ਕੋਰੋਨਾਵਾਇਰਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਕਈ ਵਾਰ ਅਚਾਨਕ ਮੌਤ ਕਿਉਂ ਹੋ ਜਾਂਦੀ ਹੈ
Tuesday, Jun 01, 2021 - 03:51 PM (IST)

ਇਹ ਹੋ ਸਕਦਾ ਹੈ ਕਿ ਤੁਹਾਡੇ ਕਿਸੇ ਦੋਸਤ ਮਿੱਤਰ ਅਤੇ ਸਕੇ ਸਬੰਧੀ ਨਾਲ ਅਜਿਹਾ ਹੋਇਆ ਹੋਵੇ।
ਕੋਰੋਨਾ ਦੀ ਜੰਗ ਜਿੱਤ ਕੇ ਉਹ ਘਰ ਆ ਗਏ ਹੋਣ। ਪਰ ਅਚਾਨਕ ਕੁਝ ਹਫ਼ਤਿਆਂ ਬਾਅਦ ਇੱਕ ਦਿਨ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੁਹਾਨੂੰ ਮਿਲੀ ਹੋਵੇ।
ਕਈ ਮਰੀਜ਼ਾਂ ਵਿੱਚ ਕੋਵਿਡ19 ਦੇ ਦੌਰਾਨ ਜਾਂ ਉਸ ਤੋਂ ਠੀਕ ਹੋਣ ਤੋਂ ਬਾਅਦ ਦਿਲ ਸੰਬੰਧਿਤ ਜਾਂ ਦੂਸਰੀਆਂ ਬੀਮਾਰੀਆਂ ਅਤੇ ਕੌਂਪਲੀਕੇਸ਼ਨਜ਼ ਵੇਖਣ ਨੂੰ ਮਿਲ ਰਹੇ ਹਨ। ਪਰ ਆਖ਼ਰ ਕਿਉਂ?
ਇਹ ਵੀ ਪੜ੍ਹੋ-
- ਕੋਰੋਨਾਵਾਇਰਸ ਦੀ ਲਾਗ ਸ਼ੂਗਰ ਵਧਣ ਦਾ ਕਾਰਨ ਬਣ ਰਹੀ ਹੈ? 5 ਸਵਾਲਾਂ ਦੇ ਜਵਾਬ
- ਇਜ਼ਰਾਈਲ ਨੂੰ ਲੰਮੇ ਸਮੇਂ ਤੋਂ ਚਕਮਾ ਦੇ ਰਿਹਾ ਮੁਹੰਮਦ ਜ਼ਾਏਫ਼ ਕੌਣ ਹੈ
- ਕੋਰੋਨਾ ਵੈਕਸੀਨ : BHU ਦੇ ਮਾਹਰਾਂ ਨੇ ਟੀਕਿਆਂ ਦੀ ਘਾਟ ਦੇ ਫੌਰੀ ਸੰਕਟ ਦਾ ਇਹ ਦੱਸਿਆ ਹੱਲ
ਕੋਵਿਡ 19 ਬਿਮਾਰੀ ਦਾ ਦਿਲ ਨਾਲ ਕੀ ਕਨੈਕਸ਼ਨ ਹੈ?
ਇਸ ਨੂੰ ਸਮਝਣ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਦਿਲ ਦਾ ਕੋਵਿਡ ਨਾਲ ਕੀ ਸੰਬੰਧ ਹੈ।
ਅਮਰੀਕਾ ਦੀ ਰਿਸਰਚ ਕਰਨ ਵਾਲੀ ਸੰਸਥਾ ਨੈਸ਼ਨਲ ਹਾਰਟ ਲੰਗਜ਼ ਐਂਡ ਬਲੱਡ ਇੰਸਟੀਚਿਉਟ ਨੇ ਕੋਵਿਡ-19 ਦੀ ਬਿਮਾਰੀ ਅਤੇ ਦਿਲ ਦੇ ਕਨੈਕਸ਼ਨ ਨੂੰ ਸਮਝਣ ਲਈ ਇੱਕ ਵੀਡੀਓ ਤਿਆਰ ਕੀਤਾ ਹੈ।
ਦਰਅਸਲ ਦਿਲ ਨੂੰ ਕੰਮ ਕਰਨ ਲਈ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ। ਆਕਸੀਜਨ ਵਾਲੇ ਖੂਨ ਨੂੰ ਸਰੀਰ ਦੇ ਦੂਸਰੇ ਅੰਗਾਂ ਤੱਕ ਪਹੁੰਚਾਉਣ ਵਿੱਚ ਦਿਲ ਦੀ ਭੂਮਿਕਾ ਹੁੰਦੀ ਹੈ।
ਇਹ ਆਕਸੀਜਨ ਦਿਲ ਨੂੰ ਫੇਫੜਿਆਂ ਤੋਂ ਹੀ ਮਿਲਦਾ ਹੈ।
ਕੋਰੋਨਾਵਾਇਰਸ ਦੀ ਲਾਗ ਸਿੱਧਾ ਫੇਫੜਿਆਂ ''ਤੇ ਅਸਰ ਕਰਦੀ ਹੈ। ਕਈ ਮਰੀਜ਼ਾਂ ਵਿੱਚ ਆਕਸੀਜਨ ਦਾ ਲੈਵਲ ਘੱਟ ਹੋਣ ਲੱਗਦਾ ਹੈ।
ਆਕਸੀਜਨ ਦੀ ਕਮੀ ਕੁਝ ਮਰੀਜ਼ਾਂ ਦੇ ਦਿਲ ''ਤੇ ਵੀ ਅਸਰ ਕਰ ਸਕਦੀ ਹੈ। ਅਜਿਹਾ ਹੋਣ ''ਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਆਕਸੀਜਨ ਵਾਲਾ ਖੂਨ ਪੰਪ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਦਾ ਸਿੱਧਾ ਅਸਰ ਦਿਲ ਦੇ ਟਿਸ਼ੂ ''ਤੇ ਪੈਂਦਾ ਹੈ।
ਇਸ ਦੇ ਜਵਾਬ ਵਿੱਚ ਸਰੀਰ ਵਿੱਚ ਸੋਜਿਸ਼ ਪੈਦਾ ਹੁੰਦੀ ਹੈ। ਪਰ ਕਦੇ ਕਦੇ ਜ਼ਿਆਦਾ ਸੋਜ ਦੀ ਵਜ੍ਹਾ ਨਾਲ ਦਿਲ ਦੀਆਂ ਮਾਸਪੇਸ਼ੀਆਂ ''ਤੇ ਵਧੇਰੇ ਅਸਰ ਪੈਂਦਾ ਹੈ।
ਦਿਲ ਦੀ ਧੜਕਨ ਤੇਜ਼ ਹੋ ਸਕਦੀ ਹੈ, ਜਿਸ ਦੀ ਵਜ੍ਹਾ ਨਾਲ ਦਿਲ ਦੇ ਖੂਨ ਪੰਪ ਕਰਨ ਦੀ ਤਾਕਤ ਘੱਟ ਹੋ ਸਕਦੀ ਹੈ ਜਿੰਨ੍ਹਾਂ ਨੂੰ ਪਹਿਲਾਂ ਹੀ ਅਜਿਹੀ ਕੋਈ ਬਿਮਾਰੀ ਹੈ, ਉਨ੍ਹਾਂ ਲਈ ਤਾਂ ਇਹ ਮੁਸ਼ਕਲ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ।

ਇਹ ਤਾਂ ਹੋਈ ਕੋਵਿਡ-19 ਬਿਮਾਰੀ ਦੀ ਦਿਲ ਨਾਲ ਸੰਬੰਧੀ ਗੱਲ ਪਰ ਕੋਵਿਡ ਦੇ ਮਰੀਜ਼ ਇਹ ਕਿਵੇਂ ਪਹਿਚਾਨਣ ਕਿ ਉਨ੍ਹਾਂ ਨੂੰ ਦਿਲ ਸੰਬੰਧੀ ਦਿੱਕਤ ਹੈ?
ਕੀ ਸਾਰੇ ਕੋਵਿਡ ਮਰੀਜ਼ਾਂ ਦੇ ਦਿਲ ''ਤੇ ਅਸਰ ਹੁੰਦਾ ਹੀ ਹੈ? ਉਹ ਕਿਹੜੇ ਮਰੀਜ਼ ਹਨ ਜਿੰਨ੍ਹਾਂ ਨੂੰ ਦਿਲ ਦੀ ਜ਼ਿਆਦਾ ਚਿੰਤਾ ਕਰਨੀ ਚਾਹੀਦੀ ਹੈ?
ਅਜਿਹੇ ਤਮਾਮ ਸਵਾਲ ਅਸੀਂ ਪੁੱਛੇ ਦੇਸ਼ ਦੇ ਜਾਣੇ-ਮਾਣੇ ਦਿਲ ਦੇ ਰੋਗਾਂ ਦੇ ਮਾਹਰਾਂ ਤੋਂ। ਆਓ ਜਾਣਦੇ ਹਾਂ ਉਨ੍ਹਾਂ ਸਵਾਲਾਂ ਦੇ ਜਵਾਬ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਕਿਹੜੇ ਮਰੀਜ਼ ਜ਼ਿਆਦਾ ਧਿਆਨ ਰੱਖਣ?
ਜਾਣਕਾਰਾਂ ਦੀ ਮੰਨੀਏ ਤਾਂ ਬਲੱਡ ਪ੍ਰੈਸ਼ਰ ਦੇ ਮਰੀਜ਼, ਸ਼ੂਗਰ ਦੇ ਮਰੀਜ਼ ਅਤੇ ਜ਼ਿਆਦਾ ਮੋਟੇ ਲੋਕਾਂ ਨੂੰ ਕੋਵਿਡ 19 ਬੀਮਾਰੀ ਦੌਰਾਨ ਦਿਲ ਦਾ ਬੀਮਾਰੀ ਦੀ ਰਿਸਕ ਜ਼ਿਆਦਾ ਹੁੰਦਾ ਹੈ।
ਫੋਰਟਿਸ ਐਸਕਾਰਟ੍ਸ ਹਾਰਟ ਇੰਸਟੀਚਿਉਟ ਦੇ ਚੇਅਰਮੈਨ ਡਾ. ਅਸ਼ੋਕ ਸੇਠ ਭਾਰਤ ਦੇ ਜਾਣੇ ਮਾਣੇ ਦਿਲਾਂ ਦੇ ਰੋਗ ਦੇ ਮਾਹਰ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਗੰਭੀਰ ਕੋਵਿਡ 19 ਦੇ ਮਰੀਜ਼ਾਂ ਦੇ ਦਿਲ ''ਤੇ ਜ਼ਿਆਦਾ ਅਸਰ ਵੇਖਣ ਨੂੰ ਮਿਲਿਆ ਹੈ। ਤਕਰੀਬਨ 20-25 ਫ਼ੀਸਦ ਮਾਮਲਿਆਂ ''ਚ ਅਜਿਹਾ ਹੋਇਆ ਹੈ। ਪਰ ਇਹ ਪੜ੍ਹ ਕੇ ਘਬਰਾ ਨਾ ਜਾਓ।
ਕੋਵਿਡ19 ਦੇ 80-90 ਫ਼ੀਸਦ ਮਰੀਜ਼ ਘਰ ''ਚ ਹੀ ਠੀਕ ਹੋ ਜਾਂਦੇ ਹਨ। ਜਿਹੜੇ ਬਚੇ 10-20 ਫ਼ੀਸਦ ਮਰੀਜ਼ ਹੁੰਦੇ ਹਨ, ਉਨ੍ਹਾਂ ਨੂੰ ਹੀ ਹਸਪਤਾਲ ਜਾਣ ਦੀ ਲੋੜ ਹੁੰਦੀ ਹੈ। ਡਾ. ਅਸ਼ੋਕ ਹਸਪਤਾਲ ਜਾਣ ਵਾਲੇ ਉਨ੍ਹਾਂ 20 ਫ਼ੀਸਦ ਮਰੀਜ਼ਾਂ ਦੇ ਵੀ ਇੱਕ ਛੋਟੇ ਜਿਹੇ ਹਿੱਸੇ ਦੀ ਗੱਲ ਕਰ ਰਹੇ ਹਨ।
ਇੰਨ੍ਹਾਂ ਵਿੱਚੋਂ ਕਈ ਮਰੀਜ਼ਾਂ ֹ''ਚ ਦਿਲ ਸੰਬੰਧੀ ਦਿੱਕਤਾਂ ਬਾਰੇ ਹਸਪਤਾਲ ''ਚ ਰਹਿੰਦਿਆਂ ਹੀ ਪਤਾ ਚਲ ਜਾਂਦਾ ਹੈ।
ਕਈਆਂ ਨੂੰ ਹਸਪਤਾਲ ਤੋਂ ਘਰ ਪਰਤਣ ਦੇ ਤੁਰੰਤ ਬਾਅਦ ਤੇ ਕਈਆਂ ਵਿੱਚ ਇੱਕ ਤੋਂ ਤਿੰਨ ਮਹੀਨੇ ਜਾਂ ਉਸ ਤੋਂ ਬਾਅਦ ਵੇਖਣ ਨੂੰ ਮਿਲਦਾ ਹੈ।
ਡਾ. ਅਸ਼ੋਕ ਕਹਿੰਦੇ ਹਨ ਜਿੰਨਾਂ ਗੰਭੀਰ ਕੋਵਿਡ ਦਾ ਮਰੀਜ਼ ਹੁੰਦਾ ਹੈ, ਉਸ ਵਿੱਚ ਦਿਲ ਦੇ ਅਸਰ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀ ਹੈ।
ਉਨ੍ਹਾਂ ਨੇ ਦੋ ਰਿਸਰਚਾਂ ਦਾ ਜ਼ਿਕਰ ਕਰਦਿਆਂ ਕਿਹਾ, "ਅਮਰੀਕਾ ਵਿੱਚ ਕੋਵਿਡ 19 ਦੇ ਗੰਭੀਰ ਮਰੀਜ਼ਾਂ ਵਿੱਚ ਐਮਆਰਆਈ ਸਕੈਨ ਕੀਤਾ ਗਿਆ।
ਸਟਡੀ ਵਿੱਚ ਪਾਇਆ ਗਿਆ ਕਿ 75 ਫ਼ੀਸਦ ਮਰੀਜ਼ਾਂ ਦੀਆਂ ਦਿਲ ਦੀਆਂ ਕੋਸ਼ਕਾਵਾਂ ''ਤੇ ਕੋਵਿਡ ਦੀ ਵਜ੍ਹਾ ਨਾਲ ਮਾੜਾ ਅਸਰ ਪਿਆ ਹੈ। ਉੱਥੇ ਹੀ ਬ੍ਰਿਟੇਨ ''ਚ ਅਜਿਹੀ ਹੀ ਇੱਕ ਸਟਡੀ ਵਿੱਚ ਇਹ ਗਿਣਤੀ 50 ਫ਼ੀਸਦ ਸੀ।"

ਹਾਲਾਂਕਿ ਘਰ ਵਿੱਚ ਰਹਿ ਕੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ।
ਇਸ ਲਈ ਜ਼ਰੂਰੀ ਹੈ ਕਿ ਕੋਵਿਡ 19 ਦੀ ਮਰੀਜ਼ ਉਨ੍ਹਾਂ ਲੱਛਣਾਂ ਨੂੰ ਪਛਾਨਣ, ਜਿਸ ਨਾਲ ਦਿਲ ''ਤੇ ਖਤਰੇ ਦੀ ਗੱਲ ਪਤਾ ਚਲ ਸਕੇ।
ਦਿਲ ''ਤੇ ਅਸਰ ਹੋਇਆ ਜਾਂ ਨਹੀਂ - ਇਹ ਕਿਵੇਂ ਪਤਾ ਲਗਾਈਏ?ਡਾਕਟਰਾਂ ਦੇ ਮੁਤਾਬਕ ਕਿਸੀ ਵੀ ਕੋਵਿਡ19 ਦੇ ਮਰੀਜ਼ਾਂ ਨੂੰ
• ਸਾਹ ਲੈਣ ''ਚ ਦਿੱਕਤ ਹੋਣਾ ਜਾਂ ਛਾਤੀ ''ਚ ਦਰਦ ਹੋਣਾ ਜਾਂ
• ਅਚਾਨਕ ਤੋਂ ਦਿਲ ਦੀ ਧੜਕਨ ਦਾ ਵਾਰ-ਵਾਰ ਤੇਜ਼ ਹੋਣਾ
ਅਜਿਹੀ ਸਥਿਤੀ ''ਚ ਡਾਕਟਰ ਦੀ ਸਲਾਹ ਜ਼ਰੂਰ ਲਵੋ।
ਅਜਿਹੇ ਤਿੰਨ ਲੱਛਣਾ ਵਾਲੇ ਕੋਵਿਡ-19 ਦੇ ਮਰੀਜ਼ -ਭਾਵੇਂ ਉਹ ਠੀਕ ਹੋ ਗਏ ਹੋਣ ਜਾਂ ਆਈਸੋਲੇਸ਼ਨ ਵਿੱਚ ਹੋਣ, ਉਨ੍ਹਾਂ ਨੂੰ ਇਸ ਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ।
ਕੋਰੋਨਾ ਮਰੀਜ਼ਾਂ ''ਚ ਹਾਰਟ ਅਟੈਕ ਜਾਂ ਕਾਰਡਿਅਕ ਅਰੈਸਟ ਦੀ ਸ਼ਿਕਾਇਤ ਕਿਉਂ?
ਡਾ. ਅਸ਼ੋਕ ਕਹਿੰਦੇ ਹਨ, "ਛਾਤੀ ''ਚ ਦਰਦ ਅਤੇ ਖੂਨ ਦੇ ਧੱਕੇ ਜੰਮਣ ਕਾਰਨ ਅਜਿਹਾ ਹੋ ਸਕਦਾ ਹੈ। ਜਿਸ ਦੀ ਵਜ੍ਹਾ ਨਾਲ ਹਾਰਟ ਅਟੈਕ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।"
"ਕੋਵਿਡ 19 ਦੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਵਿੱਚ ਹਾਰਟ ਅਟੈਕ ਦੀ ਸੰਭਾਵਨਾ ਹਸਪਤਾਲ ਤੋਂ ਛੁੱਟੀ ਦੇ 4-6 ਹਫ਼ਤਿਆਂ ਵਿੱਚ ਕਦੇ ਵੀ ਹੋ ਸਕਦੀ ਹੈ।"
"ਪਹਿਲਾਂ ਮਹੀਨਾ ਸਭ ਤੋਂ ਜ਼ਿਆਦਾ ਅਹਿਮ ਹੁੰਦਾ ਹੈ। ਅਜਿਹੇ ਮਰੀਜ਼ਾਂ ਨੂੰ ਡਿਸਚਾਰਜ ਤੋਂ ਬਾਅਦ 4-6 ਹਫ਼ਤਿਆਂ ਤੱਕ ਬਲੱਡ ਥਿਨਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਡੋਜ਼ ਮਰੀਜ਼ ਡਾਕਟਰ ਤੋਂ ਪੁੱਛ ਕੇ ਹੀ ਲੈਣ।"
"ਇਸ ਤੋਂ ਇਲਾਵਾ ਸਾਹ ਲੈਣ ਦੀ ਦਿੱਕਤ ਦੀ ਵਜ੍ਹਾ ਨਾਲ ਕਈ ਵਾਰ ਕਾਰਡਿਐਕ ਅਰੈਸਟ ਵੀ ਹੋ ਸਕਦਾ ਹੈ।"
ਕਈ ਲੋਕਾਂ ਵਿੱਚ ਕੋਵਿਡ ਦੀ ਵਜ੍ਹਾ ਨਾਲ ਦਿਲ ਦੀ ਧੜਕਨ ਤੇਜ਼ ਹੋਣ ਦੀ ਦਿੱਕਤ ਵੀ ਵੇਖਣ ਨੂੰ ਮਿਲੀ ਹੈ।
ਇਸ ਦੇ ਕਾਰਨ ਦਿਲ ਦੀ ਧੜਕਨ ਨਾਲ ਜੁੜੀ ਬਿਮਾਰੀ ਵੀ ਹੋ ਸਕਦੀ ਹੈ। ਕਈ ਮਰੀਜ਼ਾਂ ਵਿੱਚ ਦਿਲ ਦੀ ਧੜਕਨ ਤੇਜ਼ ਹੋ ਸਕਦੀ ਹੈ। ਕਿਸੇ ਵਿੱਚ ਇਹ ਹੌਲੀ ਹੋ ਸਕਦੀ ਹੈ। ਇਸ ਲਈ ਡਾਕਟਰ ਧੜਕਨ ''ਤੇ ਨਿਗਰਾਨੀ ਰੱਖਣ ਲਈ ਕਹਿੰਦੇ ਹਨ।ਸਟੇਰੌਇਡ ਦਾ ਅਸਰ
ਦੂਸਰੇ ਸਾਡੇ ਮਾਹਰ ਹਨ ਮੈਕਸ ਹਸਪਤਾਲ ਦੇ ਕਾਰਡੀਐਕ ਸਾਈਂਸ ਦੇ ਚੇਅਰਮੈਨ ਡਾ. ਬਲਬੀਰ ਸਿੰਘ।
ਡਾ. ਬਲਬੀਰ ਅਤੇ ਡਾ. ਅਸ਼ੋਕ ਦੋਹਾਂ ਦਾ ਮੰਨਣਾ ਹੈ ਕਿ ਕੋਵਿਡ 19 ਦਾ ਇਲਾਜ ਵਿੱਚ ਸਟੇਰੌਇਡ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ। ਪਰ ਮਰੀਜ਼ਾਂ ਨੂੰ ਇਹ ਕਦੋਂ ਦੇਣਾ ਹੈ, ਇਸ ਦੀ ਟਾਈਮਿੰਗ ਬਹੁਤ ਮਾਅਨੇ ਰੱਖਦੀ ਹੈ।
ਡਾ. ਬਲਬੀਰ ਕਹਿੰਦੇ ਹਨ, "ਇਹ ਦਵਾਈ ਕੋਵਿਡ 19 ਦੇ ਮਰੀਜ਼ਾਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਬਹੁਤ ਸਾਈਡ ਇਫੈਕਟ ਹੁੰਦੇ ਹਨ।"
"ਖ਼ਾਸ ਕਰ ਸ਼ੂਗਰ ਦੇ ਮਰੀਜ਼ਾਂ ਨੂੰ। ਉਨ੍ਹਾਂ ਵਿੱਚ ਸਟੇਰੌਇਡ ਦੂਜੇ ਬੈਕਟੀਰਿਆ ਅਤੇ ਫੰਗਸ ਨੂੰ ਪ੍ਰਮੋਟ ਕਰਦੇ ਹਨ। ਤਾਂਕਿ ਉਹ ਆਪਣਾ ਘਰ ਬਣਾ ਸਕਣ।"

"ਬਲੈਕ ਫੰਗਸ ਬਿਮਾਰੀ ਵੀ ਉਨ੍ਹਾਂ ਨੂੰ ਹੀ ਹੁੰਦੀ ਹੈ, ਜਿੰਨਾਂ ਨੂੰ ਸਟੇਰੌਇਡ ਦਿੱਤੇ ਗਏ ਹੋਣ।"
ਇਸ ਵਜ੍ਹਾ ਨਾਲ ਜਿਸ ਮਰੀਜ਼ ਨੂੰ ਆਕਸੀਜਨ ਦੀ ਕਮੀ ਹੈ, ਸਿਰਫ਼ ਉਨ੍ਹਾਂ ਨੂੰ ਹੀ ਸਟੇਰੌਇਡ ਦਿੱਤੇ ਜਾਣ।
ਅਜਿਹੇ ਜ਼ਰੂਰਤਮੰਦ 10-15 ਫ਼ੀਸਦ ਮਰੀਜ਼ਾਂ ਵਿੱਚ 7 ਦਿਨਾਂ ਦੇ ਬਾਅਦ ਹੀ ਇਸ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਇਸ ਨੂੰ ਡਾਕਟਰ ਵੱਲੋਂ ਹੀ ਲਿਖ ਕੇ ਦਿੱਤਾ ਜਾਣਾ ਚਾਹੀਦਾ ਹੈ ਅਤੇ ਹਸਪਤਾਲ ''ਚ ਹੀ ਇਹ ਦਿੱਤੇ ਜਾਣੇ ਚਾਹੀਦੇ ਹਨ।
ਜਲਦੀ ਦਿੱਤੇ ਜਾਣ ਉੱਤੇ ਜਾਂ ਜ਼ਿਆਦਾ ਮਾਤਰਾ ''ਚ ਦਿੱਤੇ ਜਾਣ ''ਤੇ ਇਹ ਘਾਤਕ ਸਾਬਤ ਹੋ ਸਕਦੇ ਹਨ।ਕਿਹੜੇ ਟੈਸਟ ਕਦੋਂ ਕਰਵਾਏ ਜਾਣ?
ਡਾ. ਬਲਬੀਰ ਕਹਿੰਦੇ ਹਨ, "ਕੋਵਿਡ 19 ਹੋਣ ''ਤੇ ਪਹਿਲੇ ਹਫ਼ਤੇ ਵਿਚ ਵਾਇਰਸ ਸਰੀਰ ਦੇ ਅੰਦਰ ਰੈਪਲੀਕੇਟ ਕਰਦਾ ਹੈ। ਇਸ ਦੌਰਾਨ ਖਾਂਸੀ, ਬੁਖ਼ਾਰ, ਸਰੀਰ ਦੇ ਦਰਦ ਵਰਗੀਆਂ ਸ਼ਿਕਾਇਤਾਂ ਹੁੰਦੀਆਂ ਹਨ।"
"ਪਰ ਪਹਿਲੇ ਹਫ਼ਤੇ ਵਿੱਚ ਸਾਹ ਫੂਲਣ ਅਤੇ ਛਾਤੀ ਵਿੱਚ ਦਰਦ ਵਰਗੀਆਂ ਸ਼ਿਕਾਇਤਾਂ ਰਹਿੰਦੀਆਂ ਹਨ।"
ਆਮ ਤੌਰ ''ਤੇ 8-10 ਦਿਨਾਂ ਬਾਅਦ ਸਰੀਰ ਵਾਇਰਸ ਦੇ ਖ਼ਿਲਾਫ਼ ਰਿਐਕਟ ਕਰਨਾ ਸ਼ੁਰੂ ਕਰਦਾ ਹੈ। ਉਸ ਦੌਰਾਨ ਹੀ ਸਰੀਰ ਵਿੱਚ ਸੂਜਨ ਦੀ ਸ਼ੁਰੂਆਤ ਹੁੰਦੀ ਹੈ। ਇਸ ਵੇਲੇ ਸਰੀਰ ਦੇ ਦੂਸਰੇ ਹਿੱਸੇ ਵੀ ਇਸ ਦੀ ਚਪੇਟ ''ਚ ਆ ਜਾਂਦੇ ਹਨ।
ਕੋਰੋਨਾਵਾਇਰਸ ਸਰੀਰ ''ਤੇ ਸਿੱਧਾ ਅਸਰ ਨਹੀਂ ਪਾਉਂਦਾ। ਪਰ ਸੀਆਰਪੀ ਅਤੇ ਡੀ-ਡਾਇਮਰ ਬਨਣ ਲੱਗਦੇ ਹਨ।

ਇਸ ਵਜ੍ਹਾ ਨਾਲ ਹੀ ਡੀ-ਡਾਇਮਰ, ਸੀਬੀਸੀ-ਸੀਆਰਪੀ, ਆਈਐਲ-6 ਵਰਗੇ ਟੈਸਟ 7-8 ਦਿਨ ਬਾਅਦ ਹੀ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਇੰਨਾਂ ਵਿੱਚੋਂ ਕੋਈ ਪੈਰਾਮੀਟਰ ਵੱਧਿਆ ਹੋਇਆ ਨਜ਼ਰ ਆਉਂਦਾ ਹੈ ਤਾਂ ਪਤਾ ਚਲਦਾ ਹੈ ਕਿ ਸਰੀਰ ਦੇ ਦੂਜਿਆਂ ਹਿੱਸਿਆਂ ਵਿੱਚ ਗੜਬੜੀ ਸ਼ੁਰੂ ਹੋ ਗਈ ਹੈ।
ਇਹ ਰਿਪਰੋਟ ਇਸ ਗੱਲ ਦਾ ਵੀ ਪੈਮਾਨਾ ਹੁੰਦਾ ਹੈ ਕਿ ਕਿਸ ਮਰੀਜ਼ ਨੂੰ ਹਸਪਤਾਲ ਵਿੱਚ ਕਦੋਂ ਭਰਤੀ ਹੋਣਾ ਹੈ।
ਇਹ ਉਹ ਮਾਰਕਰ ਹੈ ਜੋ ਦੱਸਦਾ ਹੈ ਕਿ ਸਰੀਰ ਦਾ ਕਿਹੜਾ ਹਿੱਸਾ ਹੁਣ ਵਾਇਰਸ ਦੀ ਚਪੇਟ ਵਿੱਚ ਆ ਰਿਹਾ ਹੈ।ਅਤੇ ਹੁਣ ਮਰੀਜ਼ ਨੂੰ ਕਿਹੜੀ ਦਵਾਈ ਦੇਣੀ ਹੈ।ਦਿਲ ਦਾ ਕਿਵੇਂ ਰੱਖੀਏ ਧਿਆਨ?
ਡਾ. ਅਸ਼ੋਕ ਸੇਠ ਅਤੇ ਡਾ. ਬਲਬੀਰ ਸਿੰਘ ਦੋਵੇਂ ਇੱਕ ਹੀ ਸਲਾਹ ਦਿੰਦੇ ਹਨ -
- ਡਾਕਟਰਾਂ ਨੇ ਬਲੱਡ ਥਿੰਨਰ ਅਤੇ ਦੂਸਰੀਆਂ ਦਵਾਈਆਂ ਜਿੰਨੀ ਦੇਰ ਲਈ ਲਿਖੀਆਂ ਹੋਣ, ਉਹ ਜ਼ਰੂਰ ਲਵੋ।
- ਜੇਕਰ ਤੁਸੀਂ ਸਿਗਰੇਟ ਪੀਂਦੇ ਹੋ ਜਾਂ ਸ਼ਰਾਬ ਦੀ ਆਦਤ ਹੈ ਤਾਂ ਕੋਵਿਡ ਤੋਂ ਬਾਅਦ ਫੌਰਨ ਇਸ ਆਦਤ ਨੂੰ ਛੱਡ ਦੇਵੋ।
- ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਫਲ, ਹਰੀ ਸਬਜ਼ੀਆਂ ਜ਼ਰੂਰ ਖਾਵੋ ਅਤੇ ਘਰ ਦਾ ਹੀ ਖਾਣਾ ਖਾਵੋ।
- ਪਾਣੀ ਖੂਬ ਪੀਵੋ। ਜੇਕਰ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਹੋਵੇ ਤਾਂ ਉਸ ਨਾਲ ਬਲੱਡ ਕਲੋਟਿੰਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
- ਹਸਪਤਾਲ ਤੋਂ ਡਿਸਚਾਰਜ ਹੋਣ ਦੇ ਦੋ ਹਫ਼ਤਿਆਂ ਬਾਅਦ, ਆਪਣੇ ਡਾਕਟਕ ਕੋਲ ਫੋਲੋ-ਅਪ ਲਈ ਜ਼ਰੂਰ ਜਾਵੋ। ਜ਼ਰੂਰਤ ਹੋਵੇ ਤਾਂ ਈਸੀਜੀ, ਈਕੋ ਕਾਰਡੀਓਗ੍ਰਾਮ ਡਾਕਟਰ ਦੀ ਸਲਾਹ ''ਤੇ ਜ਼ਰੂਰ ਲਵੋ।
- ਹਸਪਤਾਲ ਤੋਂ ਪਰਤਣ ਤੋਂ ਬਾਅਦ ਮਰੀਜ਼ ਹੋਲੀ-ਹੋਲੀ ਕਸਰਤ ਜ਼ਰੂਰ ਕਰੇ।
- ਦਿਨਭਰ ਲੇਟੇ-ਲੇਟੇ ਆਰਾਮ ਵੀ ਨਹੀਂ ਕਰਦੇ ਰਹਿਣਾ ਚਾਹੀਦਾ। ਜਦੋਂ ਵੀ ਠੀਕ ਲੱਗੇ, ਆਪਣੇ ਕਮਰੇ ''ਚ ਜ਼ਰੂਰ ਚਲੋ। ਯੋਗ ਕਰੋ। ਸੋਚ ਪੌਜ਼ੀਟਿਵ ਰੱਖੋ।
6 ਮਿੰਟ ਵਾਕ ਟੈਸਟ
ਇਸ ਸਭ ਤੋਂ ਇਲਾਵਾ 6 ਮਿੰਟ ਵਾਕ ਟੈਸਟ ਦੀ ਗੱਲ ਵੀ ਹਰ ਪਾਸੇ ਹੋ ਰਹੀ ਹੈ। ਦਿਲ ਅਤੇ ਫੇਫੜਿਆਂ ਦੋਹਾਂ ਦੀ ਸਿਹਤ ਜਾਂਚ ਦਾ ਘਰ ਬੈਠੇ ਕਰਨ ਵਾਲਾ ਇਹ ਆਸਾਨ ਉਪਾਅ ਹੈ।
ਕੋਵਿਡ 19 ਦੇ ਘਰ ''ਤੇ ਠੀਕ ਹੋਏ ਮਰੀਜ਼ ਲਈ ਡਾਕਟਰ ਇਸ ਨੂੰ ਕਰਨ ਦੀ ਸਲਾਹ ਦਿੰਦੇ ਹਨ।
ਡਾ. ਬਲਬੀਰ ਦੇ ਮੁਤਾਬਕ, ਇਸ ਨਾਲ ਹਾਰਟ ਸਿਹਤਮੰਦ ਹੈ ਜਾਂ ਨਹੀਂ, ਇਹ ਆਸਾਨੀ ਨਾਲ ਪਤਾ ਲੱਗ ਸਕਦਾ ਹੈ।
ਉੱਥੇ ਹੀ ਮੇਦਾਂਤਾ ਹਸਪਤਾਲ ਦੇ ਲੰਗ ਸਪੈਸ਼ਲਿਸਟ ਡਾ. ਅਰਵਿੰਦ ਕੁਮਾਰ ਨੇ ਖ਼ੁਦ ਇਸ ਟੈਸਟ ਨੂੰ ਕਰਦੇ ਹੋਏ ਇੱਕ ਵੀਡੀਓ ਵੀ ਜਾਰੀ ਕੀਤਾ ਹੈ।
ਉਹ ਫੇਫੜਿਆਂ ਦੀ ਸਿਹਤ ਚੈੱਕ ਕਰਨ ਲਈ ਇਸ ਨੂੰ ਕਰਨ ਦੀ ਸਲਾਹ ਦਿੱਤੀ ਹੈ।
ਇਸ ਨੂੰ ਸਮਝਾਉਂਦੇ ਹੋਏ ਡਾ. ਅਰਵਿੰਦ ਨੇ ਦੱਸਿਆ, "ਇਸ ਵਾਕ ਟੈਸਟ ਨੂੰ ਕਰਨ ਤੋਂ ਪਹਿਲਾਂ ਮਰੀਜ਼ ਨੂੰ ਆਕਸੀਜਨ ਦਾ ਲੈਵਲ ਚੈੱਕ ਕਰਨਾ ਚਾਹੀਦਾ ਹੈ। ਫਿਰ 6 ਮੰਟ ਤੱਕ ਇੱਤ ਔਸਤ ਠੀਕ ਰਫ਼ਤਾਰ ਵਿੱਚ ਲਗਾਤਾਰ ਵਾਕ ਕਰਨਾ ਹੈ।
ਉਸ ਤੋਂ ਬਾਅਦ ਫਿਰ ਤੋਂ ਆਕਸੀਜਨ ਚੈੱਕ ਕਰਨੀ ਹੈ।
ਅਗਰ ਸਰੀਰ ਵਿੱਚ ਆਕਸੀਜਨ ਦੇ ਪੱਧਰ ''ਚ ਗਿਰਾਵਟ ਨਹੀਂ ਹੈ ਤਾਂ ਤੁਹਾਡਾ ਦਿਲ ਅਤੇ ਫੇਫੜੋ ਦੋਹੇਂ ਹੀ ਸਿਹਤਮੰਦ ਹਨ ਅਤੇ ਜੇਕਰ ਤੁਸੀਂ 6 ਮਿੰਟ ਤੱਕ ਨਹੀਂ ਚੱਲ ਪਾ ਰਹੇ ਤਾਂ ਜ਼ਰੂਰੀ ਹੈ ਕਿ ਆਪਣੇ ਡਾਕਟਰ ਦੀ ਸਲਾਹ ਲੈਣ। ਜ਼ਰੂਰਤ ਪਵੇਂ ਤਾਂ ਹਸਪਤਾਲ ਵਿੱਚ ਭਰਤੀ ਹੋ ਜਾਣ।
ਡਾ. ਅਰਵਿੰਦ ਮੁਤਾਬਕ ਚਲਦੇ ਸਮੇਂ ਆਕਸੀਜਨ ਲੈਵਲ ਪਹਿਲਾਂ ਹੇਠਾਂ ਡਿੱਗਦਾ ਹੈ। ਇਸ ਵਜ੍ਹਾ ਨਾਲ ਆਕਸੀਜਨ ਲੈਵਲ ਹੇਠਾਂ ਹੋਣ ਤੋਂ ਪਹਿਲਾਂ ਹੀ ਇਸ ਟੈਸਟ ਦਾ ਅੰਦਾਜ਼ਾ ਮਿਲ ਜਾਂਦਾ ਹੈ ਕਿ ਅੱਗੇ ਕੀ ਦਿੱਕਤ ਆਉਣ ਵਾਲੀ ਹੈ। ਇਹ ਹੀ ਹੈ 6 ਮਿੰਟ ਵਾਕ ਦਾ ਫਾਇਦਾ।ਫੇਫੜਿਆਂ ਦਾ ਕਿਵੇਂ ਰੱਖੀਏ ਖ਼ਿਆਲ
ਡਾ. ਅਰਵਿੰਦ ਘੱਟ ਗੰਭੀਰ ਲੱਛਣ ਵਾਲੇ ਮਰੀਜ਼ਾਂ ਲਈ ਇਹ "ਬ੍ਰੈੱਥ ਹੌਲਡਿੰਗ ਐਕਰਸਾਈਜ਼" ਕਰਨ ਦੀ ਸਲਾਹ ਦਿੰਦੇ ਹਨ। ਯਾਨੀ ਪਹਿਲਾਂ ਸਾਹ ਮੂੰਹ ਵਿੱਚ ਭਰ ਲਵੋ ਅਤੇ ਫਿਰ ਇਸ ਨੂੰ ਰੋਕ ਲਵੋ।
ਇਸ ਨੂੰ ਡਾਕਟਰ ਘੱਟੋ-ਘੱਟੋ 6 ਮਹੀਨਿਆਂ ਤੱਕ ਕਰਨ ਦੀ ਸਲਾਹ ਦਿੰਦੇ ਹਨ। ਇਸ ਦੌਰਾਨ ਜੇਕਰ ਤੁਸੀਂ 25 ਸੈਕਿੰਡ ਤੱਕ ਸਾਹ ਰੋਕਣ ਵਿੱਚ ਸਫ਼ਲ ਰਹਿੰਦੇ ਹੋ ਤਾਂ ਤੁਹਾਡੇ ਫੇਫੜੇ ਸਿਹਤਮੰਦ ਹਨ।
ਦਰਅਸਲ ਫੇਫੜੇ ਗੁਬਾਰੇ ਦੀ ਤਰ੍ਹਾਂ ਹੁੰਦੇ ਹਨ। ਆਮ ਤੌਰ ''ਤੇ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਫੇਫੜਿਆਂ ਦੇ ਬਾਹਰੀ ਹਿੱਸਿਆ ਤੱਕ ਸਾਹ ਨਹੀਂ ਪੁੱਜਦਾ।
ਪਰ ਜਦੋਂ ਅਸੀਂ ਇਸ ਤਰ੍ਹਾਂ ਦੀ ਕਸਰਤ ਕਰਦੇ ਹਾਂ ਤਾਂ ਉਨਾਂ ਹਿੱਸਿਆ ਵਿੱਚ ਵੀ ਆਕਸੀਜਨ ਜਾਂਦੀ ਹੈ। ਉਹ ਖੁੱਲ ਜਾਂਦੇ ਹਨ ਅਤੇ ਸਿਕੁੜਦੇ ਨਹੀਂ ਹਨ।
ਡਾ. ਅਰਵਿੰਦ ਦੇ ਮੁਤਾਬਕ ਗੰਭੀਰ ਕੋਵਿਡ19 ਦੀ ਬੀਮਾਰੀ ਤੋਂ ਠੀਕ ਹੋਏ ਮਰੀਜ਼ਾਂ ਵਿੱਚ ਫੌਰਨ ਨਹੀਂ ਤਾਂ 6 ਮਹੀਨਿਆਂ ਬਾਅਦ ''ਲੰਗਜ਼ ਫਾਈਬ੍ਰੋਸਿਸ'' ਯਾਨੀ ਫ਼ੇਫੜਿਆ ਦੇ ਸਿਕੁੜਨ ਦੀ ਸਮੱਸਿਆਵਾਂ ਆ ਸਕਦੀਆਂ ਹਨ। ਇਸ ਲਈ "ਬ੍ਰੈੱਥ ਹੌਲਡਿੰਗ ਐਕਰਸਾਈਜ਼" ਜ਼ਰੂਰੀ ਹੁੰਦੀ ਹੈ।
ਬੀਐਲਕੇ ਮੈਕਸ ਦੇ ਹਸਪਤਾਲ ਦੇ ਡਾਇਰੈਕਟਰ ਸੰਦੀਪ ਨਾਇਰ ਕਹਿੰਦੇ ਹਨ ਸੀਟੀ ਸਕੋਰ ਨਾਲ ਵੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੇਫੜਿਆਂ ''ਚ ਕਿੰਨੀ ਇਨਫੈਕਸ਼ਨ ਹੋ ਸਕਦੀ ਹੈ।
ਉਹ ਸੀਟੀ ਟੈਸਟ 7 ਦਿਨਾਂ ਬਾਅਦ ਹੀ ਕਰਾਉਣ ਦੀ ਸਲਾਹ ਦਿੰਦੇ ਹਨ।
ਸੀਟੀ ਸਕੋਰ ਜੇਕਰ 10/25 ਤੋਂ ਜ਼ਿਆਦਾ ਹੈ ਤਾਂ ਤੁਹਾਡੇ ਫੇਫੜਿਆਂ ਵਿੱਚ ਮੌਡਰੇਟ ਇਨਫੈਕਸ਼ਨ ਹੈ। 15/25 ਤੋਂ ਜ਼ਿਆਦਾ ਹੋਣ ''ਤੇ ਡਾਕਟਰ ਦੀ ਸਲਾਹ ''ਤੇ ਹਸਪਤਾਲ ਜਾਣ ਦੀ ਸਲਾਹ ਦਿੰਦੇ ਹਨ।
ਉਨ੍ਹਾਂ ਦੇ ਮੁਤਾਬਕ, "ਗੰਭੀਰ ਲੱਛਣ ਵਾਲੇ ਮਰੀਜ਼ ਨੂੰ ਫੇਫੜੇ ਵਿੱਚ ਇਨਫੈਕਸ਼ਨ ਚੈੱਕ ਕਰਨ ਲਈ ਪਲਮਨਰੀ ਫੰਕਸ਼ਨ ਟੈਸਟ ਕਰਵਾਉਣਾ ਚਾਹੀਦਾ ਹੈ। ਹਸਪਤਾਲ ਤੋਂ ਛੁੱਟੀ ਦੇ 2 ਮਹੀਨਿਆਂ ਬਾਅਦ ਦੁਬਾਰਾ ਟੈਸਟ ਕਰਾਉਣ ਦੀ ਜ਼ਰੂਰਤ ਹੈ
ਪਰ ਉਹ ਕੁਦਰਤੀ ਇਲਾਜ ''ਤੇ ਹੀ ਜ਼ੋਰ ਦਿੰਦੇ ਹਨ। ਉਨ੍ਹਾਂ ਦੇ ਮੁਤਾਬਕ ਰੋਜ਼ਾਨਾ ਯੋਗ ਕਰਨਾ ਅਤੇ ਬ੍ਰੀਦਿੰਗ ਐਕਰਸਾਈਜ਼ ਕਰਨੀ ਚਾਹੀਦੀ ਹੈ।
ਰੋਜ਼ਾਨਾ ਭਾਫ਼ ਲੈਣ, ਗਰਾਰੇ ਕਰਨਾ ਨਾਲ ਅਤੇ ਮਾਸਕ ਪਾ ਕੇ ਰੱਖਣ ਨਾਲ ਫੇਫੜਿਆਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਨਾਲ ਹੀ ਖਾਣ ਵਿੱਚ ਅਜਿਹੀ ਚੀਜ਼ਾਂ ਜਿਵੇਂ ਮਿਰਚ ਅਤੇ ਮਸਾਲਿਆਂ ਦਾ ਸੇਵਨ ਘੱਟ ਕਰਨਾ ਵੀ ਤੁਹਾਡੇ ਫੇਫੜਿਆਂ ਲਈ ਚੰਗਾ ਹੈ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=y0o_07fHJGA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''78bd4351-dab7-4535-b974-8243db119c0f'',''assetType'': ''STY'',''pageCounter'': ''punjabi.india.story.57314911.page'',''title'': ''ਕੋਰੋਨਾਵਾਇਰਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਕਈ ਵਾਰ ਅਚਾਨਕ ਮੌਤ ਕਿਉਂ ਹੋ ਜਾਂਦੀ ਹੈ'',''author'': ''ਸਰੋਜ ਸਿੰਘ'',''published'': ''2021-06-01T10:14:58Z'',''updated'': ''2021-06-01T10:14:58Z''});s_bbcws(''track'',''pageView'');