ਜ਼ਿੰਦਗੀ ਦੀ ਜੰਗ ਲੜ ਰਹੇ ਲੁਧਿਆਣਾ ਜੇਲ੍ਹ ਦੇ DSP ਦੀ ਮੁੱਖ ਮੰਤਰੀ ਕੈਪਟਨ ਨੂੰ ਕੀ ਗੁਹਾਰ

Thursday, Jun 03, 2021 - 07:51 AM (IST)

ਜ਼ਿੰਦਗੀ ਦੀ ਜੰਗ ਲੜ ਰਹੇ ਲੁਧਿਆਣਾ ਜੇਲ੍ਹ ਦੇ DSP ਦੀ ਮੁੱਖ ਮੰਤਰੀ ਕੈਪਟਨ ਨੂੰ ਕੀ ਗੁਹਾਰ

ਲੁਧਿਆਣਾ ਦੇ ਐੱਸਪੀਐਸ ਹਸਪਤਾਲ ਵਿੱਚ ਦਾਖ਼ਲ ਲੁਧਿਆਣਾ ਜੇਲ੍ਹ ਦੇ ਡੀਐੱਸਪੀ ਹਰਜਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਇਲਾਜ ਲਈ ਫੰਡ ਬਾਰੇ ਅਪੀਲ ਕਰ ਰਹੇ ਹਨ।

ਕੋਵਿਡ ਨਾਲ ਪੀੜਤ ਰਹੇ ਹਰਜਿੰਦਰ ਸਿੰਘ ਦੇ ਫੇਫੜੇ ਟਰਾਂਸਪਲਾਂਟ ਹੋਣੇ ਹਨ ਜਿਸ ਦਾ ਬੇਹੱਦ ਜ਼ਿਆਦਾ ਖ਼ਰਚਾ ਹੈ। ਹਾਲਾਂਕਿ ਉਹ ਕੋਵਿਡ ਤੋਂ ਠੀਕ ਹੋ ਗਏ ਪਰ ਉਨ੍ਹਾਂ ਦੇ ਫੇਫੜੇ ਖਰਾਬ ਹੋ ਗਏ।

ਉਨ੍ਹਾਂ ਨੇ ਆਪਣੀ ਅਪੀਲ ਵਿੱਚ ਕਿਹਾ ਕਿ ਉਂਝ ਵੀ ਸਰਕਾਰ ਉਨ੍ਹਾਂ ਦੇ ਮਰਨ ਤੋਂ ਬਾਅਦ ਕੁਝ ਫੰਡ ਉਨ੍ਹਾਂ ਦੇ ਪਰਿਵਾਰ ਨੂੰ ਦੇਵੇਗੀ ਤੇ ਜੇ ਉਹ ਪਹਿਲਾਂ ਦੇ ਦਿੰਦੀ ਹੈ ਤਾਂ ਉਨ੍ਹਾਂ ਦੇ ਬੱਚੇ ਅਨਾਥ ਹੋਣ ਤੋਂ ਬਚ ਜਾਣਗੇ।

ਉਨ੍ਹਾਂ ਦਾ ਪੂਰਾ ਵੀਡੀਓ ਵੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕੋਰੋਨਾਵਾਇਰਸ ਵੈਕਸੀਨ : ਚੀਨ ਦੇ ਦੂਜੇ ਟੀਕੇ ਨੂੰ WHO ਦੀ ਮਨਜ਼ੂਰੀ

ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਲਈ ਚੀਨ ਵਿੱਚ ਬਣੇ ਇੱਕ ਹੋਰ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਟੀਕਾ ਚੀਨ ਦੀ ਫਾਰਮਾ ਕੰਪਨੀ ਸਿਨੋਵੈਕ ਨੇ ਤਿਆਰ ਕੀਤਾ ਹੈ।

ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਸਿਨੋਫਾਰਮਾ ਦੇ ਟੀਕੇ ਨੂੰ ਵੀ ਹਰੀ ਝੰਡੀ ਦੇ ਦਿੱਤੀ ਸੀ।

ਕੋਰੋਨਾਵਾਇਰਸ ਵੈਕਸੀਨ
Reuters

ਵਿਸ਼ਵ ਸਿਹਤ ਸੰਗਠਨ ਨੇ ਤਮਾਮ ਦੇਸਾਂ ਦੀਆਂ ਏਜੰਸੀਆਂ ਅਤੇ ਭਾਈਚਾਰਿਆਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਟੀਕਾ ਸੁਰੱਖਿਆ ਅਤੇ ਪ੍ਰਭਾਵ ਦੇ ਲਿਹਾਜ਼ ਨਾਲ ਕੌਮਾਂਤਰੀ ਮਾਪਦੰਡਾ ਉਪਰ ਖਰਾ ਉਤਰਦਾ ਹੈ।

ਇਸ ਟੀਕੇ ਨੂੰ ਐਮਰਜੈਂਸੀ ਹਾਲਾਤ ਲਈ ਮਨਜ਼ੂਰੀ ਮਿਲਣ ਨਾਲ ਹੁਣ ਇਸ ਦਾ ਇਸਤੇਮਾਲ ਕੋਵੈਕਸ ਪ੍ਰੋਗਰਾਮ ਤਹਿਤ ਵੀ ਕੀਤਾ ਜਾ ਸਕੇਗਾ ,ਜਿਸ ਦਾ ਟੀਚਾ ਸਮਾਨ ਰੂਪ ਵਿੱਚ ਸਾਰੇ ਦੇਸਾਂ ਨੂੰ ਟੀਕਾ ਉਪਲੱਬਧ ਕਰਵਾਉਣਾ ਹੈ।

ਵਿਸਥਾਰ ''ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਮੋਦੀ ਸਰਕਾਰ ਦੇ 20 ਲੱਖ ਕਰੋੜ ਰੁਪਏ ਦੇ ਆਤਮ ਨਿਰਭਰ ਪੈਕੇਜ ਦਾ ਕੀ ਬਣਿਆ

ਵਿੱਤੀ ਵਰ੍ਹੇ 2020-21 ਲਈ ਜਿੱਥੇ 8% ਗਿਰਾਵਟ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ, ਉੱਥੇ ਹੀ ਇਹ 7.3% ''ਤੇ ਹੀ ਰੁਕ ਗਈ।

ਇਸੇ ਮਿਆਦ ਦੀ ਚੌਥੀ ਤਿਮਾਹੀ ''ਚ ਭਾਵ ਕਿ ਜਨਵਰੀ ਤੋਂ ਮਾਰਚ ਦੇ ਵਿਚਾਲੇ ਜਿੱਥੇ 1.3% ਦੇ ਵਾਧੇ ਦਾ ਅੰਦਾਜ਼ਾ ਸੀ, ਉੱਥੇ ਹੀ ਇਹ 1.6% ਦਾ ਵਾਧਾ ਦਰਜ ਹੋਇਆ ਹੈ।

ਜੀਡੀਪੀ ਦੇ ਅੰਕੜੇ, ਜੋ ਕਿ ਸੋਮਵਾਰ ਨੂੰ ਜਾਰੀ ਹੋਏ ਹਨ, ਬੇਰੁਜ਼ਗਾਰੀ ਦਰ (ਜੋ ਕਿ ਲਗਾਤਾਰ ਵੱਧ ਰਹੀ ਹੈ), ਮਹਿੰਗਾਈ ਦਰ (ਖੁਰਾਕੀ ਵਸਤੂਆਂ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ) ਅਤੇ ਲੋਕਾਂ ਦੇ ਖਰਚ ਕਰਨ ਦੀ ਸਮਰੱਥਾ (ਆਮਦਨੀ ਨਹੀਂ ਤਾਂ ਖਰਚ ਕਿੱਥੋਂ ਹੋਵੇਗਾ) ਆਦਿ ਪੈਮਾਨਿਆਂ ''ਤੇ ਅਧਾਰਤ ਹਨ।

ਬੀਮਾਰ ਪਈ ਅਰਥਵਿਵਸਥਾ ਆਈਸੀਯੂ ''ਚ ਭਰਤੀ ਨਾ ਹੋਵੇ, ਇਸ ਲਈ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਮੋਦੀ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।

ਸੋਮਵਾਰ ਨੂੰ ਜੋ ਅੰਕੜੇ ਆਏ ਹਨ, ਉਹ ਜਨਵਰੀ ਤੋਂ ਮਾਰਚ ਮਹੀਨੇ ਦੇ ਹਨ, ਜਦੋਂ ਕੋਰੋਨਾ ਦਾ ਡਰ ਲੋਕਾਂ ''ਚ ਨਾ ਦੇ ਬਰਾਬਰ ਸੀ।

ਸਰਕਾਰ ਵੀ ਮਹਾਮਾਰੀ ''ਤੇ ਕਾਬੂ ਦੀ ਗੱਲ ਕਰ ਰਹੀ ਸੀ ਅਤੇ ਲਗਭਗ ਸਾਰੀਆਂ ਹੀ ਆਰਥਿਕ ਗਤੀਵਿਧੀਆਂ ''ਤੇ ਲੱਗੀ ਪਾਬੰਦੀ ਵੀ ਹਟ ਚੁੱਕੀ ਸੀ। ਇਸ ਬਾਰੇ ਤਫ਼ਸੀਲ ''ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੋਰੋਨਾਵਾਇਰਸ: ਪਾਕਿਸਤਾਨ ''ਚ ਬਣੀ ਕਿਹੜੀ ਵੈਕਸੀਨ

ਪਾਕਿਸਤਾਨ ਸਰਕਾਰ ਨੇ ਚੀਨ ਦੀ ਸਹਾਇਤਾ ਨਾਲ ਆਪਣੇ ਦੇਸ਼ ਵਿੱਚ ਤਿਆਰ ਕੋਰੋਨਾ ਦੀ ਪਹਿਲੀ ਵੈਕਸੀਨ ਨੂੰ ਇੰਕਲਾਬ ਦੱਸਿਆ ਹੈ।

PakVac ਨਾਮ ਦੇ ਇਸ ਟੀਕੇ ਨੂੰ ਮੰਗਲਵਾਰ ਨੂੰ ਲਾਂਚ ਕੀਤਾ ਗਿਆ।

ਪਾਕਿਸਤਾਨ ਦੇ ਕੇਂਦਰੀ ਯੋਜਨਾ ਮੰਤਰੀ ਅਸਦ ਉਮਰ ਨੇ ਇਸ ਨੂੰ ਅਹਿਮ ਦਿਨ ਦੱਸਦੇ ਹੋਏ ਕਿਹਾ ਕਿ ਪਾਕਿਸਤਾਨ ਦਾ ਇਹ ਟੀਕਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੈ।

ਮੰਤਰੀ ਉਮਰ ਨੇ ਕਿਹਾ,"ਪਰ ਸਾਨੂੰ ਪਾਕਵੈਕ ਬਾਰੇ ਵੀ ਲੋਕਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ ਕਿਉਂਕਿ ਅਸੀਂ ਇਹ ਮਿਲ ਕੇ ਤਿਆਰ ਕੀਤਾ ਹੈ। ਇਹ ਇੱਕ ਇੰਕਲਾਬ ਹੈ।"

ਇਸ ਦੇ ਨਾਲ ਹੀ ਬੀਤੇ ਦਿਨ ਦੀਆਂ ਅਹਿਮ ਖ਼ਬਰਾਂ ਜਾਣਨ ਲਈ ਇੱਥੇ ਕਲਿੱਕ ਕਰੋ।

#ICUDiary: ''ਅੱਖਾਂ ''ਚ ਦੇਖਦਿਆਂ ਇਹ ਦੱਸਣਾ ਕਿ ਇਹ ਅੱਖਾਂ ਜਲਦੀ ਹੀ ਬੰਦ ਹੋ ਜਾਣਗੀਆਂ, ਸਭ ਤੋਂ ਔਖਾ''

ICU ਵਾਰਡ ਵਿੱਚ ਡਿਊਟੀ ਕਰਨ ਵਾਲੀ ਇੱਕ ਡਾਕਟਰ ਦੀਪਸ਼ਿਖਾ ਘੋਸ਼ ਨੇ ਆਪਣੇ ਤਜਰਬੇ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ICU ''ਚ ਮੈਂ ਸਿਰਫ਼ ਅਜਿਹੇ ਮਰੀਜ਼ਾਂ ਨੂੰ ਦੇਖਦੀ ਹਾਂ, ਜਿਨ੍ਹਾਂ ਦੀ ਹਾਲਤ ਹਰ ਦਿਨ ਖ਼ਰਾਬ ਹੋਵੇ।

ਮੈਂ ਕਾਫ਼ੀ ਨਵੇਂ ਚਿਹਰੇ ਦੇਖੇ ਹਨ ਤੇ ਜ਼ਿਆਦਾਤਰ ਚਿਹਰੇ ਤਾਂ ਉਮੀਦਾਂ ਗੁਆ ਚੁੱਕੇ ਹਨ।

ਕੋਰੋਨਾਵਾਇਰਸ ਵੈਕਸੀਨ
BBC

ਪਹਿਲੀ ਗੱਲਬਾਤ, ਜਿਸ ਵਿੱਚ ਅਸੀਂ ਮਰੀਜ਼ਾਂ ਨੂੰ ਮਾਸਕ ਸਹੀ ਢੰਗ ਨਾਲ ਲਗਾਉਣ, ਦਵਾਈਆਂ ਲੈਣ ਲਈ ਕਹਿ ਰਹੇ ਹੁੰਦੇ ਹਾਂ ਜਾਂ ਫ਼ਿਰ ਲੋਕਾਂ ਨੂੰ ਪਰਿਵਾਰ, ਕੰਮ ਜਾਂ ਜ਼ਿੰਦਗੀ ਦੇ ਬਾਰੇ ਗੱਲ ਕਰਕੇ ਸਮਝਾ ਰਹੇ ਹੁੰਦੇ ਹਾਂ ਕਿ ਇਹ ਜ਼ਿੰਦਗੀ ਕਿੰਨੀ ਖ਼ੂਬਸੂਰਤ ਹੈ।

''''ਅਤੇ ਮਰੀਜ਼ ਨੂੰ ਇਸ ਬਿਨਾਂ ਸੱਦੇ ਵਾਇਰਸ ਨਾਲ ਕਿਵੇਂ ਜੰਗ ਜਿੱਤ ਕੇ ਜਲਦੀ ਹਸਪਤਾਲ ਨੂੰ ਟਾਟਾ (ਅਲਵਿਦਾ) ਕਹਿ ਕੇ ਘਰ ਪਰਤਣਾ ਹੈ।''''

ਦੂਜੀ ਗੱਲਬਾਤ, ਜਿਸ ਵਿੱਚ ਸਾਨੂੰ ਕੁਝ ਸਖ਼ਤ ਸਵਾਲ ਪੁੱਛੇ ਜਾ ਰਹੇ ਹੁੰਦੇ ਹਨ। ਇਹ ਸਵਾਲ ਮਰੀਜ਼ ਸਿੱਧਾ ਤੁਹਾਡੀ ਅੱਖ ਵਿੱਚ ਦੇਖਦੇ ਹੋਏ ਪੁੱਛਦਾ ਹੈ, ਮੈਂ ਬੱਚ ਤਾਂ ਜਾਵਾਂਗਾ ਨਾ ਡਾਕਟਰ?

ਅਜਿਹੇ ਸਵਾਲਾਂ ਉੱਤੇ ਅਸੀਂ ਸਹੀ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਚੀਜ਼ਾਂ ਸਹੀ ਹੁੰਦੀਆਂ ਹੀ ਨਹੀਂ ਹਨ। ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=QisAz512NX0&t=5s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4abccfa2-7793-4aaf-ae5a-d62d873e18ac'',''assetType'': ''STY'',''pageCounter'': ''punjabi.india.story.57339708.page'',''title'': ''ਜ਼ਿੰਦਗੀ ਦੀ ਜੰਗ ਲੜ ਰਹੇ ਲੁਧਿਆਣਾ ਜੇਲ੍ਹ ਦੇ DSP ਦੀ ਮੁੱਖ ਮੰਤਰੀ ਕੈਪਟਨ ਨੂੰ ਕੀ ਗੁਹਾਰ'',''published'': ''2021-06-03T02:16:54Z'',''updated'': ''2021-06-03T02:16:54Z''});s_bbcws(''track'',''pageView'');

Related News