ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਕੁਝ ਲੋਕਾਂ ਦੀ ਅਚਾਨਕ ਮੌਤ ਕਿਉਂ ਹੋ ਜਾਂਦੀ ਹੈ- 5 ਅਹਿਮ ਖ਼ਬਰਾਂ

Wednesday, Jun 02, 2021 - 07:21 AM (IST)

ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਕੁਝ ਲੋਕਾਂ ਦੀ ਅਚਾਨਕ ਮੌਤ ਕਿਉਂ ਹੋ ਜਾਂਦੀ ਹੈ- 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
iStock
ਜਾਣਕਾਰਾਂ ਦੀ ਮੰਨੀਏ ਤਾਂ ਬਲੱਡ ਪ੍ਰੈਸ਼ਰ, ਸ਼ੂਗਰ ਦੇ ਮਰੀਜ਼ ਅਤੇ ਜ਼ਿਆਦਾ ਮੋਟੇ ਲੋਕਾਂ ਨੂੰ ਕੋਵਿਡ 19 ਬੀਮਾਰੀ ਦੌਰਾਨ ਦਿਲ ਦਾ ਬੀਮਾਰੀ ਦੀ ਰਿਸਕ ਜ਼ਿਆਦਾ ਹੁੰਦਾ ਹੈ

ਇਹ ਹੋ ਸਕਦਾ ਹੈ ਕਿ ਤੁਹਾਡੇ ਕਿਸੇ ਦੋਸਤ ਮਿੱਤਰ ਅਤੇ ਸਕੇ ਸਬੰਧੀ ਨਾਲ ਅਜਿਹਾ ਹੋਇਆ ਹੋਵੇ ਕਿ ਕੋਰੋਨਾ ਦੀ ਜੰਗ ਜਿੱਤ ਕੇ ਉਹ ਘਰ ਆ ਗਏ ਹੋਣ। ਪਰ ਅਚਾਨਕ ਕੁਝ ਹਫ਼ਤਿਆਂ ਬਾਅਦ ਇੱਕ ਦਿਨ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੁਹਾਨੂੰ ਮਿਲੀ ਹੋਵੇ।

ਕਈ ਮਰੀਜ਼ਾਂ ਵਿੱਚ ਕੋਵਿਡ19 ਦੇ ਦੌਰਾਨ ਜਾਂ ਉਸ ਤੋਂ ਠੀਕ ਹੋਣ ਤੋਂ ਬਾਅਦ ਦਿਲ ਸੰਬੰਧਿਤ ਜਾਂ ਦੂਸਰੀਆਂ ਬੀਮਾਰੀਆਂ ਅਤੇ ਕੌਂਪਲੀਕੇਸ਼ਨਜ਼ ਵੇਖਣ ਨੂੰ ਮਿਲ ਰਹੇ ਹਨ। ਪਰ ਆਖ਼ਰ ਕਿਉਂ?

ਇਸ ਨੂੰ ਸਮਝਣ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਦਿਲ ਦਾ ਕੋਵਿਡ ਨਾਲ ਕੀ ਸੰਬੰਧ ਹੈ ਅਤੇ ਇਸ ਬਾਰੇ ਵਿਸਥਾਰ ''ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕੋਰੋਨਾਵਇਰਸ ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਜੁੜੇ ਸਵਾਲਾਂ ਦੇ ਜਵਾਬ

ਭਾਰਤ ਵਿੱਚ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਅਭਿਆਨ ਜਾਰੀ ਹੈ। ਭਾਰਤ ਵਿੱਚ ਲੋਕਾਂ ਨੂੰ ਦੋ ਤਰ੍ਹਾਂ ਦੀ ਵੈਕਸੀਨ ਦਿੱਤੀ ਜਾ ਰਹੀ ਹੈ, ਕੋਵੀਸ਼ੀਲਡ ਅਤੇ ਕੋਵੈਕਸੀਨ।

ਬ੍ਰਿਟੇਨ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਬ੍ਰਿਟੇਨ ਵਿੱਚ ਆਕਸਫੋਰਡ-ਐਸਟਰਾਜ਼ੈਨੇਕਾ ਅਤੇ ਫਾਈਜ਼ਰ-ਬਾਇਓਟੇਕ ਦੀ ਵੈਕਸੀਨ ਲਗਾਈ ਜਾ ਰਹੀ ਹੈ।

ਭਾਰਤ ਦੀ ਸਵਦੇਸ਼ੀ ਕੋਵੈਕਸੀਨ ਦੇ ਡੇਟਾ ਦੀ ਕਮੀ ਨੂੰ ਲੈ ਕੇ ਸ਼ੁਰੂ ਵਿੱਚ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ
Getty Images
ਭਾਰਤ ਦੀ ਸਵਦੇਸ਼ੀ ਕੋਵੈਕਸੀਨ ਦੇ ਡੇਟਾ ਦੀ ਕਮੀ ਨੂੰ ਲੈ ਕੇ ਸ਼ੁਰੂ ਵਿੱਚ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ

ਜਿੱਥੇ, ਜੋ ਵੀ ਵੈਕਸੀਨ ਲਗਾਈ ਜਾ ਰਹੀ ਹੈ, ਉੱਥੋਂ ਦੀਆਂ ਸੰਸਥਾਵਾਂ ਨੇ ਉਸ ਨੂੰ ਸੁਰੱਖਿਅਤ ਦੱਸਿਆ ਹੈ। ਹਾਲਾਂਕਿ ਕੁਝ ਲੋਕਾਂ ਵਿੱਚ ਵੈਕਸੀਨ ਲੈਣ ਤੋਂ ਬਾਅਦ ਮਾਮੂਲੀ ਰੀਐਕਸ਼ਨ ਦੇਖੇ ਗਏ ਹਨ।

ਅਜਿਹੇ ਵਿੱਚ ਕਈਆਂ ਦੇ ਮਨ ਵਿੱਚ ਵੈਕਸੀਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਦੇ ਹਨ, ਇਸ ਨਾਲ ਜੁੜੇ ਸਵਾਲਾਂ ਦੇ ਜਵਾਬ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਵੈਕਸੀਨ: ਕੋਵਿਡ 19 ਤੋਂ ਠੀਕ ਹੋਣ ਤੋਂ ਬਾਅਦ, ਕੀ ਵੈਕਸੀਨ ਦੀ ਇੱਕ ਖੁਰਾਕ ਹੀ ਕਾਫ਼ੀ ਹੈ

ਵੈਕਸੀਨ ਦੀ ਘਾਟ ਦੀਆਂ ਖ਼ਬਰਾਂ ਵਿਚਾਲੇ ਜੇ ਕੋਈ ਅਜਿਹੀ ਖ਼ਬਰ ਆ ਜਾਵੇ ਕਿ ਵੈਕਸੀਨ ਦੀ ਇੱਕ ਖੁਰਾਕ ਨਾਲ ਵੀ ਕੰਮ ਚੱਲ ਸਕਦਾ ਹੈ ਤਾਂ ਜ਼ਾਹਰ ਹੈ ਕਿ ਹਰ ਕੋਈ ਉਸ ਨੂੰ ਬਹੁਤ ਹੀ ਧਿਆਨ ਅਤੇ ਦਿਲਚਸਪੀ ਨਾਲ ਪੜ੍ਹੇਗਾ। ਅਜਿਹੀ ਹੀ ਇੱਕ ਖ਼ਬਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਤੋਂ ਆਈ ਹੈ।

ਵੈਕਸੀਨ
EPA
ਉਨ੍ਹਾਂ ਮੁਤਾਬਕ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 10 ਦਿਨਾਂ ਦੇ ਅੰਦਰ ਲੋੜੀਂਦੀ ਐਂਟੀਬਾਡੀਜ਼ ਪੈਦਾ ਕਰ ਦਿੰਦੀ ਹੈ

ਉੱਤਰ ਪ੍ਰਦੇਸ਼ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਪ੍ਰੋਫੈਸਰਾਂ ਨੇ ਖੋਜ ''ਚ ਦੇਖਿਆ ਕਿ ਕੋਰੋਨਾ ਦੀ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਵੈਕਸੀਨ ਦੀ ਇੱਕ ਹੀ ਖੁਰਾਕ ਕਾਫ਼ੀ ਹੈ।

ਉਨ੍ਹਾਂ ਨੇ ਆਪਣੀ ਖੋਜ ਦੇ ਨਤੀਜਿਆਂ ਦੇ ਅਧਾਰ ''ਤੇ ਸੁਝਾਅ ਦਿੱਤਾ ਹੈ ਕਿ ਜੋ ਲੋਕ ਕੋਰੋਨਾ ਲਾਗ ਤੋਂ ਠੀਕ ਹੋ ਚੁੱਕੇ ਹਨ, ਉਨ੍ਹਾਂ ਨੂੰ ਵੈਕਸੀਨ ਦੀ ਇੱਕ ਹੀ ਖੁਰਾਕ ਦਿੱਤੀ ਜਾਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵੈਕਸੀਨ ਦੀਆਂ 2 ਕਰੋੜ ਖੁਰਾਕਾਂ ਬਚਾਈਆਂ ਜਾ ਸਕਦੀਆਂ ਹਨ। ਵਿਸਥਾਰ ਵਿੱਚ ਜਾਣਕਾਰੀ ਲਈ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੋਰੋਨਾਵਾਇਰਸ ਦੀ ਲਾਗ ਸ਼ੂਗਰ ਵਧਣ ਦਾ ਕਾਰਨ ਬਣ ਰਹੀ ਹੈ?

ਕੋਵਿਡ-19 ਦੇ ਮਰੀਜ਼ਾਂ ਵਿੱਚ ਮਾਹਰ ਇੱਕ ਵੱਖਰਾ ਹੀ ਰੁਝਾਨ ਦੇਖ ਰਹੇ ਹਨ। ਉਨ੍ਹਾਂ ਵਿਚੋਂ ਕਈ ਸਿਹਤਯਾਬ ਲੋਕ ਸ਼ੂਗਰ ਯਾਨਿ ਡਾਇਬਟੀਜ਼ ਦੇ ਸ਼ਿਕਾਰ ਹੋ ਰਹੇ ਹਨ।

ਡਾਕਟਰਾਂ ਦਾ ਕਹਿਣਾ ਹੈ, "ਇਸ ਡਾਈਬਟੀਜ਼ ਦਾ ਕਾਰਨ ਕੋਵਿਡ-19 ਹੈ।"

ਡਾਈਬਿਟੀਜ਼
Getty Images
ਕਈ ਕੋਵਿਡ ਮਰੀਜ਼ਾਂ ਨੂੰ ਸ਼ੂਗਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ

ਮੁੰਬਈ ਦੇ ਕੇਈਐੱਮ ਹਸਪਾਲ ਵਿੱਚ ਡਾਇਬਟੋਲੇਜਿਸਟ ਡਾ. ਵੈਂਕਟੇਸ਼ ਸ਼ਿਵਾਨੇ ਦਾ ਕਹਿਣਾ ਹੈ, "ਕੋਰੋਨਾ ਦੀ ਲਾਗ ਤੋਂ ਬਾਅਦ 10 ਫੀਸਦ ਤੋਂ ਵੀ ਘੱਟ ਮਰੀਜ਼ਾਂ ਵਿੱਚ ਸ਼ੂਗਰ ਦੇ ਲੱਛਣ ਦੇਖੇ ਗਏ ਹਨ, ਪਰ ਵੀ ਇਹ ਚਿੰਤਾ ਦਾ ਵਿਸ਼ਾ ਹੈ।"

ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਵਿੱਚ ਕੋਰੋਨਾ ਦਾ ਖ਼ਤਰਾ ਵਧੇਰੇ ਹੈ। ਪਰ ਮਾਹਿਰਾਂ ਕੋਲ ਅਜਿਹੇ ਵੀ ਤਫ਼ਤੀਸ਼ਸ਼ੁਦਾ ਕੇਸ ਹਨ ਜਿਨ੍ਹਾਂ ਵਿੱਚ ਕੋਰੋਨਾ ਕਰਕੇ ਸ਼ਗੂਰ ਦੀ ਬਿਮਾਰੀ ਦੇਖੀ ਗਈ ਹੈ। ਤਫ਼ਸੀਲ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

CBSE : 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਦੀ ਕਿਉਂ ਕੀਤੀ ਗਈ ਨੋਟਬੰਦੀ ਤੇ ਜੀਐੱਸਟੀ ਨਾਲ ਤੁਲਨਾ

ਮੰਗਲਵਾਰ ਦੀ ਸਭ ਤੋਂ ਵੱਡੀ ਖ਼ਬਰ ਸੀਬੀਐੱਸਈ ਵਲੋਂ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ ਕੋਰੋਨਾ ਦੇ ਹਾਲਾਤ ਦੇ ਮੱਦੇਨਜ਼ਰ 12ਵੀਂ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ। ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ।

CBSE
Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ ਕੋਰੋਨਾ ਦੇ ਹਾਲਾਤ ਦੇ ਮੱਦੇਨਜ਼ਰ 12ਵੀਂ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ

ਪ੍ਰਧਾਨ ਮੰਤਰੀ ਨੇ ਕਿਹਾ, ''''ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਸਭ ਤੋਂ ਵੱਡੀ ਪ੍ਰਮੁੱਖਤਾ ਹੈ, ਉਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।''''

ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ ਫੈਸਲੇ ਦੀ ਤੁਲਨਾ ਜੀਐੱਸਟੀ ਅਤੇ ਨੋਟਬੰਦੀ ਨਾਲ ਕੀਤੀ ਹੈ।

ਪਰ ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਨੋਟਬੰਦੀ, ਜੀਐੱਸਟੀ ਵਾਂਗ ਹਮੇਸ਼ਾ ਗੈਰਯੋਜਨਾ ਬੰਦੀ ਦੇ ਫ਼ੈਸਲੇ ਲੈਂਦੀ ਹੈ। ਇਹ ਵੀ ਉਸੇ ਤਰ੍ਹਾਂ ਹੈ, ਇਸ ਵਿਚ ਅਜੇ ਕੋਈ ਯੋਜਨਾਬੰਦੀ ਨਹੀਂ ਦੱਸੀ ਗਈ ਹੈ। ਇਸ ਰਿਪੋਰਟ ਦੇ ਨਾਲ ਬੀਤੇ ਦਿਨ ਦੀਆਂ ਹੋਰ ਕਈ ਅਹਿਮ ਖ਼ਬਰਾਂ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=4NSJd74-lAY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''99932be9-a24f-4483-a11a-e9e95dcfed9d'',''assetType'': ''STY'',''pageCounter'': ''punjabi.india.story.57325793.page'',''title'': ''ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਕੁਝ ਲੋਕਾਂ ਦੀ ਅਚਾਨਕ ਮੌਤ ਕਿਉਂ ਹੋ ਜਾਂਦੀ ਹੈ- 5 ਅਹਿਮ ਖ਼ਬਰਾਂ'',''published'': ''2021-06-02T01:42:59Z'',''updated'': ''2021-06-02T01:42:59Z''});s_bbcws(''track'',''pageView'');

Related News