ਕੋਰੋਨਾਵਾਇਰਸ: ਬ੍ਰਿਟੇਨ ਦੀ ਖ਼ੁਫ਼ੀਆ ਏਜੰਸੀ ਨੇ ਮੰਨਿਆ, ਵਾਇਰਸ ਦਾ ਲੈਬ ਤੋਂ ਲੀਕ ਹੋਣਾ ''''ਸੰਭਵ''''- ਅਹਿਮ ਖ਼ਬਰਾਂ
Monday, May 31, 2021 - 12:06 PM (IST)


ਇਸ ਪੇਜ ਰਾਹੀਂ ਤੁਸੀਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖਬਰਾਂ ਜਾਣੋ।
ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ ਦੀ ਖ਼ੁਫ਼ੀਆ ਏਜੰਸੀ ਨੇ ਵੀ ਮੰਨਿਆ ਹੈ ਕਿ ਇਹ ''ਸੰਭਵ'' ਹੈ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤੀ ਚੀਨ ਦੀ ਪ੍ਰਯੋਗਸ਼ਾਲਾ ਤੋਂ ਵਾਇਰਸ ਲੀਕ ਹੋਣ ਤੋਂ ਬਾਅਦ ਹੋਈ।
ਬ੍ਰਿਟੇਨ ਦੀ ਅਖ਼ਬਾਰ ਸੰਡੇ ਟਾਈਮਜ਼ ਵਿੱਚ ਇਹ ਖ਼ਬਰ ਸੂਤਰਾਂ ਦੇ ਹਵਾਲੇ ਨਾਲ ਛਪਣ ਤੋਂ ਬਾਅਦ ਬ੍ਰਿਟੇਨ ਦੇ ਵੈਕਸੀਨ ਮੰਤਰੀ ਨਦੀਮ ਜਹਾਵੀ ਨੇ ਵਿਸ਼ਵ ਸਿਹਤ ਸੰਗਠਨ ਤੋਂ ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਦੀ ਮੰਗ ਕੀਤੀ ਹੈ।
ਜਹਾਵੀ ਨੇ ਕਿਹਾ, "ਇਹ ਜ਼ਰੂਰੀ ਹੈ ਕਿ ਡਬਲਿਊਐੱਚਓ ਨੂੰ ਆਪਣੀ ਜਾਂਚ ਪੂਰੀ ਕਰਨ ਦਿੱਤਾ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗ ਸਕੇ। ਸਾਨੂੰ ਇਸ ਨਾਲ ਕੋਈ ਕਸਰ ਬਾਕੀ ਨਹੀਂ ਰਹਿਣ ਦੇਣੀ ਚਾਹੀਦੀ।"
ਇਹ ਵੀ ਪੜ੍ਹੋ-
- ਭਾਰਤ ਵਿੱਚ ਅਰਬਾਂ ਦੇ ਨਿਵੇਸ਼ ਕਰਨ ਦਾ ਇਸ਼ਤਿਹਾਰ ਦੇਣ ਵਾਲੀ ਕੰਪਨੀ ਬਾਰੇ ਬੀਬੀਸੀ ਦੀ ਪੜਤਾਲ ’ਚ ਇਹ ਪਤਾ ਲਗਿਆ
- ਵਿਸ਼ਵ ਦੌਰੇ ’ਤੇ ਨਿਕਲਿਆ ਜਰਮਨ ਜੋੜਾ ਲਾਹੌਰ ’ਚ ਕਿਵੇਂ ਫਸਿਆ, ਭਾਰਤ ਆਉਣ ’ਚ ਕੀ ਮੁਸ਼ਕਿਲਾਂ
- ਨਵਜੋਤ ਸਿੰਘ ਸਿੱਧੂ ਸਣੇ ਨਰਾਜ਼ ਲੀਡਰਾਂ ਨੂੰ ਮਨਾਉਣ ਲਈ ਕਾਂਗਰਸ ਨੇ ਇੰਝ ਸ਼ੁਰੂ ਕੀਤੀ ਕਵਾਇਦ
ਮਮਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ- ਨਹੀਂ ਭੇਜ ਸਕਦੇ ਚੀਫ ਸਕੱਤਰ ਨੂੰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕਹਿ ਦਿੱਤਾ ਹੈ ਕਿ ਉਹ ਸੂਬਾ ਦੇ ਮੁੱਖ ਸਕੱਤਰ ਆਲਾਪਨ ਬੰਦੋਉਪਾਧਿਆਏ ਨੂੰ ਦਿੱਲੀ ਨਹੀਂ ਭੇਜ ਸਕਦੀ ਹੈ।
ਮਮਤਾ ਬੈਨਰਜੀ ਨੇ ਚਿੱਠੀ ''ਚ ਲਿਖਿਆ ਹੈ, "ਇਸ ਮਹੱਤਵਪੂਰਨ ਸਮੇਂ ''ਚ ਪੱਛਮੀ ਬੰਗਾਲ ਸਰਕਾਰ ਆਪਣੇ ਮੁੱਖ ਸਕੱਤਰ ਨੂੰ ਰੀਲੀਜ ਨਹੀਂ ਕਰ ਸਕਦੀ ਅਤੇ ਨਹੀਂ ਕਰ ਰਹੀ ਹੈ।"
ਉਨ੍ਹਾਂ ਨੇ ਨਾਲ ਹੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਆਦੇਸ਼ ਨੂੰ ਵਾਪਸ ਲੈਣ ਅਤੇ ਉਸ ਫ਼ੈਸਲੇ ''ਤੇ ਦੁਬਾਰਾ ਵਿਚਾਰ ਕਰਨ।

ਮੋਦੀ ਸਰਕਾਰ ਅਤੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸਰਕਾਰ ਦੇ ਵਿਚਾਲੇ ਇਹ ਮੁੱਦਾ ਟਕਰਾਅ ਵੱਲੋਂ ਵਧਦਾ ਜਾ ਰਿਹਾ ਹੈ।
ਪਿਛਲੇ ਦਿਨਾਂ ਯਾਸ ਚੱਕਰਵਰਤੀ ਤੂਫ਼ਾਨ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਪ੍ਰਧਾਨ ਮੰਤਰੀ ਦੀ ਬੈਠਕ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਮੁੱਖ ਸਕੱਤਰ ਆਲਾਪਨ ਬੰਦੋਉਪਾਧਿਆਇ ਨਦਾਰਦ ਰਹੇ ਸਨ।
ਇਸ ਤੋਂ ਬਾਅਦ ਹੀ ਕੇਂਦਰ ਵੱਲੋਂ ਆਲਾਪਨ ਬੰਦੋਉਪਾਧਿਆਇ ਨੂੰ ਦਿੱਲੀ ਆਉਣ ਦਾ ਆਦੇਸ਼ ਦਿੱਤਾ ਗਿਆ, ਜਿਸ ਦਾ ਮਮਤਾ ਬੈਨਰਜੀ ਅਤੇ ਬੀਜੇਪੀ ਨੂੰ ਵਿਰੋਧੀ ਪਾਰਟੀਆਂ ਆਲੋਚਨਾ ਕਰ ਰਹੀ ਹੈ।
ਮਮਤਾ ਬੈਨਰਜੀ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੂੰ ਪਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਮੀਟਿੰਗ ਵਿੱਚ ਨਹੀਂ ਜਾਣ ਦੇ ਫ਼ੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਹ ਬੈਠਕ ਮੁੱਖ ਮੰਤਰੀ ਦੇ ਨਾਲ ਹੋਣੀ ਸੀ ਪਰ ਇਸ ਵਿੱਚ ਰਾਜਪਾਲ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੁ ਅਧਿਕਾਰੀ ਨੂੰ ਬੁਲਾ ਕੇ ਇਸ ਨੂੰ ਸਿਆਸੀ ਰੰਗ ਦੇਣ ਦਾ ਯਤਨ ਕੀਤਾ ਗਿਆ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=tpCsZ9DoSOs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''714f7db3-755a-4736-bf57-be30f2011e35'',''assetType'': ''STY'',''pageCounter'': ''punjabi.india.story.57304073.page'',''title'': ''ਕੋਰੋਨਾਵਾਇਰਸ: ਬ੍ਰਿਟੇਨ ਦੀ ਖ਼ੁਫ਼ੀਆ ਏਜੰਸੀ ਨੇ ਮੰਨਿਆ, ਵਾਇਰਸ ਦਾ ਲੈਬ ਤੋਂ ਲੀਕ ਹੋਣਾ \''ਸੰਭਵ\''- ਅਹਿਮ ਖ਼ਬਰਾਂ'',''published'': ''2021-05-31T06:29:17Z'',''updated'': ''2021-05-31T06:29:17Z''});s_bbcws(''track'',''pageView'');