,ਅਦਾਲਤ ਦੀ ਕਾਰਵਾਈ ਫਿਰ ਸ਼ੁਰੂ ਹੋਈ

ਤਕਰੀਬਨ ਛੇ ਮਿੰਟ ਦੀ ਕਾਰਵਾਈ ਤੋਂ ਬਾਅਦ ਜਦੋਂ ਵਕੀਲ ਦੀਪਕ ਖੋਸਲਾ ਫਿਰ 5ਜੀ ਤਕਨੀਕ ਖ਼ਿਲਾਫ਼ ਆਪਣੀ ਦਲੀਲ ਪੇਸ਼ ਕਰ ਰਹੇ ਸਨ,ਤਾਂ ਫੇਰ ਕਿਸੇ ਦੇ ਗਾਣਾ ਗਾਉਣ ਦੀ ਆਵਾਜ਼ ਆਈ।

ਇਸ ਵਾਰ ਗਾਣਾ ਜੂਹੀ ਚਾਵਲਾ ਦੀ ਇਕ ਹੋਰ ਫ਼ਿਲਮ ਦਾ ਸੀ ਜਿਸ ਦੇ ਬੋਲ ਸਨ,''ਮੇਰੀ ਬੰਨੋ ਕੀ ਆਏਗੀ ਬਾਰਾਤ....''

5ਜੀ
Getty Images
ਗਾਣਾ ਜੂਹੀ ਚਾਵਲਾ ਦੀ ਫ਼ਿਲਮ ਦਾ ਸੀ,''ਲਾਲ ਲਾਲ ਹੋਂਠੋ ਪੇ ਗੋਰੀ ਕਿਸ ਕਾ ਨਾਮ ਹੈ

ਕਾਰਵਾਈ ਵਿੱਚ ਦੁਬਾਰਾ ਖਲਲ ਪਾਉਣ ਤੇ ਜੱਜ ਨੇ ਇਸ ਵਿਅਕਤੀ ਦੀ ਪਹਿਚਾਣ ਕਰਨ ਤੋਂ ਬਾਅਦ ਉਸ ਨੂੰ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ।ਉਨ੍ਹਾਂ ਨੇ ਦਿੱਲੀ ਪੁਲੀਸ ਦੇ ਆਈਟੀ ਡਿਪਾਰਟਮੈਂਟ ਨੂੰ ਵੀ ਇਸ ਬਾਰੇ ਸੰਪਰਕ ਕਰਨ ਲਈ ਕਿਹਾ।

ਇਸ ਮਾਮਲੇ ਵਿੱਚ ਬੀਬੀਸੀ ਨੇ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਰਨਲ ਮਨੋਜ ਜੈਨ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।

ਜੱਜ ਨੇ ਪੁੱਛੇ ਸਵਾਲ

ਕਰੀਬ 5000 ਪੰਨਿਆਂ ਦੀ ਇਸ ਪਟੀਸ਼ਨ ਵਿੱਚ ਕਈ ਸਰਕਾਰੀ ਏਜੰਸੀਆਂ ਜਿਵੇਂ ਡਿਪਾਰਟਮੈਂਟ ਆਫ਼ ਕਮਿਊਨੀਕੇਸ਼ਨ,ਸਾਇੰਸ ਐਂਡ ਇੰਜਨੀਅਰਿੰਗ ਰਿਸਰਚ ਬੋਰਡ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ,ਸੈਂਟਰਲ ਪਾਲਿਊਸ਼ਨ ਕੰਟਰੋਲ ਬੋਰਡ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਪਾਰਟੀ ਬਣਾਇਆ ਗਿਆ ਸੀ।

ਦਿੱਲੀ ਹਾਈ ਕੋਰਟ
Getty Images
ਮੋਬਾਈਲ ਟਾਵਰ ਰੇਡੀਏਸ਼ਨ ਨੂੰ ਲੈ ਕੇ ਜੂਹੀ ਚਾਵਲਾ ਦੀ ਫ਼ਿਕਰ ਦਸ ਸਾਲ ਪੁਰਾਣੀ ਹੈ

ਇਸ ਪਟੀਸ਼ਨ ਵਿੱਚ ਆਪਣੇ ਆਰਡਰ ਰਿਜ਼ਰਵ ਕਰਨ ਤੋਂ ਪਹਿਲਾਂ ਜੱਜ ਨੇ ਇਸ ਪਟੀਸ਼ਨ ਵਿੱਚ ਕਈ ਸਵਾਲ ਪੁੱਛੇ।

ਜੱਜ ਨੇ ਵਕੀਲ ਦੀਪਕ ਖੋਸਲਾ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਸਰਕਾਰ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ ਹੈ ਅਤੇ ਕੀ ਸਰਕਾਰ ਨੇ ਕੋਈ ਜਵਾਬ ਦਿੱਤਾ ਹੈ।

ਜੇਕਰ ਉਹ ਸਰਕਾਰ ਕੋਲ ਨਹੀਂ ਗਏ ਤਾਂ ਉਸ ਦੇ ਅਦਾਲਤ ਕੋਲ ਕਿਉਂ ਆਏ ਹਨ?

ਉਨ੍ਹਾਂ ਨੇ ਦੀਪਕ ਖੋਸਲਾ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਇਸ ਪਟੀਸ਼ਨ ਨੂੰ ਤਿਆਰ ਕੀਤਾ ਹੈ ਅਤੇ ਇਹ ਵੀ ਕਿਹਾ ਕਿ ਅਜਿਹਾ ਲਗਦਾ ਹੈ ਕਿ ਜਿਵੇਂ ਪਟੀਸ਼ਨ ਮੀਡੀਆ ਪਬਲੀਸਿਟੀ ਵਾਸਤੇ ਹੈ।

ਜੂਹੀ ਚਾਵਲਾ ਦੀ ਪੁਰਾਣੀ ਫ਼ਿਕਰ

ਮੋਬਾਈਲ ਟਾਵਰ ਰੇਡੀਏਸ਼ਨ ਨੂੰ ਲੈ ਕੇ ਜੂਹੀ ਚਾਵਲਾ ਦੀ ਫ਼ਿਕਰ ਦਸ ਸਾਲ ਪੁਰਾਣੀ ਹੈ।

ਜੂਹੀ ਚਾਵਲਾ
Getty Images
ਜੂਹੀ ਚਾਵਲਾ ਆਪਣੇ ਘਰ ਤੋਂ ਚਾਲੀ ਮੀਟਰ ਦੂਰ ਗੈਸਟ ਹਾਊਸ ਵਿੱਚ ਲੱਗੇ 16 ਮੋਬਾਈਲ ਫੋਨ ਟਾਵਰਾਂ ਰਾਹੀਂ ਸਿਹਤ ਉੱਤੇ ਹੋਣ ਵਾਲੇ ਅਸਰ ਨੂੰ ਲੈ ਕੇ ਚਿੰਤਿਤ ਸੀ

ਸਾਲ 2011 ਦੀ ਇੱਕ ਰਿਪੋਰਟ ਮੁਤਾਬਿਕ ਮਾਲਾਬਾਰ ਹਿੱਲ ਵਿਚ ਰਹਿਣ ਵਾਲੀ ਜੂਹੀ ਚਾਵਲਾ ਆਪਣੇ ਘਰ ਤੋਂ ਚਾਲੀ ਮੀਟਰ ਦੂਰ ਗੈਸਟ ਹਾਊਸ ਵਿੱਚ ਲੱਗੇ 16 ਮੋਬਾਈਲ ਫੋਨ ਟਾਵਰਾਂ ਰਾਹੀਂ ਸਿਹਤ ਉੱਤੇ ਹੋਣ ਵਾਲੇ ਅਸਰ ਨੂੰ ਲੈ ਕੇ ਚਿੰਤਿਤ ਸੀ ਅਤੇ ਜਦੋਂ ਆਈਆਈਟੀ ਮੁੰਬਈ ਦੇ ਇੱਕ ਪ੍ਰੋਫੈਸਰ ਨੇ ਜਾਂਚ ਕੀਤੀ ਤਾਂ ਇਹ ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਦਾ ਇੱਕ ਵੱਡਾ ਹਿੱਸਾ ਕਥਿਤ ਤੌਰ ਤੇ ''ਅਸੁਰੱਖਿਅਤ'' ਸੀ।

ਯੂਟਿਊਬ ਉੱਪਰ ਮੌਜੂਦ ਇੱਕ ਪ੍ਰੈਜ਼ੈਂਟੇਸ਼ਨ ਵਿਚ ਜੂਹੀ ਇਹ ਦੱਸਦੇ ਹੋਏ ਦਿਖਦੀ ਹੈ ਕਿ ਕਿਸ ਤਰ੍ਹਾਂ ਸਾਰੇ ਫੋਨ ਟਾਵਰਾਂ ਨਾਲ ਉਨ੍ਹਾਂ ਦੀ ਫ਼ਿਕਰ ਵਧੀ ਸੀ ਅਤੇ ਉਨ੍ਹਾਂ ਨੇ ਆਪਣੇ ਘਰ ਦੇ ਆਲੇ ਦੁਆਲੇ ਰੇਡੀਏਸ਼ਨ ਦੀ ਜਾਂਚ ਬਾਰੇ ਸੋਚਿਆ।

5ਜੀ ਨੈੱਟਵਰਕ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਜਿਵੇਂ ਅਮਰੀਕਾ, ਯੂਰਪ,ਚੀਨ ਅਤੇ ਦੱਖਣੀ ਕੋਰੀਆ ਵਿੱਚ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਹੈ। ਭਾਰਤ ਵਿੱਚ ਫਾਈਵ ਜੀ ਟ੍ਰਾਇਲ ਉਪਰ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ-

5ਜੀ ਨਾਲ ਇੰਟਰਨੈੱਟ ਦੀ ਸਪੀਡ ਕਾਫੀ ਤੇਜ਼ ਹੋ ਜਾਂਦੀ ਹੈ ਅਤੇ ਇਸ ਨੂੰ ਕ੍ਰਾਂਤੀਕਾਰੀ ਮੰਨਿਆ ਜਾਂਦਾ ਹੈ ਕਿਉਂਕਿ ਟੈਲੀ ਸਰਜਰੀ,ਆਰਟੀਫਿਸ਼ਲ ਇੰਟੈਲੀਜੈਂਸ,ਬਿਨਾਂ ਡਰਾਈਵਰ ਦੇ ਕਾਰ ਵਰਗੀਆਂ ਤਕਨੀਕਾਂ ਨੂੰ ਹੋਰ ਵਿਕਸਤ ਕਰਨ ਵਿੱਚ ਇਸ ਨਾਲ ਮਦਦ ਮਿਲੇਗੀ।

ਦੁਨੀਆਂ ਦੇ ਕਈ ਹਿੱਸਿਆਂ ਵਿੱਚ ਫ਼ਿਕਰ ਵੀ ਹੈ ਕਿ ਇਸ ਨਾਲ ਰੇਡੀਏਸ਼ਨ ਐਕਸਪੋਜ਼ਰ ਵਧ ਜਾਂਦਾ ਹੈ ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਪਿਛਲੇ ਸਾਲ ਬ੍ਰਿਟੇਨ ਵਿਚ 5ਜੀ ਟਾਵਰਜ਼ ਨੂੰ ਅਫ਼ਵਾਹਾਂ ਫੈਲਣ ਤੋਂ ਬਾਅਦ ਅੱਗ ਲਗਾ ਦਿੱਤੀ ਸੀ। ਅਫਵਾਹਾਂ ਸਨ ਕਿ ਇਹ ਟਾਵਰ ਕੋਰੋਨਾਵਾਇਰਸ ਦੇ ਫੈਲਣ ਜਾਂ ਤੇਜ਼ੀ ਨਾਲ ਫੈਲਣ ਦਾ ਕਾਰਨ ਹਨ।

5ਜੀ
Getty Images
5ਜੀ ਨਾਲ ਇੰਟਰਨੈੱਟ ਦੀ ਸਪੀਡ ਕਾਫੀ ਤੇਜ਼ ਹੋ ਜਾਂਦੀ ਹੈ

ਭਾਰਤ ਵਿੱਚ ਵੀ ਅਜਿਹੀਆਂ ਅਫ਼ਵਾਹਾਂ ਫੈਲੀਆਂ ਸਨ ਜਿਸ ਤੋਂ ਬਾਅਦ ਸਰਕਾਰ ਨੂੰ ਸਫ਼ਾਈ ਦੇਣੀ ਪਈ ਸੀ।

ਕੀ ਕਹਿੰਦੀ ਹੈ ਪਟੀਸ਼ਨ?

ਇਸ ਪਟੀਸ਼ਨ ਵਿੱਚ 5ਜੀ ਨਾਲ ਸੰਭਾਵਿਤ ਖ਼ਤਰਿਆਂ ਬਾਰੇ ਜ਼ਿਕਰ ਕੀਤਾ ਗਿਆ ਹੈ।ਇਸ ਵਿੱਚ ਬੈਲਜੀਅਮ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿੱਥੇ 5ਜੀ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ।

ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿੱਥੇ ਇੱਕ ਪਾਸੇ ਸੈਲੂਲਰ ਕੰਪਨੀਆਂ ਖ਼ਤਰਨਾਕ ਤੇਜ਼ੀ ਨਾਲ ਸੈੱਲ ਟਾਵਰ ਲਗਾ ਰਹੀਆਂ ਹਨ ਤਾਂ ਕਿ ਇੰਟਰਨੈੱਟ ਬਿਹਤਰ ਹੋ ਸਕੇ ਉਥੇ ਹੀ ਪੰਜ ਹਜ਼ਾਰ ਤੋਂ ਜ਼ਿਆਦਾ ਅਜਿਹੇ ਵਿਗਿਆਨਕ ਸ਼ੋਧ ਹਨ ਜੋ ਕਥਿਤ ਤੌਰ ਤੇ ਕਹਿੰਦੇ ਹਨ ਕਿ ਨੈੱਟਵਰਕ ਪ੍ਰੋਵਾਈਡਰਸ ਦੀ ਇਸ ਲੜਾਈ ਵਿੱਚ ਲੋਕ ਮੌਤ ਦਾ ਸ਼ਿਕਾਰ ਹੋ ਰਹੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪਟੀਸ਼ਨ ਅਨੁਸਾਰ ਜੇਕਰ 5ਜੀ ਪਲੈਨ ਕਾਮਯਾਬ ਹੋ ਗਿਆ ਤਾਂ ਕੋਈ ਇਨਸਾਨ,ਜਾਨਵਰ,ਚਿੜੀ ਅਤੇ ਕੋਈ ਭੱਤਾ ਵੀ ਰੇਡੀਓ ਫ੍ਰੀਕੁਐਂਸੀ ਰੇਡੀਏਸ਼ਨ ਨਾਲ ਹਰ ਮੌਕੇ ਪੇਸ਼ ਆਉਣ ਵਾਲੀਆਂ ਰੇਡੀਏਸ਼ਨ ਤੋਂ ਬਚ ਨਹੀਂ ਸਕੇਗਾ ਅਤੇ ਇਸ ਦਾ ਉਧਰ ਅੱਜ ਦੇ ਪੱਧਰ ਤੋਂ ਦੱਸ ਤੋਂ ਸੌ ਗੁਣਾ ਵੱਧ ਹੋਵੇਗਾ।

5ਜੀ ਖ਼ਤਰੇ ਉੱਪਰ ਕੀ ਕਹਿੰਦੀਆਂ ਹਨ ਅੰਤਰਰਾਸ਼ਟਰੀ ਰਿਪੋਰਟਾਂ?

ਸਾਲ 2014 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਅੱਜ ਤੱਕ ਮੋਬਾਇਲ ਫੋਨ ਦੇ ਇਸਤੇਮਾਲ ਨਾਲ ਸਿਹਤ ਉੱਤੇ ਕੋਈ ਪ੍ਰਤੀਕੂਲ ਅਸਰ ਨਹੀਂ ਦੇਖਿਆ ਗਿਆ।

ਪਰ ਇਹ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਨੇ ਮੋਬਾਇਲ ਫੋਨ ਤੋਂ ਪੈਦਾ ਹੋਣ ਵਾਲ਼ੇ ਇਲੈਕਟ੍ਰੋਮੈਗਨੈਟਿਕ ਫੀਲਡ ਨੂੰ ਇਨਸਾਨਾਂ ਵਾਸਤੇ ਸੰਭਾਵਿਤ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਹੈ।

5ਜੀ
AFP
ਇਸ ਪਟੀਸ਼ਨ ਵਿੱਚ 5ਜੀ ਨਾਲ ਸੰਭਾਵਿਤ ਖ਼ਤਰਿਆਂ ਬਾਰੇ ਜ਼ਿਕਰ ਕੀਤਾ ਗਿਆ ਹੈ

ਵਿਸ਼ਵ ਸਿਹਤ ਸੰਗਠਨ ਦੀ ਇੱਕ ਹੋਰ ਰਿਪੋਰਟ ਮੁਤਾਬਕ ਅਜਿਹਾ ਇਸ ਵਾਸਤੇ ਵੀ ਹੈ ਕਿਉਂਕਿ ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਮਿਲੇ ਕਿ ਮੋਬਾਇਲ ਫੋਨ ਨਾਲ ਪੈਦਾ ਹੋਣ ਵਾਲੇ ਇਲੈਕਟ੍ਰੋਮੈਗਨੈਟਿਕ ਫੀਲਡ ਨਾਲ ਪੱਕੇ ਤੌਰ ਤੇ ਇਨਸਾਨਾਂ ਨੂੰ ਕੈਂਸਰ ਹੁੰਦਾ ਹੈ ਜਾਂ ਨਹੀਂ।

ਸਾਲ 2018 ਦੀ ਅਮਰੀਕੀ ਸਰਕਾਰ ਨੇ ਇਕ ਰਿਪੋਰਟ ਵਿੱਚ ਪਾਇਆ ਕਿ ਰੇਡੀਓ ਫ੍ਰੀਕੁਐਂਸੀ ਰੇਡੀਏਸ਼ਨ ਦੇ ਜ਼ਿਆਦਾ ਐਕਸਪੋਜ਼ਰ ਨਾਲ ਚੂਹਿਆਂ ਦੇ ਦਿਲ ਵਿੱਚ ਇੱਕ ਤਰ੍ਹਾਂ ਦੇ ਕੈਂਸਰ ਵਰਗਾ ਟਿਊਮਰ ਹੋ ਗਿਆ ਸੀ।

ਇਸ ਸ਼ੋਧ ਵਿੱਚ ਚੂਹੇ ਦੇ ਪੂਰੇ ਸਰੀਰ ਨੂੰ ਮੋਬਾਇਲ ਫੋਨ ਦੇ ਰੇਡੀਏਸ਼ਨ ਦੇ ਐਕਸਪੋਜ਼ਰ ਵਿਚ ਦੋ ਸਾਲ ਤੱਕ ਰੱਖਿਆ ਗਿਆ ਅਤੇ ਹਰ ਦਿਨ ਨੌਂ ਘੰਟੇ ਤਕ ਚੂਹੇ ਐਕਸਪੋਜ਼ ਹੁੰਦੇ ਸਨ।

5ਜੀ
Getty Images
5ਜੀ ਸਹਿਤ ਸਾਰੇ ਰੇਡੀਓ ਫ੍ਰੀਕੁਐਂਸੀ ਦੇ ਐਕਸਪੋਜ਼ਰ ਨਾਲ ਹੋਣ ਵਾਲੇ ਖਤਰੇ ਨੂੰ ਲੈ ਕੇ ਇੱਕ ਰਿਪੋਰਟ 2022 ਵਿੱਚ ਪ੍ਰਕਾਸ਼ਤ ਕਰੇਗਾ

ਇਹ ਸ਼ੋਧ ਕਰਨ ਵਾਲੇ ਇਕ ਵਿਗਿਆਨੀ ਨੇ ਲਿਖਿਆ ਹੈ ਕਿ ਮੋਬਾਇਲ ਫੋਨ ਦੇ ਰੇਡੀਏਸ਼ਨ ਨੂੰ ਜੋ ਚੂਹਿਆਂ ਨੇ ਸਹਿਆ ਉਹ ਕਿਸੇ ਇਨਸਾਨ ਦੇ ਤਜਰਬੇ ਤੋਂ ਦੂਰ ਹੈ। ਇਸ ਲਈ ਇਸ ਸ਼ੋਧ ਦਾ ਇਨਸਾਨੀ ਜੀਵਨ ਉਤੇ ਅਸਰ ਨਹੀਂ ਹੋਣਾ ਚਾਹੀਦਾ।

ਸਾਲ 2020 ਵਿੱਚ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਮੁਤਾਬਿਕ ਉਹ 5ਜੀ ਸਹਿਤ ਸਾਰੇ ਰੇਡੀਓ ਫ੍ਰੀਕੁਐਂਸੀ ਦੇ ਐਕਸਪੋਜ਼ਰ ਨਾਲ ਹੋਣ ਵਾਲੇ ਖਤਰੇ ਨੂੰ ਲੈ ਕੇ ਇੱਕ ਰਿਪੋਰਟ 2022 ਵਿੱਚ ਪ੍ਰਕਾਸ਼ਤ ਕਰੇਗਾ।

ਸਾਲ 2019 ਵਿੱਚ ਕਈ ਭਾਰਤੀ ਵਿਗਿਆਨੀਆਂ ਨੇ ਵੀ ਸਰਕਾਰ ਨੂੰ ਜੀ ਦੇ ਖਿਲਾਫ਼ ਚਿੱਠੀ ਲਿਖੀ ਸੀ।

ਇਹ ਵੀ ਪੜ੍ਹੋ:

https://www.youtube.com/watch?v=QisAz512NX0&t=5s

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e1e350ac-f5e2-46eb-8db1-11c536397ab9'',''assetType'': ''STY'',''pageCounter'': ''punjabi.india.story.57340103.page'',''title'': ''ਜੂਹੀ ਚਾਵਲਾ ਦੀ ਪਟੀਸ਼ਨ ਉੱਪਰ ਸੁਣਵਾਈ ਦੌਰਾਨ ਕਿਸੇ ਨੇ ਗਾਇਆ ਫ਼ਿਲਮੀ ਗਾਣਾ'',''author'': ''ਵਿਨੀਤ ਖ਼ਰੇ '',''published'': ''2021-06-03T10:10:21Z'',''updated'': ''2021-06-03T10:10:21Z''});s_bbcws(''track'',''pageView'');

Related News